Research

Research: ਰਿਸਰਚ ਦਾ ਦਾਅਵਾ:… ਤਾਂ ਤੁਸੀਂ ‘ਜੀਨੀਅਸ’ ਹੋ

ਅਕਲਮੰਦੀ ਦਾ ਸਭ ਤੋਂ ਵੱਡਾ ਸੰਕੇਤ ਹੈ ਆਪਣੀ ਸੋਚ ’ਤੇ ਵਿਚਾਰ ਕਰਨਾ ਸਮਾਰਟ ਲੋਕ ਪਹਿਚਾਣ ਲੈਂਦੇ ਹਨ ਕਿ ਕਦੋਂ ਹੰਕਾਰ, ਆਦਤਾਂ ਜਾਂ ਅਨੁਭਵ ਉਨ੍ਹਾਂ ਦੇ ਫੈਸਲੇ ਪ੍ਰਭਾਵਿਤ ਕਰ ਰਹੇ ਹਨ ਆਪਣੀ ਅਕਲਮੰਦੀ ਨੂੰ ਰੁਕਾਵਟ ਨਾ ਬਣਨ ਦੇਣਾ ਦੁਰਲੱਭ ਅਤੇ ਨਿਮਰ ਗੁਣ ਹਨ, ਜੋ ਤੁਹਾਨੂੰ ਖੁਦ ਦੇ ਪ੍ਰਤੀ ਇਮਾਨਦਾਰ ਬਣਾਉਂਦਾ ਹੈ

ਜੇਕਰ ਤੁਹਾਡਾ ਦਿਮਾਗ ਸੁਭਾਵਿਕ ਤੌਰ ’ਤੇ ਦੇਖਦਾ ਹੈ ਕਿ ਕੀ ਸਹੀ ਰਿਹਾ, ਅਗਲੀ ਵਾਰ ਕੀ ਬਿਹਤਰ ਹੋ ਸਕਦਾ ਹੈ ਅਕਸਰ ਪੁਰਾਣੀ ਗੱਲਬਾਤ ਦੁਹਰਾਉਂਦੇ ਹੋ, ਸੋਚਦੇ ਹੋ ਕਿ ਗੱਲ ਕਹਿਣ ਦਾ ਹੋਰ ਸਟੀਕ ਤਰੀਕਾ ਹੋ ਸਕਦਾ ਸੀ ਸੁਧਾਰ ਦੀ ਇਹੀ ਇੱਛਾ ਤੁਹਾਨੂੰ ਲਗਾਤਾਰ ਬਿਹਤਰ ਬਣਾਉਂਦੀ ਹੈ ਸਾਇਕਾੱਲਜੀ ਟੂਡੇ ’ਚ ਪ੍ਰਕਾਸ਼ਿਤ ਇੱਕ ਰਿਸਰਚ ’ਚ ਮਨੋਵਿਗਿਆਨਕ ਐਲਿਸ ਬਾਇਸ ਨੇ ਦੱਸਿਆ

ਕਿ ਅਕਲਮੰਦ ਵਿਅਕਤੀ ਉਹ ਹੈ ਜੋ ਜਗਿਆਸੂ ਹੈ, ਵਿਚਾਰ ਪਰਖਦਾ ਹੈ ਅਤੇ ਦੂਜਿਆਂ ਤੋਂ ਸਿੱਖਣ ਨੂੰ ਤਿਆਰ ਰਹਿੰਦਾ ਹੈ ਜੇਕਰ ਤੁਹਾਡਾ ਦਿਮਾਗ ਕਿਸੇ ਪੁਰਾਣੇ ਵਿਚਾਰ ’ਤੇ ਲੰਬੇ ਸਮੇਂ ਤੱਕ ਮੰਥਨ ਕਰਦਾ ਹੈ ਜਾਂ ਦੂਜਿਆਂ ਦੇ ਨਵੇਂ ਸੁਝਾਵਾਂ ਤੋਂ ਉਤਸ਼ਾਹਿਤ ਹੁੰਦਾ ਹੈ, ਤਾਂ ਇਹ ਸੰਕੇਤ ਹੈ ਕਿ ਤੁਸੀਂ ਆਪਣੀ ਸੋਚ ਤੋਂ ਜ਼ਿਆਦਾ ਸਮਝਦਾਰ ਅਤੇ ਰਚਨਾਤਮਕ ਹੋ

‘ਬੌਧਿਕ ਰਚਨਾਤਮਕਤਾ’ ਭਾਵ ਵਿਚਾਰਾਂ ਨਾਲ ਖੇਡਣ ਦੀ ਸਮਰੱਥਾ ਐਲਿਸ ਦੱਸਦੀ ਹੈ ਕਿ ਤੁਸੀਂ ਕਿਸੇ ਦੇ ਆਈਡੀਆਜ਼ ਅਤੇ ਸੋਚਣ ਦੇ ਪੈਟਰਨ ਨੂੰ ਜਲਦੀ ਫੜ ਲੈਂਦੇ ਹੋ ਦਿਲਚਸਪ ਉਦਾਹਰਨ ਸੁਣਾਉਂਦੇ ਹੀ ਉਤਸ਼ਾਹਿਤ ਹੁੰਦੇ ਹੋ ਹਮੇਸ਼ਾ ਰਚਨਾਤਮਕ ਰੁਝੇਵੇਂ ਵਿਚ ਰਹਿੰਦੇ ਹੋ, ਜਿੱਥੇ ਛੋਟੀਆਂ ਬਰੀਕੀਆਂ ਅਤੇ ਵੱਡੇ ਦਾਰਸ਼ਨਿਕ ਸਵਾਲਾਂ ਵਿਚਕਾਰ ਅਸਾਨੀ ਨਾਲ ਸਵਿੱਚ ਕਰ ਲੈਂਦੇ ਹੋ ਤਾਂ ਇਹ ਅਕਲਮੰਦੀ ਹੈ ਕਦੇ ਫਾਈਲਾਂ ’ਤੇ ਸੋਚਦੇ ਹੋ, ਤਾਂ ਅਗਲੇ ਹੀ ਪਲ ਇਨਸਾਨ ਦੀਆਂ ਸਦੀਆਂ ਪੁਰਾਣੀਆਂ ਗਲਤੀਆਂ ’ਤੇ ਇਹੀ ‘ਬੌਧਿਕ ਰਚਨਾਤਮਕਤਾ’ ਸੋਚ ਨੂੰ ਡੂੰਘਾਈ ਅਤੇ ਨਿਰੰਤਰਤਾ ਦਿੰਦੀ ਹੈ

Also Read:  Ear Phones: ਈਅਰਫੋਨ ਨਾ ਬਣ ਜਾਣ ਕਿਲਰਫੋਨ

ਅਕਲਮੰਦੀ ਦਾ ਸਭ ਤੋਂ ਵੱਡਾ ਸੰਕੇਤ ਹੈ ਆਪਣੀ ਸੋਚ ’ਤੇ ਵਿਚਾਰ ਕਰਨਾ ਸਮਾਰਟ ਲੋਕ ਪਹਿਚਾਣ ਲੈਂਦੇ ਹਨ ਕਿ ਕਦੋਂ ਹੰਕਾਰ, ਆਦਤਾਂ ਜਾਂ ਅਨੁਭਵ ਉਨ੍ਹਾਂ ਦੇ ਫੈਸਲੇ ਪ੍ਰਭਾਵਿਤ ਕਰ ਰਹੇ ਹਨ ਆਪਣੀ ਅਕਲਮੰਦੀ ਨੂੰ ਰੁਕਾਵਟ ਨਾ ਬਣਨ ਦੇਣਾ ਦੁਰਲੱਭ ਅਤੇ ਨਿਮਰ ਗੁਣ ਹੈ, ਜੋ ਤੁਹਾਨੂੰ ਖੁਦ ਦੇ ਪ੍ਰਤੀ ਇਮਾਨਦਾਰ ਬਣਾਉਂਦਾ ਹੈ

ਅਕਸਰ ਲੋਕ ਗੱਲਾਂ ਸੁਣ ਕੇ ਭੁੱਲ ਜਾਂਦੇ ਹਨ, ਪਰ ਸਮਾਰਟ ਵਿਅਕਤੀ ਦਾ ਧਿਆਨ ਉਨ੍ਹਾਂ ਗੱਲਾਂ ’ਚ ਅਟਕਿਆ ਰਹਿੰਦਾ ਹੈ ਅਕਸਰ ਰੇਡੀਓ ’ਤੇ ਸੁਣੀ ਵਧੀਆ ਗੱਲ, ਇੰਟਰਵਿਊ ਜਾਂ ਡਰਾਈਵਿੰਗ ਕਰਦੇ ਸਮੇਂ ਦਿਮਾਗ ’ਚ ਆਏ ਵਿਚਾਰ ਲੰਬੇ ਸਮੇਂ ਤੱਕ ਯਾਦ ਰਹਿੰਦੇ ਹਨ ਅਜਿਹਾ ਲਗਾਤਾਰ ਮੰਥਨ ਦੱਸਦਾ ਹੈ ਕਿ ਤੁਹਾਡਾ ਦਿਮਾਗ ਜਾਣਕਾਰੀ ਲੈਣ ਦੇ ਨਾਲ ਉਸ ਦਾ ਵਿਸ਼ਲੇਸ਼ਣ ਵੀ ਕਰਦਾ ਹੈ

ਐਲਿਸ ਇਹ ਵੀ ਦੱਸਦੀ ਹੈ ਕਿ ਸਮਾਰਟ ਲੋਕ ਸੋਚਣ ਦੇ ਨਾਲ ਆਪਣੇ ਵਿਚਾਰਾਂ ਨੂੰ ਪਰਖਦੇ ਵੀ ਹਨ ਚੀਜ਼ਾਂ ਨੂੰ ਅਜ਼ਮਾਉਂਦੇ ਹਨ, ਉਨ੍ਹਾਂ ’ਚ ਬਦਲਾਅ ਕਰਦੇ ਹਨ… ਨਵੇਂ ਤਰੀਕੇ ਵੀ ਅਪਣਾਉਂਦੇ ਹਨ ਭਾਵੇਂ ਉਹ ਕੰਮ ਹੋਵੇ ਜਾਂ ਰਸੋਈ ’ਚ ਬਦਲਾਅ ਆਪਣੀ ਸੋਚ ਨੂੰ ਅਸਲੀਅਤ ਦੀ ਕਸੌਟੀ ’ਤੇ ਜ਼ਰੂਰ ਕੱਸਦੇ ਹਨ

ਬਿਹਤਰ ਦਿਮਾਗ ਲਈ ਥੋੜ੍ਹਾ ਆਰਾਮ ਵੀ ਜ਼ਰੂਰੀ

ਜਰਮਨ-ਬ੍ਰਿਟਿਸ਼ ਪਬਲਿਸ਼ਰ ਸਪਰਿੰਗਰ ਨੇਚਰ ਦੀ ਰਿਸਰਚ ਦੱਸਦੀ ਹੈ ਕਿ ਕਦੇ-ਕਦੇ ਕੁਝ ਨਾ ਕਰਨਾ ਵੀ ਦਿਮਾਗ ਲਈ ਫਾਇਦੇਮੰਦ ਸਾਬਤ ਹੁੰਦਾ ਹੈ ਉਨ੍ਹਾਂ ਦਾ ਦਾਅਵਾ ਹੈ ਕਿ ਆਰਾਮ ਦੀ ਸਥਿਤੀ ’ਚ ਦਿਮਾਗ ਦਾ ਡਿਫਾਲਟ ਮੋਡ ਨੈੱਟਵਰਕ ਐਕਟਿਵ ਹੋ ਜਾਂਦਾ ਹੈ ਜੋ ਮਾਨਸਿਕ ਸੰਤੁਲਨ, ਗਤੀਸ਼ੀਲ ਸੋਚ ਅਤੇ ਯਾਦ-ਸ਼ਕਤੀ ਨੂੰ ਬਿਹਤਰ ਬਣਾਉਣ ’ਚ ਮੱਦਦ ਕਰਦਾ ਹੈ ਉਨ੍ਹਾਂ ਦਾ ਕਹਿਣਾ ਹੈ

ਕਿ ਲਗਾਤਾਰ ਕੰਮ ਕਰਨ ਨਾਲ ਥਕਾਵਟ ਵਧਦੀ ਹੈ, ਪਰ ਥੋੜ੍ਹੀ ਦੇਰ ਕੁਝ ਨਾ ਕਰਨ ਨਾਲ ਦਿਮਾਗ ਰਿਫਰੈੱਸ਼ ਹੁੰਦਾ ਹੈ ਅਤੇ ਸੋਚਣ-ਸਮਝਣ ਦੀ ਸਮਰੱਥਾ ਫਿਰ ਤੋਂ ਬਿਹਤਰ ਹੋ ਜਾਂਦੀ ਹੈ ਆਰਾਮ ਦੇ ਸਮੇਂ ਦਿਮਾਗ ਨਵੇਂ ਆਈਡੀਆ ਲੱਭਦਾ ਹੈ ਇਹ ਆਦਤ ਸਰੀਰ ’ਚ ਸਟਰੈੱਸ ਹਾਰਮੋਨ ਨੂੰ ਘੱਟ ਕਰਦੀ ਹੈ ਜਿਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਵਿਅਕਤੀ ਖੁਦ ਨੂੰ ਥੋੜ੍ਹਾ ਜਿਹਾ ਹੌਲਾ ਜਿਹਾ ਮਹਿਸੂਸ ਕਰਦਾ ਹੈ

Also Read:  ਸ਼ਾਕਾਹਾਰ ਦੇ ਦਮ ’ਤੇ ਵੇਟਲਿਫਟਿੰਗ ’ਚ 19 ਸਾਲ ਦੇ ਆਸ਼ੀਸ਼ ਇੰਸਾਂ ਦਾ ਸ਼ਾਨਦਾਰ ਪ੍ਰਦਰਸ਼ਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ