ਰੂਹਾਨੀ ਸੰਤਾਂ ਦੀ ਪਾਕ-ਪਵਿੱਤਰ ਸਿੱਖਿਆ ‘ਧਰਤੀ ਵੀ ਬਣ ਸਕਦੀ ਹੈ ਸਵਰਗ-ਜੰਨਤ…’ -ਸੰਪਾਦਕੀ Editorial
ਸੰਤ-ਮਹਾਂਪੁਰਸ਼ਾਂ ਅਤੇ ਸਾਰੇ ਧਰਮਾਂ ਅਨੁਸਾਰ ਮਨੁੱਖ ਜਨਮ ਕਰਮ ਦੀ ਧਰਤੀ ਹੈ ਇਸ ’ਚ ਜਿਹੋ ਜਿਹਾ ਕੋਈ ਬੀਜ ਬੀਜਦਾ ਹੈ, ਉਹੋ ਜਿਹੀ ਹੀ ਫਸਲ, ਉਹੋ ਜਿਹਾ ਹੀ ਫਲ ਉਸਨੂੰ ਪ੍ਰਾਪਤ ਹੁੰਦਾ ਹੈ ਜੇਕਰ ਕੋਈ ਕਿੱਕਰ ਦੇ ਬੀਜ ਲਗਾਉਂਦਾ ਹੈ ਤਾਂ ਬਿਜੌਰ ਦੇਸ਼ ਦੀਆਂ ਦਾਖਾਂ ਉਸਨੂੰ ਕਿੱਥੋਂ ਪ੍ਰਾਪਤ ਹੋਣਗੀਆਂ, ਕੰਢੇ ਹੀ ਮਿਲਣਗੇ, ਅਜਿਹਾ ਹੀ ਧਰਮਾਂ ’ਚ ਦੱਸਿਆਂ ਗਿਆ ਹੈ ਰੂਹਾਨੀ ਸੰਤਾਂ, ਮਹਾਂਪੁਰਸ਼ਾਂ ਦਾ ਫਰਮਾਨ ਹੈ ਕਿ ‘ਬਿਨ ਕੀਆ ਲਾਗੈ ਨਹੀਂ, ਕੀਆ ਨਾ ਬਿਰਥਾ ਜਾਇ’ ਮਹਾਂਪੁਰਸ਼ਾਂ ਦਾ ਕਥਨ ਹੈ ਕਿ ਇਨਸਾਨ ਜੋ ਵੀ ਕਰਮ ਕਰਦਾ ਹੈ
ਚਾਹੇ ਉਹ ਚੰਗਾ ਕਰੇ ਜਾਂ ਬੁਰਾ ਉਸਦਾ ਫਲ ਇਨਸਾਨ ਨੂੰ ਜ਼ਰੂਰ ਮਿਲਦਾ ਹੈ ਕਰਮ ਦੇ ਫਲ ਤੋਂ ਬਚਿਆ ਨਹੀਂ ਜਾ ਸਕਦਾ ਕੁਦਰਤ ਦਾ ਵੀ ਇਹ ਨਿਯਮ ਹੈ ਕਿ ਉਸਨੂੰ ਭੁਗਤਣਾ ਹੀ ਪੈਂਦਾ ਹੈ ਪਰ ਅੱਜ ਦੇ ਇਸ ਮਤਲਬ ਪਰਸਤ ਘੋਰ ਕਲਿਯੁੱਗ ’ਚ ਆਮ ਲੋਕ ਹੀ ਭੋਗਾਂ ਦੇ ਕੀੜੇ ਬਣ ਚੁੱਕੇ ਹਨ ਖਾਓ, ਪੀਓ, ਮੌਜ ਕਰੋ ਦਾ ਹੀ ਅਸੂਲ ਬਣਾ ਰੱਖਿਆ ਹੈ ‘ਇਹ ਜਗ ਮਿੱਠਾ, ਅਗਲਾ ਕਿਸ ਡਿੱਠਾ’ ਤਾਂ ਮਹਾਂਪੁਰਸ਼ਾਂ ਦੇ ਅਨੁਸਾਰ ਇਨਸਾਨ ਦੀ ਬਣ ਚੁੱਕੀ ਇਹ ਮਨੋਦਸ਼ਾ ਵਾਕਈ ਬਹੁਤ ਚਿੰਤਾਜਨਕ ਹੈ ਜਦਕਿ ਧਰਮਾਂ ਦੀ ਪਹਿਲੀ ਪੌੜੀ, ਵੇਦ-ਸ਼ਾਸ਼ਤਰਾਂ ਸਮੇਤ ਸਾਰੇ ਧਰਮਾਂ ’ਚ ਆਉਂਦਾ ਹੈ
ਕਿ ਇਨਸਾਨ ਦਾ ਪਹਿਲਾ ਫਰਜ਼ ਅੱਲ੍ਹਾ, ਵਾਹਿਗੁਰੂ, ਰਾਮ, ਗੌਡ ਦੀ ਭਗਤੀ-ਇਬਾਦਤ ਕਰਨਾ ਭਾਵ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਨਾ ਅਤੇ ਨਾਲ ਹੀ ਆਪਣੇ ਮਾਤਾ-ਪਿਤਾ, ਵੱਡੇ ਬਜ਼ੁਰਗਾਂ ਦਾ ਸਤਿਕਾਰ ਤੇ ਛੋਟੇ ਬੱਚਿਆਂ ਨੂੰ ਪਿਆਰ ਦੇਣਾ ਅਤੇ ਇਹ ਵੀ ਦੱਸਿਆ ਕਿ ਆਪੋ-ਆਪਣੇ ਧਰਮ ਦੇ ਪ੍ਰਤੀ ਵਫਾਦਾਰ ਰਹਿੰਦੇ ਹੋਏ ਹੱਕ-ਹਲਾਲ, ਮਿਹਨਤ ਦੀ ਕਰਕੇ ਖੁਦ ਵੀ ਖਾਓ ਅਤੇ ਉਸਦਾ ਕੁਝ ਹਿੱਸਾ ਬਚਾ ਕੇ ਆਪਣੇ ਹੱਥਾਂ ਨਾਲ ਜ਼ਰੂਰਤਮੰਦਾਂ, ਦੀਨ-ਦੁਖੀਆਂ ਦੀ ਮਦਦ ’ਚ ਲਗਾਓ ਸਾਰੇ ਧਰਮਾਂ ’ਚ ਇਹ ਹੀ ਦੱਸਿਆ ਗਿਆ ਹੈ ਅਤੇ ਇਹ ਹੀ ਹਰ ਇਨਸਾਨ ਦਾ ਫਰਜ਼ ਹੈ ਇਹ ਹੀ ਇਨਸਾਨ ਦਾ ਧਰਮ ਹੈ (ਧਰਮ ਤੇ ਫਰਜ਼ ਇੱਕ ਹੀ ਗੱਲ ਹੈ)
ਪੂਰਨ ਸੰਤ, ਗੁਰੂ, ਪੀਰ-ਫਕੀਰ ਮਨੁੱਖੀ ਸਰੀਰ ’ਚ ਇਸੇ ਸਮਾਜ ਦਾ ਅੰਗ ਹੁੰਦੇ ਹਨ ਇਤਿਹਾਸ ਦੇ ਗਿਆਤਾ ਸਾਰੇ ਹੀ ਲੋਕ ਜਾਣਦੇ ਹਨ ਕਿ ਸਮਾਜ ’ਚ ਸਮੇਂ-ਸਮੇਂ ’ਤੇ ਉੱਠ ਰਹੀ ਸਤੀ ਪ੍ਰਥਾ, ਦਹੇਜ਼ ਪ੍ਰਥਾ ਆਦਿ ਸਮਾਜਿਕ ਬੁਰਾਈਆਂ ਦਾ ਵਿਰੋਧ ਉਸ ਸਮੇਂ ਦੇ ਦੇਸ਼ ’ਚ ਕਈ ਸਮਾਜ ਸੁਧਾਰਕਾਂ ਨੇ ਵੀ ਕੀਤਾ, ਸਮਾਜਿਕ ਬੁਰਾਈਆਂ ਖਿਲਾਫ ਉਨ੍ਹਾਂ ਨੇ ਉਸ ਸਮੇਂ ਦੇ ਹਾਲਾਤਾਂ ਦੇ ਚੱਲਦਿਆਂ ਵੀ ਜ਼ੋਰਦਾਰ ਆਵਾਜ਼ ਚੁੱਕੀ ਸੀ ਅਤੇ ਉਨ੍ਹਾਂ ਨੂੰ ਵੀ ਰੂੜੀਵਾਦੀ ਲੋਕਾਂ ਦੇ ਰੋਸ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ ਪਰ ਸਮਾਂ ਪਾ ਕੇ ਉਹ ਬੁਰਾਈਆਂ ਆਮ ਲੋਕਾਂ ਨੂੰ ਵੀ ਬੁਰਾਈਆਂ ਹੀ ਲੱਗਣ ਲੱਗੀਆਂ ਸਨ
ਪਰ ਸੰਤ-ਮਹਾਂਪੁਰਸ਼ ਤਾਂ ਸ੍ਰਿਸ਼ਟੀ ’ਤੇ ਆਉਂਦੇ ਹੀ ਮਾਨਵਤਾ ਦੇ ਉੱਧਾਰ ਲਈ ਹਨ ਉਹ ਪੂਰੀ ਸ੍ਰਿਸ਼ਟੀ ਦਾ ਹੀ ਭਲਾ ਕਰਨ ਲਈ ਆਉਂਦੇ ਹਨ ਸਮਾਜ ’ਚ ਪ੍ਰਚੱਲਿਤ ਨਸ਼ੇ ਆਦਿ ਬੁਰਾਈਆਂ ਦੀ ਵਜ੍ਹਾ ਨਾਲ ਮਾਨਵਤਾ ਦੁੱਖੀ-ਪ੍ਰੇਸ਼ਾਨ ਹੋਵੇ, ਚਾਰੋਂ ਪਾਸੇ ਤਰਾਹੀ-ਤਰਾਹੀ ਹੋ ਰਹੀ ਹੋਵੇ, ਧਰਮਾਂ ਦਾ ਸ਼ੇਰਆਮ ਹਰਾਸ ਹੋ ਰਿਹਾ ਹੋਵੇ, ਤਾਂ ਜੀਵਆਤਮਾ ਦਾ ਇਹ ਦਰਦ ਤਾਂ ਮਾਲਕ ਦੇ ਪਿਆਰੇ ਸੰਤ-ਮਹਾਂਪੁਰਸ਼ ਹੀ ਮਹਿਸੂਸ ਕਰ ਸਕਦੇ ਹਨ, ਕਿਉਂਕਿ ਪਰਮਪਿਤਾ ਪਰਮਾਤਮਾ ਨੇ ਜੀਵਆਤਮਾ ਨੂੰ ਪਾਪ-ਗੁਨਾਹਾਂ ਆਦਿ ਬੁਰਾਈਆਂ ਤੋਂ ਉੱਭਾਰਣ ਦੀ (ਸੰਤਾਂ) ਮਹਾਂਪੁਰਸ਼ਾਂ ਦੀ ਹੀ ਡਿਊਟੀ ਲਗਾਈ ਹੁੰਦੀ ਹੈ
ਰੂਹਾਨੀ ਮਹਾਂਪੁਰਸ਼ਾਂ ਦਾ ਇਸ ਨਾਲ ਕੋਈ ਸਰੋਕਾਰ ਨਹੀਂ ਕਿ ਭਾਵੇਂ ਕਿਹੋ ਜਿਹਾ ਵੀ ਕੋਈ ਕਰਮ ਕਰਦਾ ਹੈ, ਕਿਉਂਕਿ ਕੁਦਰਤ ਦੇ ਨਿਯਮ ਅਨੁਸਾਰ ‘ਜੈਸੀ ਕਰਨੀ ਵੈਸੀ ਭਰਨੀ’, ਪਰ ਸੰਤਾਂ ਦਾ ਮਕਸਦ, ਇੱਕਮਾਤਰ ਉਦੇਸ਼ ਮਾਨਵਤਾ ਨੂੰ ਸੁੱਖ ਪਹੁੰਚਾਉਣਾ ਤੇ ਜੀਵਆਤਮਾ ਦਾ ਉੱਧਾਰ ਕਰਨਾ ਹੀ ਹੈ ਭਾਵੇਂ ਸਮੇਂ ਅਨੁਸਾਰ ਉਨ੍ਹਾਂ ਨੂੰ ਕੋਈ ਕੁਝ ਵੀ ਕਹਿੰਦਾ ਫਿਰੇ, ਪਰ ਉਹ ਆਪਣੇ ਉਦੇਸ਼ ਦੇ ਅਨੁਸਾਰ ਸਭ ਦਾ ਭਲਾ ਹੀ ਕਰਦੇ ਹਨ ਇਨਸਾਨ ਨੂੰ ਇਨਸਾਨ ਨਾਲ ਜੋੜਨਾ, ਇਨਸਾਨ ਨੂੰ ਧਰਮਾਂ ਨਾਲ ਅਤੇ ਇਨਸਾਨ ਨੂੰ ਪਰਮਪਿਤਾ ਪਰਮਾਤਮਾ ਨਾਲ ਜੋੜਨਾ ਸੰਤ ਸ੍ਰਿਸ਼ਟੀ ’ਤੇ ਆ ਕੇ ਅਜਿਹੇ ਹੀ ਅਨੇਕਾਂ ਪਰਉਪਕਾਰੀ ਕਰਮ ਕਰਦੇ ਹਨ ਡੇਰਾ ਸੱਚਾ ਸੌਦਾ ’ਚ ਸ਼ੁਰੂ ਤੋਂ ਹੀ ਮਾਨਵਤਾ ਦਾ ਪਾਠ ਪੜ੍ਹਾਇਆ ਜਾਂਦਾ ਹੈ
ਡੇਰਾ ਸੱਚਾ ਸੌਦਾ ਦੇ ਪੂਜਨੀਕ ਮੌਜੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਲੋਕਾਂ ’ਚ ਮਰ ਚੁੱਕੀ ਇਨਸਾਨੀਅਤ ਦੀਆਂ ਭਾਵਨਾਵਾਂ ਨੂੰ ਜਗਾਉਣਾ, ਉਸ ਨੂੰ ਮੁੜ ਜਿਉਂਦੇ ਕਰਨ ਅਤੇ ਪੂਰੇ ਸਮਾਜ ਦੇ ਹੀ ਲੋਕਾਂ ਨੂੰ ਆਪਣੇ ਪਰਿਵਾਰਕ ਅਤੇ ਸਮਾਜਿਕ ਫਰਜ਼ਾਂ ਪ੍ਰਤੀ ਸੁਚੇਤ ਕਰਨ, ਸਭ ਨੂੰ ਆਪੋ-ਆਪਣੇ ਧਰਮਾਂ ਪ੍ਰਤੀ ਵਫਾਦਾਰ ਬਣੇ ਰਹਿਣ, ਸਮਾਜ ਨੂੰ ਗੰਦੇ, ਗੰਦਗੀ ਭਰੇ ਤੇ ਜਾਨ ਲੇਵਾ ਨਸ਼ਿਆਂ, ਕੰਨਿਆ ਭਰੂਣ ਹੱਤਿਆ ਆਦਿ ਸਾਰੀਆਂ ਬੁਰਾਈਆਂ ਤੋਂ ਮੁਕਤ ਕਰਨ ਦੀ ਲੋਕਹਿੱਤ ’ਚ ਇਹ ਅਪੀਲ ਹਰ ਵਰਗ ਲਈ ਅਤਿ ਸ਼ਲਾਘਾਯੋਗ ਹੈ
ਪੂਜਨੀਕ ਗੁਰੂ ਜੀ ਨੇ ਸ਼ਰੇਆਮ ਸਤਿਸੰਗ ’ਚ ਵੀ ਇਹੀ ਸੰਦੇਸ਼ ਦਿੱਤਾ ਹੈ ਕਿ ਜੇਕਰ ਇਸ ਮਿੰਟ ’ਚ ਸ੍ਰਿਸ਼ਟੀ ਦਾ ਹਰੇਕ ਵਿਅਕਤੀ ਆਪੋ-ਆਪਣੇ ਧਰਮ ਨੂੰ ਸੱਚੇ ਦਿਲ ਨਾਲ ਮੰਨਣ ਦਾ ਪੱਕਾ ਅਹਿਦ ਕਰ ਲਵੇ, ਮੰਨ ਲਵੇ (ਦਿਖਾਵਾ ਨਾ ਹੋਵੇ) ਤਾਂ ਅਗਲੇ ਮਿੰਟ ’ਚ ਹੀ ਇਹ ਧਰਤੀ ਸਵਰਗ-ਜੰਨਤ ਤੋਂ ਵਧ ਕੇ ਇੱਥੇ ਨਜ਼ਾਰੇ ਦੇਖੇ ਜਾ ਸਕਦੇ ਹਨ ਭਾਵ ਜਦੋਂ ਬੱਚਾ-ਬੱਚਾ ਹੀ ਧਰਮ ਦੇ ਰਸਤੇ ’ਤੇ ਚੱਲਣ ਲੱਗੇਗਾ, ਬੁਰਾਈਆਂ ਦਾ ਤਿਆਗ ਕਰਕੇ ਪਰਮਪਿਤਾ ਪਰਮਾਤਮਾ ਦੀ ਸੱਚੀ ਭਗਤੀ ਤੇ ਰਾਮ-ਨਾਮ ਨਾਲ ਜੁੜ ਜਾਵੇਗਾ ਤਾਂ ਸਮਾਜ ’ਚ ਅਣ-ਮਨੁੱਖੀ ਕੰਮਾਂ ਦਾ ਤਾਂ ਫਿਰ ਕੋਈ ਮਤਲਬ ਹੀ ਨਹੀਂ,
ਕੋਈ ਸਵਾਲ ਹੀ ਨਹੀਂ ਉੱਠਦਾ ਪੂਜਨੀਕ ਗੁਰੂ ਜੀ ਨੇ ਆਪਣੇ ਰੂਹਾਨੀ ਸਤਿਸੰਗਾਂ ਦੇ ਜ਼ਰੀਏ ਕਰੋੜਾਂ ਲੋਕਾਂ (ਸਾਢੇ ਸੱਤ ਕਰੋੜ ਤੋਂ ਵੱਧ) ਨੂੰ ਬੁਰਾਈਆਂ ਤੋਂ ਮੁਕਤ ਕਰਕੇ ਰਾਮ-ਨਾਮ ਨਾਲ, ਧਰਮਾਂ ਨਾਲ ਜੋੜਿਆ ਹੈ ਅਤੇ ਪੂਜਨੀਕ ਗੁਰੂ ਜੀ ਦਾ ਮਾਨਵਤਾ ਤੇ ਸਮਾਜ ਹਿੱਤ ’ਚ ਇਹ ਪੁੰਨ ਦਾ ਕਾਰਜ ਜਿਉਂ ਦਾ ਤਿਉਂ ਲਗਾਤਾਰ ਜਾਰੀ ਹੈ ਇਹ ਧਰਤੀ ਸਵਰਗ-ਜੰਨਤ ਤੋਂ ਵੱਧ ਕੇ ਨਜ਼ਾਰਿਆਂ ਨਾਲ ਸਿੰਗਾਰੀ ਜਾਵੇ, ਸ੍ਰਿਸ਼ਟੀ ਦਾ ਹਰੇਕ ਜੀਵ-ਪ੍ਰਾਣੀ ਸੁੱਖ ਪੂਰਵਕ, ਬੇਧੜਕ ਜੀਵਨ ਜੀਵੇ, ਤਾਂ ਇਹੀ ਪੂਜਨੀਕ ਗੁਰੂ ਜੀ ਚਾਹੁੰਦੇ ਹਨ ਅਤੇ ਇਹੀ ਸਾਰੇ ਰੂਹਾਨੀ ਮਹਾਂਪੁਰਸ਼ਾਂ ਦਾ ਉਦੇਸ਼ ਰਿਹਾ ਹੈ

































































