ਇਨਸਾਨ ਦਾ ਦਿਮਾਗ 55 ਸਾਲ ਦੀ ਉਮਰ ’ਚ ਚੱਲਦਾ ਹੈ ਸਭ ਤੋਂ ਤੇਜ਼
ਯੂਨੀਵਰਸਿਟੀ ਆਫ ਵੈਸਟਰਨ ਆਸਟਰੇਲੀਆ ਦੀ ਨਵੀਂ ਸਟੱਡੀ ’ਚ ਦਾਅਵਾ
ਕਹਿੰਦੇ ਹਨ ਕਿ ਇਨਸਾਨ ’ਚ ਜਵਾਨੀ ਦੌਰਾਨ ਜ਼ਿਆਦਾ ਜੋਸ਼ ਅਤੇ ਸੋਚਣ-ਸਮਝਣ ਦੀ ਸ਼ਕਤੀ ਹੁੰਦੀ ਹੈ ਪਰ ਇਨਸਾਨ ਦੀ ਅਧਖੜ ਉਮਰ ਜੀਵਨ ਦਾ ਅਹਿਮ ਪੜਾਅ ਹੁੰਦਾ ਹੈ ਇੱਕ ਰਿਸਰਚ ’ਚ ਸਾਹਮਣੇ ਆਇਆ ਹੈ ਕਿ ਇਨਸਾਨ ਦਾ ਦਿਮਾਗ ਅਸਲ ’ਚ 55 ਤੋਂ 60 ਸਾਲ ਦੀ ਉਮਰ ’ਚ ਆਪਣੀ ਬਿਹਤਰੀਨ ਪਰਫਾਰਮੈਂਸ ’ਤੇ ਪਹੁੰਚਦਾ ਹੈ ਜਿਵੇਂ ਉਮਰ ਵਧਦੀ ਹੈ ਬਰੇਨ ਬਿਹਤਰ ਪਰਫਾਰਮ ਕਰਦਾ ਹੈ
ਦਰਅਸਲ, ਯੂਨੀਵਰਸਿਟੀ ਆਫ ਵੈਸਟਰਨ ਅਸਟਰੇਲੀਆ ਦੀ ਨਵੀਂ ਸਟੱਡੀ ਮੁਤਾਬਿਕ, ਜਵਾਨੀ ’ਚ ਸਾਡੀ ਸਿੱਖਣ ਅਤੇ ਪ੍ਰਤੀਕਿਰਿਆ ਦੇਣ ਦੀ ਗਤੀ ਤੇਜ਼ ਹੁੰਦੀ ਹੈ, ਪਰ 40 ਤੋਂ ਬਾਅਦ ਫੈਸਲੇ ਅਤੇ ਵਿਸ਼ਲੇਸ਼ਣ ਦੀ ਸਟੀਕਤਾ ਵਧਦੀ ਹੈ 55 ਤੋਂ 60 ਸਾਲ ਦੀ ਉਮਰ ’ਚ ਇਨਸਾਨ ਦੀ ਮਾਨਸਿਕ ਸਮਰੱਥਾ ਆਪਣੇ ਸਿਖ਼ਰ ’ਤੇ ਹੁੰਦੀ ਹੈ ਇਹ ਉਹੀ ਦੌਰ ਹੈ ਜਦੋਂ ਤਾਰਕਿਕਤਾ, ਅਨੁਭਵ ਅਤੇ ਦਿਮਾਗ ਤਿੰਨੋਂ ਆਪਸੀ ਸੰਤੁਲਨ ਬਣਾਉਂਦੇ ਹਨ

Table of Contents
ਸੌਂਦੇ ਅਤੇ ਉੱਠਦੇ ਸਮੇਂ ਮੋਬਾਇਲ ਤੋਂ ਰੱਖੋ ਦੂਰੀ
ਅਕਸਰ ਲੋਕਾਂ ਦਾ ਦਿਨ ਮੋਬਾਇਲ ਤੋਂ ਸ਼ੁਰੂ ਹੋ ਕੇ ਰਾਤ ਉਸੇ ’ਤੇ ਖ਼ਤਮ ਹੋ ਜਾਂਦੀ ਹੈ ਅੱਜ-ਕੱਲ੍ਹ ਤਾਂ ਮੋਬਾਇਲ ਹਰ ਚੀਜ਼ ਨਾਲੋਂ ਮਹੱਤਵਪੂਰਨ ਹੋ ਗਿਆ ਹੈ, ਤਾਂ ਹੀ ਤਾਂ ਹਰ ਸਮੇਂ ਹੱਥ ’ਚ ਫੋਨ ਰਹਿੰਦਾ ਹੈ ਤੇ ਇਨਸਾਨ ਉਸੇ ’ਚ ਗੁਆਚਿਆ ਰਹਿੰਦਾ ਹੈ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਫੋਨ ਨੂੰ ਹੀ ਤਲਾਸ਼ਿਆ ਜਾਂਦਾ ਹੈ ਅਤੇ ਰਾਤ ਨੂੰ ਸੌਣ ਦੇ ਸਮੇਂ ਵੀ ਹੱਥ ’ਚ ਫੋਨ ਦੀ ਸਕਰੀਨ ’ਤੇ ਉਂਗਲੀਆਂ ਚੱਲ ਰਹੀਆਂ ਹੁੰਦੀਆਂ ਹਨ ਪਰ ਮੋਬਾਇਲ ਦਾ ਐਨਾ ਇਸਤੇਮਾਲ ਸਿਹਤ ਲਈ ਬਹੁਤ ਹੀ ਨੁਕਸਾਨਦੇਹ ਸਾਬਤ ਹੋ ਸਕਦਾ ਹੈ ਇੱਕ ਰਿਸਰਚ ਦੱਸਦੀ ਹੈ ਕਿ ਸੌਣ ਤੋਂ ਪਹਿਲਾਂ ਅਤੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਫੋਨ ਨਹੀਂ ਚੁੱਕਣਾ ਚਾਹੀਦਾ, ਸਗੋਂ ਧਿਆਨ, ਸਿਮਰਨ ਕਰਨਾ ਚਾਹੀਦਾ ਹੈ
ਸਵੇਰੇ-ਸ਼ਾਮ ਧਿਆਨ ਦੇ ਇਹ ਫਾਇਦੇ
ਜੇਕਰ ਤੁਸੀਂ ਸਵੇਰੇ ਉੱਠਦੇ ਹੀ ਸਿਮਰਨ ਰਾਹੀਂ ਦਿਨ ਦੀ ਸ਼ੁਰੂਆਤ ਕਰਦੇ ਹੋ ਤਾਂ ਤੁਹਾਡਾ ਦਿਮਾਗ ਤਰੋ-ਤਾਜ਼ਾ ਮਹਿਸੂਸ ਕਰਦਾ ਹੈ ਰਿਸਰਚ ਦੱਸਦੀ ਹੈ ਕਿ ਜਾਗਣ ਤੋਂ ਬਾਅਦ 15 ਮਿੰਟ ਫੋਨ ਦੀ ਥਾਂ ਮੈਡੀਟੇਸ਼ਨ ਕਰਨ ਵਾਲੇ ਲੋਕਾਂ ’ਚ ਤਣਾਅ ਦੇ ਹਾਰਮੋਨ ਦਾ ਪੱਧਰ ਦਿਨ ਭਰ ਘੱਟ ਰਹਿੰਦਾ ਹੈ ਦੂਜੇ ਪਾਸੇ ਦਿਨ ਦੀ ਸ਼ੁਰੂਅਤ ਸਕ੍ਰੀਨ ਨਾਲ ਕਰਨ ਵਾਲੇ ਲੋਕ ਔਸਤਨ 30 ਪ੍ਰਤੀਸ਼ਤ ਜ਼ਿਆਦਾ ਤਣਾਅਗ੍ਰਸਤ ਰਹਿੰਦੇ ਹਨ ਰਾਤ ਨੂੰ ਸੌਣ ਤੋਂ ਪਹਿਲਾਂ ਮੈਡੀਟੇਸ਼ਨ ਕਰਨ ਨਾਲ ਬਲੱਡ ਪ੍ਰੈਸ਼ਰ ਅਤੇ ਰੈਸਟਿੰਗ ਹਾਰਟ ਰੇਟ ਦੋਵਾਂ ’ਚ ਗਿਰਾਵਟ ਦਰਜ ਹੁੰਦੀ ਹੈ ਇਸ ਤੋਂ ਇਲਾਵਾ ਮੈਡੀਟੇਸ਼ਨ ਬਰੇਨ ਵੇਵਸ ਨੂੰ ਅਲਫਾ ਸਟੇਟ ’ਚ ਲਿਆਉਂਦਾ ਹੈ, ਜੋ ਡਰੀਮਿੰਗ ਅਤੇ ਸੈੱਲ ਰਿਪੇਅਰ ਲਈ ਬੇਹੱਦ ਜ਼ਰੂਰੀ ਹੈ
ਹਰ ਇਨਸਾਨ ਨੂੰ ਸਤਿਗੁਰੂ-ਪਰਮਾਤਮਾ ਦਾ ਧਿਆਨ ਕਰਨਾ ਚਾਹੀਦਾ ਹੈ, ਸਿਮਰਨ ਕਰਨਾ ਚਾਹੀਦਾ ਹੈ ਤੁਸੀਂ ਉਮਰ ਦੇ ਕਿਸੇ ਵੀ ਪੜਾਅ ’ਤੇ ਹੋ, ਸਿਮਰਨ ਕਰਨ ਨਾਲ ਆਤਮਬਲ ਮਿਲਦਾ ਹੈ ਅਤੇ ਆਤਮਬਲ ਨਾਲ ਹਰ ਚੰਗੇ-ਨੇਕ ਕੰਮਾਂ ’ਚ ਸਫ਼ਲਤਾ ਜ਼ਰੂਰ ਮਿਲਦੀ ਹੈ ਬੱਚੇ ਸਿਮਰਨ ਕਰਕੇ ਪੜ੍ਹਾਈ ਕਰਨ ਤਾਂ ਪੜ੍ਹਾਈ ’ਚ ਮਨ ਲੱਗਦਾ ਹੈ ਅਤੇ ਪੇਪਰਾਂ ’ਚ ਚੰਗੇ ਨੰਬਰ ਆਉਂਦੇ ਹਨ ਕੋਈ ਬਿਜ਼ਨਸ, ਵਪਾਰ, ਨੌਕਰੀ-ਪੇਸ਼ਾ ਹੈ, ਤਾਂ ਸਿਮਰਨ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਕਰੋ, ਤਾਂ ਸਫ਼ਲਤਾ ਮਿਲਦੀ ਹੈ ਅਤੇ ਬਜ਼ੁਰਗ ਤਾਂ ਆਪਣਾ ਕੰਮ-ਧੰਦਾ ਆਪਣੇ ਬੱਚਿਆਂ ਨੂੰ ਸੌਂਪ ਕੇ ਲਗਾਤਾਰ ਸਿਮਰਨ, ਸੇਵਾ ਦੇ ਰਸਤੇ ’ਤੇ ਚੱਲਣ, ਤਾਂ ਖੁਦ ਨੂੰ ਵੀ ਫਾਇਦਾ ਹੁੰਦਾ ਹੈ ਅਤੇ ਪਿੱਛੇ ਘਰ-ਪਰਿਵਾਰ ’ਚ ਵੀ ਖੁਸ਼ੀਆਂ ਬਣੀਆਂ ਰਹਿੰਦੀਆਂ ਹਨ –ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

































































