Mushroom Curry

ਮਸ਼ਰੂਮ ਕਰੀ

Mushroom Curry ਸਮੱਗਰੀ:

  • 2 ਕੱਪ ਸਲਾਈਸਡ ਮਸ਼ਰੂਮ,
  • 2 ਟੀ-ਸਪੂਨ ਨਾਰੀਅਲ ਦਾ ਤੇਲ,
  • 2 ਇਲਾਇਚੀਆਂ,
  • 2 ਤੇਜ ਪੱਤੇ,
  • 3 ਲੌਂਗ,
  • 1/2 ਟੀ-ਸਪੂਨ ਲਾਲ ਮਿਰਚ ਦਾ ਪਾਊਡਰ,
  • 1 ਟੀ-ਸਪੂਨ ਕੱਟਿਆ ਹੋਇਆ ਅਦਰਕ,
  • 1 ਟੀ-ਸਪੂਨ ਕੱਟੀ ਹੋਈ ਹਰੀ ਮਿਰਚ,
  • 3/4 ਕੱਪ ਦਹੀਂ,
  • 1/4 ਕੱਪ ਕੱਟਿਆ ਹੋਇਆ ਹਰਾ ਧਨੀਆ,
  • ਨਮਕ ਸਵਾਦ ਅਨੁਸਾਰ,
  • ਗਰਮ ਮਸਾਲਾ

ਪੇਸਟ ਲਈ ਸਮੱਗਰੀ:

  • 1 ਕੱਪ ਟੁਕੜੇ ਕੀਤੇ ਕਾਜੂ,
  • 6 ਲਸਣ ਦੀਆਂ ਤੁਰ੍ਹੀਆਂ,
  • 12 ਮਿਲੀਮੀਟਰ ਅਦਰਕ ਦਾ ਟੁਕੜਾ,
  • 1-2 ਪਿਆਜ਼

ਪੇਸਟ ਬਣਾਉਣ ਦਾ ਤਰੀਕਾ:

ਇੱਕ ਡੂੰਘੇ ਭਾਂਡੇ ’ਚ ਪਿਆਜ ਅਤੇ 1 ਕੱਪ ਪਾਣੀ ਮਿਲਾਓ ਅਤੇ ਪਿਆਜ ਦੇ ਨਰਮ ਹੋਣ ਤੱਕ ਮੱਧਮ ਸੇਕੇ ’ਤੇ ਪਕਾ ਲਓ ਹਲਕਾ ਠੰਢਾ ਕਰਨ ਲਈ ਇੱਕ ਪਾਸੇ ਰੱਖ ਦਿਓ

ਲਸਣ, ਅਦਰਕ ਅਤੇ ਕਾਜੂ ਪਾ ਕੇ ਮਿਕਸਰ ’ਚ ਪੀਸ ਕੇ ਮੁਲਾਇਮ ਪੇਸਟ ਬਣਾ ਲਓ ਇੱਕ ਪਾਸੇ ਰੱਖ ਦਿਓ

ਸਬਜ਼ੀ ਬਣਾਉਣ ਦਾ ਤਰੀਕਾ:

ਕੜਾਹੀ ’ਚ ਤੇਲ ਗਰਮ ਕਰੋ, ਇਲਾਇਚੀ, ਤੇਜ ਪੱਤਾ ਅਤੇ ਲੌਂਗ ਪਾ ਕੇ, ਕੁਝ ਸੈਕਿੰਡਾਂ ਤੱਕ ਮੱਧਮ ਸੇਕੇ ’ਤੇ ਭੁੰਨ੍ਹ ਲਓ
ਪੇਸਟ ਪਾ ਕੇ 2-3 ਮਿੰਟਾਂ ਤੱਕ ਮੱਧਮ ਸੇਕੇ ’ਤੇ ਭੁੰਨ੍ਹ ਲਓ
ਗਰਮ ਮਸਾਲਾ, ਲਾਲ ਮਿਰਚ ਪਾਊਡਰ, ਅਦਰਕ ਅਤੇ ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਮੱਧਮ ਸੇਕੇ ’ਤੇ 1 ਮਿੰਟ ਤੱਕ ਪਕਾਓ
ਸੇਕਾ ਘੱਟ ਕਰਕੇ, ਦਹੀਂ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਲਗਾਤਾਰ ਹਿਲਾਉਂਦੇ ਹੋਏ ਘੱਟ ਸੇਕੇ ’ਤੇ 1 ਮਿੰਟ ਤੱਕ ਪਕਾਓ
ਮਸ਼ਰੂਮ, ਧਨੀਆ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ 1-2 ਮਿੰਟ ਤੱਕ ਮੱਧਮ ਸੇਕੇ ’ਤੇ ਪਕਾਓ
ਰੋਟੀ ਜਾਂ ਨਾਨ ਨਾਲ ਗਰਮਾ-ਗਰਮ ਪਰੋਸੋ

Also Read:  ਕਿਹੋ-ਜਿਹਾ ਹੈ ਤੁਹਾਡਾ ਦਰਾਜ