Clearing The Mind

ਦਿਮਾਗ ਦੀ ਸਫਾਈ Clearing The Mind

ਕਿਸੇ ਸ਼ਾਇਰ ਨੇ ਕੀ ਖੂਬ ਲਿਖਿਆ ਹੈ-

ਹਮਨੇ ਜ਼ਿੰਦਗੀ ਕੋ ਕੁਛ ਯੂੰ ਆਸਾਨ ਕਰ ਲੀਆ,
ਕੁਛ ਸੇ ਮਾਫੀ ਮਾਂਗ ਲੀ, ਕੁਛ ਕੋ ਮਾਫ ਕਰ ਦੀਆ

ਕਿਸੇ ਨੇ ਤੁਹਾਡੇ ਨਾਲ ਮਾੜਾ ਕੀਤਾ, ਜਾਣ-ਬੁੱਝ ਕੇ ਜਾਂ ਅਣਜਾਣੇ ’ਚ ਤੁਸੀਂ ਕਿਉਂ ਜੱਜ ਬਣ ਕੇ ਉਸ ਨੂੰ ਸਜ਼ਾ ਸੁਣਾਉਣ ਲੱਗਦੇ ਹੋ? ਕੀ ਉਸ ਦੇ ਲਈ ਰੱਬ ਨਹੀਂ ਹੈ? ਉਹ ਤਾਂ ਸਭ ਦੇਖ ਰਿਹਾ ਹੈ, ਜੋ ਜਿਹੋ-ਜਿਹਾ ਕਰੇਗਾ, ਉਹੋ-ਜਿਹਾ ਭਰੇਗਾ ਇਹ ਤਾਂ ਤੈਅ ਹੈ ਤਾਂ ਤੁਹਾਡੇ ਬੁਰਾ ਮੰਨਣ ਜਾਂ ਦਿਲ ’ਚ ਉਸ ਦੇ ਪ੍ਰਤੀ ਵੈਰ ਰੱਖਣ ਨਾਲ ਕੀ ਹੋਵੇਗਾ? ਯਕੀਨ ਮੰਨੋ ਅਜਿਹਾ ਕਰਕੇ ਤੁਸੀਂ ਉਸ ਨੂੰ ਨਹੀਂ ਸਗੋਂ ਖੁਦ ਨੂੰ ਸਜ਼ਾ ਦੇ ਰਹੇ ਹੋ

‘ਜਿਸ ਤਰ੍ਹਾਂ ਰੋਜ਼ ਸਵੇਰੇ ਬਾਹਰ ਦੀ ਸਫਾਈ ਕਰਦੇ ਹੋ, ਉਸੇ ਤਰ੍ਹਾਂ ਰੋਜ਼ ਰਾਤ ਨੂੰ ਦਿਮਾਗ ਦੀ ਸਫਾਈ ਕਰਾਂਗੇ ਜੇਕਰ ਕਿਸੇ ਨੇ ਸਾਡੇ ਨਾਲ ਮਾੜਾ ਕੀਤਾ ਹੈ ਤਾਂ ਉਸ ਨੂੰ ਭੁਲਾ ਕੇ ਹਰ ਰੋਜ਼ ਨਵਾਂ ਦਿਨ ਸ਼ੁਰੂ ਕਰਾਂਗੇ’ ਸਾਧ-ਸੰਗਤ ਨੇ ਜਦੋਂ ਇਹ ਪ੍ਰਣ ਕੀਤਾ ਤਾਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਹੈ ਤਾਂ ਮੁਸ਼ਕਿਲ ਪਰ ਤੁਹਾਨੂੰ ਇਸ ਲਈ ਰਿਆਇਤ ਦੇ ਦਿੰਦੇ ਹਾਂ ਇੱਕ ਤਾਂ ਤੁਸੀਂ ਖੁਦ ਵੱਲੋਂ ਹੋਈਆਂ ਗਲਤੀਆਂ ਲਈ ਸਤਿਗੁਰੂ ਤੋਂ ਮੁਆਫੀ ਮੰਗੋ ਕਿ ਸਤਿਗੁਰੂ ਜੀ, ਮੇਰੇ ਤੋਂ ਇਹ ਗਲਤੀ ਹੋ ਗਈ,

ਮੈਨੂੰ ਮੁਆਫ ਕਰ ਦੇਣਾ ਜੀ ਫਿਰ ਜਿਸ ਨੇ ਤੁਹਾਡੇ ਨਾਲ ਮਾੜਾ ਕੀਤਾ ਹੈ, ਜੇਕਰ ਤੁਸੀਂ ਉਸ ਨੂੰ ਮੁਆਫ ਕਰ ਦਿੰਦੇ ਹੋ ਤਾਂ ਸਤਿਗੁਰੂ ਤੁਹਾਡੀਆਂ ਸਾਰੀਆਂ ਗਲਤੀਆਂ ਨੂੰ ਵੀ ਮੁਆਫ ਕਰ ਦੇਵੇਗਾ ਜੇਕਰ ਤੁਸੀਂ ਇਹ ਪ੍ਰਣ ਆਪਣੇ ਜੀਵਨ ’ਚ ਧਾਰ ਲੈਂਦੇ ਹੋ ਤਾਂ ਜ਼ਿੰਦਗੀ ਸੱਚ ’ਚ ਕਿੰਨੀ ਸੌਖੀ ਹੋ ਜਾਵੇਗੀ, ਤੁਸੀਂ ਕਰਕੇ ਦੇਖੋ ਤਾਂ ਜ਼ਰੂਰ ਜਾਣ ਜਾਓਗੇ ਦਿਲੋ-ਦਿਮਾਗ ’ਚ ਕਿਸੇ ਦੇ ਪ੍ਰਤੀ ਵੈਰ ਭਾਵ ਨੂੰ ਕੱਢ ਕੇ ਉਸ ਦੇ ਪ੍ਰਤੀ ਆਪਣਾ ਮਨ ਸਾਫ ਕਰ ਲੈਣ ਨਾਲ ਨਾ ਸਿਰਫ ਤੁਹਾਡੇ ਅੰਦਰ ਚੰਗੇ-ਨੇਕ ਵਿਚਾਰ ਪੈਦਾ ਹੋਣਗੇ, ਸਗੋਂ ਪ੍ਰਭੂ ਦੇ ਪਿਆਰ ਅਤੇ ਸਮੱਰਪਣ ਦੀ ਭਾਵਨਾ ਵੀ ਜਾਗ੍ਰਿਤ ਹੋਵੇਗੀ

ਮੇਰੀ ਇੱਕ ਸਹੇਲੀ ਸੀ, ਹਮੇਸ਼ਾ ਸੜੀ-ਭੁੱਜੀ ਰਹਿੰਦੀ ਦੁਨੀਆਂ ਤੋਂ ਕੱਟੀ, ਮੱਥੇ ’ਤੇ ਤਿਉੜੀਆਂ ਪਾਈ ਪਤਾ ਨਹੀਂ ਸਾਰਾ ਦਿਨ ਕਿਵੇਂ ਕੱਢਦੀ ਸੀ ਉਸ ਦੀਆਂ ਗੱਲਾਂ ’ਚ ਹਮੇਸ਼ਾ ਕਿਸੇ ਨਾ ਕਿਸੇ ਦੇ ਪ੍ਰਤੀ ਖੁੰਦਕ ਹੀ ਰਹਿੰਦੀ ਸੀ ਆਖਰ ਸੀ ਤਾਂ ਸਹੇਲੀ ਇੱਕ ਦਿਨ ਮੈਂ ਉਸ ਦੀਆਂ ਗੱਲਾਂ ਨੂੰ ਡੂੰਘਾਈ ਤੱਕ ਜਾਣਨ ਦੀ ਕੋਸ਼ਿਸ਼ ਕੀਤੀ ਪਤਾ ਨਹੀਂ, ਕਦੋੋਂ ਦੀਆਂ ਗੱਲਾਂ ਉਹ ਆਪਣੇ ਦਿਮਾਗ ’ਚ ਰੱਖੀ ਬੈਠੀ ਸੀ ਕਿ ਫਲਾਂ ਨੇ ਮੈਨੂੰ 2015 ’ਚ ਅਜਿਹਾ ਕਿਹਾ ਸੀ! ਉਸ ਨੇ ਪਿਛਲੇ ਸਾਲ ਮੇਰੇ ਨਾਲ ਚੰਗਾ ਨਹੀਂ ਕੀਤਾ! ਪਿਛਲੀ ਵਾਰ ਜਦੋਂ ਰਿਜ਼ਲਟ ਆਇਆ ਸੀ ਉਸ ਨੇ ਮੈਨੂੰ ਵਿਸ਼ ਨਹੀਂ ਕੀਤਾ, ਆਦਿ ਅਜਿਹੀਆਂ ਪਤਾ ਨਹੀਂ ਕੀ-ਕੀ ਗੱਲਾਂ ਉਸ ਦੇ ਦਿਮਾਗ ’ਚ ਭਰੀਆਂ ਸਨMeditation is necessary for the health of body and mind 1

Also Read:  34 ਸਾਲਾਂ ਬਾਅਦ ਦੇਸ਼ ਦੀ ਸਿੱਖਿਆ ਨੀਤੀ 'ਚ ਬਦਲਾਅ

ਮੈਂ ਉਸ ਨੂੰ ਕਿਹਾ, ‘ਇਨ੍ਹਾਂ ਗੱਲਾਂ ਨੂੰ ਹੋਏ ਕਿੰਨਾ ਟਾਈਮ ਹੋ ਗਿਆ ਤੂੰ ਹੁਣ ਵੀ ਇਨ੍ਹਾਂ ਗੱਲਾਂ ਦਾ ਕੂੜਾ ਆਪਣੇ ਦਿਲੋ-ਦਿਮਾਗ ’ਚ ਰੱਖੀ ਬੈਠੀ ਹੈਂ! ਜਿਵੇਂ ਅਸੀਂ ਰੋਜ਼ ਆਪਣੇ ਘਰ ਦੀ ਸਫਾਈ ਕਰਦੇ ਹਾਂ, ਉਵੇਂ ਰੋਜ਼ ਆਪਣੇ ਦਿਮਾਗ ਦੀ ਸਫਾਈ ਕਿਉਂ ਨਹੀਂ ਕਰਦੀ?’ ‘ਦਿਮਾਗ ਦੀ ਸਫਾਈ? ਇਹ ਕਿਵੇਂ ਹੁੰਦੀ ਹੈ?’ ਉਸ ਦਾ ਸਵਾਲ ਸੀ

‘ਹਾਂ, ਮੈਂ ਤਾਂ ਹਰ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਦਿਮਾਗ ਦੀ ਸਫਾਈ ਕਰਕੇ ਸੌਂਦੀ ਹਾਂ’ ਮੈਂ ਕਿਹਾ, ਤਾਂ ਉਹ ਹੈਰਾਨੀ ਨਾਲ ਮੇਰੇ ਚਿਹਰੇ ਵੱਲ ਦੇਖਣ ਲੱਗੀਮੈਂ ਉਸ ਨੂੰ ਦੱਸਿਆ, ‘ਸੈਂਟ ਡਾ. ਐੱਮਐੱਸਜੀ ਦੇ ਬਚਨ ਹਨ ਕਿ ਹਰ ਰਾਤ ਨੂੰ ਸੱਚੇ ਦਿਲੋਂ ਪੰਜ ਮਿੰਟ ਸਿਮਰਨ ਕਰਕੇ ਪੂਰੇ ਦਿਨ ’ਚ ਹੋਈਆਂ ਗਲਤੀਆਂ ਦੀ ਮੁਆਫੀ ਆਪਣੇ ਸਤਿਗੁਰੂ ਤੋਂ ਮੰਗੀ ਜਾਵੇ ਤਾਂ ਉਨ੍ਹਾਂ ਦਾ ਲੇਖਾ-ਜੋਖਾ ਖ਼ਤਮ ਹੋ ਜਾਂਦਾ ਹੈ ਅਤੇ ਅਗਲੇ ਦਿਨ ਤੁਸੀਂ ਬਿਲਕੁਲ ਟੈਨਸ਼ਨ ਫਰੀ ਨਵੇਂ ਸਿਰੇ ਤੋਂ ਆਪਣਾ ਦਿਨ ਸ਼ੁਰੂ ਕਰ ਸਕਦੇ ਹੋ ਇਸ ਨਾਲ ਨਾ ਸਿਰਫ ਮਾਨਸਿਕ ਸ਼ਾਂਤੀ ਮਿਲਦੀ ਹੈ, ਸਗੋਂ ਦਿਲ ਵੀ ਹੌਲਾ ਅਤੇ ਤਰੋਤਾਜ਼ਾ ਮਹਿਸੂਸ ਹੁੰਦਾ ਹੈ’

ਉਹ ਕਹਿਣ ਲੱਗੀ, ‘ਉਹ ਤਾਂ ਖੁਦ ਲਈ ਸਹੀ ਹੈ ਪਰ ਜਿਨ੍ਹਾਂ ਨੇ ਸਾਡੇ ਨਾਲ ਮਾੜਾ ਕੀਤਾ ਉਹ…! ਉਸ ਦਾ ਕੀ?’ ‘ਜੇਕਰ ਕਿਸੇ ਨੇ ਆਪਣੇ ਨਾਲ ਚੰਗਾ ਕੀਤਾ ਤਾਂ ਉਸ ਚੰਗਿਆਈ ਨੂੰ ਆਪਣੇ ਨਾਲ ਲੈ ਕੇ ਚੱਲੋ ਅਤੇ ਉਸ ਦੇ ਪ੍ਰਤੀ ਸ਼ੁਕਰਗੁਜ਼ਾਰੀ ਦੀ ਭਾਵਨਾ ਰੱਖੋ ਪਰ ਜੇਕਰ ਕਿਸੇ ਨੇ ਤੁਹਾਡੇ ਨਾਲ ਮਾੜਾ ਕੀਤਾ ਹੈ ਤਾਂ ਉਸ ਦੀ ਡੋਰ ਆਪਣੇ ਸਤਿਗੁਰੂ ਦੇ ਹੱਥ ਛੱਡ ਦਿਓ ਕਿ ਮਾਲਕ ਤੂੰ ਜਾਣੇ, ਤੇਰਾ ਕੰਮ ਜਾਣੇ ਜਿਸ ਨੇ ਵੀ ਜੋ ਕੁਝ ਕੀਤਾ ਉਸ ਦੇ ਪ੍ਰਤੀ ਆਪਣਾ ਮਨ ਸਾਫ ਕਰ ਲਓ ਅਤੇ ਅੱਗੇ ਵਧੋ ਹੈ ਤਾਂ ਬਹੁਤ ਔਖਾ ਪਰ ਯਕੀਨ ਮੰਨੋ ਤੁਹਾਨੂੰ ਆਪਣੇ ਅੰਦਰ ਬਹੁਤ ਸ਼ਾਂਤੀ ਮਹਿਸੂਸ ਹੋਵੇਗੀ ਅਜਿਹਾ ਕਰਕੇ ਤੁਸੀਂ ਕੋਈ ਬਹੁਤ ਮਹਾਨ ਕੰਮ ਨਹੀਂ ਕਰ ਰਹੇ, ਸਗੋਂ ਤੁਸੀਂ ਆਪਣੇ-ਆਪ ਦੀ ਮੱਦਦ ਕਰ ਰਹੇ ਹੋ’

‘ਆਪਣੇ-ਆਪ ਦੀ ਮੱਦਦ…! ਉਹ ਕਿਵੇਂ?’‘ਜਦੋਂ ਤੱਕ ਤੁਸੀਂ ਆਪਣੇ ਦਿਮਾਗ ’ਚ ਦੂਜਿਆਂ ਦੇ ਪ੍ਰਤੀ ਗਲਤ ਭਾਵ ਦਾ ਕੂੜਾ ਭਰੀ ਰੱਖੋਗੇ, ਉਦੋਂ ਤੱਕ ਤੁਸੀਂ ਆਪਣੇ ਦਿਮਾਗ ਨੂੰ ਨਵੇਂ ਵਿਚਾਰਾਂ ਅਤੇ ਸਦਭਾਵਾਂ ਲਈ ਤਿਆਰ ਹੀ ਨਹੀਂ ਕਰ ਸਕੋਗੇ’ ‘ਪਰ ਕਈ ਵਾਰ ਕੋਈ ਵਿਅਕਤੀ ਅਜਿਹੀ ਗੱਲ ਕਹਿ ਦਿੰਦਾ ਹੈ ਕਿ ਉਸ ਦਾ ਜਵਾਬ ਦਿੱਤੇ ਬਿਨਾ ਰਿਹਾ ਨਹੀਂ ਜਾਂਦਾ ਦਿਲ ਕਰਦਾ ਹੈ ਇੱਟ ਦਾ ਜਵਾਬ ਪੱਥਰ ਨਾਲ ਦੇਈਏ ਜੇਕਰ ਮੈਂ ਕੁਝ ਨਾ ਕਿਹਾ ਤਾਂ ਕਿਤੇ ਮੈਨੂੰ ਲੋਕ ਦਬਾਉਣ ਹੀ ਨਾ ਲੱਗ ਜਾਣ ਮੇਰੀ ਤਾਂ ਇਮੇਜ਼ ਹੀ ਖ਼ਤਮ ਹੋ ਜਾਵੇਗੀ’

Also Read:  ਲੰਗਰ ਪੱਕਦਾ ਰਿਹਾ, ਸੰਗਤ ਖਾਂਦੀ ਰਹੀ, ਪੀਪੇ ’ਚ ਆਟਾ ਜਿਉਂ ਦਾ ਤਿਉਂ ਰਿਹਾ... -ਸਤਿਸੰਗੀਆਂ ਦੇ ਅਨੁਭਵ

‘ਹਾ… ਹਾ… ਹਾ… ਹੁੰਦਾ ਹੈ, ਅਜਿਹਾ ਵੀ ਹੁੰਦਾ ਹੈ ਪਰ ਤੁਸੀਂ ਉਸ ਤੋਂ ਉੱਪਰ ਉੱਠ ਕੇ ਆਪਣੇ ਬਾਰੇ ਸੋਚਣਾ ਹੈ ਜੇਕਰ ਕਿਸੇ ਨੇ ਕੋਈ ਗਲਤ ਗੱਲ ਕਹਿ ਦਿੱਤੀ ਤਾਂ ਉਸੇ ਟਾਈਮ ਉਸ ਦਾ ਜਵਾਬ ਦੇਣ ਦੀ ਬਜਾਏ ਆਪਣੇ-ਆਪ ਨੂੰ ਕੁਝ ਸਮਾਂ ਦਿਓ, ਤਾਂ ਕਿ ਗੁੱਸੇ ’ਚ ਆ ਕੇ ਤੁਸੀਂ ਵੀ ਉਹੀ ਗਲਤੀ ਨਾ ਕਰ ਬੈਠੋ ਜੋ ਉਸ ਨੇ ਕੀਤੀ ਇਸ ਟਾਈਮ ਨੂੰ ‘ਕੂÇਲੰਗ ਪੀਰੀਅਡ’ ਕਹਿੰਦੇ ਹਨ ਇਸ ਸਮੇਂ ਤੁਹਾਡਾ ਮਨ ਕੁਝ ਤਾਂ ਆਪਣੇ-ਆਪ ਹੀ ਸ਼ਾਂਤ ਹੋ ਜਾਵੇਗਾ ਅਤੇ ਕੁਝ ਤੁਹਾਨੂੰ ਉਸ ਮਸਲੇ ਨੂੰ ਸਮਾਉਣ ਦਾ ਮੌਕਾ ਮਿਲੇਗਾ ਤੁਸੀਂ ਜਦੋਂ ਕੁਝ ਦੇਰ ਰੁਕ ਕੇ ਗੱਲ ਕਰੋਗੇ ਤਾਂ ਸਾਹਮਣੇ ਵਾਲੇ ਨੂੰ ਨੀਚਾ ਦਿਖਾਉਣ ਲਈ ਨਹੀਂ, ਸਗੋਂ ਉਸ ਨੂੰ ਸੁਲਝਾਉਣ ਦੀ ਗੱਲ ਕਰੋਗੇ’

‘ਹਾਂ, ਇਹ ਗੱਲ ਤਾਂ ਸਹੀ ਹੈ! ਪਰ ਜੋ ਉਬਾਲ ਉੱਠਦਾ ਹੈ ਦਿਲ ’ਚ ਉਹ!’ ‘ਉਬਾਲ ਕਿਸ ਲਈ? ਤੁਸੀਂ ਹੀ ਦੱਸੋ ਕਿ ਦਿਲੋ-ਦਿਮਾਗ ’ਚ ਕੌਣ ਰਹਿੰਦਾ ਹੈ?’‘ਮੇਰੇ ਗੁਰੂ ਰਹਿੰਦੇ ਹਨ ਭਾਵ ਕਿ ‘ਐੱਮਐੱਸਜੀ’’‘ਤਾਂ ਕੀ ਤੁਸੀਂ ਆਪਣੇ ਗੁਰੂ ਦੇ ਰਹਿਣ ਵਾਲੀ ਜਗ੍ਹਾ ਦੀ ਰੋਜ਼ ਸਫਾਈ ਨਹੀਂ ਕਰਨਾ ਚਾਹੋਗੇ? ਸੋਚੋ! ਜੇਕਰ ਪਿਤਾ ਜੀ ਤੁਹਾਡੇ ਘਰ ਆਉਣ ਤਾਂ ਤੁਸੀਂ ਆਪਣਾ ਘਰ ਕਿਵੇਂ ਸਜਾਓਗੇ?’ ‘ਅਰੇ ਮੇਰਾ ਵੱਸ ਚੱਲੇ ਤਾਂ ਅਜਿਹਾ ਸਜਾਊਂਗੀ ਕਿ ਸਾਰੀ ਦੁਨੀਆਂ ਦੇਖ ਕੇ ਹੈਰਾਨ ਰਹਿ ਜਾਵੇ ਅਤੇ ਪਿਤਾ ਜੀ ਖੁਸ਼ ਹੋ ਜਾਣ’

‘ਤਾਂ ਫਿਰ ਬੱਸ! ਪਹਿਲਾਂ ਆਪਣੇ ਦਿਲੋ-ਦਿਮਾਗ ਰੂਪੀ ਘਰ ਨੂੰ ਸਤਿਗੁਰੂ ਦੇ ਰਹਿਣ ਦੇ ਲਾਇਕ ਬਣਾਓ ਅਤੇ ਉਸ ’ਚ ਹਮੇਸ਼ਾ ‘ਪ੍ਰੇਮ’ ਰੂਪੀ ਫੁੱਲਾਂ ਦੀ ਸਜਾਵਟ ਕਰਕੇ ਰੱਖੋ, ਤਾਂ ਕਿ ਉਹ ਖੁਸ਼ੀ-ਖੁਸ਼ੀ ਉੱਥੇ ਰਹਿ ਸਕਣ’ ‘ਇਹ ਤਾਂ ਤੁਸੀਂ ਬਹੁਤ ਹੀ ਵਧੀਆ ਗੱਲ ਕਹੀ ਹੁਣ ਮੈਂ ਆਪਣੇ ਦਿਲੋ-ਦਿਮਾਗ ਨੂੰ ਐਵੇਂ ਹੀ ਸਜਾਊਂਗੀ ਅਤੇ ਆਪਣੇ ਸਤਿਗੁਰੂ ਨੂੰ ਪਿਆਰ ਨਾਲ ਉਸ ’ਚ ਰੱਖੂੰਗੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ