ਕਾਜਲ ਲਾਉਣ ਦੇ ਤਰੀਕੇ ਅੱਖਾਂ ਨੂੰ ਬਣਾਉਣਗੇ ਮਨਮੋਹਕ methods-of-applying-mascara-will-make-eyes-attractive
ਕਾਜਲ ਮੋਟਾ ਅਤੇ ਪਲਕਾਂ ਦੇ ਹੇਠਾਂ ਫੈਲਾ ਕੇ ਲਾਓ ਪਲਕਾਂ ਦੇ ਕਿਨਾਰੇ ‘ਤੇ ਉਸ ਨਾਲ ਵਿੰਗ ਬਣਾਓ ਅਤੇ ਉੱਪਰੀ ਪਲਕ ‘ਤੇ ਵੀ ਕਾਜਲ ਲਾਉਣ ਤੋਂ ਬਾਅਦ ਲਿਕਵਿਡ ਲਾਇਨਰ ਨਾਲ ਆਊਟਲਾਇਨ ਬਣਾਓ ਪਲਕਾਂ ਦੇ ਕਿਨਾਰੇ ‘ਤੇ ਲਾਇਨਰ ਥੋੜ੍ਹਾ ਬਾਹਰ ਕੱਢੋ ਇਸ ਨਾਲ ਅੱਖਾਂ ਬੇਹੱਦ ਆਕਰਸ਼ਕ ਅਤੇ ਖੂਬਸੂਰਤ ਨਜ਼ਰ ਆਉਂਦੀ ਹੈ
ਬਿਨਾਂ ਕਾਜਲ ਦੇ ਆਈ ਮੈਕਅੱਪ ਕੰਪਲੀਟ ਨਹੀਂ ਹੁੰਦਾ ਤੁਸੀਂ ਕੋਈ ਮੈਕਅੱਪ ਨਹੀਂ ਕੀਤਾ ਹੈ, ਪਰ ਸਿਰਫ਼ ਕਾਜਲ ਲਾਇਆ ਹੈ ਤਾਂ ਉਸ ਨਾਲ ਵੀ ਤੁਹਾਡੀ ਖੂਬਸੂਰਤੀ ਵਧ ਜਾਂਦੀ ਹੈ ਸਿੰਪਲ ਕਾਜਲ ਲਾ ਕੇ ਅੱਖਾਂ ਨੂੰ ਅਟ੍ਰੈਕਟਿਵ ਬਣਾਇਆ ਜਾ ਸਕਦਾ ਹੈ, ਪਰ ਕਾਜਲ ਨੂੰ ਜੇਕਰ ਥੋੜ੍ਹਾ ਵੱਖ ਸਟਾਇਲ ‘ਚ ਲਾਇਆ ਜਾਵੇ ਤਾਂ ਇਸ ਨਾਲ ਅੱਖਾਂ ਦੀ ਖੂਬਸੂਰਤੀ ‘ਚ ਚਾਰ ਚੰਨ ਲੱਗ ਜਾਂਦਾ ਹੈ
Table of Contents
ਬਿਹਤਰੀਨ ਲੁੱਕ:
ਕਾਜਲ ਨਾਲ ਅੱਖਾਂ ਨੂੰ ਬਿਹਤਰੀਨ ਲੁੱਕ ਦੇਣਾ ਹੈ, ਤਾਂ ਹੇਠਲੀ ਪਲਕ ‘ਤੇ ਕਾਜਲ ਨੂੰ ਥੋੜ੍ਹਾ ਬਾਹਰ ਵੱਲ ਫੈਲਾ ਕੇ ਲਾਓ ਭਾਵ ਕਾਜਲ ਨੂੰ ਮੋਟਾ ਲਾਓ ਪਲਕਾਂ ਦੇ ਆਊਟਰ ਕਾਰਨਰ ਨਾਲ ਇਨਰ ਕਾਰਨਰ ਵੱਲ ਲੈ ਜਾਂਦੇ ਹੋਏ ਕਾਜਲ ਲਾਓ ਉੱਪਰੀ ਪਲਕ ਦੀ ਵਾਟਰ ਲਾਇਨ ‘ਤੇ ਵੀ ਕਾਜਲ ਲਾਓ
ਸਮਜ ਲੁੱਕ:
ਵੈਸੇ ਤਾਂ ਆਮ ਤੌਰ ‘ਤੇ ਕਾਜਲ ਨੂੰ ਸਮਜ ਹੋਣ ਤੋਂ ਬਚਾਉਣ ਦੇ ਤਰੀਕੇ ਦੱਸੇ ਜਾਂਦੇ ਹਨ, ਪਰ ਸਮਜ ਲੁੱਕ ਵੀ ਚੰੰਗਾ ਲੱਗਦਾ ਹੈ ਤੁਹਾਨੂੰ ਜੇਕਰ ਇਹ ਪਸੰਦ ਹੈ ਤਾਂ ਤੁਸੀਂ ਕਾਜਲ ਨੂੰ ਅੱਖ ਦੇ ਆਊਟਰ ਕਾਰਨਰ ‘ਤੇ ਥੋੜ੍ਹਾ ਸਮਜ ਕਰਦੇ ਹੋਏ ਲਾਓ ਅਤੇ ਇਸ ਨੂੰ ਵਾਟਰ ਲਾਇਨ ਦੇ ਥੋੜ੍ਹਾ ਹੇਠਾਂ ਲੈ ਜਾਓ ਉੱਪਰੀ ਲੈਸ਼ ਲਾਇਨ ‘ਤੇ ਵੀ ਇਸ ਤਰ੍ਹਾਂ ਕਾਜਲ ਲਾ ਕੇ ਇੱਕ ਰਾਊਂਡ ਇਫੈਕਟ ਦਿਓ ਮਸਕਾਰਾ ਲਾ ਕੇ ਆਈ-ਮੈਕਅੱਪ ਕੰਪਲੀਟ ਕਰੋ
ਕਲਰਫੁੱਲ ਕਾਜਲ:
ਬਲੈਕ ਕਾਜਲ ਤਾਂ ਤੁਸੀਂ ਹਮੇਸ਼ਾ ਹੀ ਯੂਜ਼ ਕਰਦੇ ਹੋ, ਕੁਝ ਡਿਫਰੈਂਟ ਟਰਾਈ ਕਰਨਾ ਹੈ ਤਾਂ ਕਲਰਫੁੱਲ ਕਾਜਲ ਲਾਓ ਕਿਸੇ ਖਾਸ ਮੌਕੇ ‘ਤੇ ਤਿਆਰ ਹੋਣ ਜਾ ਰਹੇ ਹੋ ਤਾਂ ਕਲਰਫੁੱਲ ਕਾਜਲ ਤੁਹਾਨੂੰ ਖੂਬਸੂਰਤੀ ਅਤੇ ਨਿਖਾਰ ਦੇਵੇਗਾ
ਆਕਰਸ਼ਕ ਵਿੰਗਡ:
ਕਾਜਲ ਮੋਟਾ ਅਤੇ ਪਲਕਾਂ ਦੇ ਹੇਠਾਂ ਫੈਲਾ ਕੇ ਲਾਓ ਪਲਕਾਂ ਦੇ ਕਿਨਾਰਿਆਂ ‘ਤੇ ਉਸ ਨਾਲ ਵਿੰਗ ਬਣਾਓ ਅਤੇ ਉੱਪਰੀ ਪਲਕ ‘ਤੇ ਵੀ ਕਾਜਲ ਲਾਉਣ ਤੋਂ ਬਾਅਦ ਲਿਕਵਿਡ ਲਾਇਨਰ ਨਾਲ ਆਊਟ-ਲਾਇਨ ਬਣਾਓ ਪਲਕਾਂ ਦੇ ਕਿਨਾਰੇ ‘ਤੇ ਲਾਇਨਰ ਥੋੜ੍ਹਾ ਬਾਹਰ ਕੱਢੋ ਇਸ ਨਾਲ ਅੱਖਾਂ ਬੇਹੱਦ ਆਕਰਸ਼ਕ ਅਤੇ ਖੂਬਸੂਰਤ ਨਜ਼ਰ ਆਉਂਦੀਆਂ ਹਨ
ਸ਼ਾਰਪ ਵਿੰਗ:
ਕਾਜਲ ਨੂੰ ਹੇਠਲੀਆਂ ਪਲਕਾਂ ‘ਤੇ ਮੋਟਾ ਲਾਉਣ ਤੋਂ ਬਾਅਦ ਕਿਨਾਰੇ ਤੋਂ ਬਾਹਰ ਖਿੱਚੋ ਭਾਵ ਆਊਟਰ ਕਾਰਨਰ ‘ਤੇ ਕਾਜਲ ਨਾਲ ਸ਼ਾਰਪ ਵਿੰਗ ਬਣਾਓ ਅਤੇ ਫਿਰ ਕਾਜਲ ਨੂੰ ਹੀ ਲਾਇਨਰ ਵਾਂਗ ਇਸਤੇਮਾਲ ਕਰੋ ਇਨਰ ਕਾਰਨਰ ‘ਤੇ ਪਤਲੀ ਲਾਇਨ ਅਤੇ ਆਊਟਰ ਕਾਰਨਰ ‘ਤੇ ਮੋਟੀ ਲਾਇਨ ਬਣਾਉਂਦੇ ਹੋਏ ਕਾਜਲ ਲਾਓ ਜੇਕਰ ਤੁਹਾਡੇ ਕੋਲ ਸਮਾਂ ਹੈ
ਅਤੇ ਤੁਸੀਂ ਆਪਣੀਆਂ ਅੱਖਾਂ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ, ਤਾਂ ਸਿੰਪਲ ਕਾਜਲ ਦੀ ਬਜਾਇ ਕਾਜਲ ਨੂੰ ਕੁਝ ਇਸ ਤਰ੍ਹਾਂ ਵੱਖੋ-ਵੱਖਰੇ ਅੰਦਾਜ਼ ‘ਚ ਲਾ ਸਕਦੇ ਹੋ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.