Ai: ਏਆਈ ਦਾ ਗੁਲਾਮ ਨਹੀਂ, ਮਾਲਕ ਬਣਾਓ ਬੱਚਿਆਂ ਨੂੰ
ਹਰ ਛੋਟੀ-ਛੋਟੀ ਪ੍ਰਾਬਲਮ ਹੱਲ ਕਰਨ ਲਈ ਏਆਈ ਦੇ ਇਸਤੇਮਾਲ ਦੀ ਲਤ ਲੱਗ ਜਾਣਾ ਹੀ ਸਭ ਤੋਂ ਵੱਡੀ ਸਮੱਸਿਆ ਹੈ ਜੇਕਰ ਬੱਚਾ ਇਸ ਦੀ ਵਰਤੋਂ ਕਿਸੇ ਔਖੇ ਵਿਸ਼ੇ ਨੂੰ ਸਰਲ ਭਾਸ਼ਾ ’ਚ ਸਮਝਣ ਜਾਂ ਨਵੇਂ ਆਈਡੀਆ ਲਈ ‘ਬ੍ਰੇਨਸਟਾਰਮਿੰਗ’ ਕਰਨ ਲਈ ਕਰਦਾ ਹੈ, ਤਾਂ ਇਹ ਉਸ ਦੀ ਰਚਨਾਤਮਕਤਾ ਨੂੰ ਵਧਾ ਸਕਦਾ ਹੈ
ਚਾਰੇ ਪਾਸੇ ਏਆਈ ਦਾ ਰੌਲਾ ਹੈ ਕਦੇ ਚੈਟ ਜੀਪੀਟੀ, ਕਦੇ ਸਰਚ ਇੰਜਣ, ਕਦੇ ਸੋਸ਼ਲ ਮੀਡੀਆ ਭਾਵ ਹਰ ਪਾਸੇ ਏਆਈ ਦਾ ਰਾਜ ਵਧਦਾ ਜਾ ਰਿਹਾ ਹੈ ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਵਾਕਿਆ ਈ ਏਆਈ ਅੱਜ-ਕੱਲ੍ਹ ਦੇ ਬੱਚਿਆਂ ਦੀ ਮੌਲਿਕ ਸੋਚ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਆਲਸੀ ਬਣਾ ਰਿਹਾ ਹੈ? ਇਸ ਦਾ ਜਵਾਬ ਕਿਤੇ ਨਾ ਕਿਤੇ ਹਾਂ ਵਿੱਚ ਹੀ ਮਿਲਦਾ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅੱਜ-ਕੱਲ੍ਹ ਦੇ ਛੋਟੇ-ਵੱਡੇ ਹਰ ਬੱਚੇ ਦੀ ਪਹੁੰਚ ਡਿਜ਼ੀਟਲ ਉਪਕਰਨਾਂ ਤੱਕ ਹੋ ਗਈ ਹੈ ਬੱਚੇ ਇਸ ਨੂੰ ਆਪਣਾ ਸੁਪਰਫਾਸਟ ਹੋਮਵਰਕ ਪਾਰਟਨਰ ਮੰਨ ਰਹੇ ਹਨ, ਦੂਜੇ ਪਾਸੇ ਮਾਪਿਆਂ ਅਤੇ ਅਧਿਆਪਕਾਂ ਦੀ ਚਿੰਤਾ ਵਧ ਗਈ ਹੈ ਦਰਅਸਲ ਹੁਣ ਚਿੰਤਿਤ ਹੋਣ ਦੀ ਨਹੀਂ, ਸਗੋਂ ਲੋੜ ਹੈ ਡਿਜ਼ੀਟਲਾਈਜੇਸ਼ਨ ਅਤੇ ਪਰਫੈਕਸ਼ਨ ਵਿਚਕਾਰ ਤਾਲਮੇਲ ਬਣਾਉਣ ਦੀ ਇਸ ਲਈ ਮਾਪਿਆਂ ਦੀ ਜ਼ਿੰਮੇਵਾਰੀ ਹੁਣ ਵਧ ਗਈ ਹੈ ਕਿ ਬੱਚੇ ਨੂੰ ਏਆਈ ਦਾ ਗਿਆਨ ਵੀ ਦੇਣਾ ਹੈ, ਪਰ ਪੜ੍ਹਾਈ ਅਤੇ ਵਧਦੇ ਦਿਮਾਗ ’ਤੇ ਇਸ ਦਾ ਨਕਾਰਾਤਮਕ ਅਸਰ ਨਾ ਪਵੇ, ਇਸ ਵੱਲ ਵੀ ਧਿਆਨ ਦੇਣਾ ਹੈ
Table of Contents
ਤਾਂ ਆਓ! ਜਾਣਦੇ ਹਾਂ ਕੁਝ ਟਿਪਸ, ਜਿਨ੍ਹਾਂ ਦੀ ਮੱਦਦ ਨਾਲ ਮਾਪੇ ਆਪਣੇ ਬੱਚੇ ਨੂੰ ਏਆਈ ਦਾ ਗੁਲਾਮ ਨਾ ਬਣਨ ’ਚ ਮੱਦਦ ਕਰਨਗੇ:
ਤਕਨੀਕ ਇਸਤੇਮਾਲ ਦਾ ਸਹੀ ਤਰੀਕਾ ਚੁਣੋ
ਮਾਪਿਆਂ ਨੂੰ ਲੱਗਦਾ ਹੈ ਕਿ ਸਾਡੇ ਸਮੇਂ ’ਚ ਤਾਂ ਅਸੀਂ ਲਾਇਬ੍ਰੇਰੀ ਜਾਂਦੇ ਸੀ, ਘੰਟਿਆਂਬੱਧੀ ਕਿਤਾਬਾਂ ਦੇ ਵਰਕੇ ਪਲਟਦੇ ਸੀ, ਫਿਰ ਜਾ ਕੇ ਹੋਮਵਰਕ ਹੁੰਦਾ ਸੀ, ਹੁਣ ਤਾਂ ਬੱਸ ਇੱਕ ਬਟਨ ਦਬਾਓ ਅਤੇ ਪੂਰਾ ਲੇਖ ਤਿਆਰ ਡਰ ਇਹ ਹੈ ਕਿ ਜੇਕਰ ਬੱਚਾ ਖੁਦ ਮਿਹਨਤ ਨਹੀਂ ਕਰੇਗਾ, ਤਾਂ ਉਹ ਚੀਜ਼ਾਂ ਸਿੱਖੇਗਾ ਕਿਵੇਂ? ਜੇਕਰ ਸਭ ਕੁਝ ਕੰਪਿਊਟਰ ਹੀ ਕਰ ਦੇਵੇਗਾ ਤਾਂ ਬੱਚੇ ਦੀ ਸੋਚਣ ਦੀ ਸ਼ਕਤੀ ਖ਼ਤਮ ਹੋ ਜਾਵੇਗੀ ਸੱਚ ਤਾਂ ਇਹ ਹੈ ਕਿ ਤਕਨੀਕ ਮਾੜੀ ਨਹੀਂ ਹੁੰਦੀ, ਬੱਸ ਉਸਨੂੰ ਇਸਤੇਮਾਲ ਕਰਨ ਦਾ ਤਰੀਕਾ ਸਹੀ ਹੋਣਾ ਚਾਹੀਦਾ ਹੈ ਬੱਚਿਆਂ ਨੂੰ ਸਿਖਾਓ ਕਿ ਤਕਨੀਕ ਦਾ ਇਸਤੇਮਾਲ ਸਿਰਫ ਔਖੇ ਹਾਲਾਤਾਂ ’ਚ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਕਿਤਾਬਾਂ ’ਤੇ ਫੋਕਸ ਕੀਤਾ ਜਾਵੇ
ਡਿਜ਼ੀਟਲ ਟਿਊਟਰ
ਇਹ ਸਿੱਕੇ ਦਾ ਸਿਰਫ ਇੱਕ ਪਹਿਲੂ ਹੈ ਮਾਹਿਰਾਂ ਅਨੁਸਾਰ, ਏਆਈ ਖੁਦ ਬੱਚਿਆਂ ਨੂੰ ਆਲਸੀ ਨਹੀਂ ਬਣਾਉਂਦਾ, ਸਗੋਂ ਇਸ ਨੂੰ ਇਸਤੇਮਾਲ ਕਰਨ ਦਾ ‘ਗਲਤ ਤਰੀਕਾ’ ਅਤੇ ਹਰ ਛੋਟੀ-ਛੋਟੀ ਪ੍ਰਾਬਲਮ ਹੱਲ ਕਰਨ ਲਈ ਏਆਈ ਦੇ ਇਸਤੇਮਾਲ ਦੀ ਲਤ ਲੱਗ ਜਾਣਾ ਹੀ ਸਭ ਤੋਂ ਵੱਡੀ ਸਮੱਸਿਆ ਹੈ ਜੇਕਰ ਬੱਚਾ ਇਸ ਦੀ ਵਰਤੋਂ ਕਿਸੇ ਔਖੇ ਵਿਸ਼ੇ ਨੂੰ ਸਰਲ ਭਾਸ਼ਾ ’ਚ ਸਮਝਣ ਜਾਂ ਨਵੇਂ ਆਈਡੀਆਜ਼ ਲਈ ‘ਬ੍ਰੇਨਸਟਾਰਮਿੰਗ’ ਕਰਨ ਲਈ ਕਰਦਾ ਹੈ, ਤਾਂ ਇਹ ਉਸ ਦੀ ਰਚਨਾਤਮਕਤਾ ਨੂੰ ਵਧਾ ਸਕਦਾ ਹੈ ਇਹ ਇੱਕ ‘ਡਿਜ਼ੀਟਲ ਟਿਊਟਰ’ ਵਾਂਗ ਕੰਮ ਕਰ ਸਕਦਾ ਹੈ ਯਾਦ ਰੱਖੋ, ਤੁਸੀਂ ਬੱਚਿਆਂ ਨੂੰ ਇੰਟਰਨੈੱਟ ਤੋਂ ਦੂਰ ਤਾਂ ਨਹੀਂ ਰੱਖ ਸਕਦੇ, ਪਰ ਉਨ੍ਹਾਂ ਨੂੰ ਸਹੀ ਰਸਤਾ ਜ਼ਰੂਰ ਦਿਖਾ ਸਕਦੇ ਹੋ
ਮਾਪਿਆਂ ਲਈ ਕੁਝ ਸਮਾਰਟ ਟਿਪਸ
ਸ਼ਾਰਟਕੱਟ ਨਹੀਂ, ਹਿੰਟ ਲੈਣਾ ਸਿਖਾਓ
ਬੱਚੇ ਨੂੰ ਕਹੋ ਕਿ ਸਿੱਧਾ ਜਵਾਬ ਨਾ ਪੁੱਛੋ, ਸਗੋਂ ਇਹ ਪੁੱਛੋ ਕਿ ਇਸ ਲੇਖ ਨੂੰ ਲਿਖਣ ਲਈ ਮੈਨੂੰ ਕਿਹੜੇ-ਕਿਹੜੇ ਪੁਆਇੰਟ ਸ਼ਾਮਲ ਕਰਨੇ ਚਾਹੀਦੇ ਹਨ? ਲਿਖਣਾ ਬੱਚੇ ਨੂੰ ਖੁਦ ਹੀ ਚਾਹੀਦਾ ਹੈ
ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ
ਬੱਚਿਆਂ ਨੂੰ ਦੱਸੋ ਕਿ ਇੰਟਰਨੈੱਟ ’ਤੇ ਹਰ ਚੀਜ਼ ਸਹੀ ਨਹੀਂ ਹੁੰਦੀ, ਏਆਈ ਜੋ ਵੀ ਦੱਸ ਰਿਹਾ ਹੈ, ਉਸਨੂੰ ਆਪਣੀ ਸਕੂਲ ਦੀ ਕਿਤਾਬ ’ਚ ਇੱਕ ਵਾਰ ਚੈੱਕ ਜ਼ਰੂਰ ਕਰੋ ਇਸ ਨਾਲ ਬੱਚੇ ਨੂੰ ਛਾਨਬੀਣ ਕਰਨ ਦੀ ਆਦਤ ਪਵੇਗੀ
ਔਖੇ ਟਾਪਿਕਸ ਨੂੰ ਸੌਖਾ ਬਣਾਉਣਾ
ਵਿਗਿਆਨ ਜਾਂ ਇਤਿਹਾਸ ਦੇ ਚੈਪਟਰਾਂ ਨੂੰ ਬੱਚਾ ਏਆਈ ਨੂੰ ਕਹਿ ਸਕਦਾ ਹੈ ਕਿ ਮੈਨੂੰ ਇਹ ਟਾਪਿਕ ਇੱਕ ਮਜ਼ੇਦਾਰ ਕਹਾਣੀ ਵਾਂਗ ਸਮਝਾਓ ਇਸ ਨਾਲ ਉਸ ਨੂੰ ਚੀਜ਼ਾਂ ਰਟਣ ਦੀ ਬਜਾਏ ਯਾਦ ਰਹਿਣ ਲੱਗਣਗੀਆਂ
ਇਮਾਨਦਾਰੀ ਸਭ ਤੋਂ ਜ਼ਰੂਰੀ
ਬੱਚਿਆਂ ਨੂੰ ਇਹ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਹੋਮਵਰਕ ਤੁਹਾਡੀ ਪ੍ਰੈਕਟਿਸ ਲਈ ਹੈ, ਸਿਰਫ ਟੀਚਰ ਨੂੰ ਦਿਖਾਉਣ ਲਈ ਨਹੀਂ
ਸਿੱਧੇ ਜਵਾਬ ਨਾ ਪੁੱਛੋ
ਬੱਚੇ ਨੂੰ ਕਹੋ ਕਿ ਉਹ ਏਆਈ ਤੋਂ ਪੁੱਛੇ ਕਿ ਇਸ ਗਣਿਤ ਦੇ ਸਵਾਲ ਨੂੰ ਹੱਲ ਕਰਨ ਦਾ ਤਰੀਕਾ ਕੀ ਹੈ? ਨਾ ਕਿ ਸਿਰਫ ਇਸ ਦਾ ਜਵਾਬ ਕੀ ਹੈ?
ਆਉਣ ਵਾਲਾ ਸਮਾਂ ਏਆਈ ਦਾ ਹੀ ਹੈ ਇਸ ਲਈ ਬੱਚਿਆਂ ਨੂੰ ਇਸ ਤੋਂ ਰੋਕਣ ਦੀ ਬਜਾਏ, ਉਨ੍ਹਾਂ ਨੂੰ ਇਸ ਦਾ ਸਮਾਰਟ ਇਸਤੇਮਾਲ ਸਿਖਾਉਣਾ ਜ਼ਿਆਦਾ ਬਿਹਤਰ ਹੈ ਉਨ੍ਹਾਂ ਨੂੰ ਤਕਨੀਕ ਦਾ ਗੁਲਾਮ ਨਹੀਂ, ਸਗੋਂ ਮਾਲਕ ਬਣਨਾ ਸਿਖਾਓ ਆਖਰ ’ਚ ਬੈਲੇਂਸ ਹੀ ਸਭ ਤੋਂ ਜ਼ਰੂਰੀ ਹੈ, ਥੋੜ੍ਹੀ ਮੱਦਦ ਕੰਪਿਊਟਰ ਦੀ ਅਤੇ ਜ਼ਿਆਦਾ ਮਿਹਨਤ ਖੁਦ ਦੀ
































































