ਅੱਜ ਤੋਂ ਤੇਰਾ ਨਾਂਅ ਸੁਰਜੀਤੋ ਹੈ -ਸਤਿਸੰਗੀਆਂ ਦੇ ਅਨੁਭਵ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਮਾਤਾ ਜੀਤੋ ਰਾਣੀ ਉਰਫ ਸੁਰਜੀਤੋ ਇੰਸਾਂ ਪਤਨੀ ਸੱਚਖੰਡ ਵਾਸੀ ਸ੍ਰੀ ਕੀਡੂਰਾਮ ਇੰਸਾਂ ਪਿੰਡ ਜਮਾਲਪੁਰ ਸ਼ੇਖਾਂ ਜ਼ਿਲ੍ਹਾ ਫਤਿਆਬਾਦ ਮਾਤਾ ਆਪਣੇ ਸਤਿਗੁਰੂ ਪਿਆਰੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਆਪਣੇ ’ਤੇ ਹੋਈਆਂ ਰਹਿਮਤਾਂ ਦਾ ਵਰਣਨ ਕੁਝ ਇਸ ਤਰ੍ਹਾਂ ਕਰਦੀ ਹੈ:-
ਸੰਨ 1992-1993 ਦੀ ਗੱਲ ਹੈ, ਉਨ੍ਹਾਂ ਦਿਨਾਂ ’ਚ ਮੇਰੇ ਢਿੱਡ ’ਚ ਧੁੰਨੀ ਦੇ ਹੇਠਾਂ ਬਹੁਤ ਦਰਦ ਹੁੰਦਾ ਸੀ ਵਰਣਨਯੋਗ ਹੈ ਕਿ ਮੈਂ ਸੰਨ 1970 ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਲੈ ਲਿਆ ਸੀ ਅਤੇ ਉਦੋਂ ਤੋਂ ਹੀ ਲੰਗਰ ਘਰ ’ਚ ਹਰ ਮਹੀਨੇ ਸਤਿਸੰਗ ’ਤੇ ਲੰਗਰ ਪਕਾਉਣ ਦੀ ਸੇਵਾ ਕਰਦੀ ਆ ਰਹੀ ਹਾਂ ਮੇਰੇ ਪਤੀ ਅਤੇ ਬੱਚਿਆਂ ਨੇ ਵੀ ਉਦੋਂ ਹੀ ਨਾਮ ਲੈ ਲਿਆ ਸੀ ਮੈਨੂੰ ਵੀ ਪੂਰਾ ਵਿਸ਼ਵਾਸ ਸੀ
ਕਿ ਮਾਲਕ ਖੁਦ ਹੀ ਮੇਰਾ ਦੁੱਖ ਕੱਟੇਗਾ ਮੈਂ ਪੂਰੇ ਤਨ-ਮਨ ਨਾਲ ਜੀ-ਜਾਨ ਨਾਲ ਸੇਵਾ ਕਰਿਆ ਕਰਦੀ ਮੇਰੇ ਪਰਿਵਾਰ ਵਾਲੇ ਮੈਨੂੰ ਕਹਿੰਦੇ ਕਿ ਤੂੰ ਪੂਜਨੀਕ ਹਜ਼ੂਰ ਪਿਤਾ ਜੀ ਕੋਲ ਆਪਣੀ ਬਿਮਾਰੀ ਦੀ ਅਰਜ਼ ਕਰ ਪਰ ਮੈਂ ਹਰ ਵਾਰ ਟਾਲ-ਮਟੋਲ ਕਰ ਦਿੰਦੀ ਕਿ ਇਸ ਵਾਰ ਮੇਰੀ ਪਿਤਾ ਜੀ ਨਾਲ ਗੱਲ ਨਹੀਂ ਹੋਈ ਅਸਲ ’ਚ ਮੈਂ ਅਰਜ਼ ਨਹੀਂ ਕਰਨਾ ਚਾਹੁੰਦੀ ਸੀ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਮਾਲਕ ਆਪ ਹੀ ਮੇਰਾ ਦੁੱਖ ਕੱਟਣਗੇ
ਇੱਕ ਰਾਤ ਕਰੀਬ ਦੋ ਵਜੇ ਜਦੋਂ ਮੈਂ ਸਿਮਰਨ ਕਰਕੇ ਸੁੱਤੀ ਤਾਂ ਪੂਜਨੀਕ ਹਜ਼ੂਰ ਪਿਤਾ ਜੀ ਮੇਰੇ ਸੁਫਨੇ ’ਚ ਆ ਗਏ ਪਿਤਾ ਜੀ ਨੇ ਮੈਨੂੰ ਆਪਣਾ ਪਵਿੱਤਰ ਅਸ਼ੀਰਵਾਦ ਦਿੱਤਾ ਉਸ ਸਮੇਂ ਪਿਤਾ ਜੀ ਡਾਕਟਰ ਦੀ ਡਰੈੱਸ ’ਚ ਸਨ ਸਫੈਦ ਡਰੈੱਸ ਅਤੇ ਟੋਪੀ ਪਹਿਨੀ ਹੋਈ ਸੀ ਪਿਤਾ ਜੀ ਨੇ ਪਲ ’ਚ ਮੇਰਾ ਆਪ੍ਰੇਸ਼ਨ ਕਰ ਦਿੱਤਾ ਆਪ੍ਰੇਸ਼ਨ ਕਰਕੇ ਫ਼ਰਮਾਇਆ, ‘‘ਲਓ ਬੇਟਾ! ਤੇਰਾ ਦੁੱਖ ਕੱਟ ਦਿੱਤਾ ਹੈ’’ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਪਿਤਾ ਜੀ ਅਲੋਪ ਹੋ ਗਏ ਉਸ ਸਮੇਂ ਮੈਨੂੰ ਐਨੀ ਖੁਸ਼ੀ ਹੋਈ ਕਿ ਜਿਸ ਦਾ ਬਿਆਨ ਨਹੀਂ ਹੋ ਸਕਦਾ ਨਾ ਆਪੇ੍ਰਸ਼ਨ ਨਾ ਕੋਈ ਟਾਂਕਾ, ਨਾ ਕੋਈ ਚੀਰ-ਪਾੜ, ਨਾ ਕੋਈ ਜ਼ਖਮ ਅਤੇ ਨਾ ਹੀ ਕੋਈ ਨਿਸ਼ਾਨ ਸੀ ਵਾਕਈ ਇਹ ਸੱਚਾਈ ਹੈ ਕਿ ਉਸ ਤੋਂ ਬਾਅਦ ਮੇਰੇ ਕਦੇ ਵੀ ਦਰਦ ਨਹੀਂ ਹੋਇਆ
ਇਸੇ ਤਰ੍ਹਾਂ ਇੱਕ ਦਿਨ ਪਵਿੱਤਰ ਅਵਤਾਰ ਮਹੀਨੇ ਜਨਵਰੀ ’ਚ ਪੂਜਨੀਕ ਗੁਰੂ ਜੀ ਸੇਵਾਦਾਰਾਂ ਨੂੰ ਦਾਤਾਂ, ਪ੍ਰੇਮ ਨਿਸ਼ਾਨੀਆਂ ਬਖ਼ਸ਼ ਰਹੇ ਸਨ ਜਦੋਂ ਮੈਂ ਪੂਜਨੀਕ ਪਿਤਾ ਜੀ ਤੋਂ ਸੇਵਾ ਦੀ ਦਾਤ ਲੈ ਕੇ ਵਾਪਸ ਆਈ ਤਾਂ ਪਿਤਾ ਜੀ ਨੇ ਸੇਵਾਦਾਰਾਂ ਨੂੰ ਕਹਿ ਕੇ ਮੈਨੂੰ ਵਾਪਸ ਬੁਲਾ ਲਿਆ ਮੈਂ ਡਰ ਗਈ ਕਿ ਕਿਤੇ ਮੇਰੇ ਤੋਂ ਕੋਈ ਗਲਤੀ ਤਾਂ ਨਹੀਂ ਹੋ ਗਈ ਮੈਂ ਪਿਤਾ ਜੀ ਦੇ ਸਾਹਮਣੇ ਹੱਥ ਜੋੜ ਕੇ ਖੜ੍ਹੀ ਹੋ ਗਈ ਕਿ ਪਿਤਾ ਜੀ, ਮੇਰੇ ਤੋਂ ਕੋਈ ਗਲਤੀ ਹੋ ਗਈ ਹੈ
ਤਾਂ ਮੈਨੂੰ ਮੁਆਫ ਕਰ ਦਿਓ ਜੀ ਪਿਤਾ ਜੀ ਨੇ ਮੈਨੂੰ ਮੁਖਾਤਿਬ ਹੁੰਦਿਆਂ ਫਰਮਾਇਆ ਕਿ ਕੋਈ ਗਲਤੀ ਨਹੀਂ ਹੋਈ ਬੇਟਾ ਪਹਿਲਾਂ ਤਾਂ ਤੂੰ ਜੀਤੋ ਰਾਣੀ ਸੀ, ਅਤੇ ਅੱਜ ਤੋਂ ਤੇਰਾ ਨਾਂਅ ਸੁਰਜੀਤੋ ਹੈ ਮੈਂ ਬਹੁੁਤ ਖੁਸ਼ ਹੋਈ ਇਸ ਤਰ੍ਹਾਂ ਪੂਜਨੀਕ ਹਜ਼ੂਰ ਪਿਤਾ ਜੀ ਨੇ ਮੈਨੂੰ ਅਸ਼ੀਰਵਾਦ ਤੇ ਆਪਣਾ ਅਪਾਰ ਪਿਆਰ ਬਖ਼ਸ਼ਦਿਆਂ ਢੇਰ ਸਾਰੀਆਂ ਖੁਸ਼ੀਆਂ ਬਖ਼ਸ਼ੀਆਂ ਇੱਥੇ ਸਪੱਸ਼ਟ ਕੀਤਾ ਜਾਂਦਾ ਹੈ ਕਿ ਬਚਪਨ ’ਚ ਪਹਿਲਾਂ ਮੇਰਾ ਨਾਂਅ ਜੀਤੋ ਸੀ ਅਤੇ ਪੂਜਨੀਕ ਪਰਮ ਪਿਤਾ ਜੀ ਮੈਨੂੰ ਜੀਤੋ ਰਾਣੀ ਹੀ ਕਹਿ ਕੇ ਬੁਲਾਇਆ ਕਰਦੇ
ਬੇਟਾ! ਤੇਰਾ ਪਹਿਲਾ ਨੰਬਰ ਹੈ:
ਜਦੋਂ ਵੀ ਮੌਕਾ ਮਿਲਦਾ ਮੈਂ ਪੂਜਨੀਕ ਪਰਮ ਪਿਤਾ ਜੀ ਦੇ ਕੋਲ ਅਰਜ਼ ਕਰਦੀ ਕਿ ਪਿਤਾ ਜੀ! ਸਾਡੇ ਘਰ ਚਰਨ ਟਿਕਾਓ ਜੀ ਤਾਂ ਪਰਮ ਪਿਤਾ ਜੀ ਗੱਲਾਂ-ਗੱਲਾਂ ’ਚ ਸੰਗਤ ਨੂੰ ਬਹੁਤ ਹਸਾਉਂਦੇ ਇੱਕ ਵਾਰ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਬਚਨ ਕੀਤੇ ਕਿ ਬੇਟਾ, ਬੇਪਰਵਾਹ ਮਸਤਾਨਾ ਜੀ ਹੁਕਮ ਦੇਣਗੇ ਫਿਰ ਅਸੀਂ ਤੇਰੇ ਘਰ ਆਵਾਂਗੇ ਫਿਰ ਪੂਜਨੀਕ ਹਜ਼ੂਰ ਪਿਤਾ ਜੀ ਗੁਰਗੱਦੀ ’ਤੇ ਬਿਰਾਜਮਾਨ ਹੋ ਗਏ ਮੈਂ ਹਜ਼ੂਰ ਪਿਤਾ ਜੀ ਦੇ ਕੋਲ ਅਰਜ਼ ਕੀਤੀ ਕਿ ਪਿਤਾ ਜੀ, ਅਰਜ਼ ਕਰਦੇ-ਕਰਦੇ 17 ਸਾਲ ਹੋ ਗਏ ਹਨ, ਹੁਣ ਤਾਂ ਘਰ ਆ ਜਾਓ ਜੀ ਹੋਰ ਕਿੰਨਾ ਤੜਫਾਓਗੇ ਜੀ
ਪੂਜਨੀਕ ਹਜ਼ੂਰ ਪਿਤਾ ਜੀ ਨੇ ਫ਼ਰਮਾਇਆ, ‘‘ਬੇਟਾ! ਤੇਰਾ ਪਹਿਲਾ ਨੰਬਰ ਹੈ, ਜ਼ਰੂਰ ਆਵਾਂਗੇ’’ ਉਸ ਦਿਨ ਸਤਿਸੰਗ ਸੀ ਸਤਿਸੰਗ ਦੀ ਸਮਾਪਤੀ ’ਤੇ ਮੈਂ ਆਪਣੇ ਘਰ ਚਲੀ ਗਈ ਮੈਨੂੰ ਬਾਅਦ ’ਚ ਇੱਕ ਸੇਵਾਦਾਰ ਵੱਲੋਂ ਸੁਨੇਹਾ ਪਹੁੰਚ ਗਿਆ ਕਿ ਪਿਤਾ ਜੀ ਤੈਨੂੰ ਬੁਲਾ ਰਹੇ ਹਨ ਮੈਂ ਅਗਲੇ ਦਿਨ ਸਵੇਰੇ ਸ਼ਾਹ ਮਸਤਾਨਾ ਜੀ ਧਾਮ ’ਚ ਪਹੁੰਚ ਗਈ ਮੈਂ ਪਿਤਾ ਜੀ ਨੂੰ ਮਿਲਣ ਲਈ ਤੇਰਾਵਾਸ ਕੋਲ ਚਲੀ ਗਈ ਉਸ ਸਮੇਂ ਜੀਐੱਸਐੱਮ ਸੇਵਾਦਾਰ ਭਾਈ ਉੱਥੇ ਇਕੱਠੇ ਹੋ ਰਹੇ ਸਨ ਉਨ੍ਹਾਂ ’ਚੋਂ ਇੱਕ ਭਾਈ ਨੇ ਮੈਨੂੰ ਕਿਹਾ ਕਿ ਮਾਤਾ! ਪਿਤਾ ਜੀ, ਹੁਣੇ ਬਾਗ ’ਚ ਜਾਣਗੇ ਤਾਂ ਮੈਂ ਜਾ ਕੇ ਬੇਰੀ ਕੋਲ ਖੜ੍ਹੀ ਹੋ ਗਈ
ਜਿਵੇਂ ਹੀ ਪੂਜਨੀਕ ਹਜ਼ੂਰ ਪਿਤਾ ਜੀ ਮੇਰੇ ਨੇੜੇ ਆਏ ਤਾਂ ਮੈਂ ਹੱਥ ਉੱਪਰ ਕਰਕੇ ਜ਼ੋਰ ਨਾਲ ਨਾਅਰਾ ਬੋਲ ਦਿੱਤਾ ਪਿਤਾ ਜੀ ਮੇਰੇ ਵੱਲ ਆ ਗਏ ਮੈਂ ਫਿਰ ਅਰਜ਼ ਕਰ ਦਿੱਤੀ ਕਿ ਪਿਤਾ ਜੀ, ਹੁਣ ਤਾਂ ਆ ਜਾਓ ਜੀ ਹੁਣ ਕਿੰਨੇ ਸਾਲ ਹੋਰ ਤੜਫਾਓਗੇ ਪਿਤਾ ਜੀ ਬਹੁਤ ਖੁਸ਼ ਹੋਏ ਅਤੇ ਫਰਮਾਇਆ, ‘‘ਬੇਟਾ! ਤੇਰਾ ਪਹਿਲਾ ਨੰਬਰ ਹੈ, ਜ਼ਰੂਰ ਆਵਾਂਗੇ’’ ਐਨਾ ਫਰਮਾ ਕੇ ਪੂਜਨੀਕ ਪਿਤਾ ਜੀ ਬਾਗ ਵੱਲ ਚੱਲ ਪਏ ਕੁਝ ਦਿਨਾਂ ਬਾਅਦ ਸਾਡੇ ਪਿੰਡਾਂ ਦੇ ਕੋਲ ਸਮੈਣ ਜ਼ਿਲ੍ਹਾ ਫਤਿਆਬਾਦ ’ਚ ਪੂਜਨੀਕ ਗੁਰੂ ਜੀ ਦਾ ਸਤਿਸੰਗ ਸੀ ਮੈਂ ਉੱਥੇ ਅਰਜ਼ ਕਰਨ ਲਈ ਉਤਾਰੇ ਵਾਲੇ ਘਰ ਚਲੀ ਗਈ ਮੌਕਾ ਮਿਲਦੇ ਹੀ ਮੈਂ ਅਰਜ਼ ਕਰ ਦਿੱਤੀ ਕਿ ਪਿਤਾ ਜੀ, ਹੁਣ ਤਾਂ ਚਰਨ ਟਿਕਾਓ ਜੀ ਪਿਤਾ ਜੀ ਬੋਲੇ, ‘‘ਬੇਟਾ, ਤੇਰਾ ਪਹਿਲਾ ਨੰਬਰ ਹੈ,
ਜ਼ਰੂਰ ਆਵਾਂਗੇ’’ ਮੈਂ ਆਪਣੇ ਘਰ ਚਲੀ ਗਈ ਐਨੇ ’ਚ ਸਮੈਣ ਤੋਂ ਚਾਰ ਮੋਟਰਸਾਈਕਲ ਮੇਰੇ ਘਰ ਆਏ ਅਤੇ ਮੈਨੂੰ ਸੁਨੇਹਾ ਦਿੱਤਾ ਕਿ ਪਿਤਾ ਜੀ ਤੇਰੇ ਘਰ ਆਉਣਗੇ ਮੇਰਾ ਰੋਮ-ਰੋਮ ਖੁਸ਼ੀ ਨਾਲ ਨੱਚ ਉੱਠਿਆ ਮੇਰੀ ਉਹ ਮੁੱਦਤਾਂ ਦੀ ਅਰਜ਼ ਅੱਜ ਪਰਵਾਨ ਹੋ ਰਹੀ ਸੀ ਫਿਰ ਮੈਂ ਇੱਕ ਭਾਈ ਨੂੰ ਕਿਹਾ ਕਿ ਤੁਸੀਂ ਮੇਰੇ ਘਰ ਕੋਲ ਖੜ੍ਹੇ ਹੋ ਜਾਓ ਪਿਤਾ ਜੀ ਮੇਰੇ ਘਰ ਆ ਰਹੇ ਹਨ ਕਿਤੇ ਅੱਗੇ ਨਾ ਨਿੱਕਲ ਜਾਣ ਤੁਸੀਂ ਮੇਰੇ ਘਰ ਦਾ ਰਸਤਾ ਦੱਸ ਦੇਣਾ ਉਹ ਭਾਈ ਹੈਰਾਨੀ ਭਰੇ ਲਹਿਜ਼ੇ ’ਚ ਬੋਲਿਆ ਕਿ ਪਿਤਾ ਜੀ ਤੇਰੇ ਘਰ ਆਉਣਗੇ! ਉਹ ਤਾਂ ਵੱਡੇ ਘਰਾਂ ’ਚ ਆਉਣਗੇ ਦਰਅਸਲ ਉਸ ਦਾ ਖਿਆਲ ਸੀ
ਕਿ ਇਸ ਗਰੀਬ ਦੇ ਟੁੱਟੇ-ਫੁੱਟੇ ਮਕਾਨ ’ਚ ਪਿਤਾ ਜੀ ਨਹੀਂ ਆਉਣਗੇ ਮੈਂ ਚੁੱਪ ਹੋ ਗਈ ਪਰ ਪਿਤਾ ਜੀ ਮੈਨੂੰ ਅੰਦਰੋਂ ਕਹਿ ਰਹੇ ਸਨ ਕਿ ਬੇਟਾ, ਪਹਿਲਾਂ ਤੇਰੇ ਘਰ ਆਵਾਂਗੇ ਸਾਡੇ ਪਿੰਡ ’ਚ ਪੂਜਨੀਕ ਹਜ਼ੂਰ ਪਿਤਾ ਜੀ ਨੇ ਪ੍ਰੇਮੀ ਅਰਜਨ ਮਹਿਤਾ ਜੀ ਦੇ ਘਰ ਵੀ ਆਉਣਾ ਸੀ ਪ੍ਰੇਮੀ ਭਾਈਆਂ ਨੇ ਸਾਰੀ ਸੰਗਤ ਨੂੰ ਉਨ੍ਹਾਂ ਦੇ ਘਰ ’ਚ ਬਿਠਾਇਆ ਹੋਇਆ ਸੀ ਜਦੋਂ ਪਿਤਾ ਜੀ ਸਾਡੇ ਪਿੰਡ ’ਚ ਪਹੁੰਚੇ ਤਾਂ ਸਭ ਤੋਂ ਪਹਿਲਾਂ ਮੇਰੇ ਘਰ ਹੀ ਪਧਾਰੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਮੈਂ ਖੁਸ਼ੀ ’ਚ ਝੂਮ ਉੱਠੀ ਮੈਂ ਪਿਤਾ ਜੀ ਦੇ ਸਨਮੁੱਖ ਨੱਚਦੀ-ਨੱਚਦੀ ਕਮਰੇ ਤੱਕ ਗਈ ਜਿੱਥੇ ਪਿਤਾ ਜੀ ਲਈ ਮੰਜਾ ਵਿਛਾਇਆ ਹੋਇਆ ਸੀ ਮੈਂ ਨੱਚਦੀ-ਨੱਚਦੀ ਸ਼ਬਦ ਬੋਲਦੀ ਜਾ ਰਹੀ ਸੀ ਕਿ-
ਤਨ ਵਾਰਾਂ ਕਿ ਮਨ ਵਾਰਾਂ
ਅੱਜ ਤੇਰੇ ਉੱਤੇ ਪਿਤਾ ਜੀ ਕੀ ਵਾਰਾਂ
ਸਮਝ ਨਹੀਂ ਆਉਂਦੀ ਕੀ ਵਾਰਾਂ
ਪਿਤਾ ਜੀ ਬੋਲੇ, ‘‘ਬੇਟਾ! ਤੂੰ ਤਾਂ ਸਾਰਾ ਕੁਝ ਹੀ ਵਾਰ ਦਿੱਤਾ’’ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਸਾਡੇ ਸਾਰੇ ਪਰਿਵਾਰ ਨੂੰ ਆਪਣੇ ਕੋਲ ਬਿਠਾ ਕੇ ਪੂਜਨੀਕ ਪਿਤਾ ਜੀ ਨੇ ਇਕੱਲੇ-ਇਕੱਲੇ ਦਾ ਨਾਂਅ ਲੈ ਕੇ ਖੁਸ਼ੀਆਂ ਬਖ਼ਸ਼ੀਆਂ ਫਿਰ ਮੈਨੂੰ ਕਹਿੰਦੇ-ਬੇਟਾ, ਤੇਰਾ ਸਭ ਕੁਝ ਲੈ ਲਿਆ, ਫਿਰ ਨਾ ਕਹਿਣਾ ਕਿ ਮੇਰੇ ਗੁਰੂ ਨੇ ਇਹ ਚੀਜ਼ ਨਹੀਂ ਖਾਧੀ ਉਲ੍ਹਾਂਭਾ ਨਾ ਦੇਣਾ, ਤੇਰਾ ਸਾਰਾ ਕੁਝ ਥੋੜਾ-ਥੋੜਾ ਲੈ ਲਿਆ’’ ਪੂਜਨੀਕ ਪਿਤਾ ਜੀ ਇਸ ਤਰ੍ਹਾਂ ਸਾਨੂੰ ਅਤਿਅੰਤ ਪ੍ਰੇਮ ਅਤੇ ਖੁਸ਼ੀਆ ਬਖ਼ਸ਼ ਕੇ ਉਸ ਤੋਂ ਬਾਅਦ ਮਹਿਤਾ ਜੀ ਦੇ ਘਰ ਚਲੇ ਗਏ ਉੱਥੋਂ ਵਾਪਸੀ ਦੌਰਾਨ ਪੂਜਨੀਕ ਪਿਤਾ ਜੀ ਦੀ ਗੱਡੀ
ਇੱਕ ਵਾਰ ਫਿਰ ਸਾਡੇ ਘਰ ਦੇ ਸਾਹਮਣੇ ਆ ਕੇ ਰੁਕ ਗਈ ਤਾਂ ਸਾਰਾ ਪਰਿਵਾਰ ਭੱਜ ਕੇ ਪਿਤਾ ਜੀ ਦੀ ਗੱਡੀ ਦੇ ਕੋਲ ਆ ਗਿਆ ਪਿਤਾ ਜੀ ਨੇ ਮੈਨੂੰ ਮੁਖਾਤਿਬ ਹੁੰਦਿਆਂ ਫ਼ਰਮਾਇਆ, ‘‘ਬੇਟਾ! ਹੁਣ ਤਾਂ ਤੂੰ ਖੁਸ਼ ਹੈਂ, ਦੁਬਾਰਾ ਆਏ ਹਾਂ ਬੇਟਾ ਇੰਜ ਦਿਲ ਕਰਦਾ ਹੈ ਕਿ ਤੇਰੇ ਘਰ ਦੋ ਦਿਨ ਰਹੀਏ ਪਰ ਡੇਰਾ ਵੀ ਸੰਭਾਲਣਾ ਹੈ ਬੇਟਾ’’ ਇਸ ਤਰ੍ਹਾਂ ਪਿਤਾ ਜੀ ਮੈਨੂੰ ਬੇਸ਼ੁਮਾਰ ਪ੍ਰੇਮ ਅਤੇ ਖੁਸ਼ੀਆਂ ਬਖ਼ਸ਼ ਕੇ ਉੱਥੋਂ ਰਵਾਨਾ ਹੋ ਗਏ ਅੱਜ ਵੀ ਉਹ ਪਲ ਯਾਦ ਕਰਕੇ ਮੈਂ ਖੁਸ਼ੀ ਨਾਲ ਝੂਮ ਉੱਠਦੀ ਹਾਂ ਖੁਸ਼ੀ ਸੰਭਾਲੇ ਨਹੀਂ ਸੰਭਲਦੀ ਦਾਤਾ ਜੀ, ਆਪਣਾ ਅਥਾਹ ਪਿਆਰ ਹਮੇਸ਼ਾ ਬਖ਼ਸ਼ਦੇ ਰਹਿਣਾ ਜੀ
































































