ਕਾਰਡੀਓ ਐਕਸਰਸਾਈਜ਼ ਨਾਲ ਰੱਖੋ ਦਿਲ ਨੂੰ ਤੰਦਰੁਸਤ
ਬਦਲਦੇ ਲਾਈਫਸਟਾਈਲ ਨੇ ਲੋਕਾਂ ਦੇ ਦਿਲ ਦੇ ਖਤਰੇ ਨੂੰ ਵਧਾ ਦਿੱਤਾ ਹੈ ਦਿਲ ਇਹ ਨਹੀਂ ਦੇਖਦਾ ਕਿ ਤੁਸੀਂ ਜਵਾਨ ਹੋ ਜਾਂ ਬੁੱਢੇ ਬੱਸ ਜਿੱਥੇ ਗੜਬੜ ਕੁਝ ਸਮੇਂ ਤੱਕ ਰਹੀ, ਉੱਥੇ ਦਿਲ ਦਾ ਰੋਗ ਆਪਣਾ ਟਿਕਾਣਾ ਬਣਾ ਲੈਂਦਾ ਹੈ ਤਾਂ ਦਿਲ ਦੇ ਰੋਗਾਂ ਦੇ ਮਾਹਿਰ ਕਹਿੰਦੇ ਹਨ ਕਿ ਜੇਕਰ ਦਿਲ ਨੂੰ ਰੱਖਣਾ ਹੈ ਤੰਦਰੁਸਤ ਤਾਂ ਧਿਆਨ ਦਿਓ ਚਾਰ ਮੁੱਖ ਗੱਲਾਂ ’ਤੇ-ਕਸਰਤ, ਤਣਾਅ ’ਚ ਕਮੀ, ਸਹੀ ਡਾਈਟ ਅਤੇ ਸਿਗਰਟਨੋਸ਼ੀ ਤੋਂ ਦੂਰੀ
ਜੇਕਰ ਤੁਹਾਡੇ ਪਰਿਵਾਰ ’ਚ ਦਿਲ ਦੇ ਰੋਗ ਦੀ ਹਿਸਟਰੀ ਨਹੀਂ ਹੈ ਤਾਂ ਤੁਸੀਂ ਇਨ੍ਹਾਂ ਚਾਰ ਗੱਲਾਂ ਦਾ ਪੂਰਾ ਅਮਲ ਕਰਕੇ ਦਿਲ ਨੂੰ ਸਿਹਤਮੰਦ ਰੱਖ ਸਕਦੇ ਹੋ ਜੇਕਰ ਤੁਸੀਂ ਸ਼ੁਰੂਆਤੀ ਤੌਰ ’ਤੇ ਦਿਲ ਦੇ ਕਿਸੇ ਰੋਗ ਜਾਂ ਸਹਾਇਕ ਰੋਗ ਦੀ ਗ੍ਰਿਫਤ ’ਚ ਆ ਚੁੱਕੇ ਹੋ ਤਾਂ ਸਹੀ ਤਰੀਕੇ ਨਾਲ ਆਪਣੇ-ਆਪ ਨੂੰ ਮੈਨੇਜ ਕਰਕੇ ਗੰਭੀਰ ਅਵਸਥਾ ਤੋਂ ਬਚ ਸਕਦੇ ਹੋ
- ਜੇਕਰ ਦਿਲ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਹਰ ਰੋਜ਼ ਘੱਟੋ-ਘੱਟ ਅੱਧਾ ਘੰਟਾ ਕਾਰਡੀਓ ਐਕਸਰਸਾਈਜ ਜ਼ਰੂਰ ਕਰੋ ਇਸ ਨਾਲ ਬੀਪੀ ਅਤੇ ਸ਼ੂਗਰ ਕੰਟਰੋਲ ’ਚ ਰਹਿੰਦੇ ਹਨ, ਤੁਸੀਂ ਚੁਸਤ ਰਹਿੰਦੇ ਹੋ ਅਤੇ ਦਿਲ ਦੀ ਬਿਮਾਰੀ ਦਾ ਡਰ 25 ਪ੍ਰਤੀਸ਼ਤ ਘੱਟ ਹੋ ਜਾਂਦਾ ਹੈ
- ਕਾਰਡੀਓ ਐਕਸਰਸਾਈਜ ਲਈ ਹਲਕੀ ਸੈਰ, ਬ੍ਰਿਸਕ ਵਾਕ, ਜਾਗਿੰਗ, ਸਾਈਕÇਲੰਗ, ਤੈਰਾਕੀ, ਐਰੋਬਿਕਸ, ਡਾਂਸ ਕੁਝ ਵੀ ਕਰ ਸਕਦੇ ਹੋ ਪਰ ਇਨ੍ਹਾਂ ਨੂੰ ਕਰਦੇ ਸਮੇਂ ਆਪਣੀ ਉਮਰ ਤੇ ਸਮਰੱਥਾ ਦਾ ਪੂਰਾ ਧਿਆਨ ਰੱਖੋ ਜੇਕਰ ਬ੍ਰਿਸਕ ਵਾਕ ਜਾਂ ਜਾਗਿੰਗ ਕਰਦੇ ਸਮੇਂ ਤੁਹਾਨੂੰ ਥਕਾਵਟ ਹੁੰਦੀ ਹੈ ਤਾਂ ਇਨ੍ਹਾਂ ਨੂੰ ਨਾ ਕਰੋ ਆਮ ਸੈਰ ਦਾ ਸਮਾਂ ਵਧਾ ਦਿਓ ਜਿਹੜੇ ਲੋਕਾਂ ਦੇ ਗੋਡਿਆਂ ’ਚ ਤਕਲੀਫ ਹੋਵੇ, ਉਨ੍ਹਾਂ ਨੂੰ ਵੀ ਬ੍ਰਿਸਕ ਵਾਕ ਤੇ ਜਾਗਿੰਗ ਨਹੀਂ ਕਰਨੀ ਚਾਹੀਦੀ
- ਜਦੋਂ ਵੀ ਕੋਈ ਕਸਰਤ ਸ਼ੁਰੂ ਕਰੋ, ਉਸਨੂੰ ਹੌਲੀ-ਹੌਲੀ ਵਧਾਓ ਸ਼ੁਰੂ ’ਚ ਇੱਕ ਹਫਤੇ ਤੱਕ ਘੱਟ ਸਮਾਂ ਕਰੋ
- ਕਸਰਤ ਸ਼ੁਰੂ ਕਰਨ ਤੋਂ 5 ਮਿੰਟ ਪਹਿਲਾਂ ‘ਵਾਰਮ ਅੱਪ’ ਐਕਸਰਸਾਈਜ਼ ਕਰੋ ਤਾਂ ਕਿ ਸਰੀਰ ’ਚ ਖੂਨ ਦਾ ਦੌਰਾ ਵਧ ਜਾਵੇ ਐਕਸਰਸਾਈਜ਼ ਕਰਨ ਤੋਂ ਬਾਅਦ ਵੀ 5 ਮਿੰਟਾਂ ਤੱਕ ਕੂਲਡਾਊਨ ਹੋਣ ਲਈ ਲੰਮੇ ਸਾਹ ਲਓ
- ਐਕਸਰਸਾਈਜ਼ ਸਦਾ ਖਾਲੀ ਪੇਟ ਕਰੋ
- ਜੋ ਲੋਕ ਲਗਾਤਾਰ ਅੱਧਾ ਘੰਟਾ ਕਸਰਤ ਨਹੀਂ ਕਰ ਸਕਦੇ ਜਾਂ ਸੈਰ ਨਹੀਂ ਕਰ ਸਕਦੇ, ਉਹ ਦਿਨ ’ਚ ਦੋ ਵਾਰ 15-15 ਮਿੰਟਾਂ ਲਈ ਕਰ ਸਕਦੇ ਹਨ
Table of Contents
ਯੋਗ ਆਸਣ ਜੋ ਦਿਲ ਦੇ ਦੋਸਤ ਹਨ
ਸੂਰਿਆ ਨਮਸਕਾਰ, ਤ੍ਰਿਕੋਣ ਆਸਣ, ਸ਼ਲਭ ਆਸਣ, ਸ਼ਸ਼ਾਂਕ ਆਸਣ, ਭੁਜੰਗ ਆਸਣ ਰੋਜ਼ਾਨਾ ਕਰੋ
ਜੋ ਦਿਲ ਦੇ ਮਰੀਜ਼ ਹਨ ਉਹ ਕਰਨ
- ਡਾਕਟਰ ਦੀ ਸਲਾਹ ਅਨੁਸਾਰ ਕਸਰਤ ਕਰੋ
- ਸੈਰ ਹਰ ਰੋਜ਼ ਕਰੋ ਰਫਤਾਰ ਜ਼ਿਆਦਾ ਤੇਜ਼ ਨਾ ਰੱਖੋ ਚੱਲਦੇ ਸਮੇਂ ਸਾਹ ਨਾ ਫੁੱਲੇ ਸਵੇਰੇ-ਸ਼ਾਮ ਸੈਰ ਕਰੋ ਪਰ ਧਿਆਨ ਦਿਓ ਪੇਟ ਖਾਲੀ ਹੋਵੇ
- ਸੈਰ ਜਾਂ ਕਸਰਤ ਤੋਂ ਬਾਅਦ 15-20 ਮਿੰਟ ਆਰਾਮ ਜ਼ਰੂਰ ਕਰੋ
- ਵੇਟ ਚੁੱਕਣ ਵਾਲੀ ਕਸਰਤ ਨਾ ਕਰੋ ਇਸ ਨਾਲ ਬੀਪੀ ਵਧ ਸਕਦਾ ਹੈ
ਸਿਹਤਮੰਦ ਲੋਕ ਤਣਾਅ ਏਦਾਂ ਕਰਨ ਘੱਟ
ਅਜਿਹਾ ਨਹੀਂ ਹੈ ਕਿ ਤਣਾਅ ਬੱਸ ਕੁਝ ਲੋਕਾਂ ਨੂੰ ਹੁੰੁਦਾ ਹੈ ਆਧੁਨਿਕ ਸਮੇਂ ’ਚ ਸ਼ਾਇਦ ਹੀ ਕੋਈ ਅਜਿਹਾ ਹੋਵੇ ਜਿਸ ਨੂੰ ਤਣਾਅ ਨਾ ਹੋਵੇ ਕਿਉਂਕਿ ਤਣਾਅ ਅੱਜ ਦੇ ਲਾਈਫਸਟਾਈਲ ਦੀ ਦੇਣ ਹੈ ਕੋਈ ਵੀ ਇਸ ਤੋਂ ਨਹੀਂ ਬੱਚ ਸਕਦਾ ਫਰਕ ਬੱਸ ਐਨਾ ਹੈ ਕਿ ਕੁਝ ਲੋਕ ਜ਼ਿਆਦਾ ਤਣਾਅਗ੍ਰਸਤ ਰਹਿੰਦੇ ਹਨ, ਕੁਝ ਘੱਟ ਉਸਨੂੰ ਘੱਟ ਕਰਨ ਲਈ ਇਨ੍ਹਾਂ ਨੂੰ ਅਜ਼ਮਾਓ:
- ਲੰਬੇ ਸਾਹ ਅਤੇ ਅਨੁਲੋਮ-ਵਿਲੋਮ ਪ੍ਰਾਣਾਯਾਮ ਰੋਜ਼ ਕਰੋ ਕੁਝ ਆਸਣ ਕਰੋ, ਧਿਆਨ ਲਾਓ, ਆਪਣੇ ਰੂਟੀਨ ਦੇ ਜੀਵਨ ’ਚ ਉਨ੍ਹਾਂ ਨੂੰ ਮਹੱਤਵਪੂਰਨ ਥਾਂ ਦਿਓ ਲੰਮੇ ਸਾਹਾਂ ਨਾਲ ਸਰੀਰ ’ਚ ਆਕਸੀਜ਼ਨ ਦੀ ਮਾਤਰਾ ਵਧ ਜਾਂਦੀ ਹੈ
- ਸ਼ਵ ਆਸਣ ’ਚ ਕੁਝ ਸਮੇਂ ਲੇਟੋ ਤਾਂ ਕਿ ਮਾਸਪੇਸ਼ੀਆਂ ’ਚ ਤਣਾਅ ਘੱਟ ਹੋ ਸਕੇ ਅੱਖਾਂ ਬੰਦ ਕਰਕੇ ਸਰੀਰ ਦੇ ਅੰਗਾਂ ਨੂੰ ਮਹਿਸੂਸ ਕਰਦੇ ਹੋਏ ਸ਼ਵ ਆਸਣ ’ਚ ਲੇਟੋ
ਦਿਲ ਦੇ ਮਰੀਜਾਂ ਲਈ
ਉਂਜ ਇਨ੍ਹਾਂ ਨੂੰ ਹਰ ਪ੍ਰਕਾਰ ਦੇ ਲੋਕ ਅਜ਼ਮਾ ਸਕਦੇ ਹਨ ਫਿਰ ਵੀ:-
- ਅੱਜ ਦਾ ਯੁੱਗ ਮੁਕਾਬਲੇ ਦਾ ਯੁੱਗ ਹੈ ਉਸਨੂੰ ਆਪਣੇ ਜੀਵਨ ਦਾ ਅੰਗ ਨਾ ਬਣਾਓ ਜੋ ਹੋ ਰਿਹਾ ਹੈ, ਉਸਨੂੰ ਸਵੀਕਾਰ ਕਰੋ
- ਆਪਣੀਆਂ ਭਾਵਨਾਵਾਂ ’ਤੇ ਕੰਟਰੋਲ ਕਰਨ ਦਾ ਯਤਨ ਕਰੋ ਧਿਆਨ ਰਾਹੀਂ ਨੈਗੇਟਿਵ ਭਾਵਨਾਵਾਂ ਘੱਟ ਹੋ ਕੇ ਪੋਜੀਟਿਵ ਭਾਵਨਾਵਾਂ ਵਧ ਜਾਂਦੀਆਂ ਹਨ
- ਪਰਫੈਕਸ਼ਨਿਸਟ ਹੋਣ ਦੇ ਚੱਕਰ ’ਚ ਤਣਾਅ ਵਧ ਜਾਂਦਾ ਹੈ ਪਰਫੈਕਸ਼ਨਿਸਟ ਬਣਨ ਦੀ ਕੋਸ਼ਿਸ਼ ਨਾ ਕਰੋ
- ਆਪਣੇ ਕੰਮ ਨੂੰ ਜ਼ਿਆਦਾ ਹਿੱਸਿਆਂ ’ਚ ਵੰਡ ਕੇ ਕਰੋ ਇਕੱਠਾ ਕੰਮ ਨਾ ਨਿਪਟਾਓ
- ਬੱਚਿਆਂ ਅਤੇ ਪਾਲਤੂ ਜਾਨਵਰਾਂ ਦੇ ਨਾਲ ਖੇਡੋ
- ਨਵੀਆਂ ਥਾਵਾਂ ’ਤੇ ਘੁੰਮਣ ਜਾਓ, ਨਹੀਂ ਜਾ ਸਕਦੇ ਤਾਂ ਉਨ੍ਹਾਂ ਦੀ ਜਾਣਕਾਰੀ ਨੈੱਟ ਜਾਂ ਟੀਵੀ ਰਾਹੀਂ ਇਕੱਠੀ ਕਰਕੇ ਮਨ ਨੂੰ ਹੌਲਾ ਕਰੋ
ਬਦਲੋ ਆਪਣਾ ਲਾਈਫ ਸਟਾਈਲ
- ਮੈਦੇ ਦੇ ਤਲੇ ਖੁਰਾਕ ਪਦਾਰਥਾਂ ਦਾ ਸਨੈਕਸ ਦੇ ਰੂਪ ’ਚ ਸੇਵਨ ਨਾ ਕਰਕੇ ਮੁਰਮੁਰੇ, ਭੇਲਪੁਰੀ, ਨਟਸ ਅਤੇ ਫਰੂਟਸ ਦਾ
ਸੇਵਨ ਕਰੋ - ਪਬਲਿਕ ਟਰਾਂਸਪੋਰਟ ਵਰਤੋਂ ’ਚ ਲਿਆਉਣ ਦਾ ਯਤਨ ਕਰੋ ਤਾਂ ਕਿ ਉਸਨੂੰ ਲੈਣ ਲਈ ਤੁਹਾਨੂੰ ਉੱਥੋਂ ਤੱਕ ਪੈਦਲ ਪਹੁੰਚਣਾ ਪਵੇ ਇਸ ਬਹਾਨੇ ਸੈਰ ਹੋ ਜਾਵੇਗੀ
- ਆਫਿਸ ’ਚ ਹੋ ਤਾਂ ਛੋਟੇ-ਛੋਟੇ ਕੰਮਾਂ ਲਈ ਇੰਟਰਕਾਮ ਦੀ ਵਰਤੋਂ ਨਾ ਕਰੋ, ਖੁਦ ਉੱਠ ਕੇ ਜਾਓ
- ਸਿਗਰਟਨੋਸ਼ੀ ਨਾ ਕਰੋ, ਤੰਬਾਕੂ ਦਾ ਸੇਵਨ ਕਿਸੇ ਵੀ ਰੂਪ ’ਚ ਨਾ ਕਰੋ ਸਿਗਰਟਨੋਸ਼ੀ ਨਾਲ ਦਿਲ ਦੀ ਆਰਟਰੀਜ ’ਚ ਦਰਾਰਾਂ ਪੈ ਸਕਦੀਆਂ ਹਨ ਜੋ ਦਿਲ ਦੀ ਬਲਾਕੇਜ਼ ਦਾ ਖਤਰਾ ਵਧਾ ਸਕਦੀਆਂ ਹਨ
- ਪੈਦਲ ਤੁਰੋ ਕਸਰਤ ਆਪਣੀ ਸਮਰੱਥਾ ਅਨੁਸਾਰ ਹੀ ਕਰੋ
- ਆਪਣੇ-ਆਪ ਨੂੰ ਤਣਾਅ ’ਚ ਨਾ ਰੱਖੋ ਜਦੋਂ ਤਣਾਅ ਆਵੇ ਤਾਂ ਸੋਚੋ ਕਿ ਕੀ ਇਹ ਮੇਰੇ ਵੱਸ ’ਚ ਹੈ ਨਹੀਂ ਤਾਂ ਆਪਣਾ ਯਤਨ ਕਰਦੇ ਰਹੋ ਅਤੇ ਤਣਾਅ ਨੂੰ ਦੂਰ ਰੱਖੋ
- ਫਾਸਟ ਫੂਡ ਦੇ ਸੇਵਨ ਤੋਂ ਬਚੋ
- ਲਿਫਟ ਦੀ ਥਾਂ ਪੌੜੀਆਂ ਦੀ ਵਰਤੋਂ ਕਰੋ
- ਟੀਵੀ ’ਤੇ ਹਾਸੇ ਵਾਲੇ ਪ੍ਰੋਗਰਾਮ ਦੇਖੋ ਖੁਸ਼ ਰਹੋ -ਨੀਤੂ ਗੁਪਤਾ

































































