Teach

Teach: ਬੱਚਿਆਂ ਨੂੰ ਬੋਲੋ ‘ਇਹ ਮੈਨੂੰ ਸਿਖਾਓ’ ਉਹ ਬਿਹਤਰ ਬਣਨਗੇ

ਬੱਚਾ ਛੋਟਾ ਹੋਵੇ ਜਾਂ ਵੱਡਾ ਜੀਵਨ ’ਚ ਆਉਣ ਵਾਲੀਆਂ ਚੁਣੌਤੀਆਂ ਦਾ ਆਤਮ-ਵਿਸ਼ਵਾਸ ਨਾਲ ਸਾਹਮਣਾ ਕਰਨ ਲਈ ਮਾਪਿਆਂ ਨੂੰ ਉਸ ਨੂੰ ਬਚਪਨ ਤੋਂ ਹੀ ਤਿਆਰ ਕਰਨਾ ਪੈਂਦਾ ਹੈ ਬੱਚਿਆਂ ਦੀ ਚੰਗੀ ਪਰਵਰਿਸ਼ ’ਚ ਸਹੀ ਸਿੱਖਿਆ ਦੇ ਨਾਲ-ਨਾਲ ਲਾਈਫ ਸਕਿੱਲਸ ਦਾ ਵੀ ਅਹਿਮ ਯੋਗਦਾਨ ਹੁੰਦਾ ਹੈ

ਜੋ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਜੀਵਨ ’ਚ ਆਉਣ ਵਾਲੀਆਂ ਇਨ੍ਹਾਂ ਅਲੱਗ-ਅਲੱਗ ਸਥਿਤੀਆਂ ਦਾ ਸਾਹਮਣਾ ਕਰਨਾ ਨਹੀਂ ਸਿਖਾਉਂਦੇ, ਉਨ੍ਹਾਂ ਦੇ ਬੱਚਿਆਂ ’ਚ ਆਤਮ-ਵਿਸ਼ਵਾਸ ਦੀ ਕਮੀ ਹਮੇਸ਼ਾ ਬਣੀ ਰਹਿੰਦੀ ਹੈ ਅਜਿਹੇ ਬੱਚੇ ਕਾਨਫੀਡੈਂਸ ਦੇ ਨਾਲ ਦੂਜੇ ਲੋਕਾਂ ਨਾਲ ਗੱਲ ਤੱਕ ਨਹੀਂ ਕਰ ਸਕਦੇ ਹਨ ਜਿਸ ਦਾ ਅਸਰ ਅੱਗੇ ਚੱਲ ਕੇ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ’ਤੇ ਵੀ ਪੈਂਦਾ ਹੈ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਕਿਸੇ ਵਜ੍ਹਾ ਨਾਲ ਤੁਹਾਡੇ ਬੱਚੇ ’ਚ ਵੀ ਆਤਮ-ਵਿਸ਼ਵਾਸ ਦੀ ਕਮੀ ਹੈ ਤਾਂ ਇਹ ਟਿੱਪਸ ਅਪਣਾ ਕੇ ਤੁਸੀਂ ਉਸਦੇ ਅੰਦਰ ਗੁਆਚਿਆ ਖੁਦ ’ਤੇ ਵਿਸ਼ਵਾਸ ਦੁਬਾਰਾ ਜਗਾ ਸਕਦੇ ਹੋ

ਬੱਚੇ ਨੂੰ ਸਿਖਾਉਣ ਨੂੰ ਕਹੋ:

ਹਫਤੇ ’ਚ ਇੱਕ ਵਾਰ ਬੱਚੇ ਨੂੰ ਕਹੋ ਕਿ ਮੈਨੂੰ ਕੁਝ ਸਿਖਾਓ ਬੱਚੇ ਨੂੰ ਇਹ ਮਹਿਸੂਸ ਕਰਵਾਉਣ ਲਈ ਕਿ ਉਹ ਵੀ ਬਹੁਤ ਕੁਝ ਜਾਣਦਾ ਹੈ ਹਫਤੇ ’ਚ ਸਿਰਫ ਪੰਜ ਮਿੰਟ ਕੱਢ ਕੇ ਉਸ ਤੋਂ ਕੁਝ ਸਿੱਖਣਾ ਕਾਫੀ ਹੋ ਸਕਦਾ ਹੈ ਜੇਕਰ ਬੱਚਾ ਡਰਾਇੰਗ, ਬਿਲਡਿੰਗ, ਕੁਕਿੰਗ, ਗੇਮਿੰਗ ਜਾਂ ਡਾਂਸ ਕਰ ਰਿਹਾ ਹੈ ਤਾਂ ਉਸ ਤੋਂ ਪੁੱਛੋ ਕਿ ਇਹ ਤੁਸੀਂ ਕਿਵੇਂ ਕੀਤਾ? ਮਾਹਿਰਾਂ ਮੁਤਾਬਕ ਜਦੋਂ ਮਾਤਾ-ਪਿਤਾ ਬੱਚੇ ਨੂੰ ਕਹਿੰਦੇ ਹਨ

Also Read:  Office: ਆਫਿਸ ’ਚ ਐਂਗਜਾਇਟੀ ਤੋਂ ਬਚ ਕੇ ਰਹੋ

Responsibility in Children ਕਿ ਮੈਨੂੰ ਇਹ ਸਮਝ ਨਹੀਂ ਆਇਆ, ਤੁਸੀਂ ਮੈਨੂੰ ਸਿਖਾਓ ਤਾਂ ਬੱਚਾ ਖੁਦ ਨੂੰ ਸਿਰਫ ਸਿੱਖਣ ਵਾਲਾ ਨਹੀਂ, ਸਗੋਂ ਮਾਹਿਰ ਮਹਿਸੂਸ ਕਰਦਾ ਹੈ ਇਸ ਨਾਲ ਬੱਚੇ ਦਾ ਆਤਮ-ਵਿਸ਼ਵਾਸ ਵਧਦਾ ਹੈ, ਕਮਿਊਨੀਕੇਸ਼ਨ ਮਜ਼ਬੂਤ ਹੁੰਦਾ ਹੈ, ਜਗਿਆਸਾ ਵਧਦੀ ਹੈ ਅਤੇ ਮਾਪਿਆਂ ਨਾਲ ਜੁੜਾਅ ਵੀ ਮਜ਼ਬੂਤ ਹੁੰਦਾ ਹੈ

ਫੈਸਲਾ ਲੈਣ ਦੀ ਆਜ਼ਾਦੀ ਦਿਓ:

ਬੱਚੇ ਨੂੰ ਛੋਟੇ-ਛੋਟੇ ਫੈਸਲੇ ਲੈਣ ਦੀ ਆਜ਼ਾਦੀ ਦਿਓ ਉਦਾਹਰਨ ਲਈ ਉਸ ਤੋਂ ਪੁੱਛੋ ਕਿ ਉਸ ਨੂੰ ਨਾਸ਼ਤੇ ’ਚ ਕੀ ਖਾਣਾ ਚਾਹੀਦਾ ਹੈ, ਕਿਹੜੀ ਖੇਡ ਖੇਡਣੀ ਹੈ, ਕੀ ਪੜ੍ਹਨਾ ਹੈ ਆਦਿ ਅਜਿਹੇ ਛੋਟੇ-ਛੋਟੇ ਫੈਸਲੇ ਲੈਣ ਨਾਲ ਤੁਹਾਡੇ ਬੱਚੇ ਦਾ ਸੈਲਫ ਕਾਨਫੀਡੈਂਸ ਵਧੇਗਾ

ਖੁਦ ਦਾ ਕੰਮ ਖੁਦ ਕਰਨ ਦਿਓ:

ਬੱਚੇ ਨੂੰ ਆਤਮ-ਨਿਰਭਰ ਬਣਾਉਣਾ ਚਾਹੁੰਦੇ ਹੋ, ਤਾਂ ਉਸ ਨੂੰ ਆਪਣੇ ਕੰਮ ਜਿਵੇਂ ਕੱਪੜੇ ਫੋਲਡ ਕਰਨਾ, ਆਪਣੇ ਕਮਰੇ ਨੂੰ ਸਾਫ ਕਰਨਾ, ਆਪਣੀਆਂ ਚੀਜ਼ਾਂ ਦਾ ਧਿਆਨ ਖੁਦ ਰੱਖਣਾ ਵਰਗੀਆਂ ਗੱਲਾਂ ਖੁਦ ਨੂੰ ਕਰਨ ਦਿਓ ਤੁਹਾਡੇ ਅਜਿਹਾ ਕਰਨ ਨਾਲ ਬੱਚੇ ਨੂੰ ਮਹਿਸੂਸ ਹੋਵੇਗਾ ਕਿ ਉਸ ਨੂੰ ਆਪਣੇ ਕਿਸੇ ਕੰਮ ਲਈ ਦੂਜਿਆਂ ’ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਬੱਚਿਆਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣ ’ਤੇ ਉਹ ਜੀਵਨ ’ਚ ਆਉਣ ਵਾਲੀ ਹਰ ਵੱਡੀ ਚੁਣੌਤੀ ਦਾ ਸਾਹਮਣਾ ਕਰਨ ਤੋਂ ਡਰਨਗੇ ਨਹੀਂ, ਸਗੋਂ ਉਸ ਦਾ ਡਟ ਕੇ ਸਾਹਮਣਾ ਕਰਨਗੇ

ਕੋਸ਼ਿਸ਼ ਕਰਨ ’ਤੇ ਤਾਰੀਫ ਕਰੋ:

ਅਕਸਰ ਅਸੀਂ ਬੱਚਿਆਂ ਦੀ ਤਾਰੀਫ ਉਦੋਂ ਕਰਦੇ ਹਾਂ ਜਦੋਂ ਉਹ ਫਸਟ ਆਉਂਦਾ ਹੈ ਜਾਂ ਕੋਈ ਟਰਾਫੀ ਜਿੱਤਦਾ ਹੈ, ਪਰ ਆਤਮ-ਵਿਸ਼ਵਾਸ ਵਧਾਉਣ ਦਾ ਅਸਲੀ ਮੰਤਰ ਕੋਸ਼ਿਸ਼ ’ਚ ਲੁਕਿਆ ਹੈ ਜੇਕਰ ਤੁਹਾਡਾ ਬੱਚਾ ਕਿਸੇ ਖੇਡ ਜਾਂ ਪ੍ਰੀਖਿਆ ਲਈ ਸਖ਼ਤ ਮਿਹਨਤ ਕਰਦਾ ਹੈ, ਤਾਂ ਉਸ ਦੀ ਮਿਹਨਤ ਦੀ ਤਾਰੀਫ ਕਰੋ, ਭਾਵੇਂ ਨਤੀਜਾ ਕੁਝ ਵੀ ਹੋਵੇ ਇਸ ਨਾਲ ਉਸ ਦਾ ਡਰ ਖ਼ਤਮ ਹੁੰਦਾ ਹੈ

ਗਲਤੀਆਂ ਤੋਂ ਸਿੱਖਿਆ ਲੈਣੀ ਸਿਖਾਓ:

ਕਈ ਵਾਰ ਬੱਚੇ ਗਲਤੀ ਕਰਨ ’ਤੇ ਸਹਿਮ ਜਾਂਦੇ ਹਨ, ਕਿਉਂਕਿ ਉਨ੍ਹਾਂ ਨੂੰ ਡਾਂਟ ਦਾ ਡਰ ਹੁੰਦਾ ਹੈ ਇੱਕ ਸਪੋਰਟਿਵ ਪੇਰੈਂਟ ਦੇ ਰੂਪ ’ਚ ਤੁਹਾਨੂੰ ਉਨ੍ਹਾਂ ਨੂੰ ਇਹ ਸਿਖਾਉਣਾ ਚਾਹੀਦਾ ਹੈ ਕਿ ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਹਨ ਅਤੇ ਉਹ ਸਫਲਤਾ ਦੀ ਪੌੜ੍ਹੀ ਹਨ ਜੇਕਰ ਬੱਚੇ ਤੋਂ ਕੱਚ ਦਾ ਗਲਾਸ ਟੁੱਟ ਜਾਵੇ ਜਾਂ ਉਹ ਕਿਸੇ ਕੰਪੀਟੀਸ਼ਨ ’ਚ ਫੇਲ੍ਹ ਹੋ ਜਾਵੇ, ਤਾਂ ਝਿੜਕਣ ਦੀ ਬਜਾਏ ਉਸ ਤੋਂ ਪੁੱਛੋ, ਉਨ੍ਹਾਂ ਨੂੰ ਸਿਖਾਓ ਕਿ ਕਿਵੇਂ ਉਹ ਹੋਰ ਬਿਹਤਰ ਕਰ ਸਕਦੇ ਹਨ

Also Read:  ਸਤਿਗੁਰੂ ਜੀ ਨੇ ਆਪਣੇ ਮੁਰਿਦ ਦੀ ਮੰਗ ਪੂਰੀ ਕੀਤੀ -Experience of Satsangis

ਖੁਦ ਬਣੋ ਰੋਲ ਮਾਡਲ:

ਜੇਕਰ ਤੁਸੀਂ ਖੁਦ ਚੁਣੌਤੀਆਂ ਤੋਂ ਘਬਰਾਉਂਦੇ ਹੋ ਜਾਂ ਖੁਦ ਦੀ ਆਲੋਚਨਾ ਕਰਦੇ ਹੋ, ਤਾਂ ਬੱਚਾ ਵੀ ਉਹੀ ਸਿੱਖੇਗਾ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰੋ ਅਤੇ ਉਨ੍ਹਾਂ ਨੂੰ ਸ਼ਾਂਤੀ ਨਾਲ ਸੁਧਾਰੋ ਜਦੋਂ ਬੱਚਾ ਤੁਹਾਨੂੰ ਪਾਜੀਟਿਵ ਅਤੇ ਆਤਮ-ਵਿਸ਼ਵਾਸ ਨਾਲ ਭਰਿਆ ਦੇਖੇਗਾ, ਤਾਂ ਉਹ ਵੀ ਉਨ੍ਹਾਂ ਗੁਣਾਂ ਨੂੰ ਅਪਣਾ ਲਵੇਗਾ -ਡੈਸਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ