Editorial

Editorial: ਕਰ ਸੇਵਾ, ਖਾ ਮੇਵਾ ਸੇਵਾ ਦਾ ਫਲ ਨਗਦੋ-ਨਗਦ -ਸੰਪਾਦਕੀ

ਆਮ ਕਹਾਵਤ ਹੈ ਅਤੇ ਅਕਸਰ ਕਿਹਾ ਵੀ ਜਾਂਦਾ ਹੈ, ਆਮ ਤੌਰ ’ਤੇ ਦੁਨੀਆਂ ’ਚ ਲੋਕਾਂ ਤੋਂ ਸੁਣਿਆਂ ਵੀ ਜਾਂਦਾ ਹੈ ਕਿ ‘ਕਰ ਸੇਵਾ ਖਾ ਮੇਵਾ’ ਕੋਈ ਸ਼ੱਕ ਹੋ ਵੀ ਨਹੀਂ ਸਕਦਾ, ਕਿਉਂਕਿ ਸੇਵਾ ਦਾ ਫਲ ਮਿਲਦਾ ਹੀ ਮਿਲਦਾ ਹੈ ਇਹ ਨਹੀਂ ਕਿ ਸਿਰਫ ਦਿਖਾਵੇ ਦੀ ਸੇਵਾ, ਨਹੀਂ! ਮਹਾਂਪੁਰਸ਼ਾਂ ਦਾ ਕਥਨ ਹੈ ਕਿ ਨਿਸਵਾਰਥ ਅਤੇ ਸੱਚੀ ਭਾਵਨਾ ਨਾਲ ਕੀਤੀ ਗਈ ਸੇਵਾ ਹੀ ਸਫਲ ਹੁੰਦੀ ਹੈ ਅਤੇ ਉਹ ਦੁਨੀਆਂ ਦੇ ਕਿਸੇ ਖੇਤਰ ’ਚ ਵੀ ਹੋ ਸਕਦੀ ਹੈ ਪਰਮਪਿਤਾ ਪਰਮਾਤਮਾ ਅਜਿਹੀ ਸੇਵਾ ਦਾ ਫਲ ਵੀ ਤੁਰੰਤ ਦਿੰਦੇ ਹੀ ਦਿੰਦੇ ਹਨ

ਘਰ-ਪਰਿਵਾਰ, ਆਪਣੇ ਬਾਲ-ਬੱਚਿਆਂ, ਬਜ਼ੁਰਗਾਂ, ਮਾਤਾ-ਪਿਤਾ ਦੀ ਸੇਵਾ ਕਰਨਾ, ਜੇਕਰ ਸਾਰੇ ਧਰਮਾਂ ਅਨੁਸਾਰ ਕਹੀਏ, ਤਾਂ ਇਹ ਇਨਸਾਨ ਦਾ ਫਰਜ਼ ਹੈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਧਰਮਾਂ ਬਾਰੇ ਅਕਸਰ ਹੀ ਫਰਮਾਉਂਦੇ ਹਨ ਕਿ ਸੇਵਾ ਦੀ ਸ਼ੁਰੂਆਤ ਆਪਣੇ ਘਰ ਤੋਂ ਹੀ ਹੋਣੀ ਚਾਹੀਦੀ ਹੈ

ਇਨਸਾਨ ਸੱਚੇ ਅਤੇ ਹਮਦਰਦੀ ਭਰੇ ਦਿਲ ਨਾਲ ਆਪਣੇ ਇਸ ਇਨਸਾਨੀ ਫਰਜ਼ ਨੂੰ ਆਪਣੇ ਪਰਿਵਾਰ ਤੋਂ ਹੀ ਸ਼ੁਰੂ ਕਰੇ, ਪਰਿਵਾਰ ਪ੍ਰਤੀ ਆਪਣੇ ਸਹੀ ਫਰਜ਼ਾਂ ਨੂੰ ਨਿਭਾਏ ਆਪਣੇ ਬਾਲ-ਬੱਚਿਆਂ, ਪਰਿਵਾਰ ਦਾ ਪਾਲਣ-ਪੋਸ਼ਣ, ਹੱਕ-ਹਲਾਲ ਮਿਹਨਤ ਦੀ ਕਰਕੇ ਉਨ੍ਹਾਂ ਦਾ ਪੇਟ ਭਰਨਾ, ਬੱਚਿਆਂ ਨੂੰ ਚੰਗੇ ਸੰਸਕਾਰ ਦੇਣਾ ਅਤੇ ਉਨ੍ਹਾਂ ਦੀਆਂ ਸਾਰੀਆਂ ਸਮਾਜਿਕ ਜ਼ਰੂਰਤਾਂ ਨੂੰ ਪੂਰਾ ਕਰਨਾ ਇਹ ਇਨਸਾਨ ਦਾ ਪਰਿਵਾਰਕ ਫਰਜ਼ ਹੈ ਇੱਥੇ ਜਿਸ ਸੇਵਾ ਦਾ ਉਦੇਸ਼ ਦੱਸਣਾ ਚਾਹੁੰਦੇ ਹਾਂ ਕਿ ਸਾਰੇ ਧਰਮਾਂ ਅਤੇ ਸੰਤ-ਮਹਾਂਪੁਰਸ਼ਾਂ ਅਨੁਸਾਰ ਸੇਵਾ ਦਾ ਅਸਲ ਅਰਥ (ਆਪਣਿਆਂ ਨੂੰ ਛੱਡ ਕੇ) ਨਿਸਵਾਰਥ ਭਾਵ ਨਾਲ ਹੋਰ ਜ਼ਰੂਰਤਮੰਦ ਲੋਕਾਂ, ਪਸ਼ੂ-ਪੰਛੀਆਂ, ਕੀੜੇ-ਮਕੌੜਿਆਂ, ਇਨਸਾਨਾਂ ਭਾਵ ਪ੍ਰਭੂ ਦੀ ਸਾਰੀ ਸ੍ਰਿਸ਼ਟੀ ਦੀ ਸੇਵਾ ਕਰਨਾ ਹੀ ਮਾਲਕ ਪਰਮਪਿਤਾ ਪਰਮੇਸ਼ਵਰ ਦੀ ਸੇਵਾ ਕਹਾਉਂਦੀ ਹੈ

Also Read:  Internet: ਇੰਟਰਨੈੱਟ... ਬੁਰੀ ਹੈ ਇਹ ਲਤ

ਜੇਕਰ ਇਨਸਾਨ ਆਪਣੇ ਪਰਿਵਾਰਕ ਧਰਮ ਨੂੰ ਨਿਭਾਉਂਦੇ ਹੋਏ ਆਪਣੀ ਮਿਹਨਤ ਹੱਕ-ਹਲਾਲ ਦੀ ਕਮਾਈ, ਭਾਵ ਤਨ-ਮਨ-ਧਨ ਨਾਲ ਦੂਜੇ ਜਰੂਰਤਮੰਦਾਂ, ਬਿਮਾਰ, ਦੀਨ-ਦੁਖੀਆਂ, ਲਾਚਾਰਾਂ ਦੀ ਜਿੰਨੀ ਸੰਭਵ ਹੋ ਸਕੇ ਮਦਦ ਕਰੇ, ਭੁੱਖੇ ਨੂੰ ਖਾਣਾ, ਨਿਰਵਸਤਰ ਜਰੂਰਤਮੰਦ ਲੋਕਾਂ ਨੂੰ ਮੌਸਮ ਦੇ ਅਨੁਸਾਰ ਕੱਪੜੇ ਪਹਿਨਾਉਣਾ, ਬਿਮਾਰ ਤੇ ਦੀਨ-ਹੀਨ ਜੋ ਲਾਚਾਰ ਹੈ, ਜਿੰਨਾ ਸੰਭਵ ਹੋ ਸਕੇ, ਉਹਨਾਂ ਲਈ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣਾ ਆਦਿ ਅਜਿਹੀਆਂ ਤਮਾਮ ਸੇਵਾਵਾਂ ਸੱਚੀ ਸੇਵਾ ਵਿੱਚ ਹੀ ਸ਼ਾਮਲ ਹਨ ‘ਨਰ ਸੇਵਾ ਨਾਰਾਇਣ ਸੇਵਾ’, ਭਾਵ ਪ੍ਰਭੂ ਦੀ ਸ੍ਰਿਸ਼ਟੀ ਦੀ ਸੇਵਾ ਪ੍ਰਭੂ ਦੀ ਹੀ ਸੇਵਾ ਹੈ ਅਤੇ ਇਹ ਸੱਚੀ ਇਨਸਾਨੀਅਤ ਵੀ ਹੈ ਅਜਿਹੀ ਸੇਵਾ ਹੀ ਪਰਮਪਿਤਾ ਪਰਮਾਤਮਾ ਦੀ ਪਵਿੱਤਰ ਹਜ਼ੂਰੀ ਵਿੱਚ ਜ਼ਰੂਰ ਪ੍ਰਵਾਨ ਹੁੰੰਦੀ ਹੈ ਅਤੇ ਮਾਲਕ ਦੀ ਉਸ ਦਰਗਾਹ ਤੋਂ ਅਜਿਹੀ ਨਿਸਵਾਰਥ ਸੇਵਾ ਕਰਨ ਵਾਲਿਆਂ ਲਈ ਲਗਾਤਾਰ ਖੁਸ਼ੀਆਂ ਆਉਂਦੀਆਂ ਹੀ ਰਹਿੰਦੀਆਂ ਹਨ ਕੋਈ ਕਮੀ ਉਨ੍ਹਾਂ ਨੂੰ ਨਹੀਂ ਰਹਿੰਦੀ

ਡੇਰਾ ਸੱਚਾ ਸੌਦਾ ’ਚ ਲਗਭਗ ਹਰ ਸਮੇਂ ਹੀ ਸੇਵਾ ਦਾ ਮੇਲਾ, ਸੇਵਾ ਦਾ ਮਹਾਂਕੁੰਭ ਅਕਸਰ ਚੱਲਦਾ ਹੀ ਰਹਿੰਦਾ ਹੈ ਅਤੇ ਡੇਰਾ ਸੱਚਾ ਸੌਦਾ ਦੇ ਲੱਖਾਂ ਸੇਵਾਦਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਇਹ ਜਾਂਬਾਜ ਸੇਵਾਦਾਰ ਤਨੋ-ਮਨੋ-ਧਨੋ (ਨਿਸਵਾਰਥ ਭਾਵ ਨਾਲ) ਸੇਵਾ ਨਾਲ ਜੁੜੇ ਹਨ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਡਾ. ਐੱਮਐੱਸਜੀ ਫਰਮਾਉਂਦੇ ਹਨ ਕਿ ਅੱਜ ਦੇ ਇਸ ਭਿਆਨਕ ਯੁੱਗ ਵਿੱਚ ਲੋਕ ਆਪਣੇ ਧੁਰਧਾਮ, ਪਰਮ ਪਿਤਾ ਪਰਮਾਤਮਾ ਤੋਂ ਬੇਮੁੱਖ ਹੋਏ ਨਸ਼ਿਆਂ ਅਤੇ ਹੋਰ ਅਜਿਹੀਆਂ ਕਈ ਭਿਆਨਕ ਬੁਰਾਈਆਂ ਦੀ ਦਲਦਲ ’ਚ ਫਸ ਰਹੇ ਹਨ ਕਈ ਨੌਜਵਾਨ, ਮਾਂ-ਬਾਪ ਦੀ ਇਕਲੌਤੀ ਸੰਤਾਨ ਵੀ ਪਰਿਵਾਰ ਦੀ ਜ਼ਮੀਨ-ਜਾਇਦਾਦ,

ਆਦਿ ਸਭ ਕੁਝ ਨਸ਼ਿਆਂ ’ਚ ਬਰਬਾਦ ਕਰ ਰਹੇ ਹਨ, ਸਗੋਂ ਉਹ ਆਪਣੇ ਬੁੱਢੇ ਮਾਂ ਬਾਪ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਕਲਪਦਿਆਂ ਨੂੰ ਇਕੱਲਿਆਂ ਛੱਡ ਕੇ ਆਪਣੇ ਆਪ ਨੂੰ ਇਸ ਦਲਦਲ ਵਿਚ ਹੀ ਗਰਕ ਕਰ ਲੈਂਦੇ ਹਨ, ਭਾਵ ਤੜਫ-ਤੜਫ ਕੇ ਮਰ ਜਾਂਦੇ ਹਨ ਉਸ ਮਾਂ-ਬਾਪ ਦਾ ਦੁੱਖ ਉਨ੍ਹਾਂ ਨੂੰ ਤਾਂ ਹੈ ਹੀ ਹੈ, ਪਰ ਸਾਨੂੰ ਤਾਂ ਐਨਾ ਜਿਆਦਾ ਦੁੱਖ ਹੁੰਦਾ ਹੈ ਕਿ ਕੁਝ ਕਿਹਾ ਨਹੀਂ ਜਾ ਸਕਦਾ ਕਿ ਉਹ ਮਾਲਕ ਦੀ ਔਲਾਦ ਭਾਵ ਸਾਡੀ ਔਲਾਦ ਆਪਣੀ ਜਵਾਨੀ ਨੂੰ ਕਿਉਂ ਐਵੇਂ ਬਰਬਾਦ ਕਰ ਰਹੀ ਹੈ ਮਾਲਕ ਦੀ ਔਲਾਦ ਸੰਤਾਂ ਦੀ (ਸਾਡੀ) ਹੀ ਔਲਾਦ ਹੈ

Also Read:  ਜੀਵਨ ਨੂੰ ਰਹੱਸਮਈ ਨਾ ਬਣਾਓ

ਪੂਜਨੀਕ ਗੁਰੂ ਜੀ ਨੇ ਸਾਰੀ ਸਾਧ-ਸੰਗਤ ਨੂੰ ਸੱਦਾ ਦਿੱਤਾ ਹੈ ਕਿ ਤੁਸੀਂ ਅਜਿਹੇ ਬੇਬਸ ਲੋਕਾਂ, ਨਸ਼ੇੜੀਆਂ ਨੂੰ ਸਮਝਾ ਕੇ ਰਾਮ-ਨਾਮ ਨਾਲ ਜੋੜ ਕੇ ਉਨ੍ਹਾਂ ਨੂੰ ਨਸ਼ਿਆਂ ਦੀ ਇਸ ਭਿਆਨਕ ਦਲਦਲ ’ਚੋਂ ਕੱਢ ਦਿਓ ਕਲਿਯੁੱਗ ਵਿਚ ਇਹ ਸਭ ਤੋਂ ਵੱਡੀ ਸੇਵਾ ਹੈ ਕਿਉਂਕਿ ਪਰਮ ਪਿਤਾ ਪਰਮੇਸ਼ਵਰ ਤੋਂ ਵਿੱਛੜੇ ਕਿਸੇ ਇਨਸਾਨ ਨੂੰ ਜੋ ਆਦਮੀ ਉਸਦੇ ਨਾਲ ਜੋੜ ਦਿੰਦਾ ਹੈ, ਕਿਸੇ ਵਿੱਛੜੇ ਬੱਚੇ ਨੂੰ ਉਸਦੇ ਮਾਂ-ਬਾਪ, ਭੈਣ ਭਾਈ ਆਦਿ ਆਪਣਿਆਂ ਨਾਲ ਮਿਲਾ ਦਿੰਦਾ ਹੈ, ਉਸ ਮਾਂ-ਬਾਪ ਦੀਆਂ ਖੁਸ਼ੀਆਂ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਉਹ ਸੇਵਾਦਾਰ ਪਰਮ ਪਿਤਾ ਪਰਮਾਤਮਾ ਦੀਆਂ ਬੇਅੰਤ ਖੁਸ਼ੀਆਂ ਅਤੇ ਦੁਆਵਾਂ ਦਾ ਹੱਕਦਾਰ ਹੋ ਜਾਂਦਾ ਹੈ

 ਇਹੀ ਸਾਰੇ ਰੂਹਾਨੀ ਸੰਤਾਂ-ਮਹਾਂਪੁਰਸ਼ਾਂ ਦਾ ਫਰਮਾਨ ਵੀ ਹੈ ਕਿ ਅਜਿਹੀ ਨਿਸਵਾਰਥ ਸੇਵਾ ਹਮੇਸ਼ਾ ਪਰਮੇਸ਼ਵਰ ਦੀ ਦਰਗਾਹ ਵਿਚ ਪ੍ਰਵਾਨ ਜ਼ਰੂਰ ਹੁੰਦੀ ਹੈ ਅਤੇ ਇਸਦਾ ਫਲ ਵੀ ਨਗਦੋ-ਨਗਦ ਹੀ ਮਿਲਦਾ ਹੈ ਪਰਿਵਾਰ ’ਚ ਸੁੱਖ-ਸਮਰਿਧੀ ਅਤੇ ਖੁਸ਼ਹਾਲ ਜਿੰਦਗੀ ਅਜਿਹੇ ਸੇਵਾਦਾਰ ਹਾਸਲ ਕਰਦੇ ਹੀ ਕਰਦੇ ਹਨ ਤਾਂ ਹੀ ਤਾਂ ਮਹਾਂਪੁਰਸ਼ਾਂ ਨੇ ਕਿਹਾ ਹੈ ਕਿ ‘ਕਰ ਸੇਵਾ ਖਾ ਮੇਵਾ’ ਤਾਂ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਜੁੁੜੋ ਅਜਿਹੀ ਨਿਸਵਾਰਥ ਸੇਵਾ ਨਾਲ ਅਤੇ ਆਪਣੀ ਹਰ ਜਾਇਜ਼ ਮੰਗ ਨੂੰ ਬਿਨਾਂ ਮੰਗੇ ਹੀ ਪਾਓ ਅਤੇ ਨਾਲ ਹੀ ਸੇਵਾ ਦਾ ਨਗਦੋ-ਨਗਦ ਫਲ ਵੀ ਜ਼ਰੂਰ ਹਾਸਲ ਕਰੋ ਜੀ