Asian Games: 20ਵੀਆਂ ਏਸ਼ੀਅਨ ਖੇਡਾਂ ’ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ
19 ਸਤੰਬਰ ਤੋਂ ਚਾਰ ਅਕਤੂਬਰ 2026 ਤੱਕ ਜਪਾਨ ਦੇ ਆਈਚੀ ਨਾਗੋਇਆ ’ਚ 20ਵੀਆਂ ਏਸ਼ੀਅਨ ਖੇਡਾਂ ਕਰਵਾਈਆਂ ਗਈਆਂ ਇਸ ਵਾਰ ਏਸ਼ੀਆ ਦੇ 45 ਕੌਮੀ ਓਲੰਪਿਕ ਕਮੇਟੀਆਂ ਦੇ ਖਿਡਾਰੀ ਸ਼ਾਮਲ ਹੋਏ ਮੁਕਾਬਲੇ ’ਚ 43 ਖੇਡਾਂ ਅਤੇ 469 ਸੋਨ ਤਗਮਾ ਇਵੈਂਟ ਸਨ ਇਸ ਪ੍ਰੋਗਰਾਮ ’ਚ ਚੀਨ, ਜਪਾਨ ਅਤੇ ਦੱਖਣੀ ਕੋਰੀਆ ਤੋਂ ਬਾਅਦ ਭਾਰਤ ਨੇ 21 ਸੋਨ, 27 ਚਾਂਦੀ ਤੇ 37 ਕਾਂਸੀ ਸਮੇਤ ਕੁੱਲ 85 ਤਗਮੇ ਜਿੱਤੇ ਅਤੇ ਤਗਮਾ ਸੂਚੀ ’ਚ ਚੌਥਾ ਸਥਾਨ ਹਾਸਲ ਕੀਤਾ ਚੀਨ ਇਨ੍ਹਾਂ ਖੇਡਾਂ ’ਚ 169 ਸੋਨ ਸਮੇਤ ਕੁੱਲ 341 ਤਗਮਿਆਂ ਨਾਲ ਚੋਟੀ ’ਤੇ ਰਿਹਾ
Table of Contents
1951 ’ਚ ਭਾਰਤ ਨੇ ਲਿਖੀ ਏਸ਼ੀਅਨ ਖੇਡਾਂ ਦੀ ਪਹਿਲੀ ਇਬਾਰਤ
4 ਤੋਂ 11 ਮਾਰਚ 1951 ਤੱਕ ਨਵੀਂ ਦਿੱਲੀ ’ਚ ਪਹਿਲੀਆਂ ਏਸ਼ੀਆਈ ਖੇਡਾਂ ਹੋਈਆਂ ਭਾਵ ਜਿਸ ਮੁਕਾਬਲੇ ’ਚ ਅੱਜ ਭਾਰਤ ਤਗਮਿਆਂ ਲਈ ਮੁਕਾਬਲਾ ਕਰਦਾ ਹੈ, ਉਸ ਦੀ ਪਹਿਲੀ ਮੇਜ਼ਬਾਨੀ ਹੀ ਭਾਰਤ ਨੇ ਕੀਤੀ ਸੀ ਪਹਿਲੀਆਂ ਏਸ਼ੀਆਈ ਖੇਡਾਂ ’ਚ 11 ਦੇਸ਼ਾਂ ਦੇ 489 ਖਿਡਾਰੀਆਂ ਨੇ ਛੇ ਖੇਡਾਂ ’ਚ ਹਿੱਸਾ ਲਿਆ ਸੀ ਉਸ ਸਮੇਂ ਤੱਤਕਾਲੀਨ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੇ ਇਨ੍ਹਾਂ ਖੇਡਾਂ ਦਾ ਉਦਘਾਟਨ ਕੀਤਾ ਸੀ ਭਾਰਤ ਨੇ ਪਹਿਲੀਆਂ ਖੇਡਾਂ ’ਚ ਕੁੱਲ 51 ਤਗਮੇ ਜਿੱਤੇ 1951 ਦੇ ਇਸ ਪ੍ਰੋਗਰਾਮ ਤੋਂ ਬਾਅਦ ਫੈਸਲਾ ਲਿਆ ਗਿਆ
ਕਿ ਏਸ਼ੀਆਈ ਖੇਡਾਂ ਏਸ਼ੀਆਈ ਦੇਸ਼ਾਂ ’ਚ ਹਰ ਚਾਰ ਸਾਲ ’ਚ ਇੱਕ ਵਾਰ ਕਰਵਾਈਆਂ ਜਾਣਗੀਆਂ ਇਸੇ ਲੜੀ ’ਚ ਦੂਜੀਆਂ ਖੇਡਾਂ 1954 ਮਨੀਲਾ ਫਿਲੀਪੀਂਸ, ਤੀਜੀਆਂ 1958 ’ਚ ਟੋਕੀਓ ਜਪਾਨ ’ਚ ਕਰਵਾਈਆਂ ਗਈਆਂ 1982 ’ਚ ਨੌਵੀਆਂ ਏਸ਼ੀਆਈ ਖੇਡਾਂ ਭਾਰਤ ’ਚ ਦੂਜੀ ਵਾਰ ਹੋਈਆਂ ਇਸ ਤੋਂ ਬਾਅਦ ਏਸ਼ੀਆਈ ਖੇਡਾਂ ਦਾ ਦਾਇਰਾ ਲਗਾਤਾਰ ਵਧਦਾ ਗਿਆ ਓਸੀਏ ਦੇ ਅਧਿਕਾਰਕ ਇਤਿਹਾਸ ਅਨੁਸਾਰ 1981 ’ਚ ਏਸ਼ੀਅਨ ਗੇਮਜ਼ ਫੈਡਰੇਸ਼ਨ ਦਾ ਨਾਂਅ ਬਦਲ ਕੇ ਓਲੰਪਿਕ ਕਾਊਂਸਿਲ ਆਫ ਏਸ਼ੀਆ ਕਰ ਦਿੱਤਾ ਗਿਆ 2026 ਤੋਂ ਪਹਿਲਾਂ ਭਾਰਤ ਦਾ ਸਭ ਤੋਂ ਵੱਡਾ ਤਗਮਾ ਪ੍ਰਦਰਸ਼ਨ 2022 ’ਚ ਹਾਂਗਝਾਓ ਏਸ਼ੀਅਨ ਗੇਮਜ਼ (ਚੀਨ) ’ਚ ਰਿਹਾ ਸੀ ਉਸ ਮੁਕਾਬਲੇ ’ਚ ਭਾਰਤ ਨੇ 28 ਸੋਨ, 39 ਚਾਂਦੀ ਅਤੇ 41 ਕਾਂਸੀ ਦੇ ਨਾਲ ਰਿਕਾਰਡ 107 ਤਗਮੇ ਜਿੱਤੇ ਸਨ
ਹੁਣ ਕ੍ਰਿਕਟ ’ਚ ਮਹਿਲਾ ਟੀਮ ਨੇ ਸ੍ਰੀਲੰਕਾ ਨੂੰ 147 ਦੌੜਾਂ ਅਤੇ ਪੁਰਸ਼ ਟੀਮ ਨੇ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾਇਆ, ਜਦਕਿ ਹਾਕੀ ’ਚ ਮਹਿਲਾ ਟੀਮ ਨੇ ਚੀਨ ਨੂੰ 1-0 ਅਤੇ ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਸੋਨ ਤਗਮੇ ’ਤੇ ਕਬਜ਼ਾ ਕੀਤਾ ਕੁਸ਼ਤੀ ’ਚ ਸੁਜੀਤ ਕਲਕਲ ਨੇ 65 ਕਿਲੋਗ੍ਰਾਮ ਫ੍ਰੀਸਟਾਈਲ ਦੇ ਫਾਈਨਲ ’ਚ ਤਜਾਕਿਸਤਾਨ ਦੇ ਅਬਦੁੱਲਮਜੀਦ ਕੁਡੀਏਵ ਨੂੰ 10-9 ਅਤੇ ਅਮਨ ਸਹਿਰਾਵਤ ਨੇ 57 ਕਿਲੋਗ੍ਰਾਮ ’ਚ ਉੱਤਰ ਕੋਰੀਆ ਦੇ ਹਾਨ ਚੋਂਗ ਸੋਂਗ ਨੂੰ 11-7 ਨਾਲ ਹਰਾ ਕੇ ਸੋਨ ਤਗਮਾ ਆਪਣੇ ਨਾਂਅ ਕੀਤਾ ਦੋਵੇਂ ਭਾਰਤੀ ਪਹਿਲਵਾਨਾਂ ਨੇ ਫਾਈਨਲ ’ਚ ਪਿੱਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ
ਐਥਲੈਟਿਕਸ ’ਚ ਭਾਰਤ ਨੇ 24 ਤਗਮੇ ਜਿੱਤੇ, ਜਿਨ੍ਹਾਂ ’ਚ ਇੱਕ ਸੋਨ, 9 ਚਾਂਦੀ ਅਤੇ 14 ਕਾਂਸੀ ਸ਼ਾਮਲ ਰਹੇ ਮਹਿਲਾ 4400 ਮੀਟਰ ਰਿਲੇ ’ਚ ਕਿਰਨ ਪਹਿਲ, ਐੱਮਆਰ ਪੂਵੰਮਾ, ਪ੍ਰਾਚੀ ਚੌਧਰੀ ਅਤੇ ਵਿੱਥਿਆ ਰਾਮਰਾਜ ਨੇ ਸੋਨ ਤਗਮਾ ਦਿਵਾਇਆ ਚਾਂਦੀ ਤਗਮਿਆਂ ’ਚ ਗੁਲਵੀਰ ਸਿੰਘ (10 ਹਜ਼ਾਰ ਮੀਟਰ ਅਤੇ 1500 ਮੀਟਰ), ਸਾਵਣ ਬਰਵਾਲ (ਮੈਰਾਥਨ), ਤਜਿੰਦਰ ਪਾਲ ਸਿੰਘ ਤੂਰ (ਸ਼ਾਟਪੁੱਟ), ਸਰਵੇਸ਼ ਕੁਮਾਰ (ਹਾਈ ਜੰਪ), ਮੁਰਲੀ ਸ੍ਰੀਸ਼ੰਕਰ (ਲੌਂਗ ਜੰਪ), ਯਸ਼ਵੀਰ ਸਿੰੰਘ (ਜੈਵਲਿਨ ਥ੍ਰੋਅ), ਐਂਸੀ ਸੋਜਨ (ਲੌਂਗ ਜੰਪ) ਅਤੇ ਰਲਵੇਂ 4400 ਮੀਟਰ ਰਿਲੇ ਟੀਮ ਸ਼ਾਮਲ ਰਹੇ
ਕਾਂਸੀ ਤਗਮਾ ਗੁਲਵੀਰ ਸਿੰਘ (ਪੰਜ ਹਜ਼ਾਰ ਮੀਟਰ), ਰੋਹਿਤ ਯਾਦਵ (ਜੈਵਲਿਨ ਥ੍ਰੋਅ), ਤੇਜੱਸਵਿਨ ਸ਼ੰਕਰ (ਡੈਕਾਥਲਾੱਨ), ਸੀਮਾ ਕੁਮਾਰੀ (10 ਮੀਟਰ), ਬਾਰਾਨਿਕਾ ਐਲੰਗੋਵਨ (ਪੋਲ ਵਾਲਟ), ਮਨਪ੍ਰੀਤ ਕੋਰ (ਸ਼ਾਟਪੁੱਟ), ਪ੍ਰਾਚੀ ਚੌਧਰੀ (400 ਮੀਟਰ), ਹਰਿਤਾ ਭੱਦਰਾ (200 ਮੀਟਰ), ਪਾਰੂਲ ਚੌਧਰੀ (ਤਿੰਨ ਹਜ਼ਾਰ ਮੀਟਰ ਸਟੀਪਲਚੇਜ਼ ਅਤੇ ਪੰਜ ਹਜ਼ਾਰ ਮੀਟਰ), ਵਿੱਥਿਆ ਰਾਮਰਾਜ (400 ਮੀਟਰ ਹਰਡਲਸ), ਪੂਜਾ ਸਿੰਘ (ਹਾਈ ਜੰਪ), ਪੁਰਸ਼ 4400 ਮੀਟਰ ਰਿਲੇ ਟੀਮ ਅਤੇ ਰਲਵੀਂ 4100 ਮੀਟਰ ਰਿਲੇ ਟੀਮ ਨੇ ਜਿੱਤੇ ਇਸ ਤਰ੍ਹਾਂ ਭਾਰਤ ਨੇ ਦੌੜ, ਰਿਲੇ, ਮੈਰਾਥਨ, ਜੰਪ, ਥ੍ਰੋਅ ਅਤੇ ਡੈਕਾਥਲਾਨ ਸਮੇਤ ਐਥਲੈਟਿਕਸ ਦੀਆਂ ਲਗਭਗ ਸਾਰੀ ਮੁੱਖ ਵਿਧਾਵਾਂ ’ਚ ਤਗਮੇ ਹਾਸਲ ਕੀਤੇ
ਅੱਗੇ ਕੀ?:
ਆਈਚੀ ਨਾਗੋਇਆ ਤੋਂ ਬਾਅਦ ਅਗਲੀਆਂ ਏਸ਼ੀਆਈ ਖੇਡਾਂ ਦਾ ਪ੍ਰੋਗਰਾਮ ਕਤਰ ਦੇਸ਼ ਦੀ ਰਾਜਧਾਨੀ ਦੋਹਾ ’ਚ 4 ਤੋਂ 19 ਨਵੰਬਰ 2030 ਤੱਕ ਹੋਵੇਗਾ
ਖੂਬ ਛਾਏ ਹਰਿਆਣਾ ਦੇ ਖਿਡਾਰੀ
ਦੇਸ਼ ਦੇ ਪ੍ਰਦਰਸ਼ਨ ’ਚ ਹਰਿਆਣਾ ਦਾ ਯੋਗਦਾਨ ਇਸ ਵਾਰ ਖਾਸ ਰਿਹਾ ਹਰਿਆਣਾ ਸਰਕਾਰ ਦੇ ਅਨੁਸਾਰ ਸੂਬੇ ਦੇ ਖਿਡਾਰੀਆਂ ਨੇ 14 ਸੋਨ, 9 ਚਾਂਦੀ ਅਤੇ 9 ਕਾਂਸੀ ਸਮੇਤ ਕੁੱਲ 32 ਤਗਮੇ ਆਪਣੇ ਨਾਂਅ ਕੀਤੇ ਭਾਵ ਭਾਰਤ ਦੇ ਕੁੱਲ 85 ਤਗਮਿਆਂ ’ਚ ਹਰਿਆਣਾ ਨਾਲ ਜੁੜੇ ਖਿਡਾਰੀਆਂ ਦੇ ਯੋਗਦਾਨ ਦਾ ਅੰਕੜਾ ਬਹੁਤ ਵੱਡਾ ਹੈ ਹਰਿਆਣਾ ਦਾ 32 ਤਗਮਿਆਂ ਦਾ ਅੰਕੜਾ ਸਿਰਫ ਤਗਮਾ ਸੂਚੀ ਨਹੀਂ ਹੈ,
ਸਗੋਂ ਸੂਬੇ ਦੇ ਖੇਡ ਢਾਂਚੇ, ਖਿਡਾਰੀਆਂ ਦੀ ਤਿਆਰੀ ਤੇ ਕੌਮਾਂਤਰੀ ਪੱਧਰ ’ਤੇ ਉਨ੍ਹਾਂ ਦੀ ਮੌਜ਼ੂਦਗੀ ਦੀ ਤਸਵੀਰ ਵੀ ਦਿਖਾਉਂਦਾ ਹੈ ਇਨ੍ਹਾਂ ਖੇਡਾਂ ’ਚ ਭਾਰਤੀ ਮਹਿਲਾ ਖਿਡਾਰੀਆਂ ਦਾ ਯੋਗਦਾਨ ਅਲੱਗ ਤੋਂ ਚਰਚਾ ਦਾ ਵਿਸ਼ਾ ਰਿਹਾ ਮਹਿਲਾ ਹਾਕੀ ਟੀਮ ਦਾ 44 ਸਾਲ ਬਾਅਦ ਸੋਨ ਤਗਮਾ ਜਿੱਤਣਾ ਇਸ ਦੀ ਵੱਡੀ ਉਦਾਹਰਨ ਹੈ ਇਸ ਤੋਂ ਇਲਾਵਾ ਸ਼ੂਟਿੰਗ, ਆਰਚਰੀ, ਬਾਕਸਿੰਗ, ਐਥਲੈਟਿਕਸ, ਗੋਲਫ ਅਤੇ ਦੂਜੀਆਂ ਖੇਡਾਂ ’ਚ ਵੀ ਭਾਰਤੀ ਮਹਿਲਾ ਖਿਡਾਰਨਾਂ ਨੇ ਮਹੱਤਵਪੂਰਨ ਤਗਮੇ ਜਿੱਤੇ
ਉਹ ਖਿਡਾਰੀ ਜਿਨ੍ਹਾਂ ਨੇ ਏਸ਼ੀਆਈ ਖੇਡਾਂ-2026 ’ਚ ਪਹਿਲੀ ਵਾਰ ਇਤਿਹਾਸ ਲਿਖਿਆ
- ਕੁਮਕੁਮ ਮੋਹੋੜ: ਏਸ਼ੀਆਈ ਖੇਡਾਂ ’ਚ ਮਹਿਲਾ ਵਿਅਕਤੀਗਤ ਰਿਕਰਵ ’ਚ ਪਹਿਲਾ ਸੋਨ ਤਗਮਾ
- ਪ੍ਰਣਵੀ ਉਰਸ: ਮਹਿਲਾ ਵਿਅਕਤੀਗਤ ਗੋਲਫ ’ਚ ਭਾਰਤ ਲਈ ਪਹਿਲਾ ਸੋਨ ਤਗਮਾ
- ਅਨਾਹਤ ਸਿੰਘ: ਮਹਿਲਾ ਸਿੰਗਲ ਸਕਵੈਸ਼ ’ਚ ਚਾਂਦੀ ਜਿੱਤਣ ਵਾਲੀ ਪਹਿਲੀ ਭਾਰਤੀ
- ਅਮਨ ਸਹਿਰਾਵਤ: ਪੁਰਸ਼ 57 ਕਿਲੋਗ੍ਰਾਮ ਕੁਸ਼ਤੀ ’ਚ ਪਹਿਲਾ ਭਾਰਤੀ ਚੈਂਪੀਅਨ
- ਬਰਨਿਕਾ ਐਲੰਗੋਵਨ: ਮਹਿਲਾ ਪੋਲ ਵਾਲਟ ’ਚ ਭਾਰਤ ਲਈ ਏਸ਼ੀਅਨ ਖੇਡਾਂ ’ਚ ਪਹਿਲਾ ਤਗਮਾ
- ਮੀਰਾਬਾਈ ਚਾਨੂੰ: ਵੇਟ ਲਿਫਟਿੰਗ ’ਚ ਭਾਰਤ ਲਈ 1998 ਤੋਂ ਬਾਅਦ ਪਹਿਲਾ ਤਗਮਾ































































