ਸਿਹਤ ਲਈ ਠੀਕ ਨਹੀਂ ਹੈ ਅੰਦਰ ਹੀ ਅੰਦਰ ਬੇਚੈਨ ਰਹਿਣਾ

ਬੇਚੈਨ ਰਹਿਣ ਨਾਲ ਵਿਅਕਤੀ ਨੂੰ ਕਿੰਨਾ ਨੁਕਸਾਨ ਪਹੁੰਚਦਾ ਹੈ, ਉਸ ਤੋਂ ਕੌਣ ਅਣਜਾਨ ਹੈ ਬੇਚੈਨ ਰਹਿਣ ਨਾਲ ਬਲੱਡ ਪ੍ਰੈਸ਼ਰ, ਅਲਸਰ, ਹਾਰਟ ਪ੍ਰਾੱਬਲਮ ਵਰਗੀਆਂ ਬਿਮਾਰੀਆਂ ਦਾ ਵਾਧਾ ਹੋ ਸਕਦਾ ਹੈ ਜਦੋਂ ਤੱਕ ਸ਼ਾਂਤੀ ਨਾ ਹੋਵੇ, ਨਾ ਵਿਅਕਤੀਗਤ ਪੱਧਰ ’ਤੇ ਅਤੇ ਨਾ ਹੀ ਸਮਾਜਿਕ ਪੱਧਰ ’ਤੇ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ ‘ਸਰਵੇਸ਼ਾਮ ਸ਼ਾਂਤੀਭਰਵਤੁ’ ਦਾ ਜਾਪ ਵੀ ਬੇਮਾਨਾ ਸਾਬਤ ਹੋਵੇਗਾ

Also Read :-

ਕਾਰਨ:-

ਸਖਤ ਆਲੋਚਨਾਵਾਂ ਦਾ ਕਿਸ ਤਰ੍ਹਾਂ ਜਵਾਬ ਦਿੱਤਾ ਜਾਏ? ਚੁੱਪ ਵੱਟ ਕੇ ਜਾਂ ਇੱਟ ਦਾ ਜਵਾਬ ਪੱਥਰ ਨਾਲ ਦੇ ਕੇ ਜਾਂ ਸਖਤ ਉੱਤਰ ਸਹੀ ਸਮੇਂ ਲਈ ਮੁਲਤਵੀ ਕਰਕੇ ਜਾਂ ਕਾਇਰਤਾ ਨਾਲ ਦਬ ਕੇ ਤੁਸੀਂ ਆਪਣੇ ਬਾੱਸ, ਸਹੁਰੇ ਪਰਿਵਾਰ ਵਾਲਿਆਂ ਨੂੰ ਜਾਂ ਗੁਰੂ ਨੂੰ ਕੁਝ ਨਹੀਂ ਕਹਿ ਸਕਦੇ ਚਾਹੇ ਉਹ ਤੁਹਾਨੂੰ ਕਿੰਨਾ ਹੀ ਗੁੱਸਾ ਕਿਉਂ ਨਾ ਦਿਵਾਉਣ ਮਨੋਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਗੁੱਸੇ ਨੂੰ ਆਊਟਲੇਟ (ਨਿਕਾਸ) ਨਹੀਂ ਮਿਲਦਾ ਤਾਂ ਮਨੋਸਰੀਰਕ ਬਿਮਾਰੀਆਂ ਘੇਰ ਲੈਂਦੀਆਂ ਹਨ ਨਹਿਲੇ ’ਤੇ ਦਹਿਲਾ ਮਾਰਨਾ ਆਉਣਾ ਤੁਹਾਡੀ ਹਾਜ਼ਰ-ਜਵਾਬੀ ਕਹਾਉਂਦੀ ਹੈ ਪਰ ਇੱਥੇ ਗੱਲ ਕੁਝ ਹੋਰ ਹੈ ਸਾਹਮਣੇ ਵਾਲੇ ਦਾ ਸਖਤ ਰਿਮਾਰਕ ਗੈਰ-ਜ਼ਰੂਰਤਮੰਦ ਤੋਹਮਤ, ਤਾਨ੍ਹਾ ਜਾਂ ਅਜਿਹਾ ਹੀ ਕੁਝ ਕਹਿਣਾ ਤੁਹਾਨੂੰ ਨੀਚਾ ਦਿਖਾਉਣ ਦਾ ਮਕਸਦ ਕਦੇ-ਕਦੇ ਤੁਹਾਨੂੰ ਉਕਸਾ ਕੇ ਲੜਨ ਲਈ ਪ੍ਰੇਰਿਤ ਕਰਨਾ ਵੀ ਹੋ ਸਕਦਾ ਹੈ ਇੱਥੇ ਪੰਗਾ ਲੈਣਾ ਵਿਅਰਥ ਹੋਵੇਗਾ ਪਰ ਅਜਿਹੇ ’ਚ ਤੁਸੀਂ ਆਪਣੇ ਦਿਲ ਦੀ ਗੱਲ ਲਈ ਕਿਸੇ ਆਪਣੇ ਅੰਤਰੰਗ ਨੂੰ ਚੁਣੋ ਜਿਸ ’ਤੇ ਤੁਹਾਨੂੰ ਪੂਰਾ ਵਿਸ਼ਵਾਸ ਹੋਵੇ

ਬਦਲਾਅ ਸਵੀਕਾਰਨ ’ਚ ਅਸਮੱਰਥ:-

ਇੱਕ ਵਧੀਆ ਸੁੱਖ ਸੁਵਿਧਾ ਪੂਰਨ ਆਰਾਮਦਾਇਕ ਜੀਵਨ ਕਿਸ ਨੂੰ ਨਹੀਂ ਚਾਹੀਦਾ ਹੈ ਰੋਜ਼ਾਨਾ ਦੀ ਭੱਜ-ਦੌੜ ਵਾਲੀ ਜ਼ਿੰਦਗੀ ’ਚ ਵੀ ਅਸੀਂ ਇੱਕ ਆਰਾਮ ਦੇ ਖੇਤਰ (ਕੰਫਰਟ ਜੋਨ) ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਬਜ਼ੁਰਗ ਰਿਟਾਇਰਡ ਲੋਕਾਂ ਨੂੰ ਆਪਣੇ ਇਸ ਜੋਨ ਨਾਲ ਬੇਹੱਦ ਲਗਾਅ ਹੁੰਦਾ ਹੈ ਮਨੋਵਿਸ਼ਲੇਸ਼ਕ ਵਿਨੋਦ ਭਸੀਨ ਕਹਿੰਦੇ ਹਨ ਕਿ ਕਈ ਵਾਰ ਅਜਿਹੇ ਲੋਕ ਬਦਲਾਅ ਨਾਲ ਡਿਪ੍ਰੈਸ਼ਨ ਚਲੇ ਜਾਂਦੇ ਹਨ ਅਤੇ ਡਿਸਓਰੀਐਂਟ, ਡਿਸੋਸੀਏਟ ਹੋ ਕੇ ਪ੍ਰਾਣ ਹੀ ਤਿਆਗ ਦਿੰਦੇ ਹਨ ਕਈ ਬਿਮਾਰੀਆਂ ਬਹੁਤ ਪਰਹੇਜ਼ ਮੰਗਦੀਆਂ ਹਨ ਸ਼ੂਗਰ ਲਈ ਮਿੱਠਾ ਜ਼ਹਿਰ ਦੇ ਸਮਾਨ ਹੈ

ਬਲੱਡ ਪ੍ਰੈਸ਼ਰ ’ਚ ਲੂਣ ਘੱਟ ਅਤੇ ਦਿਲ ਦੇ ਮਰੀਜ਼ਾਂ ਲਈ ਜ਼ਿਆਦਾ ਭਾਰੀ ਸਰੀਰਕ ਕੰਮ ਮਨ੍ਹਾ ਹੈ ਆਪਣੇ ਜ਼ਮਾਨੇ ਦੀ ਨੰਬਰ ਇੱਕ ਨੱਚਣ ਵਾਲੀ ਸਿਤਾਰਾ ਦੇਵੀ ਦਿਲ ਦੀ ਮਰੀਜ਼ ਹੋਣ ਕਾਰਨ ਘੁੰਘਰੂ ਨਹੀਂ ਬੰਨ੍ਹ ਸਕਦੀ ਸੀ ਕੁਮਾਰ ਗੰਧਰਵ ਵਰਗੇ ਉੱਚ ਕੋਟੀ ਦੇ ਸ਼ਾਸਤਰੀ ਸੰਗੀਤ ਦੇ ਪੰਡਿਤ ਨੂੰ ਬਿਮਾਰੀ ਦੇ ਕਾਰਨ ਗਾਉਣ ’ਤੇ ਰੋਕ ਲਗਾਉਣ ਨੂੰ ਕਿਹਾ ਗਿਆ ਜਿਨ੍ਹਾਂ ਲੋਕਾਂ ਦਾ ਜੀਵਨ ਹੀ ਕਲਾ ਦਾ ਦੂਜਾ ਨਾਂਅ ਹੈ, ਉਨ੍ਹਾਂ ’ਤੇ ਪਾਬੰਦੀਆਂ ਉਨ੍ਹਾਂ ਦੀਆਂ ਖੁਸ਼ੀਆਂ ਦਾ ਕਟਾਵ ਤਾਂ ਹਨ ਹੀ ਜਿਨ੍ਹਾਂ ਦੀ ਇੱਛਾ ਸ਼ਕਤੀ ਮਜ਼ਬੂਤ ਹੁੰਦੀ ਹੈ, ਜਿੰਦਗੀ ਦੀ ਸੰਭਾਵਨਾ ਬਹੁਤ ਦਮਦਾਰ ਹੁੰਦੀ ਹੈ ਉਹ ਖੁਸ਼ ਰਹਿਣ ਦੇ ਹੋਰ ਰਸਤੇ ਵੀ ਲੱਭ ਹੀ ਲੈਂਦੇ ਹਨ ਸਿਹਤ ਅਤੇ ਖੁਸ਼ੀਆਂ ਇੱਕ ਦੂਜੇ ਦੀ ਪੂਰਕ ਹੁੰਦੀਆਂ ਹਨ

ਸਵੀਕਾਰਨਾ ਸਿੱਖੋ:-

ਸਾਡੀ ਕਿੰਨੀਆਂ ਹੀ ਮੁਸ਼ਕਲਾਂ ਦਿਲ ਦੇ ਦਰਦ, ਬੇਚੈਨੀ, ਚਿੰਤਾ ਅਤੇ ਦੁੱਖ ਦੂਰ ਹੋ ਸਕਦੇ ਹਨ ਜੇਕਰ ਅਸੀਂ ਕੁਝ ਹਾਨੀ ਰਹਿਤ ਗੱਲਾਂ ਸਵੀਕਾਰਨਾ ਸਿੱਖ ਲਈਏ ਪਤੀਦੇਵ ਦਾ ਗਿੱਲਾ ਤੌਲੀਆ ਬਿਸਤਰ ’ਤੇ ਪਾਉਣ ਦੀ ਆਦਤ ਤੁਹਾਨੂੰ ਦੁਖੀ ਕਰਦੀ ਹੈ ਰੋਜ਼ ਤੁਸੀਂ ਇਸੇ ਗੱਲ ਨੂੰ ਲੈ ਕੇ ਬੜਬੜ ਕਰਦੇ ਹੋ, ਬੇਚੈਨ ਹੋ ਅਤੇ ਪਤੀਦੇਵ ਹਨ ਕਿ ਪੂਰੀ ਠੰਡਿਆਈ ’ਤੇ ਉਤਰੇ ਹਨ ਘਰ ਅਰਾਮ ਲਈ ਹੁੰਦਾ ਹੈ ‘ਜ਼ਰਾ ਈਜ਼ੀਗੋਇੰਗ ਹੋ ਕੇ ਰਹਿਣਾ ਸਿੱਖੋ ਜੀਵਨ ਸੁਖੀ ਹੋ ਜਾਏਗਾ’ ਉਹ ਪਤਨੀ ਨੂੰ ਲੈਕਚਰ ਪਿਲਾਉਂਦੇ ਆਖਿਰ ਹਾਰ ਕੇ ਪਤਨੀ ਨੇ ਉਸ ਨੂੰ ਸਵੀਕਾਰ ਹੀ ਨਹੀਂ ਕੀਤਾ ਸਗੋਂ ਖੁਦ ਹੀ ਉਹੀ ਕਰਨ ਲੱਗੀ ‘ਚੰਗੀ ਜਾਂ ਬੁਰੀ ਜ਼ਿੰਦਗੀ ਆਪਣੀ ਹੈ ਕਿਉਂ ਨਾ ਇਸ ਨੂੰ ਆਪਣੇ ਢੰਗ ਨਾਲ ਜੀਆ ਜਾਏ’ ਕਾਲਜ ’ਚ ਲੈਕਚਰਾਰ ਅਨੁਰਾਧਾ ਕਹਿੰਦੀ ਹੈ

ਹਾਰ ਨੂੰ ਵੀ ਸਵੀਕਾਰ ਕਰੋ ਕਿਉਂਕਿ ਹਾਰ ’ਚ ਹੀ ਜਿੱਤ ਛੁਪੀ ਹੈ ਰੋਮ ਇੱਕ ਹੀ ਦਿਨ ’ਚ ਨਹੀਂ ਬਣਿਆ ਆਸ਼ਾ ਭੌਂਸਲੇ ਨੇ ਇੱਕ ਵਾਰ ਲਾਈਫਟਾਈਮ ਅਚੀਵਮੈਂਟ ਐਵਾਰਡ ਲੈਂਦੇ ਹੋਏ ਦੱਸਿਆ ਸੀ ਕਿ ਕਿਵੇਂ ਇੱਕ ਵਾਰ ਉਨ੍ਹਾਂ ਨੂੰ ਅਤੇ ਕਿਸ਼ੋਰ ਕੁਮਾਰ ਨੂੰ ਅੱਧੀ ਰਾਤ ਤੱਕ ਰਿਕਾਰਡਿੰਗ ਲਈ ਇੰਤਜ਼ਾਰ ਕਰਨਾ ਪਿਆ ਸੀ ਅਤੇ ਅਖੀਰ ’ਚ ਇੰਤਜ਼ਾਰ ਖਤਮ ਹੋਣ ’ਤੇ ਉਨ੍ਹਾਂ ਨੂੰ ਇਹ ਕਹਿ ਕੇ ਅਸਵੀਕਾਰ ਕਰ ਦਿੱਤਾ ਗਿਆ ਕਿ ਉਨ੍ਹਾਂ ਦੀ ਗਾਇਕੀ ਵਧੀਆ ਨਹੀਂ ਹੈ ਅਸਲ ’ਚ ਹਾਰ ਜਿੱਤ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ, ਇਹ ਮੰਨ ਕੇ ਚੱਲਣਾ ਚਾਹੀਦਾ ਹੈ

ਮੁਆਫ਼ ਨਾ ਕਰਨ ’ਤੇ:-

ਤੁਸੀਂ ਇੱਕ ਨੈਗੇਟਿਵ ਫੀÇਲੰਗ ਦੇ ਗੁਲਾਮ ਬਣੇ ਰਹੋਂਗੇ ਖੁਸ਼ ਰਹਿਣ ਲਈ ਜ਼ਰੂਰੀ ਹੈ ਕਿ ਦਿਲੋ ਦਿਮਾਗ ਦੁਸ਼ਮਣੀ ਵਰਗੇ ਨਕਾਰਾਤਮਕ ਭਾਵ ਤੋਂ ਆਜ਼ਾਦ ਰਹੋ ਕਈ ਲੋਕ ਸਾਰੀ ਜ਼ਿੰਦਗੀ ਦੁਸ਼ਮਣੀ ਪਾਲੇ ਰਹਿੰਦੇ ਹਨ ਮੰਨਿਆ ਕਿ ਇਹ ਇੱਕ ਬੇਹੱਦ ਸਟਰਾਂਗ ਫੀÇਲੰਗ ਹੈ ਅਤੇ ਇਸ ਤੋਂ ਛੁਟਕਾਰਾ ਪਾਉਣਾ ਐਨਾ ਆਸਾਨ ਨਹੀਂ ਪਰ ਕੀ ਇਹ ਤੁਹਾਡੀ ਖੁਸ਼ੀ ਤੋਂ ਵਧ ਕੇ ਹੈ ਜੀਵਨ ਦੀ ਸ਼ੈਲੀ ਬਾਰੇ ਸੋਚੋ ਇਹ ਸੋਚੋ ਕਿਵੇਂ ਤੁਹਾਡਾ ਕੋਈ ਅਜੀਜ਼ ਪਲਕ ਝਪਕ ਦੇ ਸੰਸਾਰ ਤੋਂ ਵਿਦਾ ਹੋ ਗਿਆ? ਸਭ ਕੁਝ ਇੱਥੇ ਰਹਿ ਜਾਂਦਾ ਹੈ-ਸੁੱਖ, ਦੁੱਖ, ਦੁਸ਼ਮਣੀ, ਪਿਆਰ ਜੋ ਗੱਲ ਫਿਰ ਤੁਹਾਨੂੰ ਸੁੱਖ ਦੇਵੇ, ਕਿਉਂ ਨਾ ਉਸ ਨੂੰ ਧਿਆਨ ’ਚ ਰੱਖੋ

ਈਰਖਾ ਜਲਾਉਂਦੀ ਹੈ:-

ਈਰਖਾਲੂ ਨੇਚਰ ਦੇ ਲੋਕ ਖੁਦ ਆਪਣਾ ਨੁਕਸਾਨ ਜ਼ਿਆਦਾ ਕਰਦੇ ਹਨ ਸੁੰਦਰ ਤੋਂ ਸੁੰਦਰ ਚਿਹਰਾ ਈਰਖਾ ਨਾਲ ਕਰਦੇੇ ਰਹਿਣ ਨਾਲ ਆਪਣੀ ਖੂਬਸੂਰਤੀ ਵਿਗਾੜ ਲੈਂਦਾ ਹੈ ਹਰ ਗੱਲ ’ਤੇ ਜਲਦੇ ਰਹਿਣ ਨਾਲ ਇਹ ਆਦਤ ਜਿਹੀ ਬਣ ਜਾਂਦੀ ਹੈ ਕਿ ਕਿਸੇ ਦਾ ਕੁਝ ਚੰਗਾ ਸਹਿਣ ਨਹੀਂ ਹੁੰਦਾ ਹਾਂ, ਝੂਠੀ ਤਸੱਲੀ ਦੇਣ ’ਚ ਇਹ ਮਾਹਿਰ ਹੁੰਦੇ ਹਨ

ਜਿਉਣ ਦਾ ਢੰਗ ਸਿੱਖਣਾ ਹੈ ਤਾਂ ਦ੍ਰਿਸ਼ਟੀ ਵਿਆਪਕ ਕਰਨੀ ਹੋਵੇਗੀ ਸੰਕੁਚਿਤ ਸੋਚ ਤੁਹਾਡਾ ਦਾਇਰਾ ਸੰਕੁਚਿਤ ਕਰ ਦਿੰਦੀ ਹੈ ਇਸ ’ਚ ਈਰਖਾ ਤੋਂ ਬਚ ਨਿਕਲਣ ਦੀਆਂ ਰਾਹਾਂ ਘੱਟ ਹੋ ਜਾਂਦੀਆਂ ਹਨ ਈਰਖਾ ਇੱਕ ਮਨੁੱਖੀ ਨੇਚਰ ਹੈ ਇਸ ਦੁਸ਼ਵਿ੍ਰਤੀ ਨਾਲ ਵੀ ਸਾਨੂੰ ਹੋਰ ਬੁਰਾਈਆਂ ਵਾਂਗ ਸੰਘਰਸ਼ ਕਰਨਾ ਪੈਂਦਾ ਹੈ ਨਹੀਂ ਤਾਂ ਅੰਦਰ ਹੀ ਅੰਦਰ ਦਾ ਲਾਵਾ ਬਣ ਕੇ ਇਹ ਕਦੇ ਵੀ ਤੁਹਾਡੀ ਸਖਸ਼ੀਅਤ ਨੂੰ ਤਹਿਸ-ਨਹਿਸ ਕਰ ਦੇਵੇਗੀ  -ਊਸ਼ਾ ਜੈਨ ‘ਸ਼ੀਰੀ’

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!