Swelling feet

Swelling feet: ਪੈਰਾਂ ਦੀ ਸੋਜ ਤੋਂਆਰਾਮ ਦੇਣਗੇ ਕੁਦਰਤੀ ਤਰੀਕੇ

ਪੈਰਾਂ ਦੀ ਸੋਜ ਇੱਕ ਆਮ ਸਮੱਸਿਆ ਹੈ ਭਾਵੇਂ ਲੰਮੇ ਸਮੇਂ ਤੱਕ ਖੜ੍ਹੇ ਰਹਿਣਾ ਹੋਵੇ, ਆਫਿਸ ’ਚ ਲਗਾਤਾਰ ਬੈਠੇ ਰਹਿਣਾ ਹੋਵੇ ਜਾਂ ਘੰਟਿਆਂਬੱਧੀ ਯਾਤਰਾ ਕਰਨੀ ਹੋਵੇ, ਇਨ੍ਹਾਂ ਸਭ ਦਾ ਅਸਰ ਸਿੱਧਾ ਪੈਰਾਂ ’ਤੇ ਪੈਂਦਾ ਹੈ ਸੋਜ ਉਦੋਂ ਹੁੰਦੀ ਹੈ, ਜਦੋਂ ਸਰੀਰ ਦੇ ਕਿਸੇ ਹਿੱਸੇ ’ਚ ਤਰਲ ਪਦਾਰਥ ਇਕੱਠਾ ਹੋ ਜਾਂਦਾ ਹੈ

ਆਮ ਤੌਰ ’ਤੇ ਇਹ ਨੁਕਸਾਨਦੇਹ ਨਹੀਂ ਹੁੰਦਾ, ਪਰ ਜੇਕਰ ਵਾਰ-ਵਾਰ ਜਾਂ ਜ਼ਿਆਦਾ ਸੋਜ ਰਹਿਣ ਲੱਗੇ ਤਾਂ ਇਹ ਸਰੀਰ ’ਚ ਕਿਸੇ ਲੁਕੀ ਹੋਈ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ ਆਯੁਰਵੇਦ ’ਚ ਇਸ ਨੂੰ ‘ਸ਼ੋਥ’ ਕਿਹਾ ਗਿਆ ਹੈ, ਜੋ ਵਾਤ, ਪਿੱਤ ਅਤੇ ਕਫ਼ ਦੇ ਅਸੰਤੁਲਨ ਨਾਲ ਪੈਦਾ ਹੁੰਦੀ ਹੈ ਦੂਜੇ ਪਾਸੇ ਵਿਗਿਆਨ ਦੇ ਅਨੁਸਾਰ, ਖੂਨ ਦੇ ਸੰਚਾਰ ’ਚ ਰੁਕਾਵਟ, ਨਮਕ ਦੀ ਜ਼ਿਆਦਾ ਮਾਤਰਾ ਜਾਂ ਸਰੀਰ ’ਚ ਪਾਣੀ ਦਾ ਰੁਕ ਜਾਣਾ ਇਸ ਦੀਆਂ ਮੁੱਖ ਵਜ੍ਹਾ ਮੰਨੀਆਂ ਜਾਂਦੀਆਂ ਹਨ

ਆਯੁਰਵੇਦ ਅਨੁਸਾਰ, ਜਦੋਂ ਸਰੀਰ ’ਚ ਜ਼ਹਿਰੀਲੇ ਤੱਤ ਵਧ ਜਾਂਦੇ ਹਨ ਜਾਂ ਖੂਨ ਦਾ ਪ੍ਰਵਾਹ ਕਮਜ਼ੋਰ ਹੋ ਜਾਂਦਾ ਹੈ, ਤਾਂ ਸੋਜ ਦੀ ਸਥਿਤੀ ਬਣਦੀ ਹੈ ਦੂਜੇ ਪਾਸੇ, ਵਿਗਿਆਨਕ ਨਜ਼ਰੀਏ ਨਾਲ ਦੇਖੀਏ ਤਾਂ ਸਾਡੇ ਪੈਰਾਂ ’ਚ ਸੋਜ ਉਦੋਂ ਆਉਂਦੀ ਹੈ ਜਦੋਂ ਖੂਨ ਨਾੜੀਆਂ ’ਚ ਦਬਾਅ ਵਧ ਜਾਂਦਾ ਹੈ ਅਤੇ ਤਰਲ ਪਦਾਰਥ ਟਿਸ਼ੂਆਂ ’ਚ ਇਕੱਠੇ ਹੋ ਜਾਂਦੇ ਹਨTake care of your feet 1

ਪਰ ਜੀਵਨਸ਼ੈਲੀ ’ਚ ਸੁਧਾਰ ਅਤੇ ਕੁਝ ਸੌਖੇ ਘਰੇਲੂ ਤਰੀਕੇ ਅਪਣਾ ਕੇ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ

ਕੋਸੇ ਪਾਣੀ ’ਚ ਨਮਕ:

ਨਮਕ ਭਾਵ ਸੋਡੀਅਮ ਸਰੀਰ ਦੇ ਤਰਲ ਪਦਾਰਥਾਂ ਨੂੰ ਸੰਤੁਲਿਤ ਰੱਖਣ ’ਚ ਮਦਦ ਕਰਦਾ ਹੈ ਜਦੋਂ ਪੈਰਾਂ ਨੂੰ ਨਮਕ ਵਾਲੇ ਕੋਸੇ ਪਾਣੀ ’ਚ ਡੁਬੋਇਆ ਜਾਂਦਾ ਹੈ, ਤਾਂ ਇਹ ਚਮੜੀ ਦੇ ਰੋਮਾਂ ’ਚੋਂ ਐਕਸਟਰਾ ਪਾਣੀ ਬਾਹਰ ਕੱਢਣ ’ਚ ਮਦਦ ਕਰਦਾ ਹੈ ਆਯੁਰਵੇਦ ’ਚ ਇਸ ਨੂੰ ‘ਸਵੇਦਨ ਕਿਰਿਆ’ ਕਿਹਾ ਗਿਆ ਹੈ, ਜੋ ਸਰੀਰ ਦੀ ਸੋਜ ਅਤੇ ਜਕੜਨ ਨੂੰ ਦੂਰ ਕਰਦੀ ਹੈ ਇਸ ਪ੍ਰਕਿਰਿਆ ਨਾਲ ਨਾ ਸਿਰਫ ਸੋਜ ਘਟਦੀ ਹੈ ਸਗੋਂ ਮਾਸਪੇਸ਼ੀਆਂ ਨੂੰ ਵੀ ਆਰਾਮ ਮਿਲਦਾ ਹੈ

Also Read:  ਕੂਲਰ ਨਾਲ ਹੋਣ ਵਾਲੀ ਹੁੰਮਸ ਨੂੰ ਦੂਰ ਭਜਾਓ

ਬਰਫ ਦੀ ਟਕੋਰ:

ਆਧੁਨਿਕ ਵਿਗਿਆਨ ਅਨੁਸਾਰ, ਬਰਫ ਦੀ ਟਕੋਰ ਨਾਲ ਖੂਨ ਦੀਆਂ ਨਾੜਾਂ ਸੁੰਗੜਦੀਆਂ ਹਨ ਅਤੇ ਤਰਲ ਪਦਾਰਥ ਦਾ ਰਿਸਾਅ ਘੱਟ ਹੋ ਜਾਂਦਾ ਹੈ, ਜਿਸ ਨਾਲ ਸੋਜ ਘਟਦੀ ਹੈ ਆਯੁਰਵੇਦ ’ਚ ਇਸ ਨੂੰ ‘ਸੀਤਲ ਉਪਚਾਰ’ ਕਿਹਾ ਗਿਆ ਹੈ, ਜੋ ਸੜਨ, ਸੋਜ ਅਤੇ ਦਰਦ ਤਿੰਨਾਂ ’ਚ ਰਾਹਤ ਦਿੰਦਾ ਹੈ ਧਿਆਨ ਰਹੇ ਕਿ ਇਹ ਤਰੀਕਾ ਜ਼ਿਆਦਾ ਲੰਮੇ ਸਮੇਂ ਤੱਕ ਨਾ ਕਰੋ, ਸਿਰਫ 10 ਤੋਂ 15 ਮਿੰਟ ਬਹੁਤ ਹਨ

ਸੇਬ ਦਾ ਸਿਰਕਾ:

ਸੇਬ ਦੇ ਸਿਰਕੇ ’ਚ ਪੋਟੇਸ਼ੀਅਮ ਅਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ ਜੋ ਸਰੀਰ ’ਚੋਂ ਐਕਸਟਰਾ ਪਾਣੀ ਕੱਢਣ ’ਚ ਮਦਦ ਕਰਦੇ ਹਨ ਆਯੁਰਵੇਦ ਅਨੁਸਾਰ, ਇਹ ਸਰੀਰ ਦੇ ਦੋਸ਼ਾਂ ਨੂੰ ਸੰਤੁਲਿਤ ਕਰਦਾ ਹੈ ਅਤੇ ਸੋਜ ਨੂੰ ਜੜ੍ਹੋਂ ਖ਼ਤਮ ਕਰਨ ’ਚ ਮਦਦ ਕਰਦਾ ਹੈ ਇਸਨੂੰ ਕੋਸੇ ਪਾਣੀ ’ਚ ਮਿਲਾ ਕੇ ਪੈਰਾਂ ਨੂੰ ਭਿਉਣਾ ਜਾਂ ਹਲਕੀ ਮਸਾਜ਼ ਕਰਨਾ ਬੇਹੱਦ ਫਾਇਦੇਮੰਦ ਰਹਿੰਦਾ ਹੈ

ਅਦਰਕ:

ਆਯੁਰਵੇਦ ’ਚ ਅਦਰਕ ਨੂੰ ਕੁਦਰਤੀ ਔਸ਼ਧੀ ਮੰਨਿਆ ਗਿਆ ਹੈ ਇਸ ਵਿੱਚ ਮੌਜ਼ੂਦ ਜਿੰਜਰਾੱਲ ਸੋਜ ਅਤੇ ਦਰਦ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ ਜਦੋਂ ਅਦਰਕ ਦਾ ਰਸ ਪ੍ਰਭਾਵਿਤ ਹਿੱਸੇ ’ਤੇ ਲਾਇਆ ਜਾਂਦਾ ਹੈ, ਤਾਂ ਇਹ ਚਮੜੀ ਦੇ ਅੰਦਰ ਜਾ ਕੇ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਂਦਾ ਹੈ ਵਿਗਿਆਨ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਅਦਰਕ ਇੱਕ ਨੈਚੁਰਲ ਐਂਟੀ-ਇਨਫਲੇਮੇਟਰੀ ਏਜੰਟ ਹੈ ਇਸ ਤੋਂ ਇਲਾਵਾ ਅਦਰਕ ਦਾ ਇੱਕ ਟੁਕੜਾ ਰਾਤ ਨੂੰ ਪਾਣੀ ’ਚ ਭਿਓਂ ਕੇ ਰੱਖੋ ਅਤੇ ਸਵੇੇਰੇ ਉਸ ਦਾ ਪਾਣੀ ਪੀਣ ਨਾਲ ਵੀ ਪੈਰਾਂ ’ਚ ਸੋਜ ਤੋਂ ਰਾਹਤ ਮਿਲਦੀ ਹੈ

ਹਲਦੀ ਵਾਲਾ ਦੁੱਧ:

ਹਲਦੀ ’ਚ ਪਾਇਆ ਜਾਣ ਵਾਲਾ ਕਰਕਿਊਮਿਨ ਇੱਕ ਸ਼ਕਤੀਸ਼ਾਲੀ ਐਂਟੀ-ਆਕਸੀਡੈਂਟ ਹੈ ਜੋ ਸਰੀਰ ਦੀ ਸੋਜ ਘੱਟ ਕਰਦਾ ਹੈ ਅਤੇ ਖੂਨ ਦੇ ਪ੍ਰਵਾਹ ਨੂੰ ਸੰਤੁਲਿਤ ਰੱਖਦਾ ਹੈ ਆਯੁਰਵੇਦ ’ਚ ਹਲਦੀ ਨੂੰ ਹਰਿਦਰਾ ਕਿਹਾ ਗਿਆ ਹੈ, ਜੋ ਖੂਨ ਸ਼ੁੱਧ ਕਰਨ ਅਤੇ ਸ਼ੋਥ ਘਟਾਉਣ ਦੀ ਸਮਰੱਥਾ ਰੱਖਦੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ’ਚ ਹਲਦੀ ਮਿਲਾ ਕੇ ਪੀਣ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ ਅਤੇ ਅਗਲੇ ਦਿਨ ਸੋਜ ’ਚ ਫਰਕ ਮਹਿਸੂਸ ਹੁੰਦਾ ਹੈ -ਡਾ. ਮੀਨਾ ਗੋਪਲਾਨੀ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ

Also Read:  ਆਪਦੇ ਘਰ ਲੜਕਾ ਹੋਵੇਗਾ, ਜੋ ਸਭ ਤੋਂ ਅਲੱਗ ਹੀ ਹੋਵੇਗਾ! -ਸਤਿਸੰਗੀਆਂ ਦੇ ਅਨੁਭਵ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ