ਬੱਚੇ ਬਣਨ ਮੈਮੋਰੀ ਮਾਸਟਰ –
ਉਂਜ ਤਾਂ ਬੱਚਿਆਂ ਦੀ ਯਾਦਸ਼ਕਤੀ ਵੱਡਿਆਂ ਨਾਲੋਂ ਜ਼ਿਆਦਾ ਤੇਜ਼ ਹੁੰਦੀ ਹੈ ਪਰ ਕਈ ਬੱਚੇ ਬਾਕੀ ਗੱਲਾਂ ਤਾਂ ਯਾਦ ਰੱਖ ਲੈਂਦੇ ਹਨ ਪਰ ਪੜ੍ਹਾਈ ਨੂੰ ਓਨਾ ਚੰਗੀ ਤਰ੍ਹਾਂ ਯਾਦ ਨਹੀਂ ਰੱਖ ਪਾਉਂਦੇ ਹਨ, ਕੁਝ ਬੱਚੇ ਆਪਣੀ ਪਸੰਦ ਦੇ ਵਿਸ਼ਿਆਂ ਨੂੰ ਬਹੁਤ ਜ਼ਲਦੀ ਯਾਦ ਕਰ ਲੈਂਦੇ ਹਨ ਅਤੇ ਜਿਹੜੇ ਵਿਸ਼ਿਆਂ ’ਚ ਉਨ੍ਹਾਂ ਦਾ ਇੰਟਰੈਸਟ ਘੱਟ ਹੋਵੇ ਉਨ੍ਹਾਂ ਨੂੰ ਯਾਦ ਰੱਖਣਾ ਉਨ੍ਹਾਂ ਲਈ ਮੁਸ਼ਕਿਲ ਹੁੰਦਾ ਹੈ
ਆਓ! ਕੁਝ ਟਿਪਸ ’ਤੇ ਫੋਕਸ ਕਰਕੇ ਤੁਸੀਂ ਆਪਣੀ ਪੜ੍ਹਾਈ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੇ ਹੋ
- ਪੜ੍ਹਾਈ ਸਾਰਾ ਸਾਲ ਜਾਰੀ ਰੱਖੋ ਆਖ਼ਰ ’ਚ ਪੇਪਰਾਂ ਤੋਂ ਪਹਿਲਾਂ ਪੜ੍ਹਨ ’ਤੇ ਨਿਰਭਰ ਨਹੀਂ ਰਹਿਣਾ ਚਾਹੀਦਾ
- ਕੁਝ ਬੱਚਿਆਂ ਨੂੰ ਪੜ੍ਹਦੇ ਸਮੇਂ ਮਿਊਜ਼ਿਕ ਸੁਣਨ ਦਾ ਸ਼ੌਂਕ ਹੁੰਦਾ ਹੈ ਗਾਣਿਆਂ ਦੀ ਥਾਂ ਇੰਸਟਰੂਮੈਂਟਲ ਮਿਊਜ਼ਿਕ ਸੁਣੋ ਮਿਊਜ਼ਿਕ ਅਜਿਹਾ ਹੋਵੇ ਜੋ ਪੜ੍ਹਾਈ ’ਚ ਰੁਕਾਵਟ ਪੈਦਾ ਨਾ ਕਰੇ
- ਪੜ੍ਹਨ ਲਈ ਇੱਕ ਥਾਂ ਤੈਅ ਕਰੋ ਰੋਜ਼ਾਨਾ ਉਸੇ ਥਾਂ ’ਤੇ ਪੜ੍ਹਨ ਨਾਲ ਦਿਮਾਗ ਖੁਦ ਨੂੰ ਪੜ੍ਹਾਈ ਲਈ ਅਸਾਨੀ ਨਾਲ ਤਿਆਰ ਕਰ ਲੈਂਦਾ ਹੈ
- ਇੱਕ ਹੀ ਵਿਸ਼ੇ ’ਤੇ ਫੋਕਸ ਨਾ ਕਰੋ ਦੋ-ਤਿੰਨ ਵਿਸ਼ੇ ਦਿਨ ’ਚ ਪੜ੍ਹੋ ਤਾਂ ਕਿ ਦਿਮਾਗ ਇੱਕ ਹੀ ਵਿਸ਼ੇ ਨੂੰ ਪੜ੍ਹ ਕੇ ਬੋਰ ਨਾ ਹੋ ਜਾਵੇ
- ਜੋ ਵਿਸ਼ਾ ਪੜ੍ਹਨਾ ਹੋਵੇ, ਉਸ ਵਿਸ਼ੇ ’ਚ ਖੁਦ ਨੂੰ ਇਨਵਾਲਵ ਕਰ ਲਓ ਜੋ ਪੜ੍ਹੋ ਉਸ ’ਚੋਂ ਕੁਝ ਸਵਾਲ ਬਣਾਓ ਅਤੇ ਜਵਾਬ ਦਿਓ ਫਿਰ ਉਸ ਵਿਸ਼ੇ ’ਚ ਇਕਾਗਰਤਾ ਵਧੇਗੀ ਜੋ ਪੜ੍ਹੋ, ਉਸਦੇ ਮੁੱਖ ਬਿੰਦੂ ਨੋਟ ਕਰ ਲਓ ਜਾਂ ਸਮਰੀ ਬਣਾ ਕੇ ਲਿਖ ਲਓ
- ਜਿਸ ਵਿਸ਼ੇ ’ਤੇ ਪੜ੍ਹ ਰਹੇ ਹੋ, ਉਸ ਨੂੰ ਵੀਜੁਅਲਾਈਜ਼ ਕਰੋ, ਖੁਦ ਨਾਲ ਜੋੜ ਕੇ ਦੇਖੋ, ਜਾਂ ਉਸ ਵਿਸ਼ੇ ਦੀ ਪਿਕਚਰ ਮਨ ’ਚ ਬਣਾਓ ਤਾਂ ਯਾਦ ਚੰਗੀ ਤਰ੍ਹਾਂ ਹੋਵੇਗਾ ਅਤੇ ਕਾਫੀ ਸਮੇਂ ਤੱਕ ਭੁੱਲੇਗਾ ਨਹੀਂ ਕਦੇ ਕਿਸੇ ਮਿੱਤਰ ਨੂੰ ਵੀ ਵਿਸ਼ੇ ਵਿਚ ਜੋੜ ਸਕਦੇ ਹੋ
- ਪੂਰਾ ਚੈਪਟਰ ਪੜ੍ਹੋ ਜਦੋਂ ਫਿਰ ਪੜ੍ਹੋ ਤਾਂ ਮੁੱਖ ਪੁਆਇੰਟਾਂ ਨੂੰ ਅੰਡਰਲਾਈਨ ਕਰੋ ਤਾਂ ਕਿ ਰਿਵਾਈਜ਼ ਕਰਦੇ ਸਮੇਂ ਉਨ੍ਹਾਂ ਬਿੰਦੂਆਂ ’ਤੇ ਪੂਰਾ ਧਿਆਨ ਦੇ ਸਕੋ
- ਦੁਬਾਰਾ ਚੈਪਟਰ ਪੜ੍ਹਨ ਤੋਂ ਬਾਅਦ ਮੁੱਖ ਸਵਾਲ ਦੇਖੋ ਅਤੇ ਉਨ੍ਹਾਂ ਦੇ ਜਵਾਬ ਮਨ ’ਚ ਦੁਹਰਾਓ ਜਾਂ ਜ਼ੋਰ ਨਾਲ ਬੋਲ ਕੇ ਖੁਦ ਨੂੰ ਸੁਣਾਓ
- ਕਲਾਸ ’ਚ ਨੋਟਸ ਬਣਾਉਂਦੇ ਸਮੇਂ ਆਪਣੇ ਮਨ ਨੂੰ ਇਕਾਗਰ ਰੱਖੋ ਤਾਂ ਕਿ ਮੁੱਖ ਪੁਆਇੰਟ ਨੋਟ ਕਰ ਸਕੋ ਘਰ ਦੀ ਹਰ ਗੱਲ ਨੂੰ ਨੋਟ ਨਾ ਕਰੋ ਇਸ ਨਾਲ ਤੁਹਾਡੀ ਇਕਾਗਰਤਾ ਭੰਗ ਹੋਵੇਗੀ ਧਿਆਨ ਨਾਲ ਸੁਣੋ ਤਾਂ ਕਿ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕੋ, ਸਿਰਫ ਨੋਟ ਕਰਨ ਨਾਲ ਕਈ ਵਾਰ ਘਰ ’ਚ ਸਮਝ ਨਹੀਂ ਆਉਂਦੀ
- ਜੋ ਵੀ ਤਿਆਰੀ ਤੁਸੀਂ ਕਰ ਰਹੇ ਹੋ, ਯਾਦ ਕਰ ਰਹੇ ਹੋ, ਪਹਿਲੀ ਵਾਰ ਇੱਕ ਦਿਨ ਤੋਂ ਬਾਅਦ ਉਸਨੂੰ ਦੁਹਰਾਓ, ਦੂਜੀ ਵਾਰ ਇੱਕ ਹਫ਼ਤੇ ਤੋਂ ਬਾਅਦ
- ਜੇਕਰ ਕਿਸੇ ਮਿੱਤਰ ਨੂੰ ਕੁਝ ਟਾਪਿਕ ਕਲੀਅਰ ਨਹੀਂ ਹਨ ਅਤੇ ਤੁਹਾਨੂੰ ਹੈ ਤਾਂ ਉਸਨੂੰ ਸਮਝਾਓ ਤਾਂ ਕਿ ਤੁਹਾਡੀ ਰਿਵੀਜ਼ਨ ਹੋ ਸਕੇ
- 50 ਮਿੰਟ ਦੀ ਪੜ੍ਹਾਈ ਤੋਂ ਬਾਅਦ 10 ਮਿੰਟ ਦਾ ਬਰੇਕ ਲਓ ਤਾਂ ਕਿ ਬੋਰ ਨਾ ਹੋਵੋ
- ਆਪਣੀ ਪੜ੍ਹਾਈ ਦੇ ਰੂਟੀਨ ’ਚ ਥੋੜ੍ਹਾ ਬਦਲਾਅ ਜ਼ਰੂਰ ਕਰੋ, ਇੱਕ ਹੀ ਤਰੀਕੇ ਨਾਲ ਪੜ੍ਹਾਈ ਕਰਨ ’ਤੇ ਜਾਂ ਇੱਕ ਹੀ ਸਮੇਂ ’ਤੇ ਲਗਾਤਾਰ ਪੜ੍ਹਨ ਨਾਲ ਪੜ੍ਹਾਈ ਬੇਰਸ ਲੱਗਦੀ ਹੈ ਮਨ ਵੀ ਪੜ੍ਹਾਈ ’ਚ ਨਹੀਂ ਟਿਕਦਾ
-ਸੁਨੀਤਾ ਗਾਬਾ
ਤੁਹਾਡੇ ਆਸ-ਪਾਸ ਖੇਤ-ਖਲਿਹਾਨ ਹਨ, ਤਾਂ ਦੂਰ ਤੱਕ ਲੰਬੀ ਨਜ਼ਰ ਮਾਰੋ ਅਤੇ ਕੁਦਰਤ ਨੂੰ ਨਿਹਾਰੋ ਅਤੇ ਪੰਜ ਮਿੰਟ ਸਿਮਰਨ ਕਰੋ ਉਸੇ ਤਰ੍ਹਾਂ ਜੇਕਰ ਤੁਸੀਂ ਸ਼ਹਿਰ ’ਚ ਰਹਿੰਦੇ ਹੋ ਤਾਂ ਰਾਤ ਦੇ ਸਮੇਂ ਆਸਮਾਨ ’ਚ ਚੰਦ-ਤਾਰਿਆਂ ਵੱਲ ਲਗਾਤਾਰ ਦੇਖੋ ਅਤੇ ਨਜ਼ਰ ਟਿਕਾ ਕੇ ਧਿਆਨ ਕਰੋ, ਪੰਜ ਮਿੰਟ ਸਿਮਰਨ ਕਰੋ ਅਜਿਹਾ ਕਰਨ ਨਾਲ ਮੈਮੋਰੀ ਪਾਵਰ (ਦਿਮਾਗੀ ਸ਼ਕਤੀ) ਵਧੇਗੀ ਅਤੇ ਪੜ੍ਹਾਈ ’ਚ ਤੁਹਾਡਾ ਧਿਆਨ ਲੱਗਣ ਲੱਗੇਗਾ ਅਤੇ ਤਰੱਕੀ ਜ਼ਰੂਰ ਹੋਵੇਗੀ ਸਵੇਰੇ ਜਲਦੀ ਉੱਠ ਕੇ ਪੜ੍ਹਨ ਨਾਲ ਜਲਦੀ ਯਾਦ ਹੁੰਦਾ ਹੈ ਅਤੇ ਪੜਿ੍ਹਆ ਹੋਇਆ ਦਿਮਾਗ ’ਚ ਜਲਦੀ ਬੈਠਦਾ ਹੈ –ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ


































































