macaroni salad

ਮੈਕਰੋਨੀ ਸਲਾਦ

macaroni salad ਸਮੱਗਰੀ:

  • 4 ਕੱਪ ਪਾਣੀ,
  • 1 ਛੋਟਾ ਚਮਚ ਤੇਲ,
  • 1 ਛੋਟਾ ਚਮਚ ਨਮਕ,
  • 1 ਕੱਪ ਮੈਕਰੋਨੀ,
  • 4 ਛੋਟੇ ਚਮਚ ਮਿਓਨੀਜ਼,
  • ਅੱਧਾ ਛੋਟਾ ਚਮਚ ਕਾਲੀ ਮਿਰਚ,
  • 1 ਛੋਟਾ ਚਮਚ ਨਿੰਬੂ ਦਾ ਰਸ,
  • ਅੱਧਾ ਪਿਆਜ਼ ਕੱਟਿਆ ਹੋਇਆ,
  • ਅੱਧੀ ਗਾਜ਼ਰ, ਅੱਧੀ ਸ਼ਿਮਲਾ ਮਿਰਚ,
  • 5 ਚੈਰੀ ਟਮਾਟਰ,
  • 2 ਵੱਡਾ ਚਮਚ ਸਪਰਿੰਗ ਓਨੀਅਨ ਕੱਟਿਆ ਹੋਇਆ,
  • 1 ਛੋਟਾ ਚਮਚ ਡਿੱਲ ਦੇ ਪੱਤੇ/ਸੋਇਆ ਕੱਟਿਆ ਹੋਇਆ

macaroni salad ਬਣਾਉਣ ਦਾ ਤਰੀਕਾ:

ਇੱਕ ਵੱਡੇ ਪੈਨ ’ਚ ਤੇਲ ਅਤੇ ਨਮਕ ਨਾਲ 4 ਕੱਪ ਪਾਣੀ ਉਬਾਲੋ ਇਸ ਤੋਂ ਬਾਅਦ ਮੈਕਰੋਨੀ ਜਾਂ ਆਪਣੀ ਪਸੰਦ ਦਾ ਪਾਸਤਾ ਮਿਲਾਓ ਇਸ ਨੂੰ 8-10 ਮਿੰਟਾਂ ਤੱਕ ਉਬਾਲੋ, ਜਦੋਂ ਤੱਕ ਕਿ ਨਰਮ ਨਾ ਹੋ ਜਾਵੇ ਪਾਣੀ ਨੂੰ ਡਰੇਨ ਕਰੋ ਅਤੇ ਠੰਢਾ ਪਾਣੀ ਪਾ ਕੇ ਇਸ ਨੂੰ ਹੋਰ ਪੱਕਣ ਤੋਂ ਰੋਕੋ

ਹੁਣ ਇੱਕ ਵੱਡੀ ਕਟੋਰੀ ’ਚ 4 ਚਮਚ ਮਿਓਨੀਜ਼ ’ਚ ਕਾਲੀ ਮਿਰਚ, ਨਿੰਬੂ ਦਾ ਰਸ ਅਤੇ ਨਮਕ ਵੀ ਮਿਲਾਓ ਇਸ ’ਚ ਪਿਆਜ, ਗਾਜਰ, ਸ਼ਿਮਲਾ ਮਿਰਚ, ਚੇਰੀ ਟਮਾਟਰ ਅਤੇ ਸਪਰਿੰਗ ਓਨੀਅਨ ਪਾਓ ਫਿਰ ਪੱਕਿਆ ਹੋਇਆ ਮੈਕਰੋਨੀ ਪਾ ਕੇ ਮਿਲਾਓ ਅਤੇ ਤੈਅ ਕਰੋ ਕਿ ਡਰੈਸਿੰਗ ਚੰਗੀ ਤਰ੍ਹਾਂ ਕੋਟਿਡ ਹੋ ਗਿਆ ਹੈ ਇਸ ਨੂੰ ਇੱਕ ਘੰਟੇ ਲਈ ਰੈਫਰੀਜਰੇਟਰ ’ਚ ਰੱਖੋ ਮੈਕਰੋਨੀ ਸਲਾਦ ਤਿਆਰ ਹੈ, ਇਸ ਨੂੰ ਕੱਟੇ ਹੋਏ ਡਿੱਲ ਦੇ ਪੱਤਿਆਂ ਨਾਲ ਸਰਵ ਕਰੋ

Also Read:  ਸਾਵਧਾਨ ਰਹੋ ਮੱਛਰਾਂ ਦੇ ਡੰਕ ਤੋਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ