U-19 World Cricket

U-19 ਵਰਲਡ ਕੱਪ: ਭਾਰਤ ਨੇ ਛੇਵੀਂ ਵਾਰ ਜਿੱਤਿਆ  ਵਰਲਡ ਕੱਪ U-19 World Cricket

ਆਈਸੀਸੀ ਅੰਡਰ-19 ਵਰਲਡ ਕੱਪ ਦੇ ਫਾਈਨਲ ’ਚ ਇੰਗਲੈਂਡ ਨੂੰ ਹਰਾ ਕੇ ਭਾਰਤ ਦੀ ਅੰਡਰ-19 ਪੁਰਸ਼ ਕ੍ਰਿਕਟ ਟੀਮ ਨੇ ਨਾ ਸਿਰਫ ਵਿਸ਼ਵ ਜੇਤੂ ਬਣਨ ਦਾ ਮਾਣ ਪ੍ਰਾਪਤ ਕੀਤਾ, ਸਗੋਂ ਆਪਣੇ ਅਨੁਸ਼ਾਸਨ, ਸਮੱਰਪਣ, ਸੰਯਮ ਅਤੇ ਅਦਭੁੱਤ ਟੀਮ ਭਾਵਨਾ ਨਾਲ ਦੇਸ਼ ਦਾ ਸਿਰ ਵੀ ਉੱਚਾ ਕੀਤਾ, ਇਸ ਇਤਿਹਾਸਕ ਜਿੱਤ ’ਚ ਹਰੇਕ ਖਿਡਾਰੀ ਦੀ ਮਿਹਨਤ, ਕੋਚਿੰਗ ਸਟਾਫ ਦੀ ਦੂਰਦਰਸ਼ਿਤਾ ਅਤੇ ਸਮੂਹਿਕ ਅਗਵਾਈ ਸਪੱਸ਼ਟ ਤੌਰ ’ਤੇ ਦਿਖਾਈ ਦਿੱਤੀ, ਇਹ ਜਿੱਤ ਸਿਰਫ ਇੱਕ ਟਰਾਫੀ ਨਹੀਂ, ਸਗੋਂ ਨਵੇਂ ਭਾਰਤ ਦੀ ਨੌਜਵਾਨ ਸ਼ਕਤੀ, ਮਜ਼ਬੂਤ ਸੰਕਲਪ ਅਤੇ ਉੱਜਵਲ ਭਵਿੱਖ ਦਾ ਪ੍ਰਤੀਕ ਹੈ

ਹਰਾਰੇ ’ਚ ਖੇਡੇ ਗਏ ਫਾਈਨਲ ’ਚ ਭਾਰਤ ਨੇ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾਇਆ ਸੀ 14 ਸਾਲ ਦੇ ਵੈਭਵ ਸੂਰਿਆਵੰਸ਼ੀ ਦੇ ਸੈਂਕੜੇ ਨੇ ਟੀਮ ਦੀ ਜਿੱਤ ਦੀ ਨੀਂਹ ਰੱਖੀ ਕਪਤਾਨ ਆਯੂਸ਼ ਮਹਾਤਰੇ ਨੇ 53 ਦੌੜਾਂ ਬਣਾਈਆਂ, ਜਦਕਿ ਵਿਕਟ ਕੀਪਰ ਅਭਿਗਿਆਨ ਕੁੰਡੂ ਨੇ 40 ਦੌੜਾਂ ਦਾ ਯੋਗਦਾਨ ਦਿੱਤਾ ਭਾਰਤ ਨੇ 411 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਸੀ, ਜਵਾਬ ’ਚ ਇੰਗਲੈਂਡ ਦੀ ਟੀਮ 311 ਦੌੜਾਂ ’ਤੇ ਸਿਮਟ ਗਈ ਸੀ

ਇਸ ਜਿੱਤ ਨਾਲ ਭਾਰਤ ਕੋਲ ਅੰਡਰ-19 ਪੁਰਸ਼ ਅਤੇ ਮਹਿਲਾ, ਦੋਵੇਂ ਵਿਸ਼ਵ ਕੱਪ ਟਰਾਫੀਆਂ ਹਨ ਇਹ ਭਾਰਤੀ ਕ੍ਰਿਕਟ ਸਿਸਟਮ ਦੀ ਮਜ਼ਬੂਤੀ ਦਾ ਵੱਡਾ ਸੰਕੇਤ ਮੰਨਿਆ ਜਾ ਰਿਹਾ ਹੈ ਭਾਰਤ ਨੇ ਨਿੱਕੀ ਪ੍ਰਸ਼ਾਦ ਦੀ ਅਗਵਾਈ ’ਚ ਅੰਡਰ-19 ਟੀ20 ਵਿਸ਼ਵ ਕੱਪ 2025 ਦਾ ਖਿਤਾਬ ਜਿੱਤਿਆ ਸੀ, ਤਾਂ ਭਾਰਤ ਨੇ ਫਾਈਨਲ ’ਚ ਦੱਖਣੀ ਅਫਰੀਕਾ ਨੂੰ ਹਰਾਇਆ ਸੀ ਜ਼ਿਕਰਯੋਗ ਹੈ ਕਿ ਇਸ ਸ਼ਾਨਦਾਰ ਉਪਲੱਬਧੀ ਦੀ ਗੂੰਜ ਸੰਸਦ ਤੱਕ ਪਹੁੰਚੀ ਲੋਕ ਸਭਾ ਅਤੇ ਰਾਜ ਸਭਾ ’ਚ ਨੌਜਵਾਨ ਖਿਡਾਰੀਆਂ ਦੀ ਜੰਮ ਕੇ ਸ਼ਲਾਘਾ ਕੀਤੀ ਗਈ ਇਹ ਜਿੱਤ ਸਿਰਫ ਕ੍ਰਿਕਟ ਦਾ ਅੰਕੜਾ ਨਹੀਂ, ਸਗੋਂ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਨਾ ਦੀ ਮਿਸਾਲ ਬਣੀ ਹੈ ਪੂਰੇ ਦੇਸ਼ ’ਚ ਇਸ ਜਿੱਤ ਦਾ ਜਸ਼ਨ ਮਨਾਇਆ ਗਿਆ

Also Read:  ਘਰ ’ਚ ਵੀ ਰੱਖੋ ਧਿਆਨ ਆਪਣੇ ਵਿਅਕਤੀਤਵ ਦਾ

ਭਾਰਤ ਨੇ ਛੇਵੀਂ ਵਾਰ ਅੰਡਰ-19 ਵਰਲਡ ਕੱਪ ਜਿੱਤਿਆ ਭਾਰਤੀ ਟੀਮ ਨੇ ਚਾਰ ਸਾਲਾਂ ਬਾਅਦ ਇਹ ਟੂਰਨਾਮੈਂਟ ਜਿੱਤਿਆ ਟੀਮ ਨੇ ਪਿਛਲਾ ਟਾਈਟਲ 2022 ’ਚ ਜਿੱਤਿਆ ਸੀ 2024 ਦੇ ਸੀਜ਼ਨ ’ਚ ਭਾਰਤੀ ਟੀਮ ਨੂੰ ਫਾਈਨਲ ’ਚ ਆੱਸਟਰੇਲੀਆ ਨੇ ਹਰਾਇਆ ਸੀ ਇਸ ਤਰ੍ਹਾਂ ਭਾਰਤ ਨੇ ਲਗਾਤਾਰ ਚੌਥਾ ਆਈਸੀਸੀ ਟੂਰਨਾਮੈਂਟ ਵੀ ਜਿੱਤਿਆ ਹੈ ਇੰਡੀਆ ਨੇ ਪਿਛਲੇ ਸਾਲ ਮਹਿਲਾ ਇੱਕਰੋਜ਼ਾ ਵਰਲਡ ਕੱਪ, ਚੈਂਪੀਅੰਸ ਟਰਾਫੀ ਅਤੇ 2024 ’ਚ ਟੀ20 ਵਰਲਡ ਕੱਪ ਜਿੱਤਿਆ ਸੀ ਭਾਰਤ ਨੇ ਸਭ ਤੋਂ ਵੱਧ 6 ਵਾਰ (2000, 2008, 2012, 2018, 2022, 2026) ਇਹ ਟੂਰਨਾਮੈਂਟ ਜਿੱਤਿਆ ਹੈ

ਦਿਲਚਸਪ ਪਹਿਲੂ…

  • ਭਾਰਤ ਨੇ ਅੰਡਰ-19 ਵਿਸ਼ਵ ਕੱਪ ’ਚ ਤੀਜੀ ਵਾਰ 400+ ਸਕੋਰ ਬਣਾਇਆ ਦਿਲਚਸਪ ਗੱਲ ਇਹ ਹੈ ਕਿ ਦੁਨੀਆਂ ਦੀ ਕਿਸੇ ਹੋਰ ਟੀਮ ਨੇ ਇਸ ਟੂਰਨਾਮੈਂਟ ’ਚ ਇੱਕ ਤੋਂ ਵੱਧ ਵਾਰ 400 ਦੌੜਾਂ ਦਾ ਅੰਕੜਾ ਨਹੀਂ ਛੂਹਿਆ ਹੈ
  • 100 ਦੌੜਾਂ ਨਾਲ ਜਿੱਤ ਅੰਡਰ-19 ਵਿਸ਼ਵ ਕੱਪ ਫਾਈਨਲ ’ਚ ਦੌੜਾਂ ਦੇ ਫਰਕ ਨਾਲ ਸਭ ਤੋਂ ਵੱਡੀ ਜਿੱਤ ਰਹੀ ਇਸ ਤੋਂ ਪਹਿਲਾਂ ਇਹ ਰਿਕਾਰਡ ਅਸਟਰੇਲੀਆ ਦੇ ਨਾਂਅ ਸੀ
  • ਫਾਈਨਲ ’ਚ ਇਸ ਤੋਂ ਪਹਿਲਾਂ ਸਭ ਤੋਂ ਵੱਡਾ ਸਕੋਰ 2024 ’ਚ ਆੱਸਟਰੇਲੀਆ ਦਾ 253/7 ਸੀ ਭਾਰਤ ਨੇ ਇਸ ਵਾਰ 2026 ’ਚ ਉਸ ਰਿਕਾਰਡ ਨੂੰ ਵੀ ਕਾਫੀ ਪਿੱਛੇ ਛੱਡ ਦਿੱਤਾ
  • ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਛੱਕਿਆਂ ਦਾ ਰਿਕਾਰਡ ਵੈਭਵ ਸੂਰਿਆਵੰਸ਼ੀ ਦੇ ਨਾਂਅ ਦਰਜ ਹੋਇਆ, ਟੂਰਨਾਮੈਂਟ ’ਚ 30 ਛੱਕੇ ਲਾ ਕੇ ਇੱਕ ਹੀ ਐਡੀਸ਼ਨ ’ਚ ਸਭ ਤੋਂ ਵੱਡੇ ਸਿਕਸ ਹਿਟਰ ਬਣਨ ਦਾ ਕਾਰਨਾਮਾ ਕੀਤਾ
  • ਸੂਰਿਆਵੰਸ਼ੀ ਅੰਡਰ-19 ਵਰਲਡ ਕੱਪ ਦੀ ਇੱਕ ਪਾਰੀ ’ਚ ਸਭ ਤੋਂ ਵੱਧ ਛੱਕੇ ਲਾਉਣ ਵਾਲੇ ਬੱਲੇਬਾਜ ਬਣੇ ਉਨ੍ਹਾਂ ਨੇ ਇੱਕ ਪਾਰੀ ’ਚ 15 ਛੱਕੇ ਲਾ ਕੇ ਆੱਸਟਰੇਲੀਆਂ ਦੇ ਮਾਈਕਲ ਹਿਲ ਦਾ ਰਿਕਾਰਡ ਤੋੜਿਆ ਹਿਲ ਨੇ 2008 ’ਚ ਨਾਮੀਬੀਆ ਖਿਲਾਫ 12 ਛੱਕੇ ਲਾਏ ਸਨ ਦੂਜੇ ਪਾਸੇ ਕਰੇਗ ਸਿਮੰਸ ਨੇ 2002 ’ਚ ਕੇਨੀਆ ਖਿਲਾਫ 11 ਛੱਕੇ ਜੜ੍ਹੇ ਸਨ
Also Read:  ਅਰਦਾਸ ਤੁਰੰਤ ਮਨਜ਼ੂਰ ਹੋਈ -ਸਤਿਸੰਗੀਆਂ ਦੇ ਅਨੁਭਵ

ਆਈਸੀਸੀ ਅੰਡਰ-19 ਇੱਕਰੋਜ਼ਾ ਵਰਲਡ ਕੱਪ ਦੇ ਹੁਣ ਤੱਕ ਦੇ ਚੈਂਪੀਅੰਸ

ਸਾਲ ਮੇਜ਼ਬਾਨ ਜੇਤੂ ਉੱਪ-ਜੇਤੂ ਟੀਮਾਂ
1988 ਆੱਸਟਰੇਲੀਆ ਆੱਸਟਰੇਲੀਆ ਪਾਕਿਸਤਾਨ 8
1998 ਦੱ. ਅਫਰੀਕਾ ਇੰਗਲੈਂਡ ਨਿਊਜ਼ੀਲੈਂਡ 16
2000 ਸ੍ਰੀਲੰਕਾ ਭਾਰਤ ਸ੍ਰੀਲੰਕਾ 16
2002 ਨਿਊਜੀਲੈਂਡ ਆੱਸਟਰੇਲੀਆ ਦੱ.ਅਫਰੀਕਾ 16
2004 ਬੰਗਲਾਦੇਸ਼ ਪਾਕਿਸਤਾਨ ਵੈਸਟ ਇੰਡੀਜ਼ 16
2006 ਸ੍ਰੀਲੰਕਾ ਪਾਕਿਸਤਾਨ ਭਾਰਤ 16
2008 ਮਲੇਸ਼ੀਆ ਭਾਰਤ ਦੱ.ਅਫਰੀਕਾ 16
2010 ਨਿਊਜੀਲੈਂਡ ਆੱਸਟਰੇਲੀਆ ਪਾਕਿਸਤਾਨ 16
2012 ਆੱਸਟਰੇਲੀਆ ਭਾਰਤ ਆੱਸਟਰੇਲੀਆ 16
2014 ਯੂਏਈ ਦੱ.ਅਫਰੀਕਾ ਪਾਕਿਸਤਾਨ 16
2016 ਬੰਗਲਾਦੇਸ਼ ਵੈਸਟ ਇੰਡੀਜ਼ ਭਾਰਤ 16
2018 ਨਿਊਜੀਲੈਂਡ ਭਾਰਤ ਆੱਸਟਰੇਲੀਆ 16
2020 ਦੱ.ਅਫਰੀਕਾ ਬੰਗਲਾਦੇਸ਼ ਭਾਰਤ 16
2022 ਵੈਸਟ ਇੰਡੀਜ਼ ਭਾਰਤ ਇੰਗਲੈਂਡ 16
2024 ਦੱ.ਅਫਰੀਕਾ ਆੱਸਟਰੇਲੀਆ ਭਾਰਤ 16
2026 ਜਿੰਬਾਵੇ ਭਾਰਤ ਇੰਗਲੈਂਡ 16

ਨਾਮੀਬੀਆ

ਵਰਲਡ ਕੱਪ ਜਿੱਤਣ ਵਾਲੇ ਹੀਰੋ

  • ਵੈਭਵ ਸੂਰਿਆਵੰਸ਼ੀ: ਫਾਈਨਲ ਮੈਚ ’ਚ 175 ਦੌੜਾਂ ਦੀ ਸੈਂਕੜਾ ਪਾਰੀ ਖੇਡੀ ਵੈਭਵ ਨੇ ਇਸ ਟੂਰਨਾਮੈਂਟ ਦੇ 7 ਮੈਚਾਂ ’ਚ 74 ਦੀ ਔਸਤ ਨਾਲ 439 ਦੌੜਾਂ ਬਣਾਈਆਂ
  • ਆਰੋਨ ਜਾਰਜ: ਓਪਨਿੰਗ ਕਰਦੇ ਹੋਏ ਸੈਮੀਫਾਈਨਲ ’ਚ ਅਫਗਾਨਿਸਤਾਨ ਖਿਲਾਫ 115 ਦੌੜਾਂ ਦੀ ਸੈਂਕੜਾ ਪਾਰੀ ਖੇਡੀ ਆਰੋਨ ਜਾਰਜ ਨੇ 5 ਮੈਚਾਂ ’ਚ 170 ਦੌੜਾਂ ਬਣਾਈਆਂ
  • ਕਪਤਾਨ ਆਯੂਸ਼ ਮਹਾਤਰੇ: ਫਾਈਨਲ ’ਚ ਵੈਭਵ ਨਾਲ 90 ਗੇਂਦਾਂ ’ਤੇ 142 ਦੌੜਾਂ ਦੀ ਸਾਂਝੇਦਾਰੀ ਕੀਤੀ ਉਨ੍ਹਾਂ ਨੇ 7 ਮੈਚਾਂ ’ਚ 3 ਅਰਧ ਸੈਂਕੜਿਆਂ ਦੇ ਸਹਾਰੇ 214 ਦੌੜਾਂ ਬਣਾਈਆਂ ਐਨਾ ਹੀ ਨਹੀਂ, 7 ਵਿਕਟਾਂ ਵੀ ਲਈਆਂ
  • ਹੈਨਿਲ ਪਟੇਲ: ਭਾਰਤ ਦੇ ਚੋਟੀ ਦੇ ਵਿਕਟ ਟੇਕਰਸ ’ਚ ਸ਼ਾਮਲ ਹਨ ਟੂਰਨਾਮੈਂਟ ’ਚ ਖੇਡੇ ਸੱਤ ਮੈਚਾਂ ’ਚ 11 ਵਿਕਟਾਂ ਹਾਸਲ ਹੋਈਆਂ
  • ਆਰਐੱਸ ਅੰਬਰੀਸ਼: ਫਾਈਨਲ ਮੈਚ ’ਚ ਇੰਗਲੈਂਡ ਖਿਲਾਫ 3 ਵਿਕਟਾਂ ਕੱਢੀਆਂ 11 ਵਿਕਟਾਂ ਹਾਸਲ ਕਰਕੇ ਭਾਰਤ ਦੇ ਚੋਟੀ ਦੇ ਵਿਕਟ ਟੇਕਰਸ ’ਚ ਸ਼ਾਮਲ ਰਹੇ
  • ਕਨਿਸ਼ਕ ਚੌਹਾਨ: ਫਾਈਨਲ ਮੈਚ ’ਚ 20 ਗੇਂਦਾਂ ’ਚ 37 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਇਸ ਤੋਂ ਪਹਿਲਾਂ ਪਾਕਿਸਤਾਨ ਨਾਲ ਹੋਏ ਮੈਚ ’ਚ ਪਲੇਅਰ ਆਫ ਦ ਮੈਚ ਰਹੇ