Ashes: ਗਾਰਡਨਿੰਗ ’ਚ ਵਰਤੋਂ ਸੁਆਹ ਦੀ ਖਾਦ
ਸ਼ਹਿਰੀ ਜੀਵਨ ’ਚ ਕਿਚਨ ਗਾਰਡਨਿੰਗ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ ਲੋਕ ਆਪਣੀ ਬਾਲਕਨੀ, ਛੱਤਾਂ ਜਾਂ ਛੋਟੇ-ਛੋਟੇ ਵਿਹੜਿਆਂ ’ਚ ਫਲ, ਸਬਜ਼ੀਆਂ ਅਤੇ ਹਰਬਸ ਉਗਾ ਰਹੇ ਹਨ ਜੇਕਰ ਤੁਸੀਂ ਵੀ ਗਾਰਡਨਿੰਗ ਦੇ ਸ਼ੌਕੀਨ ਹੋ ਅਤੇ ਬੂਟਿਆਂ ਦੇ ਘੱਟ ਵਾਧੇ ਤੋਂ ਪ੍ਰੇਸ਼ਾਨ ਹੋ, ਤਾਂ ਸੁਆਹ ਦੀ ਖਾਦ ਤੁਹਾਡੇ ਲਈ ਇੱਕ ਕਿਫਾਇਤੀ ਅਤੇ ਸੌਖਾ ਹੱਲ ਹੋ ਸਕਦਾ ਹੈ ਇਹ ਤਕਨੀਕ ਨਾ ਸਿਰਫ ਬੂਟਿਆਂ ਦੀ ਗ੍ਰੋਥ ਨੂੰ ਵਧਾਉਂਦੀ ਹੈ, ਸਗੋਂ ਘੱਟ ਲਾਗਤ ’ਚ ਵਧੀਆ ਉਤਪਾਦਨ ਵੀ ਤੈਅ ਕਰਦੀ ਹੈ ਹੇਠਾਂ ਸੁਆਹ ਦੀ ਖਾਦ ਦੀ ਵਰਤੋਂ ਅਤੇ ਫਾਇਦਿਆਂ ਨੂੰ ਲੜੀਵਾਰ ਸਮਝਾਇਆ ਗਿਆ ਹੈ
Table of Contents
ਸੁਆਹ ਨਾਲ ਬੂਟਿਆਂ ਦਾ ਤੇਜ਼ ਵਾਧਾ:
ਗਾਰਡਨਿੰਗ ਮਾਹਿਰਾਂ ਅਨੁਸਾਰ, ਲੱਕੜ ਜਾਂ ਪਾਥੀਆਂ ਦੀ ਸੁਆਹ ਬੂਟਿਆਂ ਦੇ ਵਾਧੇ ਨੂੰ ਚਾਰ ਗੁਣਾ ਤੱਕ ਵਧਾ ਸਕਦੀ ਹੈ ਸੁਆਹ ’ਚ ਪੋਟਾਸ਼ੀਅਮ, ਫਾਸਫੋਰਸ ਅਤੇ ਕੈਲਸ਼ੀਅਮ ਵਰਗੇ ਮਹੱਤਵਪੂਰਨ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਜੜ੍ਹਾਂ ਨੂੰ ਮਜ਼ਬੂਤੀ ਦਿੰਦੇ ਹਨ ਅਤੇ ਬੂਟਿਆਂ ਦੇ ਵਿਕਾਸ ’ਚ ਮਦਦ ਕਰਦੇ ਹਨ
ਕੀਟਾਂ ਅਤੇ ਫੰਗਸ ਤੋਂ ਸੁਰੱਖਿਆ:
ਸੁਆਹ ਦਾ ਖਾਰਾ (ਐਲਕਲਾਈਨ) ਸੁਭਾਅ ਅਤੇ ਉਸ ਦੀ ਹਲਕੀ ਖ਼ੁਸ਼ਬੂ ਕੀਟਾਂ ਅਤੇ ਫੰਗਸ ਨੂੰ ਬੂਟਿਆਂ ਤੋਂ ਦੂਰ ਰੱਖਦੀ ਹੈ ਸੁਆਹ ਨੂੰ ਪਾਣੀ ’ਚ ਘੋਲ ਕੇ ਸਪਰੇਅ ਬਣਾਓ ਅਤੇ ਇਸ ਨੂੰ ਬੂਟਿਆਂ ਦੇ ਪੱਤਿਆਂ ’ਤੇ ਛਿੜਕੋ ਇਹ ਕੀਟਾਂ ਅਤੇ ਫੰਗਲ ਰੋਗਾਂ ਤੋਂ ਬਚਾਅ ਦਾ ਪ੍ਰਭਾਵਸ਼ਾਲੀ ਤਰੀਕਾ ਹੈ
ਸਹੀ ਸੁਆਹ ਦੀ ਚੋਣ:
ਸਿਰਫ ਲੱਕੜ ਜਾਂ ਗੋਹੇ ਦੀਆਂ ਪਾਥੀਆਂ ਦੀ ਸੁਆਹ ਦੀ ਵਰਤੋਂ ਕਰੋ ਹੋਰ ਤਰ੍ਹਾਂ ਦੀ ਸੁਆਹ (ਜਿਵੇਂ ਕੋਇਲੇ ਦੀ) ਵਰਤੋਂ ਨਹੀਂ ਹੁੰਦੀ ਸੁਆਹ ਨੂੰ ਚੰਗੀ ਤਰ੍ਹਾਂ ਛਾਣ ਲਓ ਤਾਂ ਕਿ ਮੋਟੇ ਟੁਕੜੇ, ਕੰਕਰ ਜਾਂ ਹੋਰ ਅਸ਼ੁੱਧੀਆਂ ਹਟ ਜਾਣ ਜੇਕਰ ਘਰ ’ਚ ਸੁਆਹ ਨਹੀਂ ਹੈ, ਤਾਂ ਇਸ ਨੂੰ ਸਥਾਨਕ ਬਾਜ਼ਾਰ ’ਚੋਂ ਖਰੀਦਿਆ ਜਾ ਸਕਦਾ ਹੈ
ਸੁਆਹ ਦੀ ਵਰਤੋਂ ਦਾ ਸਹੀ ਤਰੀਕਾ:
ਸੁਆਹ ਨੂੰ ਸਿੱਧਾ ਬੂਟਿਆਂ ’ਤੇ ਪਾਉਣ ਦੀ ਬਜਾਏ ਮਿੱਟੀ ’ਚ ਚੰਗੀ ਤਰ੍ਹਾਂ ਮਿਲਾਓ ਛੋਟੇ ਬੂਟਿਆਂ ਲਈ ਇੱਕ ਚਮਚ ਅਤੇ ਵੱਡੇ ਬੂਟਿਆਂ ਲਈ ਦੋ ਚਮਚ ਸੁਆਹ ਸਹੀ ਹੈ ਹਰ 15 ਦਿਨਾਂ ’ਚ ਇੱਕ ਵਾਰ ਸੁਆਹ ਦੀ ਵਰਤੋਂ ਕਰੋ ਇਸ ਨੂੰ ਮਿੱਟੀ ਦੀ ਉੱਪਰਲੀ ਤਹਿ ’ਤੇ ਛਿੜਕੋ ਜਾਂ ਬੂਟਾ ਲਾਉਂਦੇ ਸਮੇਂ ਮਿੱਟੀ ’ਚ ਮਿਲਾਓ
ਸਾਵਧਾਨੀਆਂ ਅਤੇ ਸੰਤੁਲਿਤ ਵਰਤੋਂ:
ਸੁਆਹ ਦੀ ਲੋੜ ਤੋਂ ਵੱਧ ਵਰਤੋਂ ਬੂਟਿਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਸੰਤੁਲਿਤ ਮਾਤਰਾ ’ਚ ਹੀ ਇਸ ਦੀ ਵਰਤੋਂ ਕਰੋ ਸੁਆਹ ਪਾਉਣ ਤੋਂ ਪਹਿਲਾਂ ਮਿੱਟੀ ਦੀ ਕਿਸਮ ਜਾਂਚ ਲਓ ਕਿਉਂਕਿ ਜ਼ਿਆਦਾ ਖਾਰੀ ਮਿੱਟੀ ’ਚ ਸੁਆਹ ਦੀ ਵਰਤੋਂ ਨੁਕਸਾਨਦੇਹ ਹੋ ਸਕਦੀ ਹੈ
ਕਿਚਨ ਗਾਰਡਨਿੰਗ ਲਈ ਆਦਰਸ਼:
ਸੁਆਹ ਦੀ ਖਾਦ ਛੋਟੇ ਗਮਲਿਆਂ, ਗ੍ਰੋ ਬੈਗਸ ਅਤੇ ਛੱਤ ’ਤੇ ਬਣੇ ਕਿਚਨ ਗਾਰਡਨ ਲਈ ਆਦਰਸ਼ ਹੈ ਇਹ ਤਕਨੀਕ ਨਾ ਸਿਰਫ ਕਿਫਾਇਤੀ ਹੈ, ਸਗੋਂ ਸ਼ਹਿਰੀ ਕਿਸਾਨਾਂ ਅਤੇ ਬਾਗਬਾਨਾਂ ਨੂੰ ਘੱਟ ਖਰਚ ’ਚ ਬਿਹਤਰ ਪੈਦਾਵਾਰ ਪ੍ਰਾਪਤ ਕਰਨ ’ਚ ਮੱਦਦ ਕਰਦੀ ਹੈ -ਰਾਜਵੀਰ ਕੁਮਾਰ
ਧਿਆਨ ਰੱਖਣ ਯੋਗ ਗੱਲਾਂ
- ਸਿਰਫ ਲਕੜੀ ਜਾਂ ਪੱਤਿਆਂ ਦੀ ਸੁਆਹ ਦਾ ਹੀ ਇਸਤੇਮਾਲ ਕਰੋ
- ਕੋਲੇ ਜਾਂ ਪਲਾਸਟਿਕ ਦੀ ਸੁਆਹ ਦੀ ਵਰਤੋਂ ਨਾ ਕਰੋ
- ਜ਼ਿਆਦਾ ਮਾਤਰਾ ’ਚ ਸੁਆਹ ਦਾ ਇਸਤੇਮਾਲ ਨਾ ਕਰੋ, ਇਸ ਨਾਲ ਮਿੱਟੀ ਦਾ ਪੀਐੱਚ ਲੈਵਲ ਵਧ ਜਾਂਦਾ ਹੈ
- ਬੀਜ ਨੂੰ ਪੁੰਗਰਨ ਸਮੇਂ ਸੁਆਹ ਦਾ ਸਿੱਧਾ ਸੰਪਰਕ ਨਾ ਹੋਣ ਦਿਓ
- ਸੁਆਹ ਪਾਉਣ ਤੋਂ ਪਹਿਲਾਂ ਮਿੱਟੀ ਦੀ ਪ੍ਰਕਿਰਤੀ ਜਾਂਚ ਲਓ, ਕਿਉਂਕਿ ਜ਼ਿਆਦਾ ਖਾਰੀ ਮਿੱਟੀ ’ਚ ਸੁਆਹ ਦੀ ਵਰਤੋਂ ਨੁਕਸਾਨਦੇਹ ਹੋ ਸਕਦੀ ਹੈ
































































