Patient care
Patient care: ਘਰ ’ਚ ਮਰੀਜ਼ ਦੀ ਦੇਖਭਾਲ
ਜੇਕਰ ਘਰ ਦਾ ਕੋਈ ਜੀਅ ਬਿਮਾਰ ਪੈ ਜਾਂਦਾ ਹੈ ਤਾਂ ਇਲਾਜ ਤੋਂ ਇਲਾਵਾ ਉਸ ਦੀ ਸਹੀ ਦੇਖਭਾਲ ਵੀ ਕਰਨੀ ਚਾਹੀਦੀ ਹੈ ਅਜਿਹਾ ਨਾ ਕਰਨ ’ਤੇ ਪੀੜਤ ਖੁਦ ਨੂੰ ਅਣਦੇਖਿਆ, ਕਮਜ਼ੋਰ ਅਤੇ ਨਕਾਰਾ ਸਮਝਣ ਲੱਗਦਾ ਹੈ ਜਿਸ ਨਾਲ ਮਾਨਸਿਕ ਸ਼ਾਂਤੀ ਭੰਗ ਹੋਣ ਲੱਗਦੀ ਹੈ ਮਰੀਜ਼ ਲੰਮੇ ਸਮੇਂ ਤੱਕ ਠੀਕ ਨਹੀਂ ਹੁੰਦਾ
  • ਮਰੀਜ਼ ਦਾ ਕਮਰਾ ਆਮ ਤੌਰ ’ਤੇ ਇਕਾਂਤ ’ਚ ਹੋਣਾ ਚਾਹੀਦਾ ਹੈ ਤਾਂ ਕਿ ਉਸ ਨੂੰ ਰੌਲੇ-ਰੱਪੇ ਤੋਂ ਬਚਾਇਆ ਜਾ ਸਕੇ ਅਤੇ ਉਸ ਨੂੰ ਸੌਣ ’ਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ
  • ਉਸ ਦਾ ਕਮਰਾ ਰਸੋਈ ਤੋਂ ਦੂਰ ਹੋਣਾ ਚਾਹੀਦਾ ਹੈ ਕਿਉਂਕਿ ਰਸੋਈ ’ਚ ਪ੍ਰੈਸ਼ਰ ਕੂਕਰ, ਮਿਕਸੀ ਅਤੇ ਓਵਨ ਦੀ ਸਮੈੱਲ ਉਸ ਨੂੰ ਪ੍ਰੇਸ਼ਾਨ ਕਰੇਗੀ ਮਰੀਜ਼ ਦਾ ਕਮਰਾ ਐਨਾ ਇਕਾਂਤ ’ਚ ਵੀ ਨਾ ਹੋਵੇ ਕਿ ਦੂਜੇ ਉਸ ਦਾ ਸਾਰ-ਪਤਾ ਵੀ ਨਾ ਲੈ ਸਕਣ ਜਾਂ ਲੋੜ ਪੈਣ ’ਤੇ ਸੱਦਿਆ ਵੀ ਨਾ ਜਾ ਸਕੇ ਅਤੇ ਉਸ ਨੂੰ ਅਹਿਸਾਸ ਵੀ ਨਾ ਹੋਵੇ ਕਿ ਮੈਨੂੰ ਘਰਵਾਲਿਆਂ ਨੇ ਇੱਕ ਕੋਨੇ ’ਚ ਸੁੱਟ ਦਿੱਤਾ ਹੈ ਬਿਹਤਰ ਹੈ ਉਸਦੇ ਬਿਸਤਰ ਦੇ ਨੇੜੇ ਕਾਲਬੈੱਲ ਦਾ ਪ੍ਰਬੰਧ ਕਰ ਦੇਣਾ ਚਾਹੀਦਾ ਹੈ
  • ਮਰੀਜ਼ ਦਾ ਕਮਰਾ ਬਾਥਰੂਮ ਤੋਂ ਜ਼ਿਆਦਾ ਦੂਰ ਵੀ ਨਾ ਹੋਵੇ ਉਸਦੇ ਕਮਰੇ ’ਚ ਲੋੜੀਂਦੀ ਖਿੜਕੀ ਵੀ ਹੋਵੇ ਜਿਸ ਰਾਹੀਂ ਤਾਜ਼ੀ ਹਵਾ ਮਿਲ ਸਕੇ ਅਤੇ ਘੁਟਣ ਵੀ ਮਹਿਸੂਸ ਨਾ ਹੋਵੇ
  • ਮਰੀਜ਼ ਦੇ ਕਮਰੇ ’ਚ ਰੇਡੀਓ, ਟੀਵੀ, ਮੈਗਜ਼ੀਨ-ਅਖ਼ਬਾਰ ਆਦਿ ਵੀ ਹੋਣ ਤਾਂ ਕਿ ਉਹ ਸੁਵਿਧਾ ਅਨੁਸਾਰ ਆਪਣਾ ਮਨੋਰੰਜਨ ਕਰ ਸਕੇ
  • ਮਰੀਜ਼ ਦੇ ਬਿਸਤਰ ਦੇ ਨੇੜੇ ਇੱਕ ਛੋਟਾ ਟੇਬਲ ਜਾਂ ਅਲਮਾਰੀ ਹੋਵੇ ਤਾਂ ਕਿ ਉਸ ਦੀ ਜ਼ਰੂਰਤ ਦੀਆਂ ਚੀਜ਼ਾਂ ਜਿਵੇਂ ਦਵਾਈ, ਪਾਣੀ ਦਾ ਗਲਾਸ, ਥਰਮਾਮੀਟਰ, ਤੌਲੀਆ, ਟੂਥਬੁਰੱਸ਼ ਆਦਿ ਉਸ ਦੀ ਪਹੁੰਚ ’ਚ ਰਹਿਣ
  • ਮਰੀਜ਼ ਦਾ ਗਲਾਸ, ਕੱਪ-ਪਲੇਟ, ਚਮਚ ਆਦਿ ਵੱਖਰੇ ਰੱਖੋ ਮਰੀਜ਼ ਦਾ ਬਿਸਤਰ ਰੋਜ਼ਾਨਾ ਬਦਲੋ ਉਸ ਦੇ ਕਮਰੇ ਦੀ ਸਫਾਈ ਰੋਜ਼ਾਨਾ ਹੋਵੇ ਫਰਸ਼ ਅਤੇ ਫ਼ਰਨੀਚਰ ਆਦਿ ਨੂੰ ਫਿਨਾਈਲ ਪਾ ਕੇ ਸਾਫ ਕਰੋ ਤਾਂ ਕਿ ਮੱਖੀ, ਮੱਛਰ ਨਾ ਆਵੇ
  • ਮਰੀਜ਼ ਦੀ ਦੇਖਭਾਲ ਕਰਨ ਵਾਲੇ ਦੇ ਹੱਥ ਸਾਫ਼-ਸੁਥਰੇ ਹੋਣ ਉਸ ਕੋਲ ਕਾਗਜ਼ ਦੇ ਨੈਪਕਿਨ, ਟਿਸ਼ੂ ਪੇਪਰ ਆਦਿ ਰੱਖੋ ਤਾਂ ਕਿ ਨੱਕ ਆਦਿ ਪੂੰਝਣ ਤੋਂ ਬਾਅਦ ਹੱਥ ਸਾਫ ਕਰਨ ਲਈ ਹੱਥ ਧੋਣ ਦੇ ਝੰਜਟ ਤੋਂ ਬਚਿਆ ਰਹੇ
  • ਜ਼ਲਦੀ ਠੀਕ ਹੋਣ ਲਈ ਮਰੀਜ਼ ਨੂੰ ਸਮੇਂ ’ਤੇ ਸਹੀ ਖੁਰਾਕ ਅਤੇ ਡਾਕਟਰ ਦੀ ਦੱਸੀ ਗਈ ਪੂਰੀ ਦਵਾਈ ਖੁਆਓ ਮਰੀਜ਼ ਨੂੰ ਉਸ ਦੀ ਪਸੰਦ ਦਾ ਖਾਣਾ, ਫਲ ਆਦਿ ਡਾਕਟਰਾਂ ਦੀ ਸਲਾਹ ਨਾਲ ਦੇ ਸਕਦੇ ਹੋ ਮਰੀਜ਼ ਦੇ ਸਾਹਮਣੇ ਮਠਿਆਈ ਆਦਿ ਨਾ ਖਾਓ
  • ਮਰੀਜ਼ ਦੀ ਦੇਖਭਾਲ ਕਰਨ ਵਾਲੇ ਦਾ ਇਹ ਫਰਜ਼ ਬਣਦਾ ਹੈ ਕਿ ਰੋਗੀ ਨੇ ਕਿਹੜੀਆਂ-ਕਿਹੜੀਆਂ ਦਵਾਈਆਂ ਲਈਆਂ, ਪੂਰੇ ਦਿਨ ਦਾ ਟੈਂਪਰੇਚਰ ਕੀ ਰਿਹਾ? ਨੀਂਦ ਕਿਵੇਂ ਆਈ? ਮਲਮੂਤਰ ਕਿੰਨੀ ਵਾਰ ਕਿਸ ਮਾਤਰਾ ’ਚ ਰਿਹਾ ਤਾਂ ਕਿ ਡਾਕਟਰ ਵੱਲੋਂ ਪੁੱਛੇ ਜਾਣ ’ਤੇ ਸਹੀ ਜਵਾਬ ਦਿੱਤਾ ਜਾ ਸਕੇ
  • ਮਰੀਜ਼ ਦੇ ਸਾਹਮਣੇ ਉਦਾਸ ਨਾ ਬੈਠੋ ਨਹੀਂ ਤਾਂ ਉਹ ਵੀ ਉਦਾਸ ਰਹਿਣ ਲੱਗੇਗਾ ਬਿਮਾਰੀ ਦੀ ਗੰਭੀਰਤਾ ਕਦੇ ਮਰੀਜ਼ ਨੂੰ ਨਾ ਦੱਸੋ ਨਹੀਂ ਤਾਂ ਉਹ ਚਿੰਤਿਤ ਹੋ ਜਾਵੇਗਾ ਅਤੇ ਉਸ ਦਾ ਗੰਭੀਰ ਨਤੀਜਾ ਵੀ ਹੋ ਸਕਦਾ ਹੈ
  • ਮਰੀਜ਼, ਬਿਮਾਰੀ ਦੇ ਕਾਰਨ ਸੁਭਾਅ ਦਾ ਚਿੜਚਿੜਾ ਹੋ ਜਾਂਦਾ ਹੈ ਅਜਿਹੇ ’ਚ ਤੁਸੀਂ ਉਸ ਦੀ ਅਣਦੇਖੀ ਨਾ ਕਰੋ Career Dietitian
ਯਾਦ ਰਹੇ ਉਸ ਨਾਲ ਕਿਸੇ ਵਿਸ਼ੇ ’ਤੇ ਗੱਲਾਂ ਕਰਦੇ ਸਮੇਂ ਤੁਹਾਡੇ ’ਚ ਪਿਆਰ ਅਤੇ ਆਪਣੇਪਣ ਦਾ ਭਾਵ ਜ਼ਰੂਰ ਹੋਣਾ ਚਾਹੀਦਾ ਹੈ -ਵਿਸ਼ਣੂਦੇਵ ਮੰਡਲ
ਮਰੀਜ ਦਾ ਜ਼ਿੰਮੇਵਾਰੀ ਨਾਲ ਬੜੀ ਸਾਵਧਾਨੀ ਨਾਲ ਧਿਆਨ ਰੱਖਣਾ ਚਾਹੀਦਾ ਹੈ ਮਰੀਜ ਨੂੰ ਜਦੋਂ ਵੀ ਦਵਾਈ ਦਿਓ, ਤਾਂ ਨਾਮ-ਸ਼ਬਦ ਦਾ ਸਿਮਰਨ ਕਰਕੇ ਦਵਾਈ ਦਿਓ ਮਰੀਜ ਨੂੰ ਵੀ ਨਾਅਰਾ ਲਾ ਕੇ ਅਤੇ 5-10 ਮਿੰਟ ਸਿਮਰਨ ਕਰਨ ਤੋਂ ਬਾਅਦ ਦਵਾਈ ਲੈਣੀ ਚਾਹੀਦੀ ਹੈ ਇਸ ਨਾਲ ਭਗਵਾਨ ਦੀ ਕਿਰਪਾ ਹੁੰਦੀ ਹੈ ਅਤੇ ਮਰੀਜ ਛੇਤੀ ਠੀਕ ਹੋ ਜਾਂਦਾ ਹੈ -ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ
Also Read:  ...ਤਾਂ ਕਿ ਹਰ ਕੋਈ ਰਹੇ ਤੰਦਰੁਸਤ