monsoons

Monsoon: ਮਾਨਸੂਨ ਦੀ ਖੁਮਾਰੀ, ਪੈ ਨਾ ਜਾਵੇ ਭਾਰੀ

ਮੀਂਹ ਦਾ ਮੌਸਮ ਜਿੱਥੇ ਇੱਕ ਪਾਸੇ ਹਰਿਆਲੀ, ਠੰਢਕ ਅਤੇ ਤਾਜ਼ਗੀ ਲੈ ਕੇ ਆਉਂਦਾ ਹੈ, ਉੱਥੇ ਦੂਜੇ ਪਾਸੇ ਇਹ ਕਈ ਬਿਮਾਰੀਆਂ ਅਤੇ ਰੋਗਾਂ ਦਾ ਖਤਰਾ ਵੀ ਵਧਾ ਦਿੰਦਾ ਹੈ ਹਵਾ ’ਚ ਨਮੀ ਵਧ ਜਾਂਦੀ ਹੈ, ਜਿਸ ਨਾਲ ਬੈਕਟੀਰੀਆ ਅਤੇ ਵਾਇਰਸ ਤੇਜ਼ੀ ਨਾਲ ਫੈਲਦੇ ਹਨ ਪਾਣੀ ਖੜ੍ਹਨ ਕਾਰਨ ਮੱਛਰਾਂ ਦਾ ਪ੍ਰਕੋਪ ਵੀ ਵਧ ਜਾਂਦਾ ਹੈ ਅਜਿਹੇ ’ਚ ਜ਼ਰੂਰੀ ਹੈ ਕਿ ਅਸੀਂ ਇਸ ਮੌਸਮ ’ਚ ਆਪਣੀ ਸਿਹਤ ਦਾ ਖਾਸ ਧਿਆਨ ਰੱਖੀਏ ਇਹ ਲੇਖ ਦੱਸੇਗਾ ਕਿ ਮਾਨਸੂਨ ’ਚ ਕਿਵੇਂ ਆਪਣੇ-ਆਪ ਨੂੰ ਸਿਹਤਮੰਦ, ਸੁਰੱਖਿਅਤ ਅਤੇ ਊਰਜਾਵਾਨ ਰੱਖਿਆ ਜਾਵੇ

ਸਾਫ-ਸਫਾਈ ਦਾ ਰੱਖੋ ਖਾਸ ਧਿਆਨ

ਮੀਂਹ ’ਚ ਸਭ ਤੋਂ ਜ਼ਰੂਰੀ ਹੈ ਵਿਅਕਤੀਗਤ ਅਤੇ ਆਸ-ਪਾਸ ਦੀ ਸਾਫ਼-ਸਫਾਈ ਚਿੱਕੜ, ਗੰਦਾ ਪਾਣੀ ਅਤੇ ਨਮੀ ਬਿਮਾਰੀ ਫੈਲਣ ਵਾਲੇ ਕੀਟਾਣੂਆਂ ਨੂੰ ਪੈਦਾ ਹੋਣ ਦਾ ਮੌਕਾ ਦਿੰਦੇ ਹਨrain

  • ਘਰ ਦੇ ਅੰਦਰ ਅਤੇ ਬਾਹਰ ਪਾਣੀ ਇਕੱਠਾ ਨਾ ਹੋਣ ਦਿਓ
  • ਕੱਪੜੇ ਅਤੇ ਜੁੱਤੇ ਗਿੱਲੇ ਹੋਣ ’ਤੇ ਤੁਰੰਤ ਬਦਲੋ ਅਤੇ ਸੁਕਾਓ
  • ਨਹਾਉਣ ਤੋਂ ਬਾਅਦ ਸਰੀਰ ਨੂੰ ਚੰਗੀ ਤਰ੍ਹਾਂ ਸੁਕਾਓ ਖਾਸ ਕਰਕੇ ਵਾਲ ਅਤੇ ਪੈਰਾਂ ਵਿਚਕਾਰਲੀ ਚਮੜੀ ਨੂੰ

ਖਾਣ-ਪੀਣ ’ਚ ਸਾਵਧਾਨੀ ਵਰਤੋਂ

  • ਮਾਨਸੂਨ ’ਚ ਪੇਟ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਫੂਡ ਪੁਆਇਜ਼ਨਿੰਗ, ਡਾਇਰੀਆ ਅਤੇ ਟਾਈਫਾਈਡ ਆਮ ਹੋ ਜਾਂਦਾ ਹੈ
  • ਬਾਹਰ ਦਾ ਖਾਣਾ, ਖਾਸ ਕਰਕੇ ਸਟਰੀਟ ਫੂਡ ਅਤੇ ਕੱਟੀਆਂ ਹੋਈਆਂ ਸਬਜ਼ੀਆਂ ਜਾਂ ਫਲ ਖਾਣ ਤੋਂ ਬਚੋ ਨਾਲ ਹੀ ਤਾਜਾ ਅਤੇ ਗਰਮ ਖਾਣਾ ਖਾਓ
  • ਹਰੀਆਂ ਪੱਤੇਦਾਰ ਸਬਜ਼ੀਆਂ (ਜਿਵੇਂ ਪਾਲਕ, ਮੇਥੀ) ਤੋਂ ਥੋੜ੍ਹੇ ਸਮੇਂ ਲਈ ਦੂਰੀ ਬਣਾਈ ਰੱਖੋ ਕਿਉਂਕਿ ਇਨ੍ਹਾਂ ’ਚ ਕੀੜੇ ਪੈਦਾ ਹੋ ਸਕਦੇ ਹਨ
  • ਉੱਬਲਿਆ ਜਾਂ ਫਿਲਟਰ ਕੀਤਾ ਹੋਇਆ ਪਾਣੀ ਹੀ ਪੀਓ
Also Read:  ਜਿਹੋ-ਜਿਹਾ ਸੋਚਿਆ, ਜਿਹੋ-ਜਿਹਾ ਮੰਗਿਆ, ਉਹੋ ਜਿਹਾ ਹੀ ਮਿਲਿਆ -ਸਤਿਸੰਗੀਆਂ ਦੇ ਅਨੁਭਵ

ਇਮਿਊਨਿਟੀ ਨੂੰ ਮਜ਼ਬੂਤ ਕਰੋ

  • ਆਪਣੇ ਭੋਜਨ ’ਚ ਵਿਟਾਮਿਨ ਸੀ (ਨਿੰਬੂ, ਆਂਵਲਾ, ਸੰਤਰਾ), ਅਦਰਕ, ਹਲਦੀ ਅਤੇ ਤੁਲਸੀ ਨੂੰ ਸ਼ਾਮਲ ਕਰੋ
  • ਰੋਜ਼ਾਨਾ ਇੱਕ ਕੱਪ ਹਲਦੀ ਵਾਲਾ ਦੁੱਧ ਜਾਂ ਅਦਰਕ ਦੀ ਚਾਹ ਪੀਓ
  • ਲੋੜੀਂਦੀ ਨੀਂਦ ਲਓ ਅਤੇ ਤਣਾਅ ਤੋਂ ਦੂਰ ਰਹੋ

ਕਸਰਤ ਅਤੇ ਯੋਗ ਨਾ ਛੱਡੋ

  • ਮਾਨਸੂਨ ’ਚ ਬਾਹਰ ਨਿੱਕਲਣਾ ਮੁਸ਼ਕਿਲ ਹੋ ਸਕਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਰੀਰਕ ਗਤੀਵਿਧੀਆਂ ਬੰਦ ਕਰ ਦਿਓ
  • ਘਰ ’ਚ ਯੋਗ ਆਸਣ, ਪ੍ਰਾਣਾਯਾਮ ਅਤੇ ਹਲਕੇ ਵਰਕਆਊਟ ਕਰੋ

ਮਾਨਸਿਕ ਸਿਹਤ ਦਾ ਧਿਆਨ ਰੱਖੋ

ਮੀਂਹ ’ਚ ਸੂਰਜ ਘੱਟ ਨਿੱਕਲਦਾ ਹੈ ਅਤੇ ਘਰ ’ਚ ਬੰਦ ਰਹਿਣ ਨਾਲ ਮਨ ਉਦਾਸ ਹੋ ਸਕਦਾ ਹੈ ਅਜਿਹੇ ’ਚ ਚੰਗੇ ਗੀਤ, ਕਿਤਾਬਾਂ ਅਤੇ ਰਚਨਾਤਮਕ ਗਤੀਵਿਧੀਆਂ ਦਾ ਸਹਾਰਾ ਲਓ ਪਰਿਵਾਰ ਨਾਲ ਸਮਾਂ ਬਿਤਾਓ ਅਤੇ ਸਕਾਰਾਤਮਕ ਸੋਚ ਬਣਾਈ ਰੱਖੋ

ਬੱਚਿਆਂ ਅਤੇ ਬਜ਼ੁਰਗਾਂ ’ਤੇ ਖਾਸ ਧਿਆਨ ਦਿਓ

  • ਇਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ, ਇਸ ਲਈ ਰੋਗ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ
  • ਬੱਚਿਆਂ ਨੂੰ ਗੰਦੇ ਪਾਣੀ ’ਚ ਖੇਡਣ ਤੋਂ ਰੋਕੋ
  • ਬਜ਼ੁਰਗਾਂ ਨੂੰ ਗਰਮ ਕੱਪੜੇ ਅਤੇ ਸਹੀ ਆਰਾਮ ਦਿਓ

ਮੀਂਹ ਦਾ ਮੌਸਮ ਕੁਦਰਤ ਦਾ ਵਰਦਾਨ ਹੈ, ਪਰ ਇਸਦੇ ਨਾਲ-ਨਾਲ ਸਿਹਤ ਦੀਆਂ ਚੁਣੌਤੀਆਂ ਵੀ ਲੈ ਕੇ ਆਉਂਦਾ ਹੈ ਜੇਕਰ ਅਸੀਂ ਥੋੜ੍ਹੀ ਜਿਹੀ ਸਾਵਧਾਨੀ, ਸਫਾਈ ਅਤੇ ਜਾਗਰੂਕਤਾ ਅਪਣਾਈਏ ਤਾਂ ਇਹ ਮੌਸਮ ਅਨੰਦਮਈ ਅਤੇ ਸੁਰੱਖਿਅਤ ਦੋਵੇਂ ਬਣ ਸਕਦਾ ਹੈ ਯਾਦ ਰੱਖੋ, ‘‘ਸਾਵਧਾਨੀ ਹੀ ਸੁਰੱਖਿਆ ਹੈ’’ ਸਿਹਤਮੰਦ ਸਰੀਰ ’ਚ ਹੀ ਸਿਹਤਮੰਦ ਮਨ ਵਾਸ ਕਰਦਾ ਹੈ ਇਸ ਲਈ ਇਸ ਮਾਨਸੂਨ ’ਚ ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਹੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ