ਘੱਟ ਕਰੋ ਤਣਾਅ reduce stress
ਅੱਜ ਦੇ ਯੁੱਗ ’ਚ ਸਾਰੇ ਤਣਾਅਗ੍ਰਸਤ ਹਨ ਕੋਈ ਵੀ ਤਣਾਅ ਤੋਂ ਮੁਕਤ ਨਹੀਂ ਹੈ ਬੱਸ ਫਰਕ ਐਨਾ ਹੈ ਕਿ ਕਈ ਲੋਕ ਜ਼ਿਆਦਾ ਤਣਾਅਗ੍ਰਸਤ ਰਹਿੰਦੇ ਹਨ, ਕਈ ਕੁਝ ਘੱਟ ਤਣਾਅ ਨੂੰ ਖ਼ਤਮ ਕਰਨਾ ਤਾਂ ਸ਼ਾਇਦ ਬਹੁਤ ਮੁਸ਼ਕਿਲ ਹੈ ਪਰ ਇਸ ਨੂੰ ਘੱਟ ਕੀਤਾ ਜਾ ਸਕਦਾ ਹੈ, ਥੋੜ੍ਹੀ ਜਿਹੀ ਸੂਝ-ਬੂਝ ਨਾਲ
Table of Contents
ਆਸਵੰਦ ਬਣੋ:
ਪਾਜ਼ੀਟਿਵ ਥਿੰਕਿੰਗ ਹੀ ਇੱਕ ਅਜਿਹਾ ਤਰੀਕਾ ਹੈ ਜੋ ਤਣਾਅ ਤੋਂ ਤੁਹਾਨੂੰ ਮੀਲਾਂ ਦੂਰ ਰੱਖ ਸਕਦਾ ਹੈ ਆਸਵੰਦ ਮਨੁੱਖ ਬਹੁਤ ਘੱਟ ਤਣਾਅ ’ਚ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ-ਆਪ ’ਤੇ ਭਰੋਸਾ ਹੁੰਦਾ ਹੈ ਕਿ ਉਹ ਖੁਦ ਨੂੰ ਹਰ ਹਾਲਾਤ ’ਚ ਢਾਲ ਸਕਦੇ ਹਨ ਅਤੇ ਮੌਕਾ ਆਉਣ ’ਤੇ ਕੰਮ ਵੀ ਕਰ ਸਕਦੇ ਹਨ ਅਤੇ ਕੰਮ ਪੂਰਾ ਨਾ ਹੋਣ ’ਤੇ ਨਿਰਾਸ਼ ਨਹੀਂ ਹੁੰਦੇ ਫਿਰ ਕੋਸ਼ਿਸ਼ ਕਰਦੇ ਹਨ
ਆਪਸੀ ਤਾਲਮੇਲ ਵਧਾਓ:

ਸਰਗਰਮ ਬਣੇ ਰਹੋ:
ਸਰਗਰਮ ਵਿਅਕਤੀ ਵੀ ਕਾਫੀ ਹੱਦ ਤੱਕ ਤਣਾਅਮੁਕਤ ਰਹਿੰਦੇ ਹਨ ਕਿਉਂਕਿ ਉਨ੍ਹਾਂ ਕੋਲ ਫਾਲਤੂ ਦੀਆਂ ਗੱਲਾਂ ਸੋਚਣ ਲਈ ਸਮਾਂ ਨਹੀਂ ਹੁੰਦਾ ਖਾਲੀ ਬੈਠਣ ਨਾਲ ਦਿਮਾਗ ਸ਼ੈਤਾਨੀਆਂ ਤੋਂ ਇਲਾਵਾ ਕੁਝ ਨਹੀਂ ਸੋਚਦਾ ਫਾਲਤੂ ਦੀ ਸੋਚ ਤਣਾਅ ਵਧਾਉਂਦੀ ਹੈ ਘਰ ਦੇ ਕੰਮ ਜਿੰਨੇ ਖੁਦ ਨਿਪਟਾ ਸਕੋ, ਵਧੀਆ ਹੈ ਨੌਕਰਾਂ ’ਤੇ ਨਿਰਭਰ ਰਹਿਣ ਅਤੇ ਉਨ੍ਹਾਂ ਦੇ ਨਾ ਆਉਣ ’ਤੇ ਤਣਾਅ ਵਧ ਜਾਂਦਾ ਹੈ ਸਰਗਰਮ ਜੀਵਨ ਤਣਾਅ ਤੋਂ ਮੁਕਤੀ ਦਿਵਾਉਣ ’ਚ ਮੱਦਦ ਕਰਦਾ ਹੈ
ਈਰਖਾ ਦੀ ਭਾਵਨਾ ਨਾ ਰੱਖੋ:
ਈਰਖਾ ਮਨੁੱਖ ਨੂੰ ਤਣਾਅਗ੍ਰਸਤ ਬਣਾਉਂਦੀ ਹੈ ਈਰਖਾ ਨਾ ਰੱਖਦੇ ਹੋਏ ਖੁਦ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰੋ ਤਾਂ ਤੁਸੀਂ ਤਣਾਅ ਤੋਂ ਦੂਰ ਰਹਿ ਸਕਦੇ ਹੋ
ਆਪਣੇ ਸ਼ੌਂਕ ਜਾਰੀ ਰੱਖੋ:
ਤਣਾਅ ਘੱਟ ਕਰਨ ਦਾ ਇੱਕ ਤਰੀਕਾ ਇਹ ਵੀ ਹੈ ਕਿ ਆਪਣੇ ਸ਼ੌਂਕਾਂ ਲਈ ਸਮਾਂ ਜ਼ਰੂਰ ਕੱਢੋ, ਤਾਂ ਕਿ ਆਪਣੀ ਥਕਾਵਟ ਉਸ ਕੰਮ ਨੂੰ ਕਰਕੇ ਦੂਰ ਕਰ ਸਕੋ ਜਾਂ ਜਦੋਂ ਤੁਸੀਂ ਮਾਨਸਿਕ ਤੌਰ ’ਤੇ ਥੱਕੇ ਹੋਵੋ ਅਤੇ ਨੀਂਦ ਨਾ ਆ ਰਹੀ ਹੋਵੇ, ਅਜਿਹੇ ’ਚ ਡਾਇਰੀ ਲਿਖਣਾ, ਗੀਤ ਸੁਣਨਾ, ਗਾਰਡਨਿੰਗ ਕਰਨਾ, ਮੈਗਜ਼ੀਨ ਜਾਂ ਮਨਪਸੰਦ ਕਿਤਾਬ ਪੜ੍ਹ ਕੇ ਆਪਣੇ ਤਣਾਅ ਨੂੰ ਦੂਰ ਕਰ ਸਕਦੇ ਹੋ
ਕਸਰਤ ਅਤੇ ਧਿਆਨ:
ਆਪਣੇ ਸਰੀਰ ਨੂੰ ਚੁਸਤ-ਦਰੁਸਤ ਰੱਖਣ ਲਈ ਕੁਝ ਸਮਾਂ ਕਸਰਤ ਨੂੰ ਦਿਓ ਸਰੀਰ ਸਿਹਤਮੰਦ ਰਹੇਗਾ, ਮਨ ਖੁਸ਼ ਰਹੇਗਾ ਅਤੇ ਤਣਾਅ ਦੂਰ ਰਹਿਣਗੇ ਸਰੀਰ ਢਿੱਲਾ ਰਹੇਗਾ ਤਾਂ ਮੂਡ ਖਰਾਬ ਰਹੇਗਾ, ਛੋਟੀ-ਛੋਟੀ ਗੱਲ ਵੱਡੀ ਲੱਗੇਗੀ ਅਤੇ ਤਣਾਅ ਵਧੇਗਾ ਕੁਝ ਸਮਾਂ ਮੈਡੀਟੇਸ਼ਨ ’ਚ ਲਗਾਓ -ਨੀਤੂ ਗੁਪਤਾ





























































