Experiences of Satsangis: ਡਾਕਟਰ ਬੋਲੇ, ‘ਹੁਣ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਧਰਤੀ ’ਤੇ ਭਗਵਾਨ ਹੈ’ -ਸਤਿਸੰਗੀਆਂ ਦੇ ਅਨੁਭਵ : ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ
ਜੀਐੱਸਐੱਮ ਜੈ ਪ੍ਰਕਾਸ਼ ਉਰਫ ਸਵਾ ਸਿੰਘ ਇੰਸਾਂ ਪੁੱਤਰ ਸੱਚਖੰਡਵਾਸੀ ਸ਼ਿਵ ਚਰਨ ਸ਼ਰਮਾ ਵਾਸੀ ਪਿੰਡ ਕਰਨਾਵਲ ਜ਼ਿਲ੍ਹਾ ਮੇਰਠ ਹਾਲ ਆਬਾਦ ਸ਼ਾਹ ਸਤਿਨਾਮ ਜੀ ਪੁਰਾ ਜ਼ਿਲ੍ਹਾ ਸਰਸਾ ਤੋਂ ਆਪਣੇ ’ਤੇ ਹੋਈ ਰਹਿਮਤ ਦੇ ਕੁਝ ਅੰਸ਼ ਪੇਸ਼ ਕਰਦੇ ਹਨ ਕਿ ਦਸੰਬਰ 1989 ਦੀ ਗੱਲ ਹੈ, ਮੇਰੀ ਡਿਊਟੀ ਉਸ ਸਮੇਂ ਡੇਰਾ ਸੱਚਾ ਸੌਦਾ ਬਰਨਾਵਾ ਦਰਬਾਰ ’ਚ ਸੀ ਇਨ੍ਹਾਂ ਦਿਨਾਂ ’ਚ ਮੈਂ ਸਰਸਾ ਦਰਬਾਰ ਆਇਆ ਹੋਇਆ ਸੀ ਅਤੇ ਇੱਥੋਂ ਤਿੰਨ ਚਾਰ ਮੱਝਾਂ ਬਰਨਾਵਾ ਦਰਬਾਰ ’ਚ ਲੈ ਕੇ ਗਿਆ ਸੀ
ਉੱਥੇ ਪਹੁੰਚਦੇ ਹੀ ਮੈਨੂੰ ਪਤਾ ਲੱਗਿਆ ਕਿ ਸੇਵਾਦਾਰ ਸੰਜੀਵ ਕੁਮਾਰ ਦੇ ਪੇਟ ’ਚ ਦਰਦ ਹੋ ਰਿਹਾ ਹੈ ਉਸਨੂੰ ਬਰਨਾਵਾ ਪਿੰਡ ’ਚ ਡਾਕਟਰ ਕੋਲ ਲੈ ਜਾਣਾ ਹੈ ਇਹ ਪਿੰਡ ਦਰਬਾਰ ਤੋਂ ਮੇਰਠ ਰੋਡ ’ਤੇ ਇੱਕ ਡੇਢ ਕਿਲੋਮੀਟਰ ਦੀ ਦੂਰੀ ’ਤੇ ਹੈ ਮੈਂ ਸੰਜੀਵ ਨੂੰ ਕਿਹਾ ਕਿ ਕੋਈ ਵੀ ਗੱਡੀ ਇੱਥੇ ਨਹੀ ਹੈ ਉਹ ਕਹਿਣ ਲੱਗਾ ਕਿ ਇੱਕ ਸੇਵਾਦਾਰ ਦਾ ਸਕੂਟਰ ਖੜ੍ਹਾ ਹੈ
ਮੈਂ ਕਿਹਾ ਕਿ ਮੈਂ ਤਾਂ ਸਕੂਟਰ ਚਲਾਉਣਾ ਨਹੀਂ ਜਾਣਦਾ ਉਹ ਬੋਲਿਆ ਕਿ ਮੈਂ ਜਾਣਦਾ ਹਾਂ ਉਸਨੇ ਸਕੂਟਰ ਸਟਾਰਟ ਕਰ ਲਿਆ ਅਤੇ ਮੈਂ ਉਸਦੇ ਪਿੱਛੇ ਬੈਠ ਗਿਆ ਉਸਨੂੰ ਚੰਗੀ ਤਰ੍ਹਾਂ ਚਲਾਉਣਾ ਨਹੀਂ ਆਉਂਦਾ ਸੀ ਫਿਰ ਵੀ ਚਲਾਉਣ ਲੱਗਿਆ ਬਰਨਾਵਾ ’ਚ ਪੁਲਿਸ ਚੌਂਕੀ ਦੇ ਸਾਹਮਣੇ ਇੱਕ ਨੱਬੇ ਡਿਗਰੀ ਦਾ ਮੋੜ ਹੈ ਸੰਜੀਵ ਨੇ ਉਸ ਮੋੜ ’ਤੇ ਸਪੀਡ ਘੱਟ ਕਰਨ ਦੀ ਬਜਾਏ ਗਲਤੀ ਨਾਲ ਵਧਾ ਦਿੱਤੀ ਸਕੂਟਰ ਮੁੜਿਆ ਨਹੀਂ ਅਤੇ ਸਿੱਧਾ ਸੜਕ ਤੋਂ ਹੇਠਾਂ ਬਬੂਲ ਦੇ ਦਰਖੱਤ ਨਾਲ ਜਾ ਟਕਰਾਇਆ ਇਸ ਟੱਕਰ ਨਾਲ ਐਨੇ ਜ਼ੋਰ ਦਾ ਝਟਕਾ ਲੱਗਿਆ ਕਿ ਮੈਂ ਉੱਛਲ ਕੇ ਸੰਜੀਵ ਨੂੰ ਪਾਰ ਕਰਦਾ ਹੋਇਆ ਅੱਗੇ ਜਾ ਡਿੱਗਿਆ ਅਤੇ ਮੇਰਾ ਸਿਰ ਬਬੂਲ ਦੇ ਦਰਖੱਤ ਨਾਲ ਜਾ ਟਕਰਾਇਆ
ਇਸ ਐਕਸੀਡੈਂਟ ’ਚ ਸੰਜੀਵ ਦੀ ਲੱਤ ਟੁੱਟ ਗਈ ਅਤੇ ਮੇਰਾ ਸਿਰ ਫੱਟ ਗਿਆ ਮੈਂ ਬੇਹੋਸ਼ ਹੋ ਗਿਆ ਮੈਨੂੰ ਕੋਈ ਸੁਧ-ਬੁਧ ਨਹੀਂ ਸੀ ਸਾਹਮਣੇ ਪੁਲਿਸ ਚੌਂਕੀ ਵਾਲੇ ਮੈਨੂੰ ਜਾਣਦੇ ਸਨ ਇੱਕ ਪੁਲਿਸ ਵਾਲਾ ਸਾਇਕਲ ’ਤੇ ਦਰਬਾਰ ’ਚ ਗਿਆ ਅਤੇ ਉਸਨੇ ਉੱਥੇ ਜਾ ਕੇ ਦੱਸਿਆ ਕਿ ਤੁਹਾਡੇ ਦੋ ਬੰਦਿਆਂ ਦਾ ਐਕਸੀਡੈਂਟ ਹੋ ਗਿਆ ਹੈ ਉਹ ਪੁਲਿਸ ਚੌਂਕੀ ਬਰਨਾਵਾ ਦੇ ਸਾਹਮਣੇ ਡਿੱਗੇ ਪਏ ਹਨ ਉਸ ਸਮੇਂ ਦਰਬਾਰ ’ਚ ਕੋਈ ਗੱਡੀ ਨਹੀਂ ਸੀ ਸਤਿਬ੍ਰਹਮਚਾਰੀ ਸੇਵਾਦਾਰ ਸਾਇਕਲਾਂ ’ਤੇ ਹਾਦਸੇ ਵਾਲੀ ਜਗ੍ਹਾ ’ਤੇ ਸਾਡੇ ਕੋਲ ਪਹੁੰਚੇ
ਉਸ ਸਮੇਂ ਮੇਰਠ ਵੱਲੋਂ ਇੱਕ ਇੱਟਾਂ ਢੋਣ ਵਾਲਾ ਟਰੱਕ ਆ ਗਿਆ ਉਨ੍ਹਾਂ ਨੇ ਦੋਵਾਂ ਨੂੰ ਉਸ ਟਰੱਕ ’ਚ ਬਿਠਾ ਲਿਆ ਅਤੇ ਸਾਨੂੰ ਬੜੌਤ ’ਚ ਡਾਕਟਰ ਕੋਲ ਲੈ ਗਏ ਡਾਕਟਰਾਂ ਨੇ ਸੰਜੀਵ ਨੂੰ ਐਡਮਿਟ ਕਰ ਲਿਆ ਅਤੇ ਮੇਰੇ ਲਈ ਬੋਲ ਦਿੱਤਾ ਕਿ ਇਸਨੂੰ ਜਲਦੀ ਤੋਂ ਜਲਦੀ ਦਿੱਲੀ ਦੇ ਕਿਸੇ ਵੱਡੇ ਹਸਪਤਾਲ ’ਚ ਲੈ ਜਾਓ ਡਾਕਟਰ ਰਾਮ ਸਿੰਘ ਬੜੌਤ ਵਾਲੇ ਮੈਨੂੰ ਲੈ ਕੇ ਦਿੱਲੀ ਪਹੁੰਚ ਗਏ ਅਤੇ ਇੱਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਇਸ ਤੋਂ ਬਾਅਦ ਮੈਨੂੰ ਸਫਦਰਜੰਗ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਗਿਆ ਇਸ ਸਾਰੇ ਸਮੇਂ ਦੌਰਾਨ ਮੈਨੂੰ ਕੋਈ ਹੋਸ਼ ਨਹੀਂ ਸੀ ਸਿਰ ਤੋਂ ਖੂਨ ਨਿਕਲ ਕੇ ਸਿਰ ਲਟਕ ਜਿਹਾ ਗਿਆ ਸੀ
ਡਾਕਟਰਾਂ ਨੇ ਸਿਰ ਦਾ ਐੱਮਆਰਆਈ, ਸੀਟੀ ਸਕੈਨ ਅਤੇ ਹੋਰ ਵੀ ਕਈ ਤਰ੍ਹਾਂ ਦੇ ਟੈਸਟ ਕਰਵਾਏ ਅਤੇ ਵਿਦੇਸ਼ੀ ਡਾਕਟਰਾਂ ਤੋਂ ਵੀ ਸਲਾਹ ਲਈ ਗਈ ਮੈਨੂੰ ਬਾਅਦ ’ਚ ਦੱਸਿਆ ਕਿ ਡਾਕਟਰਾਂ ਨੇ ਸਾਫ-ਸਾਫ ਕਹਿ ਦਿੱਤਾ ਸੀ ਕਿ ਇਹ ਬਚੇਗਾ ਨਹੀਂ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਅਜਿਹਾ ਮਰੀਜ਼ ਅੱਜ ਤੱਕ ਨਹੀਂ ਆਇਆ ਜੇਕਰ ਆਇਆ ਹੈ ਤਾਂ ਉਸਦੀ ਉਸੇ ਸਮੇਂ ਮੌਤ ਹੋ ਗਈ ਡਾਕਟਰਾਂ ਨੇ ਮੇਰਾ ਇਲਾਜ ਸ਼ੁਰੂ ਕਰ ਦਿੱਤਾ ਮੈਨੂੰ ਇੱਕ ਮਸ਼ੀਨ ’ਚ ਰੱਖਿਆ ਗਿਆ ਮੈਂ ਤਾਂ ਜਿਵੇਂ ਮੌਤ ਦੀ ਅਵਸਥਾ ’ਚ ਪਿਆ ਸੀ
ਮੈਨੂੰ ਸਾਹ ਕਦੇ ਆਵੇ, ਕਦੇ ਨਾ ਆਵੇ ਮੈਨੂੰ ਇਸ ਹਾਲਤ ’ਚ ਪਏ ਹੋਏ ਡੇਢ ਮਹੀਨਾ ਬੀਤ ਚੁੱਕਾ ਸੀ ਡਾਕਟਰਾਂ ਨੇ ਤਾਂ ਮੈਨੂੰ ਡੈੱਡਬੌਡੀ ਸਮਝ ਕੇ ਬਸ ਮਸ਼ੀਨ ’ਚ ਰੱਖਿਆ ਹੋਇਆ ਸੀ ਜਦੋਂ ਮੈਨੂੰ ਡੇਢ ਮਹੀਨੇ ਤੱਕ ਹੋਸ਼ ਨਹੀਂ ਆਇਆ ਤਾਂ ਮੇਰਾ ਭਰਾ ਰਾਮਫਲ ਮੇਰੀ ਇਸ ਹਾਲਤ ਨੂੰ ਦੇਖ ਕੇ ਟੁੱਟ ਚੁੱਕਾ ਸੀ ਉਹ ਇੱਕ ਦਿਨ ਉਹ ਸਰਸਾ ਦਰਬਾਰ ’ਚ ਆ ਗਿਆ ਜਦੋਂ ਉਹ ਤੇਰਾਵਾਸ ’ਚ ਗਿਆ ਤਾਂ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸਾਹਮਣੇ ਕੁਰਸੀ ’ਤੇ ਵਿਰਾਜਮਾਨ ਸਨ
ਉਸਨੇ ਪੂਜਨੀਕ ਪਰਮਪਿਤਾ ਜੀ ਦੀ ਹਜ਼ੂਰੀ ’ਚ ਅਰਜ਼ ਕੀਤੀ ਕਿ ਪਿਤਾ ਜੀ, ਜਦੋਂ ਐਕਸੀਡੈਂਟ ਹੋਇਆ ਸੀ, ਜੇਪੀ ਨੂੰ ਉਸੇ ਸਮੇਂ ਲੈ ਜਾਣਾ ਸੀ ਉਸਦੀ ਹਾਲਤ ਬਹੁਤ ਗੰਭੀਰ ਹੈ, ਖ਼ਤਰਨਾਕ ਹੈ ਹੁਣ ਪਿੰਡ ’ਚ ਵੀ ਲੋਕ ਗੱਲਾਂ ਕਰਦੇ ਹਨ ਕਹਿੰਦੇ ਹਨ ਕਿ ਉਸਦਾ ਗੁਰੂ ਉਸਨੂੰ ਬਚਾ ਲਵੇਗਾ? ਸਰਵਸਮਰੱਥ ਸਤਿਗੁਰੂ ਇੱਕਦਮ ਜੋਸ਼ ’ਚ ਬੋਲੇ ਕਿ ‘ਅਸੀਂ ਕਹਿ ਦਿੱਤਾ ਨਾ, ਉਸਨੂੰ ਮਾਰਨ ਵਾਲਾ ਕੋਈ ਨਹੀਂ ਹੈ ਜਾਓ ਤੁਸੀਂ ਵੀ ਜਾਓ, ਉਸਨੂੰ ਮਾਰ ਕੇ ਦਿਖਾਓ’ ਉਸ ਸਮੇਂ ਹਸਪਤਾਲ ’ਚ ਮੇਰੀ ਸੇਵਾ ਸੰਭਾਲ ਲਈ ਦੇਸਰਾਜ ਅਤੇ ਕੁਝ ਹੋਰ ਸੇਵਾਦਾਰ ਸਨ
ਮੇਰਾ ਭਰਾ ਜੋ ਇੱਕ ਉੱਤਰੇ ਹੋਏ ਚਿਹਰੇ ਨਾਲ ਸਰਸਾ ਦਰਬਾਰ ’ਚ ਗਿਆ ਸੀ ਅਤੇ ਜਦੋਂ ਉਹ ਵਾਪਸ ਹਸਪਤਾਲ ’ਚ ਮੇਰੇ ਕੋਲ ਆਇਆ ਤਾਂ ਉਸਦੇ ਚਿਹਰੇ ’ਤੇ ਇੱਕ ਰੰਗਤ ਸੀ, ਚਮਕ ਸੀ ਪਰਮਪਿਤਾ ਜੀ ਦੇ ਬਚਨਾਂ ਤੋਂ ਉਸਨੂੰ ਪੂਰੀ ਤਸੱਲੀ ਹੋ ਗਈ ਸੀ ਜਦੋਂ ਉਹ ਹਸਪਤਾਲ ਪਹੁੰਚਿਆ ਤਾਂ ਉਸਦੇ ਚਿਹਰੇ ’ਤੇ ਖੁਸ਼ੀ ਦੇ ਭਾਵ ਦੇਖ ਕੇ ਉਨ੍ਹਾਂ ਸੇਵਾਦਾਰਾਂ ਦੇ ਚਿਹਰਿਆਂ ’ਤੇ ਵੀ ਕੁਝ ਰੌਣਕ ਜਿਹੀ ਆ ਗਈ ਉਨ੍ਹਾਂ ਨੇ ਬੜੇ ਉਤਾਵਲੇਪਣ ’ਚ ਪਰਮਪਿਤਾ ਜੀ ਨਾਲ ਹੋਈ ਗੱਲਬਾਤ ਬਾਰੇ ਪੁੱਛਿਆ ਤਾਂ ਮੇਰੇ ਭਰਾ ਨੇ ਉਹ ਸਭ ਦੱਸ ਦਿੱਤਾ ਬਚਨਾਂ ਨੂੰ ਸੁਣਦੇ ਹੀ ਉਨ੍ਹਾਂ ’ਚ ਖੁਸ਼ੀ ਦੀਆਂ ਤਿਰੰਗਾਂ ਉੱਠਣ ਲੱਗੀਆਂ ਅਤੇ ਉਹ ਝੂੰਮਣ ਲੱਗੇ
ਗਮਾਂ ਦੇ ਛਾਏ ਬੱਦਲ ਇੱਕਦਮ ਛੂੰਹ-ਮੰਤਰ ਹੋ ਗਏ ਉਹ ਸਭ ਜ਼ੋਰ-ਜ਼ੋਰ ਨਾਲ ਹੱਸਣ ਲੱਗੇ ਮਾਰੇ ਖੁਸ਼ੀ ਦੇ ਉੱਛਲਣ ਲੱਗੇ ਸੰਨਾਟੇ ਦੀ ਥਾਂ ਹਸਪਤਾਲ ’ਚ ਕਿਲਕਾਰੀਆਂ ਦੀ ਗੂੰਜ ਨਾਲ ਪੂਰਾ ਸ਼ੋਰ ਮੱਚ ਗਿਆ ਜਿਵੇਂ ਮੈਂ ਜਿਉਂਦਾ ਹੋ ਗਿਆ ਜਦਕਿ ਮੇਰੇ ’ਚ ਹਾਲੇ ਤੱਕ ਕੋਈ ਹਲਚਲ ਨਹੀਂ ਸੀ ਮੈਂ ਹਾਲੇ ਇੱਕ ਡੈੱਡਬੌਡੀ ਦੀ ਤਰ੍ਹਾਂ ਹੀ ਪਿਆ ਸੀ ਖੁਸ਼ੀ ਭਰੇ ਉਨ੍ਹਾਂ ਦੇ ਸ਼ੋਰ-ਸ਼ਰਾਬੇ ਨੂੰ ਸੁਣ ਕੇ ਪੂਰਾ ਸਟਾਫ ਉੱਥੇ ਆ ਗਿਆ ਸਭ ਡਾਕਟਰ ਵੀ ਭੱਜ ਕੇ ਆ ਗਏ ਉੱਥੇ ਪੂਰਾ ਮਜਮਾ ਲੱਗ ਗਿਆ ਉਨ੍ਹਾਂ ਨੇ ਮੈਨੂੰ ਦੇਖਿਆ ਤਾਂ ਮੈਂ ਉਸੇ ਤਰ੍ਹਾਂ ਮਰਨ ਆਸਣ ਪਿਆ ਹਾਂ ਸੇਵਾਦਾਰਾਂ ਵੱਲ ਦੇਖਿਆ ਤਾਂ ਉਹ ਸ਼ੋਰ ਮਚਾ ਰਹੇ ਹਨ ਖੁਸ਼ੀਆਂ ਮਨ੍ਹਾ ਰਹੇ ਹਨ
ਉਨ੍ਹਾਂ ਸਭ ਨੂੰ ਐਵੇਂ ਲੱਗਿਆ ਕਿ ਇਹ ਪਾਗਲ ਹੋ ਗਏ ਹਨ ਉਨ੍ਹਾਂ ਨੂੰ ਗੁੱਸਾ ਆ ਗਿਆ ਉਨ੍ਹਾਂ ’ਚੋਂ ਇੱਕ ਡਾਕਟਰ ਡਾਂਟਦੇ ਹੋਏ ਉਨ੍ਹਾਂ ਨੂੰ ਬੋਲਿਆਂ, ਚੁੱਪ ਹੋ ਜਾਓ! ਕੀ ਮਜ਼ਾਕ ਬਣਾ ਰੱਖਿਆ ਹੈ ਤੁਹਾਨੂੰ ਪਤਾ ਨਹੀਂ ਤੁਹਾਡਾ ਸਾਥੀ ਕਿਸ ਹਾਲਤ ’ਚ ਪਿਆ ਹੈ ਅਤੇ ਤੁਹਾਨੂੰ ਖੁਸ਼ੀ ਮਨਾਉਣ ਦੀ ਪਈ ਹੈ ਪੂਰਾ ਹਸਪਤਾਲ ਸਿਰ ’ਤੇ ਚੁੱਕ ਰੱਖਿਆ ਹੈ ਡਾਕਟਰ ਦੇ ਇਨ੍ਹਾਂ ਸ਼ਬਦਾਂ ਦਾ ਉਨ੍ਹਾਂ ਨੇ ਬੁਰਾ ਨਹੀਂ ਮੰਨਿਆਂ ਅਤੇ ਚੁੱਪਚਾਪ ਸੁਣਦੇ ਰਹੇ ਪਰ ਬੋਲਣ ਦੀ ਵਾਰੀ ਹੁਣ ਸੇਵਾਦਾਰਾਂ ਦੀ ਸੀ ਜਦੋਂ ਉਹ ਬੋਲਿਆ ਤਾਂ ਉਨ੍ਹਾਂ ਸਭ ਦੇ ਦਿਮਾਗ ਚਕਰਾ ਗਏ ਸੇਵਾਦਾਰ ਦੇਸਰਾਜ ਕਹਿਣ ਲੱਗਿਆ, ਡਾਕਟਰ ਸਾਹਿਬ ਸਾਡਾ ਭਰਾ ਬੋਲਣ ਲੱਗਿਆ ਹੈ
ਹਾਲਾਂਕਿ ਮੇਰੇ ’ਚ ਕੋਈ ਹਰਕਤ ਨਹੀਂ ਸੀ ਹਾਲੇ ਤੱਕ ਉਸਨੇ ਬਚਨਾਂ ਦੇ ਬਲਬੂਤੇ ਐਨੀ ਵੱਡੀ ਗੱਲ ਕਹਿ ਦਿੱਤੀ ਸੀ ਡਾਕਟਰਾਂ ਲਈ ਜਿਵੇਂ ਇਹ ਇੱਕ ਚੁਣੌਤੀ ਸੀ ਉਹ ਕਹਿਣ ਲੱਗੇ, ਤੁਸੀਂ ਝੂਠ ਬੋਲਦੇ ਹੋ! ਤੁਹਾਨੂੰ ਕੋਈ ਵਹਿਮ ਹੋ ਗਿਆ ਹੈ ਇੱਕ ਲਾਸ਼ ਵੀ ਕਦੇ ਬੋਲਦੀ ਹੈ? ਜੇਕਰ ਅਜਿਹਾ ਹੈ ਤਾਂ ਸਾਡੇ ਸਾਹਮਣੇ ਬੁਲਾ ਕੇ ਦਿਖਾਓ ਹੁਣ ਸੇਵਾਦਾਰਾਂ ਲਈ ਇਹ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ ਪਰ ਸਤਿਗੁਰੂ ਦੇ ਬਚਨਾਂ ’ਚ ਐਨਾ ਬਲ ਸੀ ਕਿ ਦੇਸਰਾਜ ਕਹਿਣ ਲੱਗਿਆ, ਲਓ ਡਾਕਟਰ ਸਾਹਿਬ ਅਸੀਂ ਇਸਨੂੰ ਹੁਣੇ ਬੁਲਾਉਂਦੇ ਹਾਂ ਦੇਸਰਾਜ ਨੇ ਹੱਥ ਜੋੜ ਲਏ ਅਤੇ ਮਨ ’ਚ ਨਾਅਰਾ ਬੋਲਿਆ ਆਪਣੇ ਸਤਿਗੁਰੂ ਨੂੰ ਯਾਦ ਕਰਨ ਲੱਗਾ ਹੇ
ਸਤਿਗੁਰੂ! ਤੁਹਾਨੂੰ ਹੀ ਆਪਣੇ ਬੱਚਿਆਂ ਦੀ ਲਾਜ਼ ਹੈ ਉਹ ਅਰਦਾਸ ਕਰਦਿਆਂ ਮੇਰੇ ਵੱਲ ਆ ਰਿਹਾ ਸੀ ਮਨ ’ਚ ਸਤਿਗੁਰੂ ਪ੍ਰਤੀ ਅਸੀਮ ਸ਼ਰਧਾ, ਵਿਸ਼ਵਾਸ਼ ਅਤੇ ਪਿਆਰ ਉਮੜ ਰਿਹਾ ਸੀ ਮੇਰੇ ਕੋਲ ਆ ਕੇ ਉਹ ਮੈਨੂੰ ਦੇਖਣ ਲੱਗਾ ਉਸਦੇ ਮਨ ’ਚ ਸਤਿਗੁਰੂ ਦੇ ਵੈਰਾਗ, ਪਿਆਰ ਦਾ ਤੂਫਾਨ ਉੱਮੜਨ ਲੱਗਿਆ ਅਤੇ ਠੀਕ ਇਸੇ ਸਮੇਂ ਉਸਦੀਆਂ ਅੱਖਾਂ ’ਚੋਂ ਹੰਝੂ ਵਹਿਣ ਲੱਗੇ ਉਸਦੀਆਂ ਅੱਖਾਂ ਤੋਂ ਨਿਕਲੀ ਹੰਝੂਆਂ ਦੀ ਧਾਰਾ ’ਚੋਂ ਦੋ ਹੰਝੂ ਮੇਰੀਆਂ ਅੱਖਾਂ ’ਤੇ ਵੀ ਪੈ ਗਏ ਉੱਥੇ ਖੜ੍ਹੇ ਸਾਰੇ ਇਸ ਦ੍ਰਿਸ਼ ਨੂੰ ਐਵੇਂ ਦੇਖ ਰਹੇ ਸਨ ਜਿਵੇਂ ਕਿਸੇ ਫਿਲਮ ਦਾ ਬਹੁਤ ਰੋਚਕ ਕੋਈ ਸੀਨ ਚੱਲ ਰਿਹਾ ਹੋਵੇ ਸਤਿਗੁਰੂ ਦੇ ਪਿਆਰ ਅਤੇ ਵੈਰਾਗ ਨਾਲ ਛਲਕੇ ਉਹ ਹੰਝੂ ਜਿਵੇਂ ਹੀ ਮੇਰੀਆਂ ਅੱਖਾਂ ’ਤੇ ਪਏ, ਇੱਕਦਮ ਤੋਂ ਮੇਰੀਆਂ ਅੱਖਾਂ ਖੁੱਲ੍ਹ ਗਈਆਂ
ਮੇਰੀਆਂ ਅੱਖਾਂ ਖੂਨ ਦੀ ਤਰ੍ਹਾਂ ਲਾਲ ਸਨ ਜੋ ਪਹਿਲੀ ਵਾਰ ਖੁੱਲ੍ਹ ਰਹੀਆਂ ਸਨ ਮੇਰੀਆਂ ਅੱਖਾਂ ਖੁੱਲ੍ਹੀਆਂ ਦੇਖ ਦੇਸਰਾਜ ਪੂਰੇ ਹੌਂਸਲੇ ’ਚ ਬੋਲਿਆ, ਜੇਪੀ ਤੈਨੂੰ ਪਿਤਾ ਜੀ ਬਹੁਤ ਯਾਦ ਕਰਦੇ ਹਨ ਕੀ ਤੂੰ ਨਾਅਰਾ ਨਹੀਂ ਬੋਲ ਸਕਦਾ ਉਸਦੇ ਐਨੇ ਕਹਿਣ ਦੀ ਦੇਰ ਸੀ ਕਿ ਮੇਰੇ ਮੂੰਹ ਤੋਂ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਵੀ ਨਿਕਲ ਗਿਆ ਮੈਂ ਬਹੁਤ ਹੋਲੀ ਆਵਾਜ਼ ’ਚ ਨਾਅਰਾ ਬੋਲਿਆ ਸੀ ਲਗਭਗ ਡੇਢ ਮਹੀਨਾ ਮੌਤ ਦੀ ਅਵਸਥਾ ’ਚ ਪਿਆ ਕੋਈ ਬੰਦਾ ਐਵੇਂ ਬੋਲ ਉੱਠੇ ਤਾਂ ਡਾਕਟਰਾਂ ਦੀ ਡਾਕਟਰੀ ਧਰੀ ਧਰਾਈ ਰਹਿ ਜਾਂਦੀ ਹੈ ਸਤਿਗੁਰੂ ਨੂੰ ਇੰਜ ਹੀ ਨਹੀਂ ਮੁਰਦਿਆਂ ’ਚ ਜਾਨ ਪਾ ਦੇਣ ਵਾਲਾ ਕਿਹਾ ਜਾਂਦਾ ਹੈ
ਜਦੋਂ ਮੈਂ ਅੱਖਾਂ ਖੋਲ੍ਹੀਆਂ ਅਤੇ ਨਾਅਰਾ ਬੋਲਿਆ ਤਾਂ ਉੱਥੇ ਖੜ੍ਹੇ ਡਾਕਟਰ ਅਤੇ ਮੈਡੀਕਲ ਸਟਾਫ ਹੱਕਾ ਬੱਕਾ ਰਹਿ ਗਿਆ ਉਹ ਮੇਰੇ ਜਿਉਂਦਾ ਹੋਣ ਨੂੰ ਇੱਕ ਮਿੰਟ ਲਈ ਵੀ ਕਦੇ ਨਹੀਂ ਮੰਨ ਸਕਦੇ ਸਨ ਪਰ ਜਦੋਂ ਉਨ੍ਹਾਂ ਦੇ ਸਾਹਮਣੇ ਮੇਰੇ ’ਚ ਜਾਨ ਆਈ ਅਤੇ ਉਨ੍ਹਾਂ ਨੇ ਮੈਨੂੰ ਆਪਣੇ ਸਾਹਮਣੇ ਇਸ ਤਰ੍ਹਾਂ ਬੋਲਦਿਆਂ ਦੇਖਿਆ ਤਾਂ ਉਹ ਵੀ ਮੇਰੇ ਸਤਿਗੁਰੂ ਦੀ ਪ੍ਰਸ਼ੰਸ਼ਾ ਕਰਦਿਆਂ ਨਤਮਸਤਕ ਹੋ ਗਏ ਉਹ ਕਹਿਣ ਲੱਗੇ ਅਸੀਂ ਭਗਵਾਨ ਨੂੰ ਨਹੀਂ ਮੰਨਣ ਵਾਲੇ ਪਰ ਅੱਜ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਸ ਧਰਤੀ ’ਤੇ ਭਗਵਾਨ ਹੈ
ਅਤੇ ਉਹ ਕੋਈ ਹੋਰ ਨਹੀਂ ਤੁਹਾਡਾ ਗੁਰੂ ਹੀ ਹੈ ਉਹ ਹੀ ਇਸ ਤਰ੍ਹਾਂ ਇੱਕ ਲਾਸ਼ ’ਚ ਜਾਨ ਪਾ ਸਕਦਾ ਹੈ ਅੱਜ ਉਸਦੇ ਪ੍ਰਤਾਪ ਤੋਂ ਅਸੀਂ ਇੱਕ ਲਾਸ਼ ਨੂੰ ਜਿਉਂਦਾ ਹੋਏ ਦੇਖਿਆ ਹੈ ਇਹ ਤੁਹਾਡੇ ਭਗਵਾਨ ਦਾ ਬਹੁਤ ਵੱਡਾ ਕਰਿਸ਼ਮਾ ਹੈ ਸਾਡਾ ਉਨ੍ਹਾਂ ਨੂੰ ਸ਼ਤ ਸ਼ਤ ਨਮਨ ਹੈ ਬਸ ਉਹ ਦਿਨ ਸੀ ਜਦੋਂ ਮੈਂ ਮੌਤ ਨਾਲ ਲੜਦੇ ਹੋਏ ਵਾਪਸ ਆਇਆ ਅਤੇ ਉਸ ਤੋਂ ਬਾਅਦ ਦਿਨੋਂ-ਦਿਨ ਮੇਰੀ ਹਾਲਤ ’ਚ ਸੁਧਾਰ ਹੁੰਦਾ ਚਲਿਆ ਗਿਆ
ਹੁਣ ਤੈਨੂੰ ਸਵਾ ਸਿੰਘ ਕਿਹਾ ਕਰਾਂਗੇ:
ਜਦੋਂ ਮੈਨੂੰ ਸਫਦਰਜੰਗ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਮੈਨੂੰ ਬਰਨਾਵਾ ਦਰਬਾਰ ’ਚ ਲਿਆਂਦਾ ਗਿਆ ਕਮਜ਼ੋਰੀ ਐਨੀ ਸੀ ਕਿ ਮੈਂ ਲੇਟਿਆ ਰਹਿੰਦਾ, ਚੱਲ ਫਿਰ ਨਹੀਂ ਸਕਦਾ ਸੀ ਮੇਰਾ ਵਜ਼ਨ ਸੱਤਰ ਤੋਂ ਵੀਹ ਕਿੱਲੋ ਰਹਿ ਗਿਆ ਸੀ ਪਰਮਪਿਤਾ ਜੀ ਵੱਲੋਂ ਬਰਨਾਵਾ ਦਰਬਾਰ ’ਚ ਹਰ ਮਹੀਨੇ ਦੇ ਪਹਿਲੇ ਐਤਵਾਰ ਦਾ ਸਤਿਸੰਗ ਹੁੰਦਾ ਸੀ ਉਨ੍ਹਾਂ ਦਿਨਾਂ ’ਚ ਪਰਮਪਿਤਾ ਜੀ ਦਾ ਆਗਮਣ ਹੋਇਆ ਪਰਮਪਿਤਾ ਜੀ ਦਰਬਾਰ ’ਚ ਆਏ ਤਾਂ ਮੈਨੂੰ ਵੀ ਮੰਜੇ ’ਤੇ ਤੇਰਾਵਾਸ ’ਚ ਲੈ ਜਾਇਆ ਗਿਆ ਜਦੋਂ ਪਰਮਪਿਤਾ ਜੀ ਮੇਰੇ ਕੋਲ ਆਏ, ਮੈਂ ਉੱਚੀ ਆਵਾਜ਼ ’ਚ ਫੁਟ ਫੁਟ ਕੇ ਰੋਣ ਲੱਗਿਆ ਪਰਮਪਿਤਾ ਜੀ ਮੈਨੂੰ ਬੋਲੇ ਕਿ ਜੇਪੀ ਤੂੰ ਰੋਂਦਾ ਕਿਉਂ ਹੈ?
ਮੈਂ ਕਿਹਾ ਪਿਤਾ ਜੀ, ਤਿੰਨ ਮਹੀਨੇ ਹੋ ਗਏ ਤੁਹਾਡੇ ਦਰਸ਼ਨ ਕੀਤੇ ਤਿੰਨ ਮਹੀਨਿਆਂ ਤੋਂ ਤੁਹਾਡੀ ਮਿੱਠੀ ਅਲੌਕਿਕ ਆਵਾਜ਼ ਨਹੀਂ ਸੁਣੀ ਅੱਜ ਤੁਹਾਡੀ ਆਵਾਜ਼ ਸੁਣ ਗਈ ਆਤਮਾ ਸਹਿਣ ਨਹੀਂ ਕਰ ਪਾ ਰਹੀ ਪਰਮਪਿਤਾ ਜੀ ਬੋਲੇ-ਬੇਟਾ, ਕੁਝ ਨਹੀਂ ਹੁੰਦਾ ਤੂੰ ਸਾਡੇ ਨਾਲ ਉੱਪਰ ਚੱਲ ਤੈਨੂੰ ਪ੍ਰਸ਼ਾਦ ਦੇਵਾਂਗੇ, ਖੁਸ਼ੀਆਂ ਦੇਵਾਂਗੇ ਮੈਂ ਅਰਜ਼ ਕੀਤੀ ਕਿ ਪਿਤਾ ਜੀ, ਮੈਂ ਉੱਪਰ ਨਹੀਂ ਚੜ੍ਹ ਸਕਦਾ ਮੈਂ ਹੇਠਾਂ ਵੀ ਖੜ੍ਹਾ ਨਹੀਂ ਹੋ ਸਕਦਾ, ਡਿੱਗ ਪਵਾਂਗਾ ਪਰਮਪਿਤਾ ਜੀ ਜੋਸ਼ ’ਚ ਬੋਲੇ-ਤੇਰੀ ਮਾਂ ਦੇ ਸਹਾਰੇ ਹੈ
ਜੋ ਡਿੱਗ ਪਵੇਗਾ ਚੱਲ ਤੂੰ, ਸਾਡੇ ਨਾਲ ਉੱਪਰ ਚੱਲ ਪਰਮਪਿਤਾ ਜੀ ਨੇ ਮੇਰੀ ਇੱਕ ਬਾਂਹ ਫੜ ਲਈ ਅਤੇ ਡੋਲੂ ਦੀ ਤਰ੍ਹਾਂ ਚੁੱਕ ਕੇ ਉੱਪਰ ਲੈ ਗਏ ਕਿਤੇ ਥੋੜ੍ਹਾ ਥੋੜ੍ਹਾ ਪੈਰ ਲੱਗਿਆ, ਕਿਤੇ ਨਾ ਲੱਗਿਆ ਪਰਮਪਿਤਾ ਜੀ ਉੱਪਰ ਗੇਟ ’ਤੇ ਖੜ੍ਹੇ ਹੋ ਗਏ ਮੈਂ ਪਿਤਾ ਜੀ ਕੋਲ ਖੜ੍ਹਾ ਸੀ ਪਰਮਪਿਤਾ ਜੀ ਮੈਨੂੰ ਬੋਲੇ-ਤੈਨੂੰ ਡਾਕਟਰ ਨੇ ਕੋਈ ਪਰਹੇਜ਼ ਦੱਸਿਆ ਹੈ? ਮੈਂ ਕਿਹਾ ਕਿ ਪਿਤਾ ਜੀ, ਮੇਰੇ ਬਹੁਤ ਪਰਹੇਜ਼ ਹਨ ਡਾਕਟਰ ਨੇ ਦੱਸਿਆ ਹੈ ਕਿ ਇੱਕ ਛੋਟਾ ਖੁਸ਼ਕ ਫੁਲਕਾ ਖਾਣਾ ਹੈ ਇੱਕ ਕੜਛੀ ਤੋਰੀ ਦਾ ਪਾਣੀ ਅੱਠ ਪਹਿਰ ’ਚ ਲੈਣਾ ਹੈ
ਇਸਦੇ ਸਿਵਾਏ ਹੋਰ ਕੁਝ ਖਾ ਲਿਆ ਤਾਂ ਆਪਣੀ ਮੌਤ ਦਾ ਜਿੰਮੇਵਾਰ ਤੂੰ ਖੁਦ ਹੋਵੇਗਾ ਪਰਮਪਿਤਾ ਜੀ ਕਹਿਣ ਲੱਗੇ ਫਿਰ ਤੂੰ ਮੋਟਾ ਕਿਵੇਂ ਹੋਵੇਗਾ ਸਾਡੀ ਗੱਲ ਮੰਨੇਗਾ ਕਿ ਡਾਕਟਰ ਦੀ ਮੈਂ ਕਿਹਾ ਕਿ ਪਿਤਾ ਜੀ ਤੁਸੀਂ ਦੱਸੋ, ਕੀ ਕਰਨਾ ਹੈ ਪਰਮਪਿਤਾ ਜੀ ਨੇ ਫਰਮਾਇਆ-ਅੱਛਾ! ਇੱਕ ਕੰਮ ਕਰ ਉਹ ਖੁਸ਼ਕ ਫੁਲਕਾ, ਤੋਰੀ ਦੀ ਤਰੀ ਛੱਡ ਦੇ ਅਤੇ ਜੋ ਮਰਜ਼ੀ ਦਿਲ ’ਚ ਆਵੇ ਉਹ ਖਾ ਪਰਮਪਿਤਾ ਜੀ ਨੇ ਮੇਰਾ ਮੋਢਾ ਥੱਪ-ਥੱਪਾ ਕੇ ਫਰਮਾਇਆ-ਜੇਪੀ ਤੈਨੂੰ ਇਸ ਜਨਮ ’ਚ ਸ਼ੇਰ ਬਣਾਇਆ ਸੀ, ਸ਼ੇਰ ਤਾਂ ਇੱਕਦਮ ਖ਼ਤਮ ਹੋ ਗਿਆ
ਹੁਣ ਤੈਨੂੰ ਸਵਾ ਸ਼ੇਰ ਬਣਾ ਕੇ ਛੱਡਾਂਗੇ ਉਦੋਂ ਤੋਂ ਮੇਰਾ ਨਾਮ ਸਵਾ ਸ਼ੇਰ ਪੈ ਗਿਆ ਪੂਜਨੀਕ ਪਰਮਪਿਤਾ ਜੀ ਦੇ ਬਚਨਾਂ ਤੋਂ ਬਾਅਦ ਮੈਂ ਦੋ-ਦੋ ਕਿੱਲੋ ਦੁੱਧ ਪੀਣਾ ਸ਼ੁਰੂ ਕਰ ਦਿੱਤਾ ਕੁਝ ਦਿਨਾਂ ’ਚ ਹੀ ਮੇਰਾ ਵਜ਼ਨ ਵੀਹ ਕਿੱਲੋਂ ਤੋਂ ਵੱਧ ਕੇ 96 ਕਿੱਲੋ ਹੋ ਗਿਆ ਹੁਣ ਪੂਜਨੀਕ ਹਜ਼ੂਰ ਪਿਤਾ ਜੀ ਗੁਰਗੱਦੀ ’ਤੇ ਵਿਰਾਜਮਾਨ ਹੋ ਚੁੱਕੇ ਹਨ ਪੂਜਨੀਕ ਹਜ਼ੂਰ ਪਿਤਾ ਜੀ ਨੇ ਫਰਮਾਇਆ ਕਿ ਤੇਰਾ ਵਜ਼ਨ ਤਾਂ ਜਿਆਦਾ ਹੈ 96 ਕਿੱਲੋ ਹੁਣ ਤੂੰ ਇੱਕ ਕੰਮ ਕਰ, ਇੱਕ ਨਵੀਂ ਕੱਸੀ-ਫਾਵੜਾ ਲੈ, ਉਸਨੂੰ ਦਿਨ-ਰਾਤ ਚਲਾ ਮੈਂ ਉਵੇਂ ਹੀ ਕੀਤਾ ਤਾਂ ਮੇਰਾ ਵਜ਼ਨ 71 ਕਿਲੋਗ੍ਰਾਮ ਹੋ ਗਿਆ
ਇੱਕ ਦਿਨ ਪੂਜਨੀਕ ਹਜ਼ੂਰ ਪਿਤਾ ਜੀ ਫਰਮਾਉਣ ਲੱਗੇ ਕਿ ਸਵਾ ਸ਼ੇਰ ਕੋਈ ਨਾਂਅ ਨਹੀਂ ਮੈਂ ਕਿਹਾ, ਪਿਤਾ ਜੀ, ਆਪ ਜੀ ਨੇ ਹੀ ਸਵਾ ਸ਼ੇਰ ਰੱਖਿਆ ਸੀ, ਹੁਣ ਜਿਵੇਂ ਤੁਸੀਂ ਚਾਹੁੰਦੇ ਹੋ, ਉਵੇਂ ਹੀ ਕਰ ਲਓ ਜੀ ਪੂਜਨੀਕ ਹਜ਼ੂਰ ਪਿਤਾ ਜੀ ਕਹਿਣ ਲੱਗੇ ਕਿ ਸਵਾ ਸ਼ੇਰ ਵੀ ਉਹ ਹੀ ਗੱਲ ਹੈ, ਸਵਾ ਸਿੰਘ ਵੀ ਉਹ ਹੀ ਗੱਲ ਹੈ ਹੁਣ ਤੈਨੂੰ ਸਵਾ ਸਿੰਘ ਕਿਹਾ ਕਰਾਂਗੇ
ਇਸ ਤਰ੍ਹਾਂ ਪੂਜਨੀਕ ਹਜ਼ੂਰ ਪਿਤਾ ਜੀ ਨੇ ਮੇਰਾ ਨਾਂਅ ਸਵਾ ਸਿੰਘ ਕਰ ਦਿੱਤਾ ਅਤੇ ਮੈਨੂੰ ਇਸੇ ਨਾਂਅ ਨਾਲ ਬੁਲਾਇਆ ਜਾਣ ਲੱਗਿਆ ਪੂਜਨੀਕ ਹਜ਼ੂਰ ਪਿਤਾ ਜੀ ਦੇ ਚਰਨਾਂ ’ਚ ਇਹੀ ਅਰਦਾਸ ਹੈ ਕਿ ਹੇ ਸਤਿਗੁਰੂ ਮੇਰੀ ਇਹ ਜਿੰਦਗੀ ਜੋ ਆਪ ਜੀ ਨੇ ਬਖ਼ਸ਼ੀ ਹੈ, ਮੈਂ ਇਸੇ ਤਰ੍ਹਾਂ ਦਰਬਾਰ ’ਚ ਸੇਵਾ-ਸਿਮਰਨ ਕਰਦਾ ਰਹਾਂ ਅਤੇ ਮੇਰੀ ਪ੍ਰੀਤ ਓੜ ਨਿਭ ਜਾਵੇ ਜੀ































































