Chandpura

Chandpura: ਸ਼ਹੀਦਾਂ ਅਤੇ ਵੀਰਾਂ ਦਾ ਪਿੰਡ ‘ਚਾਂਦਪੁਰਾ’

  • 12 ਡੇਰਾ ਪ੍ਰੇਮੀਆਂ ਨੇ ਮਰਨ ਉਪਰੰਤ ਕੀਤਾ ਸਰੀਰਦਾਨ
  • ਪਿੰਡ ਦੇ ਗੌਰਵ ਪੱਟ ਗਾ ਰਹੇ ਡੇਰਾ ਪੇ੍ਰਮੀਆਂ ਦੇ ਅਨੋਖੇ ਬਲਿਦਾਨ ਦੀ ਗਾਥਾ

‘ਮੰਜ਼ਿਲ ਤੋ ਤੇਰੀ ਯਹੀਂ ਥੀ, ਇਤਨੀ ਦੇਰ ਲਗਾ ਦੀ ਆਤੇ-ਆਤੇ, ਕਿਆ ਮਿਲਾ ਤੂਝੇ ਜ਼ਿੰਦਗੀ ਸੇ, ਅਪਨੋਂ ਨੇ ਹੀ ਜਲਾ ਦੀਆ ਜਾਤੇ-ਜਾਤੇ’’ ਅਕਸਰ ਸ਼ਮਸ਼ਾਨਘਾਟਾਂ ਦੇ ਮੁੱਖ ਦਰਵਾਜ਼ੇ ’ਤੇ ਲਿਖੇ ਇਹ ਚਿਤਾਵਨੀ ਭਰੇ ਸ਼ਬਦ ਇਨਸਾਨ ਨੂੰ ਜੀਵਨ ਦੀ ਨਾਸ਼ਵਾਨਤਾ ਦਾ ਅਹਿਸਾਸ ਕਰਵਾਉਂਦੇ ਹਨ ਜ਼ਿਆਦਾਤਰ ਲੋਕ ਜੀਵਨ ਦੀ ਅੰਤਿਮ ਯਾਤਰਾ ਨੂੰ ਸਿਰਫ ਅੰਤਿਮ ਸਸਕਾਰ ਤੱਕ ਹੀ ਸੀਮਤ ਮੰਨਦੇ ਹਨ

ਇਸ ਤੋਂ ਉਲਟ, ਜਾਖਲ ਬਲਾਕ ਦੇ ਅਧੀਨ ਆਉਣ ਵਾਲੇ ਪਿੰਡ ਚਾਂਦਪੁਰਾ ਦੇ ਪਿੰਡ ਵਾਸੀਆਂ ਨੇ ਇਸ ਸੋਚ ਤੋਂ ਪਰੇ ਜਾ ਕੇ ਮਾਨਵਤਾ ਦੀ ਇੱਕ ਅਨੋਖੀ ਅਤੇ ਅਭੁੱਲ ਮਿਸਾਲ ਪੇਸ਼ ਕੀਤੀ ਹੈ, ਜਿਸ ਨੇ ਨਾ ਸਿਰਫ ਖੇਤਰ ਦਾ ਨਾਂਅ ਰੌਸ਼ਨ ਕੀਤਾ ਹੈ, ਸਗੋਂ ਮੈਡੀਕਲ ਸਾਇੰਸ ਦੇ ਖੇਤਰ ’ਚ ਵੀ ਇੱਕ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਪਿੰਡ ਚਾਂਦਪੁਰਾ ਦੇ ਡੇਰਾ ਸੱਚਾ ਸੌਦਾ ਨਾਲ ਜੁੜੇ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਜਿਉਂਦੇ ਜੀਅ ਤਾਂ ਆਪਣਾ ਹਰ ਪਲ ਇਨਸਾਨੀਅਤ ਅਤੇ ਸਮਾਜ ਸੇਵਾ ਦੇ ਕੰਮਾਂ ’ਚ ਸਮੱਰਪਿਤ ਕੀਤਾ ਹੀ ਹੈ, ਸਗੋਂ ਆਪਣੀ ਮੌਤ ਤੋਂ ਬਾਅਦ ਵੀ ਉਹ ਦੂਜਿਆਂ ਦੇ ਜੀਵਨ ’ਚ ਕੰਮ ਆ ਰਹੇ ਹਨ

ਇਸ ਛੋਟੇ ਜਿਹੇ ਪਿੰਡ ’ਚੋਂ 2013 ਤੋਂ ਹੁਣ ਤੱਕ ਮਰਨ ਉਪਰੰਤ ਰਿਕਾਰਡ 12 ਡੇਰਾ ਪ੍ਰੇਮੀਆਂ ਦਾ ਸਰੀਰਦਾਨ ਹੋ ਚੁੱਕਾ ਹੈ ਇਨ੍ਹਾਂ ਦਾਨੀਆਂ ਦੇ ਮ੍ਰਿਤਕ ਸਰੀਰ ਅੱਜ ਵੱਖ-ਵੱਖ ਮੈਡੀਕਲ ਕਾਲਜਾਂ ’ਚ ਜਿੱਥੇ ਰਿਸਰਚ ਕਰਨ ਵਾਲੇ ਵਿਦਿਆਰਥੀਆਂ ਨੂੰ ਇੱਕ ਹੁਨਰ ਅਤੇ ਯੋਗ ਡਾਕਟਰ ਬਣਨ ਲਈ ਪ੍ਰੈਕਟੀਕਲ ਸਿੱਖਿਆ ਹਾਸਲ ਕਰਨ ’ਚ ਮੱਦਦ ਕਰ ਰਹੇ ਹਨ ਉਥੇ ਹੀ ਇਨਸਾਨੀਅਤ ਦਾ ਬਹੁਤ ਵੱਡਾ ਅਹੁਦਾ ਖੱਟ ਰਹੇ ਹਨ ਕਿਉਂਕਿ ਇਹ ਰਿਸਰਚ ਆਉਣ ਵਾਲੀਆਂ ਬਹੁਤ ਬਿਮਾਰੀਆਂ ਖਤਮ ਕਰਨ ’ਚ ਸਹਿਯੋਗ ਦੇ ਰਹੇ ਹਨਮੈਡੀਕਲ ਸਾਇੰਸ ਅਨੁਸਾਰ, ਇੱਕ ਮੈਡੀਕਲ ਵਿਦਿਆਰਥੀ ਨੂੰ ਮਨੁੱਖੀ ਸਰੀਰ ਦੀ ਬਣਤਰ ਨੂੰ ਬਰੀਕੀ ਨਾਲ ਸਮਝਣ ਲਈ ਇੱਕ ਮਨੁੱਖੀ ਸਰੀਰ ਦੀ ਬਹੁਤ ਲੋੜ ਹੁੰਦੀ ਹੈ ਚਾਂਦਪੁਰਾ ਪਿੰਡ ਦੇ ਇਨ੍ਹਾਂ 12 ਪਰਿਵਾਰਾਂ ਨੇ ਅੰਧਵਿਸ਼ਵਾਸਾਂ ਨੂੰ ਪਿੱਛੇ ਛੱਡਦਿਆਂ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿਖਾਈ ਹੈ ਅੱਜ ਪੂਰਾ ਖੇਤਰ ਇਨ੍ਹਾਂ ਦਾਨਵੀਰ ਆਤਮਾਵਾਂ ਅਤੇ ਉਨ੍ਹਾਂ ਦੇ ਬਹਾਦਰ ਪਰਿਵਾਰਾਂ ਨੂੰ ਸਲਾਮ ਕਰ ਰਿਹਾ ਹੈ 2 1

Table of Contents

ਸਰੀਰਦਾਨ ਦੇ ਨਾਲ-ਨਾਲ ਅੱਖਾਂਦਾਨ ਅਤੇ ਖੂਨਦਾਨ ’ਚ ਵੀ ਮੋਹਰੀ:

ਚਾਂਦਪੁਰਾ ਪਿੰਡ ਦੇ ਸ਼ਰਧਾਲੂਆਂ ਦਾ ਸੇਵਾ ਭਾਵ ਸਿਰਫ ਸਰੀਰਦਾਨ ਤੱਕ ਹੀ ਸੀਮਤ ਨਹੀਂ ਹੈ  ਅੰਨ੍ਹਾਪਣ ਰੋਕਥਾਮ ਮੁਹਿੰਮ ਦੇ ਤਹਿਤ ਇਸ ਪਿੰਡ ਤੋਂ ਹੁਣ ਤੱਕ ਦੋ ਜਣਿਆਂ ਦੀਆਂ ਮਰਨ ਉਪਰੰਤ ਅੱਖਾਂ ਦਾਨ ਵੀ ਸਫਲਤਾਪੂਰਵਕ ਹੋ ਚੁੱਕੀਆਂ ਹਨ, ਜਿਸ ਨਾਲ ਹਨ੍ਹੇਰੀ ਜ਼ਿੰਦਗੀਆਂ ’ਚ ਉਜਾਲਾ ਹੋਇਆ ਹੈ ਅੱਖਾਂ ਦਾਨ ਕਰਨ ਵਾਲਿਆਂ ’ਚ ਸੰਸਾਰ ਸਿੰਘ ਇੰਸਾਂ ਪੁੱਤਰ ਸ੍ਰੀ ਦਲੀਪ ਸਿੰਘ ਅਤੇ ਮਾਤਾ ਅਮਰਜੀਤ ਕੌਰ ਪਤਨੀ ਜਰਨੈਲ ਸਿੰਘ ਸ਼ਾਮਲ ਹਨ ਇਸ ਤੋਂ ਇਲਾਵਾ, ਇਸ ਪਿੰਡ ਦੇ ਨੌਜਵਾਨਾਂ ਅਤੇ ਸ਼ਰਧਾਲੂਆਂ ਨੇ ਸਮੇਂ-ਸਮੇਂ ’ਤੇ ਸੈਂਕੜੇ ਯੂਨਿਟ ਖੂਨਦਾਨ ਕਰਕੇ ਐਮਰਜੈਂਸੀ ਅਤੇ ਵੱਖ-ਵੱਖ ਬਿਮਾਰੀਆਂ ਨਾਲ ਜੂਝ ਰਹੇ ਅਣਗਿਣਤ ਜ਼ਰੂਰਤਮੰਦ ਮਰੀਜਾਂ ਦੀ ਜਾਨ ਬਚਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ

Also Read:  Dengue Mosquito: ਡੇਂਗੂ ਮੱਛਰ ਤੋਂ ਬਚ ਕੇ ਰਹੋ

ਫੌਜੀ ਯੋਗਦਾਨ ਅਤੇ ਅਜ਼ਾਦੀ ਘੁਲਾਟੀਏ:

ਚਾਂਦਪੁਰਾ ਇੱਕ ਇਤਿਹਾਸਕ ਅਤੇ ਪੁਰਾਣਾ ਪਿੰਡ ਹੈ, ਜਿਸ ਨੇ ਭਾਰਤੀ ਫੌਜ ਨੂੰ ਕਈ ਜਾਂਬਾਜ ਸਿਪਾਹੀ ਦਿੱਤੇ ਹਨ ਇਸ ਪਿੰਡ ਦੇ ਕਈ ਫੌਜੀਆਂ ਨੂੰ ਦੇਸ਼ ਦੀ ਰੱਖਿਆ ਲਈ ‘ਵੀਰਤਾ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਦੂਜੇ ਪਾਸੇ ਆਜਾਦੀ ਘੁਲਾਟੀਆਂ ਦੀ ਸੂਚੀ ’ਚ ਵੀ ਇਸ ਪਿੰਡ ਦਾ ਨਾਂਅ ਮਾਣ ਨਾਲ ਦਰਜ ਹੈ ਇਸ ਪਿੰਡ ਦੇ ਸ਼ਹੀਦ ਲਾਂਸ ਨਾਇਕ ਰਾਏ ਸਿੰਘ ਹਰੀ ਨੂੰ ਆਜਾਦੀ ਘੁਲਾਟੀਆ ਹੋਣ ਦਾ ਮਾਣ ਹਾਸਲ ਹੈ, ਜਿਨ੍ਹਾਂ ਨੂੰ ਸ਼ੌਰਿਆ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ ਇਹ ਮਹਾਨ ਯੋਧਾ ਦੇਸ਼ ਲਈ 7 ਨਵੰਬਰ 1947 ਨੂੰ ਕਬਾਇਲੀਆਂ ਖਿਲਾਫ ਕਸ਼ਮੀਰ ’ਚ ਪਹਿਲੀ ਸਿੱਖ ਰੈਜੀਮੈਂਟ ਬਟਾਲੀਅਨ ਦੀ ਅਗਵਾਈ ਕਰਦੇ ਹੋਏ ਸ੍ਰੀਨਗਰ ਬਾਰਾਮੂਲਾ ’ਚ ਸ਼ਹੀਦ ਹੋ ਗਏ ਸਨ

ਮਹਾਨ ਸਰੀਰ ਦਾਨੀਆਂ ਦਾ ਵੇਰਵਾ

ਸਰੀਰਦਾਨੀ ਸਰੀਰਦਾਨ ਦੀ ਮਿਤੀ
ਗੁਰਨਾਮੋ ਇੰਸਾਂ 4 ਮਈ 2013
ਅਮਰਜੀਤ ਕੌਰ ਇੰਸਾਂ 20 ਮਈ 2013
ਚੇਤੂ ਸਿੰਘ ਇੰਸਾਂ 2 ਮਈ 2014
ਬੀਰਬਲ ਸਿੰਘ ਇੰਸਾਂ 3 ਮਈ 2014
ਭਾਗ ਸਿੰਘ ਇੰਸਾਂ 4 ਜੂਨ 2014
ਦਰਸ਼ਨ ਸਿੰਘ ਇੰਸਾਂ 14 ਅਕਤੂਬਰ 2018
ਨਾਜ਼ਰ ਸਿੰਘ ਇੰਸਾਂ 16 ਅਕਤੂਬਰ 2018
ਨੇਕ ਸਿੰਘ ਇੰਸਾਂ 26 ਅਗਸਤ 2019
ਅੰਗਰੇਜ ਕੌਰ ਇੰਸਾਂ 26 ਸਤੰਬਰ 2019
ਬਲਵੀਰ ਸਿੰਘ ਇੰਸਾਂ 24 ਜੂਨ 2021
ਛੋਟਾਦਾਸ ਇੰਸਾਂ 1 ਜੁਲਾਈ 2022
ਚੰਦ ਸਿੰਘ ਇੰਸਾਂ  2 ਸਤੰਬਰ 2022

ਗੌਰਵ ਪੱਟ’ ’ਤੇ ਲਿਖੇ ਹਨ ਸਰੀਰਦਾਨੀਆਂ ਦੇ ਨਾਂਅ

ਚਾਂਦਪੁਰਾ ਪਿੰਡ ਤੋਂ ਹੋਏ ਇਨ੍ਹਾਂ ਸਰੀਰਦਾਨਾਂ ਦੀ ਸੂਚੀ ਨੂੰ ਪੂਰੇ ਸਨਮਾਨ ਦੇ ਨਾਲ ਪਿੰਡ ਦੇ ‘ਗੌਰਵ ਪੱਟ’ ’ਤੇ ਲਿਖਿਆ ਗਿਆ ਹੈ ਇਹ ਮਾਣ ਹੁਣ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਇੱਕ ਵੱਡਾ ਕੇਂਦਰ ਬਣ ਚੁੱਕਾ ਹੈ ਖੇਤਰ ਦੇ ਲੋਕ ਇਨ੍ਹਾਂ ਪਰਿਵਾਰਾਂ ਦੀ ਦਿਲੋਂ ਪ੍ਰਸ਼ੰਸਾ ਕਰ ਰਹੇ ਹਨ, ਜੋ ਰੂੜੀਵਾਦੀ ਪਰੰਪਰਾਵਾਂ ਨੂੰ ਤੋੜ ਕੇ, ਆਪਣੇ ਪੂਰਨ ਸਤਿਗੁਰੂ ਦੇ ਦਿਖਾਏ ਰਸਤੇ ’ਤੇ ਚੱਲਦਿਆਂ ਸਮਾਜ ਸੁਧਾਰ ਦੀਆਂ ਕਈ ਮੁਹਿੰਮਾਂ ’ਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ

Also Read:  Diet in Summer: ਗਰਮੀ ’ਚ ਅਜਿਹੀ ਹੋਵੇ ਤੁਹਾਡੀ ਖੁਰਾਕ

ਸਾਡੇ ਪਿੰਡ ਚਾਂਦਪੁਰਾ ਦੇ ਇਨ੍ਹਾਂ ਪਰਿਵਾਰਾਂ ਨੇ ਜੋ ਹੌਂਸਲਾ ਅਤੇ ਸੇਵਾ ਭਾਵਨਾ ਦਿਖਾਈ ਹੈ, ਉਹ ਪੂਰੇ ਸਮਾਜ ਲਈ ਮਾਰਗਦਰਸ਼ਕ ਹੈ ਮੌਤ ਤੋਂ ਬਾਅਦ ਸਰੀਰ ਨੂੰ ਪੰਜ ਤੱਤਾਂ ’ਚ ਮਿਲਣਾ ਹੁੰਦਾ ਹੈ, ਪਰ ਉਸ ਨੂੰ ਮੈਡੀਕਲ ਖੋਜਾਂ ਲਈ ਦਾਨ ਦੇ ਕੇ ਇਨ੍ਹਾਂ ਪਰਿਵਾਰਾਂ ਨੇ ਕਈ ਨੌਜਵਾਨਾਂ ਦੇ ਡਾਕਟਰ ਬਣਨ ਦਾ ਰਸਤਾ ਸਾਫ ਕੀਤਾ ਹੈ ਪੂਰੇ ਪਿੰਡ ਨੂੰ ਆਪਣੇ ਇਨ੍ਹਾਂ ਸਰੀਰਦਾਨੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ’ਤੇ ਮਾਣ ਹੈ ਪਿੰਡ ਦੀ ਪੰਚਾਇਤ ਇਨ੍ਹਾਂ ਸਾਰੀਆਂ ਮਹਾਨ ਆਤਮਾਵਾਂ ਨੂੰ ਨਮਨ ਕਰਦੀ ਹੈ
ਅਮਰੀਕ ਸਿੰਘ ਗਰੇਵਾਲ, ਸਰਪੰਚ ਪਿੰਡ ਚਾਂਦਪੁਰਾ

ਮੈਡੀਕਲ ਸਾਇੰਸ ਦੀ ਪੜ੍ਹਾਈ ’ਚ ਥਿਊਰੀ ਤੋਂ ਕਿਤੇ ਜ਼ਿਆਦਾ ਪੈ੍ਰਕਟੀਕਲ ਗਿਆਨ ਦੀ ਜ਼ਰੂਰਤ ਹੁੰਦੀ ਹੈ ਇੱਕ ਬਿਹਤਰੀਨ ਸਰਜਨ ਜਾਂ ਫਿਜ਼ੀਸ਼ੀਅਨ ਬਣਨ ਲਈ ਮੈਡੀਕਲ ਵਿਦਿਆਰਥੀਆਂ ਨੂੰ ਮਨੁੱਖੀ ਸਰੀਰ ਦੀ ਅੰਦਰੂਨੀ ਬਣਤਰ ਨੂੰ ਡੂੰਘਾਈ ਨਾਲ ਸਮਝਣਾ ਪੈਂਦਾ ਹੈ ਅੱਜ ਦੇ ਸਮੇਂ ’ਚ ਮੈਡੀਕਲ ਕਾਲਜਾਂ ’ਚ ਰਿਸਰਚ ਲਈ ਮਨੁੱਖੀ ਸਰੀਰਾਂ ਦੀ ਭਾਰੀ ਕਮੀ ਰਹਿੰਦੀ ਹੈ ਅਜਿਹੇ ’ਚ ਚਾਂਦਪੁਰਾ ਦੇ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਇਹ ਯਤਨ ਆਉਣ ਵਾਲੇ ਸਮੇਂ ’ਚ ਸੈਂਕੜੇ ਹੁਨਰਮੰਦ ਡਾਕਟਰ ਤਿਆਰ ਕਰਨ ’ਚ ਸੰਜੀਵਨੀ ਦਾ ਕੰਮ ਕਰੇਗਾ ਇਹ ਅੰਧਵਿਸ਼ਵਾਸ ਖਿਲਾਫ ਇੱਕ ਵੱਡੀ ਜਿੱਤ ਹੈ
-ਡਾ. ਰਾਜੇਸ਼  ਕ੍ਰਾਂਤੀ, ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ)

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ