ਆਲੂ-ਸੂਜੀ ਬਾਈਟਸ
Table of Contents
potato-semolina bites ਸਮੱਗਰੀ:
- 2 ਆਲੂ,
- 1 ਕੱਪ ਸੂਜੀ,
- ਅੱਧਾ ਕੱਪ ਵੇਸਣ,
- 1 ਛੋਟਾ ਚਮਚ ਅਦਰਕ ਦਾ ਪੇਸਟ,
- 2 ਮਿਰਚਾਂ (ਬਰੀਕ ਕੱਟੀਆਂ ਹੋਈਆਂ),
- ਅੱਧਾ ਛੋਟਾ ਚਮਚ ਹਲਦੀ,
- 1 ਛੋਟਾ ਚਮਚ ਖੰਡ,
- ਅੱਧਾ ਛੋਟਾ ਚਮਚ ਨਮਕ,
- 2 ਵੱਡੇ ਚਮਚ ਦਹੀਂ,
- 2 ਵੱਡੇ ਚਮਚ ਤੇਲ,
- 1 ਕੱਪ ਪਾਣੀ,
- ਅੱਧਾ ਛੋਟਾ ਚਮਚ ਈਨੋ ਫਰੂਟ ਸਾਲਟ
ਤੜਕੇ ਲਈ:
- 2 ਵੱਡੇ ਚਮਚ ਤੇਲ,
- 1 ਛੋਟਾ ਚਮਚ ਸਰੋ੍ਹਂ,
- 1 ਛੋਟਾ ਚਮਚ ਜੀਰਾ,
- ਅੱਧਾ ਛੋਟਾ ਚਮਚ ਹਲਦੀ,
- ਅੱਧਾ ਛੋਟਾ ਚਮਚ ਮਿਰਚ ਪਾਊਡਰ,
- 2 ਵੱਡੇ ਚਮਚ ਹਰਾ ਧਨੀਆ (ਕੱਟਿਆ ਹੋਇਆ)
potato-semolina bites ਬਣਾਉਣ ਦਾ ਤਰੀਕਾ:
ਸਭ ਤੋਂ ਪਹਿਲਾਂ ਮਿਕਸਰ ਜਾਰ ’ਚ ਦੋ ਆਲੂ ਲਓ ਅਤੇ ਉਨ੍ਹਾਂ ਦਾ ਪੇਸਟ ਬਣਾ ਲਓ ਆਲੂ ਪਿਊਰੀ ਨੂੰ ਵੱਡੇ ਕਟੋਰੇ ’ਚ ਪਾ ਦਿਓ ਅਤੇ ਇਸ ’ਚ 1 ਕੱਪ ਰਵਾ, ਅੱਧਾ ਕੱਪ ਵੇਸਣ, 1 ਛੋਟਾ ਚਮਚ ਅਦਰਕ ਦਾ ਪੇਸਟ ਅਤੇ 2 ਮਿਰਚਾਂ ਪਾਓ ਇਸ ਤੋਂ ਇਲਾਵਾ ਇਸ ’ਚ ਹਲਦੀ, ਖੰਡ, ਨਮਕ, ਦਹੀਂ ਅਤੇ ਦੋ ਚਮਚ ਤੇਲ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ
ਫਿਰ ਇਸ ’ਚ ਇੱਕ ਕੱਪ ਪਾਣੀ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਕੇ ਇੱਕ ਚੀਕਨੀ ਬੈਟਰ ਬਣਾ ਲਓ ਅਤੇ 20 ਮਿੰਟਾਂ ਲਈ ਢੱਕ ਕੇ ਰੱਖ ਦਿਓ ਹੁਣ ਇਸ ’ਚ ਈਨੋ ਫਰੂਟ ਸਾਲਟ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਬੈਟਰ ਨੂੰ ਝੱਗਦਾਰ ਬਣਾ ਲਓ ਬੈਟਰ ਨੂੰ ਪੈਨ ’ਚ ਕੱਢੋ ਅਤੇ 20 ਮਿੰੰਟਾਂ ਲਈ ਸਟੀਮ ਕਰ ਲਓ ਪੂਰੀ ਤਰ੍ਹਾਂ ਠੰਢਾ ਕਰੋ ਅਤੇ ਟੁਕੜਿਆਂ ’ਚ ਕੱਟ ਲਓ ਦੋ ਵੱਡੇ ਚਮਚ ਤੇਲ ਗਰਮ ਕਰੋ
ਅਤੇ ਆਲੂ ਸਜੀ ਕਿਊਬਸ ਨੂੰ ਸੁਨਹਿਰਾ ਭੂਰਾ ਹੋਣ ਤੱਕ ਭੁੰਨ੍ਹੋ ਤੜਕਾ ਤਿਆਰ ਕਰਨ ਲਈ ਦੋ ਵੱਡੇ ਚਮਚ ਤੇਲ ਗਰਮ ਕਰੋ ਇਸ ’ਚ ਸਰ੍ਹੋਂ, ਜੀਰਾ, ਹਲਦੀ, ਮਿਰਚ ਪਾਊਡਰ ਪਾਓ ਅਤੇ ਹਲਕੇ ਸੇਕੇ ’ਤੇ ਭੁੰਨ੍ਹੋ ਇਸ ’ਚ ਭੁੰਨ੍ਹੇ ਹੋਏ ਸੂਜੀ ਆਲੂ ਕਿਊਬਸ ਨੂੰ ਹੌਲੀ-ਹੌਲੀ ਮਿਲਾ ਕੇ ਕੋਟ ਕਰੋ ਇਸ ’ਤੇ ਹਰਾ ਧਨੀਆ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਅਖੀਰ ’ਚ ਹਰੀ ਚਟਣੀ ਜਾਂ ਟਮਾਟਰ ਸੌਸ ਨਾਲ ਆਲੂ ਸੂਜੀ ਬਾਈਟਸ ਦਾ ਅਨੰਦ ਲਓ































































