love

love ਪ੍ਰਭੂ ਪ੍ਰੇਮ ’ਚ ਸੱਚਾ ਸਮੱਰਪਣ

ਜਦੋਂ ਕੋਈ ਇਨਸਾਨ ਭਗਤੀ ਦੇ ਰਸਤੇ ’ਤੇ ਚੱਲਦਾ ਹੈ ਤਾਂ ਉਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਆਪਣੇ ਇਸ ਰਸਤੇ ’ਤੇ ਅਡੋਲਤਾ ਨਾਲ ਚੱਲਦਾ ਰਹੇ ਭਲੇ ਹੀ ਉਸਦਾ ਇਹ ਰਾਹ ਮੁਸ਼ਕਿਲਾਂ ਨਾਲ ਭਰਿਆ ਹੋਵੇ ਉਸ ਨੂੰ ਸੱਚੇ ਮਨ ਨਾਲ ਇਹ ਸਵੀਕਾਰ ਕਰਨਾ ਹੋਵੇਗਾ ਕਿ ਮੇਰਾ ਰੱਬ ਜੋ ਵੀ ਕਰਦਾ ਹੈ ਮੇਰਾ ਉਸੇ ’ਚ ਭਲਾ ਹੈ

ਆਪਣੇ ਰੱਬ ਨੂੰ ਆਪਣਾ ਹਮਸਫਰ ਬਣਾ ਕੇ ਚੱਲਣਾ ਹੀ ਇਸ ਰਸਤੇ ਦਾ ਸਫਲ ਸਾਧਨ ਹੈ ਇਹੀ ਇੱਕ ਸਰੋਤ ਹੈ ਨਹੀਂ ਤਾਂ ਆਪਣੇ-ਆਪ ਚੱਲਣ ਵਾਲਾ ਕਦੇ ਮੰਜ਼ਲ ਤੱਕ ਪਹੁੰਚ ਨਹੀਂ ਸਕਿਆ ਆਪਣੇ ਗੁਰੂ, ਪੀਰ-ਫ਼ਕੀਰ ਦੇ ਪ੍ਰਤੀ ਇੱਕ ਸਮੱਰਪਿਤ ਭਾਵਨਾ ਅਤੇ ਦ੍ਰਿੜ੍ਹ ਵਿਸ਼ਵਾਸ ਦੇ ਨਾਲ ਸਦਾ ਚੱਲਦੇ ਰਹਿਣਾ ਹੀ ਇੱਕ ਭਗਤ ਦਾ ਨਿਸ਼ਾਨਾ ਹੁੰਦਾ ਹੈ ਇਸ ਗੱਲ ਦੀ ਸਮਝ ਵੀ ਇਨਸਾਨ ਨੂੰ ਪੂਰਨ ਸਤਿਗੁਰੂ ਦੇ ਸਤਿਸੰਗ ’ਚੋਂ ਹੀ ਆਉਂਦੀ ਹੈ ਸਤਿਸੰਗ ’ਚ ਆਉਣ ਨਾਲ ਹੀ ਇਨਸਾਨ ਦੇ ਗਿਆਨ ਨੇਤਰ ਖੁੱਲ੍ਹਦੇ ਹਨ

ਅਤੇ ਉਹ ਅਡੋਲਤਾ ਨਾਲ, ਸਮਭਾਵ ਨਾਲ ਲਗਾਤਾਰ ਪਰਮਾਰਥ ਦੇ ਰਸਤੇ ’ਤੇ ਚੱਲਦਾ ਰਹਿੰਦਾ ਹੈ ਕੋਈ ਕਠਿਨਾਈ, ਬਿਪਤਾ ਉਸ ਨੂੰ ਰੋਕ ਨਹੀਂ ਸਕਦੀ ਸਮੇਂ ਦਾ ਦੌਰ ਕਿੰਨਾ ਵੀ ਮੁਸ਼ਕਿਲਾਂ ਭਰਿਆ ਚੱਲ ਰਿਹਾ ਹੋਵੇ, ਸੰਪੂਰਨ ਸਮੱਰਪਿਤ ਭਾਵ ਨਾਲ ਯੁਕਤ ਭਗਤ ਜਨ ਕਦੇ ਟੱਸ ਤੋਂ ਮੱਸ ਨਹੀਂ ਹੁੰਦਾ ਇਸ ਬਾਰੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਅੰਮ੍ਰਿਤਮਈ ਬਚਨਾਂ ’ਚ ਜੀਵ ਨੂੰ ਸਮਝਾਉਂਦੇ ਹਨ ਕਿ ਸੱਚਾ ਭਗਤ ਆਪਣੇ ਸੱਚ ਦੇ ਰਾਹ ’ਤੇ ਪੂਰੇ ਵਿਸ਼ਵਾਸ ਨਾਲ ਚੱਲਦਾ ਹੈlove-and-compassion-is-mother

ਉਹ ਆਪਣੇ ਗੁਰੂ, ਜਿਸ ਨੂੰ ਉਹ ਆਪਣਾ ਭਗਵਾਨ ਮੰਨ ਚੁੱਕਾ ਹੈ, ਉਸ ਤੋਂ ਕਦੇ ਬੇਮੁੱਖ ਨਹੀਂ ਹੁੰਦਾ ਇਸ ਬਾਰੇ ਪੂਜਨੀਕ ਗੁਰੂ ਜੀ ਰਮਾਇਣ ਦੇ ਇੱਕ ਪ੍ਰਸੰਗ ’ਤੇ ਚਾਨਣਾ ਪਾਉਂਦੇ ਹਨ ਕਿ ਇੱਕ ਭਗਤ ਦਾ ਚਰਿੱਤਰ ਹਨੂੰਮਾਨ ਜੀ ਵਾਂਗ ਉੱਚਕੋਟੀ ਦਾ ਹੋਣਾ ਚਾਹੀਦਾ ਹੈ ਜਿਵੇਂ ਹਨੂੰਮਾਨ ਜੀ ਆਪਣੇ ਪ੍ਰਭੂ ਸ੍ਰੀਰਾਮ ਜੀ ਦੇ ਭਗਤ ਸਨ ਉਨ੍ਹਾਂ ਦੀ ਆਸਥਾ, ਸ਼ਰਧਾ ਸ੍ਰੀਰਾਮ ਜੀ ਦੇ ਪ੍ਰਤੀ ਅਤੁੱਲ ਸੀ ਸ੍ਰੀਰਾਮ ਜੀ ਦੇ ਪ੍ਰਤੀ ਉਨ੍ਹਾਂ ਦਾ ਸਮੱਰਪਣ ਭਾਵ ਅੱਜ ਵੀ ਪ੍ਰਸੰਗਿਕ ਹੈ

Also Read:  ਸਮਾਜ ’ਚ ਬਿਖਰਦੇ ਰਿਸ਼ਤਿਆਂ ਨੂੰ ਫਿਰ ਤੋਂ ਰੁਸ਼ਨਾਏਗੀ ‘ਸੀਡ’ ਮੁਹਿੰਮ,ਸਾਧ-ਸੰਗਤ ਹਰ ਰੋਜ਼ ਰੱਖੇਗੀ 2 ਘੰਟਿਆਂ ਦਾ ਡਿਜ਼ੀਟਲ ਵਰਤ | ਨਵੀਂ ਮੁਹਿੰਮ: 146 ਵਾਂ ਭਲਾਈ ਕਾਰਜ

ਯੁੱਧ ’ਚ ਇੱਕ ਵਾਰ ਸ੍ਰੀਰਾਮ ਜੀ ਅਤੇ ਲਕਸ਼ਮਣ ਜੀ ਨਾਗਪਾਸ਼ ’ਚ ਬੇਹੋਸ਼ੀ ਦੀ ਹਾਲਤ ’ਚ ਚਲੇ ਗਏ ਸਨ ਇਹ ਦ੍ਰਿਸ਼ ਬੜਾ ਭਿਆਨਕ ਸੀ ਇਸ ਨਾਲ ਯੁੱਧ ਦਾ ਪਾਸਾ ਹੀ ਪਲਟਦਾ ਦਿਖਾਈ ਦੇੇ ਰਿਹਾ ਸੀ ਸ੍ਰੀਰਾਮ ਜੀ ਦੀ ਪੂਰੀ ਸੈਨਾ ’ਚ ਮਾਯੂਸੀ ਛਾ ਗਈ ਅਤੇ ਦੂਜੇ ਪਾਸੇ ਰਾਖਸ਼ੀ ਸੈਨਾ ’ਚ ਜਿਵੇਂ ਜਿੱਤ ਦਾ ਬਿਗਲ ਵੱਜ ਗਿਆ ਸੀ ਇਸ ਯੁੱਧ ਦੇ ਦੋਵੇਂ ਮੁੱਖ ਕਿਰਦਾਰ ਬੇਹੋਸ਼ ਪਏ ਸਨ ਇਹ ਦੇਖ ਜਾਮਵੰਤ, ਸੁਗਰੀਵ, ਵਿਭੀਸ਼ਣ, ਨਲ-ਨੀਲ, ਅੰਗਦ ਆਦਿ ਸਭ ਸੋਗ ’ਚ ਡੁੱਬ ਗਏ ਸਭ ਨੂੰ ਲੱਗਾ ਕਿ ਸਭ ਖ਼ਤਮ ਹੋ ਗਿਆ ਹੈ

ਹੁਣ ਇਸ ਦਾ ਕੋਈ ਹੱਲ ਨਹੀਂ ਹੋਵੇਗਾ ਉਨ੍ਹਾਂ ਦੇ ਸਾਹ ਫੁੱਲ ਗਏ ਅਤੇ ਹਾਰ ਦਿਖਾਈ ਦੇਣ ਲੱਗੀ ਅਜਿਹੇ ’ਚ ਹਨੂੰਮਾਨ ਜੀ ਨੂੰ ਚੈਨ ਕਿੱਥੇ ਆਉਣ ਵਾਲਾ ਸੀ ਬੇਚੈਨੀ ਦਾ ਆਲਮ ਐਨਾ ਸੀ ਕਿ ਆਪਣੇ ਪ੍ਰਭੂ ਤੋਂ ਬਿਨਾਂ ਜਿਵੇਂ ਉਨ੍ਹਾਂ ਦਾ ਜੀਵਨ ਮੁਸ਼ਕਿਲ ਹੋ ਗਿਆ ਸੀ ਹਨੂੰਮਾਨ ਜੀ ਆਪਣੇ ਪ੍ਰਭੂ ਦੀ ਸਲਾਮਤੀ ਲਈ ਤੜਫ਼ ਉੱਠੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕੋਈ ਕੱਚਾ ਜਾਂ ਦਿਖਾਵੇ ਵਾਲਾ ਹੁੰਦਾ ਤਾਂ ਭੱਜ ਖੜ੍ਹਾ ਹੁੰਦਾ ਕਿ ਹੁਣ ਉਹ ਖੁਦ ਹੀ ਨਹੀਂ ਰਹੇ, ਮੇਰਾ ਕੀ ਹੋਵੇਗਾ ਪਰ ਉਹ ਜ਼ਰਾ ਵੀ ਨਹੀਂ ਡੋਲੇ ਉਨ੍ਹਾਂ ਦਾ ਵਿਸ਼ਵਾਸ ਹੋਰ ਵੀ ਪ੍ਰਬਲ ਹੋ ਗਿਆ ਕਿ ਨਹੀਂ ਮੇਰੇ ਪ੍ਰਭੂ ਮਹਾਨ ਹਨ ਇਹ ਉਨ੍ਹਾਂ ਦੀ ਕੋਈ ਲੀਲਾ ਹੈ

ਉਹ ਜ਼ਰੂਰ ਉੱਠਣਗੇ, ਹਨੂੰਮਾਨ ਜੀ ਆਪਣੇ ਇਸ ਵਿਸ਼ਵਾਸ ਦੇ ਨਾਲ ਉਨ੍ਹਾਂ ਨੂੰ ਨਾਗਪਾਸ਼ ਤੋਂ ਆਜ਼ਾਦ ਕਰਨ ਦੇ ਚਿੰਤਨ ਨਾਲ ਵਿਆਕੁਲ ਹੋ ਉੱਠੇ ਉਹ ਬਿਨਾਂ ਸਮਾਂ ਗੁਆਏ ਗਰੁੜ ਜੀ ਕੋਲ ਗਏ ਅਤੇ ਬੇਨਤੀ ਕਰਕੇ ਉਨ੍ਹਾਂ ਨੂੰ ਲੈ ਕੇ ਆਏ ਦੇਖਦੇ ਹੀ ਦੇਖਦੇ ਗਰੁੜ ਜੀ ਨੇ ਉਹ ਨਾਗਪਾਸ਼ ਦਾ ਜੰਜਾਲ ਕੱਟ ਦਿੱਤਾ ਅਤੇ ਸ੍ਰੀਰਾਮ ਜੀ ਅਤੇ ਲਕਸ਼ਮਣ ਜੀ ਬੇਹੋਸ਼ੀ ’ਚੋਂ ਬਾਹਰ ਆ ਗਏ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਵੇਂ ਹੀ ਸ੍ਰੀਰਾਮ ਜੀ ਦੀਆਂ ਅੱਖਾਂ ਖੁੱਲ੍ਹੀਆਂ ਤਾਂ ਹਨੂੰਮਾਨ ਜੀ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਅਤੇ ਬੋਲੇ, ਭਗਵਾਨ ਤੁਸੀਂ ਸਲਾਮਤ ਹੋ ਨਾ? ਹੇ ਕਿਰਪਾ ਨਿਧਾਨ, ਤੁਹਾਡੀ ਸਲਾਮਤੀ ਸਭ ਕੁਝ ਹੈ

Also Read:  ਬੁਢਾਪੇ ਨੂੰ ਬਣਾਓ ਸੁਖੀ

ਦੂਜੇ ਪਾਸੇ ਗਰੁੜ ਵੀ ਨਿਮਰ ਭਾਵ ਨਾਲ ਕਹਿਣ ਲੱਗੇ, ਹੇ ਪ੍ਰਭੂ! ਤੁਸੀਂ ਧੰਨ ਹੋ ਮੈਨੂੰ ਸੇਵਾ ਦਾ ਮੌਕਾ ਦਿੱਤਾ ਮੈਂ ਵਡਭਾਗਾਂ ਹਾਂ ਇੱਥੇ ਵਿਚਾਰਯੋਗ ਤੱਥ ਇਹ ਹੈ ਕਿ ਖੁਦ ਹਨੂੰਮਾਨ ਜੀ ਗਰੁੜ ਨੂੰ ਲੈ ਕੇ ਆਏ ਅਤੇ ਨਾਗਪਾਸ਼ ਤੋਂ ਮੁਕਤ ਕਰਵਾਇਆ ਅਤੇ ਖੁਦ ਹੀ ਆਪਣੇ ਭਗਵਾਨ ਦੇ ਸਾਹਮਣੇ ਹੱਥ ਜੋੜੇ ਖੜ੍ਹੇ ਹਨ ਇਹ ਹੁੰਦਾ ਹੈ ਸੱਚਾ ਪਿਆਰ, ਸੱਚਾ ਸਮੱਰਪਣ ਐਨੇ ਵੱਡੇ ਕੰਮ ਲਈ ਉਨ੍ਹਾਂ ’ਤੇ ਮੈਂ ਦਾ ਤਿਣਕਾ ਮਾਤਰ ਵੀ ਅਸਰ ਨਹੀਂ ਸਭ ਕੁਝ ਤੂੰ ਹੀ ਤੂੰ ਹੈਂ ਨਹੀਂ ਤਾਂ ਅੱਜ-ਕੱਲ੍ਹ ਅਜਿਹਾ ਮਿਲਣਾ ਦੁਰਲੱਭ ਹੈ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਜਿਹਾ ਵੀ ਦੌਰ ਆਇਆ, ਸਾਧ-ਸੰਗਤ ਨੇ ਵੀ ਦੇਖਿਆ ਵੱਡਿਆਂ-ਵੱਡਿਆਂ ਦੀ ਹਵਾ ਨਿੱਕਲ ਜਾਂਦੀ ਹੈ ਆਪਣੇ-ਆਪ ਨੂੰ ਨੰਨੇ ਖਾਂ, ਫੰਨੇ ਖਾਂ ਕਹਿਣ ਵਾਲੇ ਫੁੱਸ ਹੋ ਜਾਂਦੇ ਹਨ ਸਾਧ-ਸੰਗਤ ਨੇ ਵੀ ਦੇਖਿਆ ਕਿ ਕੌਣ ਉਨ੍ਹਾਂ ਨਾਲ ਉਸ ਸਮੇਂ ਖੜ੍ਹਾ ਸੀ ਸਮੇਂ ਦੇ ਇਸ ਦੌਰ ਨੇ ਦਿਖਾ ਦਿੱਤਾ ਕਿ ਕੌਣ ਆਪਣਾ ਹੈ

ਅਤੇ ਕੌਣ ਨਹੀਂ ਦੁਨਿਆਵੀ ਗਾਣੇ ਦਾ ਉਦਾਹਰਨ ਦਿੰਦਿਆਂ ਪੂਜਨੀਕ ਗੁਰੂ ਜੀ ਨੇ ਬੜੇ ਸਪੱਸ਼ਟ ਸ਼ਬਦਾਂ ’ਚ ਫਰਮਾਇਆ ਕਿ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਚੜ੍ਹ ਗਏ ਰਾਤ ਦੀ ਗੱਡੀ ਪਰ ਸੱਚੇ ਭਗਤ ਆਪਣੇ ਮਾਰਗ ਤੋਂ ਟੱਸ ਤੋਂ ਮੱਸ ਨਹੀਂ ਹੁੰਦੇ ਸਗੋਂ ਉਹ ਸੋਨੇ ਵਾਂਗ ਅੱਗ ’ਚੋਂ ਲੰਘ ਕੇ ਹੋਰ ਵੀ ਨਿੱਖਰ ਜਾਂਦੇ ਹਨ -ਡੈਸਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ