Online Shopping

Online Shopping ਆੱਨਲਾਈਨ ਖਰੀਦਦਾਰੀ ਕਰਦੇ ਸਮੇਂ ਵਰਤੋ ਸਾਵਧਾਨੀਆਂ

ਹੁਣ ਇੰਟਰਨੈੱਟ ਦਾ ਜ਼ਮਾਨਾ ਹੈ, ਸਭ ਕੁਝ ਆੱਨਲਾਈਨ ਪਾਉਣ ਦੀ ਚਾਹਤ ’ਚ ਲੋਕ ਕਈ ਵਾਰ ਕੁਝ ਗੱਲਾਂ ਨੂੰ ਅਣਦੇਖਿਆ ਵੀ ਕਰ ਜਾਂਦੇ ਹਨ, ਜੋ ਬਾਅਦ ’ਚ ਨੁਕਸਾਨਦੇਹ ਸਾਬਤ ਹੋ ਸਕਦਾ ਹੈ ਬੇਸ਼ੱਕ, ਇਹ ਸੁਵਿਧਾਜਨਕ ਬਹੁਤ ਹੈ ਨਿਰਧਾਰਤ ਕੀਮਤਾਂ ਅਤੇ ਭੁਗਤਾਨ ਦੇ ਲਚਕੀਲੇ ਵਿਕਲਪ ਖੁੱਲੇ੍ਹ ਰਹਿੰਦੇ ਹਨ ਅਤੇ ਵਧੀਆ ਉਤਪਾਦ ਲੱਭਣ ਲਈ ਉੱਠਣ ਦੀ ਖੇਚਲ ਕਰਨ ਦੀ ਵੀ ਲੋੜ ਨਹੀਂ ਪੈਂਦੀ ਪਰ ਜੋ ਲੋਕ ਆਨਲਾਈਨ ਖਰੀਦਦਾਰੀ ਦੇ ਸ਼ੁਰੂਆਤੀ ਪੜਾਅ ’ਚ ਹਨ, ਉਨ੍ਹਾਂ ਲਈ ਧੋਖਾਧੜੀ ਤੋਂ ਬਚਦੇ ਹੋਏ ਸਹੀ ਆਨਲਾਈਨ ਦੁਕਾਨਾਂ ਲੱਭਣਾ ਆਪਣੇ-ਆਪ ’ਚ ਚੁਣੌਤੀਪੂਰਨ ਹੋ ਸਕਦਾ ਹੈ

ਆਨਲਾਈਨ ਸ਼ਾਪਿੰਗ ਕਿਵੇਂ ਕਰੀਏ: ਸ਼ੁਰੂਆਤੀ 6 ਪੜਾਅ:

ਆਨਲਾਈਨ ਸ਼ਾਪਿੰਗ ਕਰਨ ਦਾ ਮਤਲਬ ਹੈ ਕਿ ਤੁਸੀਂ ਕਿਸੇ ਵੀ ਸਮੇਂ, ਦੁਨੀਆਂ ਭਰ ਦੇ ਕਈ ਸਟੋਰਾਂ ਤੋਂ ਖਰੀਦਦਾਰੀ ਕਰ ਸਕਦੇ ਹੋ ਅਤੇ ਆਪਣੀ ਜ਼ਰੂਰਤ ਦੀ ਲਗਭਗ ਹਰ ਚੀਜ਼ ਸਿੱਧੇ ਆਪਣੇ ਘਰ ਮੰਗਵਾ ਸਕਦੇ ਹੋ ਇਸ ਲਈ ਤੁਹਾਨੂੰ ਬੱਸ ਇੱਕ ਵਧੀਆ ਬ੍ਰਾਡਬੈਂਡ ਕੁਨੈਕਸ਼ਨ ਚਾਹੀਦਾ ਹੈ ਅਤੇ ਇਨ੍ਹਾਂ ਪੜਾਵਾਂ ਦਾ ਪਾਲਣ ਕਰਨਾ ਹੋਵੇਗਾ:-

ਇੱਕ ਭਰੋਸੇਮੰਦ ਆੱਨਲਾਈਨ ਦੁਕਾਨ ਚੁਣੋ:

ਜਿਸ ਤਰ੍ਹਾਂ ਤੁਸੀਂ ਟੁੱਟੀਆਂ ਖਿੜਕੀਆਂ ਅਤੇ ਘੱਟ ਸਾਮਾਨ ਵਾਲੀ ਕਿਸੇ ਦੁਕਾਨ ਤੋਂ ਖਰੀਦਦਾਰੀ ਨਹੀਂ ਕਰੋਗੇ, ਉਸੇ ਤਰ੍ਹਾਂ ਸੁਰੱਖਿਅਤ ਆੱਨਲਾਈਨ ਸਟੋਰ ਚੁਣਨਾ ਵੀ ਜ਼ਰੂਰੀ ਹੈ ਸੁਰੱਖਿਅਤ ਵੈੱਬਸਾਈਟਾਂ ’ਤੇ ਅਕਸਰ ਬਰਾਊਜ਼ਰ ਬਾਰ ’ਚ ਤਾਲਾ ਬਣਿਆ ਹੁੰਦਾ ਹੈ ਜਾਂ ਫਿਰ ਬਰਾਊਜ਼ਰ ਬਾਰ ਦੇ ਉੱਪਰਲੇ ਖੱਬੇ ਕੋਨੇ ’ਚ ‘ਸਾਈਟ ਦੀ ਜਾਣਕਾਰੀ ਦੇਖੋ’ ’ਤੇ ਕਲਿੱਕ ਕਰਨ ’ਤੇ ਇਹ ਦਿਖਾਈ ਦਿੰਦਾ ਹੈ
ਬਰਾਊਜ਼ਰ ’ਚ ਦਿਸਣ ਵਾਲਾ ਤਾਲਾ ਇਹ ਦਰਸਾਉਂਦਾ ਹੈ ਕਿ ਵੈੱਬਸਾਈਟ ਦਾ ਕੁਨੈਕਸ਼ਨ ਸੁਰੱਖਿਅਤ ਹੈ ਚੰਗੀ ਗੁਣਵੱਤਾ ਵਾਲੇ ਉਤਪਾਦ ਮਿਲਣਗੇ ਜਾਂ ਨਹੀਂ, ਇਹ ਜਾਣਨ ਲਈ ਤੁਹਾਨੂੰ ਸਮੀਖਿਆਵਾਂ ਵੀ ਦੇਖਣੀਆਂ ਚਾਹੀਦੀਆਂ ਹੈbuyfurniturevastutips

ਸਿਰਫ ਸਟੋਰ ਦੀ ਵੈੱਬਸਾਈਟ ’ਤੇ ਦਿੱਤੀਆਂ ਗਈਆਂ ਸਮੀਖਿਆਵਾਂ ਨੂੰ ਹੀ ਨਾ ਦੇਖੋ, ਸਗੋਂ ਅਸਲੀ ਗ੍ਰਾਹਕਾਂ ਦੇ ਅਨੁਭਵ ਜਾਣਨ ਦਾ ਯਤਨ ਕਰੋ
ਵਿਕ੍ਰੇਤਾ ਦੀ ਚੋਣ ਦੇ ਆਧਾਰ ’ਤੇ, ਖਰੀਦਦਾਰੀ ਕਰਨ ਤੋਂ ਪਹਿਲਾਂ ਤੁਹਾਨੂੰ ਉਨ੍ਹਾਂ ਦੀ ਵੈੱਬਸਾਈਟ ’ਤੇ ਖਾਤਾ ਬਣਾਉਣਾ ਪੈ ਸਕਦਾ ਹੈ ਜੇਕਰ ਅਜਿਹਾ ਹੈ, ਤਾਂ ਇੱਕ ਮਜ਼ਬੂਤ ਪਾਸਵਰਡ ਅਤੇ ਅਸਾਨੀ ਨਾਲ ਐਕਸੈੱਸ ਕੀਤਾ ਜਾ ਸਕਣ ਵਾਲਾ ਈਮੇਲ ਪਤਾ ਇਸਤੇਮਾਲ ਕਰੋ ਖਾਸ ਗੱਲ ਇਹ ਵੀ ਹੈ ਕਿ ਆੱਨਲਾਈਨ ਖਰੀਦਦਾਰੀ ਕਰਦੇ ਸਮੇਂ, ਯਾਦ ਰੱਖੋ ਕਿ ਰਿਟਰਨ ਅਤੇ ਰਿਫੰਡ ਹਮੇਸ਼ਾ ਸੰਭਵ ਨਹੀਂ ਹੁੰਦੇ ਹਨ ਨਾਲ ਹੀ, ‘ਖਰੀਦਣ ਤੋਂ ਪਹਿਲਾਂ ਅਜ਼ਮਾਉਣਾ ਵੀ ਸੰਭਵ ਨਹੀਂ ਹੈ, ਇਸ ਲਈ ਸਹੀ ਫੈਸਲਾ ਲੈਣ ਲਈ ਹਮੇੇਸ਼ਾ ਛੋਟੇ ਅੱਖਰਾਂ ’ਚ ਲਿਖੀ ਜਾਣਕਾਰੀ ਜਾਂ ਸਾਈਜ਼ ਦੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ

Also Read:  ...ਤਾਂ ਕਿ ਹਰ ਕੋਈ ਰਹੇ ਤੰਦਰੁਸਤ

ਸ਼ਾਪਿੰਗ ਕਰਦੇ ਸਮੇਂ ਸੁਰੱਖਿਅਤ ਰਹੋ:

ਜੇਕਰ ਤੁਸੀਂ ਆੱਨਲਾਈਨ ਸੁਰੱਖਿਆ ਲਈ ਕਦਮ ਨਹੀਂ ਚੁੱਕਦੇ ਹੋ, ਤਾਂ ਤੁਹਾਨੂੰ ਕੁਝ ਗੰਭੀਰ ਉਲਝਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਚੋਰੀ ਦੀ ਪਹਿਚਾਣ, ਪੈਸੇ ਦਾ ਨੁਕਸਾਨ, ਡਾਟਾ ਉਲੰਘਣ ਅਜਿਹੇ ’ਚ ਬਰਾਊਜ਼ਰ ਬਾਰ ’ਤੇ ਤਾਲੇ ਦਾ ਨਿਸ਼ਾਨ ਦੇਖਣ ਤੋਂ ਇਲਾਵਾ, ਕਿਸੇ ਵੈੱਬਸਾਈਟ ਦੀ ਸੁਰੱਖਿਆ ਦਾ ਪਤਾ ਲਾਉਣ ਦਾ ਇੱਕ ਸੌਖਾ ਤਰੀਕਾ ਯੂਆਰਐੱਲ ਦੇਖਣਾ ਹੈ ਜੇਕਰ ਯੂਆਰਐੱਲ ਸੁਰੱਖਿਅਤ ਹੈ ਤਾਂ ਉਹ… (ਐੱਚਟੀਟੀਪੀਐੱਸ) ਤੋਂ ਸ਼ੁਰੂ ਹੋਵੇਗਾ- ਐੱਸ ਦਾ ਅਰਥ ‘ਸੁਰੱਖਿਅਤ’ ਹੈ ਯਾਦ ਰੱਖੋ ਕਿ ਗੂਗਲ ’ਤੇ ਥੋੜ੍ਹੀ ਜਿਹੀ ਖੋਜ ਕਰਨ ਨਾਲ ਆਮ ਤੌਰ ’ਤੇ ਪਤਾ ਲੱਗ ਜਾਂਦਾ ਹੈ ਕਿ ਕੋਈ ਆਨਲਾਈਨ ਦੁਕਾਨ ਸੁਰੱਖਿਅਤ ਹੈ ਜਾਂ ਨਹੀਂ ਵੈੱਬਸਾਈਟ ’ਤੇ ਦਿੱਤੀਆਂ ਗਈਆਂ ਸਮੀਖਿਆਵਾਂ ’ਤੇ ਭਰੋਸਾ ਨਾ ਕਰੋ, ਕਿਉਂਕਿ ਕੁਝ ਫਰਜ਼ੀ ਦੁਕਾਨਾਂ ਮਨਘੜਤ ਸਮੀਖਿਆਵਾਂ ਲਿਖ ਕੇ ਉਨ੍ਹਾਂ ਨੂੰ ਅਸਲੀ ਦੱਸ ਕੇ ਦਿਖਾਉਂਦੀਆਂ ਹਨ

ਸਹੀ ਚੀਜ਼ਾਂ ਸਰਚ ਕਰੋ:

ਜ਼ਿਆਦਾਤਰ ਵੈੱਬਸਾਈਟਾਂ ’ਤੇ ਸਰਚ ਬਾਰ ਅਤੇ ਸਾਈਜ਼, ਰੰਗ ਲਈ ਫਿਲਟਰ ਅਤੇ ਕੀਮਤ ਅਨੁਸਾਰ ਸਾਰਟ ਕਰਨ ਦੀ ਸੁਵਿਧਾ ਹੋਣ ਨਾਲ ਤੁਸੀਂ ਜੋ ਲੱਭ ਰਹੇ ਹੋ ਉਸ ਨੂੰ ਆਸਾਨੀ ਨਾਲ ਪਾ ਸਕਦੇ ਹੋ ਉਤਪਾਦ ਵੇਰਵੇ ’ਚ ਆਮ ਤੌਰ ’ਤੇ ਆਯਾਮ ਅਤੇ ਆਕਾਰ ਦੀ ਜਾਣਕਾਰੀ ਦੇ ਨਾਲ-ਨਾਲ ਸਮੱਗਰੀ ਅਤੇ ਦੇਖਭਾਲ ਸਬੰਧੀ ਨਿਰਦੇਸ਼ ਵੀ ਸ਼ਾਮਲ ਹੁੰਦੇ ਹਨ

ਆਪਣੀ ਕਾਰਟ ਜਾਂ ਬਾਸਕੇਟ ’ਚ ਆਈਟਮ ਜੋੜੋ

ਇੱਕ ਵਾਰ ਜਦੋਂ ਤੁਸੀਂ ਇਹ ਤੈਅ ਕਰ ਲਓ ਕਿ ਕਿਹੜੀ ਆਈਟਮ ਸਭ ਤੋਂ ਵਧੀਆ ਹੈ, ਤਾਂ ਤੁਹਾਨੂੰ ਜ਼ਰੂਰੀ ਰੰਗ, ਆਕਾਰ ਅਤੇ ਮਾਤਰਾ ਦੀ ਚੋਣ ਕਰਨੀ ਪਵੇਗੀ ਕਦੇ-ਕਦੇ ਨਿਯਮਤ ਰੂਪ ਨਾਲ ਉਤਪਾਦ ਪ੍ਰਾਪਤ ਕਰਨ ਲਈ ਮੈਂਬਰਸ਼ਿਪ ਲੈਣ ਨਾਲ ਤੁਸੀਂ ਪੈਸੇ ਬਚਾ ਸਕਦੇ ਹੋ ਤੁਹਾਨੂੰ ਯਕੀਨ ਹੋ ਜਾਵੇ ਕਿ ਤੁਸੀਂ ਸਹੀ ਆਈਟਮ ਚੁਣ ਲਈ ਹੈ, ਤਾਂ ਬੱਸ ਉਸਨੂੰ ਆਪਣੀ ਕਾਰਟ ’ਚ ਜੋੜੋ ਤੇ ਤੁਹਾਡਾ 80 ਪ੍ਰਤੀਸ਼ਤ ਕੰਮ ਹੋ ਗਿਆ

ਆਪਣੀ ਸ਼ਿਪਿੰਗ ਦਾ ਸਮਾਂ ਅਤੇ ਸ਼ਿਪਿੰਗ ਵਿਧੀ ਪਹਿਲਾਂ ਚੁਣੋ

ਆਪਣੀ ਕਾਰਟ ’ਚ ਸਾਮਾਨ ਪਾਉਣ ਤੋਂ ਬਾਅਦ, ਹੁਣ ਚੈੱਕਆਊਟ ਦਾ ਸਮਾਂ ਆ ਗਿਆ ਹੈ ਤੁਹਾਨੂੰ ਆਪਣਾ ਸ਼ਿਪਿੰਗ ਪਤਾ ਅਤੇ ਸ਼ਿਪਿੰਗ ਵਿਧੀ ਪਾਉਣੀ ਹੋਵੇਗੀ, ਨਾਲ ਹੀ ਆਪਣੇ ਆਰਡਰ ਦੀ ਜਾਣਕਾਰੀ ਵੀ ਦੇਖਣੀ ਹੋਵੇਗੀ ਜੇਕਰ ਤੁਹਾਨੂੰ ਆਪਣਾ ਸਾਮਾਨ ਕਿਸੇ ਨਿਸ਼ਚਿਤ ਮਿਤੀ ਤੱਕ ਚਾਹੀਦੈ, ਤਾਂ ਇਹ ਜਾਂਚਣਾ ਸਹੀ ਹੋਵੇਗਾ ਕਿ ਉਹ ਕਦੋਂ ਤੱਕ ਪਹੁੰਚੇਗਾ ਆਮ ਤੌਰ ’ਤੇ ਸ਼ਿਪਿੰਗ ’ਚ ਪੰਜ ਦਿਨ ਜਾਂ ਉਸ ਤੋਂ ਵੱਧ ਦਾ ਸਮਾਂ ਲੱਗਦਾ ਹੈ

Also Read:  dizzy: ਜਦੋਂ ਚੱਕਰ ਆਉਣ, ਤਾਂ ਕੀ ਕਰੀਏ

ਬਚਣ ਦੇ ਤਰੀਕੇ

ਨਕਲੀ ਵੈੱਬਸਾਈਟ ਅਤੇ ਐਪ ਤੋਂ ਸਾਵਧਾਨ ਰਹੋ ਸਿਰਫ ਭਰੋਸੇਮੰਦ ਪਲੇਟਫਾਰਮ ਦਾ ਇਸਤੇਮਾਲ ਕਰੋ ਹਮੇਸ਼ਾ ਪ੍ਰਸਿੱਧ ਅਤੇ ਵੈਰੀਫਾਈਡ ਵੈੱਬਸਾਈਟ ਜਾਂ ਅਧਿਕਾਰਕ ਐਪ ਤੋਂ ਹੀ ਖਰੀਦਦਾਰੀ ਕਰੋ ਵੈੱਬਸਾਈਟ ਦਾ ਯੂਆਰਐੱਲ ਧਿਆਨ ਨਾਲ ਜਾਂਚੋ ਸਰਚ ਬਾਰ ’ਚ ਯੂਆਰਐੱਲ ਖੁਦ ਟਾਈਪ ਕਰੋ, Çਲੰਕ ’ਤੇ ਕਲਿੱਕ ਨਾ ਕਰੋ ਜੇਕਰ ਕੋਈ ਆਫਰ ਬਹੁਤ ਵਧੀਆ ਲੱਗ ਰਿਹਾ ਹੈ, ਤਾਂ ਚੌਕਸ ਹੋ ਜਾਓ ਆਮ ਤੌਰ ’ਤੇ ਛੂਟ ਅਕਸਰ ਠੱਗੀ ਦਾ ਸ਼ਿਕਾਰ ਹੁੰਦੀ ਹੈ ਆਫਰ ਦੀ ਸੱਚਾਈ ਅਧਿਕਾਰਕ ਸਾਈਟ ’ਤੇ ਜਾ ਕੇ ਹੀ ਜਾਂਚੋ ਜਿੱਥੋਂ ਤੱਕ ਸੰਭਵ ਹੋਵੇ ਕੈਸ਼ ਆਨ ਡਿਲੀਵਰੀ ਦਾ ਵਿਕਲਪ ਚੁਣੋ ਇਸ ਨਾਲ ਧੋਖਾਧੜੀ ਦਾ ਜ਼ੋਖਿਮ ਘੱਟ ਹੁੰਦਾ ਹੈ ਕਿਸੇ ਵੀ ਕਾਲ ਜਾਂ ਮੈਸੇਜ਼ ’ਤੇ ਭਰੋਸਾ ਕਰਨ ਤੋਂ ਪਹਿਲਾਂ ਕੰਪਨੀ ਦੀ ਅਧਿਕਾਰਕ ਵੈੱਬਸਾਈਟ ’ਤੇ ਕਸਟਮਰ ਕੇਅਰ ਨੰਬਰਾਂ ਦੀ ਜਾਂਚ ਕਰੋ

ਜੇਕਰ ਤੁਸੀਂ ਕਿਸੇ ਫਰਾਡ ਦਾ ਸ਼ਿਕਾਰ ਹੋ ਜਾਓ ਤਾਂ ਤੁਰੰਤ ਹੈਲਪਲਾਈਨ ਨੰਬਰ 1930 ’ਤੇ ਕਾਲ ਕਰੋ ਜਾਂ ਫਿਰ ਸਾਈਬਰਕ੍ਰਾਈਮਡਾਟਗੋਵੀਡਾਟਇਨ ’ਤੇ ਸ਼ਿਕਾਇਤ ਦਰਜ਼ ਕਰਵਾਓ

ਫਰਜ਼ੀ ਵੈੱਬਸਾਈਟਜ਼ ਅਤੇ ਐਪਜ਼

ਕਈ ਸਾਈਬਰ ਅਪਰਾਧੀ ਪ੍ਰਸਿੱਧ ਈ-ਕਾਮਰਸ ਵੈੱਬਸਾਈਟ ਵਰਗੀ ਦਿੱਖਣ ਵਾਲੀ ਨਕਲੀ ਵੈੱਬਸਾਈਟ ਜਾਂ ਐਪ ਬਣਾਉਂਦੇ ਹਨ ਭਾਰੀ ਛੂਟ ਅਤੇ ਆਕਰਸ਼ਕ ਆਫਰ ਦਾ ਲਾਲਚ ਦਿਖਾ ਕੇ ਗਾਹਕਾਂ ਤੋਂ ਭੁਗਤਾਨ ਕਰਵਾ ਲਿਆ ਜਾਂਦਾ ਹੈ ਪਰ ਅਸਲ ’ਚ ਨਾ ਤਾਂ ਉਸ ’ਚ ਉਤਪਾਦ ਮਿਲਦਾ ਹੈ ਅਤੇ ਨਾ ਹੀ ਪੈਸਾ ਵਾਪਸ

ਐਕਸਟਰਾ ਫੀਸ ਦੀ ਵਸੂਲੀ

ਇਹ ਇੱਕ ਅਜਿਹਾ ਧੋਖਾ ਹੈ ਜਿਸ ਵਿੱਚ ਚੁਣੇ ਗਏ ਉਤਪਾਦ ਦੀ ਕੀਮਤ ਪਹਿਲਾਂ ਤਾਂ ਘੱਟ ਦਿਖਾਈ ਜਾਂਦੀ ਹੈ, ਪਰ ਜਦੋਂ ਭੁਗਤਾਨ ਦੀ ਗੱਲ ਆਉਂਦੀ ਹੈ ਤਾਂ ਐਕਸਟਰਾ ਫੀਸ ਜਿਵੇਂ ਸਰਵਿਸ ਫੀਸ, ਹੈਂਡÇਲੰਗ ਫੀਸ ਆਦਿ ਜੋੜ ਦਿੱਤੀ ਜਾਂਦੀ ਹੈ, ਜਿਸ ਨਾਲ ਗਾਹਕਾਂ ਦੀ ਜੇਬ੍ਹ ’ਤੇ ਐਕਸਟਰਾ ਬੋਝ ਵਧ ਜਾਂਦਾ ਹੈ

ਫਿਸ਼ਿੰਗ ਅਤੇ ਪੇਮੈਂਟ ਦੇ ਨਾਂਅ ’ਤੇ ਧੋਖਾਧੜੀ

ਆੱਨਲਾਈਨ ਖਰੀਦਦਾਰੀ ਦੌਰਾਨ ਫਰਜ਼ੀ ਈ-ਮੇਲ, ਐੱਸਐੱਮਐੱਸ ਜਾਂ ਸੋਸ਼ਲ ਮੀਡੀਆ ਜ਼ਰੀਏ ਓਟੀਪੀ ਭੇੇਜੇ ਜਾਂਦੇ ਹਨ, ਜਿਸ ਵਿੱਚ ਕਈ ਵਾਰ ਭੁਗਤਾਨ ਰੱਦ ਹੋਣ ਜਾਂ ਰਿਫੰਡ ਦੇ ਨਾਂਅ ’ਤੇ Çਲੰਕ ਪ੍ਰਦਰਸ਼ਿਤ ਹੁੰਦਾ ਹੈ ਜਿਵੇਂ ਹੀ ਅਜਿਹੇ Çਲੰਕ ’ਤੇ ਕਲਿੱਕ ਕੀਤਾ ਜਾਂਦਾ ਹੈ ਤਾਂ ਬੈਂਕ ਦੀ ਜਾਣਕਾਰੀ ਜਾਂ ਓਟੀਪੀ ਚੋਰੀ ਕਰ ਲਿਆ ਜਾਂਦਾ ਹੈ, ਜਿਸ ਨਾਲ ਆਰਥਿਕ ਨੁਕਸਾਨ ਦਾ ਖ਼ਤਰਾ ਵਧ ਜਾਂਦਾ ਹੈ

ਫਰਜ਼ੀ ਰਿਵਿਊ ਅਤੇ ਰੇਟਿੰਗ ਦਾ ਫੰਡਾ

ਜ਼ਿਆਦਾਤਰ ਖਰੀਦਦਾਰ ਪਾਜੀਟਿਵ ਰੇਟਿੰਗ ਨੂੰ ਦੇਖ ਕੇ ਹੀ ਖਰੀਦ ਕਰਨ ਦਾ ਮਨ ਬਣਾ ਲੈਂਦੇ ਹਨ, ਜਿਸਨੂੰ ਲੈ ਕੇ ਕੁਝ ਉਤਪਾਦ ਵਿਕਰੇਤਾ ਆਪਣੇ ਉਤਪਾਦ ਨੂੰ ਬਿਹਤਰ ਸਾਬਤ ਦਿਖਾਉਣ ਲਈ ਫਰਜ਼ੀ ਸਕਾਰਾਤਮਕ ਪ੍ਰਤੀਕਿਰਿਆਵਾਂ ਅਤੇ ਉੱਚ ਰੇਟਿੰਗ ਪਾਉਂਦੇ ਹਨ ਇਸ ਤਰ੍ਹਾਂ ਵੀ ਕਈ ਵਾਰ ਗਾਹਕ ਠੱਗੀ ਦਾ ਸ਼ਿਕਾਰ ਬਣ ਜਾਂਦਾ ਹੈ

ਨਕਲੀ ਅਤੇ ਘਟੀਆ ਉਤਪਾਦ ਦੇਣਾ

ਇਹ ਵੀ ਦੇਖਣ ’ਚ ਆਉਂਦਾ ਹੈ ਕਿ ਗਾਹਕਾਂ ਨੂੰ ਉਹ ਉਤਪਾਦ ਹੀ ਨਹੀਂ ਦਿੱਤਾ ਜਾਂਦਾ ਜੋ ਉਸਨੇ ਸਕਰੀਨ ’ਤੇ ਦੇਖ ਕੇ ਆਰਡਰ ਕੀਤਾ ਹੁੰਦਾ ਹੈ ਉਸਦੀ ਥਾਂ ਕੋਈ ਹੋਰ ਉਤਪਾਦ ਦੀ ਡਲੀਵਰੀ ਕਰਵਾ ਦਿੱਤੀ ਜਾਂਦੀ ਹੈ ਅਜਿਹੇ ਉਤਪਾਦ ਗੁਣਵੱਤਾ ਦੀ ਕਸੌਟੀ ’ਤੇ ਖਰ੍ਹੇ ਨਹੀਂ ਉੱਤਰਦੇ