ਸਮੇਂ ਤੋਂ ਪਹਿਲਾਂ ਕੁਝ ਨਹੀਂ
ਹਰ ਕੰਮ ਆਪਣੇ ਸਮੇਂ ’ਤੇ ਹੀ ਹੁੰਦਾ ਹੈ ਅਸੀਂ ਕਿੰਨਾ ਵੀ ਜ਼ੋਰ ਲਗਾ ਲਈਏ, ਕਿੰਨੀਆਂ ਹੀ ਮੰਨਤਾਂ ਮੰਨ ਲਈਏ, ਇਸ ਯੂਨੀਵਰਸਲ ਸੱਚ ਨੂੰ ਕਦੇ ਨਹੀਂ ਬਦਲ ਸਕਦੇ ਇਹ ਸੰਪੂਰਨ ਸ੍ਰਿਸ਼ਟੀ ਵੀ ਇੱਕੋ ਹੀ ਦਿਨ ’ਚ ਨਹੀਂ ਬਣ ਗਈ ਸੀ ਉਸ ਦਾ ਵੀ ਵਿਕਾਸ ਲੜੀਵਾਰ ਹੋਇਆ ਸੀ
ਅਸੀਂ ਆਪਣੇ ਇਸ ਭੌਤਿਕ ਜੀਵਨ ’ਚ ਦੇਖਦੇ ਹਾਂ ਕਿ ਕਿਸਾਨ ਜ਼ਮੀਨ ’ਤੇ ਹਲ ਚਲਾ ਕੇ ਤਿਆਰ ਕਰਦਾ ਹੈ ਫਿਰ ਉਸ ’ਚ ਬੀਜ ਪਾਉਂਦਾ ਹੈ ਕੁਝ ਸਮੇਂ ਬਾਅਦ ਬੀਜ ਅੰਕੁਰਿਤ ਹੁੰਦਾ ਹੈ
ਅਤੇ ਉਦੋਂ ਉਹ ਇੱਕ ਨੰਨ੍ਹੇ ਪੌਦੇ ਦਾ ਰੂਪ ਲੈਂਦਾ ਹੈ ਉਸ ਤੋਂ ਬਾਅਦ ਸਮਾਂ ਬੀਤਦੇ ਉਹ ਨੰਨ੍ਹਾ ਪੌਦਾ ਇੱਕ ਵੱਡਾ ਰੁੱਖ ਬਣ ਜਾਂਦਾ ਹੈ ਬੀਜ ਤੋਂ ਬਣਿਆ ਇਹ ਵੱਡਾ ਰੁੱਖ ਕਿਸੇ ਕਿਸਾਨ ਦੇ ਦਿਨ-ਰਾਤ ਅਣਥੱਕ ਮਿਹਨਤ, ਦੇਖਰੇਖ ਅਤੇ ਖਾਦ-ਪਾਣੀ ਦੇਣ ਦਾ ਨਤੀਜਾ ਹੁੰਦਾ ਹੈ ਇਹ ਰੁੱਖ ਆਪਣੇ ਸਮੇਂ ’ਤੇ ਹੀ ਫਲ ਦਿੰਦੇ ਹਨ
ਇਸੇ ਭਾਵ ਨੂੰ ਪ੍ਰਗਟ ਕਰਦਾ ਹੋਇਆ ਸਭਾਰਤ੍ਰਿਜਨਸ਼ਤਕ ਦਾ ਇਹ ਸਲੋਕ ਹੈ-
ਦੋਹਦੈਰਾਲਬਾਲੈਸਚ ਕਿਯਦ ਵ੍ਰਕਸ਼ਾਨੁਪਾਸਮਹੇ
ਤੇ ਤੁ ਕਾਲੰ ਪ੍ਰਤੀਯੰਤੇ ਫਲਪੁਸ਼ਪਸਮਾਗਮੇ
ਭਾਵ ਰੁੱਖ ਦੀ ਸਿੰਚਾਈ ਕਰਨਾ, ਮੇਡ ਬਣਾਉਣ ਆਦਿ ਕਿੰਨਾ ਵੀ ਯਤਨ ਕਰੋ, ਰੁੱਖ ਸਮਾਂ ਆਉਣ ’ਤੇ ਹੀ ਫਲ ਦਿੰਦੇ ਹਨ ਬੱਚਾ ਪੈਦਾ ਹੁੰਦੇ ਹੀ ਨੌਜਵਾਨ ਨਹੀਂ ਹੁੰਦਾ ਸਾਲਾਂ ਤੱਕ ਮਾਤਾ-ਪਿਤਾ ਉਸ ਦੀ ਦੇਖਰੇਖ ਕਰਦੇ ਹਨ, ਉਸ ਨੂੰ ਪੜ੍ਹਾ-ਲਿਖਾ ਕੇ ਯੋਗ ਬਣਾਉਂਦੇ ਹਨ ਇਸ ਪ੍ਰਕਿਰਿਆ ਤੋਂ ਲੰਘਦਾ ਹੋਇਆ ਇੱਕ ਬੱਚਾ ਵੀਹ-ਪੱਚੀ ਸਾਲ ਦਾ ਨੌਜਵਾਨ ਬਣਦਾ ਹੈ ਇਸੇ ਤਰ੍ਹਾਂ ਜਦੋਂ ਬੱਚਾ ਨਰਸਰੀ ਕਲਾਸ ’ਚ ਸਕੂਲ ’ਚ ਦਾਖਲਾ ਲੈਂਦਾ ਹੈ ਤਾਂ ਇੱਕ ਹੀ ਸਾਲ ’ਚ ਬਾਰਵ੍ਹੀਂ ਕਲਾਸ ਪਾਸ ਨਹੀਂ ਕਰਦਾ ਸਗੋਂ 14 ਸਾਲ ਤੱਕ ਅਣਥੱਕ ਮਿਹਨਤ ਕਰਨ ਤੋਂ ਬਾਅਦ ਹੀ ਸਕੂਲ ਪਾਸ ਕਰਦਾ ਹੈ ਅਤੇ ਫਿਰ ਕਾਲਜ ’ਚ ਦਾਖਲਾ ਲੈਂਦਾ ਹੈ
ਇਸ ਸੱਚ ਹੈ ਕਿ ਜੋ ਰਾਤ ਬੀਤ ਜਾਂਦੀ ਹੈ ਉਹ ਵਾਪਸ ਨਹੀਂ ਆਉਂਦੀ ਇਸੇ ਤਰ੍ਹਾਂ ਠੀਕ ਸਮੇਂ ’ਤੇ ਜੇਕਰ ਕੰਮ ਪੂਰਾ ਨਾ ਕੀਤਾ ਜਾਵੇ ਤਾਂ ਉਹ ਫਲਦਾਇਕ ਨਹੀਂ ਹੋ ਪਾਉਂਦਾ ਇਸ ਲਈ ਕਿਹਾ ਗਿਆ ਹੈ-
‘ਕਾਲੇ ਖਲੁ ਸਮਾਰਬਧਾ: ਫਲੰ ਬਧਨੰਤਿ ਨੀਤਯ:’
ਭਾਵ ਸਮੇਂ ’ਤੇ ਜੇਕਰ ਆਪਣੀਆਂ ਨੀਤੀਆਂ ਨੂੰ ਲਾਗੂ ਕੀਤਾ ਜਾਵੇ ਤਾਂ ਉਹ ਫਲਦਾਈ ਹੁੰਦੀਆਂ ਹਨ
ਜੋ ਮਨੁੱਖ ਸਮੇਂ ਦਾ ਮਹੱਤਵ ਸਮਝਦੇ ਹੋਏ ਉਸ ਦੇ ਅਨੁਸਾਰ ਆਪਣੀਆਂ ਯੋਜਨਾਵਾਂ ਬਣਾਉਂਦਾ ਹੈ, ਉਹ ਜੀਵਨ ’ਚ ਸਦਾ ਸਫਲਤਾ ਦਾ ਮੁੱਖ ਦੇਖਦਾ ਹੈ ਅਸਫਲਤਾ ਉਸ ਦੇ ਕੋਲ ਨਹੀਂ ਆਉਂਦੀ ਸਮਾਂ ਕਦੇ ਵੀ ਕਿਸੇ ਦਾ ਪੱਖਪਾਤ ਨਹੀਂ ਕਰਦਾ ਸਭ ਨਾਲ ਬਰਾਬਰ ਵਿਹਾਰ ਕਰਦਾ ਹੈ
ਸਮਾਂ ਜੀਵਨ ’ਚ ਬਹੁਤ ਕੁਝ ਦਿਖਾਉਂਦਾ ਹੈ ਉਹ ਰਾਜੇ ਨੂੰ ਰੰਕ ਬਣਾ ਦਿੰਦਾ ਹੈ ਅਤੇ ਰੰਕ ਨੂੰ ਰਾਜਾ ਦੂਜੇ ਸ਼ਬਦਾਂ ’ਚ ਕਹੋ ਤਾਂ ਸਮਾਂ ਸ਼ਕਤੀਸ਼ਾਲੀ ਨੂੰ ਨਿਰਬਲ ਅਤੇ ਨਿਰਬਲ ਨੂੰ ਪਲਕ ਝਪਕਦੇ ਹੀ ਸ਼ਕਤੀਸ਼ਾਲੀ ਬਣਾ ਦਿੰਦਾ ਹੈ ਇਹ ਵੱਡੇ-ਵੱਡੇ ਸਮਰਾਜਾਂ ਦੇ ਖਤਮ ਹੋਣ ਦਾ ਗਵਾਹ ਹੈ ਕਿੰਨੀਆਂ ਹੀ ਸੱਭਿਆਤਾਵਾਂ ਨੂੰ ਇਸ ਨੇ ਨਸ਼ਟ ਹੁੰਦੇ ਹੋਏ ਦੇਖਿਆ ਹੈ ਫਿਰ ਮਨੁੱਖ ਕੀ ਚੀਜ਼ ਹੈ ਇਸ ਦੇ ਸਾਹਮਣੇ?
ਇਸ ਸੱਚ ਤੋਂ ਮੂੰਹ ਨਹੀਂ ਮੋੜ ਸਕਦੇ ਕਿ ਸਮਾਂ ਸਾਡਾ ਮਿੱਤਰ ਨਹੀਂ ਹੈ ਉਸ ਨੂੰ ਮਿੱਤਰ ਬਣਾਉਣਾ ਪੈਂਦਾ ਹੈ ਉਹ ਕਦੇ ਵੀ ਸਾਡੇ ਇੰਤਜ਼ਾਰ ’ਚ ਪਲਕਾਂ ਵਿਛਾ ਕੇ ਨਹੀਂ ਬੈਠਦਾ ਹੈ ਸਗੋਂ ਸਾਨੂੰ ਹੀ ਉਸ ਦੇ ਨਾਲ ਕਦਮ ਮਿਲਾ ਕੇ ਚੱਲਣਾ ਪੈਂਦਾ ਹੈ ਉਹ ਹੀ ਆਪਣੀ ਲਗਾਤਾਰ ਰਫ਼ਤਾਰ ਨਾਲ ਦਿਨ-ਰਾਤ ਬਿਨਾਂ ਆਰਾਮ ਕੀਤੇ ਚੱਲਦਾ ਹੀ ਜਾ ਰਿਹਾ ਹੈ ਇਹ ਸਾਡੀ ਸਮਝਦਾਰੀ ਹੈ ਕਿ ਅਸੀਂ ਉਸ ਦੇ ਸਹਾਰੇ ਜੀਵਨ ’ਚ ਉਹ ਸਭ ਕੁਝ ਪ੍ਰਾਪਤ ਕਰ ਸਕੀਏ, ਜਿਸ ਦੀ ਅਸੀਂ ਕਾਮਨਾ ਕਰਦੇ ਹਾਂ
ਜੇਕਰ ਮਨੁੱਖ ਸਮੇਂ ਦਾ ਮੁੱਲ ਪਛਾਣ ਲਵੇ ਤਾਂ ਸਫਲਤਾ ਦੀਆਂ ਪੌੜੀਆਂ ’ਤੇ ਚੜ੍ਹਨ ਤੋਂ ਉਸ ਨੂੰ ਕੋਈ ਨਹੀਂ ਰੋਕ ਸਕਦਾ, ਨਹੀਂ ਤਾਂ ਉਸ ਨੂੰ ਜੀਵਨ ’ਚ ਹਰ ਕਦਮ ’ਤੇ ਅਸਫਲਤਾ ਦਾ ਹੀ ਸਵਾਦ ਚੱਖਣਾ ਪੈਂਦਾ ਹੈ ਜੇਕਰ ਸਾਡੇ ’ਚ ਐਨੀ ਸਮਰੱਥਾ ਹੈ ਕਿ ਅਸੀਂ ਸਮੇਂ ਦੀ ਰੇਤ ’ਤੇ ਆਪਣੇ ਨਿਸ਼ਾਨ ਛੱਡ ਕੇ ਇਸ ਦੁਨੀਆਂ ਤੋਂ ਵਿਦਾ ਲੈ ਸਕਦੇ ਹਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਉਦਾਹਰਨ ਬਣ ਸਕਦੇ ਹਾਂ
ਚੰਦਰ ਪ੍ਰਭਾ ਸੂਦ