Father's Day

Father’s Day: ਤੂੰ ਹੀ ਮੇਰੀ ਜ਼ਿੰਦਗੀ ਹੈਂ…ਓ ਮੇਰੇ ਪਾਪਾ!

‘ਪਾਪਾ’ ਇੱਕ ਅਜਿਹਾ ਪਿਆਰਾ ਸ਼ਬਦ ਹੈ ਜਿਸ ਨਾਲ ਬੱਚੇ ਦਾ ਤਨ-ਮਨ ਖੁਸ਼ੀ ਨਾਲ ਝੂਮ ਉੱਠਦਾ ਹੈ ਕਿਉਂਕਿ ਉਸਨੂੰ ਪਤਾ ਹੈ ‘ਪਾਪਾ’ ਹੈ ਤਾਂ ਜ਼ਮਾਨੇ ਦੀਆਂ ਸਾਰੀਆਂ ਖੁਸ਼ੀਆਂ ਆਪਣੀਆਂ ਹਨ, ਹਰ ਸ਼ੈਅ ਆਪਣੀ ਹੈ ‘ਪਾਪਾ’ ਤੋਂ ਬਿਨਾਂ ਜ਼ਿੰਦਗੀ ਅਧੂਰੀ ਲੱਗਦੀ ਹੈ ‘ਪਾਪਾ’ ਅਸਮਾਨ ਦੀ ਤਰ੍ਹਾਂ ਉੱਚਾ ਹੈ ਜਿਸਦਾ ਸਾਥ ਬੱਚਿਆਂ ਨੂੰ ਹਿਫਾਜ਼ਤ ਦਿੰਦਾ ਹੈ

ਅਤੇ ਉਹ ਸਮੁੰਦਰ ਦੀ ਤਰ੍ਹਾਂ ਵਿਸ਼ਾਲ ਹੈ ਜਿਸ ਦੀਆਂ ਲਹਿਰਾਂ ਨਾਲ ਬੱਚਿਆਂ ਨੂੰ ਅਸੀਮ ਊਰਜਾ ਮਿਲਦੀ ਹੈ ‘ਪਾਪਾ’ ਦੀਆਂ ਇਨ੍ਹਾਂ ਮਹਾਨ ਸ਼ਕਤੀਆਂ ਨੂੰ ਸਮਰਪਿਤ ਹੁੰਦਾ ਹੈ ‘ਫਾਦਰਸ-ਡੇਅ’, ਜਿਸਨੂੰ ਹਰ ਸਾਲ ਜੂਨ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ ਸਾਡੇ ਭਾਰਤੀ ਸੱਭਿਆਚਾਰ ’ਚ ‘ਪਿਤਾ’ ਇੱਕ ਸ਼ਾਨਦਾਰ ਅਤੇ ਜਾਨਦਾਰ ਸ਼ਬਦ ਹੈ

ਗੱਲ ਜਦੋਂ ‘ਪਿਤਾ’ ਦੀ ਇੱਕ ‘ਬਾਪ’ ਦੀ ਆਉਂਦੀ ਹੈ ਤਾਂ ਇਸ ਸ਼ਖਸ਼ੀਅਤ ਦੇ ਸਾਹਮਣੇ ਸਭ ਬੌਨੇ ਨਜ਼ਰ ਆਉਂਦੇ ਹਨ ਕਿਉਂਕਿ ਪਿਤਾ ਹੀ ਤਾਂ ਹੈ ਜਿਸਦੀ ਉਂਗਲੀ ਫੜ ਕੇ ਹਰ ਕੋਈ ਚੱਲਣਾ ਸਿੱਖਦਾ ਹੈ ‘ਪਿਤਾ’ ਹੀ ਜ਼ਿੰਦਗੀ ਸੰਵਾਰਦਾ ਹੈ, ਸਜਾਉਂਦਾ ਹੈ ਅਤੇ ਹਰ ਕਦਮ ਹੌਂਸਲੇ ਨਾਲ ਭਰਿਆ ਹੁੰਦਾ ਹੈ ‘ਪਿਤਾ’ ਹਮੇਸ਼ਾ ਬੱਚਿਆਂ ਲਈ ਜਿਉਂਦਾ ਹੈ, ਕਮਾਉਂਦਾ ਹੈ ਅਤੇ ਉਨ੍ਹਾਂ ਦੇ ਹਰ ਸੁਫਨੇ ਨੂੰ ਪੂਰਾ ਕਰਦਾ ਹੈ ਘਰ-ਪਰਿਵਾਰ ਦੀ ਖੁਸ਼ੀ, ਬੱਚਿਆਂ ਦੀ ਖੁਸ਼ੀ ਹੀ ਉਸਦੀ ਪੂੰਜੀ ਹੁੰਦੀ ਹੈ ਤਾਂ ਹੀ ਤਾਂ ‘ਪਿਤਾ’ ਦਾ ਨਾਂਅ ਜਗ ’ਚ ਸਭ ਤੋਂ ਵੱਡਾ ਹੁੰਦਾ ਹੈfather day

ਪਰ ਜਦੋਂ ਇੱਕ ਪਿਤਾ ਵਾਕਈ ਅਜਿਹਾ ਹੋਵੇ ਜੋ ਅਤੁੱਲਯੋਗ ਹੋਵੇ, ਅਪਾਰ ਤਾਕਤਾਂ ਦਾ ਭੰਡਾਰ ਹੋਵੇ, ਇੱਕ ਮਸੀਹਾ ਹੋਵੇ ਅਤੇ ਦੋ ਜਹਾਨਾਂ ’ਚ ਸੰਭਾਲ ਕਰਨ ਵਾਲਾ ਹੋਵੇ, ਉਸ ਤੋਂ ਬਿਨਾਂ ‘ਫਾਦਰਸ ਡੇਅ’ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਅਤੇ ਉਹ ਸਾਡਾ ‘ਪਿਤਾ’ ਹੈ ਇੱਕ ਮਹਾਨ ਸੰਤ, ਸਰਵਕਲਾ ਸੰਪੱਨ ਸਤਿਗੁਰੂ ਸੰਤ ਡਾ. ਐੱਮਐੱਸਜੀ ਜਿਸ ’ਤੇ ਸਾਢੇ ਸੱਤ ਕਰੋੜ ਬੱਚਿਆਂ ਨੂੰ ਮਾਣ ਹੈ ਕਰੋੜਾਂ ਬੱਚਿਆਂ ਦਾ ਮਹਾਨ ‘ਪਿਤਾ’ ਹੈ ਉਹ ਜਿਸ ਦਾ ਨਾਂਅ ਲੈ ਕੇ ਹਰ ਬੱਚੇ ਦਾ ਸੀਨਾ ਚੌੜਾ ਹੋ ਜਾਂਦਾ ਹੈ

ਉਹ ਸਭ ਦੇ ਸਿਰਾਂ ਦਾ ਤਾਜ਼ ਹੈ ਹਰ ਇੱਕ ਬੱਚੇ ਦੀ ਜਾਨ ਉਸ ’ਚ ਹੀ ਵੱਸਦੀ ਹੈ ਕਿਉਂਕਿ ਜੋ ਕੁਝ ਉਸ ਤੋਂ ਮਿਲਿਆ ਹੈ ਉਹ ਕੋਈ ਹੋਰ ਨਹੀਂ ਦੇ ਸਕਦਾ ਉਹ ਜਗ ’ਚ ਨਿਰਾਲੇ ‘ਪਿਤਾ’ ਹਨ ਸਭ ਦੇ ਕਰੋੜਾਂ ਬੱਚਿਆਂ ’ਚ ਹਰ ਬੱਚੇ ਦੀ ਆਪਣੀ ਫਰਮਾਇਸ਼ ਰਹਿੰਦੀ ਹੈ ਅਤੇ ‘ਪਾਪਾ’ ਤੋਂ ਆਪਣੀ ਸੋਗਾਤ ਪਾ ਕੇ ਦਿਲ ਵਾਰੇ-ਵਾਰੇ ਹੋ ਜਾਂਦਾ ਹੈ ਪੂਰੀ ਦੁਨੀਆਂ ’ਚ ਉਹ ਇੱਕ ਅਜਿਹਾ ‘ਪਿਤਾ’ ਹੈ ਜਿਸਦਾ ਮਕਸਦ ਹੀ ਆਪਣੇ ਬੱਚਿਆਂ ਦੀ ਜਿੰਦਗੀ ਨੂੰ ਖੁਸ਼ਹਾਲ ਬਣਾਉਣਾ ਹੈ ਉਹ ਬਣਾ ਵੀ ਰਹੇ ਹਨ

ਅਤੇ ਸਿਰਫ ਇਸ ਜਹਾਨ ਦੀ ਹੀ ਨਹੀਂ ਸਗੋਂ ਅਗਲੇ ਜਹਾਨ ਦੀ ਵੀ ਖੁਸ਼ੀ ਦਾ ਇੰਤਜ਼ਾਮ ਕਰ ਦਿੱਤਾ ਹੈ ਉਸ ਮਹਾਨ ‘ਪਿਤਾ’ ਨੇ ਜਦੋਂ ਅਜਿਹਾ ਮਹਾਨ ‘ਪਿਤਾ’ ਮਿਲ ਜਾਵੇ ਤਾਂ ਉਸਦਾ ਗੁਨਗਾਣ ਜਨਮਾਂ-ਜਨਮਾਂ ਤੱਕ ਗਾਇਆ ਜਾਂਦਾ ਹੈ ਹਰ ਬੱਚਾ ਆਪਣੇ ਪਿਆਰੇ ‘ਪਾਪਾ’ ਦੇ ਗੁਨਗਾਣ ਗਾਉਂਦੇ ਨਹੀਂ ਥੱਕਦਾ ਇਸ ਫਾਦਰਸ-ਡੇਅ ’ਤੇ ‘ਪਾਪਾ’ ਦੀਆਂ ਪਿਆਰੀਆਂ ਬੱਚੀਆਂ ਉਸਦੇ ਅਹਿਸਾਨਾਂ ਦਾ ਕਿੱਸਾ ਸੁਣਾਉਂਦੇ ਹੋਏ ਭਾਵਨਾਵਾਂ ਨਾਲ ਭਰੀਆਂ ਹੋਈਆਂ ਹਨ ਆਪਣੇ ਪਿਆਰੇ ‘ਪਾਪਾ’ ਦੇ ਪ੍ਰਤੀ ਉਨ੍ਹਾਂ ਦਾ ਪਿਆਰ ਉਮੜ ਰਿਹਾ ਹੈ

Also Read:  Children's story: ਬਾਲ ਕਹਾਣੀ: ਵਿਸ਼ਵਾਸਘਾਤ ਦਾ ਫ਼ਲ

ਉਨ੍ਹਾਂ ਦੀ ਜ਼ਿੰਦਗੀ ਦਾ ਹਰ ਲੰਮਹਾ ‘ਪਾਪਾ’ ਨੂੰ ਸਮਰਪਿਤ ਹੈ ਪਿਆਰ ਭਰੇ ਇਹ ਕਿੱਸੇ ਠੰਢੀ ਛਾਂ ਦੀ ਤਰ੍ਹਾਂ ਹੈ ਜੋ ਉਨ੍ਹਾਂ ਨੂੰ ਸਕੂਨ ਨਾਲ ਭਰ ਦਿੰਦੇ ਹਨ ਜਦੋਂ ਅਸੀਂ ਸਭ ਬੇਟੀਆਂ ਮਿਲ ਬੈਠਦੀਆਂ ਹਾਂ ਤਾਂ ਬਸ ਪਾਪਾ ਦੀ ਹੀ ਗੱਲ ਹੁੰਦੀ ਹੈ ਸ਼ੁਭਦੇਵੀ ਖੁਸ਼ਲੀਨ ਆਈ ਸੀ ਛੁੱਟੀਆਂ ’ਚ ਬਸ ਫਿਰ ਕੀ ਸੀ ਸਾਰੀਆਂ ਭੈਣਾਂ ਦੀ ਟੋਲੀ ਮਿਲ ਬੈਠੀ ਅਤੇ ਲੱਗੀਆਂ ਆਪਣੇ ਦੁੱਖ-ਸੁੱਖ ਸਾਂਝੇ ਕਰਨ ‘ਹਾਂ ਸਭ ਠੀਕ ਹੈ! ਪਿਤਾ ਜੀ ਨੇ ਐਨਾ ਚੰਗਾ ਘਰ ਦਿੱਤਾ ਹੈ, ਨਹੀਂ ਤਾਂ ਸਾਡਾ ਕੌਣ ਸੀ, ਇਸ ਦੁਨੀਆਂ ’ਚ, ਹੁਣ ਤਾਂ ਕਾਕੂ ਵੀ ਡੇਢ ਸਾਲ ਦਾ ਹੋ ਗਿਆ ਹੈ

ਕਹਿੰਦਾ ਹੈ, ਨਾਨੂੰ ਦੇ ਕੋਲ ਜਾਣਾ ਹੈ ਸਹੁਰੇ ਪਰਿਵਾਰ ’ਚ ਤਾਂ ਬਹੁਤ ਸਾਰੇ ਜਾਣਨ ਲੱਗੇ ਹਨ ਮੈਨੂੰ! ਮੈਨੂੰ ਕੋਈ ਦੁੱਖ ਨਹੀਂ, ਪਰ ਆਪਣੇ ਅਤੀਤ ਨੂੰ ਸੋਚ ਕੇ ਡਰ ਲੱਗਦਾ ਹੈ, ਜੇਕਰ ਪਿਤਾ ਜੀ ਮੈਨੂੰ ‘ਸ਼ੁਭਦੇਵੀ’ ਨਾ ਬਣਾਉਂਦੇ ਤਾਂ ਮੇਰਾ ਅਸਤਿੱਤਵ ਕਦੋਂ ਦਾ ਮਿੱਟੀ ’ਚ ਮਿਲ ਗਿਆ ਹੁੰਦਾ ਪਰ ਹੁਣ ਸਵਰਗ ’ਚ ਆ ਕੇ, ਉਸ ਨਰਕ ਭਰੀ ਜ਼ਿੰਦਗੀ ਨੂੰ ਸੋਚ ਕੇ ਵੀ ਰੂਹ ਕੰਬ ਉੱਠਦੀ ਹੈ ਹੁਣ ਅਜਿਹੀ ਦੁਨੀਆਂ ਮਿਲੀ ਹੈ ਜੋ ਹਰ ਕਿਸੇ ਦੇ ਨਸੀਬ ’ਚ ਨਹੀਂ ਹੁੰਦੀ’ ਜਦੋਂ ਖੁਸ਼ਲੀਨ ਨੇ ਕਿਹਾ ਤਾਂ ਸਭ ਕੋਲ ਬੈਠੀਆਂ ਬੇਟੀਆਂ ਦੀਆਂ ਅੱਖਾਂ ਭਰ ਆਈਆਂ

ਉਦੋਂ ਨੰਨ੍ਹੀ ਜੀਐੱਫਬੀ (ਗੁਰੂ ਫਾਦਰ ਬੇਟੀਆਂ) ਗੁਰਰੀਤ ਕਹਿਣ ਲੱਗੀ, ‘ਛੱਡੋ ਪੁਰਾਣੀਆਂ ਗੱਲਾਂ! ਫਾਦਰ-ਡੇਅ ਆ ਰਿਹਾ ਹੈ ਪਾਪਾ ਲਈ ਕੁਝ ਸਰਪ੍ਰਾਈਜ਼ ਪਲਾਨ ਕਰਨਾ ਹੈ’ ਉਹ ਤਾਂ ਪਾਸੀਬਲ ਨਹੀਂ ਹੈ ਜਦੋਂ ਦੂਜਿਆਂ ਨੇ ਕਿਹਾ ਤਾਂ ਉਹ ਰੋਆਂਸੀ ਹੋ ਗਈ ਸਭ ਹੱਸਣ ਲੱਗੀਆਂ ‘ਪਾਪਾ ਨੂੰ ਸਰਪ੍ਰਾਈਜ਼…!’ ਤੁਸੀਂ ਖੁਦ ਹੀ ਕਹਿੰਦੇ ਹੋ ਕਿ ਪਾਪਾ ਨੂੰ ਤਾਂ ਸਾਡੀਆਂ ਜ਼ਰੂਰਤਾਂ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਤਾਂ ਫਿਰ ਉਨ੍ਹਾਂ ਨੂੰ ਸਰਪ੍ਰਾਈਜ਼ ਕਿਵੇਂ ਦੇ ਸਕਦੇ ਹੋ ਖੂਬ ਹੱਸਣ ਲੱਗ ਪਏ ਸਾਰੇ ਜੀਐੱਫਬੀ ਸਵਾਤੀ ਕਹਿਣ ਲੱਗੀ

ਕਿ ‘ਪਿਤਾ ਦਾ ਫਰਜ਼ ਪਹਿਲੇ ਦਰਜ਼ੇ ਦਾ ਤਾਂ ਸਾਡੇ ਪਾਪਾ ਨੇ ਨਿਭਾਇਆ ਹੈ! ਦੁਨਿਆਵੀ ਮਾਂ-ਬਾਪ ਕਦੇ ਸਾਡਾ ਐਨੇ ਚੰਗੇ ਘਰਾਂ ’ਚ, ਪਰਿਵਾਰਾਂ ’ਚ ਵਿਆਹ ਨਾ ਕਰਾ ਪਾਉਂਦੇ ਸਾਡਾ ਪੜ੍ਹਾਈ ਤੋਂ ਲੈ ਕੇ ਆਪਣੇ ਪੈਰਾਂ ’ਤੇ ਸਟੈਂਡ ਹੋਣ ਤੱਕ ਹੀ ਨਹੀਂ ਸਗੋਂ ਅੱਜ ਵੀ ਸਾਡੇ ਬੱਚਿਆਂ ਦੇ ਨਾਲ ਨਾਨੂ ਪਾਪਾ ਦਾ ਪੂਰਾ ਫਰਜ਼ ਨਿਭਾ ਰਹੇ ਹਨ’ ਦਿਲਪ੍ਰੀਤ ਬੋਲੀ, ‘ਮੈਨੂੰ ਖੁਦ ਕੋਚਿੰਗ ਦੇ ਕੇ ਨੈਸ਼ਨਲ-ਇੰਟਰਨੈਸ਼ਨਲ ਲੈਵਲ ਦਾ ਪਲੇਅਰ ਵੀ ਤਾਂ ਪਾਪਾ ਜੀ ਨੇ ਹੀ ਬਣਾਇਆ’

ਫਿਰ ‘ਕੁੱਲ ਕਾ ਕਰਾਊਨ’ ਪ੍ਰਿਅੰਕਾ ਬੋਲ ਪਈ, ‘ਪਾਪਾ ਇੱਕ ਸਮੁੰਦਰ ਹੀ ਤਾਂ ਹੈ, ਸਮੁੰਦਰ ਬਾਪ ਤਾਂ ਦੁਨੀਆਂ ’ਚ ਵੀ ਬੱਚਿਆਂ ਦੇ ਹੁੰਦੇ ਹਨ ਪਰ ਸਾਡੇ ਪਾਪਾ ’ਚ ਇੱਕ ਫਰਕ ਹੈ, ਇਹ ਕੋਲ ਨਾ ਹੁੰਦੇ ਹੋਏ ਵੀ ਕੋਲ ਰਹਿੰਦੇ ਹਨ ਮੇਰੇ ਤੋਂ ਪਹਿਲਾਂ ਮੇਰੇ ਦਿਲ ਦੀ ਜਾਣ ਲੈਂਦੇ ਹਨ ਸਾਡੀਆਂ ਜ਼ਰੂਰਤਾਂ ਨੂੰ ਸਾਡੇ ਤੋਂ ਪਹਿਲਾਂ ਜਾਣ ਕੇ ਪੂਰਾ ਕਰ ਦਿੰਦੇ ਹਨ ਮੈਨੂੰ ਤਾਂ ਮੇਰੇ ਅਪਾਰ (ਪਤੀ ਦਾ ਨਾਂਅ) ਦੇ ਰੂਪ ’ਚ ਖੁਸ਼ੀਆਂ ਵੀ ਅਪਾਰ ਦੇ ਦਿੱਤੀਆਂ ਉਹ ਮੇਰੇ ਮਾਂ-ਬਾਪ ਦੇ ਘਰ ’ਚ ਬੇਟੇ ਦੀ ਕਮੀ ਨੂੰ ਵੀ ਬਖੂਬੀ ਪੂਰਾ ਕਰਦਾ ਹੈ,

Also Read:  Pinna Colada Yogurt: ਪਿੰਨਾ ਕੋਲਾਡਾ ਯੋਗਰਟ

ਨਾਲ ਹੀ ਬਿਜ਼ਨੈੱਸ ’ਚ ਵੀ ਮੋਢੇ ਨਾਲ ਮੋਢਾ ਮਿਲਾ ਕੇ ਚੱਲਦਾ ਹੈ ਅਤੇ ਹੁਣ ਤਾਂ ਨੰਨ੍ਹਾ ਅਪਾਰ ਵੀ ਆ ਗਿਆ ਸਾਡੀਆਂ ਖੁਸ਼ੀਆਂ ਨੂੰ ਚਾਰ ਚੰਨ ਲਗਾਉਣ ਪਤਾ ਨਹੀਂ ਪਾਪਾ ਜੀ ਦਾ ਕਿਵੇਂ ਧੰਨਵਾਦ ਕਰਾਂ’ ‘ਹਰ ਦਿਨ ’ਚ ਹਜ਼ਾਰਾਂ ਵਾਰ ਸ਼ੁਕਰਾਨਾ ਕਰਾਂ ਪਿਤਾ ਜੀ ਦਾ ਤਾਂ ਵੀ ਘੱਟ ਹੈ’ ਸੁਪਰ ਸਟੂਡੈਂਟ ਅਵਨੀਸ਼ ਗੱਲ ਨੂੰ ਕੱਟਦੇ ਹੋਏ ਬੋਲੀ ਹਸਪਤਾਲ ’ਚ ਆਈਸਕ੍ਰੀਮ, ਚਾਕਲੇਟ ਵਰਗੀਆਂ ਛੋਟੀਆਂ ਛੋਟੀਆਂ ਇੱਛਾਵਾਂ ਤੋਂ ਲੈ ਕੇ ਬੋਰਡ ’ਚ ਮੈਰਿਟ ਲਿਆਉਣ ਤੱਕ ਦੀ ਇੱਛਾ ਵੀ ਕਦੇ ਪਿਤਾ ਜੀ ਨੇ ਅਧੂਰੀ ਨਹੀਂ ਛੱਡੀ ਫਿਰ ਪੜ੍ਹਾਈ ਖ਼ਤਮ ਹੋਈ ਤਾਂ ਘਰ ਆ ਗਏ ਅਤੇ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਕਾਫੀ ਟਾਈਮ ਤੱਕ ਬੱਚਾ ਨਹੀਂ ਹੋਇਆ

ਤਾਂ ਸਭ ਆਪਣੇ-ਆਪਣੇ ਸੁਝਾਅ ਦਿੰਦੇ, ਕੋਈ ਕਹਿੰਦਾ ਇੱਥੇ ਮੱਥਾ ਟੇਕ ਤਾਂ ਕੋਈ ਕਹਿੰਦਾ ਉੱਥੇ ਕੁਝ ਦਾਨ ਕਰ ਦੇ ਮੈਂ ਉਨ੍ਹਾਂ ਨੂੰ ਹੱਸ ਕੇ ਕਹਿੰਦੀ, ਅੱਜ ਤੱਕ ਤਾਂ ਮੈਨੂੰ ਕਦੇ ਆਪਣੇ ਪਿਤਾ ਜੀ ਤੋਂ ਕੁਝ ਮੰਗਣ ਦੀ ਲੋੜ ਪਈ ਨਹੀਂ ਪਾਪਾ ਹੈ ਨਾ! ਇਹੀ ਮਨ ’ਚ ਸੋਚਿਆਂ ਸੀ, ਕਿ ਰਾਤ ਨੂੰ ਸੁਫਨੇ ’ਚ ਪਿਤਾ ਜੀ ਆ ਗਏ, ਮੈਂ ਕਿਹਾ ਕਿ ਪਿਤਾ ਜੀ ਬੱਚਾ ਨਹੀਂ ਹੈ ਪਿਤਾ ਜੀ ਕੁਝ ਸੋਚਦੇ ਹੋਏ ਬੋਲੇ, ਬੇਟਾ ਸਿਮਰਨ ਕਰਨਾ ਹੋ ਜਾਵੇਗਾ ਅਗਲੇ ਦਿਨ ਮੈਂ ਸਭ ਨੂੰ ਬੋਲ ਦਿੱਤਾ, ਹੁਣ ਹੋ ਜਾਵੇਗਾ ਸਾਰੇ ਪੁੱਛਣ ਲੱਗੇ, ਕੀ ਕੋਈ ਟੈਸਟ ਕਰਵਾਇਆ ਹੈ ਮੈਂ ਕਿਹਾ, ਮੇਰੇ ਡਾਕਟਰ ਪਿਤਾ ਜੀ ਨੇ ਕਿਹਾ ਹੈ, ਹੋ

ਜਾਵੇਗਾ ਤਾਂ ਬਸ ਫਿਰ ਹੋ ਜਾਵੇਗਾ ਨਾ ਟੈਸਟ, ਨਾ ਕੋਈ ਦਵਾਈ, ਕੁਝ ਦਿਨਾਂ ’ਚ ਹੀ ਮੈਂ ਕਨਸੀਵ ਕਰ ਲਿਆ ਜਿਹੋ ਜਿਹਾ ਮੈਂ ਚਾਹਿਆ ਸੀ ਪਿਤਾ ਜੀ ਨੇ ਬਿਲਕੁਲ ਉਹੋ ਜਿਹਾ ਹੀ ਦਿੱਤਾ ‘ਅਸੀਂ ਅਜਿਹੇ ਬਾਪ ਹਾਂ, ਜੋ ਦੁਸ਼ਮਣਾਂ ਲਈ ਇਕੱਲੇ ਹੀ ਕਾਫੀ ਹਾਂ’ ਮੂਵੀ ’ਚ ਪਿਤਾ ਜੀ ਦਾ ਡਾਈਲਾੱਗ ਹੈ ਨਾ! ਬਸ ਬਿਲਕੁਲ ਇਸੇ ਤਰ੍ਹਾਂ ਪਿਤਾ ਜੀ ਸਾਡੇ ਵੱਲ ਆਉਂਦੀ ਹਰ ਮੁਸ਼ਕਿਲ ਨੂੰ ਇਕੱਲੇ ਹੀ ਦੂਰ ਭਜਾਉਂਦੇ ਰਹਿੰਦੇ ਹਨ ਸਲਿਊਟ ਹੈ ਅਜਿਹੇ ਪਿਤਾ ਨੂੰ, ਸ਼ਤ-ਸ਼ਤ ਨਮਨ ਹੈ ਸਾਡੇ ਪਿਆਰੇ ਪਾਪਾ ਨੂੰ!

ਯੂੰ ਤੋ ਹਮਨੇ ਜਹਾਨ ਸਾਰਾ ਦੇਖਾ
ਪਰ ਰਿਸ਼ਤਾ ਜੋ ਨਿਭਾਏ ਹਰ ਕਦਮ ਪਰ,
ਐੱਮਐੱਸਜੀ ਸਾ ਨਾ ਕੋਈ ਪਿਆਰਾ ਦੇਖਾ

ਖੁਸ਼ੀ ਮੇਂ ਲਾਖੋਂ ਹਾਥ ਮਿਲੇ ਪਰ,
ਗਮੀ ਮੇਂ ਕੰਧੇ ਪਰ ਹਾਥ ਸਿਰਫ ਤੁਮ੍ਹਾਰਾ ਦੇਖਾ
ਐੱਮਐੱਸਜੀ ਸਾ ਨਾ ਕੋਈ ਪਿਆਰਾ ਦੇਖਾ

ਧੂਪ ਗਿਰੀ ਜੋ ਹਮ ਪਰ ਕਭੀ,
‘ਰੋਣਾ ਨਹੀਂ ਬੇਟਾ’ ਕਹਿਣੇ ਵਾਲਾ
ਨਾ ਕੋਈ ਆਪ ਸਾ ਸਹਾਰਾ ਦੇਖਾ,
ਐੱਮਐੱਸਜੀ ਸਾ ਨਾ ਕੋਈ ਪਿਆਰਾ ਦੇਖਾ

ਬੱਚੇ ਕੇ ਲੀਏ ਨੀਂਦ ਵਾਰਤੀ ਮਾਂ ਸੁਣੀ ਥੀ ਕਭੀ,
ਪਰ ਬੱਚੋਂ ਕੇ ਲੀਏ ਆਪਣਾ ਸਭ ਵਾਰਤਾ
ਬਾਪ ਨਿਆਰਾ ਦੇਖਾ
ਐੱਮਐੱਸਜੀ ਸਾ ਨਾ ਕੋਈ ਪਿਆਰਾ ਦੇਖਾ

Happy father’s day to the one who is playing the role of  a father in the lives of  people 7.5 million

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ