Experiences of Satsangis

Experiences of Satsangis: ਲੈ ਭਾਈ! ਤੈਨੂੰ ਰੱਖੜੀ ਦਿੰਦੇ ਹਾਂ, ਬੰਨ੍ਹ…! -ਸਤਿਸੰਗੀਆਂ ਦੇ ਅਨੁਭਵ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ

ਪ੍ਰੇਮੀ ਚੰਦ ਸਿੰਘ ਇੰਸਾਂ ਪੁੱਤਰ ਸ੍ਰੀ ਭਜਨ ਸਿੰਘ ਜੀ ਨਿਵਾਸੀ ਸ੍ਰੀ ਗੁਰੂ ਅੰਗਦ ਦੇਵ ਜੀ ਨਗਰ ਸ੍ਰੀ ਮੁਕਤਸਰ ਸਾਹਿਬ (ਪੰਜਾਬ) ਤੋਂ ਆਪਣੇ ਸਤਿਗੁਰੂ ਦਾਤਾ ਰਹਿਬਰ ਪਰਮ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀਆਂ ਖੁਦ ’ਤੇ ਹੋਈਆਂ ਰਹਿਮਤਾਂ ਦਾ ਹੇਠ ਲਿਖੇ ਅਨੁਸਾਰ ਵਰਣਨ ਕਰਦੇ ਹਨ:-

ਪ੍ਰੇਮੀ ਜੀ ਦੱਸਦੇ ਹਨ ਕਿ ਨਾਮ-ਸ਼ਬਦ ਲੈਣ ਤੋਂ ਪਹਿਲਾਂ ਮੇਰੇ ’ਚ ਸ਼ਰਾਬ ਪੀਣ ਤੇ ਮਾਸ ਖਾਣ ਸਮੇਤ ਹੋਰ ਵੀ ਕਈ ਬੁਰਾਈਆਂ ਸਨ ਅਤੇ ਇਸ ਤੋਂ ਇਲਾਵਾ ਇੱਕ ਹੋਰ ਬਹੁਤ ਹੀ ਗੰਦੀ ਆਦਤ ਇਹ ਵੀ ਸੀ ਕਿ ਮੈਂ ਡੇਰਾ ਸੱਚਾ ਸੌਦਾ ਦੀ ਬਹੁਤ ਨਿੰਦਿਆ ਕਰਿਆ ਕਰਦਾ ਸੀ ਹਾਲਾਂਕਿ ਮੈਂ ਉਦੋਂ ਡੇਰਾ ਸੱਚਾ ਸੌਦਾ ਨੂੰ ਦੇਖਿਆ ਵੀ ਨਹੀਂ ਸੀ ਤੇ ਨਾ ਹੀ ਕਦੇ ਪਰਖਿਆ ਸੀ ਬਸ ਇਹ ਮੇਰੀ ਬਹੁਤ ਬੁਰੀ ਆਦਤ ਸੀ ਕਿਉਂਕਿ ‘ਜੈਸੀ ਰਹਿਣੀ-ਬਹਿਣੀ ਵੈਸੀ ਬੋਲ-ਬਾਣੀ’ ਪੰਜਾਬੀ ਦੀ ਇਸ ਕਹਾਵਤ ਅਨੁਸਾਰ ਉਦੋਂ ਮੇਰੀ ਜ਼ਿਆਦਾਤਰ ਬੈਠਣੀ ਉੱਠਣੀ ਅਜਿਹੀ ਹੀ ਪ੍ਰਕ੍ਰਿਤੀ ਦੇ ਲੋਕਾਂ ਨਾਲ ਸੀ

ਹਾਲਾਂਕਿ ਮੈਂ ਵੈਲ ਐਜੂਕੇਟਡ ਪਰਸਨ, ਭਾਵ ਇੱਕ ਚੰਗਾ ਪੜਿ੍ਹਆ-ਲਿਖਿਆ ਹਾਂ ਅਤੇ ਉਦੋਂ ਸਰਕਾਰੀ ਨੌਕਰੀ ’ਚ ਵੀ ਸੀ ਚੰਗੀ ਸੈਲਰੀ ਹਰ ਮਹੀਨੇ ਇੱਕ ਤਰ੍ਹਾਂ ਨਾਲ ਘਰ ਬੈਠੇ ਹੀ ਹਰ ਮਹੀਨੇ ਦੀ ਲਗਭਗ ਪਹਿਲੀ-ਦੂਜੀ ਤਾਰੀਕ ਨੂੰ ਮਿਲ ਜਾਇਆ ਕਰਦੀ ਮੈਂ ਇੱਕ ਗੱਲ ਇਹ ਵੀ ਦੱਸ ਦੇਵਾਂ ਕਿ ਮਾਸ, ਸ਼ਰਾਬ ਆਦਿ ਖਾਣ-ਪੀਣ ਅਤੇ ਇਸ ਚੁਗਲੀ ਨਿੰਦਿਆ ਦੀ ਗੰਦੀ ਆਦਤ, ਜਿਵੇਂ ਕਿ ਮਹਾਂਪੁਰਸ਼ਾਂ ਦੇ ਵੀ ਵਚਨ ਹਨ ਕਿ ਨਿੰਦਿਆ ਤਾਂ ਭਾਵੇਂ ਕਿਸੇ ਦੀ ਵੀ ਹੈ,

ਬਹੁਤ ਹੀ ਬੁਰੀ ਚੀਜ਼ ਹੈ ਅਤੇ ਪਵਿੱਤਰ ਸੰਸਥਾ ਡੇਰਾ ਸੱਚਾ ਸੌਦਾ ਜਿਸਦੇ ਨਾਲ ਉਦੋਂ ਮੇਰਾ ਕੋਈ ਵਾ-ਵਾਸਤਾ ਵੀ ਨਹੀਂ ਸੀ, ਉਸਦੀ ਬਹੁਤ ਨਿੰਦਿਆ ਕਰਦਾ, ਤਾਂ ਮੈਂ ਆਪਣੇ-ਆਪ ਨੂੰ ਕਦੇ ਮੁਆਫ ਨਹੀਂ ਕਰ ਸਕਦਾ ਭਲਾ ਅਜਿਹੀ ਪਾਕ-ਪਵਿੱਤਰ ਸੰਸਥਾ ਨੇ ਮੇਰਾ ਕੀ ਵਿਗਾੜਿਆ ਸੀ ਪਰ ਫਿਰ ਵੀ ਮੈਂ ਡੇਰਾ ਸੱਚਾ ਸੌਦਾ ਦੀ ਨਿੰਦਿਆ ਕਿਉਂ ਕਰਦਾ ਸੀ ਇਹ ਵਿਸ਼ਾ ਮੇਰੀ ਵੀ ਸੋਚ-ਸਮਝ ਤੋਂ ਪਰ੍ਹੇ ਸੀ ਹਾਲਾਂਕਿ ਦੂਜੇ ਪਾਸੇ ਸ਼ਰਾਬ ਪੀਣ ਦੀ ਬੁਰੀ ਆਦਤ ਦੀ ਵਜ੍ਹਾ ਨਾਲ ਹੀ ਮੇਰੇ ਆਪਣੇ ਭਾਵ ਮੇਰਾ ਪਰਿਵਾਰ ਵੀ ਬਹੁਤ ਪ੍ਰੇਸ਼ਾਨ ਸੀ ਭਾਵ ਇਨ੍ਹਾਂ ਬੁਰਾਈਆਂ ਦੀ ਵਜ੍ਹਾ ਨਾਲ ਇੱਕ ਤਰ੍ਹਾਂ ਨਾਲ ਮੇਰਾ ਘਰ ਹੀ ਟੁੱਟ ਗਿਆ ਸੀ ਅਤੇ ਮੇਰੇ ਆਪਣੇ ਵੀ ਸਭ ਮੇਰੇ ਤੋਂ ਰੁੱਸ ਗਏ ਸਨ,

ਕਿਨਾਰਾ ਕਰ ਗਏ ਸਨ, ਜਿਵੇਂ ਕਿ ਸਮਾਜ ’ਚ ਤੁਸੀਂ ਆਮ ਹੀ ਦੇਖਦੇ ਹੋ ਕਿ ਆਦਮੀ ਦੂਜਿਆਂ ਦੀਆਂ ਬੁਰਾਈਆਂ ਤਾਂ ਵੱੱਧ-ਚੜ੍ਹ ਕੇ ਗਾਉਂਦਾ ਹੈ ਪਰ ਆਪਣੀ ਖੁਦ ਦੀ ਬੁਰਾਈ ਸ਼ਾਇਦ ਹੀ ਕੋਈ ਦੱਸਦਾ ਹੋਵੇ ਪਰ ਡੇਰਾ ਸੱਚਾ ਸੌਦਾ ਨਾਲ ਜੁੜਨ ਤੋਂ ਬਾਅਦ ਹੀ ਮੈਂ ਆਪਣੀਆਂ ਬੁਰਾਈਆਂ ਦੱਸਣ ਦੀ ਹਿੰਮਤ ਜੁਟਾ ਸਕਿਆ ਹਾਂ ਤਾਂ ਉਦੋਂ ਡਾਕਟਰ ਸਾਹਿਬਾਨਾਂ ਤੇ ਮੇਰੇ ਸ਼ੁੱਭਚਿੰਤਕਾਂ ਨੇ ਵੀ ਮੈਨੂੰ ਸ਼ਰਾਬ ਛੱਡਣ ਲਈ ਬਹੁਤ ਕਿਹਾ ਸੀ ਕਿ ਚੰਦ ਸਿੰਘ ਤੂੰ ਸ਼ਰਾਬ ਪੀਣਾ ਛੱਡ ਦੇ, ਨਹੀਂ ਤਾਂ ਉਹ ਦਿਨ ਦੂਰ ਨਹੀਂ ਕਿ ਇਹ ਤੇਰੀ ਜਾਨ ਦੀ ਦੁਸ਼ਮਣ ਬਣ ਜਾਵੇਗੀ ਕੁਝ ਸਮਝਦਾਰ ਲੋਕਾਂ ਨੇ ਇਹ ਵੀ ਕਿਹਾ ਕਿ ਇਹ ਆਦਤ ਆਪਣੇ ਆਪ ਤਾਂ ਨਹੀਂ ਛੁੱਟਦੀ, ਪਰ ਕਹਿੰਦੇ ਹਨ

ਕਿ ਡੇਰਾ ਸੱਚਾ ਸੌਦਾ ਵਾਲੇ ਬਾਬਾ ਜੀ ਕੋਈ ਅਜਿਹਾ ਨਾਮ-ਸ਼ਬਦ ਦੱਸਦੇ ਹਨ ਕਿ ਜਿਸ ਨਾਲ ਸ਼ਰਾਬ ਆਦਿ ਸਾਰੇ ਨਸ਼ੇ ਅਤੇ ਹੋਰ ਵੀ ਸਾਰੀਆਂ ਬੁਰਾਈਆਂ ਛੁੱਟ ਜਾਂਦੀਆਂ ਹਨ ਅਤੇ ਡੇਰਾ ਸੱਚਾ ਸੌਦਾ ਦੀ ਇਸ ਵਾਸਤਵਿਕਤਾ ਨੂੰ ਮੈਂ ਉਦੋਂ ਤੱਕ ਕਾਫੀ ਜਾਣ ਵੀ ਚੁੱਕਾ ਸੀ ਕਿਉਂਕਿ ਮੇਰਾ ਪਿਛਲਾ ਪਿੰਡ ਥਾਂਦੇਵਾਲਾ (ਪਹਿਲਾਂ ਅਸੀ ਇਸੇ ਪਿੰਡ ’ਚ ਹੀ ਰਿਹਾ ਕਰਦੇ ਸੀ) ਦੇ ਕਾਫੀ ਲੋਕ ਜੋ ਸੱਚਾ ਸੌਦਾ ਜਾਂਦੇ ਹਨ, ਉਹ ਵੀ ਆਪਣੀਆਂ ਅਜਿਹੀਆਂ ਸਭ ਬੁਰਾਈਆਂ ਛੱਡ ਚੁੱਕੇ ਹਨ

ਪੰਜਾਬੀ ’ਚ ਕਹਿੰਦੇ ਨੇ ਕਿ ‘ਮੌਤ ਅੱਗੇ ਭੂਤ ਵੀ ਨੱਚਦੇ ਨੇ, ਤਾਂ ਮੌਤ ਦੇ ਡਰ (ਕਿਉੁਂਕਿ ਮੈਂ ਹਾਲੇ ਮਰਨਾ ਨਹੀਂ ਚਾਹੁੰਦਾ ਸੀ) ਦੇ ਕਾਰਨ ਇੱਕ ਦਿਨ ਮੈਂ ਵੀ ਪ੍ਰਣ ਕਰ ਲਿਆ ਕਿ ਡੇਰਾ ਸੱਚਾ ਸੌਦਾ ਵਾਲੇ ਸੰਤਾਂ (ਪੂਜਨੀਕ ਪਰਮਪਿਤਾ ਸਾਹ ਸਤਿਨਾਮ ਸਿੰਘ ਜੀ ਮਹਾਰਾਜ) ਦੇ ਸਤਿਸੰਗ ’ਚ ਜਾ ਕੇ ਮੈਂ ਵੀ ਆਪਣੀ ਇਸ ਗੰਦੀ ਆਦਤ ਨੂੰ ਹਮੇਸ਼ਾ ਲਈ ਛੱਡ ਕੇ ਆਵਾਂਗਾ

ਸੰਨ 1981 ਦੀ ਗੱਲ ਹੈ, ਉਸ ਦੌਰਾਨ ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਡੇਰਾ ਸੱਚਾ ਸੌਦਾ ਵਾਲੇ ਪੂਜਨੀਕ ਸੰਤ ਜੀ ਸ੍ਰੀ ਮੁਕਤਸਰ ਸਾਹਿਬ ’ਚ ਪ੍ਰੇਮੀ ਸ੍ਰੀ ਪਰਮਜੀਤ ਸਿੰਘ ਇੰਸਾਂ (ਕੈਨੇਡਾ ਵਾਲੇ) ਦੇ ਘਰ ਪਧਾਰੇ ਹਨ ਅਤੇ ਉੱਥੇ ਉਨ੍ਹਾਂ ਦੇ ਘਰ ਹੀ ਨਾਮ ਅਭਿਲਾਸ਼ੀ ਜੀਵਾਂ ਨੂੰ ਨਾਮ ਸ਼ਬਦ ਦੀ ਦਾਤ ਵੀ ਬਖਸ਼ਣਗੇ ਮੇਰੇ ਅੰਦਰ ਵੀ ਤੜਫ ਜਾਗੀ ਕਿ ਮੈਂ ਵੀ ਜਲਦੀ ਉੱਥੇ ਪਹੁੰਚ ਕੇ ਨਾਮ-ਸ਼ਬਦ ਲਵਾਂ ਪਰ, ਜਦੋਂ ਮੈਂ ਉੱਥੇ ਪਹੁੰਚਿਆ ਤਾਂ ਉਦੋਂ ਤੱਕ ਪੂਜਨੀਕ ਪਰਮਪਿਤਾ ਜੀ ਉਨ੍ਹਾਂ ਅਭਿਲਾਸ਼ੀ ਜੀਵਾਂ ਨੂੰ ਨਾਮ-ਸ਼ਬਦ ਬਾਰੇ ਸਮਝਾ ਕੇ ਨਾਮ-ਸ਼ਬਦ ਵੀ ਲਗਭਗ ਦੇ ਚੁੱਕੇ ਸਨ ਮੈਂ ਹੀ ਲੇਟ ਹੋ ਗਿਆ ਸੀ ਫਿਰ ਵੀ ਮੈਂ ਕੋਸ਼ਿਸ਼ ਕੀਤੀ ਅਤੇ ਘਰ ਦੇ ਅੰਦਰ ਵੀ ਚਲਿਆ ਗਿਆ ਸੀ,

Also Read:  homeschooling tips: ਬੱਚੇ ਨੂੰ ਆਪ ਹੀ ਸਿਖਾਓ

ਪਰ ਡਿਊਟੀ ’ਤੇ ਖੜ੍ਹੇ ਸੇਵਾਦਾਰਾਂ ਨੇ ਅੰਦਰ ਜਾਣ ਤੋਂ ਮਨ੍ਹਾ ਕਰ ਦਿੱਤਾ ਕਿ ਪਿਤਾ ਜੀ ਤਾਂ ਜੀਵਾਂ ਨੂੰ ਨਾਮ-ਸ਼ਬਦ ਲਗਭਗ ਦੇ ਚੁੱਕੇ ਹਨ ਉਨ੍ਹਾਂ ਨੇ ਮੇਰੀ ਤੜਫ ਨੂੰ ਜਾਣਦੇ ਹੋਏ ਕਿਹਾ ਕਿ ਭਾਈ ਜੇਕਰ ਤੁਸੀ ਨਾਮ ਸ਼ਬਦ ਲੈਣਾ ਹੀ ਹੈ ਤਾਂ ਆਉਣ ਵਾਲੇ ਐਤਵਾਰ (ਉਸ ਮਹੀਨੇ ਦਾ ਸ਼ਾਇਦ ਉਹ ਦੂਜਾ ਐਤਵਾਰ ਸੀ) ਨੂੰ ਪਿਤਾ ਜੀ ਮਲੋਟ ਦਰਬਾਰ ’ਚ ਸਤਿਸੰਗ ਵੀ ਕਰਨਗੇ ਅਤੇ ਨਾਮ-ਸ਼ਬਦ ਵੀ ਦੇਣਗੇ, ਤਾਂ ਤੁੁਸੀਂ ਮਲੋਟ ਦਰਬਾਰ ’ਚ ਆ ਜਾਣਾ

ਪੂਜਨੀਕ ਸਤਿਗੁਰੂ ਜੀ ਦੇ ਦਰਸ਼ਨ ਤਾਂ ਮੈਂ ਉਸੇ ਦਿਨ ਸ੍ਰੀ ਮੁਕਤਸਰ ਸਾਹਿਬ ’ਚ ਪਰਮਜੀਤ ਸਿੰਘ ਦੇ ਘਰ ਦੇ ਬਾਹਰ ਗਲੀ ’ਚ ਹੀ ਕਰ ਲਏ ਸਨ ਕਿਉਂਕਿ ਸੇਵਾਦਾਰਾਂ ਵੱਲੋਂ ਮਨ੍ਹਾ ਕਰਨ ’ਤੇ ਮੈਂ ਬਾਹਰ ਗਲੀ ’ਚ ਆ ਗਿਆ ਸੀ ਗਲੀ ’ਚ ਉਸ ਸਮੇਂ ਆਸਪਾਸ ਅਤੇ ਸ਼ਹਿਰ ਦੀ ਕਾਫੀ ਸੰਗਤ ਪਿਤਾ ਜੀ ਦੇ ਦਰਸ਼ਨਾਂ ਲਈ ਖੜ੍ਹੀ ਸੀ ਤਾਂ ਇਸ ਤਰ੍ਹਾਂ ਮੈਂ ਵੀ ਉੱਥੇ ਸਾਧ-ਸੰਗਤ ’ਚ ਖੜ੍ਹੇ ਹੋ ਕੇ ਸਤਿਗੁਰੂ ਜੀ ਦੇ ਦਰਸ਼ਨ ਕਰ ਲਏ ਸਨ ਆਪਣੇ ਗੁਨਾਹਾਂ (ਡੇਰਾ ਸੱਚਾ ਸੌਦਾ ਦੀ ਨਿੰਦਿਆ ਕਰਨ) ਦੀ ਮੁਆਫੀ ਮੈਂ ਆਪਣੇ ਮਨ ’ਚ ਤੌਬਾ ਕਰਕੇ ਸਤਿਗੁਰੂ ਜੀ ਤੋਂ ਮਨ ਹੀ ਮਨ ਮੰਗ ਲਈ ਸੀ

ਸਤਿਗੁਰੂ ਪਿਆਰੇ ਦੇ ਦਰਸ਼ਨ ਕਰਕੇ ਮੇਰੇ ਮਨ ਨੇ ਮੰਨ ਲਿਆ ਸੀ ਕਿ ਇਹ ਸੰਤ ਜੀ, ਇਹ ਬਾਬਾ ਜੀ ਤਾਂ ਖੁਦ ਪਰਮਪਿਤਾ ਪਰਮਾਤਮਾ ਦਾ ਸਾਕਸ਼ਾਤ ਸਵਰੂਪ ਹਨ! ਤਾਂ ਨਾਮ-ਸ਼ਬਦ ਲੈਣ ਦੀ ਮੇਰੇ ਅੰਦਰ ਦੀ ਤੜਫ ਹੋਰ ਵੀ ਪ੍ਰਬੱਲ ਹੋ ਗਈ ਸੀ ਕਿ ਕਦੋਂ ਉਹ ਸਮਾਂ ਆਵੇਗਾ! ਤਾਂ ਉਹ ਨਿਸ਼ਚਿਤ ਦਿਨ ਵੀ ਆ ਗਿਆ ਪਰ ਮਨ ’ਚ ਇਹ ਹਲਚਲ ਮੱਚ ਗਈ ਸੀ ਕਿ ਅੱਜ ਤਾਂ ਦੁਸਹਿਰੇ ਦਾ ਤਿਉਹਾਰ ਹੈ ਮੈਂ ਤਾਂ ਆਪਣੀ ਗੱਲ ਕਹਿ ਰਿਹਾ ਹਾਂ ਕਿ ਮੈਂ ਆਪਣੀ ਜ਼ਿੰਦਗੀ ’ਚ ਦੁਸਹਿਰਾ-ਤਿਉੁਹਾਰ ਦੇਖਣਾ ਪਹਿਲਾਂ ਕਦੇ ਮਿਸ ਨਹੀਂ ਕੀਤਾ ਸੀ

ਪਰ ਮਨ ਦੀ ਇਸ ਸ਼ਸ਼ੋਪੰਜ ਵਿਚਕਾਰ ਮੈਂ ਮਲੋਟ ਦਰਬਾਰ ’ਚ ਪਹੁੰਚ ਗਿਆ ਬਹੁਤ ਸਾਧ-ਸੰਗਤ ਪੰਜਾਬ ਅਤੇ ਨਾਲ ਲੱਗਦੀਆਂ ਹੋਰ ਥਾਵਾਂ ਤੋਂ ਸਤਿਸੰਗ ’ਚ ਆਈ ਹੋਈ ਸੀ ਮੈਂ ਉੱਥੇ ਸਤਿਸੰਗ ਪੰਡਾਲ ’ਚ ਸਾਧ-ਸੰਗਤ ’ਚ ਬੈਠ ਕੇ ਸਤਿਗੁਰੂ ਪਿਆਰੇ ਦਾ ਰੂਹਾਨੀ ਸਤਿਸੰਗ ਸੁਣਿਆ ਅਤੇ ਸਤਿਸੰਗ ਤੋਂ ਬਾਅਦ ਉਸੇ ਦਿਨ ਹੀ ਪੂਜਨੀਕ ਪਰਮਪਿਤਾ ਜੀ ਤੋਂ ਨਾਮ-ਸ਼ਬਦ ਦੀ ਅਨਮੋਲ ਦਾਤ ਵੀ ਪ੍ਰਾਪਤ ਕਰ ਲਈ ਨਾਮ-ਸ਼ਬਦ ਲੈਣ ਵਾਲੇ ਹੋਰ ਵੀ ਕਾਫੀ ਗਿਣਤੀ ’ਚ ਨਵੇਂ ਜੀਵ ਬੈਠੇ ਹੋਏ ਸਨ ਉਦੋਂ ਤੱਕ ਮੇਰੇ ਮਨ ਦੇ ਸਾਰੇ ਭਰਮ ਤੇ ਸਾਰੀਆਂ ਸ਼ੰਕਾਵਾਂ ਆਦਿ ਅਤੇ ਹਰ ਨੈਗੇਟਿਵ ਚੀਜ਼, ਸਾਰੇ ਨੈਗੇਟਿਵ ਵਿਚਾਰ ਬਿਲਕੁੱਲ ਖ਼ਤਮ ਹੋ ਚੁੱਕੇ ਸਨ ਭਰਾਵੋ! ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਹਾਂ

ਕਿ ਮੈਨੂੰ ਅਜਿਹੇ ਸਤਿਗੁਰੂ ਜੀ ਮਿਲੇ ਹਨ ਕਿ ਉਨ੍ਹਾਂ ਨੇ ਮੇਰੀਆਂ ਬੁਰਾਈਆਂ ਨੂੰ ਜੜ੍ਹ ਤੋਂ ਹੀ ਖ਼ਤਮ ਕਰ ਦਿੱਤਾ ਉਸ ਤੋਂ ਬਾਅਦ ਤਾਂ ਚੱਲ ਸੋ ਚੱਲ! ਸਰਸਾ-ਮਲੋਟ-ਯੂਪੀ ਦਰਬਾਰ ਭਾਵ ਜਿੱਥੇ ਵੀ ਸਤਿਸੰਗ ਹੁੰਦਾ ਤਾਂ ਮੈਂ ਵੀ ਆਪਣੇ ਪਿੰਡ ਦੀ ਸਾਧ-ਸੰਗਤ ਨਾਲ ਸਤਿਸੰਗ ’ਚ ਪਹੁੰਚ ਜਾਂਦਾ ਅਤੇ ਜਿਹੋ ਜਿਹੀ ਬਣ ਸਕਦੀ ਜਾਂ ਜੋ ਵੀ ਸੇਵਾ ਮਿਲਦੀ ਸਾਧ-ਸੰਗਤ ਦੀ ਸੇਵਾ ਵੀ ਕਰਦਾ ਤਾਂ ਸਤਿਸੰਗ, ਸਿਮਰਨ ਅਤੇ ਸੇਵਾ ਦਾ ਹੀ ਪ੍ਰਭਾਵ ਸੀ ਕਿ ਜਿਸਨੇ ਮੇਰੇ ਅੰਦਰ ਦੀਆ ਸਾਰੀਆਂ ਬੁਰਾਈਆਂ ਨੂੰ ਧੋ ਦਿੱਤਾ, ਜੜ੍ਹੋ ਹੀ ਖ਼ਤਮ ਕਰ ਦਿੱਤਾ ਅਤੇ ਐਨਾ ਹੀ ਨਹੀਂ, ਉਸ ਦਿਨ ਤੋਂ ਬਾਅਦ ਮੈਂ ਆਪਣੇ ਮਨ ’ਚ ਜੋ ਵੀ ਜਾਇਜ਼ ਸੋਚਦਾ ਹਾਂ, ਪੂਜਨੀਕ ਸਤਿਗੁਰੂ ਜੀ ਅਗਲੇ ਪਲ ਹੀ ਉਸਨੂੰ ਤੁਰੰਤ ਹੀ ਪੂਰਾ ਕਰ ਦਿੰਦੇ ਹਨ

ਇਸ ਲਿਖੇ ਅਨੁਸਾਰ ਇੱਕ ਦਿਲਚਸਪ ਘਟਨਾ ਜੋ ਮੈਂ ਸਾਧ-ਸੰਗਤ ਨੂੰ ਦੱਸਣ ਜਾ ਰਿਹਾ ਹਾਂ, ਉਹ ਘਟਨਾ ਸੰਨ 1986 ਦੀ ਹੈ! ਉਦੋਂ ਮੈਂ ਆਪਣੇ ਪਿੰਡ ਥਾਂਦੇਵਾਲਾ ਤੋਂ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਚ ਆ ਕੇ ਰਹਿਣ ਲੱਗਿਆ ਸੀ ਉਸ ਦਿਨ ਰੱਖੜੀ ਦਾ ਤਿਉਂਹਾਰ ਸੀ ਅਚਾਨਕ ਇਹ ਸੋਚ ਕੇ ਮੈਂ ਬਹੁਤ ਦੁਖੀ, ਬਹੁਤ ਹੀ ਗਮਜ਼ਦਾ ਹੋ ਗਿਆ, ਕਿ ਕਾਸ਼! ਮੇਰੀ ਵੀ ਇੱਕ ਸਕੀ ਭੈਣ ਹੁੰਦੀ ਤਾਂ ਉਹ ਮੇਰੇ ਗੁੱਟ ’ਤੇ ਅੱਜ ਆਪਣੇ ਹੱਥਾਂ ਨਾਲ ਮੈਨੂੰ ਰੱਖੜੀ ਬੰਨ੍ਹਦੀ ਮੇਰੇ ਭੈਣ-ਭਰਾ, ਮਾਂ-ਬਾਪ ਆਦਿ ਤਾਂ ਸਭ ਸਨ,

ਪਰ ਸਮਾਂ ਆਉਣ ’ਤੇ ਉਹ ਸਭ ਭਗਵਾਨ ਨੂੰ ਪਿਆਰੇ ਹੋ ਗਏ ਸਨ ਮੈਂ ਇਕੱਲਾ ਹੀ ਰਹਿ ਗਿਆ ਸੀ ਉਸ ਦਿਨ ਮੈਨੂੰ ਆਪਣੀ ਸਕੀ ਭੈਣ ਦੀ ਬਹੁਤ ਜ਼ਿਆਦਾ ਯਾਦ ਆਈ ਤਾਂ ਮੈਂ ਆਪਣੀ ਭੈਣ ਦੀ ਯਾਦ ਦੀ ਤੜਫ ’ਚ ਪੂਜਨੀਕ ਪਰਮਪਿਤਾ ਜੀ ਦੇ ਪਵਿੱਤਰ ਸਵਰੂਪ ਦੇ ਅੱਗੇ ਖੜ੍ਹੇ ਹੋ ਕੇ ਵਿਲਖ-ਵਿਲਖ ਕੇ ਰੋ ਪਿਆ ਮੇਰੀਆਂ ਅੱਖਾਂ ’ਚੋਂ ਹੰਝੂ ਰੁਕ ਨਹੀਂ ਰਹੇ ਸਨ ਕਿ ਹੇ ਸਤਿਗੁਰੂ ਜੀ, ਤੁਹਾਡੇ ਬਿਨਾਂ ਮੇਰਾ ਹੋਰ ਕੋਈ ਵੀ ਨਹੀਂ ਹੈ

ਕਿ ਜਿਸਦੇ ਨਾਲ ਮੈਂ ਆਪਣਾ ਦੁੱਖ-ਸੁੱਖ ਸਾਂਝਾ ਕਰ ਸਕਾਂ! ਤੂੰ ਹੀ ਮੇਰਾ ਬਾਪ, ਮੇਰੀ ਮਾਂ, ਮੇਰੀ ਭੈਣ, ਮੇਰਾ ਭਰਾ ਅਤੇ ਮੇਰਾ ਸਭ ਕੁਝ ਬਸ ਤੁਸੀਂ ਹੀ ਹੋ ਇਸ ਤਰ੍ਹਾਂ ਪੂਜਨੀਕ ਸਤਿਗੁਰੂ ਜੀ ਨੂੰ ਆਪਣੀ ਤੜਫ, ਆਪਣੇ ਦੁੱਖੜੇ ਸੁਣਾ ਕੇ ਮੈਂ ਆਪਣੇ-ਆਪ ਨੂੰ ਅੰਦਰ ਤੋਂ ਕੁਝ ਹਲਕਾ-ਫੁਲਕਾ ਜਿਹਾ ਮਹਿਸੂਸ ਕੀਤਾ ਉਪਰੰਤ ਸਤਿਗੁਰੂ ਜੀ ਦੇ ਪਵਿੱਤਰ ਸਵਰੂਪ ਦੇ ਅੱਗੇ ਸ਼ਰਧਾਪੂਰਵਕ ਨਮਨ ਕਰਕੇ ਮੈਂ ਫਿਰ ਤੋਂ ਆਪਣੇ ਕੰਮ ’ਚ ਲੱਗ ਗਿਆ

Also Read:  ਕਲਾ ਤੇ ਸਾਹਿਤ ਦਾ ਅਨੋਖਾ ਨਮੂਨਾ ਸ਼ੀਸ਼ ਮਹਿਲ, ਪਟਿਆਲਾ

ਇਸ ਘਟਨਾ ਦੇ ਕਰੀਬ ਦੋ ਮਹੀਨੇ ਬਾਅਦ ਦੀ ਗੱਲ ਹੈ, ਉਸ ਦਿਨ ਉਸ ਮਹੀਨੇ ਦਾ ਦੂਜਾ ਐਤਵਾਰ ਸੀ, ਅਤੇ ਪੂਜਨੀਕ ਪਰਮ ਪਿਤਾ ਜੀ ਉਸ ਦਿਨ ਮਲੋਟ ਦਰਬਾਰ ’ਚ ਸਤਿਸੰਗ ਫਰਮਾਉਣ ਲਈ ਪਧਾਰੇ ਸਨ ਮੈਂ ਵੀ ਸਾਧ-ਸੰਗਤ ਨਾਲ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਤਰ ਦਰਸ਼ਨਾਂ ਲਈ ਦਰਬਾਰ ’ਚ ਸਥਿਤ ਪਾਣੀ ਦੀ ਡਿੱਗੀ ਜੋ ਤੇਰਾਵਾਸ ਦੇ ਲਗਭਗ ਸਾਹਮਣੇ ਹੀ ਸੀ, ਉੱਥੇ ਪਿੱਪਲ ਦੀ ਛਾਂ ’ਚ ਬੈਠੇ ਹੋਏ ਸੀ ਅਚਾਨਕ ਇੱਕ ਸੇਵਾਦਾਰ ਪ੍ਰੇਮੀ ਸ. ਪਿਰਥੀ ਸਿੰਘ ਜੀ ਪਿੰਡ ਕੌੜਿਆਂਵਾਲੀ ਵਾਲਾ ਤੇਰਾਵਾਸ ਤੋਂ ਸਿੱਧੇ ਹੀ ਮੇਰੇ ਕੋਲ ਆਏ ਅਤੇ ਮੈਨੂੰ ਆਪਣੇ ਨਾਲ ਲਿਜਾ ਕੇ ਤੇਰਾਵਾਸ ਦੇ ਵਿਹੜੇ ’ਚ ਬਿਠਾ ਦਿੱਤਾ ਉੱਥੇ ਅੰਦਰ ਦਾ ਮਨਮੋਹਕ ਦ੍ਰਿਸ਼ ਦੇਖ ਕੇ ਮੇਰਾ ਤਨ-ਮਨ ਖਿੜ੍ਹ ਗਿਆ ਪੂਜਨੀਕ ਸਤਿਗੁਰੂ ਪਿਤਾ ਜੀ ਉੱਥੇ ਸੇਵਾਦਾਰਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਦੇ ਅਨੁਸਾਰ ਉਨ੍ਹਾਂ ਨੂੰ ਆਪਣੇ ਪ੍ਰੇਮ ਦੀਆਂ ਅਨਮੋਲ.. ਨਿਸ਼ਾਨੀਆਂ, ਆਪਣੀਆਂ ਪਿਆਰੀਆਂ ਦਾਤਾਂ ਆਪਣੇ ਹੀ ਪਵਿੱਤਰ ਕਰ-ਕਮਲਾਂ ਨਾਲ ਬਖ਼ਸ਼ ਰਹੇ ਸਨ

ਮੇਰੀ ਵੀ ਵਾਰੀ ਆਈ ਤਾਂ ਮੈਂ ਉੱਠ ਕੇ ਪੂਜਨੀਕ ਪਰਮ ਪਿਤਾ ਜੀ ਦੀ ਪਵਿੱਤਰ ਹਜ਼ੂਰੀ ’ਚ ਸ਼ਰਧਾਪੂਰਵਕ ਸਿਜਦਾ ਕਰਕੇ ਨਾਅਰਾ ਲਾਇਆ ਇਸ ਦੌਰਾਨ ਪੂਜਨੀਕ ਪਰਮਪਿਤਾ ਜੀ ਨੇ ਆਪਣੇ ਸਾਹਮਣੇ ਰੱਖੀਆਂ ਕੁਝ ਰੱਖੜੀਆਂ ਵਿੱਚੋਂ ਇੱਕ ਰੱਖੜੀ ਆਪਣੇ ਪਵਿੱਤਰ ਕਰ-ਕਮਲਾਂ ’ਚ ਲੈਂਦੇ ਹੋਏ ਫਰਮਾਇਆ, ‘ਵਾਹ ਭਾਈ ਵਾਹ! ਬੱਲੇ ਬੱਲੇ!! ਇਸ ’ਚ ਤਾਂ ਸਾਰੇ ਰੰਗ ਹਨ! ਲੈ ਭਾਈ, ਤੈਨੂੰ ਰੱਖੜੀ ਦਿੰਦੇ ਹਾਂ, ਬੰਨ੍ਹ! ਤਾਂ ਉੱਥੇ ਹੀ ਸੇਵਾਦਾਰਾਂ ’ਚ ਬੈਠਾ ਇੱਕ ਸੇਵਾਦਾਰ ਭਾਈ ਮੈਨੂੰ ਕਹਿਣ ਲੱਗਿਆ ਕਿ ਇਸਨੂੰ ਜੇਬ੍ਹ ’ਚ ਪਾ ਲੈ! ਤਾਂ ਉਸਦੀ ਇਹ ਗੱਲ ਸੁਣਦੇ ਹੀ ਪੂਜਨੀਕ ਪਰਮ ਪਿਤਾ ਜੀ ਜੋਸ਼ ’ਚ ਬੋਲੇ, ‘ਕਿਉਂ ਭਾਈ, ਜੇਬ੍ਹ ’ਚ ਕਿਉਂ ਪਾਏ ਇਸਨੂੰ ਅਸੀਂ ਸ਼ਰੇਆਮ ਦੇ ਰਹੇ ਹਾਂ!

ਇਹ ਕੋਈ ਚੋਰੀ ਦਾ ਮਾਲ ਹੈ!’’ ਉਪਰੰਤ ਦਾਤਾ ਜੀ ਨੇ ਮੈਨੂੰ ਸੰਬੋਧਿਤ ਕਰਦਿਆਂ ਫਰਮਾਇਆ, ‘ਭਾਈ! ਇਸਨੂੰ ਹੱਥ ’ਤੇ ਬੰਨ੍ਹ! ਤਾਂ ਉੱਥੇ ਬੈਠੇ ਇੱਕ ਹੋਰ ਸੇਵਾਦਾਰ ਨੇ ਮੇਰੇ ਗੁੱਟ ’ਤੇ ਰੱਖੜੀ ਬੰਨ੍ਹ ਦਿੱਤੀ ਤਾਂ ਪੂਜਨੀਕ ਪਰਮ ਪਿਤਾ ਜੀ ਨੇ ਫਿਰ ਫਰਮਾਇਆ, ‘ਭਾਈ! ਤੂੰ ਇਹ ਬੰਨ੍ਹੀ ਹੋਈ ਰੱਖੜੀ ਸਾਰਿਆਂ ਨੂੰ ਦਿਖਾ’ ਤਾਂ ਮੈਂ ਆਪਣੇ ਪਿਆਰੇ ਸਤਿਗੁਰੁ ਜੀ ਦੇ ਪਿਆਰੇ ਵਚਨਾਂ ਅਨੁਸਾਰ ਖੜ੍ਹੇ ਹੋ ਕੇ ਉੱਥੇ ਤੇਰਾਵਾਸ ’ਚ ਸਤਿਗੁਰੂ ਜੀ ਦੀ ਹੀ ਪਵਿੱਤਰ ਹਜ਼ੂਰੀ ’ਚ ਬੈਠੇ ਸਾਰੇ ਸੇਵਾਦਾਰਾਂ ਨੂੰ ਐਵੇਂ ਘੁੰਮ-ਘੁੰਮ ਕੇ ਪਿਆਰੀ ਦਾਤ ਸਤਿਗੁਰੂ ਜੀ ਦੀ ਉਹ ਗੁੱਟ ’ਤੇ ਬੰਨ੍ਹੀ ਰੱਖੜੀ ਸਾਰਿਆਂ ਨੂੰ ਦਿਖਾਈ ਉਪਰੰਤ ਸਤਿਗੁਰੂ ਜੀ ਨੇ ਫਰਮਾਇਆ, ‘ਭਾਈ! ਤੁਸੀਂ ਇਸਨੂੰ (ਰੱਖੜੀ ਨੂੰ) ਬੰਨ੍ਹੇ ਹੋਏ ਹੀ ਘਰ ਜਾਣਾ ਹੈ

ਅਤੇ ਮੈਂ ਆਪਣੇ ਦਾਤਾ ਪਿਆਰੇ ਦੇ ਪਵਿੱਤਰ ਵਚਨਾਂ ਅਨੁਸਾਰ ਰੱਖੜੀ ਬੰਨ੍ਹੇ ਹੋਏ ਹੀ ਆਪਣੇ ਘਰ ਗਿਆ ਮੈਨੂੰ ਅੰਦਰ ਤੋਂ ਇੱਕ ਬਹੁਤ ਅਜੀਬ ਜਿਹਾ ਡਰ ਸੀ ਕਿ ਇਹ ਅਤਿ ਅਨਮੋਲ ਦਾਤ ਭੀੜ-ਭੜੱਕੇ ’ਚ ਕਿਤੇ ਡਿੱਗ ਨਾ ਜਾਵੇ! ਮੇਰਾ ਇਹ ਡਰ ਕਿਸ ਹੱਦ ਤੱਕ ਸਹੀ ਸੀ ਜਾਂ ਉਹ ਮੇਰੇ ਮਨ ਦਾ ਭਰਮ ਸੀ, ਇਹ ਮਾਲਕ ਜਾਣੇੇ ਤਾਂ ਮੈਂ ਰੱਖੜੀ ’ਤੇ ਆਪਣਾ ਰੁਮਾਲ ਕੱਢ ਕੇ ਬੰਨ੍ਹ ਲਿਆ ਸੀ

ਸਤਿਗੁਰੂ ਜੀ ਦੀ ਉਸ ਪਵਿੱਤਰ ਨਿਸ਼ਾਨੀ ਨੂੰ ਪਾ ਕੇ ਮੈਨੂੰ ਐਨੀ ਖੁਸ਼ੀ ਮਹਿਸੂਸ ਹੋਈ ਕਿ ਖੁਸ਼ੀ ਦੇ ਮਾਰੇ ਜ਼ਮੀਨ ’ਤੇ ਮੇਰੇ ਪੈਰ ਨਹੀਂ ਟਿੱਕ ਰਹੇ ਸਨ ਮੇਰੀ ਜੋ ਤੜਫ ਸੀ ਅਤੇ ਜੋ-ਜੋ ਵੀ ਮੈਂ ਬੇਪਰਵਾਹ ਜੀ ਦੇ ਪਵਿੱਤਰ ਸਵਰੂਪ ਦੇ ਅੱਗੇ ਉਸ ਦਿਨ ਰੋ-ਰੋ ਕੇ ਅਰਜ਼ ਕੀਤੀ ਸੀ, ਘਟ-ਘਟ ਦੀ ਜਾਣਨਹਾਰ ਦਾਤਾ ਸਤਿਗੁਰੂ ਜੀ ਨੇ ਮੇਰੀ ਉਹ ਹਰ ਇੱਛਾ ਜਿਉਂ ਦੀ ਤਿਉਂ ਪੂਰੀ ਕਰ ਦਿੱਤੀ ਸੀ

ਹੁਣ ਜਦੋਂ ਵੀ ਰੱਖੜੀ ਦਾ ਤਿਉਹਾਰ ਆਉਂਦਾ ਹੈ, ਤਾਂ ਸੰਭਾਲ ਕੇ ਰੱਖੀ ਸਤਿਗੁਰੂ ਜੀ ਵਾਲੀ ਉਸ ਰੱਖੜੀ ਰੂਪੀ ਪ੍ਰੇਮ ਨਿਸ਼ਾਨੀ ਨੂੰ ਮੈਂ ਪਵਿੱਤਰ ਹਿਰਦੈ ਨਾਲ ਆਪਣੇ ਮੱਥੇ ਨਾਲ ਲਾ ਕੇ ਅਤੇ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ’ਚ ਸਿਜਦੇ ’ਚ ਸਿਰ ਝੁਕਾ ਕੇ ਤੇ ਨਾਅਰਾ ਲਾਉਂਦਾ ਹਾਂ ਅਤੇ ਇਸਦੇ ਨਾਲ ਹੀ ਉਸ ਮੌਕੇ ਹੋਏ ਬੇਪਰਵਾਹੀ ਅਨਮੋਲ ਵਚਨਾਂ ਨੂੰ ਯਾਦ ਕਰਕੇ ਅਤਿਅੰਤ ਖੁਸ਼ੀ ਮਹਿਸੂਸ ਕਰਦਾ ਹਾਂ ਅਤੇ ਇਹ ਉਹੀ ਪਵਿੱਤਰ ਨਿਸ਼ਾਨੀ ਪਿਆਰੀ-ਦਾਤ, ਉਹ ਰੱਖੜੀ ਮੈਂ ਆਪਣੀਆਂ ਬੇਟੀਆਂ ਦੇ ਹੱਥੋਂ ਆਪਣੇ ਗੁੱਟ ’ਤੇ ਬੰਨ੍ਹਵਾ ਲੈਂਦਾ ਹਾਂ

ਮੈਂ ਆਪਣੇ ਸਤਿਗੁਰੂ ਪਿਆਰੇ ਦਾ ਜਿੰਨਾ ਵੀ ਸ਼ੁਕਰਾਨਾ ਕਰਾਂ ਘੱਟ ਹੀ ਘੱਟ ਹੈ ਅਤੇ ਕਰਾਂ ਵੀ ਕਿਉਂ ਨਾ! ਕਿਉਂਕਿ ਮੇਰੇ ਰਹਿਬਰ ਪਿਆਰੇ ਨੇ ਬੁਰਾਈਆਂ ਦੇ ਇਸ ਪੁਤਲੇ ਦੇ ਸਾਰੇ ਗੁਨਾਹਾਂ ਨੂੰ ਮੁਆਫ ਕਰਕੇ ਮੈਨੂੰ ਵੀ ਆਪਣਾ ਪ੍ਰੇਮੀ-ਭਗਤ ਬਣਾ ਲਿਆ ਹੈ ਸਤਿਗੁਰੂ ਦਾਤਾ ਜੀ ਨੂੰ ਬਾਰੰਬਾਰ ਸੱਜਦਾ, ਧੰਨ-ਧੰਨ, ਧੰਨਵਾਦ ਅਤੇ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਪ੍ਰਵਾਨ ਹੋਵੇ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ