ਭਾਰਤ ’ਚ ਮਾਰਕੀਟਿੰਗ ’ਚ ਮੁੱਖ ਕਰੀਅਰ ਆੱਪਸ਼ਨਜ਼

ਮਾਰਕੀਟਿੰਗ ਪ੍ਰੋਫੈਸ਼ਨਲ ਦੇ ਕੋਲ ਵੱਡੇ ਬ੍ਰਾਂਡ ਵਾਲੀਆਂ ਕੰਪਨੀਆਂ ’ਚ ਕੰਮ ਕਰਨ ਦਾ ਸੁਨਹਿਰੀ ਮੌਕਾ ਹਮੇਸ਼ਾ ਰਹਿੰਦਾ ਹੈ ਜਿਵੇਂ-ਜਿਵੇਂ ਉਨ੍ਹਾਂ ਦਾ ਤਜ਼ਰਬਾ ਵਧਦਾ ਜਾਂਦਾ ਹੈ, ਵੱਡੇ ਬ੍ਰਾਂਡ ’ਚ ਕੰਮ ਕਰਨ ਦਾ ਮੌਕਾ ਓਨਾ ਹੀ ਜ਼ਿਆਦਾ ਉਪਲੱਬਧ ਹੁੰਦਾ ਹੈ ਭਾਰਤ ’ਚ ਕੁਝ ਅਜਿਹੀਆਂ ਕੰਪਨੀਆਂ ਹਨ ਜੋ ਅਨੁਭਵੀ ਅਤੇ ਪ੍ਰੋਫੈਸ਼ਨਲੀ ਸਮਾਰਟ ਮਾਰਕਟਿੰਗ ਮੈਨੇਜ਼ਰਾਂ ਨੂੰ ਬਿਨਾਂ ਕਿਸੇ ਸ਼ਰਤ ਆਪਣੇ ਕੋਲ ਜਾੱਬ ਦਿੰਦੀਆਂ ਹਨ

ਇਨ੍ਹਾਂ ਦਿਨਾਂ ’ਚ ਦੇਸ਼-ਦੁਨੀਆਂ ’ਚ ਪ੍ਰੋਡਕਟ ਅਤੇ ਸਰਵਸਿਜ਼ ਦੇ ਪ੍ਰਚਾਰ ਦੇ ਨਾਲ-ਨਾਲ ਇੰਡਸਟਰੀ, ਬਿਜਨੈੱਸ ਹਾਊਸੇਜ਼, ਕਾਰਪੋਰੇਟ ਹਾਊਸੇਜ਼ ਅਤੇ ਸਰਵਿਸ ਸੈਕਟਰ ਲਈ ਮਾਰਕੀਟਿੰਗ ਮੈਨੇਜ਼ਮੈਂਟ ਬਹੁਤ ਜ਼ਰੂਰੀ ਹੈ ਇਸ ਆਰਟੀਕਲ ’ਚ ਅਸੀਂ ਭਾਰਤ ’ਚ ਮਾਰਕੀਟਿੰਗ ਮੈਨੇਜਮੈਂਟ ਦੀ ਫੀਲਡ ’ਚ ਮੁੱਖ ਕਰੀਅਰਾਂ ਬਾਰੇ ਜਾਣਕਾਰੀ ਪੇਸ਼ ਕਰ ਰਹੇ ਹਾਂ 12ਵੀਂ ਦੀ ਜਮਾਤ ਪਾਸ ਕਰਨ ਤੋਂ ਬਾਅਦ ਮਾਰਕੀਟਿੰਗ ਮੈਨੇਜ਼ਮੈਂਟ ਦੇ ਖੇਤਰ ’ਚ ਸਪੈਸ਼ਲਾਈਜੇਸ਼ਨ ਦੀ ਚੋਣ ਕੀਤੀ ਜਾ ਸਕਦੀ ਹੈ 12ਵੀਂ ਤੋਂ ਬਾਅਦ ਦੋ ਤਰ੍ਹਾਂ ਦੇ ਕੋਰਸ ਹੁੰਦੇ ਹਨ ਜਿਨ੍ਹਾਂ ’ਚ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਜਦਕਿ ਹੋਰ ਅੰਡਰ-ਗ੍ਰੈਜੂਏਟ ਕੋਰਸਾਂ ਦੇ ਰੂਪ ’ਚ ਜਾਣਿਆ ਜਾਂਦਾ ਹੈ ਇਨ੍ਹਾਂ ਦੋਵਾਂ ’ਚ ਸ਼ੁਰੂਆਤੀ ਅੰਡਰ ਕੋਰਸਾਂ ਦੀ ਸਮਾਪਤੀ ’ਚ ਸ਼ਾਮਲ ਸਮਾਂ ਵਿਸ਼ੇਸ਼ ਦਾ ਹੁੰਦਾ ਹੈ

ਆਓ ਮਾਰਕੀਟਿੰਗ ਮੈਨੇਜਮੈਂਟ ਦੇ ਵੱਖ-ਵੱਖ ਕੋਰਸਾਂ ’ਤੇ ਇੱਕ ਨਜ਼ਰ ਪਾਉਂਦੇ ਹਾਂ:-

ਡਿਪਲੋਮਾ:

ਮਾਰਕੀਟਿੰਗ ਮੈਨੇਜਮੈਂਟ ’ਚ ਡਿਪਲੋਮਾ ਉਮੀਦਵਾਰਾਂ ਨੂੰ ਮਾਰਕੀਟਿੰਗ ਦੇ ਡੋਮੇਨ ’ਚ ਸਬੰਧਿਤ ਬੁਨਿਆਦੀ ਪੱਧਰ ਦੇ ਨਾਲੇਜ ਅਤੇ ਸਕਿੱਲਾਂ ਦੇਣ ’ਤੇ ਕੇਂਦਰਿਤ ਹੈ ਇਸ ਕੋਰਸ ਦਾ ਸਮਾਂ ਇੱਕ ਸਾਲ ਹੈ

ਅੰਡਰ ਗ੍ਰੈਜੂਏਟ ਕੋਰਸ:

ਮਾਰਕੀਟਿੰਗ ਮੈਨੇਜਮੈਂਟ ’ਚ ਅੰਡਰ ਗ੍ਰੈਜੂਏਟ ਕੋਰਸ ਨੂੰ ਬੀਏ/ਬੀਬੀਏ (ਮਾਰਕਟਿੰਗ ਮੈਨੇਜਮੈਂਟ) ਦੇ ਰੂਪ ’ਚ ਜਾਣਿਆ ਜਾਂਦਾ ਹੈ ਬੀਬੀਏ ਦੀ ਡਿਗਰੀ ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀਆਂ ਵੱਲੋਂ ਦਿੱਤੀ ਜਾਂਦੀ ਹੈ ਜਦਕਿ ਬੀਏ ਦੀ ਡਿਗਰੀ ਆਮ ਤੌਰ ’ਤੇ ਦਿੱਲੀ ਯੂਨੀਵਰਸਿਟੀ ਵਰਗੇ ਸਟੇਟ ਯੂਨੀਵਰਸਿਟੀ ਵੱਲੋਂ ਕਰਵਾਏ ਕੋਰਸਾਂ ਅਧੀਨ ਦਿੱਤੀ ਜਾਂਦੀ ਹੈ ਇਸ ਕੋਰਸ ਦਾ ਸਮਾਂ ਤਿੰਲ ਸਾਲ ਹੈ

ਪੋਸਟ ਗ੍ਰੈਜੂਏਟ ਕੋਰਸ:

ਮਾਰਕਟਿੰਗ ਮੈਨੇਜਮੈਂਟ ’ਚ ਪੋਸਟ ਗ੍ਰੈਜੂਏਟ ਕੋਰਸ ਨੂੰ ਮਾਰਕਟਿੰਗ ’ਚ ਐੱਮਬੀਏ/ਐੱਮਏ ਦੇ ਰੂਪ ’ਚ ਜਾਣਿਆ ਜਾਂਦਾ ਹੈ ਆਮ ਤੌਰ ’ਤੇ ਐੱਮਬੀਏ ਕੋਰਸਾਂ ਦੇ ਦੂਜੇ ਸਾਲ ’ਚ ਮਾਰਕੀਟਿੰਗ ਮੈਨੇਜਮੈਂਟ ’ਚ ਸਪੈਸ਼ਲਾਈਜੇਸ਼ਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਕੁਝ ਐੱਮਬੀਏ ਇੰਸਟੀਚਿਊਟ ਮਾਰਕਟਿੰਗ ਫੀਲਡ ’ਚ ਵੀ ਪੂਰੇ ਕੋਰਸ ਦਿੰਦੇ ਹਨ ਪੋਸਟ ਗ੍ਰੈਜੂਏਟ ਕੋਰਸਾਂ ਦਾ ਸਮਾਂ ਦੋ ਸਾਲ ਹੈ

ਡਾਕਟਰੇਟ ਕੋਰਸ:

ਮਾਰਕੀਟਿੰਗ ਮੈਨੇਜਮੈਂਟ ’ਚ ਡਾਕਟਰੇਟ ਕੋਰਸ ਨੂੰ ਪੀਐੱਚਡੀ ਦੇ ਰੂਪ ’ਚ ਜਾਣਿਆ ਜਾਂਦਾ ਹੈ ਮਾਰਕੀਟਿੰਗ ਮੈਨੇਜਮੈਂਟ ’ਚ ਪੀਐੱਚਡੀ ਕਰਦੇ ਸਮੇਂ ਅਜਿਹੇ ਮਹੱਤਵਪੂਰਨ ਟਾੱਪਿਕ ਦੀ ਚੋਣ ਰਿਸਰਚ ਲਈ ਕੀਤੀ ਜਾਂਦੀ ਹੈ ਜਿਸ ਦੀ ਮੱਦਦ ਨਾਲ ਅਕੈਡਮੀ ਅਤੇ ਇੰਡਸਟਰੀ ’ਚ ਅਦਭੁੱਤ ਯੋਗਦਾਨ ਦਿੱਤਾ ਜਾ ਸਕੇ ਡਾਕਟਰੇਟ ਕੋਰਸ ਦਾ ਸਮਾਂ ਆਮ ਤੌਰ ’ਤੇ 3-4 ਸਾਲ ਦਾ ਹੁੰਦਾ ਹੈ ਪਰ ਇਹ ਯੂਨੀਵਰਸਿਟੀ/ਰਿਸਰਚ ਗਾਈਡ ਵੱਲੋਂ ਵੰਡ ਸਮਾਂ ਰੇਖਾ ਦੇ ਆਧਾਰ ’ਤੇ ਵੱਖ ਹੋ ਸਕਦਾ ਹੈ

ਐਡਮਿਸ਼ਨ ਲੈਣ ਲਈ ਇੰਟਰੈਂਸ ਐਗਜ਼ਾਮ:

ਇੰਟਰੈਂਸ ਐਗਜਾਮ ਤੁਹਾਡੀ ਪਸੰਦ ਦੇ ਕਾਲਜ/ਇੰਸਟੀਚਿਊਟ ’ਚ ਦਾਖਲਾ ਲੈਣ ਦਾ ਦਰਵਾਜ਼ਾ ਹੈ ਜ਼ਿਆਦਾਤਰ ਇੰਸਟੀਚਿਊਟ ਇੰਟਰੈਂਸ ਐਗਜਾਮ ’ਚ ਪ੍ਰਾਪਤ ਇੰਡੈਕਸ ਦੇ ਆਧਾਰ ’ਤੇ ਹੀ ਵੱਖ-ਵੱਖ ਕੋਰਸਾਂ ’ਚ ਐਡਮਿਸ਼ਨ ਦਿੰਦੇ ਹਨ ਇਸ ਲਈ ਹਰੇਕ ਲੇਵਲ ’ਤੇ ਇੰਟਰੈਂਸ ਐਗਜਾਮ ਦੀ ਪੂਰੀ ਜਾਣਕਾਰੀ ਵਿਦਿਆਰਥੀਆਂ ਨੂੰ ਜ਼ਰੂਰ ਹੋਣੀ ਚਾਹੀਦੀ ਹੈ

ਮਾਰਕੀਟਿੰਗ ਮੈਨੇਜਮੈਂਟ ਗ੍ਰੇਜੂਏਟਾਂ ਲਈ ਵਧੀਆ ਸਬਜੈਕਟ:

ਮਾਰਕਟਿੰਗ ਡੋਮੇਨ ’ਚ ਵੱਖ-ਵੱਖ ਸਭ ਸਪੈਸ਼ਲਾਈਜੇਸ਼ਨ ਸਬਜੈਕਟਾਂ ਅਧੀਨ ਵਿਦਿਆਰਥੀਆਂ ਨੂੰ ਮਾਰਕਿਟ ਦੀ ਭਲੀਭਾਂਤੀ ਜਾਣਕਾਰੀ ਰੱਖਣ ਵਾਲੇ ਅਜਿਹੇ ਵਿਦਿਆਰਥੀ ਤਿਆਰ ਕਰਨ ਦਾ ਯਤਨ ਕੀਤਾ ਜਾਂਦਾ ਹੈ ਜਿਸ ਨੂੰ ਹਰੇਕ ਇੰਡਸਟਰੀ ਬਿਨਾਂ ਕਿਸੇ ਸ਼ਰਤ ਦੇ ਆਪਣੇ ਕੋਲ ਜਾੱਬ ਦੇਣ ਲਈ ਤਿਆਰ ਰਹਿੰਦੀ ਹੈ ਹੇਠਾਂ ਦਿੱਤੇ ਗਏ ਸਭ ਸਪੈਸ਼ਲਾਈਜੇਸ਼ਨ ਸਬਜੈਕਟ ਮਾਰਕੀਟਿੰਗ ਡੋਮੇਨ ’ਚ ਪੜ੍ਹਾਏ ਜਾਂਦੇ ਹਨ ਇਨ੍ਹਾਂ ਮਾਹਿਰਾਂ ਨੂੰ ਮਾਰਕਟਿੰਗ ਸੰਸਥਾਨਾਂ ’ਚ ਵਿਆਪਕ ਰੂਪ ਨਾਲ ਪੜ੍ਹਾਇਆ ਜਾਂਦਾ ਹੈ

ਇਨ੍ਹਾਂ ਡੋਮੇਨਾਂ ’ਚ ਆਪਣਾ ਸਬਜੈਕਟ ਚੁਣੋ ਅਤੇ ਮਾਹਿਰ ਬਣੋ:

ਖ਼ਪਤਕਾਰ ਦਾ ਵਿਹਾਰ:

ਇਹ ਕੋਰਸ ਮਨੋਵਿਗਿਆਨਕ, ਭਾਵਨਾਤਮਕ ਅਤੇ ਸਰੀਰਕ ਕਾਰਕਾਂ ’ਤੇ ਚਾਨਣਾ ਪਾਉਂਦਾ ਹੈ ਅਤੇ ਇਹ ਖ਼ਪਤਕਾਰ ਨੂੰ ਖ਼ਪਤਕਾਰ ਵਸਤੂਆਂ ਅਤੇ ਸੇਵਾਵਾਂ ਨੂੰ ਖਰੀਦਣ ਲਈ ਪ੍ਰੇਰਿਤ ਕਰਦਾ ਹੈ ਇਸ ਵਿਸ਼ੇ ਦਾ ਉਦੇਸ਼ ਖ਼ਪਤਕਾਰ ਦ੍ਰਿਸ਼ਟੀਕੋਣ ਅਤੇ ਵਿਹਾਰ ਬਾਰੇ ਸਮਝ ਨੂੰ ਵਧਾਉਣ ਵਾਲੇ ਤਕਨੀਕੀ ਗਿਆਨ ਦੇਣਾ ਹੈ

ਡਿਜ਼ੀਟਲ ਮਾਰਕਟਿੰਗ:

ਇਹ ਨਵੀਨਤਮ ਵਿਸ਼ਾ ਹੈ ਜਿਸ ਨੂੰ ਅੱਜ-ਕੱਲ੍ਹ ਲਗਭਗ ਸਾਰੇ ਸੰਸਥਾਨਾਂ ਵੱਲੋਂ ਰੈਂਕਿੰਗ ਦਿੱਤੀ ਜਾ ਰਹੀ ਹੈ ਇਹ ਵਿਸ਼ਾ ਆੱਨਲਾਇਨ ਮੀਡੀਆ ’ਚ ਵਪਾਰ ਅਤੇ ਬ੍ਰਾਂਡ ਦੀ ਦ੍ਰਿਸ਼ਤਾ ਵਧਾਉਣ ਲਈ ਸੋਸ਼ਲ ਮੀਡੀਆ ਮਾਰਕਟਿੰਗ, ਸਰਚ ਇੰਜਣ ਮਾਰਕਟਿੰਗ (ਐੱਸਈਐੱਮ) ਅਤੇ ਕੰਟੈਂਟ ਮਾਰਕਟਿੰਗ ਵਰਗੇ ਵਿਸ਼ਿਆਂ ਬਾਰੇ ਡਿਟੇਲ ਸਮਝ ਦਿੰਦਾ ਹੈ

ਮਾਰਕਟਿੰਗ ਰਿਸਰਚ:

ਮਾਰਕੀਟਿੰਗ ਮੈਨੇਜਮੈਂਟ ਦਾ ਮੁੱਖ ਆਧਾਰ ਰਿਸਰਚ ਹੈ ਇਸ ਸਭ ਸਪੈਸ਼ਲਾਈਜੇਸ਼ਨ ਦਾ ਟੀਚਾ ਖਪਤਕਾਰਾਂ ਜਾਂ ਉਦਯੋਗਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਵਰਤੋਂ ਕੀਤੀ ਜਾ ਸਕਣ ਵਾਲੀ ਜਾਣਕਾਰੀ ਇਕੱਠੀ ਕਰਨ, ਵਿਸ਼ਲੇਸ਼ਣ ਕਰਨ ਅਤੇ ਫਿਰ ਵਿਆਖਿਆ ਕਰਨ ’ਚ ਮੱਦਦ ਕਰਨ ਵਾਲੇ ਸਕਿੱਲਾਂ ’ਚ ਵਾਧਾ ਕਰਨਾ ਹੈ

ਰੂਰਲ ਮੈਨੇਜਮੈਂਟ:

ਪਿੰਡਾਂ ਅਤੇ ਰਿਮੋਟ ਇਲਾਕਿਆਂ ’ਚ ਘੁਸਪੈਠ ਅਤੇ ਮੁਨਾਫ਼ਾ ਕਰਨ ਲਈ ਅਪ੍ਰਚੱਲਿਤ ਬਾਜ਼ਾਰ ਸਥਾਨ ਨੂੰ ਟਰੇਸ ਕਰਨਾ ਇੱਕ ਚੁਣੌਤੀਪੂਰਨ ਕੰਮ ਹੈ ਇਸ ਤਰ੍ਹਾਂ, ਇਸ ਵਿਸ਼ੇ ਦਾ ਉਦੇਸ਼ ਪੇਂਡੂ ਬਾਜ਼ਾਰਾਂ ਨੂੰ ਟੇਪ ਕਰਨ ਅਤੇ ਉਨ੍ਹਾਂ ਖੇਤਰਾਂ ਤੋਂ ਜ਼ਿਆਦਾ ਰੈਵਿਊ ਲਿਆਉਣ ’ਚ ਸ਼ਾਮਲ ਬਰੀਕੀਆਂ ਦੀ ਸਮਝ ਦੇਣਾ ਹੈ

ਰੀਟੇਲ ਮਾਰਕਟਿੰਗ:

ਰੀਟੇਲ ਮਾਰਕਟਿੰਗ ਪੂਰੀ ਤਰ੍ਹਾਂ ਸਾਡੀ ਅਰਥਵਿਵਸਥਾ ਦੇ ਸੰਗਠਿਤ ਖੁਦਰਾ ਪਰਿਦ੍ਰਿਸ਼ ਦਾ ਵਿਸਥਾਰਤ ਅਵਲੋਕਣ ਦੇਣ ਦਾ ਕੰਮ ਕਰਦੀ ਹੈ ਇਸ ਵਿਸ਼ੇ ਦਾ ਉਦੇਸ਼ ਵੱਡੇ ਪੈਮਾਨੇ ’ਤੇ ਸੰਗਠਿਤ ਰੀਟੇਲ ਫੀਲਡ ਜਿਨ੍ਹਾਂ ਦਾ ਸਕਲ ਘਰੇਲੂ ਉਤਪਾਦ ’ਚ ਕੋਈ ਯੋਗਦਾਨ ਨਹੀਂ ਹੁੰਦਾ, ਨੂੰ ਤਬਦੀਲ ਕਰਨਾ ਹੈ ਇਹ ਦੁਨੀਆਂਭਰ ’ਚ ਰੀਟੇਲ ਦੇ ਖੇਤਰ ’ਚ ਵੱਖ-ਵੱਖ ਰੀਟੇਲ ਮਾਡਲ ਅਤੇ ਨਵੇਂ ਵਿਕਾਸ ਬਾਰੇ ਸਮਝ ਵਿਕਸਤ ਕਰਨ ਦੇ ਕਈ ਦਰਵਾਜੇ ਖੋਲ੍ਹਦਾ ਹੈ

ਕੋਰਸ ਕਰਵਾਉਣ ਵਾਲੇ ਟਾੱਪ ਇੰਡੀਅਨ ਇੰਸਟੀਚਿਊਟ

ਅਜਿਹੇ ਕਈ ਸੰਸਥਾਨ ਹਨ ਜੋ ਮਾਰਕੀਟਿੰਗ ਦੇ ਖੇਤਰ ’ਚ ਸਪੈਸ਼ਲਾਈਜੇਸ਼ਨ ਕਰਾਉਂਦੇ ਹਨ ਪਰ ਆਪਣੀ ਸਟੇਟ ਆਫ਼ ਆਰਟ ਇਨਫਰਾਸਟਰੱਕਚਰ, ਪਲੇਸਮੈਂਟ ਸਰਵਿਸ, ਕੁਆਲੀਫਾਈਡ ਫੈਕਲਟੀ ਅਤੇ ਰਿਸਰਚ ਵਰਕ ਦੀ ਵਜ੍ਹਾ ਨਾਲ ਕਈ ਇੰਸਟੀਚਿਊਟਾਂ ਦੀ ਡਿਮਾਂਡ ਵਿਦਿਆਰਥੀਆਂ ’ਚ ਕਾਫ਼ੀ ਹੈ
ਉੱਪਰ ਜਿਕਰਯੋਗ ਮਿਆਰ ਦੇ ਆਧਾਰ ’ਤੇ ਹਰ ਸਾਲ ਐੱਮਐੱਚਆਰਡੀ ਵੱਲੋਂ ਕਰਵਾਏ ਐੱਨਆਈਆਰਐੱਫ ਰੈਕਿੰਗ ਦੇ ਆਧਾਰ ’ਤੇ ਕੁਝ ਟਾਪ ਇੰਸਟੀਚਿਊਟ ਦੇ ਨਾਂਅ-

  • ਇੰਡੀਅਨ ਇੰਸਟੀਚਿਊਟ ਆਫ਼ ਮੈਨੇਜ਼ਮੈਂਟ, ਅਹਿਮਦਾਬਾਦ
  • ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ, ਬੰਗਲੁਰੂ
  • ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲਾਜੀ, ਬੰਬੇ
  • ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲਾਜੀ, ਖੜਗਪੁਰ
  • ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲਾਜੀ, ਦਿੱਲੀ

ਇਨ੍ਹਾਂ ਟਾਪ ਕੰਪਨੀਆਂ ’ਚ ਕਰੋ ਅਪਲਾਈ:

ਮਾਰਕਟਿੰਗ ਪ੍ਰੋਫੈਸ਼ਨਲਾਂ ਦੇ ਕੋਲ ਬ੍ਰਾਂਡ ਵਾਲੇ ਕੰਪਨੀਆਂ ’ਚ ਕੰਮ ਕਰਨ ਦਾ ਸੁਨਹਿਰਾ ਮੌਕਾ ਹਮੇਸ਼ਾ ਰਹਿੰਦਾ ਹੈ ਜਿਵੇਂ-ਜਿਵੇਂ ਉਨ੍ਹਾਂ ਦਾ ਅਨੁਭਵ ਵਧਦਾ ਜਾਂਦਾ ਹੈ, ਵੱਡੇ ਬ੍ਰਾਂਡ ’ਚ ਕੰਮ ਕਰਨ ਦਾ ਮੌਕਾ ਓਨਾ ਹੀ ਜ਼ਿਆਦਾ ਉਪਲੱਬਧ ਹੁੰਦਾ ਹੈ ਭਾਰਤ ’ਚ ਕੁਝ ਅਜਿਹੀਆਂ ਕੰਪਨੀਆਂ ਹਨ ਜੋ ਅਨੁਭਵੀ ਅਤੇ ਪ੍ਰੋਫੈਸ਼ਨਲੀ ਸਮਾਰਟ ਮਾਰਕਟਿੰਗ ਮੈਨੇਜਰਾਂ ਨੂੰ ਬਿਨਾਂ ਕਿਸੇ ਸ਼ਰਤ ਆਪਣੇ ਕੋਲ ਜਾੱਬ ਦਿੰਦੀਆਂ ਹਨ ਉਨ੍ਹਾਂ ’ਚੋਂ ਕੁਝ ਚੰਗੀਆਂ ਕੰਪਨੀਆਂ ਦਾ ਵਰਣਨ ਹੇਠਾਂ ਕੀਤਾ ਗਿਆ ਹੈ ਜਿਸ ’ਚ ਆਪਣੇ ਕਰੀਅਰ ਦੇ ਸੁਨਹਿਰੇ ਵਿਕਾਸ ਦੀ ਉਮੀਦ ਨਾਲ ਮਾਰਕਟਿੰਗ ਮੈਨੇਜਮੈਂਟ ਕਰਨ ਵਾਲੇ ਉਮੀਦਵਾਰ ਬਿਨੈ ਕਰਕੇ ਆਪਣੇ ਕਰੀਅਰ ਦੇ ਰਾਹ ਨੂੰ ਆਸਾਨ ਬਣਾ ਸਕਦੇ ਹਨ ਭਾਰਤੀ ਏਅਰਟੈੱਲ, ਐੱਲਆਈਸੀ, ਸੋਨੀ ਇੰਡੀਆ, ਪੇਪਸਿਕੋ, ਵੋਡਾਫੋਨ ਪੀਐੱਲਸੀ, ਹਿੰਦੁਸਤਾਨ ਯੂਨੀਲੀਵਰ, ਟਾਟਾ ਮੋਟਰਜ਼, ਹੀਰੋ ਮੋਟਰ ਕਾਰਪ, ਜਾੱਨਸਨ ਐਂਡ ਜਾੱਨਸਨ, ਕੋਲਗੇਟ ਪਾਮੋਲਿਵ ਮਾਰੂਤੀ ਇੰਡਸਟਰੀ, ਨੇਸਲੇ, ਮਹਿੰਦਰਾ ਐਂਡ ਮਹਿੰਦਰਾ, ਲਾਰੀਅਲ ਇੰਡੀਆ, ਵੋਕਸਵੈਗਨ

ਮੈਨੇਜਮੈਂਟ ਕੋਰਸਾਂ ਦਾ ਕਰੀਅਰ ਸਕੋਪ

ਮਾਰਕੀਟਿੰਗ ਮੈਨੇਜਮੈਂਟ ਦੇ ਖੇਤਰ ’ਚ ਆਪਣਾ ਕਰੀਅਰ ਬਣਾਉਣਾ ਇੱਕ ਮੁਸ਼ਕਲ ਕੰਮ ਨਹੀਂ ਹੈ ਲੋਂੜੀਦੇ ਕੋਰਸਾਂ ’ਚ ਐਡਮਿਸ਼ਨ ਲੈਣ ਤੋਂ ਬਾਅਦ ਵਿਦਿਆਰਥੀਆਂ ਨੂੰ ਸਿਰਫ਼ ਕੁਝ ਸਕਿੱਲ ਡਿਵੈਲਪ ਕਰਨ ਦੀ ਜ਼ਰੂਰਤ ਹੁੰਦੀ ਹੈ ਜਿਸ ਨੂੰ ਵਿਦਿਆਰਥੀਆਂ ਥੋੜ੍ਹੀ ਜਿਹੀ ਮਿਹਨਤ ਨਾਲ ਹਾਸਲ ਕਰ ਸਕਦੇ ਹਨ ਮਾਰਕੇਟਰਜ਼ ਅਤੇ ਕੰਮਿਊਨੀਕੇਸ਼ਨ ਸਕਿੱਲ ਵਾਲੇ ਉਮੀਦਵਾਰਾਂ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ ਤਾਂ ਕਿ ਉਹ ਆਸਾਨੀ ਨਾਲ ਆਪਣੀਆਂ ਗੱਲਾਂ ਨਾਲ ਆਪਣੇ ਕਸਟਮਰਾਂ ਨੂੰ ਪ੍ਰਭਾਵਿਤ ਕਰ ਸਕਣ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!