Radish: ਸਿਰਫ਼ ਸਬਜ਼ੀ ਨਹੀਂ, ਔਸ਼ਧੀ ਗੁਣਾਂ ਦਾ ਭੰਡਾਰ ਵੀ ਹੈ ਮੂਲੀ
ਮੂਲੀ ਸਿਰਫ ਇੱਕ ਆਮ ਸਬਜ਼ੀ ਨਹੀਂ, ਸਗੋਂ ਇੱਕ ਅਜਿਹੀ ਦਵਾਈ ਦੇ ਤੌਰ ’ਤੇ ਵੀ ਕੰਮ ਕਰਦੀ ਹੈ, ਜੋ ਸਾਡੇ ਸਰੀਰ ਨੂੰ ਅੰਦਰੋਂ ਸਿਹਤਮੰਦ ਬਣਾਉਂਦੀ ਹੈ ਆਯੁਰਵੇਦ ਵਿੱਚ ਇਸ ਨੂੰ ਮੂਲਿਕਾ ਰਸਾਇਣ ਕਿਹਾ ਗਿਆ ਹੈ, ਜਿਸ ਵਿੱਚ ਕਈ ਰੋਗਾਂ ਨੂੰ ਮਿਟਾਉਣ ਦੀ ਤਾਕਤ ਹੁੰਦੀ ਹੈ
ਮੂਲੀ ਕਫ ਅਤੇ ਵਾਤ ਦੋਸ਼ ਨੂੰ ਸੰਤੁਲਿਤ ਕਰਦੀ ਹੈ, ਪਾਚਣ ਸ਼ਕਤੀ ਵਧਾਉਂਦੀ ਹੈ ਅਤੇ ਸਰੀਰ ’ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦੀ ਹੈ
ਜੇਕਰ ਪੇਟ ’ਚ ਭਾਰੀਪਣ, ਗੈਸ ਜਾਂ ਅਪੱਚ ਦੀ ਸਮੱਸਿਆ ਰਹਿੰਦੀ ਹੈ ਤਾਂ ਮੂਲੀ ਦਾ ਰਸ ਵਰਦਾਨ ਸਾਬਤ ਹੋ ਸਕਦਾ ਹੈ ਰੋਜ਼ਾਨਾ ਖਾਣੇ ਤੋਂ ਪਹਿਲਾਂ ਇੱਕ ਚਮਚ ਮੂਲੀ ਦਾ ਰਸ ਹਲਕੇ ਨਮਕ ਨਾਲ ਲੈਣ ਨਾਲ ਪਾਚਣ ਸੁਧਰਦਾ ਹੈ ਅਤੇ ਟਾਕਸਿਨ ਬਾਹਰ ਨਿੱਕਲ ਜਾਂਦੇ ਹਨ
ਮੂਲੀ ਲੀਵਰ ਅਤੇ ਪਿੱਤੇ ਦੀ ਸਫਾਈ ਵੀ ਕਰਦੀ ਹੈ ਸਵੇਰੇ ਖਾਲੀ ਪੇਟ ਅੱਧਾ ਕੱਪ ਮੂਲੀ ਦਾ ਰਸ ਪੀਣ ਨਾਲ ਲਿਵਰ ਦੀ ਸੋਜ ਘੱਟ ਹੁੰਦੀ ਹੈ ਅਤੇ ਪੀਲੀਆ ਵਰਗੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਖੰਘ ਅਤੇ ਕਫ ’ਚ ਤਾਂ ਇਹ ਸਭ ਤੋਂ ਅਸਰਦਾਰ ਮੰਨੀ ਗਈ ਹੈ ਮੂਲੀ ਦਾ ਰਸ ਅਤੇ ਸ਼ਹਿਦ ਮਿਲਾ ਕੇ ਦਿਨ ’ਚ ਦੋ ਵਾਰ ਲੈਣ ਨਾਲ ਬਲਗਮ ਢਿੱਲੀ ਹੋ ਕੇ ਬਾਹਰ ਨਿੱਕਲ ਜਾਂਦੀ ਹੈ
ਮੂਲੀ ਇੱਕ ਬਿਹਤਰੀਨ ਬਲੱਡ ਪਿਊਰੀਫਾਇਰ ਵੀ ਹੈ ਇਸ ਦਾ ਰਸ ਸਰੀਰ ’ਚੋਂ ਟਾਕਸਿਨ ਕੱਢ ਕੇ ਚਮੜੀ ਨੂੰ ਸਾਫ ਕਰਦਾ ਹੈ ਅਤੇ ਮੁੰਹਾਸੇ, ਫੋੜੇ ਫਿਣਸੀ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ ਥਾਇਰਾਇਡ ਅਤੇ ਮੈਟਾਬਾਲਿਜ਼ਮ ਨੂੰ ਵੀ ਇਹ ਸੰਤੁਲਿਤ ਰੱਖਦੀ ਹੈ, ਕਿਉਂਕਿ ਮੂਲੀ ਅਗਨੀਦੀਪਕ ਅਤੇ ਕਫ ਨਾਸ਼ਕ ਹੁੰਦੀ ਹੈ ਇਸ ਨਾਲ ਵਜ਼ਨ ਕੰਟਰੋਲ ’ਚ ਰਹਿੰਦਾ ਹੈ
ਅਤੇ ਸਰੀਰ ਊਰਜਾਵਾਨ ਮਹਿਸੂਸ ਕਰਦਾ ਹੈ ਮੂਲੀ ਦਾ ਰਸ ਇੱਕ ਕੁਦਰਤੀ ਮੂਤਰਲ ਔਸ਼ਧੀ ਹੈ, ਜੋ ਕਿਡਨੀ ਸਟੋਨ ਅਤੇ ਯੂਰਿਨ ਇਨਫੈਕਸ਼ਨ ’ਚ ਰਾਹਤ ਦਿੰਦੀ ਹੈ ਇਹ ਸਰੀਰ ’ਚੋਂ ਵਾਧੂ ਲੂਣ ਅਤੇ ਗੰਦਗੀ ਬਾਹਰ ਕੱਢਦੀ ਹੈ ਦਿਲ ਦੇ ਮਰੀਜਾਂ ਲਈ ਵੀ ਮੂਲੀ ਬਹੁਤ ਫਾਇਦੇਮੰਦ ਹੈ, ਕਿਉਂਕਿ ਇਸ ਵਿੱਚ ਪੋਟੇਸ਼ੀਅਮ, ਫਾਈਬਰ ਅਤੇ ਐਂਟੀਆਕਸੀਡੈਂਟ ਹੁੰਦੇ ਹਨ
ਜੋ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰਾਲ ਨੂੰ ਕੰਟਰੋਲ ਰੱਖਦੇ ਹਨ ਵਜ਼ਨ ਘਟਾਉਣ ਵਾਲਿਆਂ ਲਈ ਮੂਲੀ ਇੱਕ ਹੈਲਦੀ ਬਦਲ ਹੈ ਇਸ ਵਿੱਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ ਜਿਸ ਨਾਲ ਭੁੱਖ ਘੱਟ ਲੱਗਦੀ ਹੈ ਕੱਚੀ ਮੂਲੀ ਚਬਾਉਣ ਨਾਲ ਦੰਦ ਅਤੇ ਮਸੂੜੇ ਮਜ਼ਬੂਤ ਹੁੰਦੇ ਹਨ ਚਮੜੀ ਅਤੇ ਵਾਲਾਂ ਲਈ ਵੀ ਇਹ ਟਾਨਿਕ ਦਾ ਕੰਮ ਕਰਦੀ ਹੈ
ਮੂਲੀ ’ਚ ਮੌਜ਼ੂਦ ਸਲਫਰ, ਜਿੰਕ ਅਤੇ ਵਿਟਾਮਿਨ ਸੀ ਚਮੜੀ ਨੂੰ ਚਮਕਦਾਰ ਅਤੇ ਵਾਲਾਂ ਨੂੰ ਮਜ਼ਬੂਤ ਬਣਾਉਂਦੇ ਹਨ ਧਿਆਨ ਰੱਖੋ, ਮੂਲੀ ਦਾ ਜ਼ਿਆਦਾ ਸੇਵਨ ਨਾ ਕਰੋ ਕਿਉਂਕਿ ਇਸ ਨਾਲ ਗੈਸ ਜਾਂ ਪੇਟ ਦਰਦ ਹੋ ਸਕਦਾ ਹੈ ਰਾਤ ਨੂੰ ਮੂਲੀ ਖਾਣ ਤੋਂ ਬਚੋ, ਇਹ ਵਾਤ ਦੋਸ਼ ਵਧਾ ਸਕਦੀ ਹੈ ਹਮੇਸ਼ਾ ਤਾਜ਼ੀ ਮੂਲੀ ਹੀ ਖਾਓ, ਬੇਹੀ ਮੂਲੀ ਹਾਨੀਕਾਰਕ ਹੋ ਸਕਦੀ ਹੈ -ਰਿੰਕੂ ਕੁਮਾਰ

































































