World Heritage Day: ਵਿਸ਼ਵ ਵਿਰਾਸਤ ਦਿਵਸ- ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ
ਦੁਨੀਆਂ ਦੇ ਸੱਭਿਆਚਾਰਕ-ਇਤਿਹਾਸਕ ਸਥਾਨਾਂ ਨੂੰ ਵਿਰਾਸਤਾਂ ਦੇ ਰੂਪ ’ਚ ਸੁਰੱਖਿਅਤ ਰੱਖਣ ਲਈ ਯੂਨੈਸਕੋ ਵੱਲੋਂ ਹਰ ਸਾਲ 18 ਅਪਰੈਲ ਨੂੰ ‘ਵਰਲਡ ਹੈਰੀਟੇਜ਼ ਡੇਅ’ ਮਨਾਇਆ ਜਾਂਦਾ ਹੈ ਦਰਅਸਲ ਵਿਸ਼ਵ ਧਰੋਹਰ ਜਾਂ ਵਿਰਾਸਤ ਸੱਭਿਆਚਾਰਕ ਮਹੱਤਵ ਅਤੇ ਕੁਦਰਤੀ ਮਹੱਤਵ ਦੇ ਸਥਾਨ ਹੁੰਦੇ ਹਨ ਇਹ ਉਹ ਸਥਾਨ ਹੁੰਦੇ ਹਨ ਜੋ ਇਤਿਹਾਸਕ ਅਤੇ ਵਾਤਾਵਰਨ ਦੇ ਲਿਹਾਜ ਨਾਲ ਵੀ ਮਹੱਤਵਪੂਰਨ ਹੁੰਦੇ ਹਨ ਇਨ੍ਹਾਂ ਦਾ ਕੌਮਾਂਤਰੀ ਮਹੱਤਵ ਹੁੰਦਾ ਹੈ ਅਤੇ ਇਨ੍ਹਾਂ ਨੂੰ ਬਚਾਈ ਰੱਖਣ ਲਈ ਖਾਸ ਕਦਮ ਚੁੱਕੇ ਜਾਣ ਦੀ ਲੋੜ ਹੁੰਦੀ ਹੈ
ਅਜਿਹੇ ਸਥਾਨਾਂ ਨੂੰ ਅਧਿਕਾਰਕ ਤੌਰ ’ਤੇ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੈਸਕੋ ਵਿਸ਼ਵ ਵਿਰਾਸਤ ਦੀ ਮਾਨਤਾ ਦਿੰਦੀ ਹੈ ਕੋਈ ਵੀ ਸਥਾਨ, ਜਿਸ ਨੂੰ ਯੂਨੈਸਕੋ ਸਮਝਦਾ ਹੈ ਕਿ ਇਹ ਮਾਨਵਤਾ ਲਈ ਜ਼ਰੂਰੀ ਹੈ, ਉੱਥੋਂ ਦਾ ਸੱਭਿਆਚਾਰਕ ਅਤੇ ਭੌਤਿਕ ਮਹੱਤਵ ਹੈ, ਉਸ ਨੂੰ ਵਿਸ਼ਵ ਵਿਰਾਸਤ ਦੇ ਤੌਰ ’ਤੇ ਮਾਨਤਾ ਦਿੱਤੀ ਜਾਂਦੀ ਹੈ ਟਿਊਨੀਸ਼ੀਆ ’ਚ ਇੰਟਰਨੈਸ਼ਨਲ ਕਾਊਂਸਲ ਆਫ ਮਾਊਂਟੇਨਸ ਐਂਡ ਸਾਈਟ ਵੱਲੋਂ ਕਰਵਾਈ ਗਈ ਇੱਕ ਗੋਸ਼ਟੀ ’ਚ 18 ਅਪਰੈਲ 1982 ਨੂੰ ਵਿਸ਼ਵ ਵਿਰਾਸਤ ਦਿਵਸ ਮਨਾਉਣ ਦਾ ਸੁਝਾਅ ਦਿੱਤਾ ਗਿਆ,
ਜਿਸ ਨੂੰ ਕਾਰਜਕਾਰੀ ਕਮੇਟੀ ਵੱਲੋਂ ਮੰਨ ਲਿਆ ਗਿਆ ਨਵੰਬਰ 1983 ’ਚ ਯੂਨੈਸਕੋ ਦੇ ਸੰਮੇਲਨ ਦੇ 22ਵੇਂ ਸੈਸ਼ਨ ’ਚ ਹਰ ਸਾਲ 18 ਅਪਰੈਲ ਨੂੰ ਵਰਲਡ ਹੈਰੀਟੇਜ਼ ਡੇਅ ਮਨਾਉਣ ਦਾ ਮਤਾ ਪਾਸ ਕਰ ਦਿੱਤਾ ਗਿਆ ਦੁਨੀਆਂ ਭਰ ’ਚ ਕੁੱਲ 1052 ਵਿਸ਼ਵ ਵਿਰਾਸਤ ਸਥਾਨ ਹਨ ਇਨ੍ਹਾਂ ’ਚੋਂ 814 ਸੱਭਿਆਚਾਰਕ, 203 ਕੁਦਰਤੀ ਅਤੇ 35 ਮਿਸ਼ਰਤ ਹਨ ਦੂਜੇ ਪਾਸੇ ਭਾਰਤ ’ਚ ਫਿਲਹਾਲ 27 ਸੱਭਿਆਚਾਰਕ, 7 ਕੁਦਰਤੀ ਅਤੇ 1 ਮਿਸ਼ਰਤ ਸਮੇਤ ਕੁੱਲ 35 ਵਿਸ਼ਵ ਵਿਰਾਸਤ ਸਥਾਨ ਹਨ ਵਰਤਮਾਨ ’ਚ ਦੁਨੀਆਂ ’ਚ ਕਰੀਬ 226 ਹੈਰੀਟੇਜ਼ ਸਿਟੀ ਹਨ
Table of Contents
ਇੱਦਾਂ ਹੁੰਦਾ ਹੈ ਧਰਹੋਰ ਸੁਰੱਖਿਆ ਦਾ ਕੰਮ
ਕਿਸੇ ਵੀ ਵਿਰਾਸਤ ਨੂੰ ਸੁਰੱਖਿਅਤ ਕਰਨ ਲਈ ਦੋ ਸੰਗਠਨ ਕੌਮਾਂਤਰੀ ਸਮਾਰਕ ਅਤੇ ਸਥਾਨ ਕੌਂਸਲ ਅਤੇ ਵਿਸ਼ਵ ਸੁਰੱਖਿਆ ਸੰਘ ਵੱਲੋਂ ਮੁਲਾਂਕਣ ਕੀਤਾ ਜਾਂਦਾ ਹੈ ਫਿਰ ਵਿਸ਼ਵ ਵਿਰਾਸਤ ਕਮੇਟੀ ਨੂੰ ਸਿਫਾਰਿਸ਼ ਕੀਤੀ ਜਾਂਦੀ ਹੈ ਕਮੇਟੀ ਸਾਲ ’ਚ ਇੱਕ ਵਾਰ ਬੈਠਦੀ ਹੈ ਅਤੇ ਇਹ ਫੈਸਲਾ ਲੈਂਦੀ ਹੈ ਕਿ ਕਿਸੇ ਨਾਮਜ਼ਦ ਸੰਪਦਾ ਨੂੰ ਵਿਸ਼ਵ ਵਿਰਾਸਤ ਸੂਚੀ ’ਚ ਸ਼ਾਮਲ ਕਰਨਾ ਹੈ ਜਾਂ ਨਹੀਂ ਵਿਸ਼ਵ ਵਿਰਾਸਤ ਸਥਾਨ ਕਮੇਟੀ ਚੁਣੇ ਖਾਸ ਸਥਾਨਾਂ, ਜਿਵੇਂ ਜੰਗਲੀ ਖੇਤਰ, ਪਹਾੜ, ਝੀਲਾਂ, ਮਾਰੂਥਲ, ਸਮਾਰਕ, ਭਵਨ ਜਾਂ ਸ਼ਹਿਰ ਆਦਿ ਦੀ ਦੇਖ-ਰੇਖ ਯੂਨੈਸਕੋ ਦੀ ਅਗਵਾਈ ’ਚ ਕਰਦੀ ਹੈ
ਭਾਰਤ ’ਚ ਸੱਭਿਆਚਾਰਕ ਵਿਰਾਸਤ ਸਥਾਨ
- ਆਗਰੇ ਦਾ ਕਿਲਾ (1983)
- ਅਜੰਤਾ ਦੀਆਂ ਗੁਫਾਵਾਂ (1983)
- ਨਾਲੰਦਾ ਮਹਾਵਿਹਾਰ (ਨਾਲੰਦਾ ਯੂਨੀਵਰਸਿਟੀ), ਬਿਹਾਰ (2016)
- ਸਾਂਚੀ ਬੌਧ ਸਮਾਰਕ (1989)
- ਚੰਪਾਨੇਰ-ਪਾਵਾਗੜ੍ਹ ਪੁਰਾਤਾਤਵਿਕ ਪਾਰਕ (2004)
- ਛਤਰਪਤੀ ਸ਼ਿਵਾਜੀ ਟਰਮਿਨਸ (ਪਹਿਲਾਂ ਵਿਕਟੋਰੀਆ ਟਰਮਿਨਸ) (2004)
- ਗੋਆ ਦੇ ਚਰਚ ਅਤੇ ਕੰਨਵੈਂਟਸ (1986)
- ਐਲੀਫੈਂਟਾ ਦੀਆਂ ਗੁਫਾਵਾਂ (1987)
- ਐਲੋਰਾ ਦੀਆਂ ਗੁਫਾਵਾਂ (1983)
- ਫਤਿਹਪੁਰ ਸੀਕਰੀ (1986)
- ਗਰੇਟ ਲਿਵਿੰਗ ਚੋਲ ਮੰਦਿਰ (1987)
- ਹੰਪੀ ’ਚ ਸਮਾਰਕਾਂ ਦਾ ਸਮੂਹ (1986)
- ਮਹਾਬਲੀਪੁਰਮ ’ਚ ਸਮਾਰਕ ਸਮੂਹ (1984)
- ਪਟੱਡਕਲ ’ਚ ਸਮਾਰਕ ਸਮੂਹ (1987)
- ਰਾਜਸਥਾਨ ’ਚ ਪਹਾੜੀ ਕਿਲ੍ਹਾ (2013)
- ਹੁਮਾਯੂੰ ਦਾ ਮਕਬਰਾ, ਦਿੱਲੀ (1993)
- ਖਜੁਰਾਹੋ ’ਚ ਸਮਾਰਕਾਂ ਦਾ ਸਮੂਹ (1986)
- ਬੋਧ ਗਯਾ ’ਚ ਮਹਾਂਬੋਧੀ ਮੰਦਿਰ (2002)
- ਮਾਊਂਟੇਨ ਰੇਲਵੇ ਆਫ ਇੰਡੀਆ (1999)
- ਕੁਤੁਬ ਮੀਨਾਰ ਅਤੇ ਇਸ ਦੇ ਸਮਾਰਕ, ਦਿੱਲੀ (1993)
- ਰਾਣੀ ਦੀ ਵਾਵ ਪਾਟਨ, ਗੁਜਰਾਤ (2014)
- ਲਾਲ ਕਿਲ੍ਹਾ ਕੈਂਪਸ (2007)
- ਭੀਮਬੇਟਕਾ ਦੇ ਰੌਕ ਸ਼ੈਲਟਰ (2003)
- ਸੂਰਿਆ ਮੰਦਰ, ਕੋਣਾਰਕ (1984)
- ਤਾਜ ਮਹਿਲ (1983)
- ਲਾ ਕਾਰਬਿਊਏਰ ਦਾ ਵਸਤੂਕਲਾ ਕਾਰਜ (2016)
- ਜੰਤਰ ਮੰਤਰ, ਜੈਪੁਰ (2010)
ਕੁਦਰਤੀ ਵਿਰਾਸਤ ਸਥਾਨ
- ਹਿਮਾਲਿਆ ਦਾ ਨੈਸ਼ਨਲ ਪਾਰਕ ਕੰਜ਼ਰਵੇਸ਼ਨ ਏਰੀਆ (2014)
- ਕਾਜੀਰੰਗਾ ਨੈਸ਼ਨਲ ਪਾਰਕ (1985)
- ਕੇਓਲਾਦੇਓ ਨੈਸ਼ਨਲ ਪਾਰਕ (1985)
- ਮਾਨਸ ਜੰਗਲੀ ਜੀਵ ਸੈਂਚੁਰੀ (1985)
- ਨੰਦਾ ਦੇਵੀ ਅਤੇ ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ (1988)
- ਸੁੰਦਰਵਣ ਨੈਸ਼ਨਲ ਪਾਰਕ (1987)
- ਪੱਛਮੀ ਘਾਟ (2012)
ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਕੀਤੇ ਗਏ ਸੁਚੱਜੇ ਯਤਨ
ਇਨ੍ਹਾਂ ਸਾਰੇ ਪ੍ਰੋਗਰਾਮਾਂ ਨੂੰ ਪ੍ਰਤੀਭਾਗੀਆਂ ਦੀ ਸਭ ਤੋਂ ਵੱਡੀ ਗਿਣਤੀ ਲਈ ਗਿੰਨੀਜ਼ ਰਿਕਾਰਡ ਪ੍ਰਾਪਤ ਹੋਇਆ ਹੈ
ਸਾਹਿਤ:
ਭਾਰਤ ਦੇ ਤ੍ਰਿਸ਼ੂਰ ਸਥਿਤ ਵਡਕਕੁੰਥਨ ਮੰਦਿਰ ’ਚ ਇੱਕ ਹੀ ਥਾਂ ’ਤੇ ਇਕੱਠੇ ਪੜ੍ਹਨ ਵਾਲੇ ਲੋਕਾਂ ਦੀ ਸਭ ਤੋਂ ਜ਼ਿਆਦਾ ਗਿਣਤੀ 46,600 ਸੀ (2 ਫਰਵਰੀ, 2014)
ਹਾਰਨ ਵਾਦਨ:
ਕੇਰਲ ਰਾਜ ਦੇ ਕੋਲੱਮ ’ਚ ਹਾਰਨ ਵਾਦਨ ਦਾ ਸਭ ਤੋਂ ਵੱਡਾ ਗਰੁੱਪ 444 ਸੰਗੀਤਕਾਰਾਂ ਦਾ ਸੀ ਇਹ ਸਾਰੇ 444 ਸੰਗੀਤਕਾਰ ਸੀ-ਆਕਾਰ ਦੇ ਲੰਮੇ ਭਾਰਤੀ ਹਾਰਨ, ਜਿਸ ਨੂੰ ਕੋਂਬੂ ਜਾਂ ਸ਼੍ਰਿੰਗਾ ਕਿਹਾ ਜਾਂਦਾ ਹੈ, ਵਜਾਉਂਦੇ ਸਨ (9 ਜਨਵਰੀ 2013)
ਸ਼ਾਂਤੀ ਮੋਮਬੱਤੀਆਂ:
ਅਹਿਮਦਾਬਾਦ ’ਚ ਇੱਕ ਹੀ ਥਾਂ ’ਤੇ ਇਕੱਠੇ 12,135 ਮੋਮਬੱਤੀਆਂ ਬਾਲ਼ੀਆਂ ਗਈਆਂ (13 ਨਵੰਬਰ 2012)
ਬੈਗਪਾਈਪ:
ਬੁਲਗਾਰੀਆ ਦੇ ਸੋਫੀਆ ਸਥਿਤ ਕੌਮੀ ਸੱਭਿਆਚਾਰ ਮਹਿਲ ’ਚ ਹੋਏ ਇੱਕ ਪ੍ਰੋਗਰਾਮ ’ਚ 333 ਹਿੱਸੇਦਾਰਾਂ ਨਾਲ ਬੈਗਪਾਈਪ ਵਾਦਨ ਦਾ ਸਭ ਤੋਂ ਵੱਡਾ ਗਰੁੱਪ (16 ਮਈ, 2012)
ਹੱਥ ਨਾਲ ਵਜਾਏ ਜਾਣ ਵਾਲੇ ਢੋਲ:
ਭਾਰਤ ਦੇ ਸੋਲਾਪੁਰ ’ਚ ਸਥਿਤ ਤਬਲਾ ਵਾਦਨ ਕਰਨ ਵਾਲੇ 1230 ਜਣਿਆਂ ਦਾ ਸਭ ਤੋਂ ਵੱਡਾ ਗਰੁੱਪ, ਤਾਲ ਨੀਨਾਦ, ਹੱਥ ਨਾਲ ਵਜਾਏ ਜਾਣ ਵਾਲੇ ਢੋਲ ਵਾਦਕਾਂ ਦਾ ਗਰੁੱਪ ਸੀ (17 ਜਨਵਰੀ 2012)
ਢੋਲ ਵਾਦਨ:
ਅਭੰਗ ਨਾਦ ’ਚ ਭਾਰਤ ਦੇ ਕੋਲਹਾਪੁਰ ’ਚ ਹੋਏ ਹੁਣ ਤੱਕ ਦੇ ਸਭ ਤੋਂ ਵੱਡੇ ਢੋਲ ਵਾਦਨ ਗਰੁੱਪ ’ਚ 1,356 ਕਲਾਕਾਰਾਂ ਨੇ ਹਿੱਸਾ ਲਿਆ (21 ਫਰਵਰੀ, 2011)
ਕੱਥਕਲੀ:
150 ਕੱਥਕਲੀ ਕਲਾਕਾਰਾਂ ਨੇ ਭਾਰਤ ਦੇ ਕੇਰਲ ’ਚ ਨਾਟ ਵਿਸਮਅਮ ਪ੍ਰੋਗਰਾਮ ’ਚ ਪ੍ਰਦਰਸ਼ਨ ਕੀਤਾ (ਫਰਵਰੀ 12, 2011)
ਸ਼ਾਸਤਰੀ ਗਾਇਕ:
ਨਾਦਾ ਵੈਭਵਮ ’ਚ 121,440 ਗਾਇਕਾਂ ਨੇ ਚੇੱਨਈ, ਭਾਰਤ ’ਚ ਪ੍ਰਦਰਸ਼ਨ ਕੀਤਾ (ਜਨਵਰੀ 30, 2011)
ਭੰਗੜਾ:
ਭਾਰਤ ਦੇ ਲੁਧਿਆਣਾ ’ਚ ਹੋਏ ਮੇਹਰਾਨ ਦੇ ਰੰਗ ’ਚ ਹੁਣ ਤੱਕ ਦੇ ਸਭ ਤੋਂ ਵੱਡੇ ਭੰਗੜਾ ਪ੍ਰਦਰਸ਼ਨ ’ਚ 2,100 ਜਣਿਆਂ ਨੇ ਪੇਸ਼ਕਾਰੀ ਦਿੱਤੀ (11 ਨਵੰਬਰ, 2010)
ਵਿਅੰਜਨ:
ਭਾਰਤ ਦੇ ਅਹਿਮਦਾਬਾਦ ’ਚ ਹੋਏ ਅਨੰਮ ਬ੍ਰਹਮਾ ਪ੍ਰੋਗਰਾਮ ’ਚ 5,612 ਸ਼ਾਕਾਹਾਰੀ ਵਿਅੰਜਨ ਤਿਆਰ ਕੀਤੇ ਗਏ ਅਤੇ ਪ੍ਰਦਰਸ਼ਿਤ ਕੀਤੇ ਗਏ (2 ਨਵੰਬਰ, 2010)
ਗਾਇਨ:
ਭਾਰਤ ਦੇ ਪੂਨੇ ’ਚ ਹੋਏ ਅੰਤਰਨਾਦ ਪ੍ਰੋਗਰਾਮ ’ਚ 1,04,637 ਹਿੱਸੇਦਾਰਾਂ ਨੇ ‘ਵੰਦੇ ਮਾਤਰਮ’ ਗਾਇਆ (12 ਜਨਵਰੀ 2010)
ਬ੍ਰਹਮਾ ਨਾਦ:
ਨੋਇਡਾ, ਦਿੱਲੀ, ਭਾਰਤ ’ਚ ਹੋਏ ਬ੍ਰਹਮਾ ਨਾਦ ਪ੍ਰੋਗਰਾਮ ’ਚ 1,094 ਸਿਤਾਰ ਵਾਦਕਾਂ ਨੇ ਪੇਸ਼ਕਾਰੀ ਦਿੱਤੀ (21 ਨਵੰਬਰ, 2008)
ਮੋਹਿਨੀਅੱਟਮ:
ਕੇਰਲ ਸੂਬੇ ਦੇ ਕੋਚੀਨ ’ਚ 1,200 ਨ੍ਰਤਕੀਆਂ ਨੇ ਪੇਸ਼ਕਾਰੀ ਦਿੱਤੀ (28 ਨਵੰਬਰ, 2006)

































































