solved-all-the-difficulties

ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਕਰ ਦਿੱਤੀਆਂ ਸਾਰੀਆਂ ਮੁਸ਼ਕਲਾਂ ਹੱਲ solved-all-the-difficulties
ਭੈਣ ਦਵਿੰਦਰ ਕੌਰ ਇੰਸਾਂ ਪਤਨੀ ਪ੍ਰੇਮੀ ਜਸਵੀਰ ਸਿੰਘ ਇੰਸਾਂ ਪੁੱਤਰ ਪ੍ਰੇਮੀ ਜੀਵਨ ਰਾਮ ਇੰਸਾਂ ਪਿੰਡ ਬਨੂੰੜ ਤਹਿ ਰਾਜਪੁਰਾ ਜ਼ਿਲ੍ਹਾ ਪਟਿਆਲਾ (ਪੰਜਾਬ) ਸੰਨ 2013 ਦੀ ਗੱਲ ਹੈ ਮੇਰੇ ਬਹੁਤ ਦਰਦ ਹੁੰਦਾ ਸੀ ਮੈਂ ਚੈਕ-ਅੱਪ ਕਰਵਾਇਆ ਤਾਂ ਡਾਕਟਰਾਂ ਨੇ ਦੱਸਿਆ ਕਿ ਬੱਚੇਦਾਨੀ ਵਿੱਚ ਰਸੌਲੀ ਹੈ ਤਿੰਨ ਡਾਕਟਰਾਂ ਤੋਂ ਅਲੱਗ-ਅਲੱਗ ਚੈਕ-ਅੱਪ ਕਰਵਾਇਆ ਤਾਂ ਸਾਰਿਆਂ ਦੀ ਇੱਕ ਹੀ ਰਾਏ ਸੀ ਕਿ ਬੱਚੇਦਾਨੀ ਵਿੱਚ ਰਸੌਲੀ ਹੈ ਇਸ ਦਾ ਅਪਰੇਸ਼ਨ ਕਰਵਾ ਲਓ, ਇਸ ਦਾ ਹੋਰ ਕੋਈ ਇਲਾਜ ਨਹੀਂ ਹੈ

ਉਸ ਸਮੇਂ ਮੇਰਾ ਪਤੀ ਜਿਸ ਕੰਪਨੀ ਵਿੱਚ ਡਰਾਈਵਰ ਦੀ ਨੌਕਰੀ ਕਰਦਾ ਸੀ, ਉਸ ਕੰਪਨੀ ਨੇ ਕਿਸੇ ਹੋਰ ਦੇ ਪੈਸੇ ਦੇਣੇ ਸਨ ਮੇਰਾ ਪਤੀ ਵੀਹ ਲੱਖ ਰੁਪਏ ਦਾ ਘਿਓ ਅੰਮ੍ਰਿਤਸਰ ਲੈ ਕੇ ਗਿਆ ਸੀ, ਜਿਹਨਾਂ ਨੇ ਪੈਸੇ ਲੈਣੇ ਸਨ, ਉਹਨਾਂ ਨੇ ਵੀਹ ਲੱਖ ਰੁਪਏ ਦਾ ਘਿਓ ਆਪਣੀ ਗੱਡੀ ਵਿੱਚ ਪਲਟੀ ਕਰਵਾਇਆ ਤੇ ਉਹ ਭੱਜ ਗਏ ਹੁਣ ਨਾ ਤਾਂ ਉਹਨਾਂ ਨੇ ਪੈਸੇ ਦਿੱਤੇ ਨਾ ਹੀ ਘਿਓ ਰਿਹਾ ਇਸ ਵੀਹ ਲੱਖ ਰੁਪਏ ਦਾ ਇਲਜ਼ਾਮ ਮੇਰੇ ਪਤੀ ‘ਤੇ ਲੱਗ ਗਿਆ ਕੰਪਨੀ ਨੇ ਮੇਰੇ ਘਰ ਵਾਲੇ ‘ਤੇ ਕੇਸ ਪਾ ਦਿੱਤਾ ਇਸ ਝਗੜੇ ਵਿੱਚ ਮੇਰਾ ਪਤੀ ਕਦੇ ਕਿਤੇ ਜਾਂਦਾ ਤੇ ਕਦੇ ਕਿਤੇ ਜਾਂਦਾ ਇਸ ਝਗੜੇ ਵਿੱਚ ਸਾਡੇ ਕੋਲ ਜੋ ਵੀ ਥੋੜ੍ਹੀ ਜਿਹੀ ਪੂੰਜੀ ਸੀ, ਸਾਰੀ ਦੀ ਸਾਰੀ ਲੱਗ ਗਈ ਅਸੀਂ ਕੰਗਾਲ ਹੋ ਗਏ ਉਸ ਸਮੇਂ ਮੈਂ ਆਪਣੀ ਬਿਮਾਰੀ, ਪਤੀ ਦੇ ਝਗੜੇ ਅਤੇ ਗਰੀਬੀ ਦੀ ਵਜ੍ਹਾ ਕਰਕੇ ਬਹੁਤ ਹੀ ਪ੍ਰੇਸ਼ਾਨ ਸੀ

ਮੈਂ ਆਪਣੇ ਸਤਿਗੁਰੂ ਪਰਮ ਪੂਜਨੀਕ ਹਜ਼ੂਰ ਪਿਤਾ (ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਜੀ ਨੂੰ ਆਪਣੇ ਦੁੱਖ ਦੂਰ ਕਰਨ ਲਈ ਬੇਨਤੀ ਕਰਨ ਵਾਸਤੇ 29 ਅਪਰੈਲ 2013 ਨੂੰ ਡੇਰਾ ਸੱਚਾ ਸੌਦਾ ਸਰਸਾ ਪਹੁੰਚ ਗਈ ਉਸ ਦਿਨ ਡੇਰਾ ਸੱਚਾ ਸੌਦਾ ਵਿਖੇ ਡੇਰੇ ਦਾ ਸਥਾਪਨਾ ਦਿਵਸ ਤੇ ਰੂਹਾਨੀ ਜਾਮ-ਏ-ਇੰਸਾਂ ਦੀ ਵਰ੍ਹੇਗੰਢ ਸਬੰਧੀ ਭੰਡਾਰੇ ਦਾ ਸਤਿਸੰਗ ਸੀ ਮੈਂ ਸ਼ਾਹੀ ਸਟੇਜ਼ ਦੇ ਬਿਲਕੁਲ ਨੇੜੇ ਹੋ ਕੇ ਬੈਠ ਗਈ ਸਤਿਸੰਗ ਸ਼ੁਰੂ ਹੋ ਗਿਆ ਪੂਜਨੀਕ ਹਜ਼ੂਰ ਪਿਤਾ ਜੀ ਸਤਿਸੰਗ ਫਰਮਾਉਣ ਲਈ ਸ਼ਾਹੀ ਸਟੇਜ ‘ਤੇ ਵਿਰਾਜਮਾਨ ਹੋ ਗਏ ਪੂਜਨੀਕ ਪਿਤਾ ਜੀ ਦੇ ਦਰਸ਼ਨ ਕਰਕੇ ਮੈਨੂੰ ਵੈਰਾਗ ਆ ਗਿਆ ਮੈਨੂੰ ਐਨਾ ਰੋਣਾ ਆਇਆ ਜਿਸ ਨੂੰ ਸ਼ਬਦਾਂ ਵਿੱਚ ਨਹੀਂ ਲਿਖਿਆ ਜਾ ਸਕਦਾ ਮੈਂ ਪਿਤਾ ਜੀ ਦੇ ਚਰਨ-ਕਮਲਾਂ ਵਿੱਚ ਬੇਨਤੀ ਕੀਤੀ ਕਿ ਹੇ ਦੀਨ ਦਿਆਲ ਪਿਤਾ ਜੀ ਮੇਰੇ ਦੋਵੇਂ ਬੱਚੇ ਵੱਡੇ ਅਪਰੇਸ਼ਨ ਨਾਲ ਹੋਏ ਹਨ,

ਇਸ ਲਈ ਮੈਂ ਅਪਰੇਸ਼ਨ ਨਹੀਂ ਕਰਵਾ ਸਕਦੀ ਆਪ ਨੂੰ ਤਾਂ ਮੇਰੀ ਹਾਲਤ ਦਾ ਪਤਾ ਹੀ ਹੈ ਮੇਰੇ ਕੋਲ ਇਲਾਜ ਲਈ ਪੈਸੇ ਵੀ ਨਹੀਂ ਸਨ, ਜੇਕਰ ਮੈਂ ਬਗੈਰ ਇਲਾਜ ਦੇ ਮਰ ਗਈ ਤਾਂ ਮੇਰੇ ਬੱਚੇ ਰੁਲ ਜਾਣਗੇ ਉਹਨਾਂ ਨੂੰ ਮਾਂ ਨਹੀਂ ਮਿਲੇਗੀ ਪਿਤਾ ਜੀ! ਠੀਕ ਆਪ ਨੇ ਹੀ ਕਰਨਾ ਹੈ ਮੈਂ ਅਪਰੇਸ਼ਨ ਨਹੀਂ ਕਰਵਾਉਣਾ, ਨਹੀਂ ਕਰਵਾਉਣਾ, ਨਹੀਂ ਕਰਵਾਉਣਾ ਪਿਤਾ ਜੀ ਠੀਕ ਆਪ ਨੇ ਹੀ ਕਰਨਾ ਹੈ ਪੂਜਨੀਕ ਪਿਤਾ ਜੀ ਨੇ ਸ਼ਾਹੀ ਸਟੇਜ਼ ਤੋਂ ਵਚਨ ਫਰਮਾਇਆ ਕਿ ਜੋ ਮਰੀਜ਼ ਹਨ, ਉਹਨਾਂ ਨੇ ਦਸ ਨੰਬਰ ਕਮਰੇ ਵਿੱਚੋਂ ਦਵਾਈ ਲੈਣੀ ਹੈ

ਤੇ ਅੱਧਾ ਘੰਟਾ ਸਿਮਰਨ ਕਰਕੇ ਦਵਾਈ ਲੈਣੀ ਹੈ ਮੈਂ ਦਸ ਨੰਬਰ ਕਮਰੇ ਵਿੱਚੋਂ ਦਵਾਈ ਲੈ ਆਈ ਜੋ ਵੈਦ ਨੇ ਇੱਕ ਮਹੀਨੇ ਦੀ ਦਿੱਤੀ ਮੈਂ ਘਰ ਆ ਗਈ ਮੇਰੇ ਪਿਆਰੇ ਪਾਪਾ (ਹਜ਼ੂਰ ਪਿਤਾ ਜੀ) ਨੇ ਮੈਨੂੰ ਰਾਤ ਨੂੰ ਦਰਸ਼ਨ ਦਿੱਤੇ ਪਿਤਾ ਜੀ ਕੁਰਸੀ ‘ਤੇ ਵਿਰਾਜ਼ਮਾਨ ਸਨ ਤੇ ਮੈਂ ਪਿਤਾ ਜੀ ਦੇ ਚਰਨ-ਕਮਲਾਂ ਵਿੱਚ ਬੈਠੀ ਸੀ ਪਿਤਾ ਜੀ ਨੇ ਮੇਰੇ ਸਿਰ ‘ਤੇ ਹੱਥ ਰੱਖਿਆ ਅਤੇ ਵਚਨ ਫਰਮਾਇਆ, ”ਬੇਟਾ! ਅਲਟਰਾਸਾਊਂਡ ਕਰਵਾਓ” ਉਸ ਸਮੇਂ ਮੈਨੂੰ ਜੋ ਖੁਸ਼ੀ ਹੋਈ ਉਸ ਦਾ ਲਿਖ ਬੋਲ ਕੇ ਵਰਣਨ ਨਹੀਂ ਹੋ ਸਕਦਾ ਪਿਤਾ ਜੀ ਨੇ ਤਾਂ ਉਸੇ ਰਾਤ ਮੇਰਾ ਕਸ਼ਟ ਕੱਟ ਦਿੱਤਾ ਸੀ ਪਰ ਮੈਂ ਵਚਨਾਂ ਮੁਤਾਬਕ ਮਹੀਨਾ ਦਵਾਈ ਖਾਧੀ ਮਹੀਨੇ ਬਾਅਦ ਜਦੋਂ ਮੈਂ ਅਲਟਰਾਸਾਊਂਡ ਕਰਵਾਇਆ ਤਾਂ ਉਸ ਵਿੱਚ ਕੁਝ ਵੀ ਨਹੀਂ ਆਇਆ ਉਸ ਤੋਂ ਬਾਅਦ ਅੱਜ ਤੱਕ (ਸੰਨ 2020) ਮੈਨੂੰ ਕੋਈ ਤਕਲੀਫ਼ ਨਹੀਂ ਹੋਈ

ਸਤਿਗੁਰ ਨੇ ਮੇਰੇ ‘ਤੇ ਐਡਾ ਵੱਡਾ ਉਪਕਾਰ ਕੀਤਾ ਕਿ ਜੇ ਮੈਂ ਲੱਖਾਂ ਜਨਮ ਲੈ ਲਵਾਂ ਤਾਂ ਵੀ ਆਪਣੇ ਸਤਿਗੁਰ ਦਾ ਦੇਣ ਨਹੀਂ ਦੇ ਸਕਦੀ ਮੇਰੇ ਪਤੀ ਨੇ ਅਜੇ ਤੱਕ ਜਾਮ ਨਹੀਂ ਪੀਤਾ ਸੀ ਜਦੋਂ ਉਸ ਨੂੰ ਮੇਰੇ ‘ਤੇ ਹੋਈ ਸਤਿਗੁਰੂ ਦੀ ਰਹਿਮਤ ਦਾ ਪਤਾ ਲੱਗਿਆ ਤਾਂ ਉਸ ਨੂੰ ਸਤਿਗੁਰੂ ‘ਤੇ ਪੂਰਨ ਵਿਸ਼ਵਾਸ ਹੋ ਗਿਆ ਤੇ ਉਸ ਨੇ ਜਾਮ ਪੀ ਲਿਆ ਮੇਰੇ ਪਤੀ ਦੁਆਰਾ ਜਾਮ ਪੀਣ ‘ਤੇ ਸਤਿਗੁਰੂ ਦੀ ਰਹਿਮਤ ਵਰਸਣੀ ਸ਼ੁਰੂ ਹੋ ਗਈ ਉਹ ਆਦਮੀ ਆਪਣੇ-ਆਪ ਪੇਸ਼ ਹੋ ਗਏ ਜਿਨ੍ਹਾਂ ਨਾਲ ਝਗੜਾ ਸੀ ਉਹ ਕੇਸ ਵੀ ਨਿਪਟ ਗਿਆ ਸਤਿਗੁਰ ਦੇ ਵਚਨਾਂ ਅਨੁਸਾਰ ‘ਜਾਮ ਬਣਾਏ ਕਾਮ’ ਸਾਰੇ ਕੰਮ ਸਫਲ ਹੋ ਗਏ ਮੇਰੇ ਪਿਆਰੇ ਸਤਿਗੁਰੂ ਪਿਤਾ ਜੀ! ਪਾਪਾ ਜੀ! ਸਾਈਂ ਜੀ! ਦਾਤਾ ਜੀ! ਜਿੰਨਾ ਹੋ ਸਕੇ ਸੇਵਾ,  ਸਿਮਰਨ, ਪਰਮਾਰਥ ਵਿੱਚ ਲਗਵਾਉਣਾ, ਪਰਿਵਾਰ ‘ਤੇ ਸਦਾ ਮਿਹਰ ਭਰਿਆ ਹੱਥ ਰੱਖਣਾ ਜੀ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!