Editorial

Editorial: ਡੋਰ ਆਪਣੀ ਗੁਰੂ ਦੇ ਹੱਥ ’ਚ ਰੱਖੋ… -ਸੰਪਾਦਕੀ

ਰੂਹਾਨੀਅਤ-ਸੂਫੀਅਤ ਸੱਚੇ ਰੂਹਾਨੀ ਸੰਤ-ਮਹਾਂਪੁਰਸ਼ਾਂ, ਰੂਹਾਨੀ ਪੀਰ-ਫਕੀਰਾਂ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਇਨ੍ਹਾਂ ਮਹਾਂਪੁਰਸ਼ਾਂ ਨਾਲ ਹੀ ਜੁੜੀ ਰਹਿੰਦੀ ਹੈ ਉਨ੍ਹਾਂ ਦੇ ਹੀ ਪਵਿੱਤਰ ਗ੍ਰੰਥਾਂ ’ਚ ਇਹ ਪਾਇਆ ਜਾਂਦਾ ਹੈ ਕਿ ਰੂਹਾਨੀਅਤ ਅਣਗਿਣਤ ਖੁਦਾਈ ਰਹੱਸਾਂ ਨਾਲ ਭਰੀ ਪਈ ਹੈ

ਅਜਿਹੇ ਅਜੀਬੋ-ਗਰੀਬ ਅਣਗਿਣਤ ਈਸ਼ਵਰੀ ਕਰਿਸ਼ਮੇ ਕਿ ਜਿਨ੍ਹਾਂ ਨੂੰ ਦ੍ਰਿੜ੍ਹ ਵਿਸ਼ਵਾਸ਼ੀ ਅਭਿਆਸੀ ਪ੍ਰੇਮੀਜਨ ਆਪਣੇ ਨਿੱਤ ਦੇ ਸਿਮਰਨ-ਅਭਿਆਸ ਰਾਹੀਂ ਆਪਣੇ ਅੰਦਰ ਆਤਮਾ ਦੀਆਂ ਨਜ਼ਰਾਂ ਨਾਲ ਦੇਖਦੇ ਅਤੇ ਅਨੁਭਵ ਕਰਦੇ ਹਨ ਆਪਣੇ ਉਨ੍ਹਾਂ ਅਨੁਭਵਾਂ ਨੂੰ ਉਹ ਦ੍ਰਿੜ੍ਹ ਵਿਸ਼ਵਾਸੀ ਜੀਵ ਆਪਣੇ ਗੁਰੂ ਮੁਰਸ਼ਿਦੇ-ਕਾਮਿਲ ਦੀ ਪਾਕ-ਪਵਿੱਤਰ ਹਜ਼ੂਰੀ ’ਚ ਸਾਧ-ਸੰਗਤ ਨਾਲ ਜਦੋਂ ਕਦੇ ਸਾਂਝਾ ਕਰਦੇ ਹਨ ਤਾਂ ਹਰ ਕੋਈ ਹੈਰਾਨ ਹੋ ਕੇ ਆਪਣੇ ਸਤਿਗੁਰੂ ਮੌਲਾ ਦਾ ਕੋਟਿ-ਕੋਟਿ ਧੰਨਵਾਦ ਕਰਦੇ ਨਹੀਂ ਥੱਕਦੇ

ਪਰ ਇਸਦੇ ਉਲਟ ਮਨਮੁੱਖ ਅਤੇ ਮਨਮਤੇ ਚੱਲਣ ਵਾਲਾ ਆਪਣੇ-ਆਪ ’ਚ ਹੀ ਉਲਝਿਆ ਰਹਿੰਦਾ ਹੈ ਉਹ ਆਪਣੀ ਸਿਆਣਪ ਦੇ ਬਲ ’ਤੇ ਤਰਕ-ਵਿਤਰਕ ਬਹੁਤ ਕਰਦਾ ਹੈ ਜ਼ਿਆਦਾਤਰ ਲੋਕਾਂ ਦਾ ਅਜਿਹਾ ਹੀ ਹਾਲ ਹੋ ਰਿਹਾ ਹੈ ਉਹ ਆਪਣੇ ਬਲ-ਬੁੱਧੀ ਰਾਹੀਂ ਸਭ ਕੁਝ ਹਾਸਲ ਕਰ ਲੈਣਾ ਚਾਹੁੰਦੇ ਹਨ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਉਹ ਆਪਣੀ ਚਤੁਰਾਈ ਨਾਲ ਹੀ ਬਹੁਤ ਵੱਡਾ ਮੁਕਾਮ ਹਾਸਲ ਕਰ ਸਕਦੇ ਹਨ ਪਰ ਅਧਿਆਤਮ ਦੇ ਰਾਹ ’ਤੇ ਚੱਲਣ ਵਾਲੇ ਸਮਝਦੇ ਹਨ ਕਿ ਮਨੁੱਖ ਦਾ ਦਿਮਾਗ ਜਿੱਥੇ ਜਵਾਬ ਦੇ ਜਾਂਦਾ ਹੈ

ਉੱਥੋਂ ਸਤਿਗੁਰੂ ਦੀ ਰਹਿਮਤ ਸ਼ੁਰੂ ਹੁੰਦੀ ਹੈ ਇੱਕ ਸ਼ਿਸ਼ ਆਪਣੇ ਸਤਿਗੁਰੂ ਦਾ ਸਹਾਰਾ ਲੈ ਕੇ ਹੀ ਚੱਲਦਾ ਹੈ ਸਤਿਗੁਰੂ ਦੇ ਪ੍ਰਤੀ ਦ੍ਰਿੜ੍ਹ-ਵਿਸ਼ਵਾਸ ਉਸਦੇ ਹਰ ਰਸਤੇ ਨੂੰ ਸੁਖਾਲਾ ਬਣਾ ਦਿੰਦਾ ਹੈ ਜਦੋਂ ਕਦੇ ਕੋਈ ਇਨਸਾਨ ਉਸ ਰੂਹਾਨੀ ਸ਼ਕਤੀ ਨਾਲ ਜੁੜਦਾ ਹੈ ਤਾਂ ਉਸਨੂੰ ਕਿਸੇ ਗਮ-ਦੁੱਖ ਦੀ ਚਿੰਤਾ ਸਤਾ ਨਹੀਂ ਸਕਦੀ ਉਹ ਸਭ ਕੁਝ ਆਪਣੇ ਸਤਿਗੁੁਰੂ ’ਤੇ ਛੱਡ ਦਿੰਦਾ ਹੈ

Also Read:  ਮੇਰੀ ਮਾਂ ਯਕੀਨਨ ਮੇਰੀ ਚੱਟਾਨ ਹੈ 18 ਮਈ ਮਾਂ ਦਿਵਸ ’ਤੇ ਵਿਸ਼ੇਸ਼:

ਇਸ ਬਾਰੇ ’ਚ ਡੇਰਾ ਸੱਚਾ ਸੌਦਾ ਦੇ ਪੂਜਨੀਕ ਮੌਜੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਸ ਸੱਚਾਈ ਨੂੰ ਬਹੁਤ ਆਸਾਨ ਸ਼ਬਦਾਂ ’ਚ ਸਪੱਸ਼ਟ ਕਰਦਿਆ ਫਰਮਾਇਆ ਕਿ ਉਹ ਪਰਮਪਿਤਾ ਪਰਮੇਸ਼ਵਰ, ਅੱਲ੍ਹਾ, ਰਾਮ, ਵਾਹਿਗੁਰੂ, ਗੌਡ, ਉਸਨੂੰ ਚਾਹੇ ਕਿਸੇ ਵੀ ਨਾਮ ਨਾਲ ਬੁਲਾਓ, ਅਣਗਿਣਤ ਨਾਂਅ ਹਨ

ਉਸਦੇ ਪਰ ਉਹ ਇੱਕ ਹੈ ਉਹ ਮਾਲਕ ਆਪਣੀ ਦ੍ਰਿੜ੍ਹ ਵਿਸ਼ਵਾਸ਼ੀ ਪਿਆਰੀ ਰੂਹ, ਭਾਵ ਉਸ ਜੀਵ-ਆਤਮਾ ਨੂੰ ਉਸਦੀ ਸੱਚੀ ਤੜਫ ਅਨੁਸਾਰ ਉਸਦੇ ਗੁਰੂ, ਪੀਰ-ਫਕੀਰ ਦੇ ਰੂਪ ’ਚ ਜ਼ਰੂਰ ਆਪਣੇ ਦਰਸ਼-ਦੀਦਾਰ ਅਤੇ ਆਪਣੀਆਂ ਅਪਾਰ ਖੁਸ਼ੀਆਂ ਨਾਲ ਮਾਲਾਮਾਲ ਕਰਦਾ ਹੀ ਰਹਿੰਦਾ ਹੈ ਤਾਂ ਸਪੱਸ਼ਟ ਹੈ ਕਿ ਜੀਵ ਦਾ ਜੇਕਰ ਆਪਣੇ ਸਤਿਗੁਰੂ ਮਾਲਕ ਦੇ ਪ੍ਰਤੀ ਚੱਟਾਨ ਤੋਂ ਵੀ ਮਜ਼ਬੂਤ ਅਤੇ ਸਥਿਰ ਦ੍ਰਿੜ੍ਹ ਵਿਸ਼ਵਾਸ਼ ਹੈ

ਤਾਂ ਉਸਨੂੰ ਅੰਦਰ-ਬਾਹਰ ਕਿਸੇ ਵੀ ਤਰ੍ਹਾਂ ਦੀਆਂ ਖੁਸ਼ੀਆਂ ’ਚ ਕਦੇ ਕਮੀ ਨਹੀਂ ਰਹਿੰਦੀ ਕਿਉਂਕਿ ਉਸਦਾ ਸਤਿਗੁਰੂ-ਮਾਲਕ ਉਸਦੇ ਹਰ ਕੰਮ ਆਪ ਅੱਗੇ ਵੱਧ ਕੇ ਪੂਰਾ ਕਰਦਾ ਰਹਿੰਦਾ ਹੈ ਇਸ ਲਈ ਹੀ ਇਹ ਕਿਹਾ ਜਾਂਦਾ ਹੈ ਕਿ ਰੂਹਾਨੀਅਤ ’ਚ ਦ੍ਰਿੜ੍ਹ ਵਿਸ਼ਵਾਸ਼ ਹੀ ਸਭ ਤੋਂ ਉੱਤਮ ਹੈ ਅਤੇ ਦ੍ਰਿੜ੍ਹ-ਵਿਸ਼ਵਾਸ ਬਹੁਤ ਜ਼ਰੂਰੀ ਹੈ ਜਦੋਂ ਪ੍ਰੇਮੀ ਆਪਣੀ ਡੋਰ ਸਤਿਗੁਰੂ ਦੇ ਹੱਥ ’ਚ ਦੇ ਕੇ ਚੱਲਦਾ ਹੈ ਤਾਂ ਹਰ ਮੰਜ਼ਿਲ ਆਸਾਨੀ ਨਾਲ ਤੈਅ ਹੋ ਜਾਂਦੀ ਹੈ ਰੂਹਾਨੀੂਅਤ ’ਚ ਇਹੀ ਸਫਲਤਾ ਦੀ ਇੱਕ ਪੌੜੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ