Experiences of Satsangis ਪ੍ਰਸ਼ਾਦ ਮੂੰਹ ਨੂੰ ਲਾਉਂਦੇ ਹੀ ਜਾਨ ਵਾਪਸ ਆ ਗਈ… -ਸਤਿਸੰਗੀਆਂ ਦੇ ਅਨੁਭਵ : ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਕੀ ਕੋਈ ਇਹ ਦਾਅਵਾ ਕਰ ਸਕਦਾ ਹੈ ਕਿ ਮੌਤ ਨੂੰ ਵੀ ਟਾਲਿਆ ਜਾ ਸਕਦਾ ਹੈ ਮੌਤ ਤਾਂ ਅਟੱਲ ਹੈ, ਨਹੀਂ ਟਾਲੀ ਜਾ ਸਕਦੀ ਹੈ ਪਰ ਇਹ ਲੋਕ ਵੀ ਹਨ ਜੋ ਦਾਅਵਾ ਕਰਦੇ ਹਨ ਕਿ ਜੇਕਰ ਮੇਰੇ ਮੁਰਸ਼ਿਦ ਦਾ ਇਸ਼ਾਰਾ ਹੋ ਜਾਵੇ ਤਾਂ ਮੌਤ ਵੀ ਇਨਸਾਨ ਨੂੰ ਛੱਡ ਕੇ ਭੱਜ ਜਾਂਦੀ ਹੈ ਮੇਰੀ ਵੱਡੀ ਬੇਟੀ ਜੋ ਕਿ ਸਾਰੇ ਪਰਿਵਾਰ ਨੂੰ ਜਾਨ ਤੋਂ ਪਿਆਰੀ ਹੈ,
ਇਸਦੀ ਮੌਤ ਟਲ ਗਈ ਇਹ ਗੱਲ ਪਰਮਜੀਤ ਕੌਰ ਇੰਸਾਂ ਪਤਨੀ ਪ੍ਰੇਮੀ ਅਮਨਦੀਪ ਸਿੰਘ ਇੰਸਾਂ ਪੁੱਤਰ ਪ੍ਰੇਮੀ ਜਨਕ ਰਾਜ ਇੰਸਾਂ ਵਾਸੀ ਮਲੋਟ (ਪੰਜਾਬ), ਹਾਲ ਆਬਾਦ ਪ੍ਰੀਤ ਨਗਰ ਸਰਸਾ ਤੋਂ ਆਪਣੀ ਬੇਟੀ ਸੁਖਨ ਇੰਸਾਂ ’ਤੇ ਹੋਈ ਰਹਿਮਤ ਦਾ ਵਰਣਨ ਕਰਦੇ ਹੋਏ ਦੱਸਦੀ ਹੈ ਕਿ:-
ਮੇਰਾ ਪਰਿਵਾਰ ਡੇਰਾ ਸੱਚਾ ਸੌਦਾ ਦਾ ਸ਼ਰਧਾਲੂ ਹੈ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮਦਾਨ ਪ੍ਰਾਪਤ ਕੀਤਾ ਹੋਇਆ ਹੈ ਪੂਜਨੀਕ ਗੁਰੂ ਜੀ ’ਚ ਸਾਰਿਆਂ ਦੀ ਅਸੀਮ ਆਸਥਾ ਹੈ 17 ਸਤੰਬਰ 2014 ਨੂੰ ਸਵੇਰੇ 8:30 ਵਜੇ ਮੈਂ ਆਪਣੀ ਤਿੰਨ ਸਾਲ ਦੀ ਬੇਟੀ ਸੁਖਨ ਨੂੰ ਨਹਵਾ ਕੇ ਜਿਵੇਂ ਹੀ ਮੰਜੇ ’ਤੇ ਬਿਠਾਇਆ ਤਾਂ ਉਸਨੇ ਚੀਕ ਮਾਰੀ ਮੈਂ ਇੱਕਦਮ ਤੋਂ ਬੇਟੀ ਨੂੰ ਵਾਪਸ ਗੋਦ ’ਚ ਚੁੱਕਿਆ ਤਾਂ ਦੇਖਿਆ ਕਿ ਉਸਦੇ ਹੇਠਾਂ ਇੱਕ ਬਿੱਛੂ ਸੀ ਅਤੇ ਉਸਨੇ ਮੇਰੀ ਬੇਟੀ ਨੂੰ ਕੱਟ ਲਿਆ ਸੀ
ਜਿਵੇਂ-ਜਿਵੇਂ ਬਿੱਛੂ ਚੱਲ ਰਿਹਾ ਸੀ, ਬੇਟੀ ਦੀਆਂ ਚੀਕਾਂ ਨਿਕਲ ਰਹੀਆਂ ਸਨ ਐਨੇ ’ਚ ਗੁਆਂਢ ਵਾਲੀ ਆਂਟੀ ਵੀ ਆ ਗਈ ਅਤੇ ਉਸਨੇ ਬਿੱਛੂ ’ਤੇ ਇੱਟ ਮਾਰ ਕੇ ਉਸਨੂੰ ਮਾਰ ਦਿੱਤਾ ਤਾਂ ਕਿ ਬੱਚੀ ਨੂੰ ਜ਼ਿਆਦਾ ਦਰਦ ਨਾ ਹੋਵੇ ਦਰਦ ਨਾਲ ਬੇਟੀ ਨੂੰ ਉਲਟੀਆਂ ਵੀ ਲੱਗ ਗਈਆਂ ਅਤੇ ਬੇਟੀ ਲਗਾਤਾਰ ਉਲਟੀਆਂ ਕਰ ਰਹੀ ਸੀ ਮੈਂ ਜਲਦੀ ਨਾਲ ਆਟੋ ਲੈ ਕੇ ਸ਼ਾਹ ਸਤਿਨਾਮ ਜੀ ਸੁਪਰ ਸਪੈਸ਼ਲਿਟੀ ਹਸਪਤਾਲ ਪਹੁੰਚ ਗਈ ਉਸਨੂੰ ਐਮਰਜੈਂਸੀ ਵਾਰਡ ’ਚ ਐਡਮਿਟ ਕਰ ਲਿਆ ਗਿਆ ਉਲਟੀਆਂ ਰੋਕਣ ਵਾਲਾ ਇੰਜੈਕਸ਼ਨ ਲਾਉਂਦੇ ਹੀ ਉਹ ਸ਼ਾਂਤ ਹੋ ਗਈ ਡਰਿੱਪ ਲਾਈ, ਉਹ ਅੰਦਰ ਨਹੀਂ ਜਾ ਰਹੀ ਸੀ ਇੰਜੈਕਸ਼ਨ ਟਰਾਈ ਕੀਤਾ ਉਹ ਵੀ ਅੰਦਰ ਨਹੀਂ ਜਾ ਰਿਹਾ ਸੀ
ਸੁਖਨ ਨਾ ਸਹਿਣਯੋਗ ਦਰਦ ਕਾਰਨ ਬਹੁਤ ਉੱਛਲ ਰਹੀ ਸੀ ਉਸਦੀ ਹਾਲਤ ਦੇਖ ਕੇ ਡਾਕਟਰਾਂ ਨੇ ਦੱਸਿਆ ਕਿ ਬਚਣ ਦਾ ਚਾਂਸ ਨਹੀਂ ਹੈ ਬੀਪੀ ਬਿਲਕੁਲ ਡਾਊਨ ਚਲਿਆ ਗਿਆ ਉਹ ਬਿਲਕੁਲ ਅਚੇਤ ਹੋ ਗਈ ਉਸਦੀਆਂ ਅੱਖਾਂ ਬੰਦ ਹੋ ਰਹੀਆਂ ਸਨ ਡਾਕਟਰ ਨੇ ਜਵਾਬ ਦੇ ਦਿੱਤਾ, ਇਸਨੂੰ ਲੈ ਜਾਓ, ਸਾਡੇ ਵੱਲੋਂ ਨਾ ਹੈ ਜ਼ਹਿਰ ਬੱਚੀ ਦੇ ਦਿਲ ਤੱਕ ਚਲਿਆ ਗਿਆ ਹੈ
ਅਤੇ ਹੁਣ ਕੁਝ ਕਿਹਾ ਨਹੀਂ ਜਾ ਸਕਦਾ ਇਨ੍ਹੀਂ ਦਿਨੀਂ ਦਰਬਾਰ ’ਚ ਪੂਜਨੀਕ ਗੁਰੂ ਜੀ ਦੀ ਮੂਵੀ ਦੀ ਸ਼ੂਟਿੰਗ ਚੱਲ ਰਹੀ ਸੀ ਇਹ ਗੱਲ ਉੱਥੋਂ ਦੇ ਸੇਵਾਦਾਰਾਂ ਤੱਕ ਪਹੁੰਚ ਚੁੱਕੀ ਸੀ, ਜਿਵੇਂ ਹੀ ਸੇਵਾਦਾਰਾਂ ਨੇ ਪੂਜਨੀਕ ਗੁਰੂ ਜੀ ਨੂੰ ਅਰਜ਼ ਕੀਤੀ ਕਿ ਤਿੰਨ ਸਾਲ ਦੀ ਛੋਟੀ ਬੱਚੀ ਨੂੰ ਬਿੱਛੂ ਨੇ ਕੱਟ ਲਿਆ ਹੈ, ਜ਼ਹਿਰ ਹਾਰਟ ਤੱਕ ਚਲਿਆ ਗਿਆ ਹੈ ਅਤੇ ਡਾਕਟਰਾਂ ਦੇ ਹੱਥ ਖੜ੍ਹੇ ਹੋ ਗਏ ਹਨ
ਪੂਜਨੀਕ ਗੁਰੂ ਜੀ ਨੇ ਉਸ ਸਮੇਂ ਬੱਚੀ ਲਈ ਪ੍ਰਸ਼ਾਦ ਅਤੇ ਦੇਸੀ ਜੜ੍ਹੀ-ਬੂਟੀਆਂ ਵਾਲੀ ਦਵਾਈ ਭੇਜੀ ਅਤੇ ਬਚਨ ਕੀਤੇ ਕਿ ਸਾਰਾ ਪਰਿਵਾਰ ਵੱਧ ਤੋਂ ਵੱਧ ਸਿਮਰਨ ਕਰੇ, ਘਬਰਾਉਣ ਨਾ ਉਦੋਂ ਤੱਕ ਸਾਰਾ ਪਰਿਵਾਰ ਹਸਪਤਾਲ ਪਹੁੰਚ ਚੁੱਕਾ ਸੀ ਅਤੇ ਬੇਟੀ ਨੂੰ ਆਈਸੀਯੂ ’ਚ ਸ਼ਿਫਟ ਕਰ ਦਿੱਤਾ ਸੀ ਪਰ ਲਾਈ ਗਈ ਆਕਸੀਜਨ ਕੰਮ ਨਹੀਂ ਕਰ ਰਹੀ ਸੀ
ਜਿਵੇਂ ਹੀ ਹਲਕਾ ਜਿਹਾ ਪ੍ਰਸ਼ਾਦ ਉਸਦੇ ਮੂੰਹ ਨੂੰ ਲਾਇਆ ਤਾਂ ਮੂਵਮੈਂਟ ਸ਼ੁਰੂ ਹੋ ਗਈ ਸਾਰੇ ਪਰਿਵਾਰ ਨੇ ਸਿਮਰਨ ਸ਼ੁਰੂ ਕਰ ਦਿੱਤਾ ਅਤੇ ਡਾਕਟਰ ਨੇ ਦਵਾਈ ਲਗਾਉਣੀ ਸ਼ੁਰੂ ਕਰ ਦਿੱਤੀ, ਨਾਮ ਦੇ ਸਿਮਰਨ ਨੇ ਅਜਿਹਾ ਅਸਰ ਦਿਖਾਇਆ ਕਿ ਜੋ ਦਵਾਈ ਪੰਜ ਵਾਰ ਲਾਏ ਜਾਣ ਤੋਂ ਬਾਅਦ ਬੇਟੀ ਨੂੰ ਹੋਸ਼ ’ਚ ਆਉਣਾ ਸੀ, ਉਹ ਦਵਾਈ ਤਿੰਨ ਵਾਰ ਲਾਉਂਦੇ ਹੀ ਬੇਟੀ ਹੋਸ਼ ’ਚ ਆ ਗਈ ਜੋ ਡਾਕਟਰ ਬੇਟੀ ਦੇ ਬਚਣ ਦੀ ਉਮੀਦ ਛੱਡ ਚੁੱਕੇ ਸਨ ਉਹ ਵੀ ਸਤਿਗੁਰੂ ਦਾ ਧੰਨਵਾਦ ਕਰ ਰਹੇ ਸਨ ਡਾਕਟਰ ਨੇ ਜਦੋਂ ਸਾਨੂੰ ਇਹ ਕਿਹਾ ਕਿ ਤੁਹਾਡੀ ਬੇਟੀ ਹੁਣ ਠੀਕ ਹੈ
ਤਾਂ ਸਾਡੇ ਸਾਰੇ ਪਰਿਵਾਰ ਦੀ ਜਾਨ ’ਚ ਜਾਨ ਆਈ ਜਿਵੇਂ ਹੀ ਮੈਂ ਉਸਦੇ ਕੋਲ ਆਈਸੀਯੂ ’ਚ ਗਈ, ਮੈਨੂੰ ਦੇਖਦੇ ਹੀ ਬੋਲੀ, ਮੰਮਾ! ਮੈਨੂੰ ਪਿਤਾ ਜੀ ਨੇ ਠੀਕ ਕੀਤਾ ਹੈ ਪਿਤਾ ਜੀ ਆਏ ਸਨ ਉਨ੍ਹਾਂ ਨੇ ਮੈਨੂੰ ਪ੍ਰਸਾਦ ਦਿੱਤਾ ਅਤੇ ਮੇਰੇ ਸਿਰ ’ਤੇ ਹੱਥ ਰੱਖਿਆ ਹੁਣ ਇਸਨੂੰ ਮੇਰੇ ਸਤਿਗੁਰੂ ਦਾ ਕਰਿਸ਼ਮਾ ਨਾ ਕਹੀਏ ਤਾਂ ਹੋਰ ਕੀ ਕਹੀਏ ਇਹ ਦ੍ਰਿਸ਼ ਜਿਸਨੇ ਵੀ ਦੇਖਿਆ ਸਭ ਹੈਰਾਨ ਸਨ ਸਭ ਦੀਆਂ ਉਂਗਲੀਆਂ ਮੂੰਹ ’ਚ ਸਨ ਕਿਉਂਕਿ…!
ਡਾਕਟਰ ਅਤੇ ਸੁਪਰ ਸਪੈਸ਼ਲਿਸਟ ਸਾਰਿਆਂ ਵੱਲੋਂ ਤਾਂ ਜਵਾਬ ਮਿਲ ਚੁੱਕਾ ਸੀ ਇਸਦੇ ਬਚਣ ਦੀ ਕੋਈ ਉਮੀਦ ਹੀ ਨਹੀਂ ਸੀ ਉਹ ਕਹਿ ਰਹੇ ਸਨ ਕਿ ਐਨੇ ਜ਼ਹਿਰ ਅਤੇ ਦਰਦ ਨਾਲ ਤਾਂ ਵੱਡਾ ਇਨਸਾਨ ਵੀ ਨਹੀਂ ਬੱਚ ਸਕਦਾ, ਇਹ ਤਾਂ ਫਿਰ ਵੀ ਛੋਟੀ ਜਿਹੀ ਬੱਚੀ ਹੈ ਇਸ ’ਚ ਸਾਡੀ ਡਾਕਟਰੀ ਤਾਂ ਫੇਲ੍ਹ ਹੋ ਗਈ ਸੀ ਇਹ ਤਾਂ ਪੂਜਨੀਕ ਗੁਰੂ ਜੀ ਦੇ ਬਚਨ, ਪ੍ਰਸ਼ਾਦ ਅਤੇ ਆਸ਼ੀਰਵਾਦ ਹੀ ਹੈ ਜਿਸਨੇ ਤੁਹਾਡੀ ਬੇਟੀ ਨੂੰ ਮਰਨ ਤੋਂ ਬਚਾ ਲਿਆ ਹੈ ਸੱਚ ਵਿੱਚ ਮੌਤ ਨੇ ਮੇਰੀ ਬੇਟੀ ਨੂੰ ਆਪਣਾ ਗਰਾਸ ਬਣਾ ਲਿਆ ਸੀ
ਪਰ ਪੂਜਨੀਕ ਗੁਰੂ ਜੀ ਨੇ ਮੇਰੀ ਬੇਟੀ ਨੂੰ ਛੂਹਣ ਵੀ ਨਹੀਂ ਦਿੱਤਾ ਅਤੇ ਚਹਿਕਦੀ ਹੋਈ ਕਲੀ ਨੂੰ ਵਾਪਸ ਜ਼ਿੰਦਗੀ ਦੇ ਕੇ ਮੇਰੇ ਵਿਹੜੇ ਨੂੰ ਮਹਿਕਾ ਦਿੱਤਾ ਹੈ ਅਜਿਹੇ ਮਹਾਨ ਸਤਿਗੁਰੂ ਦਾ ਸ਼ੁਕਰਾਨਾ ਕਿਵੇਂ ਨਾ ਕਰੀਏ ਅਸੀਂ ਆਪਣੇ ਸਤਿਗੁਰੂ ਦੇ ਅਹਿਸਾਨਾਂ ਦਾ ਬਦਲਾ ਚੁਕਾ ਨਹੀਂ ਸਕਦੇ ਮੇਰੀ ਸਤਿਗੁਰੂ ਦੇ ਚਰਨ ਕਮਲਾਂ ’ਚ ਇਹੀ ਅਰਦਾਸ ਹੈ ਕਿ ਸਾਡੀ ਸਭ ਦੀ ਪ੍ਰੀਤ ਆਪ ਜੀ ਨਾਲ ਲੱਗੀ ਰਹੇ ਅਤੇ ਸੇਵਾ-ਸਿਮਰਨ ਕਰਦੇ ਰਹੀਏ ਜੀ
































































