Children's Story

Children’s Story: ਬਾਲ ਕਹਾਣੀ: ਝੂਠ ਫੜਿਆ ਗਿਆ

ਇੱਕ ਦਿਨ ਬਾਲੂ ਬਾਂਦਰ ਸਕੂਲੋਂ ਘਰ ਆ ਰਿਹਾ ਸੀ ਉਦੋਂ ਰਸਤੇ ’ਚ ਇੱਕ ਰੁੱਖ ਦੇ ਹੇਠਾਂ ਉਸ ਨੂੰ ਇੱਕ ਖਰਗੋਸ਼ ਘੁਰਾੜੇ ਮਾਰਦਾ ਦਿਖਾਈ ਦਿੱਤਾ ਕੋਲ ਹੀ ਖਰਗੋਸ਼ ਦਾ ਨਵਾਂ ਚਮਕਦਾ ਸਾਈਕਲ ਖੜ੍ਹਾ ਸੀ ਸਾਈਕਲ ਦੇਖ ਕੇ ਬਾਲੂ ਦੇ ਮਨ ’ਚ ਲਾਲਚ ਆ ਗਿਆ, ‘‘ਜੇਕਰ ਇਹ ਸਾਈਕਲ ਮੈਨੂੰ ਮਿਲ ਜਾਵੇ ਤਾਂ ਮਜ਼ਾ ਆ ਜਾਵੇਗਾ’’ ਉਸਨੇ ਸੋਚਿਆ, ‘‘ਰੋਜ਼ ਸਕੂਲ ਪੈਦਲ ਆਉਣ-ਜਾਣ ਨਾਲ ਮੈਨੂੰ ਬੜੀ ਤਕਲੀਫ ਹੁੰਦੀ ਹੈ ਸਾਈਕਲ ਹੋਵੇਗਾ ਤਾਂ ਮੈਂ ਰੋਜ਼ ਸਾਈਕਲ ’ਤੇ ਹੀ ਜਾਇਆ ਕਰਾਂਗਾ ਪਰ ਇਹ ਸਾਈਕਲ ਮੈਨੂੰ ਮਿਲੇਗਾ ਕਿਵੇਂ?’’ ਉਹ ਖੜ੍ਹਾ-ਖੜ੍ਹਾ ਸੋਚਣ ਲੱਗਾ ਅਚਾਨਕ ਉਸ ਦੀ ਨਜ਼ਰ ਸਾਈਕਲ ਦੇ ਜਿੰਦਰੇ ’ਤੇ ਪਈ ਸਾਈਕਲ ਦਾ ਜਿੰਦਰਾ ਖੁੱਲ੍ਹਿਆ ਹੋਇਆ ਸੀ

‘‘ਲੱਗਦਾ ਖਰਗੋਸ਼ ਸਾਈਕਲ ਨੂੰ ਜਿੰਦਰਾ ਮਾਰਨਾ ਭੁੱਲ ਗਿਆ’’ ਬਾਲੂ ਨੇ ਸੋਚਿਆ ਅਤੇ ਖੁਸ਼ ਹੋਇਆ, ‘‘ਚਲੋ, ਚੰਗਾ ਹੋਇਆ ਮੈਂ ਚੁੱਪ-ਚੁਪੀਤੇ ਉਸ ਦੇ ਸਾਈਕਲ ’ਤੇ ਬੈਠ ਕੇ ਫਰਾਰ ਹੋ ਜਾਂਦਾ ਹਾਂ ਇਸ ਨੂੰ ਪਤਾ ਵੀ ਨਹੀਂ ਲੱਗੇਗਾ ਕਿ ਸਾਈਕਲ ਕੌਣ ਲੈ ਗਿਆ’’ ਇਹ ਸੋਚ ਕੇ ਉਹ ਸਾਈਕਲ ’ਤੇ ਬੈਠ ਕੇ ਉੱਥੋਂ ਫਰਾਰ ਹੋ ਗਿਆ ਕੁਝ ਦੇਰ ਬਾਅਦ ਖਰਗੋਸ਼ ਦੀ ਨੀਂਦ ਖੁੱਲ੍ਹੀ ਤਾਂ ਆਪਣਾ ਸਾਈਕਲ ਉੱਥੇ ਨਾ ਦੇਖ ਕੇ ਉਹ ਹੈਰਾਨ ਰਹਿ ਗਿਆ

‘‘ਅਰੇ, ਮੇਰਾ ਸਾਈਕਲ ਕੌਣ ਲੈ ਗਿਆ?’’ ਉਹ ਬੇਚੈਨੀ ਨਾਲ ਸਾਈਕਲ ਲੱਭਣ ਲੱਗਾ ਪਰ ਸਾਈਕਲ ਉਸ ਨੂੰ ਨਹੀਂ ਮਿਲਿਆ ਵਿਚਾਰਾ ਬਹੁਤ ਦੁਖੀ ਹੋਇਆ ਜ਼ਰਾ ਜਿਹੀ ਲਾਪਰਵਾਹੀ ਕਾਰਨ ਉਸ ਦਾ ਨਵਾਂ ਸਾਈਕਲ ਚੋਰੀ ਹੋ ਗਿਆ ਸੀ ਜੇਕਰ ਉਹ ਸਾਈਕਲ ਨੂੰ ਜਿੰਦਰਾ ਮਾਰ ਦਿੰਦਾ ਤਾਂ ਸਾਈਕਲ ਚੋਰੀ ਨਾ ਹੁੰਦਾ ਖਰਗੋਸ਼ ਅੱਥਰੂ ਕੇਰਦਾ ਹੋਇਆ ਆਪਣੇ ਰਸਤੇ ਚੱਲ ਪਿਆ ਉੱਧਰ ਖਰਗੋਸ਼ ਦਾ ਨਵਾਂ ਸਾਈਕਲ ਲੈ ਕੇ ਬਾਲੂ ਸਿੱਧਾ ਆਪਣੇ ਘਰ ਗਿਆ ਬਾਲੂ ਨੂੰ ਨਵੇਂ ਸਾਈਕਲ ’ਤੇ ਦੇਖ ਕੇ ਉਸ ਦੇ ਪਾਪਾ ਨੇ ਪੁੱਛਿਆ, ‘‘ਅਰੇ ਬੇਟਾ, ਇਹ ਸਾਈਕਲ ਕਿਸ ਦਾ ਹੈ?’’

ਬਾਲੂ ਜਾਣਦਾ ਸੀ ਕਿ ਉਸਦੇ ਪਾਪਾ ਜੀ ਸਾਈਕਲ ਬਾਰੇ ਉਸ ਤੋਂ ਜ਼ਰੂਰ ਪੁੱਛਣਗੇ, ਇਸ ਲਈ ਉਸਨੇ ਪਹਿਲਾਂ ਹੀ ਸੋਚ ਲਿਆ ਸੀ ਕਿ ਉਸ ਨੇ ਕੀ ਜਵਾਬ ਦੇਣਾ ਹੈ ਉਸ ਨੇ ਖੁਸ਼ੀ ਨਾਲ ਚਹਿਕਦੇ ਹੋਏ ਦੱਸਿਆ, ‘‘ਮੈਨੂੰ ਅੱਜ ਸਕੂਲ ’ਚ ਇੱਕ ਮੁਕਾਬਲਾ ਜਿੱਤਣ ’ਤੇ ਇਹ ਸਾਈਕਲ ਇਨਾਮ ’ਚ ਮਿਲਿਆ ਹੈ’’ ‘‘ਸ਼ਾਬਾਸ਼!’’ ਪਾਪਾ ਜੀ ਉਸ ਦੀ ਪਿੱਠ ਥਾਪੜਦਿਆਂ ਬੋਲੇ, ‘‘ਤੁਸੀਂ ਸਕੂਲ ਦੇ ਮੁਕਾਬਲਿਆਂ ’ਚ ਹਿੱਸਾ ਲੈਂਦੋ ਹੋ, ਇਹ ਬੜੀ ਵਧੀਆ ਗੱਲ ਹੈ ਅੱਜ ਹਰ ਬੱਚੇ ਨੂੰ ਹਰ ਤਰ੍ਹਾਂ ਦੇ ਛੋਟੇ-ਵੱਡੇ ਮੁਕਾਬਲਿਆਂ ’ਚ ਹਿੱਸਾ ਲੈਂਦੇ ਰਹਿਣਾ ਚਾਹੀਦਾ ਹੈ ਇਸ ਨਾਲ ਜਿੱਥੇ ਉਨ੍ਹਾਂ ’ਚ ਆਤਮ-ਵਿਸ਼ਵਾਸ ਆ ਜਾਂਦਾ ਹੈ, ਉੱਥੇ ਇਨਾਮ ਮਿਲਣ ’ਤੇ ਉਨ੍ਹਾਂ ਦਾ ਹੌਂਸਲਾ ਵੀ ਵਧਦਾ ਹੈ’’

Also Read:  ਸਾਹਾਂ ਦੀ ਡੋਰ ਨੂੰ ਮਜ਼ਬੂਤ ਬਣਾਉਂਦਾ ਹੈ ਪ੍ਰਾਣਾਯਾਮ

ਬਾਲੂ ਨੇ ਸਾਈਕਲ ਬਰਾਂਡੇ ’ਚ ਖੜ੍ਹਾ ਕਰ ਦਿੱਤਾ ਅਤੇ ਅੰਦਰ ਚਲਾ ਗਿਆ ਉਦੋਂ ਉੱਥੇ ਉਹੀ ਖਰਗੋਸ਼ ਪਹੁੰਚ ਗਿਆ ਬਾਲੂ ਦੇ ਪਾਪਾ ਜੀ ਨਾਲ ਉਸ ਦੀ ਜਾਣ-ਪਹਿਚਾਣ ਸੀ ਉਸ ਨੂੰ ਦੇਖਦੇ ਹੀ ਬਾਲੂ ਦੇ ਪਾਪਾ ਜੀ ਨੇ ਸਵਾਗਤ ਕਰਦਿਆਂ ਕਿਹਾ, ‘‘ਆਓ-ਆਓ! ਖਰਗੋਸ਼ ਭਰਾ, ਅੱਜ ਕਿਵੇਂ ਰਸਤਾ ਭੁੱਲ ਗਏ?’’ ‘‘ਬਾਂਦਰ ਭਰਾ ਮੈਂ ਤੁਹਾਨੂੰ ਹੀ ਮਿਲਣ ਆ ਰਿਹਾ ਸੀ ਕਿ ਰਸਤੇ ’ਚ ਮੇਰੇ ਨਾਲ ਇੱਕ ਘਟਨਾ ਵਾਪਰ ਗਈ’’ ਖਰਗੋਸ਼ ਨੇ ਉਸ ਨੂੰ ਉਦਾਸੀ ਭਰੇ ਸੁਰ ’ਚ ਸਾਈਕਲ ਚੋਰੀ ਹੋਣ ਦੀ ਗੱਲ ਦੱਸ ਦਿੱਤੀ

ਉਸ ਦੀ ਗੱਲ ਸੁਣ ਕੇ ਬਾਂਦਰ ਉਸ ਨਾਲ ਹਮਦਰਦੀ ਜਤਾਉਂਦਾ ਹੋਇਆ ਬੋਲਿਆ, ‘‘ਇਹ ਤਾਂ ਬਹੁਤ ਮਾੜਾ ਹੋਇਆ ਖਰਗੋਸ਼ ਭਰਾ ਪਰ ਤੁਸੀਂ ਥਾਣੇ ’ਚ ਰਿਪੋਰਟ ਤਾਂ ਲਿਖਾ ਦਿੱਤੀ ਹੈ ਨਾ?’’ ‘‘ਨਹੀਂ, ਹਾਲੇ ਤੱਕ ਤਾਂ ਨਹੀਂ ਲਿਖਾਈ’’ ‘‘ਤੁਹਾਨੂੰ ਤੁਰੰਤ ਰਿਪੋਰਟ ਲਿਖਾ ਦੇਣੀ ਚਾਹੀਦੀ ਹੈ ਤਾਂ ਕਿ ਪੁਲਿਸ ਆਪਣੀ ਕਾਰਵਾਈ ਸ਼ੁਰੂ ਕਰ ਦੇਵੇ’’ ਉਸ ਨੇ ਸਲਾਹ ਦਿੱਤੀ ‘‘ਤੁਸੀਂ ਠੀਕ ਕਹਿੰਦੇ ਹੋ ਮੈਂ ਹੁਣੇ ਜਾਂਦਾ ਹਾਂ’’ ਖਰਗੋਸ਼ ਨੇ ਕਿਹਾ ਅਚਾਨਕ ਉਸ ਦੀ ਨਜ਼ਰ ਬਰਾਂਡੇ ’ਚ ਖੜ੍ਹੇ ਆਪਣੇ ਸਾਈਕਲ ’ਤੇ ਪਈ, ‘‘ਅਰੇ, ਇਹੀ ਤਾਂ ਮੇਰਾ ਸਾਈਕਲ ਹੈ’’ ਉਹ ਸਾਈਕਲ ਨੂੰ ਨੇੜਿਓਂ ਦੇਖ ਕੇ ਮੁਆਇਨਾ ਕਰਦਾ ਹੋਇਆ ਬੋਲਿਆ

‘‘ਲੱਗਦਾ ਹੈ ਤੈਨੂੰ ਭੁਲੇਖਾ ਪੈ ਗਿਆ ਹੈ’’ ਬਾਂਦਰ ਨੇ ਮੁਸਕੁਰਾਉਂਦੇ ਹੋਏ ਕਿਹਾ, ‘‘ਇਹ ਸਾਈਕਲ ਮੇਰੇ ਬੇਟੇ ਬਾਲੂ ਨੂੰ ਸਕੂਲ ’ਚ ਇਨਾਮ ’ਚ ਮਿਲਿਆ ਹੈ’’ ‘‘ਨਹੀਂ ਬਾਂਦਰ ਭਰਾ, ਮੈਂ ਵਿਸ਼ਵਾਸ਼ ਨਾਲ ਕਹਿ ਸਕਦਾ ਹਾਂ ਕਿ ਇਹੀ ਮੇਰਾ ਸਾਈਕਲ ਹੈ’’ ‘‘ਅੱਛਾ ਰੁਕੋ, ਮੈਂ ਆਪਣੇ ਬੇਟੇ ਨੂੰ ਸੱਦਦਾ ਹਾਂ, ਤੁਸੀਂ ਉਸ ਤੋਂ ਪੁੱਛ ਲਓ’’ ਐਨਾ ਕਹਿ ਕੇ ਉਸਨੇ ਬਾਲੂ ਨੂੰ ਆਵਾਜ਼ ਮਾਰੀ ‘‘ਕੀ ਗੱਲ ਹੈ ਪਾਪਾ ਜੀ?’’ ਬਾਲੂ ਨੇ ਬਾਹਰ ਆ ਕੇ ਪੁੱਛਿਆ ‘‘ਬੇਟਾ, ਇਨ੍ਹਾਂ ਨੂੰ ਮਿਲੋ, ਇਹ ਮੇਰੇ ਦੋਸਤ ਹਨ’’ ਪਿਤਾ ਜੀ ਨੇ ਖਰਗੋਸ਼ ਵੱਲ ਇਸ਼ਾਰਾ ਕਰਕੇ ਕਿਹਾ, ‘‘ਇਨ੍ਹਾਂ ਦਾ ਕਹਿਣਾ ਹੈ

Also Read:  ਹਰ ਖੇਤਰ ’ਚ ਕੀਮਤੀ ਹੈ ਸ਼ੰਖ

ਕਿ ਇਹ ਸਾਈਕਲ, ਜੋ ਤੈਨੂੰ ਇਨਾਮ ’ਚ ਮਿਲਿਆ ਹੈ, ਇਨ੍ਹਾਂ ਦਾ ਹੈ ਜਦੋਂ ਇਹ ਰਸਤੇ ’ਚ ਇੱਕ ਰੁੱਖ ਥੱਲੇ ਸੌਂ ਰਹੇ ਸਨ ਤਾਂ ਕੋਈ ਚੋਰੀ ਕਰਕੇ ਭੱਜ ਗਿਆ’’ ਖਰਗੋਸ਼ ਨੂੰ ਦੇਖ ਕੇ ਬਾਲੂ ਘਬਰਾ ਗਿਆ ਉਸ ਨੇ ਸੋਚਿਆ, ਝੂਠ ਬੋਲਣ ਦਾ ਹੁਣ ਕੋਈ ਫਾਇਦਾ ਨਹੀਂ ਹੈ ਕਿਉਂਕਿ ਮੇਰੀ ਚੋਰੀ ਫੜੀ ਗਈ ਹੈ

‘‘ਪਾਪਾ ਜੀ ਇਹ ਸੱਚ ਕਹਿੰਦੇ ਹਨ’’ ਬਾਲੂ ਧੌਣ ਹੇਠਾਂ ਕੀਤੇ ਹੌਲੀ ਜਿਹੀ ਬੋਲਿਆ, ‘‘ਇਹ ਸਾਈਕਲ ਇਨ੍ਹਾਂ ਦਾ ਹੈ ਮੈਂ ਤੁਹਾਨੂੰ ਝੂਠ ਬੋਲਿਆ ਸੀ ਕਿ ਸਾਈਕਲ ਮੈਨੂੰ ਇਨਾਮ ’ਚ ਮਿਲਿਆ ਹੈ ਮੈਨੂੰ ਮੁਆਫ ਕਰ ਦਿਓ ਅਜਿਹੀ ਗਲਤੀ ਦੁਬਾਰਾ ਕਦੇ ਨਹੀਂ ਹੋਵੇਗੀ’’ ਪਾਪਾ ਨੂੰ ਇਹ ਸੁਣ ਕੇ ਬਹੁਤ ਦੁਖ ਹੋਇਆ ਅਤੇ ਗੁੱਸੇ ਵਿੱਚ ਆ ਗਏ। ਖਰਗੋਸ਼ ਬੋਲਿਆ, ‘ਬੰਦਰ ਭਾਈ ਜਾਣ ਦਿਓ। ਇਹ ਉਸਦੀ ਪਹਿਲੀ ਗਲਤੀ ਹੈ, ਅਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।’

ਫਿਰ ਖਰਗੋਸ਼ ਬਾਲੂ ਨੂੰ ਸਮਝਾਉਂਦੇ ਹੋਏ ਬੋਲਿਆ ਕਿ ਬਾਲੂ ਬੇਟਾ, ਚੋਰੀ ਕਰਨਾ ਬਹੁਤ ਮਾੜੀ ਗੱਲ ਹੈ। ਜੇ ਮੈਂ ਪੁਲਿਸ ਰਿਪੋਰਟ ਦਰਜ ਕਰਵਾਈ ਹੁੰਦੀ, ਤਾਂ ਤੈਨੂੰ ਧਾਰਾ 378 ਅਤੇ 379 ਦੇ ਤਹਿਤ ਜੇਲ੍ਹ ਹੋ ਸਕਦੀ ਸੀ। ਬਾਲੂ ਬੁਰੀ ਤਰ੍ਹਾਂ ਡਰ ਗਿਆ ਅਤੇ ਖਰਗੋਸ਼ ਦੀ ਲੱਤ ਫੜ ਕੇ ਮੁਆਫ਼ੀ ਮੰਗਣ ਲੱਗਾ। ਖਰਗੋਸ਼ ਨੇ ਕਿਹਾ, ‘ਬੇਟਾ, ਮੈਂ ਤੈਨੂੰ ਇਹ ਸਭ ਦੱਸ ਕੇ ਡਰਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਮੈਂ ਸੱਚਮੁੱਚ ਚਾਹੁੰਦਾ ਹਾਂ ਕਿ ਤੂੰ ਇੱਕ ਚੰਗਾ ਇਨਸਾਨ ਬਣੇਂ। ਤੈਨੂੰ ਮਾਫ਼ ਕਰ ਦਿੱਤਾ ਜਾਵੇਗਾ, ਪਰ ਇੱਕ ਸ਼ਰਤ ’ਤੇ!’

ਬਾਲੂ ਨੇ ਹੈਰਾਨ ਹੋ ਕੇ ਖਰਗੋਸ਼ ਵੱਲ ਦੇਖਿਆ। ਖਰਗੋਸ਼ ਹੱਸਦਿਆਂ ਬੋਲਿਆ, ‘ਤੈਨੂੰ ਮੇਰੇ ਨਾਲ ਮੇਰੀ ਸਾਈਕਲ ’ਤੇ ਮੇਰੇ ਘਰ ਤੱਕ ਜਾਣਾ ਪਵੇਗਾ।’ ਬਾਲੂ ਦੀ ਜਾਨ ’ਚ ਜਾਨ ਆਈ ਅਤੇ ਮੁਸਕਰਾਉਂਦੇ ਹੋਏ ਖਰਗੋਸ਼ ਦੇ ਨਾਲ ਚਲਾ ਗਿਆ। -ਹੇਮੰਤ ਕੁਮਾਰ ਯਾਦਵ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ