ਜਵਾਨੀ ਤੋਂ ਹੀ ਰੱਖੋ ਦਿਲ ਦਾ ਧਿਆਨ
ਇੱਕ ਨਵੇਂ ਅਧਿਐੈਨ ਅਨੁਸਾਰ ਜਿਸ ਉਮਰ ’ਚ ਵਿਕਸਿਤ ਦੇਸ਼ਾਂ ’ਚ ਹਾਰਟ ਅਟੈਕ ਹੁੰਦੇ ਹਨ, ਉਸ ਤੋਂ 10 ਤੋਂ 15 ਸਾਲ ਪਹਿਲਾਂ ਸਾਡੇ ਦੇਸ਼ ਦੇ ਲੋਕ ਇਸ ਦਾ ਸ਼ਿਕਾਰ ਹੋ ਜਾਂਦੇ ਹਨ ਵਿਕਸਿਤ ਦੇਸ਼ਾਂ ’ਚ ਹਰ ਹਾਰਟ ਅਟੈਕ 70 ਸਾਲ ਤੋਂ ਉੱਪਰ ਦੀ ਉਮਰ ਵਾਲਿਆਂ ਨੂੰ ਹੁੰਦੇ ਹਨ ਉਨ੍ਹਾਂ ਤੋਂ ਜ਼ਿਆਦਾ ਗਿਣਤੀ ’ਚ ਹਾਰਟ ਅਟੈਕ ਭਾਰਤੀਆਂ ਨੂੰ 60 ਤੋਂ ਘੱਟ ਉਮਰ ਵਾਲਿਆਂ ਨੂੰ ਹੁੰਦੇ ਹਨ ਹੁਣ ਤਾਂ ਹਾਰਟ ਅਟੈਕ 30-40 ਸਾਲ ਦੇ ਲੋਕਾਂ ਨੂੰ ਵੀ ਹੋਣ ਲੱਗੇ ਹਨ ਇਸ ਉਮਰ ’ਚ ਹੋਣ ਵਾਲੇ ਹਾਰਟ ਅਟੈਕ ਨੂੰ ਪ੍ਰੀਮੈਚਿਓਰ ਸਟੇਜ ਕਿਹਾ ਜਾਂਦਾ ਹੈ ਜੋ ਜ਼ਿਆਦਾ ਖ਼ਤਰਨਾਕ ਸਟੇਜ ਹੈ।
Table of Contents
ਦਿਲ ਨੂੰ ਖੁਰਾਕ ਦਿੰਦੀ ਹੈ ਚੰਗੀ ਨੀਂਦ:
ਆਧੁਨਿਕ ਜੀਵਨਸ਼ੈਲੀ ਅਤੇ ਸੰਚਾਰ ਤਕਨੀਕਾਂ ਨੇ ਨੌਜਵਾਨਾਂ ਦੀ ਨੀਂਦ ਬਹੁਤ ਡਿਸਟਰਬ ਕਰ ਦਿੱਤੀ ਹੈ ਲੇਟ ਸੌਣਾ ਨੌਜਵਾਨ ਲੋਕਾਂ ਦੇ ਕਲਚਰ ’ਚ ਰਚ-ਵੱਸ ਗਿਆ ਹੈ ਉਸਦੇ ਨਾਲ ਲੈਪਟਾਪ ਅਤੇ ਮੋਬਾਈਲ ਨੇ ਨੀਂਦ ਹੋਰ ਘੱਟ ਕਰ ਦਿੱਤੀ ਹੈ ਨੌਜਵਾਨ ਪੀੜ੍ਹੀ ਦੇਰ ਰਾਤ ਤੱਕ ਫੇਸਬੁੱਕ ਅਤੇ ਚੈਟਿੰਗ ’ਤੇ ਲੱਗੀ ਰਹਿੰਦੀ ਹੈ ਅਤੇ ਲੇਟ ਨਾਈਟ ਐੱਸਐਮਐੱਸ ਭੇਜਣਾ ਅਤੇ ਰਿਸੀਵ ਕਰਨਾ ਉਨ੍ਹਾਂ ਦੀ ਆਦਤ ’ਚ ਸ਼ੁਮਾਰ ਹੋ ਚੁੱਕਾ ਹੈ ਅਜਿਹੇ ਨੌਜਵਾਨ ਜਦੋਂ ਸੌਂਦੇ ਹਨ ਤਾਂ ਦਿਮਾਗ ’ਚ ਅਗਲੇ ਦਿਨ ਦੀ ਪਲਾਨਿੰਗ ਚੱਲਦੀ ਰਹਿੰਦੀ ਹੈ ਜਿਸ ਕਾਰਨ ਨੀਂਦ ਪੂਰੀ ਨਾ ਹੋਣਾ ਉਨ੍ਹਾਂ ਦੀ ਇੱਕ ਆਮ ਸਮੱਸਿਆ ਬਣ ਚੁੱਕੀ ਹੈ ਜੇਕਰ ਨੀਂਦ ਪੂਰੀ ਨਹੀਂ ਹੋਵੇਗੀ ਤਾਂ ਸਰੀਰ ਦੀ ਸ਼ਕਤੀ ਵੀ ਹੌਲੀ-ਹੌਲੀ ਖ਼ਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਦਿਲ ਦੀ ਧੜਕਨ ਤੇਜ਼ ਹੋਣ ਲੱਗਦੀ ਹੈ।
ਨੌਜਵਾਨ ਪੀੜ੍ਹੀ ਦਾ ਲਾਈਫਸਟਾਈਲ ਅਜਿਹਾ ਹੈ ਕਿ ਉਨ੍ਹਾਂ ਕੋਲ ਨਿਯਮਤ ਕਸਰਤ ਕਰਨ ਦਾ ਸਮਾਂ ਵੀ ਨਹੀਂ ਹੁੰਦਾ ਇਸ ਨਾਲ ਹੌਲੀ-ਹੌਲੀ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵਧਣ ਲੱਗਦਾ ਹੈ। ਖਾਸ ਕਰਕੇ ਜੋ ਨੌਜਵਾਨ ਸ਼ਿਫਟ ਡਿਊਟੀ ਕਰਦੇ ਹਨ, ਉਨ੍ਹਾਂ ਦੀ ਹਾਲਤ ਤਾਂ ਜ਼ਲਦੀ ਖਰਾਬ ਹੋਣ ਲੱਗਦੀ ਹੈ ਕਿਉਂਕਿ ਦਿਨ ’ਚ ਉਹ ਪੂਰੀ ਨੀਂਦ ਨਹੀਂ ਲੈ ਪਾਉਂਦੇ ਕਿਉਂਕਿ ਕੁਝ ਘਰੇਲੂ ਕੰਮ ਵੀ ਨਿਪਟਾਉਣੇ ਹੁੰਦੇ ਹਨ ਮੁਸ਼ਕਿਲ ਨਾਲ ਦਿਨ ’ਚ ਉਹ 4 ਤੋਂ 5 ਘੰਟੇ ਦੀ ਨੀਂਦ ਹੀ ਲੈ ਪਾਉਂਦੇ ਹਨ ਦਿਲ ਨੂੰ ਠੀਕ ਰੱਖਣ ਲਈ ਵਧੀਆ ਨੀਂਦ ਵੀ ਬਹੁਤ ਯੋਗਦਾਨ ਦਿੰਦੀ ਹੈ ਮਾਨਸਿਕ ਤੌਰ ’ਤੇ ਫ੍ਰੀ ਹੋ ਕੇ ਲਈ ਗਈ ਨੀਂਦ ਸਿਹਤ ਲਈ ਲਾਭਦਾਇਕ ਹੁੰਦੀ ਹੈ ਖੋਜਕਾਰਾਂ ਅਨੁਸਾਰ ਘੱਟੋ-ਘੱਟ 6 ਘੰਟੇ ਦੀ ਸ਼ਾਂਤ ਨੀਂਦ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ।
7-8 ਘੰਟੇ ਦੀ ਮਸਤੀ ਭਰੀ ਨੀਂਦ ਤੁਹਾਨੂੰ ਅਗਲੇ ਦਿਨ ਦੇ ਕੰਮਕਾਜ਼ ਪੂਰੇ ਕਰਨ ਲਈ ਤਾਜ਼ਗੀ ਦਿੰਦੀ ਹੈ ਚੰਗੀ ਡਾਈਟ ਅਤੇ ਮਾਨਸਿਕ ਤੌਰ ’ਤੇ ਸੰਤੁਸ਼ਟ ਹੋਣ ’ਤੇ ਨੀਂਦ ਵੀ ਚੰਗੀ ਆਉਂਦੀ ਹੈ ਰਾਤ ਦਾ ਭੋਜਨ 7 ਤੋਂ 8 ਵਜੇ ਦੇ ਵਿਚਕਾਰ ਕਰ ਲੈਣਾ ਚਾਹੀਦਾ ਹੈ ਲੇਟ ਭੋਜਨ ਤੋਂ ਬਾਅਦ ਨੀਂਦ ਕਦੇ ਵੀ ਚੰਗੀ ਨਹੀਂ ਆਉਂਦੀ। ਇਹ ਵੀ ਧਿਆਨ ਰੱਖੋ ਕਿ ਜ਼ਿਆਦਾ ਸੌਣਾ ਵੀ ਦਿਲ ਦੇ ਲਈ ਚੰਗਾ ਨਹੀਂ ਕਈ ਲੋਕ ਬਿਸਤਰ ’ਤੇ ਲੇਟਣ ਦੇ ਤਿੰਨ-ਚਾਰ ਘੰਟਿਆਂ ਬਾਅਦ ਸੌਂ ਪਾਉਂਦੇ ਹਨ, ਇਸ ਲਈ ਉਹ ਸਵੇਰੇ ਦੇਰ ਤੱਕ ਸੁੱਤੇ ਰਹਿੰਦੇ ਹਨ ਨੀਂਦ ਪੂਰੀ ਕਰਨ ਲਈ ਇਹ ਗਲਤ ਆਦਤ ਹੈ ਨਿਯਮਤ ਸਮੇਂ ’ਤੇ ਬਿਸਤਰ ’ਤੇ ਜਾਓ ਅਤੇ ਸਵੇਰੇ ਵੀ ਨਿਯਮਤ ਸਮੇਂ ’ਤੇ ਉੱਠੋ ਹਫਤਾਭਰ ਅਜਿਹਾ ਕਰਨ ਤੋਂ ਬਾਅਦ ਤੁਹਾਡੀ ਨੀਂਦ ਦਾ ਪੈਟਰਨ ਠੀਕ ਹੋ ਜਾਵੇਗਾ ਜੋ ਲੋਕ ਘੁਰਾੜੇ ਮਾਰਦੇ ਹਨ, ਉਨ੍ਹਾਂ ਨੂੰ ਵੀ ਡਾਕਟਰ ਨੂੰ ਮਿਲ ਕੇ ਇਲਾਜ ਕਰਵਾਉਣਾ ਚਾਹੀਦਾ ਹੈ।
ਸਟਰੈੱਸ ਘੱਟ ਕਰਨ ਲਈ ਮਿਲੋ ਲੋਕਾਂ ਨੂੰ
ਜੋ ਲੋਕ ਆਪਣੇ-ਆਪ ’ਚ ਸਿਮਟੇ ਰਹਿੰਦੇ ਹਨ, ਉਨ੍ਹਾਂ ਲੋਕਾਂ ਦਾ ਦਿਲ ਵੀ ਸੁਰੱਖਿਅਤ ਨਹੀਂ ਰਹਿੰਦਾ, ਇਸ ਲਈ ਠੀਕ ਕਿਹਾ ਹੈ, ‘ਦਿਲ ਖੋਲ੍ਹ ਲੈਂਦੇ ਜੇਕਰ ਯਾਰਾਂ ਨਾਲ, ਤਾਂ ਨਾ ਅੱਜ ਖੁੱਲਵਾਉਣਾ ਪੈਂਦਾ ਔਜ਼ਾਰਾਂ ਨਾਲ’ ਅੱਜ-ਕੱਲ 22 ਤੋਂ 40 ਸਾਲ ਤੱਕ ਦੇ ਲੋਕ ਦਿਲ ਦੇ ਰੋਗਾਂ ਤੋਂ ਜ਼ਿਆਦਾ ਪੀੜਤ ਹਨ ਕਿਉਂਕਿ ਕਰੀਅਰ ਨੂੰ ਉੱਚਾਈਆਂ ਤੱਕ ਪਹੁੰਚਾਉਣ ਲਈ ਆਪਣੇ ਜੀਵਨ ਨੂੰ ਸਟਰੈੱਸ ਨਾਲ ਭਰ ਲੈਂਦੇ ਹਨ ਉਨ੍ਹਾਂ ਕੋਲ ਨਾ ਦੋਸਤਾਂ ਲਈ ਸਮਾਂ ਹੈ, ਨਾ ਹੀ ਸਬੰਧੀਆਂ ਤੇ ਪਰਿਵਾਰ ਵਾਲਿਆਂ ਲਈ।
ਭੇਡਚਾਲ ’ਚ ਭੱਜੀ ਜਾ ਰਹੇ ਹਨ ਆਲੇ-ਦੁਆਲੇ ਕੀ ਹੋ ਰਿਹਾ ਹੈ, ਉਨ੍ਹਾਂ ਨੂੰ ਖਬਰ ਨਹੀਂ ਛੁੱਟੀ ਵਾਲੇ ਦਿਨ ਹੀ ਬੱਸ ਉਹ ਆਪਣੀ ਨੀਂਦ ਪੂਰੀ ਕਰਦੇ ਹਨ ਜਾਂ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਂਦੇ ਹਨ। ਪਹਿਲਾਂ ਲੋਕ ਸਾਂਝੇ ਪਰਿਵਾਰ ’ਚ ਸਨ ਤਾਂ ਸਾਰਿਆਂ ਨਾਲ ਕੁਝ ਨਾ ਕੁਝ ਗੱਲ ਵੀ ਕਰ ਲੈਂਦੇ ਸਨ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਮਿਲ-ਵੰਡ ਕੇ ਪੂਰੀਆਂ ਹੋ ਜਾਂਦੀਆਂ ਸਨ ਹੁਣ ਸਿੰਗਲ ਪਰਿਵਾਰਾਂ ਨੇ ਇਕੱਲੇ ਰਹਿਣਾ ਸਿੱਖ ਲਿਆ ਹੈ ਵੱਡੇ ਮੈਟਰੋ ਸ਼ਹਿਰਾਂ ’ਚ ਹੀ ਨਹੀਂ, ਹੁਣ ਛੋਟੇ ਸ਼ਹਿਰਾਂ ਦਾ ਜੀਵਨ ਵੀ ਸਿੰਗਲ ਹੁੰਦਾ ਜਾ ਰਿਹਾ ਹੈ।
ਨੌਜਵਾਨ ਲੋਕ ਸਮੋਕਿੰਗ ਅਤੇ ਡਰਿੰਕਸ ਨੂੰ ਆਪਣਾ ਸਟੇਟਸ ਸਿੰਬਲ ਮੰਨਣ ਲੱਗੇ ਹਨ, ਜਿਨ੍ਹਾਂ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਅਤੇ ਕੋਲੈਸਟਰਾਲ ਵਧਦਾ ਹੈ ਨਤੀਜਾ ਹਾਰਟ ਡੀਸੀਜ਼ ਨੌਜਵਾਨ ਲੋਕਾਂ ਨੂੰ ਚਾਹੀਦਾ ਹੈ ਕਿ ਆਫਿਸ ਅਤੇ ਘਰ-ਪਰਿਵਾਰ ’ਚ ਮਿਲ-ਜੁਲ ਕੇ ਰਹਿਣ ਕੋਈ ਸਮੱਸਿਆ ਹੋਵੇ ਤਾਂ ਉਸਦਾ ਹੱਲ ਆਪਣੇ ਵਿਸ਼ਵਾਸੀ ਲੋਕਾਂ ਦੀ ਮੱਦਦ ਨਾਲ ਕਰਨ ਦਾ ਯਤਨ ਕਰਨ ਗਰੁੱਪ ’ਚ ਘੁੰਮੋ, ਖਾਓ ਪਰ ਸੀਮਤ ਮਾਤਰਾ ’ਚ।
ਜੇਕਰ ਸਮੱਸਿਆ ਜੈਨੇਟਿਕ ਹੋਵੇ ਤਾਂ:
ਮਾਹਿਰਾਂ ਅਨੁਸਾਰ ਯੰਗ ਲੋਕਾਂ ਨੂੰ ਦਿਲ ਦੀ ਬਿਮਾਰੀ ਦੀ ਸਮੱਸਿਆ ਮੁੱਖ ਤੌਰ ’ਤੇ ਦੋ ਕਾਰਨਾਂ ਨਾਲ ਹੁੰਦੀ ਹੈ, ਇੱਕ ਤਾਂ ਜੈਨੇਟਿਕ ਜਿਨ੍ਹਾਂ ਦੇ ਮਾਤਾ-ਪਿਤਾ ਵੀ ਘੱਟ ਉਮਰ ’ਚ ਹਾਰਟ ਡੀਸੀਜ਼ ਦੇ ਸ਼ਿਕਾਰ ਹੋ ਚੁੱਕੇ ਹੋਣ, ਦੂਜੇ ਉਹ ਜਿਨ੍ਹਾਂ ਦਾ ਲਾਈਫਸਟਾਈਲ ਖਰਾਬ ਹੈ, ਉਹ ਵੀ ਇਸ ਦੀ ਚਪੇਟ ’ਚ ਜਲਦੀ ਆ ਜਾਂਦੇ ਹਨ ਜੇਕਰ ਜੈਨੇਟਿਕ ਕਾਰਨ ਹੋਣ ਤਾਂ 35 ਸਾਲ ਤੱਕ ਪਹੁੰਚਦੇ-ਪਹੁੰਚਦੇ ਆਪਣੇ ਸਾਰੇ ਹੈਲਥ ਚੈਕਅੱਪ ਨਿਯਮਤ ਕਰਵਾਉਂਦੇ ਰਹੋ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਅਤੇ ਕੋਲੈਸਟਰਾਲ ਦਾ ਲੈਵਲ ਚੈੱਕ ਕਰਵਾਉਂਦੇ ਰਹੋ।
ਜੇਕਰ ਦੂਜਾ ਕਾਰਨ ਹੈ ਤਾਂ ਆਪਣਾ ਵਿਗੜਿਆ ਲਾਈਫ ਸਟਾਈਲ ਸੁਧਾਰਨ ਦਾ ਯਤਨ ਕਰਕੇ ਆਪਣੇ ਦਿਲ ਨੂੰ ਬਚਾ ਸਕਦੇ ਹੋ ਗਲਤ ਖਾਣ ਦੀਆਂ ਆਦਤਾਂ ਅਤੇ ਜੰਕ ਫੂਡ ਦੀ ਥਾਂ ਸੰਤੁਲਿਤ ਪੌਸ਼ਟਿਕ ਆਹਾਰ ਦਾ ਸੇਵਨ ਕਰੋ ਦਾਲ, ਹਰੀ ਸਬਜੀ, ਚੋਕਰ ਵਾਲੀ ਰੋਟੀ ਅਤੇ ਦਹੀਂ ਲਓ ਵਿੱਚ ਦੀ ਸਲਾਦ ਅਤੇ ਵੱਖ-ਵੱਖ ਰੰਗਾਂ ਦੇ ਫਲਾਂ ਦਾ ਸੇਵਨ ਕਰੋ ਦੁੱਧ ਅਤੇ ਦੁੱਧ ਨਾਲ ਬਣੇ ਉਤਪਾਦ ਟੋਂਡ ਦੁੱਧ ਵਾਲੇ ਲਓ ਹਰ ਰੋਜ਼ ਇੱਕ ਮੁੱਠੀ ਭਰ ਨਟਸ ਦਾ ਸੇਵਨ ਕਰੋ ।
ਇਸ ਤੋਂ ਇਲਾਵਾ ਨੌਜਵਾਨ ਲੋਕਾਂ ਨੂੰ ਨਿਯਮਤ ਸੈਰ ਅਤੇ ਕਸਰਤ ਵੀ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਸਰੀਰਕ ਸਰਗਰਮੀ ਬਣੀ ਰਹੇ ਬ੍ਰਿਸਕ ਵਾਕ ਅਤੇ ਵਰਕਆਊਟ ਨੂੰ ਆਪਣੇ ਰੋਜ਼ਾਨਾ ਜੀਵਨ ’ਚ ਸ਼ਾਮਲ ਕਰਕੇ ਆਪਣੇ ਦਿਲ ਨੂੰ ਹੈਲਦੀ ਰੱਖੋ ਤਣਾਅ ਤੋਂ ਖੁਦ ਨੂੰ ਦੂਰ ਰੱਖੋ ਯੋਗਾ ਅਤੇ ਮੈਡੀਟੇਸ਼ਨ ਨਾਲ ਖੁਦ ਨੂੰ ਰਿਲੈਕਸ ਰੱਖੋ ਚੰਗੇ ਦਿਲ ਦਾ ਰਾਜ਼ ਚੰਗਾ ਭੋਜਨ, ਚੰਗੀ ਨੀਂਦ, ਨਿਯਮਤ ਕਸਰਤ ਅਤੇ ਸਟਰੈੱਸ ਫ੍ਰੀ ਜੀਵਨ ਹੈ ਜਵਾਨੀ ਤੋਂ ਹੀ ਚੰਗੀਆਂ ਆਦਤਾਂ ਅਪਣਾ ਲਓ ਤਾਂ ਕਿ ਦਿਲ ਧੜਕਦਾ ਰਹੇ ਲੰਮੇ ਸਮੇਂ ਤੱਕ।
-ਨੀਤੂ ਗੁਪਤਾ