Experiences of Satsangis

ਬੇਟਾ, ਨਾਮ ਦਾ ਸਿਮਰਨ ਕਰਨਾ, ਦਿਨ-ਰਾਤ ਨਸ਼ਾ ਨਹੀਂ ਉਤਰੇਗਾ’  -ਸਤਿਸੰਗੀਆਂ ਦੇ ਅਨੁਭਵ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ

ਪ੍ਰੇਮੀ ਸੋਹਣ ਲਾਲ ਪੁੱਤਰ ਸ੍ਰੀ ਬ੍ਰਿਜ ਲਾਲ ਪਿੰਡ ਪੱਖੋ ਕਲਾਂ ਜ਼ਿਲ੍ਹਾ ਬਰਨਾਲਾ (ਪੰਜਾਬ) ਪ੍ਰੇਮੀ ਜੀ ਆਪਣੇ ਮੁਰਸ਼ਿਦ-ਪਿਆਰੇ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀਆਂ ਆਪਣੇ ’ਤੇ ਹੋਈਆਂ ਰਹਿਮਤਾਂ ਦਾ ਵਰਣਨ ਕਰਦੇ ਹੋਏ ਦੱਸਦੇ ਹਨ:-

ਸੰਨ 1972 ਦੀ ਗੱਲ ਹੈ ਮੈਂ ਸ਼ਾਮ ਦੇ ਸਮੇਂ ਆਪਣੇ ਖੇਤ ’ਚ ਗੇੜਾ ਮਾਰ ਕੇ ਘਰ ਵੱਲ ਆ ਰਿਹਾ ਸੀ ਰਸਤੇ ’ਚ ਕੁਝ ਆਦਮੀ ਆਪਸ ’ਚ ਲੜ-ਝਗੜ ਰਹੇ ਸਨ ਮੈਂ ਉਹਨਾਂ ਕੋਲ ਰੁੱਕ ਗਿਆ ਮੈਂ ਉਦੋਂ ਸ਼ਰਾਬ ਪੀ ਰੱਖੀ ਸੀ ਅਤੇ ਮੈਂ ਵੀ ਉਨ੍ਹਾਂ ਦੇ ਆਪਸੀ ਲੜਾਈ ਝਗੜੇ ’ਚ ਸ਼ਾਮਲ ਹੋ ਗਿਆ ਇਸ ਦੌਰਾਨ ਸਾਡੀ ਪੱਤੀ ਅਰਥਾਤ ਗੁਆਂਢ ਦਾ ਇੱਕ ਪ੍ਰੇਮੀ ਭਾਈ ਮੱਘਰ ਸਿੰਘ ਮੇਰੇ ਪਿੱਛੇ ਆ ਕੇ ਖੜ੍ਹਾ ਹੋ ਗਿਆ ਉਸਨੇ ਹਮਦਰਦੀ ਲਈ ਮੇਰੀ ਬਾਂਹ ਫੜ ਲਈ ਕਿ ਮੈਂ ਉਸ ਲੜਾਈ ’ਚ ਸ਼ਾਮਲ ਨਾ ਹੋਵਾਂ, ਪਰ ਮੈਂ ਸ਼ਰਾਬ ਦੇ ਨਸ਼ੇ ’ਚ ਧੁੱਤ ਸੀ

ਮੈਂ ਕਿਹਾ ਜਾਂ ਖੁਦ ਸਤਿਗੁਰੂ ਜੀ ਨੇ ਮੇਰੇ ਤੋਂ ਕਹਾਇਆ ਕਿ ਪ੍ਰੇਮੀਆਂ! ਜਾਂ ਤਾਂ ਅੱਜ ਤੋਂ ਬਾਅਦ ਮੇਰੇੇ ਪਿੱਛੇ ਆ ਕੇ ਕਦੇ ਖੜੇ੍ਹ ਨਾ ਹੋਣਾ ਜਾਂ ਫਿਰ ਤੁਹਾਡੇ ਸਰਸੇ ਵਾਲੇ ਸੰਤਾਂ ਤੋਂ ਮੇਰੀ ਸ਼ਰਾਬ ਛੁਡਵਾ ਦੇ! ਉਹ ਪ੍ਰੇਮੀ ਭਾਈ ਵੀ ਸ਼ਾਇਦ ਇਹੀ ਚਾਹੁੰਦਾ ਸੀ ਉਹ ਸ਼ਨਿੱਚਰਵਾਰ ਦਾ ਦਿਨ ਸੀ ਅਗਲੇ ਦਿਨ ਹੀ ਡੇਰਾ ਸੱਚਾ ਸੌਦਾ ਦਰਬਾਰ ’ਚ ਐਤਵਾਰ ਦਾ ਮਾਹਵਾਰੀ ਸਤਿਸੰਗ ਸੀ ਉਹ ਭਾਈ ਕਹਿਣ ਲੱਗਿਆ ਕਿ ਕੱਲ੍ਹ ਨੂੰ ਹੀ ਸਰਸਾ ਚੱਲਦੇ ਹਾਂ ਮੈਂ ਘਰ ਆ ਕੇ ਖੂਬ ਸ਼ਰਾਬ ਪੀਤੀ ਅਤੇ ਘਰ ਵਾਲਿਆਂ ਨੂੰ ਕਿਹਾ ਕਿ ਅੱਜ ਹੀ ਪੀਣੀ ਹੈ

ਪਹਿਲਾਂ ਤਾਂ ਮੈਂ ਬਹੁਤ ਲੇਟ ਸਵੇਰੇ ਉੱਠਦਾ ਸੀ, ਪਰੰਤੂ ਉਸ ਦਿਨ ਸਵੇਰੇ ਚਾਰ ਵਜੇ ਉੱਠ ਗਿਆ, ਕਿਉਂਕਿ ਕਿਸੇ ਅਨਜਾਣ ਵਿਅਕਤੀ ਨੇ ਮੈਨੂੰ ਬਾਂਹ ਤੋਂ ਫੜ ਕੇ ਉਠਾ ਦਿੱਤਾ ਸੀ  ਮੈਂ ਸਵੇਰੇ ਜਲਦੀ ਉਸ ਪ੍ਰੇਮੀ ਭਾਈ ਮੱਘਰ ਸਿੰਘ ਜੀ ਦੇ ਘਰ ਚਲਾ ਗਿਆ ਅਸੀਂ ਦੋਵੇਂ ਪੱਖੋ ਕਲਾਂ ਤੋਂ ਬੱਸ ਰਾਹੀਂ ਸਰਸਾ ਵੱਲ ਚੱਲ ਪਏ ਰਸਤੇ ਵਿੱਚ ਕਈ ਰੁਕਾਵਟਾਂ ਆਈਆਂ ਪ੍ਰੇਮੀ ਭਾਈ ਕਹਿਣ ਲੱਗਿਆ ਕਿ ਸੋਹਨ ਲਾਲ, ਵਾਪਸ ਚਲੀਏ! ਫਿਰ ਆ ਜਾਵਾਂਗੇ ਪਰ ਮੇਰੇ ਮਨ ’ਚ ਸੀ ਕਿ ਅੱਜ ਹੀ ਸਰਸਾ ਦਰਬਾਰ ’ਚ ਪਹੁੰਚਣਾ ਹੈ ਅਤੇ ਸੰਤਾਂ ਦੇ ਦਰਸ਼ਨ ਕਰਨੇ ਹਨ ਜਿਵੇਂ-ਤਿਵੇਂ ਅਸੀਂ ਡੇਰਾ ਸੱਚਾ ਸੌਦਾ ਸਰਸਾ ਦਰਬਾਰ ’ਚ ਪਹੁੰਚ ਗਏ ਉਸ ਸਮੇਂ ਸਤਿਸੰਗ ਦੀ ਕਾਰਵਾਈ ਚੱਲ ਰਹੀ ਸੀ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸ਼ਾਹੀ ਸਟੇਜ ’ਤੇ ਬਿਰਾਜਮਾਨ ਸਨ ਅਸੀਂ ਪਰਮਪਿਤਾ ਜੀ ਨੂੰ ਸੱਜਦਾ ਕਰਕੇ ਸੰਗਤ ’ਚ ਬੈਠ ਗਏ ਉਸ ਸਮੇਂ ਜੋ ਸ਼ਬਦ ਬੋਲਿਆ ਜਾ ਰਿਹਾ ਸੀ, ਉਸ ਦੀ ਟੇਕ ਹੈ:-

ਪੇ੍ਰਮ ਦਾ ਨਸ਼ਾ ਅਨੋਖਾ, ਜਾਣੇ ਜਿਸ ਚੱਖਿਆ ਪਿਆਰੇ
ਚੜ੍ਹ ਜੇ ਨਾ ਲਹਿੰਦਾ ਮੁੜਕੇ, ਸੰਤ ਪੁਕਾਰਨ ਸਾਰੇ

ਮੈਨੂੰ ਮੇਰੇ ਅੰਦਰ ਤੋਂ ਅਜਿਹਾ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਸੰਤ (ਪੂਜਨੀਕ ਪਰਮਪਿਤਾ ਜੀ) ਮੈਨੂੰ ਹੀ ਕਹਿ ਰਹੇ ਹਨ ਮੇਰੇ ਮਨ ’ਚ ਸੀ ਕਿ ਕਿਹੜਾ ਸਮਾਂ ਹੋਵੇ, ਜਦੋਂ ਮੈਨੂੰ ਨਾਮ ਸ਼ਬਦ ਮਿਲ ਜਾਵੇ ਸਤਿਸੰਗ ਦੀ ਸਮਾਪਤੀ ਤੋਂ ਬਾਅਦ ਮੈਂ ਨਾਮ ਸ਼ਬਦ ਲੈਣ ਵਾਲਿਆਂ ਵਿੱਚ ਜਾ ਕੇ ਬੈਠ ਗਿਆ ਜਦੋਂ ਪੂਜਨੀਕ ਪਰਮਪਿਤਾ ਜੀ ਨਾਮ ਦੇਣ ਲਈ ਆਏ ਤਾਂ ਮੈਂ ਖੜ੍ਹਾ ਹੋ ਗਿਆ ਮੈਂ ਅਰਜ਼ ਕੀਤੀ ਕਿ ਪਿਤਾ ਜੀ, ਮੈਂ ਬਹੁਤ ਸ਼ਰਾਬ ਪੀਂਦਾ ਹਾਂ ਪਰਮ ਪਿਤਾ ਜੀ ਨੇ ਪੁੱਛਿਆ ਕਿ ਕਿੰਨੀ ਪੀ ਜਾਂਦੇ ਹੋ?

ਮੈਂ ਦੱਸਿਆ ਕਿ ਹਰ ਰੋਜ਼ ਪੰਜ ਬੋਤਲਾਂ ਪਰਮ ਪਿਤਾ ਜੀ ਨੇ ਫਰਮਾਇਆ, ‘ਬੇਟਾ, ਨਾਮ ਦਾ ਸਿਮਰਨ ਕਰਨਾ, ਦਿਨ ਰਾਤ ਨਸ਼ਾ ਨਹੀਂ ਉਤਰੇਗਾ’ ਮੈਂ ਨਾਮ-ਸ਼ਬਦ ਲੈ ਲਿਆ ਅਤੇ ਉਸ ਤੋਂ ਬਾਅਦ ਸ਼ਰਾਬ ਵੱਲ ਕਦੇ ਦੇਖਿਆ ਤੱਕ ਨਹੀਂ ਮੇਰੇ ’ਤੇ ਸਤਿਗੁਰੂ ਦੇ ਪਿਆਰ ਦਾ ਅਜਿਹਾ ਨਸ਼ਾ ਚੜਿ੍ਹਆ ਕਿ ਮੈਂ ਪੰਜ-ਪੰਜ ਘੰਟੇ ਬੈਠ ਕੇ ਸਿਮਰਨ ਦਾ ਅਭਿਆਸ ਕਰਦਾ ਰਹਿੰਦਾ ਕੁਝ ਹੀ ਦਿਨਾਂ ’ਚ ਮੇਰੇ ਘਰ-ਪਰਿਵਾਰ ਦੇ ਹਾਲਾਤ ਵੀ ਬਦਲ ਗਏ ਅਤੇ ਸਭ ਕੁਝ ਨਾਰਮਲ ਭਾਵ ਬਿਲਕੁਲ ਠੀਕ ਹੋ ਗਿਆ ਉਸ ਤੋਂ ਬਾਅਦ ਪੂਜਨੀਕ ਸਤਿਗੁਰੂ ਜੀ ਦੀ ਰਹਿਮਤ ਨਾਲ ਮੈਂ ਆਪਣੇ ਆਪ ਨੂੰ ਮਾਨਵਤਾ ਦੀ ਸੇਵਾ ’ਚ ਅਰਪਿੱਤ ਕਰ ਦਿੱਤਾ ਇਕੱਲਾ ਮੈਂ ਹੀ ਨਹੀਂ, ਸਗੋਂ ਮੇਰਾ ਸਾਰਾ ਪਰਿਵਾਰ ਵੀ ਮੇਰੇ ਨਾਲ ਮਾਨਵਤਾ ਦੀ ਸੇਵਾ ’ਚ ਲੱਗ ਗਿਆ

ਉਸ ਸਮੇਂ ਭਰਪੂਰ ਫਸਲ ਹੋਈ:-

ਅਕਤੂਬਰ 1980 ਦੀ ਗੱਲ ਹੈ, ਮੈਂ ਸਰਸਾ ਦਰਬਾਰ ਤੋਂ ਪੂਜਨੀਕ ਪਰਮ ਪਿਤਾ ਜੀ ਨਾਲ ਹੀ ਡੇਰਾ ਸੱਚਾ ਸੌਦਾ ਬਰਨਾਵਾ (ਯੂਪੀ) ਚਲਾ ਗਿਆ ਉੱਥੇ ਉਨ੍ਹੀਂ ਦਿਨੀਂ ਸਾਧ-ਸੰਗਤ ਦੀ ਸੁਵਿਧਾ ਅਤੇ ਆਰਾਮ ਲਈ ਦਰਬਾਰ ’ਚ ਕਈ ਕਮਰਿਆਂ ਦੀ ਉਸਾਰੀ ਦਾ ਜ਼ੋਰ-ਸ਼ੋਰ ਨਾਲ ਸੇਵਾ ਦਾ ਕੰਮ ਚੱਲ ਰਿਹਾ ਸੀ ਮੇਰੇ ਘਰ ’ਚ ਫਸਲ ਸੰਭਾਲਣ ਵਾਲਾ ਕੋਈ ਨਹੀਂ ਸੀ, ਕਿਉਂਕਿ ਬੱਚੇ ਉਦੋਂ ਛੋਟੇ ਸਨ ਨਰਮੇ ਦੀ ਫਸਲ ਵੀ ਪੂਰੀ ਤਰ੍ਹਾਂ ਨਾਲ ਖਿੜ੍ਹ ਚੁੱਕੀ ਸੀ ਅਤੇ ਚੁਗਾਈ ਦਾ ਸਮਾਂ ਨਿਕਲ ਰਿਹਾ ਸੀ ਪੂਜਨੀਕ ਪਰਮ ਪਿਤਾ ਜੀ ਨੇ ਇਸ ਦਰਮਿਆਨ ਅਚਾਨਕ ਹੀ ਸਰਸਾ ਦਰਬਾਰ ਵਾਪਸ ਆਉਣ ਦਾ ਪ੍ਰੋਗਰਾਮ ਬਣਾ ਲਿਆ ਸੀ ਘਟ-ਘਟ ਦੀ ਜਾਣਨਹਾਰ ਸਤਿਗੁਰੂ ਦਾਤਾਰ ਜੀ ਨੇ ਮੈਨੂੰ ਅਤੇ ਮੇਰੇ ਪਿੰਡ ਦੇ ਸੇਵਾਦਾਰ ਤੁਲਸਾ ਸਿੰਘ ਨੂੰ ਆਪਣੇ ਕੋਲ ਬੁਲਾਇਆ ਪੂਜਨੀਕ ਪਿਤਾ ਜੀ ਨੇ ਤੁਲਸਾ ਸਿੰਘ ਨੂੰ ਵਚਨ ਫਰਮਾਇਆ ਕਿ ਭਾਈ! ਤੂੰ ਆਪਣੇ ਪਿੰਡ ਪੱਖੋ ਕਲਾਂ ਚਲਾ ਜਾ, ਇੱਥੇ ਸੇਵਾ ਚੱਲ ਰਹੀ ਹੈ

Also Read:  ਪੈਰਾਂ ਦੀ ਪੀੜ

ਅਤੇ ਸੋਹਣ ਲਾਲ ਇੱਥੇ ਹੀ ਰਹੇਗਾ ਤੂੰ ਆਪਣੇ ਘਰ ਦਾ ਕੰਮ ਸੰਭਾਲ ਲੈਣਾ ਅਤੇ ਨਾਲ ਹੀ ਸੋਹਣ ਲਾਲ ਦੇ ਖੇਤਾਂ ’ਚ ਨਰਮੇ ਦੀ ਚੁਗਾਈ ਵੀ ਕਰਵਾ ਦੇਣਾ, ਕਿਉਂਕਿ ਇਨ੍ਹਾਂ ਦੇ ਬੱਚੇ ਛੋਟੇ ਹਨ ਤੁਲਸਾ ਸਿੰਘ ਹੁਕਮ ਅਨੁਸਾਰ ਪੱਖੋ ਕਲਾਂ ਪਹੁੰਚ ਗਿਆ ਅਗਲੇ ਹੀ ਦਿਨ ਮਜ਼ਦੂਰ ਲਿਜਾ ਕੇ ਉਸਨੇ ਮੇਰੇ ਖੇਤ ’ਚ ਨਰਮੇ ਦੀ ਚੁਗਾਈ ਕਰਵਾਈ ਅਤੇ ਨਰਮਾ ਸਾਡੇ ਘਰ ਪਹੁੰਚਾ ਦਿੱਤਾ ਅਤੇ ਨਾਲ ਹੀ ਪਰਮਪਿਤਾ ਜੀ ਵੱਲੋਂ   ਭੇਜਿਆ ਗਿਆ ਪ੍ਰਸ਼ਾਦ ਵੀ ਸਾਡੇ ਘਰ ’ਚ ਦੇ  ਦਿੱਤਾ ਉੱਥੇ ਦਰਬਾਰ ’ਚ ਕਰੀਬ ਡੇਢ-ਦੋ ਮਹੀਨੇ ਤੱਕ ਸੇਵਾ ਚਲਦੀ ਰਹੀ ਅਤੇ ਆਪਣੇ ਮੁਰਸ਼ਿਦ-ਪਿਆਰੇ ਦੇ ਹੁਕਮ ਅਨੁਸਾਰ ਮੈਂ ਉੱਥੇ ਬਰਨਾਵਾ ਦਰਬਾਰ ’ਚ ਹੀ ਰਿਹਾ

ਪੂਜਨੀਕ ਪਰਮ ਪਿਤਾ ਜੀ ਦੇ ਅਦੇਸ਼ ਅਨੁਸਾਰ ਮੈਂ ਡੇਢ-ਦੋ ਮਹੀਨੇ ਬਾਅਦ ਆਪਣੇ ਪਿੰਡ ਪਹੁੰਚਿਆਂ ਤਾਂ ਮੇਰੇ ਬੱਚਿਆਂ ਨੇ ਇਹ ਗੱਲ ਮੈਨੂੰ ਦੱਸੀ ਕਿ ਮੇਰੇ ਘਰ ਤੋਂ ਜਾਣ ਤੋਂ ਬਾਅਦ ਇੱਕ ਦਿਨ ਨਰਮਾ ਪੂਰੀ ਤਰ੍ਹਾਂ ਨਾਲ ਖਿੜਿਆ ਹੋਇਆ ਸੀ ਤਾਂ ਅਸਮਾਨ ’ਚ ਕਾਲੇ ਬੱਦਲ ਛਾ ਗਏ ਸਨ ਇੰਜ ਲੱਗਦਾ ਸੀ ਕਿ ਹਨੇਰੀ-ਤੂਫਾਨ ਨਾਲ ਤੇਜ਼ ਮੀਂਹ ਵੀ ਆਵੇਗਾ ਅਤੇ ਖਿੜਿ੍ਹਆ ਹੋਇਆ ਸਾਰਾ ਨਰਮਾ ਝੜ ਕੇ ਪੂਰੀ ਫਸਲ ਖਰਾਬ ਹੋ ਜਾਵੇਗੀ ਅਤੇ ਸਾਡੇ ਦੇਖਦੇ ਹੀ ਦੇਖਦੇ ਦੱਖਣੀ ਦਿਸ਼ਾ ਤੋਂ ਬਾਰਿਸ਼ ਸ਼ੁਰੂ ਹੋ ਵੀ ਗਈ ਸੀ

ਉਸ ਸਮੇਂ ਸਾਨੂੰ ਦਸ ਏਕੜ ’ਚ ਨਰਮੇ ਦੀ ਫਸਲ ਪੂਰੀ ਤਰ੍ਹਾਂ ਖਿੜ੍ਹੀ ਹੋਈ ਸੀ ਮੀਹ ਦਾ ਦੌਰ ਸਾਡੇ ਖੇਤ ਤੋਂ ਕਰੀਬ 15 ਏਕੜ ਹੀ ਦੂਰ ਸੀ ਮੀਹ ਨਜ਼ਦੀਕ ਪਹੁੰਚਦੇ-ਪਹੁੰਚਦੇ ਸਾਡੇ ਗੁਆਂਢੀਆਂ ਦੇ ਖੇਤ ਤੱਕ ਆ ਪਹੁੰਚਿਆ ਪਰ ਸਾਡੇ ਖੇਤ ਦੀ ਵੱਟ (ਡੌਲ) ਤੱਕ ਆ ਕੇ ਇੱਕਦਮ ਤੋਂ ਰੁਕ ਗਿਆ ਸਾਡੇ ਖੇਤ ’ਚ ਮੀਂਹ ਦਾ ਇੱਕ ਬੂੰਦ ਵੀ ਪਾਣੀ ਨਹੀਂ ਵਰਸਿਆ ਹਵਾ ਵੀ ਬੰਦ ਹੋ ਗਈ ਸਾਡੇ ਉਹ ਗੁਆਂਢੀ ਜੋ ਪਹਿਲਾਂ ਇਹ ਕਹਿ ਰਹੇ ਸਨ ਕਿ ਤੁਹਾਡਾ ਬਾਪ ਤਾਂ ਸਰਸੇ ’ਚ ਹੀ ਫਿਰਦਾ ਹੈ, ਤੁਹਾਡੇ ਨਰਮੇ ਦਾ ਕੀ ਬਣੇਗਾ!

ਸਤਿਗੁਰੂ-ਦਾਤਾ ਦਾ ਅਜਿਹਾ ਅਨੋਖਾ ਕਰਿਸ਼ਮਾ ਦੇਖ ਕੇ ਉਹੀ ਗੁਆਂਢੀ ਕਹਿਣ ਲੱਗੇ ਕਿ ਤੁਹਾਡੇ ਸਰਸੇ ਵਾਲੇ ਬਾਬੇ ਨੇ ਤਾਂ ਤੁਹਾਡੇ ਨਰਮੇ ’ਤੇ ਛਾਇਆਵਾਨ ਲਾ ਦਿੱਤਾ ਹੈ ਤੁਹਾਡੇ ਖੇਤ ’ਚ ਤਾਂ ਇੱਕ ਬੂੂੰਦ ਵੀ ਨਹੀਂ ਡਿੱਗੀ ਅਤੇ ਸਾਡਾ ਤਾਂ ਸਾਰਾ ਨਰਮਾ ਭਿੱਜ ਗਿਆ ਹੈ ਉਸ ਸਾਲ ਸਾਡੇ ਖੇਤ ’ਚ ਨਰਮੇ ਦੀ ਐਨੀ ਜ਼ਿਆਦਾ ਫਸਲ ਹੋਈ ਕਿ ਸਾਰੇ ਰਿਕਾਰਡ ਟੁੱਟ ਗਏ ਜਦਕਿ ਜ਼ਿਆਦਾਤਰ ਘਰਾਂ ਦਾ ਨਰਮਾ ਤੇਜ਼ ਮੀਂਹ ਕਾਰਨ ਖਰਾਬ ਹੋ ਗਿਆ ਸੀ ਅਤੇ ਬਹੁਤ ਹੀ ਘੱਟ ਫਸਲ ਉਨ੍ਹਾਂ ਦੇ ਘਰਾਂ ’ਚ ਆਈ ਸੀ ਸਤਿਗੁਰੂ ਜੀ ਨੇ ਸਾਨੂੰ ਨਗਦੋ-ਨਗਦ ਸੇਵਾ ਦਾ ਮੇਵਾ ਬਖ਼ਸ਼ ਦਿੱਤਾ

ਬੇਟੇ ਦਾ ਨੁਕਸਾਨ ਹੋਣਾ ਸੀ, ਉਹ ਕਰਮ ਬਲਦ ’ਤੇ ਕੱਟਿਆ:-

ਸੰਨ 1985 ਦੀ ਗੱਲ ਹੈ ਮੈਂ ਡੇਰਾ ਸੱਚਾ ਸੌਦਾ ਸਰਸਾ ’ਚ ਸੇਵਾ ’ਤੇ ਆਇਆ ਹੋਇਆ ਸੀ ਉਦੋਂ ਮੇਰੀ ਦਰਬਾਰ ਦੀ ਸੇਵਾ ਸੰਮਤੀ ’ਚ ਡਿਊਟੀ ਸੀ ਇਸ ਦੌਰਾਨ ਕਦੇ-ਕਦੇ ਪਵਿੱਤਰ ਹਜ਼ੂਰੀ ’ਚ ਸਟੇਜ ਦੇ ਕੋਲ ਪ੍ਰੇਮੀ ਸੇਵਕ ਦੀ ਡਿਊਟੀ ਵੀ ਨਿਭਾਇਆ ਕਰਦਾ ਸੀ ਉਨ੍ਹਾਂ ਦਿਨਾਂ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ‘ਜੀਵਂੋ ਉਧਾਰ ਯਾਤਰਾ’ ’ਤੇ ਪੰਜਾਬ ਦੇ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਹੀ ਜਾਣਾ ਸੀ ਮੈਂ ਵੀ ਸੇਵਾ ਸੰਮਤੀ ਦੀ ਆਪਣੀ ਸੇਵਾ ਦੇ ਅਨੁਸਾਰ ਦੀ ਡਿਊਟੀ ਪਰਮਪਿਤਾ ਜੀ ਨਾਲ ਜਾਣਾ ਸੀ ਪਰ ਘਟ-ਘਟ ਦੀ ਜਾਨਣਹਾਰ ਦਿਆਲੂ ਦਾਤਾਰ ਸਤਿਗੁਰੂ ਜੀ ਨੇ ਮੈਨੂੰ ਆਦੇਸ਼ ਦਿੱਤਾ ਕਿ ‘ਸੋਹਣ ਲਾਲ! ਤੂੰ ਆਪਣੇ ਪਿੰਡ ਜਾ ਕੇ ਉੱਥੋਂ ਹੀ ਮਲੋਟ ਦਰਬਾਰ ’ਚ ਆ ਜਾਣਾ’ ਪੂਜਨੀਕ ਪਰਮ ਪਿਤਾ ਜੀ ਦੇ ਹੁਕਮ ਅਨੁਸਾਰ ਮੈਂ ਆਪਣੇ ਪਿੰਡ ਪੱਖੋ ਕਲਾਂ ਚਲਿਆ ਗਿਆ ਘਰ ਪਹੁੰਚਣ ’ਤੇ ਪਤਾ ਲੱਗਿਆਂ ਕਿ ਅਚਾਨਕ ਇੱਕ ਬਲਦ ਦੀ ਮੌਤ ਹੋ ਗਈ ਹੈ

Also Read:  3710 ਯੂਨਿਟ ਖੂਨਦਾਨ ਕਰਕੇ ਪੂਜਨੀਕ ਬਾਪੂ ਜੀ ਨੂੰ ਦਿੱਤੀ ਸ਼ਰਧਾਂਜਲੀ-ਪਰਮਾਰਥੀ ਦਿਵਸ 5 ਅਕਤੂਬਰ

ਸੰਨ 1979 ’ਚ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਦੋ ਬਲਦ ਦਾਤ ਦੇ ਰੂਪ ਵਿੱਚ ਦਿੱਤੇ ਸਨ ਅਤੇ ਇਹ ਵੀ ਵਚਨ ਫਰਮਾਇਆ ਸੀ ਕਿ ਘਰ ’ਚ  ਹੱਲ-ਗੱਡੇ ਦੇ ਕੰਮ ’ਚ ਲੈਣਾ ਉਨ੍ਹਾਂ ਦਿਨਾਂ ’ਚ ਕਣਕ ਦੀ ਫਸਲ ਪੱਕੀ ਹੋਈ ਸੀ ਅਤੇ ਖੇਤਾਂ ’ਚ ਕਣਕ ਕੱਢਣ ਦਾ ਕੰਮ ਜ਼ੋਰਾਂ ’ਤੇ ਸੀ ਮੇਰੇ ਲੜਕੇ ਮੇਘਰਾਜ ਨੇ ਦੱਸਿਆ ਕਿ ਉਹ ਜਦੋਂ ਕਣਕ ਕੱਢਣ ਵਾਲਾ ਥਰੈਸ਼ਰ ਚਲਾ ਰਹੇ ਸਨ ਤਾਂ ਭਰਾ ਭੋਲਾ ਸਿੰਘ ਜੋ ਮਸ਼ੀਨ ’ਚ ਆਪਣੇ ਹੱਥਾਂ ਨਾਲ ਕਣਕ ਦਾ ਰੁੱਗ ਲਾ ਰਿਹਾ ਸੀ, ਤਾਂ ਉਸਨੂੰ ਅਜਿਹਾ ਮਹਿਸੂਸ ਹੋਇਆ, ਜਿਵੇਂ ਮਸ਼ੀਨ ਉਸਦੇ ਹੱਥ ਨੂੰ ਖਿੱਚ ਰਹੀ ਹੈ ਮੇਘਰਾਜ ਨੇ ਭੋਲਾ ਸਿੰਘ ਨੂੰ ਕਿਹਾ ਕਿ ਤੈਨੂੰ ਉਂਜ ਹੀ ਭੁਲੇਖਾ ਲੱਗ ਰਿਹਾ ਹੈ, ਤੂੰ ਹੇਠਾਂ ਉੱਤਰ, ਮੈਂ ਲਾਉਂਦਾ ਹਾਂ ਅਤੇ ਇਹ ਕਹਿ ਕੇ ਉਹ ਕੰਮ ’ਚ ਲੱਗ ਗਿਆ ਮੇਘਰਾਜ ਨੇ ਦੱਸਿਆ ਕਿ ਪੰਜ ਮਿੰਟਾਂ ਬਾਅਦ ਮੈਨੂੰ ਵੀ ਅਜਿਹਾ ਹੀ ਮਹਿਸੂਸ ਹੋਇਆ ਕਿ ਮਸ਼ੀਨ ਹੱਥ ਨੂੰ ਅੰਦਰ ਖਿੱਚ ਰਹੀ ਹੈ ਉਸਨੇ ਆਪਣੇ ਭਰਾ ਨੂੰ ਆਵਾਜ਼ ਦੇ ਕੇ ਮਸ਼ੀਨ ਬੰਦ ਕਰਵਾ ਦਿੱਤੀ

ਉਸਦਾ ਛੋਟਾ ਭਰਾ ਭੁਪਿੰਦਰ ਵੀ ਉੱਥੇ ਸੀ ਉਹ ਕਹਿਣ ਲੱਗਿਆ ਕਿ ਕੰਮ ਸਹੀ ਕਰੋ, ਇਸ ਤਰ੍ਹਾਂ ਤਾਂ ਕੰਮ ਪੂਰਾ ਨਹੀਂ ਹੋਵੇਗਾ ਉੱਪਰ ਤੋਂ ਮੌਸਮ ਵੀ ਖਰਾਬ ਹੈ, ਜੇਕਰ ਕਣਕ ਇਸ ਤਰ੍ਹਾਂ ਭਿੱਜ ਗਈ ਤਾਂ ਕੁਝ ਨਹੀਂ ਹੋ ਸਕੇਗਾ ਐਨੇ ਨੂੰ ਮਾਤਾ ਜੀ ਉਨ੍ਹਾਂ ਲਈ ਚਾਹ ਲੈ ਕੇ ਆ ਗਈ ਕਿਉਂਕਿ ਉੱਥੇ ਉਦੋਂ ਸਾਡਾ ਘਰ ਉੱਥੇ ਖੇਤ ’ਚ ਹੀ ਸੀ ਤਾਂ ਸਾਰੇ ਚਾਹ ਪੀਣ ਲੱਗੇ ਇਸੇ ਦੌਰਾਨ ਹੀ ਉਨ੍ਹਾਂ ਦੇ ਫਿਰ ਦੇਖਦੇ-ਦੇਖਦੇ ਹੀ ਸਾਡਾ ਇੱਕ ਬਲਦ ਖੜ੍ਹਾ-ਖੜ੍ਹਾ ਅਚਾਨਕ ਜ਼ਮੀਨ ’ਤੇ ਡਿੱਗ ਗਿਆ ਅਸੀਂ ਸਾਰੇ ਭੱਜ ਕੇ ਗਏ ਅਤੇ ਦੇਖਿਆ ਤਾਂ ਦੋ ਮਿੰਟਾਂ ’ਚ ਹੀ ਉਹ ਸਰੀਰ ਤਿਆਗ ਗਿਆ ਇਹ ਦੇਖ ਕੇ ਅਸੀਂ ਸਾਰੇ ਰੋਣ ਲੱਗ ਗਏ

 ਫਿਰ ਪੂਜਨੀਕ ਪਰਮ ਪਿਤਾ ਜੀ ਨੇ ਸਾਨੂੰ ਬੱਚਿਆਂ ਨੂੰ  ਅੰਦਰ ਤੋਂ ਹੌਂਸਲਾ ਦੇ ਕੇ ਸਾਡੀ ਸੰਭਾਲ ਕੀਤੀ ਮੈਂ ਜਦੋਂ ਆਪਣੇ ਲੜਕਿਆਂ ਤੋਂ ਇਹ ਸੁਣਿਆਂ ਤਾਂ ਉਨ੍ਹਾਂ ਨੂੰ ਕਿਹਾ ਕਿ ਕੋਈ ਫਿਕਰ ਨਾ ਕਰੋ! ਸਤਿਗੁਰੂ ਜੀ ਨੇ ਦਾਤ ਦਿੱਤੀ ਸੀ, ਸ਼ਾਇਦ ਉਸਨੂੰ ਅਜਿਹਾ ਹੀ ਮਨਜ਼ੂਰ ਹੈ! ਇਸ ਤਰ੍ਹਾਂ ਮੈਂ ਪਰਿਵਾਰ ਨੂੰ ਦਿਲਾਸਾ ਦੇ ਕੇ ਮਲੋਟ ਦਰਬਾਰ ਪਹੁੰਚ ਗਿਆ ਪੂਜਨੀਕ ਪਰਮ ਪਿਤਾ ਜੀ ਨੂੰ ਤਾਂ ਸਭ ਪਤਾ ਹੀ ਸੀ ਫਿਰ ਵੀ ਉਹਨਾਂ ਨੇ ਬਹਾਨੇ ਨਾਲ ਮੇਰੇ ਤੋਂ ਪੁੱਛ ਹੀ ਲਿਆ ਕਿ ਕਿ ‘ਬੇਟਾ ਸੋਹਣ ਲਾਲ! ਸਭ ਠੀਕ ਹੈ’! ਮੈਂ ਅਰਜ਼ ਕੀਤੀ ਕਿ ਪਿਤਾ ਜੀ, ਆਪ ਜੀ ਦੀ ਦਇਆ-ਮਿਹਰ ਹੈ

ਜੀ ਫਿਰ ਮੇਰੇ ਤੋਂ ਰਿਹਾ ਨਹੀਂ ਗਿਆ ਮੈਂ ਸਾਰੀ ਘਟਨਾ ਪਰਮਪਿਤਾ ਜੀ ਨੂੰ ਕਹਿ ਸੁਣਾਈ ਤਾਂ ਪੂਜਨੀਕ ਪਰਮ ਪਿਤਾ ਜੀ ਕਹਿਣ ਲੱਗੇ ਕਿ ਬੇਟਾ! ਤੇਰੇ ਲੜਕਿਆਂ ’ਚੋਂ ਇੱਕ ਲੜਕੇ ਦਾ ਮਸ਼ੀਨ ਨਾਲ ਨੁਕਸਾਨ ਹੋਣਾ ਸੀ, ਜੋ ਬੇਪਰਵਾਹ ਜੀ ਨੇ ਬਲਦ ’ਤੇ ਕੱਟ ਦਿੱਤਾ ਬੇਟਾ ਫਿਕਰ ਨਹੀਂ ਕਰਨਾ! ਸਤਿਗੁਰੂ ਜੀ ਆਪਣੀਆਂ ਰੂਹਾਂ, ਆਪਣੇ ਜੀਵਾਂ ਦੀ ਹਰ ਪਲ ਫਿਕਰ ਕਰਦੇ ਹਨ ਉਨ੍ਹਾਂ ਦੀ ਹਰ ਪਲ ਸੰਭਾਲ ਵੀ ਕਰਦੇ ਹਨ ਉਹ ਆਪਣੇ ਸ਼ਿਸ਼ਾਂ ਦੀ ਸੂਲੀ ਨੂੰ ਸੂਲ ਬਣਾ ਕੇ ਕੱਟ ਦਿੰਦੇ ਹਨ ਪ੍ਰੇਮੀ ਜੀ ਲਿਖਦੇ ਹਨ ਕਿ ਸਾਡਾ ਪੂਰਾ ਪਰਿਵਾਰ ਸਤਿਗੁਰੂ ਦਾਤਾ ਜੀ ਦਾ ਰਿਣ ਕਦੇ ਚੁਕਾ ਨਹੀਂ ਸਕਦਾ ਜ਼ਿਕਰਯੋਗ ਹੈ ਕਿ ਪ੍ਰੇਮੀ ਸੋਹਣ ਲਾਲ ਇੰਸਾਂ ਸਤਿਗੁਰੂ ਨਾਲ ਓੜ ਨਿਭਾ ਗਏ ਹਨ ਜੀ