Overthinking

ਓਵਰਥਿੰਕਿੰਗ ਨਾਲ ਖਰਾਬ ਹੁੰਦੀ ਸਿਹਤ – ਧਰਮਾਂ ’ਚ ਕਿਹਾ ਗਿਆ ਹੈ ਕਿ ਚਿੰਤਾ ਚਿਤਾ ਸਮਾਨ ਹੈ। ਮਤਲਬ ਕਿ ਚਿੰਤਾ ’ਚ ਡੁੱਬਿਆ ਵਿਅਕਤੀ ਕਿਸੇ ਮਰੇ ਹੋਏ ਵਿਅਕਤੀ ਦੀ ਸੜਦੀ ਚਿਤਾ ਵਾਂਗ ਸੜਦਾ ਰਹਿੰਦਾ ਹੈ। ਉੱਥੇ ਦੂਜੇ ਪਾਸੇ ਚਿੰਤਾ ਕਰਨਾ, ਕਿਸੇ ਗੱਲ ਬਾਰੇ ਜ਼ਿਆਦਾ ਸੋਚਣਾ ਸਿਹਤ ਦੇ ਨਜ਼ਰੀਏ ਨਾਲ ਵੀ ਖ਼ਤਰਨਾਕ ਹੈ। ਐਕਸਪਰਟਸ ਦੀ ਮੰਨੀਏ ਤਾਂ ਜ਼ਿਆਦਾ ਸੋਚਣਾ, ਮਤਲਬ ਓਵਰਥਿੰਕਿੰਗ ਕਰਨਾ ਤੁਹਾਡੀ ਪਾਚਨ ਸ਼ਕਤੀ ਨੂੰ ਖਰਾਬ ਕਰਦਾ ਹੈ,

ਜਿਸ ਨਾਲ ਐਸੀਡਿਟੀ, ਕਦੇ ਗੈਸ, ਕਦੇ ਪੇਟ ਦਰਦ ਤੇ ਕਦੇ ਭੁੱਖ ਨਾ ਲੱਗਣਾ ਇਹ ਸਮੱਸਿਆਵਾਂ ਅੱਜ ਦੇ ਸਮੇਂ ਬਹੁਤ ਆਮ ਹੋ ਗਈਆਂ ਹਨ। ਮੈਡੀਕਲ ਸਾਇੰਸ ਅਤੇ ਆਯੁਰਵੇਦ ਦੋਵੇਂ ਮੰਨਦੇ ਹਨ ਕਿ ਦਿਮਾਗ ਅਤੇ ਪੇਟ ਦਾ ਰਿਸ਼ਤਾ ਬਹੁਤ ਡੂੰਘਾ ਹੈ, ਇਸ ਨੂੰ ਬ੍ਰੇਨ-ਗਟ ਕੁਨੈਕਸ਼ਨ ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਸਾਡਾ ਦਿਮਾਗ ਅਤੇ ਪਾਚਨ ਤੰਤਰ ਲਗਾਤਾਰ ਇੱਕ-ਦੂਜੇ ਨਾਲ ਗੱਲਬਾਤ ਕਰਦੇ ਰਹਿੰਦੇ ਹਨ ਜਦੋਂ ਅਸੀਂ ਸ਼ਾਂਤ ਰਹਿੰਦੇ ਹਾਂ, ਤਾਂ ਪਾਚਨ ਪ੍ਰਕਿਰਿਆ ਆਮ ਰਹਿੰਦੀ ਹੈ, ਪਰ ਜਿਵੇਂ ਹੀ ਅਸੀਂ ਲੋੜ ਤੋਂ ਜ਼ਿਆਦਾ ਸੋਚਣ ਲੱਗਦੇ ਹਾਂ, ਇਹ ਸੰਤੁਲਨ ਵਿਗੜਨ ਲੱਗਦਾ ਹੈ।

ਅੱਜ ਦੇ ਸਮੇਂ ’ਚ ਓਵਰਥਿੰਕਿੰਗ ਭਾਵ ਜ਼ਰੂਰਤ ਤੋਂ ਜ਼ਿਆਦਾ ਸੋਚਣਾ ਲਗਭਗ ਹਰ ਵਿਅਕਤੀ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। ਛੋਟੀ ਜਿਹੀ ਗੱਲ ਹੋਵੇ ਜਾਂ ਵੱਡਾ ਫੈਸਲਾ, ਦਿਮਾਗ ਵਾਰ-ਵਾਰ ਉਸੇ ’ਤੇ ਅੜ ਜਾਂਦਾ ਹੈ। ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਪ੍ਰੀਖਿਆ, ਇੰਟਰਵਿਊ, ਆਫਿਸ ਪ੍ਰੈਜ਼ੈਂਟੇਸ਼ਨ ਜਾਂ ਕਿਸੇ ਇਮੋਸ਼ਨਲ ਟੈਨਸ਼ਨ ਦੌਰਾਨ ਪੇਟ ’ਚ ਗੜਬੜੀ ਹੋਣ ਲੱਗਦੀ ਹੈ। ਕੁਝ ਲੋਕਾਂ ਨੂੰ ਵਾਰ-ਵਾਰ ਟਾਇਲੇਟ ਜਾਣਾ ਪੈਂਦਾ ਹੈ ਤੇ ਕੁਝ ਦਾ ਪੇਟ ਬਿਲਕੁਲ ਜਕੜਿਆ ਜਾਂਦਾ ਹੈ। ਇਹ ਸਭ ਓਵਰਥਿੰਕਿੰਗ ਕਾਰਨ ਹੁੰਦਾ ਹੈ। ਦਰਅਸਲ ਜ਼ਿਆਦਾ ਸੋਚਣ ਨਾਲ ਸਰੀਰ ’ਚ ਕਾਰਟੀਸੋਲ ਤੇ ਐਡੇ੍ਰਨਾਲਾਈਨ ਵਰਗੇ ਸਟਰੈੱਸ ਹਾਰਮੋਨ ਰਿਲੀਜ਼ ਹੁੰਦੇ ਹਨ। ਇਹ ਹਾਰਮੋਨ ਸਰੀਰ ਨੂੰ ਖਤਰੇ ਨਾਲ ਨਜਿੱਠਣ ਲਈ ਤਿਆਰ ਕਰਦੇ ਹਨ ਪਰ ਪਾਚਨ ਨੂੰ ਤਰਜ਼ੀਹ ਨਹੀਂ ਦਿੰਦੇ।

ਪਾਚਨ ’ਤੇ ਓਵਰਥਿੰਕਿੰਗ ਦਾ ਅਸਰ:

ਓਵਰਥਿੰਕਿੰਗ ਅਤੇ ਮਾਨਸਿਕ ਤਣਾਅ ਦਾ ਅਸਰ ਸਿਰਫ਼ ਪੇਟ ਦੇ ਮੂਵਮੈਂਟ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਇਹ ਗਟ ਬੈਕਟੀਰੀਆ ਨੂੰ ਵੀ ਪ੍ਰਭਾਵਿਤ ਕਰਦਾ ਹੈ। ਅੰਤੜੀਆਂ ’ਚ ਮੌਜੂਦ ਚੰਗੇ ਬੈਕਟੀਰੀਆ ਪਾਚਨ ਤੇ ਇਮਿਊਨਿਟੀ ਲਈ ਬਹੁਤ ਜ਼ਰੂਰੀ ਹੁੰਦੇ ਹਨ। ਲੰਮੇ ਸਮੇਂ ਤੱਕ ਤਣਾਅ ’ਚ ਰਹਿਣ ਨਾਲ ਇਨ੍ਹਾਂ ਬੈਕਟੀਰੀਆ ਦਾ ਸੰਤੁਲਨ ਵਿਗੜ ਸਕਦਾ ਹੈ, ਜਿਸ ਨਾਲ ਪਾਚਨ ਕਮਜ਼ੋਰ ਹੋ ਜਾਂਦਾ ਹੈ, ਇਮਿਊਨਿਟੀ ’ਤੇ ਅਸਰ ਪੈਂਦਾ ਹੈ ਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਵਾਰ-ਵਾਰ ਹੋਣ ਲੱਗਦੀਆਂ ਹਨ।

Also Read:  Gud Ke Gulgule: ਪੰਜਾਬ ਕੇ ਗੁਲਗੁਲੇ

ਬਲੱਡ ਫਲੋ ’ਤੇ ਅਸਰ:

ਤਣਾਅ ਦੀ ਸਥਿਤੀ ’ਚ ਸਰੀਰ ਫਾਈਟ ਜਾਂ ਫਲਾਈਟ ਮੋਡ ’ਚ ਚਲਾ ਜਾਂਦਾ ਹੈ, ਜਿਸ ਨਾਲ ਦਿਮਾਗ ਅਤੇ ਮਾਸਪੇਸ਼ੀਆਂ ਨੂੰ ਜ਼ਿਆਦਾ ਖੂਨ ਮਿਲਣ ਲੱਗਦਾ ਹੈ ਅਤੇ ਪੇਟ ਅਤੇ ਅੰਤੜੀਆਂ ਨੂੰ ਘੱਟ, ਇਸ ਨਾਲ ਪਾਚਨ ਕਿਰਿਆ ਕਮਜ਼ੋਰ ਹੋ ਜਾਂਦੀ ਹੈ ਤੇ ਭਾਰੀਪਣ ਮਹਿਸੂਸ ਹੁੰਦਾ ਹੈ।

ਨੀਂਦ ’ਤੇ ਅਸਰ:

ਓਵਰਥਿੰਕਿੰਗ ਕਰਨ ਵਾਲੇ ਲੋਕ ਅਕਸਰ ਦੇਰ ਤੱਕ ਜਾਗਦੇ ਰਹਿੰਦੇ ਹਨ ਤੇ ਨੀਂਦ ਪੂਰੀ ਨਹੀਂ ਲੈ ਸਕਦੇ। ਨੀਂਦ ਦੀ ਕਮੀ ਨਾਲ ਪਾਚਨ ਐਂਜ਼ਾਈਮਸ ਦਾ ਬੈਲੇਂਸ ਵਿਗੜਦਾ ਹੈ, ਜਿਸ ਨਾਲ ਅਗਲਾ ਦਿਨ ਪੇਟ ਲਈ ਹੋਰ ਮੁਸ਼ਕਲ ਹੋ ਜਾਂਦਾ ਹੈ।

ਓਵਰਥਿੰਕਿੰਗ ਕੀ ਹੁੰਦੀ ਹੈ?

ਓਵਰਥਿੰਕਿੰਗ, ਜ਼ਿਆਦਾ ਸੋਚਣਾ ਭਾਵ ਕਿਸੇ ਗੱਲ ਨੂੰ ਵਾਰ-ਵਾਰ ਦਿਮਾਗ ’ਚ ਦੁਹਰਾਉਣਾ, ਭਵਿੱਖ ਦੀ ਚਿੰਤਾ ਕਰਨਾ, ਹਰ ਸਥਿਤੀ ਦੇ ਨੈਗੇਟਿਵ ਪਹਿਲੂ ’ਤੇ ਫੋਕਸ ਕਰਨਾ। ਅਜਿਹੇ ਲੋਕ ਜ਼ਲਦੀ ਤਣਾਅ ’ਚ ਆ ਜਾਂਦੇ ਹਨ, ਮਨ ਕਦੇ ਸ਼ਾਂਤ ਨਹੀਂ ਰਹਿੰਦਾ, ਦਿਮਾਗ ਲਗਾਤਾਰ ਐਕਟਿਵ ਮੋਡ ’ਚ ਰਹਿੰਦਾ ਹੈ। ਓਵਰਥਿੰਕਿੰਗ ਉਹ ਸਥਿਤੀ ਹੈ, ਜਿਸ ’ਚ ਵਿਅਕਤੀ ਕਿਸੇ ਗੱਲ ’ਤੇ ਲੋੜ ਤੋਂ ਜ਼ਿਆਦਾ ਅਤੇ ਵਾਰ-ਵਾਰ ਸੋਚਦਾ ਰਹਿੰਦਾ ਹੈ, ਜਿਸ ਨਾਲ ਮਾਨਸਿਕ ਤਣਾਅ ਵਧਦਾ ਹੈ

ਪਾਚਨ ਸੁਧਾਰਨ ਲਈ ਸੋਚ ’ਤੇ ਕਿਵੇਂ ਲਾਈਏ ਰੋਕ:

  • ਮੈਡੀਟੇਸ਼ਨ ਅਤੇ ਯੋਗਾ ਨੂੰ ਆਪਣੇ ਰੁਟੀਨ ’ਚ ਸ਼ਾਮਲ ਕਰੋ।
  • ਖਾਣਾ ਖਾਂਦੇ ਸਮੇਂ ਮੋਬਾਇਲ ਅਤੇ ਟੈਨਸ਼ਨ ਤੋਂ ਦੂਰ ਰਹੋ।
  • ਰੋਜ਼ 10-15 ਮਿੰਟ ਲੰਮੇ ਸਾਹ ਲਓ ਅਤੇ ਧਿਆਨ ਕਰੋ।
  • ਹਲਕੀ ਐਕਸਰਸਾਈਜ਼ ਜਾਂ ਸਵੇਰ ਦੀ ਸੈਰ ਨੂੰ ਨਿਯਮਿਤ ਅਪਣਾਓ।
  • ਸਮੇਂ ਸਿਰ ਸੌਣ ਦੀ ਆਦਤ ਪਾਓ ਤੇ ਗੂੜ੍ਹੀ ਨੀਂਦ ਲਓ।
  • ਬਹੁਤ ਮਸਾਲੇਦਾਰ ਤੇ ਤਲਿਆ-ਭੁੰਨਿ੍ਹਆ ਭੋਜਨ ਘੱਟ ਕਰੋ।
  • ਆਪਣੀ ਚਿੰਤਾ ਕਿਸੇ ਨਾਲ ਸ਼ੇਅਰ ਕਰਨਾ ਸਿੱਖੋ।

ਡਾਕਟਰ ਨੂੰ ਮਿਲੋ:

ਜੇਕਰ ਓਵਰਥਿੰਕਿੰਗ ਨਾਲ ਪੇਟ ਦੀ ਸਮੱਸਿਆ ਲੰਮੇ ਸਮੇਂ ਤੱਕ ਬਣੀ ਰਹੇ, ਵਜ਼ਨ ਤੇਜ਼ੀ ਨਾਲ ਘਟੇ, ਲਗਾਤਾਰ ਉਲਟੀਆਂ, ਖੂਨ ਆਉਣਾ ਜਾਂ ਤੇਜ਼ ਦਰਦ ਹੋਵੇ ਤਾਂ ਤੁਰੰਤ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ।

Also Read:  ਫਿਰ ਵਾਪਸ ਆ ਰਿਹਾ ਪੁਰਾਣੇ ਜ਼ਮਾਨੇ ਦੇ ਬਰਤਨਾਂ ਦਾ ਚਲਨ