Koundinya Ship: ਅਜੰਤਾ ਦੀ ਇੱਕ ਪੇਂਟਿੰਗ ਤੋਂ ਬਣਿਆ 2000 ਸਾਲ ਪੁਰਾਣਾ ਜਹਾਜ਼ ‘ਕੌਂਡਿਨਿਆ’
ਨਾ ਕਿੱਲ, ਨਾ ਸਟੀਲ ਸਿਰਫ ਰੱਸੀ ਅਤੇ ਲੱਕੜ ਦੇ ਦਮ ’ਤੇ ਜਿਉਂਦੀ ਹੋਈ ਸਮੁੰਦਰੀ ਵਿਰਾਸਤ
ਪੰਜਵੀਂ ਸਦੀ ਦੀ ਪੁਰਾਤਨ ਸਿਲਾਈ ਤਕਨੀਕ ‘ਟਾਂਕਾ ਵਿਧੀ’ ਨਾਲ ਤਿਆਰ ਭਾਰਤੀ ਸਮੁੰਦਰੀ ਫੌਜ ਦੇ ਜਹਾਜ਼ ਆਈਐੱਨਐੱਸਵੀ ਕੌਂਡਿਨਿਆ ਨੇ 18 ਦਿਨ ਦੀ ਯਾਤਰਾ ਤੋਂ ਬਾਅਦ ਆਪਣਾ ਪਹਿਲਾ ਪੜਾਅ ਪਾਰ ਕਰਦੇ ਹੋਏ ਪੋਰਬੰਦਰ (ਗੁਜਰਾਤ) ਤੋਂ ਚੱਲ ਕੇ 14 ਜਨਵਰੀ 2026 ਨੂੰ ਓਮਾਨ ਦੇ ਮਸਕਟ ’ਤੇ ਲੰਗਰ ਪਾ ਦਿੱਤਾ ਸਿਖ਼ਰ ’ਤੇ ਉੱਕਰੀ ਸ਼ੇਰ ਦੀ ਆਕ੍ਰਿਤੀ ਵਾਲੇ ਕੌਂਡਿਨਿਆ ਨਾਮਕ ਜਹਾਜ਼ ’ਚ ਨਾ ਤਾਂ ਇੰਜਣ ਲੱਗਾ ਹੈ ਅਤੇ ਨਾ ਹੀ ਧਾਤੂ ਦੀ ਕੋਈ ਚੀਜ਼ ਇਸ ਨੂੰ ਲੱਕੜ ਨਾਲ ਬਣਾਇਆ, ਨਾਰੀਅਲ ਦੇ ਰੇਸ਼ਿਆਂ ਨਾਲ ਸਿਲਾਈ ਅਤੇ ਕੁਦਰਤ ਨਾਲ ਤਾਲਮੇਲ ਬਿਠਾ ਕੇ ਤਿਆਰ ਕੀਤਾ ਗਿਆ ਹੈ ਜਿਸ ਨਾਲ ਉਸ ਯੁੱਗ ਦੀ ਯਾਦ ਤਾਜ਼ਾ ਹੋ ਚੁੱਕੀ ਹੈ
ਜਦੋਂ ਭਾਰਤੀ ਮਲਾਹ ਸਮੁੰਦਰ ਨੂੰ ਚੁਣੌਤੀ ਨਹੀਂ ਦਿੰਦੇ ਸਨ ਇਸ ਦੀ ਪਹਿਲੀ ਸਫ਼ਲ ਯਾਤਰਾ ਨਾਲ 2000 ਸਾਲ ਪੁਰਾਣੀ ਵਿਰਾਸਤ ਫਿਰ ਤੋਂ ਜਿਉਂਦੀ ਹੋ ਉੱਠੀ ਇਹ ਭਾਰਤੀ ਸਮੁੰਦਰੀ ਫੌਜ ਦੇ ਆਧੁਨਿਕ ਹੁਨਰ ਅਤੇ ਪ੍ਰਾਚੀਨ ਸ਼ਿਲਪ ਮੁਹਾਰਤ ਦਾ ਇੱਕ ਦੁਰਲੱਭ ਮੇਲ ਹੈ ਇਹ ਇਤਿਹਾਸਕ ਸਮੁੰਦਰੀ ਰਸਤਿਆਂ ਦੇ ਮੁੜ ਮੁਲਾਂਕਣ ਲਈ ਡਿਜ਼ਾਇਨ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਂਡਿਨਿਆ ਟੀਮ ਦੀ ਫੋਟੋ ਐਕਸ ’ਤੇ ਸ਼ੇਅਰ ਕਰਕੇ ਜਹਾਜ਼ ਦੀ 16 ਮੈਂਬਰੀ ਟੀਮ ਨੂੰ ਵਧਾਈ ਦਿੱਤੀ

ਬਿਨਾਂ ਆਧੁਨਿਕ ਸੁਵਿਧਾਵਾਂ ਵਾਲੇ ਇਸ ਜਹਾਜ਼ ’ਚ ਬਿਜਲੀ ਦਾ ਪ੍ਰਬੰਧ ਵੀ ਨਹੀਂ ਹੈ ਹੋਰ ਜਹਾਜ਼ਾਂ ਨੂੰ ਚਿਤਾਵਨੀ ਦੇਣ ਲਈ ਕਰੂ ਕੋਲ ਸਿਰਫ ਹੈਂਡਲੈਂਪਸ ਸਨ, ਜੋ ਆਪਣੇ ਸਿਰ ’ਤੇ ਲਾ ਕੇ ਰੱਖਦੇ ਸਨ ਟੀਮ ਮੈਂਬਰਾਂ ਅਨੁਸਾਰ, ਕੌਂਡਿਨਿਆ ਦੀ ਟੀਮ ਭਾਰਤ ਤੋਂ ਘੜਿਆਂ ’ਚ ਪੀਣ ਲਈ ਪਾਣੀ ਭਰ ਕੇ ਨਾਲ ਲੈ ਗਈ ਸੀ ਦੂਜੇ ਪਾਸੇ ਤਾਜ਼ੀਆਂ ਸਬਜ਼ੀਆਂ ਵੀ ਸਟੋਰ ਕੀਤੀਆਂ ਗਈਆਂ ਸਨ, ਜੋ ਸ਼ੁਰੂਆਤੀ 6 ਦਿਨਾਂ ਤੋਂ ਬਾਅਦ ਹੀ ਖ਼ਤਮ ਹੋ ਗਈਆਂ ਸਨ
ਕਰੂ ਮੈਂਬਰਾਂ ਨੇ 18 ਦਿਨ ਖਿੱਚੜੀ ਤੇ ਆਚਾਰ ਖਾ ਕੇ ਹੀ ਬਿਤਾਏ ਆਖਿਰਕਾਰ ਜਹਾਜ਼ 18 ਦਿਨਾਂ ’ਚ 1400 ਕਿਲੋਮੀਟਰ ਦੀ ਯਾਤਰਾ ਪੂਰੀ ਕਰਕੇ 14 ਜਨਵਰੀ 2026 ਨੂੰ ਗੁਜਰਾਤ ਤੋਂ ਓਮਾਨ ਦੇ ਮਸਕਟ ਪਹੁੰਚ ਗਿਆ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰ ਸੰਜੀਵ ਸਾਨਿਆਲ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪਰਸਕਿਪਰ ਕਮਾਂਡਰ ਵਿਕਾਸ ਸ਼ਿਓਰਾਣ ਅਤੇ ਪ੍ਰੋਜੈਕਟ ਹੈੱਡ ਹੇਮੰਤ ਕੁਮਾਰ ਨਾਲ ਤਸਵੀਰ ਪੋਸਟ ਕਰਦੇ ਹੋਏ ਲਿਖਿਆ-ਇਸ ਪਲ ਦਾ ਅਨੰਦ ਲੈ ਰਹੇ ਹਾਂ, ਅਸੀਂ ਕਰ ਦਿਖਾਇਆ ਸੰਜੀਵ ਸਾਨਿਆਲ ਨੇ ਹੀ ਇਸ ਦੀ ਕਲਪਨਾ ਕੀਤੀ ਸੀ
ਆਈਐੱਨਐੱਸਵੀ ਕੌਂਡਿਨਿਆ ਇੱਕ ਸਿਲਾਈ ਵਾਲਾ ਪਹਿਲਾ ਜਹਾਜ਼ ਹੈ, ਜੋ ਅਜੰਤਾ ਦੀਆਂ ਗੁਫਾਵਾਂ ਦੀ ਪੇਂਟਿੰਗ ’ਚ ਦਰਸਾਏ ਗਏ 5ਵੀਂ ਸਦੀ ਈਸਵੀ ਦੇ ਜਹਾਜ਼ ’ਤੇ ਅਧਾਰਿਤ ਹੈ ਦਰਅਸਲ ਇਹ ਯੋਜਨਾ ਜੁਲਾਈ 2023 ’ਚ ਸੱਭਿਆਚਾਰ ਮੰਤਰਾਲੇ, ਭਾਰਤੀ ਸਮੁੰਦਰੀ ਫੌਜ ਅਤੇ ਮੈਸਰਸ ਹੋਡੀ ਇਨੋਵੇਸ਼ਨ ਦਰਮਿਆਨ ਦਸਤਖ਼ਤ ਕੀਤੇ ਇੱਕ ਤਿੰਨਪੱਖੀ ਸਮਝੌਤੇ ਜ਼ਰੀਏ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਸੱਭਿਆਚਾਰ ਮੰਤਰਾਲੇ ਵੱਲੋਂ ਇਸਦੇ ਖਰਚ ਦੀ ਰੂਪਰੇਖਾ ਤਿਆਰ ਕੀਤੀ ਗਈ ਸਤੰਬਰ 2023 ’ਚ ਜਹਾਜ਼ ਦਾ ਨਿਰਮਾਣ ਕੇਰਲ ਦੇ ਮਾਹਿਰ ਕਾਰੀਗਰਾਂ ਦੀ ਇੱਕ ਟੀਮ ਵੱਲੋਂ ਸਿਲਾਈ ਦੀ ਰਿਵਾਇਤੀ ਵਿਧੀ ਦੀ ਵਰਤੋਂ ਕਰਕੇ ਕੀਤਾ ਗਿਆ, ਜਿਸ ਦੀ ਅਗਵਾਈ ਮਾਸਟਰ ਸ਼ਿਪਰਾਈਟ ਸ੍ਰੀ ਬਾਬੂ ਸ਼ੰਕਰਨ ਨੇ ਕੀਤੀ ਕਈ ਮਹੀਨਿਆਂ ਤੱਕ ਟੀਮ ਨੇ ਨਾਰੀਅਲ ਦੀ ਰੱਸੀ, ਨਾਰੀਅਲ ਦੇ ਰੇਸ਼ੇ ਅਤੇ ਕੁਦਰਤੀ ਰਾਲ ਦੀ ਵਰਤੋਂ ਕਰਕੇ ਜਹਾਜ਼ ਦੇ ਪਤਵਾਰ ’ਤੇ ਲੱਕੜ ਦੇ ਤਖ਼ਤਿਆਂ ਨੂੰ ਸਾਵਧਾਨੀ ਪੂਰਵਕ ਸਿਉਂਤਾ ਅਤੇ ਜਹਾਜ਼ ਨੂੰ ਫਰਵਰੀ 2025 ’ਚ ਗੋਆ ’ਚ ਲਾਂਚ ਕਰ ਦਿੱਤਾ ਗਿਆ
Table of Contents
ਅਜਿਹੇ ਜਹਾਜ਼ਾਂ ਦਾ ਕੋਈ ਜਿਉਂਦਾ ਬਲੂਪ੍ਰਿੰਟ ਨਹੀਂ ਸੀ:
ਭਾਰਤੀ ਸਮੁੰਦਰੀ ਫੌਜ ਨੇ ਇਸ ਪ੍ਰਾਜੈਕਟ ’ਚ ਕੇਂਦਰੀ ਭੂਮਿਕਾ ਨਿਭਾਈ, ਡਿਜ਼ਾਈਨ, ਤਕਨੀਕੀ ਸਿਖਲਾਈ ਅਤੇ ਨਿਰਮਾਣ ਪ੍ਰਕਿਰਿਆ ਦੀ ਦੇਖਰੇਖ ਕੀਤੀ ਅਜਿਹੇ ਜਹਾਜ਼ਾਂ ਦੇ ਕੋਈ ਜਿਉਂਦਾ ਬਲੂਪ੍ਰਿੰਟ ਨਾ ਹੋਣ ਕਾਰਨ, ਡਿਜ਼ਾਇਨ ਨੂੰ ਆਈਕੋਨੋਗ੍ਰਾਫਿਕ ਸਰੋਤਾਂ ਰਾਹੀਂ ਅਨੁਮਾਨਿਤ ਕਰਨਾ ਪਿਆ ਸਮੁੰਦਰੀ ਫੌਜ ਨੇ ਪਤਵਾਰ ਦੇ ਆਕਾਰ ਅਤੇ ਪਰੰਪਰਿਕ ਰਿੰਗਿੰਗ ਨੂੰ ਫਿਰ ਤੋਂ ਬਣਾਉਣ ਲਈ ਜਹਾਜ਼ ਨਿਰਮਾਤਾ ਨਾਲ ਸਹਿਯੋਗ ਕੀਤਾ, ਅਤੇ ਇਹ ਤੈਅ ਕੀਤਾ ਕਿ ਡਿਜ਼ਾਇਨ ਨੂੰ ਆਈਆਈਟੀ ਮਦਰਾਸ ਦੇ ਓਸ਼ਨ ਇੰਜੀਨੀਅਰਿੰਗ ਵਿਭਾਗ ’ਚ ਹਾਈਡ੍ਰੋਡਾਇਨਾਮਿਕ ਮਾਡਲ ਪ੍ਰੀਖਣ ਅਤੇ ਅੰਦਰੂਨੀ ਤਕਨੀਕੀ ਮੁਲਾਂਕਣ ਜ਼ਰੀਏ ਮਾਨਤਾ ਦਿੱਤੀ ਗਈ ਸੀ
ਮਹਾਨ ਭਾਰਤੀ ਮਲਾਹ ਦੇ ਨਾਂਅ ’ਤੇ ਹੋਇਆ ਨਾਮਕਰਨ:
ਇਸ ਜਹਾਜ਼ ’ਚ ਕਈ ਸੱਭਿਆਚਾਰਕ ਤੌਰ ’ਤੇ ਮਹੱਤਵਪੂਰਨ ਵਿਸ਼ੇਸ਼ਤਾਵਾਂ ਸ਼ਾਮਲ ਹਨ ਉਸਦੇ ਪਾਲਿਆਂ ’ਤੇ ਗੰਡਭੇਰੁੰਡ ਅਤੇ ਸੂਰਜ ਦੇ ਰੂਪਾਂਕਣ ਪ੍ਰਦਰਸ਼ਿਤ ਹਨ, ਉਸਦੇ ਧਨੁਖ ’ਤੇ ਇੱਕ ਤਰਾਸ਼ਿਆ ਹੋਇਆ ਸਿੰਘ ਯਾਲੀ ਹੈ, ਅਤੇ ਇੱਕ ਪ੍ਰਤੀਕਾਤਮ ਹੜੱਪ ਸ਼ੈਲੀ ਦਾ ਪੱਥਰ ਦਾ ਲੰਗਰ ਉਸਦੇ ਡੈੱਕ ਨੂੰ ਸੁਸ਼ੋਭਿਤ ਕਰਦਾ ਹੈ, ਹਰੇਕ ਤੱਤ ਪ੍ਰਾਚੀਨ ਭਾਰਤ ਦੀਆਂ ਸਮੁੰਦਰੀ ਪਰੰਪਰਾਵਾਂ ਨੂੰ ਦਰਸਾਉਂਦਾ ਹੈ ਕੌਂਡਿਨਿਆ ਦੇ ਨਾਂਅ ’ਤੇ, ਜੋ ਪਹਿਲੀ ਸਦੀ ਦੇ ਇੱਕ ਮਹਾਨ ਭਾਰਤੀ ਮਲਾਹ ਸਨ, ਜਿਨ੍ਹਾਂ ਨੇ ਹਿੰਦ ਮਹਾਂਸਾਗਰ ਨੂੰ ਪਾਰ ਕਰਕੇ ਦੱਖਣੀ ਪੂਰਬ ਏਸ਼ੀਆ ਦੀ ਯਾਤਰਾ ਕੀਤੀ ਸੀ, ਇਹ ਜਹਾਜ਼ ਭਾਰਤ ਦੀ ਸਮੁੰਦਰੀ ਖੋਜ, ਵਪਾਰ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਦੀ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਪਰੰਪਰਾਵਾਂ ਦਾ ਇੱਕ ਮੂਰਤ ਪ੍ਰਤੀਕ ਹੈ
ਸਮੁੰਦਰੀ ਫੌਜ ਨੂੰ ਮਿਲਿਆ ਕੌਂਡਿਨਿਆ:
ਆਈਐੱਨਐੱਸਵੀ ਕੌਂਡਿਨਿਆ ਨੂੰ ਫਰਵਰੀ 2025 ’ਚ ਗੋਆ ਸਥਿਤ ਹੋਡੀ ਸ਼ਿਪਯਾਰਡ ’ਚ ਲਾਂਚ ਕੀਤਾ ਗਿਆ ਲੰਮੇ ਸਮੇਂ ਤੱਕ ਚੱਲੇ ਨਿਰਮਾਣ ਅਤੇ ਤਿਆਰੀਆਂ ਤੋਂ ਬਾਅਦ ਪੱਛਮੀ ਸਮੁੰਦਰੀ ਫੌਜ ਕਮਾਨ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ ਵਾਈਸ ਐਡਮਿਰਲ ਕ੍ਰਿਸ਼ਨ ਸਵਾਮੀਨਾਥਨ ਨੇ ਭਾਰਤ ’ਚ ਓਮਾਨ ਦੇ ਰਾਜਦੂਤ ਈਸਾ ਸਾਲੇਹ ਅਲ ਸ਼ਿਬਨੀ ਦੀ ਮੌਜ਼ੂਦਗੀ ’ਚ ਇਸ ’ਤੇ ਝੰਡਾ ਲਹਿਰਾਇਆ ਭਾਰਤੀ ਸਮੁੰਦਰੀ ਫੌਜ ਨੇ 21 ਮਈ 2025 ਨੂੰ ਕਾਰਵਾਰ ਸਮੁੰਦਰੀ ਫੌਜ ਅੱਡੇ ’ਤੇ ਇੱਕ ਪ੍ਰੋਗਰਾਮ ਦੌਰਾਨ ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਮੌਜ਼ੂਦਗੀ ’ਚ ਇਸ ਜਹਾਜ਼ ਨੂੰ ਰਸਮੀ ਤੌਰ ’ਤੇ ਆਪਣੇ ਬੇੜੇ ’ਚ ਸ਼ਾਮਲ ਕੀਤਾ ਅਤੇ ਇਸ ਦਾ ਨਾਂਅ ਇੰਡੀਅਨ ਨੇਵਲ ਸੇÇਲੰਗ ਵੇਸਲ (ਆਈਐੱਨਐੱਸ) ਕੌਂਡਿਨਿਆ ਰੱਖਿਆ ਇੰਡੀਅਨ ਨੇਵਲ ਸੇÇਲੰਗ ਵੇਸਲ ਦੇ ਤੌਰ ’ਤੇ ਸ਼ਾਮਲ ਕੀਤਾ ਗਿਆ ਕੌਂਡਿਨਿਆ ਜਹਾਜ਼ ਦਾ ਬੇਸ ਕਰਨਾਟਕ ਦੇ ਕਾਰਵਾਰ ਸਮੁੰਦਰੀ ਅੱਡੇ ’ਤੇ ਹੈ
- ਅਨੋਖਾ ਯਤਨ: ਕਰੂ ਮੈਂਬਰਾਂ ਨੇ ਘੜਿਆਂ ਦਾ ਪਾਣੀ ਪੀ ਕੇ, ਖਿਚੜੀ ਅਤੇ ਅਚਾਰ ਖਾ ਕੇ ਬਿਤਾਏ 18 ਦਿਨ
- ਪਹਿਲੀ ਸਫਲ ਯਾਤਰਾ: ਨਾਰੀਅਲ ਰੇਸ਼ਿਆਂ ਦੀ ਸਿਲਾਈ ਨਾਲ ਬਣੇ ਆਈਐੱਨਐੱਸਵੀ ਕੌਂਡਿਨਿਆ ਜਹਾਜ਼ ਨੇ ਨਾਪਿਆ 1400 ਕਿਲੋਮੀਟਰ ਸਮੁੰਦਰ
- ਲੰਬਾਈ/ਚੌੜਾਈ: 50 ਟਨ ਵਜ਼ਨੀ, 13 ਫੁੱਟ ਉੱਚਾ, 22 ਫੁੱਟ ਚੌੜਾ ਤੇ 65 ਫੁੱਟ ਲੰਬਾਈ
- ਯਾਤਰਾ: ਇਹ ਪੂਰੀ ਤਰ੍ਹਾਂ ਹਵਾ ਦੇ ਸਹਾਰੇ ਅਤੇ ਕੱਪੜੇ ਦੇ ਜਾਲ ਨਾਲ ਚੱਲਦਾ ਹੈ
- ਡਿਜ਼ਾਇਨ: ਇਸ ਦਾ ਡਿਜ਼ਾਇਨ ਅਜੰਤਾ ਦੀਆਂ ਗੁਫ਼ਾਵਾਂ ’ਤੇ ਹੋਈ ਪੇਂਟਿੰਗ ਤੋਂ ਲਿਆ ਗਿਆ ਹੈ

































































