Mosquitoes

Mosquitoes: ਬਿਨਾਂ ਕੈਮੀਕਲ ਬੱਚਿਆਂ ਨੂੰ ਬਚਾਓ ਮੱਛਰਾਂ ਤੋਂ
ਬਦਲਦੇ ਮੌਸਮ ਦੌਰਾਨ ਮੱਛਰਾਂ ਦਾ ਪ੍ਰਕੋਪ ਵਧ ਜਾਂਦਾ ਹੈ ਅਤੇ ਸਭ ਤੋਂ ਜ਼ਿਆਦਾ ਖ਼ਤਰਾ ਹੁੰਦਾ ਹੈ ਛੋਟੇ ਬੱਚਿਆਂ ਨੂੰ ਡੇਂਗੂ, ਚਿਕਨਗੁਨੀਆ, ਮਲੇਰੀਆ ਵਰਗੇ ਮੱਛਰ ਨਾਲ ਪੈਦਾ ਹੋਣ ਵਾਲੇ ਰੋਗ ਕਮਜ਼ੋਰ ਰੋਗ-ਰੋਕੂ ਸਮਰੱਥਾ ਵਾਲੇ ਬੱਚਿਆਂ ਨੂੰ ਆਸਾਨੀ ਨਾਲ ਪ੍ਰਭਾਵਿਤ ਕਰ ਸਕਦੇ ਹਨ ਅਜਿਹੇ ’ਚ ਜ਼ਰੂਰੀ ਹੈ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਕੁਦਰਤੀ ਅਤੇ ਸੁਰੱਖਿਅਤ ਤਰੀਕੇ ਅਪਨਾਉਣਾ, ਤਾਂ ਕਿ ਉਨ੍ਹਾਂ ਨੂੰ ਬਜ਼ਾਰ ਤੋਂ ਮਿਲਣ ਵਾਲੇ ਕੈਮੀਕਲ ਆਧਾਰਿਤ ਪ੍ਰੋਡਕਟਾਂ ਦੇ ਮਾੜੇ ਅਸਰ ਤੋਂ ਵੀ ਬਚਾਇਆ ਜਾ ਸਕੇ

ਆਓ! ਜਾਣਦੇ ਹਾਂ, ਅਜਿਹੇ ਘਰੇਲੂ ਨੁਸਖੇ ਜਿਸ ਨਾਲ ਮੱਛਰ ਬੱਚਿਆਂ ਦੇ ਨੇੜੇ ਵੀ ਨਹੀਂ ਆਉਣਗੇ

ਨਿੰਮ:

ਸਭ ਤੋਂ ਪਹਿਲਾਂ ਗੱਲ ਕਰੀਏ ਨਿੰਮ ਦੀ ਨਿੰਮ ਆਪਣੇ ਐਂਟੀ ਬੈਕਟੀਰੀਅਲ ਅਤੇ ਐਂਟੀ-ਮਲੇਰੀਅਲ ਗੁਣਾਂ ਕਾਰਨ ਸਦੀਆਂ ਤੋਂ ਮੱਛਰ ਭਜਾਉਣ ’ਚ ਇਸਤੇਮਾਲ ਹੁੰਦੀ ਆਈ ਹੈ ਨਿੰਮ ਦੇ ਤੇਲ ਨੂੰ ਨਾਰੀਅਲ ਤੇਲ ’ਚ ਮਿਲਾ ਕੇ ਬੱਚਿਆਂ ਦੇ ਹੱਥਾਂ-ਪੈਰਾਂ ’ਤੇ ਲਾਓ ਚਾਹੋ ਤਾਂ ਨਿੰਮ ਦੇ ਪੱਤਿਆਂ ਨੂੰ ਪਾਣੀ ’ਚ ਉਬਾਲ ਕੇ ਉਸ ਪਾਣੀ ਨਾਲ ਕਮਰੇ ’ਚ ਸਪਰੇਅ ਵੀ ਕੀਤੀ ਜਾ ਸਕਦੀ ਹੈ ਇਹ ਤਰੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਵੀ ਨਹੀਂ ਹੁੰਦੀ

ਤੁਲਸੀ:

ਇਹ ਇੱਕ ਸ਼ਕਤੀਸ਼ਾਲੀ ਕੁਦਰਤੀ ਮੱਛਰ ਰੋਕੂ ਬੂਟਾ ਹੈ ਘਰ ਦੇ ਮੁੱਖ ਦਰਵਾਜ਼ੇ ਜਾਂ ਖਿੜਕੀਆਂ ਕੋਲ ਤੁਲਸੀ ਦਾ ਬੂਟਾ ਰੱਖਣ ਨਾਲ ਮੱਛਰ ਦੂਰ ਰਹਿੰਦੇ ਹਨ ਇਸ ਤੋਂ ਇਲਾਵਾ ਤੁਲਸੀ ਦੇ ਪੱਤਿਆਂ ਨੂੰ ਪਾਣੀ ’ਚ ਉਬਾਲ ਕੇ ਕਮਰੇ ’ਚ ਭਾਫ ਦੇਣ ਨਾਲ ਵੀ ਮੱਛਰ ਦੂਰ ਭੱਜਦੇ ਹਨ ਇਸ ਤਰ੍ਹਾਂ ਕਪੂਰ ਦਾ ਧੂੰਆਂ ਵੀ ਮੱਛਰਾਂ ਨੂੰ ਪਸੰਦ ਨਹੀਂ ਆਉਂਦਾ ਸ਼ਾਮ ਦੇ ਸਮੇਂ ਕਪੂਰ ਨੂੰ ਘਿਓ ’ਚ ਡੁਬੋ ਕੇ ਥੋੜ੍ਹੀ ਦੇਰ ਸਾੜਨ ਨਾਲ ਕਮਰੇ ’ਚ ਮੌਜ਼ੂਦ ਮੱਛਰ ਭੱਜ ਜਾਂਦੇ ਹਨ ਅਤੇ ਮਾਹੌਲ ਵੀ ਸ਼ੁੱਧ ਹੁੰਦਾ ਹੈMosquitoes

Also Read:  Maintain Facial: ਗਰਮੀ ’ਚ ਵੀ ਬਣੀ ਰਹੇ ਚਿਹਰੇ ਦੀ ਚਮਕ

ਨਿੰਬੂ ਅਤੇ ਲੌਂਗ:

ਨਿੰਬੂ ਅਤੇ ਲੌਂਗ ਦਾ ਮੇਲ ਵੀ ਬੇਹੱਦ ਕਾਰਗਰ ਹੈ ਨਿੰਬੂ ਨੂੰ ਅੱਧਾ ਕੱਟ ਕੇ ਉਸ ਵਿੱਚ ਲੌਂਗ ਲਾ ਦਿਓ ਅਤੇ ਕਮਰੇ ’ਚ ਰੱਖੋ ਇਸ ਦੀ ਖੁਸਬੂ ਜਿੱਥੇ ਬੱਚਿਆਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ, ਉੱਥੇ ਮੱਛਰ ਇਸ ਤੋਂ ਦੂਰ ਭੱਜਦੇ ਹਨ ਇਸੇ ਤਰ੍ਹਾਂ ਨੀਲਗਿਰੀ ਦਾ ਤੇਲ ਵੀ ਬਿਹਤਰੀਨ ਕੁਦਰਤੀ ਰਿਪੇਲੈਂਟ ਮੰਨਿਆ ਜਾਂਦਾ ਹੈ ਇਸ ਨੂੰ ਪਾਣੀ ’ਚ ਮਿਲਾ ਕੇ ਕਮਰੇ ’ਚ ਸਪਰੇਅ ਕਰੋ ਜਾਂ ਥੋੜ੍ਹਾ ਜਿਹਾ ਬੱਚਿਆਂ ਦੇ ਆਸ-ਪਾਸ ਰੱਖੋ, ਮੱਛਰ ਕੋਲ ਨਹੀਂ ਆਉਣਗੇ

ਸਫਾਈ:

ਘਰ ਦੇ ਆਸ-ਪਾਸ ਸਫਾਈ ਰੱਖਣਾ ਵੀ ਓਨਾ ਜ਼ਰੂਰੀ ਹੈ ਜਿੰਨਾ ਇਹ ਘਰੇਲੂ ਤਰੀਕੇ ਪਾਣੀ ਇਕੱਠਾ ਨਾ ਹੋਣ ਦਿਓ, ਕੂਲਰ, ਗਮਲਿਆਂ ਅਤੇ ਛੱਤ ’ਤੇ ਰੱਖੀਆਂ ਟੈਂਕੀਆਂ ਦੀ ਨਿਯਮਤ ਸਾਫ-ਸਫਾਈ ਕਰੋ ਦਰਵਾਜ਼ਿਆਂ ਅਤੇ ਖਿੜਕੀਆਂ ’ਤੇ ਜਾਲੀ ਲਾਓ ਤਾਂ ਕਿ ਮੱਛਰਾਂ ਦੀ ਐਂਟਰੀ ਘੱਟ ਹੋ ਜਾਵੇ ਸੌਣ ਦੇ ਸਮੇਂ ਬੱਚਿਆਂ ਲਈ ਮੱਛਰਦਾਨੀ ਦੀ ਵਰਤੋਂ ਵੀ ਇੱਕ ਸੁਰੱਖਿਅਤ ਅਤੇ ਰਿਵਾਇਤੀ ਤਰੀਕਾ ਹੈ

ਇਨ੍ਹਾਂ ਕੁਦਰਤੀ ਤਰੀਕਿਆਂ ਨਾਲ ਬੱਚਿਆਂ ਦਾ ਖਾਣ-ਪੀਣ ਵੀ ਪੌਸ਼ਟਿਕ ਰੱਖੋ, ਤਾਂ ਕਿ ਉਨ੍ਹਾਂ ਦਾ ਇਮਿਊਨ ਸਿਸਟਮ ਮਜ਼ਬੂਤ ਬਣਿਆ ਰਹੇ ਹਲਦੀ ਵਾਲਾ ਦੁੱਧ, ਮੌਸਮੀ ਫਲ-ਸਬਜ਼ੀਆਂ ਅਤੇ ਲੋੜੀਂਦਾ ਪਾਣੀ ਬੱਚਿਆਂ ਨੂੰ ਬਿਮਾਰੀ ਨਾਲ ਲੜਨ ’ਚ ਮੱਦਦ ਕਰਦੇ ਹਨ ਧਿਆਨ ਰੱਖੋ ਕਿ ਛੋਟੇ ਬਦਲਾਅ ਕਈ ਵੱਡੀਆਂ ਸਮੱਸਿਆਵਾਂ ਤੋਂ ਬਚਾ ਸਕਦੇ ਹਨ ਆਪਣੇ ਘਰ ਅਤੇ ਚਮੜੀ ਦੀ ਸੁਰੱਖਿਆ ਦੀ ਸ਼ੁਰੂਆਤ ਅੱਜ ਹੀ ਕਰੋ ਅਤੇ ਕੁਦਰਤ ਦੇ ਇਨ੍ਹਾਂ ਸੌਖੇ ਤਰੀਕਿਆਂ ਨਾਲ ਉਨ੍ਹਾਂ ਨੂੰ ਮੱਛਰਾਂ ਦੇ ਖਤਰੇ ਤੋਂ ਦੂਰ ਰੱਖੋ -ਵਿਸ਼ਾਖਾ ਨਿਗਮ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ