cancer was cured by the grace of satguru experiences of satsangis

ਸਤਿਗੁਰੂ ਜੀ ਦੀ ਰਹਿਮਤ ਨਾਲ ਕੈਂਸਰ ਠੀਕ ਹੋਇਆ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ

ਡਾ. ਪ੍ਰਿਥਵੀ ਰਾਜ ਨੈਨ ਇੰਸਾਂ ਚੇਅਰਮੈਨ ਡੇਰਾ ਸੱਚਾ ਸੌਦਾ ਸਰਸਾ ਤੋਂ ਆਪਣਾ ਕਰਿਸ਼ਮਾ ਇਸ ਤਰ੍ਹਾਂ ਬਿਆਨ ਕਰਦੇ ਹਨ:-
ਮੈਂ (ਡਾ. ਪੀ ਆਰ. ਨੈਨ) 2001 ਵਿੱਚ ਇੱਕ ਦਿਨ ਆਪਣੀ ਥਾਏਰਾਇਡ ਵਿੱਚ ਇੱਕ ਗੰਢ ਮਹਿਸੂਸ ਕੀਤੀ ਮੈਂ ਇਸਨੂੰ ਆਪਣੇ ਸਾਥੀ ਡਾਕਟਰ ਐਮ.ਪੀ. ਸਿੰਘ (ਸਰਜਨ) ਤੋਂ ਚੈੱਕ ਕਰਵਾਇਆ ਉਹ ਇਸਦਾ ਨਿਰੀਖਣ ਕਰਕੇ ਹੈਰਾਨ ਹੋ ਗਿਆ ਮੈਂ ਉਸਦੇ ਚਿਹਰੇ ਦੇ ਭਾਵਾਂ ਤੋਂ ਅਨੁਭਵ ਕੀਤਾ ਕਿ ਕੁਝ ਚਿੰਤਾਜਨਕ ਗੱਲ ਹੈ

ਅਗਲੇ ਦਿਨ ਮੈਂ ਏਮਸ ਨਵੀਂ ਦਿੱਲੀ ਗਿਆ ਅਤੇ ਥਾਏਰਾਇਡ ਸਰਜਨ ਤੋਂ ਸਲਾਹ ਲਈ ਮੇਰੇ ਐੱਫਐੱਨਏਸੀ ਸਹਿਤ ਥਾਏਰਾਇਡ ਕੈਂਸਰ ਦੇ ਕਈ ਟੈਸਟ ਕਰਵਾਏ ਗਏ ਬਦਕਿਸਮਤੀ ਨਾਲ ਥਾਏਰਾਇਡ ਕੈਂਸਰ ਦੇ ਸਾਰੇ ਹੀ ਟੈਸਟ ਪੋਜੈਟਿਵ ਨਿਕਲੇ ਅਤੇ ਹਰਥਰ ਸੈੱਲ ਕਾਰਸੀਨੋਮਾ ਨਾਮਕ ਬਹੁਤ ਹੀ ਘਾਤਕ ਪ੍ਰਕਾਰ ਦੀ ਕੈਂਸਰ ਨਿਕਲੀ ਮੇਰੇ ਲਈ ਇਹ ਬਹੁਤ ਵੱਡੀ ਮੁਸੀਬਤ ਸੀ ਅਤੇ ਮੌਤ ਮੇਰੇ ਸਾਹਮਣੇ ਖੜ੍ਹੀ ਸੀ ਇੱਕ ਡਾਕਟਰ ਬਹੁਤ ਬੁਰਾ ਮਰੀਜ਼ ਹੁੰਦਾ ਹੈ ਕਿਉਂਕਿ ਉਹ ਬਿਮਾਰੀ ਦੇ ਬਾਰੇ ਵਿੱਚ ਸਭ ਕੁਝ ਜਾਣਦਾ ਹੈ ਕਿ ਮੈਂ ਅਜਿਹਾ ਮਰੀਜ਼ ਹਾਂ

ਅੱਖਾਂ ਵਿੱਚ ਹੰਝੂ, ਭਰੇ ਗਲੇ ਅਤੇ ਦੁੱਖੀ ਦਿਲ ਨਾਲ ਮੈਂ ਪੂਜਨੀਕ ਗੁਰੂ (ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਜੀ ਨੂੰ ਮਿਲਿਆ ਅਤੇ ਆਪਣੀ ਬਿਮਾਰੀ ਦੇ ਬਾਰੇ ਉਹਨਾਂ ਨੂੰ ਦੱਸਿਆ ਗੁਰੂ ਜੀ ਨੇ ਮੈਨੂੰ ਹੌਂਸਲਾ ਦਿੰਦੇ ਹੋਏ ਕਿਹਾ, ‘‘ਬੇਟਾ! ਇਹ ਇੱਕ ਛੋਟੀ ਜਿਹੀ ਗੰਢ ਹੈ, ਇਸਨੂੰ ਕਢਵਾ ਦਿਓ, ਚਿੰਤਾ ਨਾ ਕਰੋ ਦਿਨ ਰਾਤ ਨਾਮ ਦਾ ਸਿਮਰਨ ਕਰੋ, ਮਾਨਵਤਾ ਦੀ ਸੇਵਾ ਕਰੋ’’ ਮੈਂ ਦੁਬਾਰਾ ਏਮਸ ਗਿਆ ਅਤੇ ਆਪਣੇ ਸਾਥੀ ਡਾ. ਥਾਏਰਾਇਡ ਸਰਜਨ ਨੂੰ ਮਿਲਿਆ ਅਤੇ ਉਸਨੂੰ ਕਿਹਾ ਅਪਰੇਸ਼ਨ ਵਿੱਚ ਆਪਨੇ ਕੇਵਲ ਥਾਏਰਾਇਡ ਦੀ ਗੰਢ ਕੱਢਣੀ ਹੈ ਸਾਰੀ ਥਾਏਰਾਇਡ ਗਲੈਂਡ ਨਹੀਂ ਕੱਢਣੀ ਕਿਉਂਕਿ ਇਹ ਮੇਰੇ ਗੁਰੂ ਜੀ ਦਾ ਬਚਨ ਹੈ ਕਿ ਗੰਢ ਕਢਵਾ ਲਓ ਗੰਢ ਕੱਢ ਦਿੱਤੀ ਗਈ ਅਤੇ ਬਾਇਓਪਸੀ ਦੇ ਲਈ ਭੇਜ ਦਿੱਤੀ ਗਈ

ਜਦੋਂ ਬਾਇਓਪਸੀ ਦੀ ਰਿਪੋਰਟ ਆਈ, ਮੇਰੇ ਸਾਥੀ ਸੁਨੀਲ ਚੁੰਬਰ ਹੈੱਡ ਆਫ਼ ਸਰਜਰੀ ਯੂਨਿਟ ਨੇ ਮੈਨੂੰ ਬੁਲਾਇਆ ਉਸ ਨੇ ਕਿਹਾ, ਆਓ ਇੱਕ-ਇੱਕ ਕੱਪ ਕਾੱਫ਼ੀ ਲੈਂਦੇ ਹਾਂ ਅਤੇ ਉਹ ਮੈਨੂੰ ਕਾੱਫ਼ੀ ਰੂਮ ਵਿੱਚ ਲੈ ਗਿਆ ਮੈਂ ਆਪਣੇ ਆਪ ਨੂੰ ਬੁਰੀ ਖਬਰ ਦੇ ਲਈ ਤਿਆਰ ਕਰ ਰਿਹਾ ਸੀ ਉਸਨੇ ਮੈਨੂੰ ਰਿਪੋਰਟ ਦਿਖਾਈ ਜੋ ਕਿ ਇੱਕ ਸਧਾਰਨ ਗੰਢ ਸੀ ਉੱਥੇ ਕੈਂਸਰ ਨਾਂਅ ਦੀ ਕੋਈ ਚੀਜ਼ ਨਹੀਂ ਸੀ ਮੇਰੇ ਅੰਦਰ ਇੱਕ ਪ੍ਰਬਲ ਵਿਚਾਰ ਆਇਆ ਕਿ ਗੁਰੂ ਜੀ ਨੇ ਮੇਰੀ ਮੌਤ ਟਾਲ ਦਿੱਤੀ ਹੈ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ

ਫਿਰ ਮੈਂ ਗੁਰੂ ਜੀ ਨੂੰ ਮਿਲਿਆ ਅਤੇ ਪ੍ਰਾਰਥਨਾ ਕੀਤੀ, ਹੇ ਮੇਰੇ ਮਾਲਕ! ਮੇਰੇ ਪਾਸ ਕੋਈ ਸ਼ਬਦ ਨਹੀਂ ਹਨ ਜਿਹਨਾਂ ਨਾਲ ਮੈਂ ਆਪਜੀ ਦਾ ਧੰਨਵਾਦ ਕਰ ਸਕਾਂ ਆਪਨੇ ਮੇਰੀ ਮੌਤ ਨੂੰ ਟਾਲ ਦਿੱਤਾ ਹੈ ਮੈਂ ਉਹਨਾਂ ਨੂੰ ਆਪਣੀ ਰਿਪੋਰਟ ਦਿਖਾਈ, ਉਹ ਮੁਸਕਰਾਏ ਅਤੇ ਮੈਨੂੰ ਪੁੱਛਿਆ, ‘‘ਕੀ ਹੁਣ ਤੂੰ ਖੁਸ਼ ਹੈਂ?’’ ਮੈਂ ਪ੍ਰਾਰਥਨਾ ਕੀਤੀ, ਹੇ ਮੇਰੇ ਭਗਵਾਨ, ਕ੍ਰਿਪਾ ਕਰਕੇ ਮੈਨੂੰ ਆਪਣੇ ਪਵਿੱਤਰ ਚਰਨਾਂ ਵਿੱਚ ਰੱਖਣਾ ਗੁਰੂ ਜੀ ਨੇ ਮੈਨੂੰ ਦੁਬਾਰਾ ਸਮਝਾਇਆ ਕਿ ਬੇਟਾ, ਜੀਵਨਭਰ ਮਾਨਵਤਾ ਦੀ ਸੇਵਾ ਕਰੋ ਅਤੇ ਨਾਮ ਦਾ ਸਿਮਰਨ ਕਰੋ

ਜਦੋਂ ਕਦੇ ਵੀ ਆਪਣੇ ਮਹਾਨ ਗੁਰੂ ਜੀ ਦਾ ਉਹ ਪਰਉਪਕਾਰ ਯਾਦ ਕਰਦਾ ਹਾਂ ਤਾਂ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪ੍ਰਤੀ ਧੰਨਵਾਦ ਅਤੇ ਅਭਾਰ ਪ੍ਰਗਟ ਕਰਦੇ ਹੋਏ ਵਿਚਾਰਾਂ ਦੀ ਇੱਕ ਲੜੀ ਚੱਲ ਪੈਂਦੀ ਹੈ ਵਿਚਾਰਾਂ ਦੀ ਉਸ ਲੜੀ ਦੇ ਅੰਤ ਵਿੱਚ ਮੇਰੀਆਂ ਅੱਖਾਂ ਵਿੱਚ ਹੰਝੂਆਂ ਦੀ ਝੜੀ ਲੱਗ ਜਾਂਦੀ ਹੈ ਅਤੇ ਮੇੇਰੇ ਸ਼ਬਦਕੋਸ਼ ਵਿੱਚ ‘ਓ ਮੇਰੇ ਮਹਾਨ ਗੁਰੂ, ਤੂੰ ਧੰਨ ਹੈ’ ਦੇ ਇਲਾਵਾ ਕੋਈ ਸ਼ਬਦ ਨਹੀਂ ਆਉਂਦਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!