ਲਾਪਰਵਾਹੀ ਨਾ ਪਵੇ ਜ਼ਿੰਦਗੀ ’ਤੇ ਭਾਰੀ-ਚਿੰਤਾ ਦਾ ਵਿਸ਼ਾ ਹਨ ਸੜਕ ਹਾਦਸੇ
ਜਦੋਂ ਸਾਨੂੰ ਕਿਤੇ ਦੂਰ ਹੋਏ ਸੜਕ ਹਾਦਸੇ ਬਾਰੇ ਪਤਾ ਲੱਗਦਾ ਹੈ ਤਾਂ ਇਹ ਸਾਡੇ ਲਈ ਇੱਕ ਖਬਰ ਹੀ ਬਣ ਕੇ ਰਹਿ ਜਾਂਦੀ ਹੈ, ਭਾਵੇਂ ਇਸ ਵਿਚ ਕਿੰਨੀਆਂ ਜਾਨਾਂ ਗਈਆਂ ਹੋਣ ਅਤੇ ਅਜਿਹੀ ਖਬਰ ਦੋ-ਚਾਰ ਮਿੰਟਾਂ ਬਾਅਦ ਆਈ-ਗਈ ਗੱਲ ਹੋ ਜਾਂਦੀ ਹੈ ਅਤੇੇ ਜਦੋਂ ਕਿਤੇ ਆਸ-ਪਾਸ ਕੋਈ ਹਾਦਸਾ ਹੋਇਆ ਹੋਵੇ ਤਾਂ ਉਹ ਸਾਨੂੰ ਜ਼ਰੂਰ ਪ੍ਰੇਸ਼ਾਨ ਕਰ ਜਾਂਦਾ ਹੈ ਜੋ ਸਾਨੂੰ ਨਿਰਾਸ਼ਾ ਨਾਲ ਭਰ ਦਿੰਦਾ ਹੈ ਇਹ ਸਾਡੇ ਲਈ ਖਬਰ ਨਹੀਂ ਇੱਕ ਸਬਕ ਵਾਂਗ ਹੁੰਦਾ ਹੈ ਸਾਡੀ ਹਮਦਰਦੀ ਦਾ ਲਾਵਾ ਫੁੱਟ ਪੈਂਦਾ ਹੈ ਪਤਾ ਨਹੀਂ ਹਰ ਰੋਜ਼ ਕਿੰਨੇ ਲੋਕਾਂ ਨੂੰ ਅਜਿਹੇ ਦਰਦਨਾਕ ਹਾਦਸਿਆਂ ’ਚੋਂ ਲੰਘਣਾ ਪੈਂਦਾ ਹੈ ਕਦੇ ਸੋਚਦੇ ਹਾਂ ਅਸੀਂ? ਅਤੇ ਸੋਚੇ ਵੀ ਕੌਣ? ਜਾ ਕੇ ਪੈਰ ਨਾ ਫਟੀ ਬੁਆਈ, ਵੋ ਕਿਆ ਜਾਣੇ ਪੀੜ ਪਰਾਈ ਇਹੀ ਕਾਰਨ ਹੈ ਕਿ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ
ਅਸੀਂ ਬੇਸ਼ੱਕ ਗੰਭੀਰ ਨਾ ਹੋਈਏ, ਪਰ ਹਾਲ ਹੀ ’ਚ ਇੱਕ ਰਿਪੋਰਟ ਨੇ ਸੜਕ ਹਾਦਸਿਆਂ ਦੇ ਜੋ ਅੰਕੜੇ ਪੇਸ਼ ਕੀਤੇ ਹਨ, ਉਹ ਬੜੇ ਚਿੰਤਾਜਨਕ ਹਨ ਦਿੱਲੀ ਦੇ ਸੈਂਟਰ ਫਾਰ ਟਰਾਂਸਪੋਰਟ ਰਿਸਰਚ ਐਂਡ ਇੰਜ਼ਰੀ ਪ੍ਰੀਵੈਂਸ਼ਨ ਵੱਲੋਂ ਸੜਕ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ’ਤੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਗਏ ਹਨ ਰਿਪੋਰਟ ਦੱਸਦੀ ਹੈ ਕਿ ਸੜਕ ਹਾਦਸਿਆਂ ’ਚ ਹਰੇਕ 3 ਮਿੰਟਾਂ ’ਚ ਇੱਕ ਮੌਤ ਹੋ ਰਹੀ ਹੈ, ਜੋ ਸਾਡੀ ਸੋਚ ਤੋਂ ਪਰੇ ਹੈ ਕਿਉਂਕਿ ਅਸੀਂ ਰੋਜ਼ਾਨਾ ਇੱਕ-ਦੋ ਹਾਦਸਿਆਂ ਬਾਰੇ ਜਾਣ ਪਾਉਂਦੇ ਹਾਂ, ਜਦਕਿ ਰਿਪੋਰਟ ਅਨੁਸਾਰ ਸਥਿਤੀ ਬੜੀ ਗੰਭੀਰ ਹੋ ਰਹੀ ਹੈ ਸੜਕ ਹਾਦਸੇ ਦੇਸ਼ ’ਚ ਹਰੇਕ 3 ਮਿੰਟਾਂ ’ਚ ਇੱਕ ਜ਼ਿੰਦਗੀ ਨੂੰ ਨਿਗਲ ਰਹੇ ਹਨ,
ਜੋ ਬਹੁਤ ਅਫਸੋਸਜਨਕ ਹੈ ਰਿਪੋਰਟ ਨੇ ਦੱਸਿਆ ਕਿ ਸਾਲ 2023 ’ਚ ਦੇਸ਼ ’ਚ 4.8 ਲੱਖ ਹਾਦਸੇ ਹੋਏ ਜਿਸ ’ਚ 1.72 ਲੱਖ ਲੋਕਾਂ ਦੀ ਜਾਨ ਗਈ ਇਨ੍ਹਾਂ ’ਚ ਸਭ ਤੋਂ ਜ਼ਿਆਦਾ ਮੌਤਾਂ ਮਨੁੱੁਖੀ ਗਲਤੀ ਜਾਂ ਲਾਪਰਵਾਹੀ ਨਾਲ ਹੋਈਆਂ ਹਨ ਅੰਕੜਿਆਂ ਅਨੁਸਾਰ, ਇਨ੍ਹਾਂ ’ਚ 35000 ਪੈਦਲ ਯਾਤਰੀ ਤੇ 10000 ਬੱਚੇ ਜਾਨ ਗੁਆਉਣ ਵਾਲਿਆਂ ’ਚ ਸ਼ਾਮਲ ਹਨ ਹੈਲਮੇਟ ਨਾ ਪਹਿਨਣਾ ਤੇ ਸੀਟ ਬੈਲਟ ਨਾ ਲਾਉਣ ਵਰਗੀਆਂ ਲਾਪਰਵਾਹੀਆਂ ਵੀ ਜਾਨ ਗੁਆਉਣ ਦਾ ਕਾਰਨ ਬਣ ਜਾਂਦੀਆਂ ਹਨ ਕਿਉਂਕਿ ਇਨ੍ਹਾਂ ’ਚ ਬਿਨਾਂ ਹੈਲਮੇਟ ਦੇ 54000 ਤੇ ਬਿਨਾਂ ਸੀਟ ਬੈਲਟ ਦੇ ਮਰਨ ਵਾਲਿਆਂ ’ਚ 16000 ਜਣੇ ਸਨ ਸੜਕ ਹਾਦਸਿਆਂ ’ਚ ਐਨੀਆਂ ਮੌਤਾਂ ਦਾ ਹੋਣਾ ਦੁਖਦਾਈ ਸਥਿਤੀ ਹੈ
ਇਹ ਅੰਕੜੇ ਸਿਰਫ ਪੜ੍ਹਨ-ਸੁਣਨ ਨੂੰ ਨਹੀਂ ਹਨ ਇਨ੍ਹਾਂ ਦੀ ਡੂੰਘਾਈ ਤੱਕ ਜਾਈਏ ਤਾਂ ਦਿਮਾਗ ਦੀ ਬੱਤੀ ਗੁੱਲ ਹੋ ਜਾਂਦੀ ਹੈ ਹਰ 3 ਮਿੰਟ ’ਚ ਇੱਕ ਮੌਤ ਦਾ ਹੋਣਾ ਮਤਲਬ ਹਰ 3 ਮਿੰਟਾਂ ’ਚ ਕਿੰਨੇ ਪਰਿਵਾਰ ਇਸ ਦੁੱਖ ’ਚੋਂ ਲੰਘ ਰਹੇ ਹਨ ਕਿੰਨੀਆਂ ਅਨਮੋਲ ਜਾਨਾਂ ਬੇਵਕਤੀ ਮੌਤ ਦੇ ਮੂੰਹ ’ਚ ਜਾ ਰਹੀਆਂ ਹਨ ਜੋ ਗੁਜ਼ਰ ਗਏ ਸੋ ਗੁਜ਼ਰ ਗਏ ਅਤੇ ਉਨ੍ਹਾਂ ਦੇ ਪਰਿਵਾਰਾਂ ’ਤੇ ਇਨ੍ਹਾਂ ਹਾਦਸਿਆਂ ਨਾਲ ਜੋ ਸੱਟ ਵੱਜੀ ਹੈ, ਉਸ ਤੋਂ ਉਹ ਜ਼ਿੰਦਗੀ ਭਰ ਉੱਭਰ ਨਹੀਂ ਪਾਉਂਦੇ ਇਸ ਰਿਪੋਰਟ ’ਚ ਇਨ੍ਹਾਂ ਮੌਤਾਂ ਦਾ ਵੱਡਾ ਕਾਰਨ ਜੋ ਮਨੁੱਖੀ ਗਲਤੀ ਜਾਂ ਲਾਪਰਵਾਹੀ ਸਾਹਮਣੇ ਆਈ ਹੈ, ਉਸਨੂੰ ਪਾਰ ਪਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ
ਇੱਕ ਛੋਟੀ ਜਿਹੀ ਲਾਪਰਵਾਹੀ ਬਹੁਤ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ ਹਾਦਸਿਆਂ ਨੂੰ ਜਨਮ ਦਿੰਦੀਆਂ ਇਨ੍ਹਾਂ ਲਾਪਰਵਾਹੀਆਂ ’ਤੇ ਰੋਕ ਲਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ ਬੇਸ਼ੱਕ ਇਸ ਲਈ ਵੱਡੇ ਅਭਿਆਨ ਚਲਾਏ ਜਾਂਦੇ ਹਨ ਵੱਡੇ ਨਿਯਮ ਬਣਾਏ ਗਏ ਹਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਬੜੇ ਸਖ਼ਤ ਕਦਮ ਚੁੱਕੇ ਜਾਂਦੇ ਹਨ ਸਖ਼ਤ ਕਾਰਵਾਈਆਂ ਵੀ ਕੀਤੀਆਂ ਜਾਂਦੀਆਂ ਹਨ, ਪਰ ਫਿਰ ਵੀ ਮਨੁੱਖੀ ਭੁੱਲ ਦਾ ਖ਼ਤਰਾ ਜ਼ਿੰਦਗੀ ’ਤੇ ਜਿਉਂ ਦਾ ਤਿਉਂ ਬਣਿਆ ਰਹਿੰਦਾ ਹੈ ਇਨ੍ਹਾਂ ਸੜਕ ਹਾਦਸਿਆਂ ਤੋਂ ਲੱਗਦਾ ਹੈ ਕਿ ਸੜਕ ਰਸਤਾ ਸੁਰੱਖਿਅਤ ਰਸਤਾ ਨਹੀਂ ਰਹਿ ਗਿਆ ਹੈ ਜਦੋਂ ਤੱਕ ਆਪਣੀ ਮੰਜ਼ਿਲ ਤੱਕ ਪਹੁੰਚ ਨਹੀਂ ਜਾਂਦੇ, ਲੱਗਦਾ ਹੈ ਕਿ ਜ਼ਿੰਦਗੀ ਦਾਅ ’ਤੇ ਲੱਗੀ ਹੋਈ ਹੈ ਕਿਉਂਕਿ ਅਸੀਂ ਕਿੰਨੇ ਵੀ ਸੁਰੱਖਿਅਤ ਤਰੀਕੇ ਨਾਲ ਜਾ ਰਹੇ ਹਾਂ ਕਿਸੇ ਦਾ ਕੀ ਪਤਾ ਉਹ ਕਿੰਨੀ ਲਾਪਰਵਾਹੀ ਨਾਲ ਆ ਰਿਹਾ ਹੈ
ਸਾਨੂੰ ਇਹ ਗੱਲ ਚੰਗੀ ਤਰ੍ਹਾਂ ਪੱਲੇ ਬੰਨ੍ਹ ਕੇ ਰੱਖਣੀ ਹੋਵੇਗੀ ਕਿ ਸੜਕਾਂ ਦਾ ਮਜ਼ਬੂਤ ਨੈੱਟਵਰਕ ਸਾਡੀ ਯਾਤਰਾ ਨੂੰ ਪਹੁੰਚਯੋਗ ਬਣਾਉਣ ਲਈ ਹੈ, ਨਾ ਕਿ ਲਾਪਰਵਾਹੀ ਭਰੇ ਹਾਦਸਿਆਂ ਨੂੰ ਜਨਮ ਦੇਣ ਲਈ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ ਰਫ ਡਰਾਈਵਿੰਗ, ਓਵਰ ਸਪੀਡ, ਓਵਰ ਟੇਕਿੰਗ, ਗਲਤ ਸਾਈਡ ਡਰਾਈਵਿੰਗ, ਓਵਰਲੋਡਿੰਗ ਆਦਿ ਅਜਿਹੇ ਲਾਪਰਵਾਹੀ ਭਰੇ ਨਤੀਜੇ ਹਨ ਜੋ ਹਾਦਸਿਆਂ ਨੂੰ ਜਨਮ ਦਿੰਦੇ ਹਨ ਤੇ ਹਰੇਕ ਤਿੰਨ ਮਿੰਟਾਂ ’ਚ ਪਰਿਵਾਰਾਂ ਦਾ ਦੀਵਾ ਬੁੱਝ ਜਾਂਦਾ ਹੈ
ਇਹ ਵੀ 2023 ਦੀ ਰਿਪੋਰਟ ਹੈ ਸਾਲ-ਦਰ-ਸਾਲ ਮੌਤਾਂ ਦੇ ਅੰਕੜੇ ਵਧ ਰਹੇ ਹਨ ਕਿਉਂਕਿ 2020 ’ਚ 1.38 ਲੱਖ, ਸਾਲ 2021 ’ਚ 1.53 ਲੱਖ ਅਤੇ 2022 ’ਚ 1.68 ਲੱਖ ਮੌਤਾਂ ਹੋਈਆਂ ਸਨ ਇਨ੍ਹਾਂ ਹਾਦਸਿਆਂ ’ਚ ਇਸ ਤੋਂ ਪਤਾ ਲੱਗਦਾ ਹੈ ਕਿ ਹਰ ਸਾਲ ਇਹ ਗ੍ਰਾਫ ਵਧ ਰਿਹਾ ਹੈ ਹੁਣ ਵੀ ਅਸੀਂ ਨਾ ਜਾਗੇ ਤਾਂ ਅੱਗੇ ਇਹ ਹੋਰ ਵੀ ਡਰੌਣਾ ਹੋਣ ਵਾਲਾ ਹੋਵੇਗਾ
ਹਰ ਕਿਸੇ ਨੂੰ ਇਸ ਪ੍ਰਤੀ ਗੰਭੀਰਤਾ ਨਾਲ ਸੋਚਣਾ ਹੋਵੇਗਾ ਇੱਕ ਜ਼ਿੰਮੇਵਾਰ ਨਾਗਰਿਕ ਵਾਂਗ ਸਭ ਨੂੰ ਆਪਣਾ ਫਰਜ਼ ਨਿਭਾਉਣਾ ਹੋਵੇਗਾ, ਤਾਂ ਕਿ ਅੱਜ ਜੋ ਕਿਸੇ ਹਾਦਸੇ ਦੀ ਖਬਰ ਹੈ, ਉਹ ਕੱਲ੍ਹ ਨੂੰ ਆਪਣੇ ਲਈ ਦਰਦ ਭਰਿਆ ਮੰਜਰ ਨਾ ਬਣ ਜਾਵੇ ਖਤਰੇ ਦਾ ਘੁੱਗੂ ਵੱਜ ਰਿਹਾ ਹੈ ਸਾਡਾ ਸਾਵਧਾਨ ਹੋਣਾ ਬਹੁਤ ਜ਼ਰੂਰੀ ਹੋ ਗਿਆ ਹੈ ਸੁਰੱਖਿਅਤ ਆਵਾਜਾਈ ’ਚ ਡੇਰਾ ਸੱਚਾ ਸੌਦਾ ਆਪਣਾ ਅਹਿਮ ਯੋਗਦਾਨ ਦੇ ਰਿਹਾ ਹੈ ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਸੇਫ ਜਰਨੀ ਨੂੰ ਲੈ ਕੇ ਸਮੇਂ-ਸਮੇਂ ’ਤੇ ਅਲਰਟ ਕਰਦੇ ਰਹਿੰਦੇ ਹਨ ਸਿਰਫ ਅਲਰਟ ਹੀ ਨਹੀਂ ਕਰਦੇ, ਸਗੋਂ ਪ੍ਰੈਕਟੀਕਲੀ ਜੀਅ-ਤੋੜ ਯਤਨ ਕਰਦੇ ਹਨ ਇੱਥੋਂ ਦੇ ਕਰੋੜਾਂ ਸ਼ਰਧਾਲੂ ਨਸ਼ਿਆਂ ਤੋਂ ਰਹਿਤ ਹੋ ਚੁੱਕੇ ਹਨ ਸੇਫ ਡਰਾਈਵਿੰਗ ਲਈ ਨਸ਼ਾ ਰਹਿਤ ਹੋਣਾ ਜ਼ਰੂਰੀ ਹੈ ਦੂਜੇ ਪਾਸੇ ਪੂਜਨੀਕ ਗੁਰੂ ਜੀ ਦੀ ਅਪੀਲ ਹੈ
ਕਿ ਕਦੇ ਵੀ ਜਲਦਬਾਜੀ ਨਾ ਕਰੋ ਤੁਸੀਂ ਘੰਟਾ ਅੱਧਾ ਘੰਟਾ ਲੇਟ ਪਹੁੰਚ ਜਾਓਗੇ, ਕੁਝ ਨਹੀਂ ਹੁੰਦਾ ਸਪੀਡ ਲਿਮਟ ’ਚ ਰੱਖਣੀ ਚਾਹੀਦੀ ਹੈ ਗੱਡੀਆਂ ਦੇ ਕਾਗਜ ਵਗੈਰਾ ਪੂਰੇ ਅਤੇ ਸਹੀ ਹੋਣੇ ਚਾਹੀਦੇ ਹਨ ਸਵਾਰੀਆਂ ਸੀਟ ਦੇ ਹਿਸਾਬ ਨਾਲ ਬਿਠਾਉਣੀਆਂ ਚਾਹੀਦੀਆਂ ਹਨ ਹਮੇਸ਼ਾ ਸੀਟ ਬੈਲਟ ਲਾ ਕੇ ਬੈਠੋ ਡਰਾਈਵਰ ਨੂੰ ਨੀਂਦ ਨਾ ਆਵੇ, ਇਸ ਲਈ ਉਸਦੇ ਕੋਲ ਉਹ ਹੀ ਬੈਠੇ ਜੋ ਇਸ ਦਾ ਪੂਰਾ ਧਿਆਨ ਰੱਖੇ ਜੇਕਰ ਡਰਾਈਵਰ ਨੂੰ ਨੀਂਦ ਆ ਰਹੀ ਹੋਵੇ ਤਾਂ ਉਸਨੂੰ ਆਰਾਮ ਲਈ ਸਮਾਂ ਦੇ ਦਿਓ ਦੁਪੱਹੀਆ ਵਾਹਨ ਚਲਾਉਣ ਵਾਲਿਆਂ ਨੂੰ ਹੈਲਮੇਟ ਪਹਿਨ ਕੇ ਰੱਖਣ ਲਈ ਪੂਰਾ ਜ਼ੋਰ ਦੇ ਕੇ ਕਿਹਾ ਜਾਂਦਾ ਹੈ,
ਤਾਂ ਕਿ ਕਦੇ ਕੁਝ ਹੋ ਵੀ ਜਾਵੇ, ਤਾਂ ਸਿਰ ਦੀ ਗੰਭੀਰ ਸੱਟ ਤੋਂ ਬਚਿਆ ਜਾ ਸਕੇ ਅੱਜ ਕਰੋੜਾਂ ਸ਼ਰਧਾਲੂ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਅਮਲ ਕਰਕੇ ਆਪਣੇ-ਆਪ ਨੂੰ ਅਤੇ ਦੂਜਿਆਂ ਨੂੰ ਸੇਫ ਮੋਡ ’ਚ ਲੈ ਕੇ ਚੱਲਦੇ ਹਨ ਦੂਜੇ ਪਾਸੇ ਡੇਰਾ ਦੇ ਸੇਵਾਦਾਰ ਜ਼ਖਮੀਆਂ ਨੂੰ ਤੁਰੰਤ ਇਲਾਜ ਕਰਵਾਉਣ ’ਚ ਆਪਣੀ ਅਥਾਹ ਭੂਮਿਕਾ ਨਿਭਾ ਰਹੇ ਹਨ ਅਵਾਰਾ ਪਸ਼ੂ ਵੀ ਰੋਡ ਐਕਸੀਡੈਂਟ ਦਾ ਇੱਕ ਵੱਡਾ ਕਾਰਨ ਬਣਦੇ ਦੇਖੇ ਜਾਂਦੇ ਹਨ ਡੇਰਾ ਦੀ ਸਾਧ-ਸੰਗਤ ਇਨ੍ਹਾਂ ਤੋਂ ਬਚਾਉਣ ਦੇ ਯਤਨ ’ਚ ਲੱਗੀ ਰਹਿੰਦੀ ਹੈ ਜਿੱਥੇ ਵੀ ਸੜਕ ਕਿਨਾਰੇ ਅਵਾਰਾ ਪਸ਼ੂ ਦਿਸਦੇ ਹਨ, ਉਨ੍ਹਾਂ ਨੂੰ ਉੱਥੋਂ ਹਟਾਇਆ ਜਾਂਦਾ ਹੈ ਅਤੇ ਉਨ੍ਹਾਂ ਦੇ ਗਲੇ ’ਚ ਰਿਫਲੈਕਟਰ ਬੰਨ੍ਹੇ ਜਾਂਦੇ ਹਨ, ਤਾਂ ਕਿ ਹੋਣ ਵਾਲੇ ਕਿਸੇ ਹਾਦਸੇ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਡੇਰਾ ਸ਼ਰਧਾਲੂਆਂ ਨੂੰ ਆਵਾਜਾਈ ਦੇ ਨਿਯਮਾਂ ਦਾ ਪਾਲਣ ਕਰਨ ਦਾ ਪੂਰਾ ਸਬਕ ਪੜ੍ਹਾਇਆ ਜਾਂਦਾ ਹੈ ਟ੍ਰੈਫਿਕ ਰੂਲਾਂ ਪ੍ਰਤੀ ਸ਼ਰਧਾਲੂਆਂ ਦਾ ਅਨੁਸ਼ਾਸਨ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਸਦਕਾ ਹੀ ਹੈ ਆਵਾਜਾਈ ਦੇ ਨਿਯਮਾਂ ਪ੍ਰਤੀ ਅਜਿਹੀ ਜਾਗਰੂਕਤਾ, ਚੌਕਸੀ ਦਾ ਸਮਾਜ ਹਿੱਤ ’ਚ ਵੱਡਾ ਯੋਗਦਾਨ ਹੈ
ਟ੍ਰੈਫਿਕ ਦੇ ਨਿਯਮਾਂ ਦਾ ਕਰੋ ਪਾਲਣ
ਸੜਕ ਹਾਦਸਿਆਂ ਨੂੰ ਰੋਕਣ ਲਈ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ ਇਨ੍ਹਾਂ ਟ੍ਰੈਫਿਕ ਨਿਯਮਾਂ ਨੂੰ ਅਪਣਾ ਕੇ ਅਸੀਂ ਸੜਕ ਹਾਦਸਿਆਂ ਨੂੰ ਘੱਟ ਕਰ ਸਕਦੇ ਹਾਂ ਤੇ ਖੁਦ ਦੇ ਨਾਲ-ਨਾਲ ਦੂਜਿਆਂ ਦੀ ਜਾਨ ਨੂੰ ਵੀ ਬਚਾ ਸਕਦੇ ਹਾਂ
- ਸਪੀਡ ਲਿਮਿਟ ਦਾ ਪਾਲਣ ਕਰੋ: ਤੈਅ ਸਪੀਡ ਲਿਮਿਟ ਤੋਂ ਜ਼ਿਆਦਾ ਗਤੀ ਨਾਲ ਵਾਹਨ ਚਲਾਉਣ ਨਾਲ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ
- ਸੀਟ ਬੈਲਟ ਅਤੇ ਹੈਲਮੇਟ ਪਹਿਨੋ: ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਅਤੇ ਮੋਟਰਸਾਈਕਲ ਚਲਾਉਂਦੇ ਸਮੇਂ ਹੈਲਮੇਟ ਪਹਿਨਣਾ ਜ਼ਰੂਰੀ ਹੈ
- ਸ਼ਰਾਬ ਪੀ ਕੇ ਗੱਡੀ ਨਾ ਚਲਾਓ: ਨਸ਼ੇ ’ਚ ਗੱਡੀ ਚਲਾਉਣ ਨਾਲ ਤੁਹਾਡੀ ਫੈਸਲਾ ਲੈਣ ਦੀ ਸਮੱਰਥਾ ਘੱਟ ਹੋ ਜਾਂਦੀ ਹੈ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ
- ਟ੍ਰੈਫਿਕ ਸਿਗਨਲ ਦਾ ਪਾਲਣ ਕਰੋ: ਟ੍ਰੈਫਿਕ ਸਿਗਨਲ ਦਾ ਪਾਲਣ ਕਰਨਾ ਜ਼ਰੂਰੀ ਹੈ, ਜਿਵੇਂ ਕਿ ਲਾਲ ਸਿਗਨਲ ’ਤੇ ਰੁਕਣਾ ਤੇ ਹਰੇ ਸਿਗਨਲ ’ਤੇ ਅੱਗੇ ਵਧਣਾ ਹੈ
- ਮੋਬਾਇਲ ਫੋਨ ਦਾ ਇਸਤੇਮਾਲ ਨਾ ਕਰੋ: ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ਦਾ ਇਸਤੇਮਾਲ ਨਾ ਕਰੋ, ਕਿਉਂਕਿ ਇਹ ਤੁਹਾਡੇ ਧਿਆਨ ਨੂੰ ਭਟਕਾ ਸਕਦਾ ਹੈ
- ਜੈਬਰਾ ਕ੍ਰਾਸਿੰਗ ਤੋਂ ਪੈਦਲ ਯਾਤਰੀਆਂ ਨੂੰ ਪਾਰ ਕਰਨ ਦਿਓ: ਪੈਦਲ ਯਾਤਰੀਆਂ ਨੂੰ ਜੈਬਰਾ ਕ੍ਰਾਸਿੰਗ ਤੋਂ ਪਾਰ ਕਰਨ ਦਿਓ ਅਤੇ ਉਨ੍ਹਾਂ ਦੀ ਸੁਰੱਖਿਆ ਤੈਅ ਕਰੋ
- ਸੜਕ ਦੇ ਖੱਬੇ ਪਾਸੇ ਚੱਲੋ: ਪੈਦਲ ਤੁਰਨ ਵਾਲੇ ਅਤੇ ਵਾਹਨ ਚਲਾਉਣ ਵਾਲੇ ਦੋਵਾਂ ਨੂੰ ਸੜਕ ਦੇ ਖੱਬੇ ਪਾਸੇ ਚੱਲਣਾ ਚਾਹੀਦਾ ਹੈ
- ਆਪਣੀ ਲਾਈਨ ’ਚ ਚੱਲੋ: ਆਪਣੀ ਲਾਈਨ ’ਚ ਹੀ ਚੱਲੋ ਅਤੇ ਲਾਈਨ ਬਦਲਣ ਤੋਂ ਪਹਿਲਾਂ ਸਿਗਨਲ ਦਿਓ
- ਵਾਹਨ ਦੀ ਨਿਯਮਤ ਜਾਂਚ ਕਰੋ: ਬਰੇਕ, ਟਾਇਰ ਤੇ ਲਾਈਟਾਂ ਦੀ ਨਿਯਮਤ ਜਾਂਚ ਕਰੋ ਤਾਂ ਕਿ ਤੁਹਾਡਾ ਵਾਹਨ ਚੰਗੀ ਸਥਿਤੀ ’ਚ ਰਹੇ