ਸਤਿਗੁਰੂ ਦੀਆਂ ਬੇਸ਼ੁਮਾਰ ਰਹਿਮਤਾਂ -ਸਤਿਸੰਗੀਆਂ ਦੇ ਅਨੁਭਵ -ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਕ੍ਰਿਪਾ-ਦ੍ਰਿਸ਼ਟੀ
ਐੱਸਡੀਓ ਕਰਮ ਸਿੰਘ ਇੰਸਾਂ ਪੁੱਤਰ ਸ. ਜਲੌਰ ਸਿੰਘ ਪਿੰਡ ਨਾਨਕਸਰ ਜ਼ਿਲ੍ਹਾ ਫਰੀਦਕੋਟ ਹਾਲ ਆਬਾਦ ਰੋਜ਼-ਇਨਕਲੇਵ ਸ਼ਹਿਰ ਫਰੀਦਕੋਟ ਤੋਂ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀਆਂ ਆਪਣੇ ’ਤੇ ਹੋਈਆਂ ਰਹਿਮਤਾਂ ਦਾ ਵਰਣਨ ਕਰਦੇ ਹਨ:-
ਮੈਨੂੰ ਸੰਨ 1972 ਵਿਚ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਦਾਤ ਦੀ ਬਖਸ਼ਿਸ਼ ਹੋਈ ਸੰਨ 1975 ਵਿਚ ਮੈਨੂੰ ਟਾਈਫਾਇਡ ਹੋ ਗਿਆ ਸੀ ਡਾਕਟਰ ਵੱਲੋਂ ਮੈਨੂੰ ਬੱਕਰੇ ਦਾ ਸੂਪ ਪੀਣ ਦੀ ਸਲਾਹ ਦਿੱਤੀ ਗਈ ਅਤੇ ਕਿਹਾ ਗਿਆ ਕਿ ਫਿਰ ਹੀ ਠੀਕ ਹੋ ਸਕਦੇ ਹੋ ਪ੍ਰੰਤੂ ਮੈਨੂੰ ਆਪਣੇ ਸਤਿਗੁਰੂ ਪੂਜਨੀਕ ਪਰਮਪਿਤਾ ਜੀ ਤੇ ਪੂਰਨ ਦ੍ਰਿੜ੍ਹ ਵਿਸ਼ਵਾਸ਼ ਸੀ ਮੈਂ ਬੱਕਰੇ ਦਾ ਸੂਪ ਪੀਣ ਤੋਂ ਸਾਫ ਇਨਕਾਰ ਕਰ ਦਿੱਤਾ ਮੈਂ ਨਾਮ ਦਾ ਸਿਮਰਨ ਕਰਕੇ ਛੋਲਿਆਂ ਦਾ ਸੂਪ ਪੀਣਾ ਸ਼ੁਰੂ ਕੀਤਾ ਮਾਲਕ ਸਤਿਗੁਰੂ ਦੀ ਰਹਿਮਤ ਨਾਲ ਮੈਂ ਦਿਨਾਂ ਵਿਚ ਹੀ ਠੀਕ ਹੋ ਗਿਆ
ਮਈ 1989 ਦੀ ਗੱਲ ਹੈ ਕਿ ਮੈਂ ਥਾਣਾ ਕੋਤਵਾਲੀ ਫਰੀਦਕੋਟ ਦੇ ਸਾਹਮਣੇ ਸੜਕ ਦੀ ਆਪਣੀ ਸਾਈਡ ਇੱਕ ਪਾਸੇ, ਆਪਣੇ ਸਕੂਟਰ ’ਤੇ ਬੈਠ ਕੇ ਆਪਣੇ ਕਿਸੇ ਸਟਾਫ ਮੈਂਬਰ ਨਾਲ ਗੱਲ ਕਰ ਰਿਹਾ ਸੀ ਉਸ ਸਮੇਂ ਕਣਕ ਦਾ ਭਰਿਆ ਇੱਕ ਟਰੱਕ ਸਾਦਿਕ ਚੌਂਕ ਵੱਲੋਂ ਆਇਆ ਤਾਂ ਉਹ ਸਿੱਧਾ ਮੇਰੇ ਵੱਲ ਨੂੰ ਹੋ ਗਿਆ ਐਨ ਉਸੇ ਵੇੇਲੇ ਪੂਜਨੀਕ ਪਰਮ ਪਿਤਾ ਜੀ ਨੇ ਮੇਰੀ ਬਾਂਹ ਫੜ੍ਹ ਕੇ ਮੈਨੂੰ ਪਾਸੇ ਖਿੱਚ ਲਿਆ ਤੇ ਟਰੱਕ ਸਕੂਟਰ ਦੇ ਉੱਪਰ ਦੀ ਲੰਘ ਕੇ ਸਿੱਧਾ ਅੱਗੇ ਕੰਧ ਵਿਚ ਜਾ ਵੱਜਾ ਉੱਥੇ ਸਭ ਦੇਖਣ ਵਾਲੇ ਹੈਰਾਨ ਰਹਿ ਗਏ ਕਿ ਸਕੂਟਰ ਵਾਲਾ ਕਿਵੇਂ ਬੱਚ ਗਿਆ ਜਦੋਂ ਕਿ ਸਾਰਾ ਸਕੂਟਰ ਬਿਲਕੁਲ ਪ੍ਰੈੱਸ ਹੋ ਗਿਆ ਸੀ ਬਾਅਦ ਵਿਚ ਪਤਾ ਲੱਗਾ ਕਿ ਟਰੱਕ ਦਾ ਟਾਈਰਾਡ ਖੁੱਲ੍ਹ ਗਿਆ ਸੀ ਜਿਸ ਕਰਕੇ ਉਸਦੇ ਬਰੇਕ ਨਹੀਂ ਲੱਗੇ ਤੇ ਉਹ ਬੇਕਾਬੂ ਹੋ ਗਿਆ ਸੀ ਮੈਂ ਆਪਣੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਕੋਟਿਨ-ਕੋਟ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਜਿੰਦਗੀ ਬਖਸ਼ੀ ਤੇ ਮੇਰਾ ਵਾਲ ਵੀ ਵਿੰਗਾ ਨਹੀਂ ਹੋਣ ਦਿੱਤਾ
ਇੱਕ ਵਾਰ ਮੇਰੀ ਪਤਨੀ ਨੂੰ ਥਾਏਰਾਡ ਹੋ ਗਿਆ ਸੀ ਉਹ ਸੁਬਹ, ਦੁਪਹਿਰ ਤੇ ਸ਼ਾਮ ਨੂੰ ਅੱਠ-ਅੱਠ ਗੋਲੀਆਂ ਖਾਂਦੀ ਸੀ ਫਿਰ ਸਾਨੂੰ ਕਿਸੇ ਡਾਕਟਰ ਨੇ ਸਲਾਹ ਦਿੱਤੀ ਕਿ ਤੁਸੀਂ ਪਟਿਆਲੇ ਜਾ ਕੇ ਗਲੇ ਦੇ ਮਾਹਿਰ ਸਰਜਨ ਕੋਲੋਂ ਅਪਰੇਸ਼ਨ ਕਰਵਾ ਲਓ ਉਸਨੇ ਡਾਕਟਰ ਅਤੇ ਅਪਰੇਸ਼ਨ ਦੀ ਫੀਸ ਡੇਢ ਲੱਖ ਰੁਪਏ ਦੱਸੀ ਅਤੇ ਨਾਲ ਇਹ ਵੀ ਕਿਹਾ ਕਿ ਰਿਸਕੀ ਵੀ ਹੈ ਮਾਲਕ ਦੀ ਰਹਿਮਤ ਨਾਲ ਸਾਨੂੰ ਉੱਥੇ ਹੀ ਹਸਪਤਾਲ ਵਿਚ ਇੱਕ ਸਤਿਸੰਗੀ ਭੈਣ ਸਟਾਫ ਨਰਸ ਮਿਲੀ ਉਸਨੇ ਕਿਹਾ
ਕਿ ਤੁਸੀਂ ਸਤਿਸੰਗੀ ਹੋ ਉਸਨੇ ਸਾਨੂੰ ਸਲਾਹ ਦਿੱਤੀ ਕਿ ਤੁਸੀਂ ਪੂਜਨੀਕ ਹਜ਼ੂਰ ਪਿਤਾ ਜੀ (ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਤੋਂ ਬਿਮਾਰੀ ਵਾਲਾ (ਬਿਮਾਰੀ ਨੂੰ ਠੀਕ ਕਰਨ ਵਾਲਾ) ਪ੍ਰਸ਼ਾਦ ਲੈ ਲਓ ਉਸ ਸਮਂ ਦੇ ਦੌਰਾਨ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (ਪੂਜਨੀਕ ਪਰਮ ਪਿਤਾ ਜੀ ਦੇ ਮੌਜੂਦਾ ਸਵਰੂਪ) ਵੱਲੋਂ ਬਲਾਕ ਫਰੀਦਕੋਟ ਤੇ ਕੋਟਕਪੂਰਾ ਨੂੰ ਸਰਸਾ ਦਰਬਾਰ ’ਚ ਬੁਲਾਇਆ ਗਿਆ ਸੀ ਉਸ ਸਮੇਂ ਪੂਜਨੀਕ ਹਜ਼ੂਰ ਪਿਤਾ ਜੀ ਨੇ ਬਿਮਾਰਾਂ ਵਾਸਤੇ ਪ੍ਰਸ਼ਾਦ ਦਿੰਦੇ ਹੋਏ ਬਚਨ ਕੀਤੇ ‘‘ਬੇਟਾ! ਅੱਧਾ-ਪੌਣਾ ਘੰਟਾ ਸਿਮਰਨ ਕਰਕੇ ਦਵਾਈ ਲੈਣੀ ਹੈ’’ ਉਸੇ ਪ੍ਰਸ਼ਾਦ ਨਾਲ ਮੇਰੇ ਘਰਵਾਲੀ ਸਤਵਿੰਦਰ ਕੌਰ ਠੀਕ ਹੋ ਗਈ ਅਤੇ ਅਪਰੇਸ਼ਨ ਦੀ ਲੋੜ ਹੀ ਨਹੀਂ ਪਈ ਅਸੀਂ ਆਪਣੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀ ਦੇ ਮੌਜੂਦਾ ਸਵਰੂਪ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਕੋਟਿਨ-ਕੋਟ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਸਾਡੀ ਕਦਮ-ਕਦਮ ’ਤੇ ਸਹਾਇਤਾ ਕੀਤੀ ਤੇ ਕਰ ਰਹੇ ਹਨ ਪਿਆਰੇ ਦਾਤਾ ਜੀ, ਆਪਣੀ ਰਹਿਮਤ ਇਸੇ ਤਰ੍ਹਾਂ ਬਣਾਈ ਰੱਖਣਾ ਜੀ