dont throw away used tooth brush still many uses

ਪੁਰਾਣੇ ਟੂਥਬਰੱਸ਼ ਦਾ ਇੰਜ ਕਰੋ ਇਸਤੇਮਾਲ dont throw away used tooth brush still many uses

ਚੀਜ਼ਾਂ ਪੁਰਾਣੀਆਂ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਸੁੱਟ ਹੀ ਦਿੱਤਾ ਜਾਂਦਾ ਹੈ ਪਰ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ, ਜੋ ਪੁਰਾਣੀਆਂ ਹੋਣ ਦੇ ਬਾਵਜ਼ੂਦ ਵੀ ਬੜੇ ਕੰਮ ਦੀਆਂ ਸਾਬਤ ਹੁੰਦੀਆਂ ਹਨ ਇੰਜ ਹੀ ਤੁਹਾਡਾ ਟੂਥਬਰੱਸ਼ ਹੈ,

ਇਸ ਦਾ ਇਸਤੇਮਾਲ ਦੰਦਾਂ ਨੂੰ ਸਾਫ਼ ਕਰਨ ਲਈ ਕੀਤਾ ਜਾਂਦਾ ਹੈ, ਪਰ 2-3 ਮਹੀਨੇ ਇਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਸੁੱਟ ਦਿੰਦੇ ਹੋ ਆਪਣੇ ਪੁਰਾਣੇ ਟੂਥਬਰੱਸ਼ ਨੂੰ ਸੁੱਟਣ ਦੀ ਬਜਾਇ, ਤੁਸੀਂ ਹੋਰ ਕਈ ਤਰੀਕਿਆਂ ਨਾਲ ਇਸ ਦਾ ਇਸਤੇਮਾਲ ਕਰ ਸਕਦੇ ਹੋ

ਤਾਂ ਆਓ ਜਾਣਦੇ ਹਾਂ:-

ਨੇਲਪਾਲਿਸ਼ ਛੁਡਾਉਣਾ:

ਔਰਤਾਂ ਜਦੋਂ ਨੇਲ ਪਾਲਿਸ ਲਾਉਂਦੀਆਂ ਹਨ, ਤਾਂ ਕਈ ਵਾਰ ਉਹ ਨਹੁੰਆਂ ਤੋਂ ਬਾਹਰ ਚਲੀ ਜਾਂਦੀ ਹੈ ਭਾਵ ਰੰਗ ਨਹੁੰਆਂ ਦੇ ਕਿਨਾਰਿਆਂ ’ਤੇ ਰਹਿ ਜਾਂਦਾ ਹੈ ਅਜਿਹੇ ’ਚ ਬਰੱਸ਼ ਦੀ ਮੱਦਦ ਨਾਲ ਨਹੁੰਆਂ ਨੂੰ ਸਾਫ਼ ਕੀਤਾ ਜਾ ਸਕਦਾ ਹੈ

ਨਹੁੰਆਂ ਦੀ ਸਫਾਈ:

ਘਰ ਦੇ ਕੰਮ-ਕਾਜ ਕਰਦੇ ਸਮੇਂ ਨਹੁੰਆਂ ’ਚ ਗੰਦਗੀ ਜਮ੍ਹਾ ਹੋ ਜਾਂਦੀ ਹੈ ਅਜਿਹੇ ’ਚ ਰੋਜ਼ਾਨਾ ਨਹਾਉਂਦੇ ਸਮੇਂ ਬਰੱਸ਼ ਨਾਲ ਨਹੁੰਆਂ ਨੂੰ ਸਾਫ਼ ਕਰੋ ਜਿਸ ਨਾਲ ਗੰਦਗੀ ਨਿਕਲ ਜਾਏਗੀ

ਕੀ-ਬੋਰਡ ਦੀ ਸਫਾਈ

ਕੰਪਿਊਟਰ ਕੀ-ਬੋਰਡ ’ਤੇ ਲਗਾਤਾਰ ਕੰਮ ਕਰਨ ਤੋਂ ਬਾਅਦ ਉਸ ਦੇ ਬਟਨਾਂ ’ਚ ਕਾਫ਼ੀ ਮਿੱਟੀ ਜੰਮ ਜਾਂਦੀ ਹੈ, ਤਾਂ ਤੁਸੀਂ ਪੁਰਾਣੇ ਟੂਥਬਰੱਸ਼ ਨਾਲ ਕੀ-ਬੋਰਡ ’ਚ ਫਸੀ ਮਿੱਟੀ ਤੇ ਹੋਰ ਗੰਦਗੀ ਨੂੰ ਬੜੀ ਆਸਾਨੀ ਨਾਲ ਸਾਫ਼ ਕਰ ਸਕਦੇ ਹੋ

ਵਾਲਾਂ ’ਚ ਕਲਰ ਲਾਉਣਾ:

dont throw away used tooth brush still many usesਔਰਤ ਹੋਵੇ ਜਾਂ ਪੁਰਸ਼, ਵਾਲਾਂ ’ਚ ਮਹਿੰਦੀ ਲਾਉਣ ਦਾ ਟਰੈਂਡ ਜਿਹਾ ਚੱਲ ਪਿਆ ਹੈ ਅਜਿਹੇ ’ਚ ਵਾਲਾਂ ’ਚ ਮਹਿੰਦੀ ਲਾਉਣ ਲਈ ਵੀ ਪੁਰਾਣੇ ਟੂਥਬਰੱਸ਼ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਬਰੱਸ਼ ਨਾਲ ਵਾਲਾਂ ਨੂੰ ਹਾਈ-ਲਾਇਟ ਵੀ ਕਰ ਸਕਦੇ ਹਾਂ

ਟੀਵੀ, ਐੱਲਈਡੀ ਦੀ ਸਫ਼ਾਈ:

ਟੀਵੀ, ਐੱਲਈਡੀ ਜਾਂ ਮਨੀਟਰ ਆਦਿ ’ਚ ਸਕਰੀਨ ਦੇ ਕਿਨਾਰਿਆਂ ’ਤੇ ਮਿੱਟੀ ਵਗੈਰਾ ਚਿਪਕ ਜਾਂਦੀ ਹੈ, ਇਸ ਨੂੰ ਪੁਰਾਣੇ ਟੂਥਬਰੱਸ਼ ਨਾਲ ਸਾਫ਼ ਕੀਤਾ ਜਾ ਸਕਦਾ ਹੈ

ਗਹਿਣਿਆਂ ਦੀ ਸਫ਼ਾਈ:

ਸੋਨੇ-ਚਾਂਦੀ ਦੇ ਗਹਿਣਿਆਂ ਨੂੰ ਸਾਫ਼ ਕਰਨ ਲਈ ਟੂਥਬਰੱਸ਼ ਦਾ ਇਸਤੇਮਾਲ ਕਰ ਸਕਦੇ ਹੋ ਇਸ ਦੇ ਲਈ ਗਹਿਣਿਆਂ ਨੂੰ ਹਲਕੇ ਗਰਮ ਪਾਣੀ ’ਚ ਕੁਝ ਦੇਰ ਭਿਓਂ ਕੇ ਰੱਖੋ ਅਤੇ ਫਿਰ ਉਨ੍ਹਾਂ ਨੂੰ ਬਰੱਸ਼ ਦੀ ਮੱਦਦ ਨਾਲ ਹੌਲੀ-ਹੌਲੀ ਸਾਫ਼ ਕਰੋ, ਇਸ ਨਾਲ ਗਹਿਣੇ ਬਿਲਕੁਲ ਸਾਫ਼ ਹੋ ਜਾਣਗੇ

ਘੜੀ ਦੀ ਸਫਾਈ:

ਕਲਾਈ ’ਤੇ ਲਗਾਤਾਰ ਕਈ ਮਹੀਨਿਆਂ ਤੱਕ ਬੰਨ੍ਹੇ ਰੱਖਣ ਨਾਲ ਪਸੀਨੇ ਤੇ ਮਿੱਟੀ ਦੀ ਵਜ੍ਹਾ ਨਾ ਘੜੀ ਦੀ ਚੈਨ ’ਚ ਗੰਦਗੀ ਫਸ ਜਾਂਦੀ ਹੈ ਪੁਰਾਣੇ ਟੂਥਬਰੱਸ਼ ਤੇ ਕਾੱਲਿਨ ਆਦਿ ਦੀ ਮੱਦਦ ਨਾਲ ਤੁਸੀਂ ਘੜੀ ਦੀ ਚੈਨ ਦੀ ਬੜੀ ਚੰਗੀ ਤਰ੍ਹਾਂ ਸਫ਼ਾਈ ਕਰ ਸਕਦੇ ਹੋ

ਆਈ-ਬ੍ਰੋ:

ਲੜਕੀਆਂ ਆਈ-ਬ੍ਰੋ ਨੂੰ ਸੰਘਣਾ ਬਣਾਉਣ ਲਈ ਬਰੱਸ਼ ’ਚ ਕੈਸਟਰ ਆਇਲ ਲਾਉਣ ਅਤੇ ਇਸ ਨੂੰ ਭੋਇਆਂ ’ਤੇ ਹਲਕਾ ਘੁਮਾਓ ਇਸ ਤੋਂ ਇਲਾਵਾ ਪਲਕਾਂ ਨੂੰ ਸੰਘਣਾ ਅਤੇ ਲੰਬਾ ਬਣਾਉਣ ਲਈ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ
-ਸੀਮਾ ਰਾਣੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!