ਸਰੀਰ ਨੂੰ ਲਚਕੀਲਾ ਬਣਾਉਣ ’ਚ ਸਹਾਇਕ ਊਸ਼ਟਰ ਆਸਣ
ਊਸ਼ਟਰ ਆਸਣ ਊਠ ਵਾਂਗ ਇੱਕ ਮੁਦਰਾ ’ਚ ਸਰੀਰ ਦਾ ਇੱਕ ਪੋਜ਼ ਬਣ ਜਾਂਦਾ ਹੈ, ਜਿਸ ਨੂੰ ਇੰਗਲਿਸ਼ ’ਚ ‘ਕੈਮਲ ਪੋਜ਼’ ਵੀ ਕਹਿੰਦੇ ਹਨ ਯੋਗ ’ਚ ਸਰਵਾਂਗ ਆਸਣ ਤੋਂ ਬਾਅਦ ਜੇਕਰ ਕਿਸੇ ਪੋਜ਼ ਨਾਲ ਜ਼ਿਆਦਾ ਲਾਭ ਹੁੰਦਾ ਹੈ ਤਾਂ ਉਹ ਹੈ ਊਸ਼ਟਰ ਆਸਣ ਇਹ ਦਿਲ ਦੇ ਚੱਕਰ ਨੂੰ ਖੋਲ੍ਹਣ ਅਤੇ ਤਾਕਤ ਅਤੇ ਲਚਕੀਲੇਪਣ ਨੂੰ ਵਧਾਉਣ ਲਈ ਜਾਣਿਆ ਜਾਂਦਾ ਹੈ ਯੋਗ ’ਚ ‘ਦਿਲ ਦੇ ਚੱਕਰ’ ਨੂੰ ‘ਅਨਾਹਤ ਚੱਕਰ’ ਕਹਿੰਦੇ ਹਨ ਉਸ਼ਟਰ ਆਸਣ ਕਰਨ ਨਾਲ ਰੀੜ੍ਹ ਦੀ ਹੱਡੀ ਨੂੰ ਲਚਕੀਲਾ ਬਣਾਇਆ ਜਾ ਸਕਦਾ ਹੈ, ਕਮਰ-ਮੋਢਿਆਂ ਦੇ ਦਰਦ ਤੋਂ ਰਾਹਤ ਮਿਲ ਸਕਦੀ ਹੈ ਅਤੇ ਤਣਾਅ ਘੱਟ ਕਰਨ ’ਚ ਇਹ ਆਸਣ ਲਾਹੇਵੰਦ ਹੈ
Table of Contents
ਆਸਣ ਕਰਨ ਦਾ ਤਰੀਕਾ:-
- ਜ਼ਮੀਨ ’ਤੇ ਦਰੀ ਜਾਂ ਯੋਗਾ ਮੈਟ ਵਿਛਾ ਕੇ ਗੋਡਿਆਂ ਦੇ ਭਾਰ ਖੜ੍ਹੇ ਹੋ ਜਾਓ
- ਹੁਣ ਸਾਹ ਖਿੱਚਦੇ ਹੋਏ ਹੌਲੀ-ਹੌਲੀ ਕਮਰ ਨੂੰ ਪਿੱਛੇ ਵੱਲ ਮੋੜਦੇ ਹੋਏ ਦੋਵਾਂ ਅੱਡੀਆਂ ਨੂੰ ਹੱਥਾਂ ਨਾਲ ਫੜਨ ਦੀ ਕੋਸ਼ਿਸ਼ ਕਰੋ
- ਇਸ ਸਥਿਤੀ ’ਚ ਠੋਡੀ ਉੱਪਰ ਵੱਲ ਅਤੇ ਧੌਣ ਤਾਣ ਕੇ ਰੱਖੋ ਅਤੇ ਦੋਵਾਂ ਹੱਥਾਂ ਨੂੰ ਵੀ ਤਾਣ ਕੇ ਸਿੱਧੇ ਰੱਖੋ
- ਆਮ ਤੌਰ ’ਤੇ ਸਾਹ ਲੈਂਦੇ ਹੋਏ ਤੀਹ ਸੈਕਿੰਡਾਂ ਤੋਂ ਲੈ ਕੇ ਇੱਕ ਮਿੰਟ ਤੱਕ ਇਸ ਸਥਿਤੀ ’ਚ ਰਹੋ ਅਤੇ ਫਿਰ ਹੌਲੀ-ਹੌਲੀ ਆਮ ਸਥਿਤੀ ’ਚ ਆ ਜਾਓ
- ਜ਼ਿਆਦਾ ਲਾਭ ਲਈ ਇਸ ਤਰੀਕੇ ਨੂੰ ਤਿੰਨ ਵਾਰ ਦੁਹਰਾਓ
- ਜੋ ਲੋਕ ਇਸ ਤਰੀਕੇ ਨਾਲ ਉਸ਼ਟਰ ਆਸਣ ਨੂੰ ਕਰਨ ’ਚ ਅਸਮਰੱਥ ਹਨ, ਉਹ ਦੂਜੇ ਤਰੀਕੇ ਨਾਲ ਕਮਰ ’ਤੇ ਹੱਥ ਰੱਖ ਕੇ ਵੀ ਕਰ ਸਕਦੇ ਹਨ ਅਤੇ ਸਮੇਂ ਨੂੰ ਆਪਣੀ ਸਮਰੱਥਾ ਅਨੁਸਾਰ ਵਧਾ ਸਕਦੇ ਹਨ ਜ਼ਿਆਦਾ ਲਚਕਦਾ ਅਤੇ ਰੁਚੀ ਨੂੰ ਵਧਾਉਣ ਲਈ ਤੁਸੀਂ ਅਲੱਗ-ਅਲੱਗ ਵੈਰੀਏਸ਼ਨ ’ਚ ਵੀ ਕਰ ਸਕਦੇ ਹੋ, ਜਿਵੇਂ ਕਿ ਤਸਵੀਰ ’ਚ ਦਿਖਾਇਆ ਗਿਆ ਹੈ
ਊਸ਼ਟਰ ਆਸਣ ਦੇ ਲਾਭ:
- ਇਹ ਆਸਣ ਥਕਾਵਟ ਅਤੇ ਚਿੰਤਾ ਨੂੰ ਦੂਰ ਕਰਦਾ ਹੈ
- ਲਗਾਤਾਰ ਅਭਿਆਸ ਨਾਲ ਕਮਰ ਅਤੇ ਮੋਢੇ ਮਜ਼ਬੂਤ ਹੁੰਦੇ ਹਨ ਅਤੇ ਕਮਰ ਅਤੇ ਮੋਢੇ ਦੇ ਪੋਸ਼ਚਰ ’ਚ ਆਈ ਗੋਲਾਈ ਨੂੰ ਘੱਟ ਕਰਦਾ ਹੈ
- ਪਾਚਣ ਸਮਰੱਥਾ ਨੂੰ ਵਧਾਉਂਦਾ ਹੈ ਅਤੇ ਕਬਜ਼ ਤੋਂ ਰਾਹਤ ਮਿਲਦੀ ਹੈ
- ਊਸ਼ਟਰ ਆਸਣ ਨਾਲ ਧੌਣ ਦੀ ਲਚਕਤਾ ਵਧਦੀ ਹੈ, ਜੋ ਥਾਇਰਾਇਡ ਗ੍ਰੰਥੀ ਨੂੰ ਵਿਨਿਯਮਤ ਕਰਨ ’ਚ ਸਹਾਇਕ ਹੈ
- ਪੇਟ ’ਚ ਗੈਸ ਦੀ ਸਮੱਸਿਆ ਨੂੰ ਦੂਰ ਕਰਦਾ ਹੈ
- ਸਰਵਾਈਕਲ ਨੂੰ ਦੂਰ ਕਰਦਾ ਹੈ
- ਊਸ਼ਟਰ ਆਸਣ ’ਚ ਛਾਤੀ ਖੁੱਲ੍ਹ ਜਾਣ ਨਾਲ ਅਸਥਮਾ ਦੇ ਰੋਗੀਆਂ ਨੂੰ ਵੀ ਫਾਇਦਾ ਮਿਲਦਾ ਹੈ
- ਲੱਤਾਂ, ਬਾਹਾਂ ਤੇ ਪੇਟ ਨੂੰ ਮਜ਼ਬੂਤ ਕਰਦਾ ਹੈ
- ਫੇਫੜਿਆਂ ਦੀ ਸਮਰੱਥਾ ਤੇ ਆਕਸੀਜ਼ਨ ਦੇ ਪ੍ਰਭਾਵ ਨੂੰ ਵਧਾਉਂਦਾ ਹੈ
- ਧਿਆਨ ਅਤੇ ਇਕਾਗਰਤਾ ’ਚ ਸੁਧਾਰ ਕਰਦਾ ਹੈ
ਸਾਵਧਾਨੀਆਂ:
ਊਸ਼ਟਰ ਆਸਣ ਬੇਹੱਦ ਫਾਇਦੇਮੰਦ ਹੈ ਫਿਰ ਵੀ ਦਿਲ ਦੇ ਰੋਗ, ਮਾਈਗ੍ਰੇਨ, ਹਾਈ ਅਤੇ ਲੋ ਬਲੱਡ ਪ੍ਰੈਸ਼ਰ, ਗਰਭ ਅਵਸਥਾ, ਗੰਭੀਰ ਕਮਰ ਦਾ ਦਰਦ, ਗੋਡੇ ਦਰਦ ਜਾਂ ਸਰਜਰੀ ਆਦਿ ਸਥਿਤੀਆਂ ’ਚ ਇਹ ਆਸਣ ਨਹੀਂ ਕਰਨਾ ਚਾਹੀਦਾ
ਨੋਟ: ਕਿਸੇ ਵੀ ਯੋਗ ਨੂੰ ਕਰਨ ਤੋਂ ਪਹਿਲਾਂ ਮਾਹਿਰਾਂ ਤੋਂ ਸਿੱਖੋ ਅਤੇ ਡਾਕਟਰ ਦੀ ਸਲਾਹ ਜ਼ਰੂਰ ਲਓ -ਅੰਤਰਰਾਸ਼ਟਰੀ ਪਲੇਅਰ ਨੀਲਮ ਇੰਸਾਂ
































































