ਕੁਦਰਤ ਦਾ ਨਿਯਮ
ਦਿਨ ਤੋਂ ਬਾਅਦ ਰਾਤ ਅਤੇ ਰਾਤ ਤੋਂ ਬਾਅਦ ਦਿਨ ਇਹੀ ਕੁਦਰਤ ਦਾ ਨਿਯਮ ਹੈ ਇਹ ਵਿਧਾਨ ਬਹੁਤ ਸਖ਼ਤ ਹੈ ਇਸ ਵਿੱਚ ਕਿਤੇ ਵੀ ਨਰਮੀ ਅਤੇ ਸੁਵਿਧਾ ਦੀ ਥਾਂ ਨਹੀਂ ਹੈ ਸ੍ਰਿਸ਼ਟੀ ਦੇ ਸ਼ੁਰੂ ਤੋਂ ਹੀ ਈਸ਼ਵਰ ਨੇ ਇਹ ਵਿਧਾਨ ਸਾਡੇ ਲਈ ਬਣਾਇਆ ਹੈ ਸੂਰਜ ਸਵੇਰੇੇ ਚੜ੍ਹਦਾ ਹੈ ਤਾਂ ਦਿਨ ਹੁੰਦਾ ਹੈ ਜਦੋਂ ਚੰਦਰਮਾ ਪ੍ਰਗਟ ਹੁੰਦਾ ਹੈ ਤਾਂ ਰਾਤ ਹੁੰਦੀ ਹੈ ਸ਼ਾਮ ਦੇ ਸਮੇਂ ਸੂਰਜ ਡੁੱਬ ਜਾਂਦਾ ਹੈ ਅਤੇ ਸਵੇਰ ਹੋਣ ’ਤੇ ਚੰਦਰਮਾ ਵਿਦਾ ਲੈ ਲੈਂਦਾ ਹੈ ਇਸ ਕ੍ਰਮ ’ਚ ਕੋਈ ਵੀ ਤਬਦੀਲੀ ਅੱਜ ਤੱਕ ਨਹੀਂ ਹੋਈ ਅਤੇ ਨਾ ਹੀ ਕਦੇ ਆਉਣ ਵਾਲੇ ਸਮੇਂ ’ਚ ਹੋਵੇਗੀ
ਸੂਰਜ ਅਤੇ ਚੰਦਰਮਾ ਦੇ ਚੜ੍ਹਨ ਅਤੇ ਛਿਪਣ ਦਾ ਇਹ ਕ੍ਰਮ ਬਿਨਾਂ ਕਿਸੇ ਰੁਕਾਵਟ ਦੇ ਲਗਾਤਾਰ ਚੱਲਦਾ ਰਹਿੰਦਾ ਹੈ ਇਸ ਵਿਚ ਕਿਤੇ ਕੋਈ ਤਰੁੱਟੀ ਨਹੀਂ ਹੁੰਦੀ ਨਾ ਹੀ ਉਨ੍ਹਾਂ ਦੋਵਾਂ ਨੂੰ ਕੋਈ ਰੋਜ਼ ਕੰਮ ’ਤੇ ਜਾਣ ਦਾ ਆਦੇਸ਼ ਦਿੰਦਾ ਹੈ ਅਤੇ ਨਾ ਹੀ ਕੋਈ ਅਲਾਰਮ ਉਨ੍ਹਾਂ ਨੂੰ ਜਗਾਉਂਦਾ ਹੈ ਕਦੇ ਇਨ੍ਹਾਂ ਦੋਵਾਂ ਨੇ ਇਹ ਨਹੀਂ ਸੋਚਿਆ ਕਿ ਅਸੀਂ ਹਰ ਰੋਜ਼ ਆਪਣੀ ਡਿਊਟੀ ਕਰਕੇ ਥੱਕ ਗਏ ਹਾਂ,
ਚੱਲੋ ਇਨਸਾਨਾਂ ਵਾਂਗ ਚਾਰ ਦਿਨ ਦੀ ਛੁੱਟੀ ਕਰਕੇ ਅਸੀਂ ਵੀ ਆਰਾਮ ਕਰ ਲਈਏ ਅਤੇ ਦੇਸ਼-ਵਿਦੇਸ਼ ’ਚ ਕਿਤੇ ਵੀ ਘੁੰਮ ਆਈਏ ਜਾਂ ਕਿਸੇ ਹਿੱਲ ਸਟੇਸ਼ਨ ਦੀ ਸੈਰ ਕਰ ਆਈਏ ਕਲਪਨਾ ਕਰੋ ਜੇਕਰ ਅਜਿਹੇ ਹਾਲਾਤ ਕਦੇ ਆ ਜਾਣ ਤਾਂ ਕੀ ਹੋਵੇਗਾ? ਸੂਰਜ ਦੇ ਨਾ ਨਿੱਕਲਣ ’ਤੇ ਚਾਰੇ ਪਾਸੇ ਬਰਫ ਦਾ ਸਾਮਰਾਜ ਹੋ ਜਾਵੇਗਾ ਅਸੀਂ ਗਰਮੀ ਅਤੇ ਰੌਸ਼ਨੀ ਲਈ ਤੜਫਾਂਗੇ ਦਿਨ ਨਹੀਂ ਹੋਵੇਗਾ ਅਤੇ ਚਾਰੇ ਪਾਸੇ ਹਨੇ੍ਹਰੇ ਦੀ ਚਾਦਰ ਵਿਛੀ ਹੋਈ ਦਿਖਾਈ ਦੇਵੇਗੀ ਨਦੀਆਂ ਅਤੇ ਨਾਲਿਆਂ ਦਾ ਸਾਰਾ ਪਾਣੀ ਜੰਮ ਜਾਵੇਗਾ

ਸੂਰਜ ਅਤੇ ਚੰਦਰਮਾ ਦੇ ਨਾ ਹੋਣ ਦੀ ਅਵਸਥਾ ’ਚ ਸਾਰੀ ਸ੍ਰਿਸ਼ਟੀ ’ਚ ‘ਤ੍ਰਾਹੀਮਾਮ’ ਵਾਲੇ ਹਾਲਾਤ ਪੈਦਾ ਹੋ ਜਾਣਗੇ ਇਸੇ ਤਰ੍ਹਾਂ ਹੋਰ ਕੁਦਰਤੀ ਵਸੀਲਿਆਂ ਦੇ ਨਾ ਹੋਣ ’ਤੇ ਵੀ ਸੰਸਾਰ ਦੀ ਹਾਲਤ ਬਹੁਤ ਹੀ ਵਿਗੜ ਜਾਵੇਗੀ ਈਸ਼ਵਰ ਨੇ ਸਾਨੂੰ ਮਨੁੱਖਾਂ ਨੂੰ ਹਰ ਤਰ੍ਹਾਂ ਦਾ ਸੁੱਖ ਅਤੇ ਆਰਾਮ ਦੇਣ ਲਈ ਸਾਰਾ ਮਾਇਆਜਾਲ ਅਤੇ ਆਡੰਬਰ ਰਚਿਆ ਹੈ
ਸਾਡੇ ਲਈ ਉਸ ਮਾਲਕ ਨੇ ਦਿਨ ਅਤੇ ਰਾਤ ਬਣਾਏ ਹਨ ਇਸ ਦਾ ਉਦੇਸ਼ ਇਹੀ ਹੈ ਕਿ ਆਪਣੇ ਖੁਦ ਲਈ ਅਤੇ ਘਰ-ਪਰਿਵਾਰ ਦੇ ਫਰਜ਼ਾਂ ਨੂੰ ਪੂਰਨ ਤੌਰ ’ਤੇ ਨਿਭਾਉਣ ਲਈ ਪੂਰਾ ਦਿਨ ਸਖ਼ਤ ਮਿਹਨਤ ਕਰੋ ਜਦੋਂ ਥੱਕ ਕੇ ਚੂਰ ਹੋ ਜਾਓ ਤਾਂ ਰਾਤ ਹੋ ਜਾਣ ’ਤੇ ਚੈਨ ਦੀ ਬੰਸਰੀ ਵਜਾਉਂਦੇ ਹੋਏ ਘੋੜੇ ਵੇਚ ਕੇ ਸੌਂ ਜਾਓ ਅਗਲੀ ਸਵੇਰ ਤਰੋਤਾਜਾ ਹੋ ਕੇ ਫਿਰ ਤੋਂ ਆਪਣੇ ਕੰਮ ’ਚ ਉਤਸ਼ਾਹ ਨਾਲ ਜੁਟ ਜਾਓ ਮਨੁੱਖ ਸਾਰਾ ਦਿਨ ਹੱਡ ਭੰਨ੍ਹਵੀਂ ਮਿਹਨਤ ਕਰਕੇ ਜਦੋਂ ਥੱਕ-ਹਾਰ ਕੇ ਘਰ ਆਉਂਦਾ ਹੈ ਤਾਂ ਉਸਨੂੰ ਆਰਾਮ ਕਰਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਜੇਕਰ ਈਸ਼ਵਰ ਨੇ ਰਾਤ ਨਾ ਬਣਾਈ ਹੁੰਦੀ ਤਾਂ ਮਨੁੱਖ ਸੌਂ ਨਾ ਸਕਦਾ ਨੀਂਦ ਨਾ ਲੈ ਸਕਣ ਕਾਰਨ ਉਨੀਂਦਰੇ ਤੋਂ ਪ੍ਰੇਸ਼ਾਨ ਹੋ ਕੇ ਉਹ ਕਈ ਬਿਮਾਰੀਆਂ ਨਾਲ ਗ੍ਰਸਤ ਹੋ ਜਾਂਦਾ ਹੈ ਫਿਰ ਡਾਕਟਰਾਂ ਦੇ ਚੱਕਰ ਲਾਉਂਦੇ ਹੋਏ ਕੀਮਤੀ ਸਮੇਂ ਤੇ ਪੈਸੇ ਦੀ ਬਰਬਾਦੀ ਹੁੰਦੀ
ਇਸੇ ਕੜੀ ’ਚ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਈਸ਼ਵਰ ਨੇ ਦਿਨ ਨਾ ਬਣਾਇਆ ਹੁੰਦਾ ਤਾਂ ਚਾਰੇ ਪਾਸੇ ਹਨੇ੍ਹਰਾ ਹੀ ਹਨੇ੍ਹਰਾ ਹੁੰਦਾ ਸਾਨੂੰ ਆਪਣੇ ਕੰਮ ਕਰਨ ਲਈ ਕੁਝ ਵੀ ਨਾ ਸੁੱਝਦਾ ਅਸੀਂ ਇੱਧਰ-ਉੱਧਰ ਠ੍ਹੋਕਰਾਂ ਖਾਣ ਲਈ ਮਜ਼ਬੂਰ ਹੋ ਜਾਂਦੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਕੀ ਕਰਦੇ? ਇਹ ਬਹੁਤ ਹੀ ਵਿਚਾਰਅਧੀਨ ਸਵਾਲ ਸਾਡੇ ਸਾਹਮਣੇ ਆ ਖੜ੍ਹਾ ਹੁੰਦਾ ਉਨ੍ਹਾਂ ਹਾਲਾਤਾਂ ਦੀ ਸਿਰਫ ਕਲਪਨਾ ਕਰਕੇ ਹੀ ਮਨ ਪ੍ਰੇਸ਼ਾਨ ਹੋ ਜਾਂਦਾ ਹੈ ਅਸਲ ’ਚ ਇਸ ਨੂੰ ਨਾ-ਕਲਪਨਾਯੋਗ ਹੀ ਕਿਹਾ ਜਾ ਸਕਦਾ ਹੈ
ਸੂਰਜ ਦਾ ਚੜ੍ਹਨਾ ਸਾਨੂੰ ਨਵੇਂ ਜੀਵਨ ਦਾ ਸੁਨੇਹਾ ਦਿੰਦਾ ਹੈ ਅਤੇ ਉਸ ਦਾ ਛਿਪਣਾ ਜੀਵਨ ਦੇ ਅੰਤਕਾਲ ਨੂੰ ਦਰਸਾਉਂਦਾ ਹੈ ਸੂਰਜ ਅਤੇ ਚੰਦਰਮਾ ਦਿਨ ਅਤੇ ਰਾਤ ਦੇ ਪ੍ਰਤੀਕ ਹਨ ਜੋ ਸਾਨੂੰ ਸਮਝਾਉਂਦੇ ਹਨ ਕਿ ਜੀਵਨ ’ਚ ਦੁੱਖਾਂ ਅਤੇ ਕਸ਼ਟਾਂ ਨਾਲ ਪੂਰੀ ਰਾਤ ਕਿੰਨੀ ਵੀ ਲੰਮੀ ਹੋ ਜਾਵੇ, ਉਸ ਤੋਂ ਬਾਅਦ ਸਵੇਰਾ ਜ਼ਰੂਰ ਆਉਂਦਾ ਹੈ ਸੂਰਜ ਅਤੇ ਚੰਦਰਮਾ ਵਾਂਗ ਜੀਵਨ ’ਚ ਵੀ ਦਿਨ ਅਤੇ ਰਾਤ ਵਾਂਗ ਸੁੱਖ ਅਤੇ ਦੁੱਖ ਦੀ ਲੁਕਣਮੀਟੀ ਚੱਲਦੀ ਰਹਿੰਦੀ ਹੈ ਇਸ ਲਈ ਜੀਵਨ ’ਚ ਹਾਰ ਨਾ ਮੰਨਦੇ ਹੋਏ ਅੱਗੇ ਵਧਦੇ ਚਲੇ ਜਾਣਾ ਚਾਹੀਦਾ ਹੈ ਇਹ ਕੁਦਰਤ ਦੀ ਇਸ ਰਚਨਾ ਦਾ ਸਾਡੇ ਮਨੁੱਖਾਂ ਲਈ ਸੁਨੇਹਾ ਹੈ ਅਤੇ ਕੁਦਰਤ ਵਾਂਗ ਅਸੀਂ ਵੀ ਜ਼ਿੰਦਗੀ ’ਚ ਨਿਯਮਿਤ ਹੋ ਕੇ ਚਲੀਏ -ਚੰਦਰ ਪ੍ਰਭਾ ਸੂਦ
































































