ਡਿਜ਼ੀਟਲ ਸਕ੍ਰੀਨ ਦਾ ਅਨੁਸ਼ਾਸਨ
ਇਹ ਮੰਨਣ ’ਚ ਕਿਸੇ ਵੀ ਤਰ੍ਹਾਂ ਨਾਲ ਗੁਰੇਜ਼ ਨਹੀਂ ਹੈ ਕਿ ਹਾਲਾਤ ਆਮ ਹੋਣ ਤੱਕ ਆਨਲਾਈਨ ਪੜ੍ਹਾਈ ਇੱਕ ਮਜ਼ਬੂਤ ਬਦਲ ਦੇ ਤੌਰ ’ਤੇ ਸਾਹਮਣੇ ਆਇਆ ਹੈ ਪਰ ਪੜ੍ਹਾਈ ਦੀ ਇਸ ਨਵੀਂ ਤਕਨੀਕ ’ਚ ਸਭ ਤੋਂ ਵੱਡਾ ਖਤਰਾ ਬੱਚਿਆਂ ਦੇ ਸਕ੍ਰੀਨ ਟਾਈਮ ਦਾ ਵਧਣਾ ਹੈ
ਡਿਜ਼ੀਟਲ ਡਿਟਾਕਸ ਸ਼ਬਦ ਅੱਜ-ਕੱਲ੍ਹ ਬਹੁਤ ਚਲਣ ’ਚ ਹੈ ਸਾਡੇ ’ਚੋਂ ਬਹੁਤ ਸਾਰੇ ਲੋਕ ਹੋਣਗੇ, ਜਿਨ੍ਹਾਂ ਨੇ ਇਹ ਸ਼ਬਦ ਤਾਂ ਸੁਣਿਆ ਹੋਵੇਗਾ ਪਰ ਕਈ ਲੋਕਾਂ ਨੂੰ ਇਸ ਦਾ ਮਤਲਬ ਨਹੀਂ ਪਤਾ ਹੋਵੇਗਾ ਡਿਜ਼ੀਟਲ ਡਿਟਾਕਸ ਦਾ ਮਤਲਬ ਹੈ ਕਿ ਕਿਸੇ ਵੀ ਹੋਰ ਬੁਰੀ ਆਦਤ ਦੀ ਤਰ੍ਹਾਂ ਡਿਜ਼ੀਟਲ ਡਿਵਾਈਸੇਜ਼ ਤੋਂ ਵੀ ਦੂਰੀ ਬਣਾਉਣਾ ਡਿਜੀਟਲ ਡਿਟਾਕਸ ਉਸ ਸਮੇਂ ਨੂੰ ਕਹਿੰਦੇ ਹਨ, ਜਦੋਂ ਇੱਕ ਵਿਅਕਤੀ ਕੁਝ ਸਮੇਂ ਲਈ ਟੈੱਕ ਡਿਵਾਈਸੇਜ਼ ਦੀ ਵਰਤੋਂ ਨਾ ਕਰੇ ਡਿਜ਼ੀਟਲ ਡਿਟਾਕਸ ਦਾ ਇੱਕ ਹੀ ਨਿਯਮ ਹੈ ਕਿ ਇਸ ਦੌਰਾਨ ਸਮਾਰਟਫੋਨ, ਟੀਵੀ, ਕੰਪਿਊਟਰ, ਟੈਬਲੇਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰਨਾ ਹੁੰਦਾ
ਕੋਰੋਨਾ ਦੇ ਚੁਣੌਤੀਪੂਰਨ ਸਮੇਂ ’ਚ ਸਿੱਖਿਅਕ ਗਤੀਵਿਧੀਆਂ ਰੁਕ ਜਾਣ ਨਾਲ ਬੱਚਿਆਂ ਦੀ ਹਰ ਰੋਜ਼ ਦੀ ਜੀਵਨਸ਼ੈਲੀ ਪ੍ਰਭਾਵਿਤ ਹੋ ਰਹੀ ਸੀ ਦੇਰ ਨਾਲ ਸੌਣਾ, ਦੇਰ ਤੱਕ ਸੌਣਾ, ਕੁਝ ਵੀ ਸਮੇਂ ਸਿਰ ਨਹੀਂ ਕਰਨਾ ਆਦਿ ਵਰਗੀਆਂ ਪ੍ਰਵਿਰਤੀਆਂ ਵਧਦੀਆਂ ਜਾ ਰਹੀਆਂ ਸਨ ਇਹ ਗੱਲ ਵੀ ਸੱਚ ਹੈ ਕਿ ਬੱਚਿਆਂ ਦੇ ਇਨ੍ਹਾਂ ਵਿਹਾਰਾਂ ਨਾਲ ਉਸ ਸਮੇਂ ਉਨ੍ਹਾਂ ਦੇ ਮਾਪੇ ਵੀ ਚੰਗਾ ਮਹਿਸੂਸ ਨਹੀਂ ਕਰ ਰਹੇ ਸਨ ਕੋਰੋਨਾ ਦੇ ਡਰ ਦੇ ਨਾਲ-ਨਾਲ ਬੱਚੇ ਦੀ ਬਦਲਦੀ ਪ੍ਰਵਿਰਤੀ ਵੀ ਉਨ੍ਹਾਂ ਨੂੰ ਚਿੰਤਾ ’ਚ ਪਾ ਰਹੀ ਸੀ ਸਕੂਲਾਂ ਨੇ ਜਦੋਂ ਘਰ ’ਚ ਬੈਠੇ ਬੱਚਿਆਂ ਨੂੰ ਆਨਲਾਈਨ ਸਿੱਖਿਆ ਜ਼ਰੀਏ ਜੋੜਿਆ ਉਦੋਂ ਸਭ ਤੋਂ ਜ਼ਿਆਦਾ ਸੰਤੋਖ ਘਰ ਦੇ ਇਨ੍ਹਾਂ ਮਾਪਿਆਂ ਨੂੰ ਹੋਇਆ
ਇੱਕ ਰੂਟੀਨ ਤਹਿਤ ਸਕੂਲ ਪ੍ਰਬੰਧਨ ਨੇ ਬੱਚਿਆਂ ਨੂੰ ਘਰ ’ਚ ਹੀ ਪੜ੍ਹਾਉਣ ਦੀ ਸ਼ੁਰੂਆਤ ਕੀਤੀ ਸਕੂਲ ਦੀ ਹੀ ਯੂਨੀਫਾਰਮ ’ਚ ਬੱਚੇ ਲਗਭਗ 6 ਘੰਟੇ ਸਮਾਰਟਫੋਨ, ਕੰਪਿਊਟਰ ਜਾਂ ਲੈਪਟਾਪ ਦੇ ਸਾਹਮਣੇ ਬੈਠੇ ਪੜ੍ਹਾਈ ਕਰਨ ਲੱਗੇ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਸ਼ੈਸ਼ਨ ਵੀ ਹੋਣ ਲੱਗੇ ਸ਼ੁਰੂਆਤ ’ਚ ਇਹ ਇੱਕ ਨਵੇਂ ਪ੍ਰਯੋਗ ਦੇ ਤੌਰ ’ਤੇ ਕੀਤਾ ਜਾ ਰਿਹਾ ਸੀ, ਪਰ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਸਕੂਲ ਵੱਲੋਂ ਵੀ ਇਸ ਨੂੰ ਹੱਥੋਂ-ਹੱਥ ਲਿਆ ਗਿਆ ਅਤੇ ਇਸ ਨੂੰ ਸਫਲ ਪ੍ਰਯੋਗ ਮੰਨਿਆ ਗਿਆ ਅਧਿਆਪਕ ਸਿਲੇਬਸ ਅਨੁਸਾਰ ਕਦੇ ਵੀਡੀਓ ਬਣਾ ਕੇ ਤਾਂ ਕਦੇ ਗੂਗਲ ਮੀਟ ਜਾਂ ਜ਼ੂਮ ਐਪ ’ਤੇ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲੱਗੇ ਸਾਨੂੰ ਇਹ ਮੰਨਣ ’ਚ ਕਿਸੇ ਵੀ ਤਰ੍ਹਾਂ ਨਾਲ ਗੁਰੇਜ਼ ਨਹੀਂ ਹੈ ਕਿ ਹਾਲਾਤ ਆਮ ਹੋਣ ਤੱਕ ਆਨਲਾਈਨ ਪੜ੍ਹਾਈ ਦੀ ਕਾਰਜਪ੍ਰਣਾਲੀ ਇੱਕ ਮਜ਼ਬੂਤ ਬਦਲ ਦੇ ਤੌਰ ’ਤੇ ਸਾਹਮਣੇ ਆਈ ਹੈ ਪਰ ਪੜ੍ਹਾਈ ਦੀ ਇਸ ਨਵੀਂ ਕਾਰਜਪ੍ਰਣਾਲੀ ’ਚ ਸਭ ਤੋਂ ਵੱਡਾ ਖਤਰਾ ਬੱਚਿਆਂ ਦੇ ਸਕ੍ਰੀਨ ਟਾਈਮ ਦਾ ਵਧਣਾ ਹੈ
ਅਮਰੀਕਨ ਅਕੈਡਮੀ ਆਫ਼ ਪੀਡੀਓਟ੍ਰਿਕਸ ਨੇ ਬੱਚਿਆਂ ਦੇ ਸਕ੍ਰੀਨ ਟਾਈਮ ’ਤੇ ਇੱਕ ਸੋਧ ਰਿਪੋਰਟ ਪੇਸ਼ ਕੀਤੀ ਹੈ ਜਿਸ ਅਨੁਸਾਰ 2 ਤੋਂ 5 ਸਾਲ ਦੇ ਬੱਚੇ ਇੱਕ ਘੰੰਟੇ ਤੋਂ ਜ਼ਿਆਦਾ ਸਕ੍ਰੀਨ ਦੀ ਵਰਤੋਂ ਨਾ ਕਰਨ ਛੇ ਸਾਲ ਜਾਂ ਉਸ ਤੋਂ ਜ਼ਿਆਦਾ ਵੱਡੇ ਬੱਚਿਆਂ ਦਾ ਸਕ੍ਰੀਨ ਟਾਈਮ ਸੀਮਤ ਰੱਖੇ ਅਤੇ ਬੱਚਿਆਂ ਨੂੰ ਖੇਡਣ ਜਾਂ ਹੋਰ ਗਤੀਵਿਧੀਆਂ ਲਈ ਲੋਂੜੀਦਾ ਸਮਾਂ ਦਿਓ ਸਮਾਰਟਫੋਨ ਨਾਲ ਬੱਚਿਆਂ ਦਾ ਲਗਾਅ ਤਾਂ ਸਭ ਜਾਣਦੇ ਹਨ ਦਿਨ ਦਾ ਇੱਕ ਵੱਡਾ ਸਮਾਂ ਉਹ ਸਮਾਰਟ ਫੋਨ ’ਤੇ ਖਰਚ ਕਰਦੇ ਹਨ ਫੋਨ ਦੇ ਨਾਲ-ਨਾਲ ਟੀਵੀ ’ਤੇ ਵੀ ਉਨ੍ਹਾਂ ਦੀਆਂ ਨਜ਼ਰਾਂ ਹੁੰਦੀਆਂ ਹੀ ਹਨ ਕੁੱਲ ਮਿਲਾ ਕੇ ਇਹ ਦੇਖਿਆ ਜਾ ਸਕਦਾ ਹੈ ਕਿ ਕੋਰੋਨਾ ਸੰਕਟ ’ਚ ਆਨਲਾਈਨ ਸਿੱਖਿਆ ਪ੍ਰਾਪਤ ਕਰਨ ਤੋਂ ਪਹਿਲਾਂ ਵੀ ਬੱਚਿਆਂ ਦਾ ਸਕ੍ਰੀਨ ਟਾਈਮ ਕੁਝ ਘੱਟ ਨਹੀਂ ਸੀ ਆਖਰ ਇਹ ਦੇਖਿਆ ਜਾ ਸਕਦਾ ਹੈ
ਕਿ ਪੜ੍ਹਾਈ ਦੀ ਇਸ ਨਵੀਂ ਕਾਰਜਪ੍ਰਣਾਲੀ ਨਾਲ ਬੱਚਿਆਂ ਦੀਆਂ ਅੱਖਾਂ ’ਤੇ ਬੁਰਾ ਪ੍ਰਭਾਵ ਤਾਂ ਜ਼ਰੂਰ ਹੀ ਪਵੇਗਾ ਇਸ ਨਾਲ ਬੱਚਿਆਂ ਨੂੰ ਕੁਝ ਸਰੀਰਕ ਜਾਂ ਮਾਨਸਿਕ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ ਸਿਰ ਦਰਦ, ਅੱਖਾਂ ’ਚ ਦਰਦ, ਨੀਂਦ ਦਾ ਠੀਕ ਤਰ੍ਹਾਂ ਨਾ ਆਉਣਾ, ਚਿੜਚਿੜਾਪਣ, ਇਕਾਗਰਤਾ ’ਚ ਕਮੀ ਵਰਗੀਆਂ ਪੇ੍ਰਸ਼ਾਨੀਆਂ ਬੱਚਿਆਂ ’ਚ ਹੋ ਸਕਦੀਆਂ ਹਨ ਇਸ ਲਈ ਫਿਲਹਾਲ ਇਹ ਜ਼ਰੂਰੀ ਹੈ ਕਿ ਬੱਚਿਆਂ ਦੇ ਸਕ੍ਰੀਨ ਟਾਈਮ ਨੂੰ ਸੰਤੁਲਿਤ ਰੱਖਣ ਲਈ ਉਨ੍ਹਾਂ ਨੂੰ ਗੈਰ-ਜ਼ਰੂਰੀ ਸਕ੍ਰੀਨਾਂ ਸਬੰਧੀ ਕੰਮਾਂ ਤੋਂ ਅਲੱਗ ਰੱਖਿਆ ਜਾਣਾ ਚਾਹੀਦਾ ਹੈ ਉਨ੍ਹਾਂ ਨੂੰ ਕੁਝ ਰਚਨਾਤਮਕ ਕੰਮਾਂ ’ਚ ਅਟੈਚਡ ਕਰਾਉਣ ’ਤੇ ਵਿਚਾਰ ਕਰਨਾ ਚਾਹੀਦਾ ਹੈ ਜਾਂ ਪਰਿਵਾਰ ਦੇ ਮੈਂਬਰਾਂ ਨੂੰ ਬੱਚਿਆਂ ਦੇ ਨਾਲ ਸਮਾਂ ਬਤੀਤ ਕਰਨਾ ਚਾਹੀਦਾ ਹੈ
ਮਾਪਿਆਂ ਨੂੰ ਚਾਹੀਦਾ ਹੈ ਕਿ ਜੇਕਰ ਸੰਭਵ ਹੋਵੇ ਤਾਂ ਬੱਚਿਆਂ ਨੂੰ ਵੱਡੀਆਂ ਸਕ੍ਰੀਨਾਂ ਵਾਲੇ ਗੈਜੇਟ ਮੁਹੱਈਆ ਕਰਾਉਣ ਬੱਚਿਆਂ ਨੂੰ ਮੋਬਾਇਲ ਦੀ ਥਾਂ ਟੈਬਲੇਟ ਜਾਂ ਲੈਪਟਾਪ ਵਰਤਣ ਨੂੰ ਕਹੋ ਮੋਬਾਇਲ, ਟੈਬਲੇਟ ਜਾਂ ਲੈਪਟਾਪ ਨੂੰ ਇਸ ਤਰ੍ਹਾਂ ਰੱਖੋ ਕਿ ਬੱਚੇ ਨੂੰ ਜ਼ਿਆਦਾ ਝੁਕਣਾ ਨਾ ਪਵੇ, ਉਹ ਸਿੱਧੇ ਬੈਠ ਕੇ ਪੜ੍ਹਾਈ ਕਰ ਸਕਣ, ਕਿਉਂਕਿ ਗਲਤ ਹਾਲਤ ’ਚ 5-6 ਘੰਟੇ ਦੀ ਪੜ੍ਹਾਈ ਕਾਫੀ ਨੁਕਸਾਨਦਾਇਕ ਹੋ ਸਕਦੀ ਹੈ ਡਾਕਟਰਾਂ ਅਨੁਸਾਰ ਜੇਕਰ ਆਨਲਾਈਨ ਸਿੱਖਿਆ ’ਚ ਸਾਵਧਾਨੀ ਦਾ ਖਿਆਲ ਨਹੀਂ ਰੱਖਿਆ ਗਿਆ ਤਾਂ ਬੱਚਿਆਂ ਨੂੰ ਸਰਵਾਈਕਲ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆਖਰ ਬੱਚਿਆਂ ਦੇ ਸਕ੍ਰੀਨ ਟਾਈਮ ਵਧਣ ਤੋਂ ਪੈਦਾ ਖਤਰੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਥੋੜ੍ਹੀ ਸਮਝਦਾਰੀ ਨਾਲ ਘੱਟ ਕੀਤਾ ਜਾ ਸਕਦਾ ਹੈ
ਡਿਜ਼ੀਟਲ ਡਿਟਾਕਸ ਸ਼ਬਦ ਅੱਜ-ਕੱਲ੍ਹ ਬਹੁਤ ਚਲਨ ’ਚ ਹੈ ਸਾਡੇ ’ਚੋਂ ਬਹੁਤ ਸਾਰੇ ਲੋਕ ਹੋਣਗੇ, ਜਿਨ੍ਹਾਂ ਨੇ ਇਹ ਸ਼ਬਦ ਤਾਂ ਸੁਣਿਆ ਹੋਵੇਗਾ ਪਰ ਕਈ ਲੋਕਾਂ ਨੂੰ ਇਸ ਦਾ ਮਤਲਬ ਨਹੀਂ ਪਤਾ ਹੋਵੇਗਾ ਡਿਜ਼ੀਟਲ ਡਿਟਾਕਸ ਦਾ ਮਤਲਬ ਹੈ ਕਿ ਕਿਸੇ ਵੀ ਹੋਰ ਬੁਰੀ ਆਦਤ ਵਾਂਗ ਡਿਜੀਟਲ ਡਿਵਾਈਸੇਜ਼ ਤੋਂ ਵੀ ਦੂਰੀ ਬਣਾਉਣਾ ਡਿਜੀਟਲ ਡਿਟਾਕਸ ਉਸ ਸਮੇਂ ਨੂੰ ਕਹਿੰਦੇ ਹਨ, ਜਦੋਂ ਇੱਕ ਵਿਅਕਤੀ ਕੁਝ ਸਮੇਂ ਲਈ ਟੈੱਕ ਡਿਵਾਈਸੇਜ਼ ਦੀ ਵਰਤੋਂ ਨਾ ਕਰੇ ਡਿਜ਼ੀਟਲ ਡਿਟਾਕਸ ਦਾ ਇੱਕ ਹੀ ਨਿਯਮ ਹੈ ਕਿ ਇਸ ਦੌਰਾਨ ਸਮਾਰਟਫੋਨ, ਟੀਵੀ, ਕੰਪਿਊਟਰ, ਟੈਲਬੇਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਨਾ ਕਰਨਾ ਹੁੰਦਾ ਡਿਜ਼ੀਟਲ ਡਿਵਾਈਸ ਨਾਲ ਡਿਟਾਕਸਿੰਗ ਦਾ ਮਤਲਬ ਹੈ ਕਿ ਤੁਸੀਂ ਟੈਕਨਾਲੋਜੀ ਤੋਂ ਦੂਰੀ ਬਣਾਉਂਦੇ ਹੋ ਤਾਂ ਰੀਅਲ ਲਾਈਫ ਦੀਆਂ ਪ੍ਰੇਸ਼ਾਨੀਆਂ ਅਤੇ ਗੱਲਾਂ ’ਤੇ ਧਿਆਨ ਦੇ ਪਾਉਂਦੇ ਹੋ ਡਿਜ਼ੀਟਲ ਡਿਵਾਇਸ ਤੋਂ ਦੂਰ ਹੋਣ ’ਤੇ ਵਰਚੂਅਲ ਵਰਲਡ ਤੋਂ ਬਾਹਰ ਨਿਕਲਦੇ ਹੋ ਅਤੇ ਆਪਣੇ ਬਾਰੇ ਜ਼ਿਆਦਾ ਸੋਚ ਪਾਉਂਦੇ ਹੋ
ਅਧਿਐਨ ਕਹਿੰਦੇ ਹਨ ਕਿ ਇੱਕ ਬੱਚਾ ਔਸਤਨ ਹਰ ਰੋਜ਼ ਸੱਤ ਘੰਟੇ ਇਲੈਕਟ੍ਰਾਨਿਕਸ ਦੀ ਵਰਤੋਂ ਕਰਦਾ ਹੈ ਜੇਕਰ ਤੁਹਾਡਾ ਬੱਚਾ ਘੰਟਿਆਂ ਤੱਕ ਵੀਡੀਓ ਗੇਮ ਖੇਡਣਾ ਚਾਹੁੰਦਾ ਹੈ ਤਾਂ ਉਹ ਹਰ ਦਿਨ ਘੰਟਿਆਂ ਟੀਵੀ ਦੇਖਦਾ ਹੈ ਤਾਂ ਇੱਕ ਡਿਜ਼ੀਟਲ ਡਿਟਾਕਸ ਉਸ ਨੂੰ ਮਨੋਰੰਜਨ ਲਈ ਦੂਜੇ ਆੱਪਸ਼ਨ ਦੇ ਸਕਦਾ ਹੈ ਡਿਜੀਟਲ ਡਿਟਾਕਸ ਬੱਚਿਆਂ ਨੂੰ ਆਪਣੇ ਮਨੋਰੰਜਨ ਲਈ ਬਹੁਤ ਸਾਰੇ ਆਸਾਨ ਆੱਪਸ਼ਨ ਦੇਵੇਗਾ ਜਿਸ ਨਾਲ ਉਹ ਸਿਹਤਮੰਦ ਅਤੇ ਖੁਸ਼ ਰਹਿ ਸਕਦਾ ਹੈ ਜੇਕਰ ਬੱਚੇ ਇਲੈਕਟ੍ਰਾਨਿਕਸ ਦੀ ਵਜ੍ਹਾ ਨਾਲ ਆਪਸ ’ਚ ਲੜ ਰਹੇ ਹਨ ਤਾਂ ਇਹ ਤੁਹਾਡੇ ਲਈ ਵਾਰਨਿੰਗ ਸਾਈਨ ਹੈ ਜੇਕਰ ਤੁਹਾਡੇ ਟੀਵੀ ਜਾਂ ਫੋਨ ਆਫ ਕਰਨ ਦੀ ਗੱਲ ’ਤੇ ਤੁਹਾਡਾ ਬੱਚਾ ਤੁਹਾਡੇ ਨਾਲ ਬਹਿਸ ਕਰਦਾ ਹੈ ਤਾਂ ਉਸ ਨੂੰ ਡਿਜ਼ੀਟਲ ਡਿਟਾਕਸ ਦੀ ਜ਼ਰੂਰਤ ਹੈ ਇਲੈਕਟ੍ਰਾਨਿਕਸ ਤੋਂ ਇੱਕ ਬ੍ਰੇਕ ਉਸ ਨੂੰ ਜ਼ਿਆਦਾ ਆਗਿਆਕਾਰੀ ਬਣਾਉਣ ’ਚ ਮੱਦਦ ਕਰ ਸਕਦਾ ਹੈ ਡਿਜੀਟਲ ਡਿਟਾਕਸ ਬੱਚਿਆਂ ਨੂੰ ਅਨੁਸ਼ਾਸਿਤ ਬਣਾਉਂਦਾ ਹੈ ਅਤੇ ਪਰਿਵਾਰ ਨੂੰ ਕਰੀਬ ਲਿਆਉਣ ’ਚ ਮੱਦਦ ਕਰਦਾ ਹੈ
ਡਾ. ਨੀਲਮ, ਅਸਿਸਟੈਂਟ ਪ੍ਰੋਫੈਸਰ, ਚੌਧਰੀ ਦੇਵੀਲਾਲ ਯੂਨੀਵਰਸਿਟੀ, ਸਰਸਾ
ਡਿਜ਼ੀਟਲ ਡਿਟਾਕਸ ਸ਼ਬਦ ਅੱਜ-ਕੱਲ੍ਹ ਬਹੁਤ ਚਲਨ ’ਚ ਹੈ ਸਾਡੇ ’ਚੋਂ ਬਹੁਤ ਸਾਰੇ ਲੋਕ ਹੋਣਗੇ, ਜਿਨ੍ਹਾਂ ਨੇ ਇਹ ਸ਼ਬਦ ਤਾਂ ਸੁਣਿਆ ਹੋਵੇਗਾ ਪਰ ਕਈ ਲੋਕਾਂ ਨੂੰ ਇਸ ਦਾ ਮਤਲਬ ਨਹੀਂ ਪਤਾ ਹੋਵੇਗਾ ਡਿਜ਼ੀਟਲ ਡਿਟਾਕਸ ਦਾ ਮਤਲਬ ਹੈ ਕਿ ਕਿਸੇ ਵੀ ਹੋਰ ਬੁਰੀ ਆਦਤ ਵਾਂਗ ਡਿਜੀਟਲ ਡਿਵਾਈਸੇਜ਼ ਤੋਂ ਵੀ ਦੂਰੀ ਬਣਾਉਣਾ ਡਿਜੀਟਲ ਡਿਟਾਕਸ ਉਸ ਸਮੇਂ ਨੂੰ ਕਹਿੰਦੇ ਹਨ, ਜਦੋਂ ਇੱਕ ਵਿਅਕਤੀ ਕੁਝ ਸਮੇਂ ਲਈ ਟੈੱਕ ਡਿਵਾਈਸੇਜ਼ ਦੀ ਵਰਤੋਂ ਨਾ ਕਰੇ