ਸੁਖੀ ਜੀਵਨ ਲਈ ਸਰਗਰਮ ਰਹੋ Happy Life
ਜੋ ਲੋਕ ਕਿਸੇ ਨਾ ਕਿਸੇ ਕੰਮ ’ਚ ਆਪਣੇ ਸਰੀਰ ਅਤੇ ਮਨ ਨੂੰ ਲਾ ਸਕਦੇ ਹਨ, ਉਹ ਜੀਵਨ ਖੁਸ਼ੀ-ਖੁਸ਼ੀ ਬਤੀਤ ਕਰਦੇ ਹਨ ਇਸ ਤੋਂ ਉਲਟ ਕੰਮਚੋਰ, ਲਾਪਰਵਾਹ, ਸਵਾਰਥੀ ਅਤੇ ਨਿਕੰਮੇ ਆਦਮੀ ਤਰ੍ਹਾਂ-ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਹੋ ਕੇ ਸਮੇਂ ਤੋਂ ਪਹਿਲਾਂ ਮੌਤ ਦੇ ਮੂੰਹ ’ਚ ਚਲੇ ਜਾਂਦੇ ਹਨ
ਸਰਗਰਮ ਸੁਭਾਅ, ਜਾਗਰੂਕਤਾ ਅਤੇ ਚੇਤਨਾ, ਤਿੰਨੇ ਸ਼ਬਦ ‘ਜੀਵਨ’ ਦੇ ਹੀ ਪ੍ਰਤੀਕ ਹਨ ਜਿਸ ਆਦਮੀ ’ਚ ਸਰੀਰਕ ਸਰਗਰਮੀ, ਮਾਨਸਿਕ ਜਾਗਰੂਕਤਾ ਅਤੇ ਆਤਮਿਕ ਪੱਧਰ ਦੀ ਚੇਤਨਾ ਨਾ ਹੋਵੇ ਤਾਂ ਉਸ ਨੂੰ ਜਿਉਂਦਾ ਨਹੀਂ ਮੰਨ ਸਕਦੇ ਆਦਮੀ ਭਾਵੇਂ ਆਸਤਿਕ ਹੋਵੇ ਜਾਂ ਨਾਸਤਿਕ, ਹਿੰਦੂ ਹੋਵੇ ਜਾਂ ਇਸਾਈ, ਜੀਵਨ ਦੇ ਇਸ ਸੱਚ ਨੂੰ ਨਕਾਰ ਨਹੀਂ ਸਕਦਾ ਅਸਲ ’ਚ ਸਰਗਰਮੀਆਂ ਦਾ ਦੂਜਾ ਨਾਂਅ ਹੀ ਜੀਵਨ ਹੈ
ਅੱਜ-ਕੱਲ੍ਹ ਦੀ ਭੱਜ-ਦੌੜ ਵਾਲੀ ਜ਼ਿੰਦਗੀ ’ਚ ਉਂਝ ਤਾਂ ਸਾਰਾ ਸੰਸਾਰ ਸਰਗਰਮ ਅਤੇ ਸੁਚੇਤ ਨਜ਼ਰ ਆਉਂਦਾ ਹੈ ਪਰ ਇਹ ਤਬਾਹਕਾਰੀ ਚੇਤਨਾ ਹੈ ਇਹ ਭੱਜ-ਦੌੜ ਸਿਰਫ ਲੋੜਾਂ ਦੀ ਪੂਰਤੀ ਤੱਕ ਸੀਮਤ ਹੈ ਅਤੇ ਇਸ ਲਈ ਅੱਜ ਦਾ ਆਦਮੀ ਆਪਣੇ-ਆਪ ਤੋਂ ਹੀ ਅਸੰਤੁਸ਼ਟ ਅਤੇ ਦੁਖੀ ਹੈ
ਸੁੱਖ ਪਾਉਣ ਲਈ ਤਿੰਨੇ ਤਰ੍ਹਾਂ ਭਾਵ ਸਰੀਰਕ, ਮਾਨਸਿਕ ਅਤੇ ਆਤਮਿਕ ਤੌਰ ’ਤੇ ਸਰਗਰਮ ਹੋਣਾ ਜ਼ਰੂਰੀ ਹੈ
Happy Life ਇਹ ਇਸ ਤਰ੍ਹਾਂ ਸੰਭਵ ਹੋਵੇਗਾ:-
- ਸਵੇਰੇ-ਸਵੇਰੇ ਉੱਠਦੇ ਹੀ ਆਪਣੇ ਦਿਲੋ-ਦਿਮਾਗ ਨੂੰ ਸ਼ੁੱਭ ਅਤੇ ਲਾਭਕਾਰੀ ਵਿਚਾਰਾਂ ਨਾਲ ਭਰ ਲਓ ਅਜਿਹਾ ਵਿਚਾਰ ਕਰੋ ਕਿ ਤੁਹਾਡੇ ਅੰਦਰ ਪਰਮਾਤਮਾ ਦੀ ਸ਼ਕਤੀ ਦਾ ਅਥਾਹ ਭੰਡਾਰ ਭਰਿਆ ਹੋਇਆ ਹੈ ਤੁਸੀਂ ਸਮਰੱਥ ਪਿਤਾ ਦੀ ਸਮਰੱਥ ਔਲਾਦ ਹੋ
- ਚਿੰਤਨ ਕਰੋ ਕਿ ਇਹ ਸਰੀਰ ਨਾਸ਼ਵਾਨ ਹੈ, ਪਰ ਜਦ ਤੱਕ ਸਿਹਤ ਹੈ, ਤਾਂ ਸੁੱਖ ਹੈ, ਇਸ ਲਈ ਇਸ ਦੀ ਜ਼ਿਆਦਾ ਰੰਗਾਈ-ਪੁਤਾਈ ਨਾ ਕਰਕੇ ਬਲਕਿ ਇਸ ਨੂੰ ਸਿਹਤਮੰਦ ਅਤੇ ਤਾਕਤਵਰ ਬਣਾਈ ਰੱਖਣ ਦਾ ਯਤਨ ਕਰੋ
- ਯੋਗ ਆਸਣ, ਅਰਦਾਸ ਅਤੇ ਦਾਨ-ਪੁੰਨ ਨਾਲ ਦਿਨ ਦਾ ਸ਼ੁੱਭ ਆਰੰਭ ਕਈ ਕਠਿਨਾਈਆਂ ਤੋਂ ਬਚਾਉਂਦਾ ਹੈ ਪਰ ਇਹ ਸਭ ਦਿਖਾਵੇ ਲਈ ਨਾ ਕਰੋ ਪੁੰਨ ਤੁਸੀਂ ਆਪਣੇ ਸੁੱਖ ਲਈ ਕਰ ਰਹੇ ਹੋ, ਇਸ ਲਈ ਕਿਸੇ ’ਤੇ ਅਹਿਸਾਨ ਨਾ ਜਤਾਓ
- ਆਪਣੇ ਸਰੀਰ ਦੀ ਸਫਾਈ, ਕੱਪੜਿਆਂ ਨੂੰ ਧੋਣਾ, ਦਾੜ੍ਹੀ ਬਣਾਉਣਾ, ਬੂਟ ਪਾਲਿਸ਼, ਜੂਠੇ ਭਾਂਡੇ ਖੁਦ ਧੋਣਾ ਤੇ ਆਪਣੇ ਨਿੱਜੀ ਕੰਮ ਖੁਦ ਕਰੋ
- ਤੁਸੀਂ ਭਲੇ ਹੀ ਅਸਮਰੱਥ ਹੋਵੋ ਅਤੇ ਬੇਰੁਜ਼ਗਾਰ ਹੋਵੋ, ਆਪਣੇ ਘਰ-ਪਰਿਵਾਰ ’ਚ ਜੋ ਵੀ ਸੰਭਵ ਕੰਮ ਹੈ, ਕਰਦੇ ਰਹੋ ਸਿਲਾਈ, ਕਢਾਈ, ਪੇਂਟਿੰਗ, ਬਾਗਬਾਨੀ, ਘਰ ਦੀ ਸਜਾਵਟ, ਬੱਚਿਆਂ ਦੀ ਦੇਖਭਾਲ, ਬਜ਼ੁਰਗਾਂ ਦੀ ਸੇਵਾ ਆਦਿ ਕਈ ਅਜਿਹੇ ਕੰਮ ਹਨ ਜਿਨ੍ਹਾਂ ’ਤੇ ਅਮੀਰ ਲੋਕ ਕਾਫੀ ਪੈਸਾ ਖਰਚ ਕਰਦੇ ਹਨ ਤੁਸੀਂ ਆਪਣੀ ਮਿਹਨਤ ਅਤੇ ਲਗਨ ਨਾਲ ਆਪਣਾ ਘਰ ਸੰਭਾਲ ਸਕਦੇ ਹੋ, ਨਾਲ ਹੀ ਕੁਝ ਪੈਸਾ ਵੀ ਕਮਾ ਸਕਦੇ ਹੋ
- ਅੱਜ-ਕੱਲ੍ਹ ਜ਼ਿਆਦਾਤਰ ਲੋਕ ਮੁਫਤ ਦਾ ਮਾਲ ਖਾਣਾ ਆਪਣੀ ਸ਼ਾਨ ਸਮਝਦੇ ਹਨ ਪਰ ਇਹ ਬੁਰਾ ਵਿਹਾਰ ਹੈ ਕੁਝ ਨਾ ਕੁਝ ਕੰਮਕਾਰ ਹਰ ਇੱਕ ਨੂੰ ਕਰਨਾ ਚਾਹੀਦਾ ਹੈ ਭਲੇ ਹੀ ਉਸ ਨਾਲ ਨਗਦ ਨਾ ਆਉਂਦਾ ਹੋਵੇ ਰੁਪਇਆ ਹੀ ਸਭ ਕੁਝ ਨਹੀਂ ਹੁੰਦਾ ਸਰੀਰ ਦੀ ਸਮਰੱਥਾ ਵੀ ਕੋਈ ਚੀਜ਼ ਹੈ ਬਿਨਾਂ ਕੰਮ ਕੀਤੇ ਸਰੀਰ ਕਦੇ ਮਜ਼ਬੂਤ ਵੀ ਨਹੀਂ ਬਣ ਸਕਦਾ
- ਬੇਕਾਰ ਨਾ ਬੈਠੋ ਚੰਗੇ ਲੋਕਾਂ ਨਾਲ ਸੰਪਰਕ ਬਣਾਓ ਤੁਹਾਨੂੰ ਤੁਹਾਡੇ ਪੱਧਰ ਦੇ ਅਨੁਸਾਰ ਕੰਮ ਜ਼ਰੂਰ ਮਿਲ ਜਾਵੇਗਾ
ਦੁਨੀਆਂ ’ਚ ਜਿੰਨੇ ਵੀ ਮਹਾਨ ਆਗੂ, ਵਿਚਾਰਕ, ਮਹਾਤਮਾ ਅਤੇ ਸਫਲ ਪੁਰਸ਼ ਹੋਏ ਹਨ ਉਹ ਸਾਰੇ ਦੇ ਸਾਰੇ ਉਲਟ ਹਾਲਾਤਾਂ ਅਤੇ ਬਦਹਾਲੀ ’ਚ ਪੈਦਾ ਹੋਏ ਸਨ ਪਰ ਉਹ ਆਪਣੀਆਂ ਸਰਗਰਮੀਆਂ ਦੇ ਦਮ ’ਤੇ ਨਵਾਂ ਇਤਿਹਾਸ ਰਚ ਗਏ ਹਨ ਤੁਸੀਂ ਵੀ ਕਰ ਸਕਦੇ ਹੋ ਸ਼ਰਤ ਇੱਕ ਹੀ ਹੈ ਕਿ ਤੁਸੀਂ ਸਰਗਰਮ ਅਤੇ ਸੁਚੇਤ ਹੋ ਕੇ ਜਾਗਰੂਕ ਅਤੇ ਜਿਉਂਦੇ ਹੋਵੋ -ਜੀਪੀ ਸਾਹੂ

































































