ਬੇਟਾ, ਅਸੀਂ ਤੁਹਾਡੇ ਨਾਲ ਹਾਂ!- ਸਤਿਸੰਗੀਆਂ ਦੇ ਅਨੁਭਵ -ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਪ੍ਰੇਮੀ ਅਮੀਰ ਚੰਦ ਇੰਸਾਂ ਪੁੱਤਰ ਸ੍ਰੀ ਗਿਆਨ ਚੰਦ ਪਿੰਡ ਜੰਡਵਾਲਾ-ਭੀਮੇਸ਼ਾਹ ਜ਼ਿਲ੍ਹਾ ਫਾਜ਼ਿਲਕਾ (ਪੰਜਾਬ) ਵਰਤਮਾਨ ’ਚ ਉਹ ਪ੍ਰੀਤ ਨਗਰ ਸਰਸਾ ’ਚ ਰਹਿੰਦੇ ਹਨ ਪ੍ਰੇਮੀ ਜੀ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ’ਤੇ ਹੋਈ ਅਪਾਰ ਰਹਿਮਤ ਦਾ ਵਰਣਨ ਇਸ ਤਰ੍ਹਾਂ ਕਰਦੇ ਹਨ:-
ਸੰਨ 1993 ਦੀ ਗੱਲ ਹੈ ਸਾਡੇ ਪਿੰਡ ਜੰਡਵਾਲਾ ਭੀਮੇਸ਼ਾਹ ’ਚ ਸਾਡੀ ਜੱਦੀ ਜ਼ਮੀਨ ਨਾਲ ਲੱਗਦੀ ਸਾਢੇ ਤਿੰਨ ਏਕੜ ਜ਼ਮੀਨ ਵਿਕਾਊ ਸੀ, ਪਰ ਸਾਡੇ ਕੋਲ ਉਦੋਂ ਐਨਾ ਪੈਸਾ ਨਹੀਂ ਸੀ ਕਿ ਅਸੀਂ ਉਸਨੂੰ ਖਰੀਦ ਸਕੀਏ, ਜਦਕਿ ਅਸੀਂ ਆਪਣੇ ਨਾਲ ਲੱਗਦੀ ਉਹ ਜ਼ਮੀਨ ਖਰੀਦਣਾ ਚਾਹੁੰਦੇ ਸੀ ਉਨ੍ਹੀਂ ਦਿਨੀਂ ਮੈਂ ਅਤੇ ਮੇਰੀ ਪਤਨੀ ਊਸ਼ਾ ਇੰਸਾਂ ਡੇਰਾ ਸੱਚਾ ਸੌਦਾ ਸਰਸਾ ਦਰਬਾਰ ’ਚ ਪੂਜਨੀਕ ਹਜ਼ੂਰ ਪਿਤਾ ਜੀ ਦੇ ਦਰਸ਼ਨ ਕਰਨ ਲਈ ਆਏ ਹੋਏ ਸੀ
ਰੂਹਾਨੀ ਮਜਲਿਸ ਦੀ ਸਮਾਪਤੀ ਤੋਂ ਬਾਅਦ ਜਦੋਂ ਪੂਜਨੀਕ ਹਜ਼ੂਰ ਪਿਤਾ ਜੀ ਸੰਗਤ ਨਾਲ ਗੱਲਬਾਤ ਕਰ ਰਹੇ ਸਨ, ਤਾਂ ਅਸੀਂ ਵੀ ਪੂਜਨੀਕ ਗੁਰੂ ਜੀ ਦੇ ਪਵਿੱਤਰ ਚਰਨ-ਕਮਲਾਂ ’ਚ ਅਰਜ਼ ਕੀਤੀ ਕਿ ਪਿਤਾ ਜੀ, ਅਸੀਂ ਜ਼ਮੀਨ ਖਰੀਦਣੀ ਹੈ ਸਾਡੇ ਵੱਲੋਂ ਪੈਸਿਆਂ ਦੀ ਗੱਲ ਕਰਨ ਤੋਂ ਪਹਿਲਾਂ ਹੀ ਸਰਵ ਸਮਰੱਥ ਸਤਿਗੁਰੂ ਜੀ ਨੇ ਬਚਨ ਫਰਮਾਏ, ‘ਆਸ਼ੀਰਵਾਦ! ਬੇਟਾ, ਅਸੀਂ ਤੁਹਾਡੇ ਨਾਲ ਹਾਂ’ ਪੂਜਨੀਕ ਹਜ਼ੂਰ ਪਿਤਾ ਜੀ ਨਾਲ ਗੱਲ ਕਰਨ ਤੋਂ ਬਾਅਦ ਜਦੋਂ ਅਸੀਂ ਵਾਪਸ ਆਪਣੇ ਪਿੰਡ ਜੰਡਵਾਲਾ ਪਹੁੰਚੇ ਤਾਂ ਖੁਦ-ਬ-ਖੁਦ ਹੀ ਪੈਸਿਆਂ ਦਾ ਇੰਤਜ਼ਾਮ ਹੁੰਦਾ ਚਲਿਆ ਗਿਆ ਸਾਡੀ ਨਰਮਾ-ਕਪਾਹ ਦੀ ਫਸਲ ਜੋ ਪਹਿਲਾਂ ਵਿੱਕ ਨਹੀਂ ਰਹੀ ਸੀ, ਸ਼ਹਿਨਸ਼ਾਹੀ ਵਚਨ ਤੋਂ ਬਾਅਦ ਕਾਫੀ ਚੰਗੇ ਭਾਅ ’ਤੇ ਵਿੱਕ ਗਈ ਉੱਧਰ ਸਾਡੇ ਇੱਕ ਰਿਸ਼ਤੇਦਾਰ ਭਰਾ ਨੇ ਸਾਨੂੰ ਇੱਕ ਲੱਖ ਰੁਪਏ ਦੀ ਮਦਦ ਦੇ ਦਿੱਤੀ
ਹੈਰਾਨੀਜਨਕ ਗੱਲ ਤਾਂ ਇਹ ਹੋਈ ਕਿ ਸਾਡਾ ਇੱਕ ਜਾਣਕਾਰ ਵਿਅਕਤੀ ਵੀ ਬਿਨਾਂ ਬੁਲਾਏ ਸਾਡੇ ਘਰ ਆਇਆ ਅਤੇ ਕਹਿਣ ਲੱਗਿਆ ਕਿ ਜੋ ਬਾਕੀ ਇੱਕ ਲੱਖ ਪੱਚੀ ਹਜ਼ਾਰ ਰੁਪਏ ਦੀ ਤੁਹਾਨੂੰ ਜ਼ਰੂਰਤ ਹੈ, ਉਹ ਤੁਸੀਂ ਮੇਰੇ ਤੋਂ ਲੈ ਲਓ ਅਤੇ ਤੁਸੀਂ ਜ਼ਮੀਨ ਦੀ ਰਜਿਸਟਰੀ ਕਰਵਾ ਲਓ ਜਦੋਂ ਤੱਕ ਪੈਸਿਆਂ ਦਾ ਇੰਤਜ਼ਾਮ ਨਾ ਹੋ ਜਾਵੇ ਤਾਂ ਉਦੋਂ ਤੱਕ ਜ਼ਮੀਨ ਦੇ ਕਾਗਜ਼ ਮੇਰੇ ਕੋਲ ਰੱਖ ਦੇਣਾ ਅਤੇ ਜਦੋਂ ਇੰਤਜ਼ਾਮ ਹੋ ਗਿਆ ਤਾਂ ਪੈਸੇ ਚੁਕਤਾ ਕਰਕੇ ਆਪਣੇ ਕਾਗਜ਼ ਵਾਪਸ ਲੈ ਜਾਣਾ ਅਤੇ ਇਹ ਵੀ ਕਿਹਾ ਕਿ ਉਦੋਂ ਤੱਕ ਜ਼ਮੀਨ ’ਚ ਬਿਜਾਈ ਆਦਿ ਵੀ ਤੁਸੀਂ ਹੀ ਕਰਦੇ ਰਹਿਣਾ ਅਸੀਂ ਇਹ ਸੁਣ ਕੇ ਹੈਰਾਨ ਸੀ
ਕਿ ਅਜਿਹਾ ਤਾਂ ਹੋ ਹੀ ਨਹੀਂ ਸਕਦਾ ਕਿ ਕੋਈ ਖੁਦ ਆ ਕੇ ਪੈਸੇ ਦੇਵੇ ਅਤੇ ਇਹ ਵੀ ਕਹੇ ਕਿ ਪੈਦਾਵਾਰ ਵੀ ਤੁਸੀਂ ਖੁਦ ਲੈ ਲੈਣਾ ਇਹ ਸਭ ਪੂਜਨੀਕ ਸਤਿਗੁਰੂ ਦਾਤਾ ਹਜ਼ੂਰ ਪਿਤਾ ਸੰਤ ਡਾ. ਐੱਮਐੱਸਜੀ ਦੀ ਰਹਿਮਤ ਦਾ ਹੀ ਕਰਿਸ਼ਮਾ ਸੀ ਅਸੀਂ ਪੂਜਨੀਕ ਪਿਤਾ ਜੀ ਦੀ ਰਹਿਮਤ ਨਾਲ ਜ਼ਮੀਨ ਦੀ ਰਜਿਸਟਰੀ ਕਰਵਾ ਲਈ ਉਸ ਸਾਲ ਚੰਗੀ ਫਸਲ ਹੋਣ ਕਾਰਨ ਅਸੀਂ ਜਲਦੀ ਹੀ ਉੱਧਾਰ ਲਿਆ ਸਾਰਾ ਪੈਸਾ ਵਾਪਸ ਕਰ ਦਿੱਤਾ! ਜ਼ਮੀਨ ਦੇ ਕਾਗਜ਼ ਵੀ ਸਾਨੂੰ ਮਿਲ ਗਏ
ਕੁਝ ਅਜਿਹੀ ਹੀ ਰਹਿਮਤ ਸੰਨ 2001 ’ਚ ਵੀ ਹੋਈ ਉਸ ਸਮੇਂ ਅਸੀਂ ਪਤੀ-ਪਤਨੀ ਦਰਬਾਰ ’ਚ ਸੇਵਾ ਕਰਦੇ ਸੀ ਅਤੇ ਬੇਟਾ ਪੜ੍ਹਦਾ ਸੀ ਉਨ੍ਹਾਂ ਦਿਨਾਂ ’ਚ ਸਾਡੇ ਪਿੰਡ ਅਤੇ ਆਸਪਾਸ ਦੇ ਏਰੀਆ ਦੇ ਖੇਤਾਂ ’ਚ ਕਿਤੇ-ਕਿਤੇ ਮਿੱਟੀ ਦੇ ਛੋਟੇ-ਛੋਟੇ ਟਿੱਬੇ (ਟਿੱਲੇ) ਸਨ ਅਸੀਂ ਆਪਣੇ ਖੇਤ ’ਚੋਂ ਮਿੱਟੀ ਕਢਾਉਣੀ ਸੀ ਤਾਂ ਕਿ ਜ਼ਮੀਨ ਸਮਤਲ ਹੋ ਜਾਵੇ ਅਤੇ ਪੂਰੇ ਖੇਤ ਨੂੰ ਪਾਣੀ ਲੱਗਦਾ ਹੋ ਜਾਵੇ ਤਾਂ ਕਿ ਚੰਗੀ ਫਸਲ ਹੋਵੇ ਉਨ੍ਹੀਂ ਦਿਨੀਂ ਇੱਥੇ ਦਰਬਾਰ ’ਚ ਜ਼ੋਰ-ਸ਼ੋਰ ਨਾਲ ਸੇਵਾ ਚੱਲ ਰਹੀ ਸੀ, ਇਸ ਲਈ ਅਸੀਂ ਪਿੰਡ ’ਚ ਨਹੀਂ ਜਾ ਸਕੇ ਪੂਜਨੀਕ ਸ਼ਹਿਨਸ਼ਾਹ ਪਿਤਾ ਜੀ ਦੀ ਰਹਿਮਤ ਨਾਲ ਮੇਰੇ ਕੋਲ ਸਾਡੇ ਪਿੰਡ ਦੇ ਇੱਕ ਆਦਮੀ ਦਾ ਫੋਨ ਆਇਆ ਕਿ ਪਿੰਡ ’ਚ ਬਾਹਰ ਦੇ ਕੁਝ ਲੋਕ ਆਏ ਹਨ,
ਉਨ੍ਹਾਂ ਨੂੰ ਮਿੱਟੀ ਦੀ ਜ਼ਰੂਰਤ ਹੈ ਕੀ ਉਹ ਤੁਹਾਡੇ ਖੇਤ ’ਚੋਂ ਮਿੱਟੀ ਲੈ ਜਾ ਸਕਦੇ ਹਨ? ਮੈਂ ਉਨ੍ਹਾਂ ਨੂੰ ਹਾਂ ਕਰ ਦਿੱਤੀ ਉਨ੍ਹਾਂ ਲੋਕਾਂ ਨੇ ਸਾਡੇ ਖੇਤ ’ਚੋਂ ਮਿੱਟੀ ਚੁੱਕ ਲਈ ਸਾਡਾ ਖੇਤ ਸਮਤਲ ਹੋ ਗਿਆ ਅਤੇ ਸਗੋਂ ਉਨ੍ਹਾਂ ਨੇ ਸਾਨੂੰ ਮਿੱਟੀ ਚੁੱਕਵਾਉਣ ਦੇ 70 ਹਜ਼ਾਰ ਰੁਪਏ ਵੀ ਦਿੱਤੇ ਬਾਅਦ ’ਚ ਸਾਡੇ ਆਸਪਾਸ ਵਾਲੇ ਕਿਸਾਨਾਂ ਨੇ ਉਨ੍ਹਾਂ ਲੋਕਾਂ ਦੀਆਂ ਬਹੁਤ ਮਿੰਨਤਾਂ ਕੀਤੀਆਂ ਕਿ ਉਨ੍ਹਾਂ ਦੇ ਖੇਤਾਂ ’ਚੋਂ ਵੀ ਮਿੱਟੀ ਚੁੱਕ ਲੈਣ, ਬੇਸ਼ੱਕ ਮਿੱਟੀ ਚੁਕਵਾਉਣ ਦੇ ਪੈਸੇ ਵੀ ਨਾ ਦੇਣਾ ਪਰ ਉਨ੍ਹਾਂ ਲੋਕਾਂ ਨੇ ਕਿਹਾ ਕਿ ਹੁਣ ਸਾਨੂੰ ਮਿੱਟੀ ਦੀ ਜ਼ਰੂਰਤ ਨਹੀਂ ਹੈ ਇੱਥੇ ਉਹ ਗੱਲ ਸੱਚ ਹੋ ਗਈ ਕਿ ਜਦੋਂ ਸਤਿਗੁਰੂ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ
ਸਾਨੂੰ ਸੇਵਾ ਦਾ ਮੇਵਾ ਹੱਥੋਂ-ਹੱਥ ਹੀ ਸਤਿਗੁਰੂ ਜੀ ਨੇ ਬਖਸ਼ਿਆ ਅਜਿਹੇ ਹਜ਼ਾਰਾਂ ਪਰਉਪਕਾਰ ਹਨ ਅਸੀਂ ਆਪਣੇ ਸਤਿਗੁਰੂ ਦੇ ਪਰਉਪਕਾਰਾਂ ਦਾ ਰਿਣ ਕਦੇ ਵੀ ਨਹੀਂ ਚੁਕਾ ਸਕਦੇ ਮੇਰੇ ਪਰਿਵਾਰ ਦੇ ਸਾਰੇ ਮੈਂਬਰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਮੈਂਬਰ ਵੀ ਹਨ ਬਲਾਕਾਂ ’ਚ ਜਿੱਥੇ ਕਿਤੇ ਸੇਵਾ ਦੀ ਡਿਊਟੀ ਲਗਾਈ ਜਾਂਦੀ ਹੈ, ਤਨ-ਮਨ-ਧਨ ਨਾਲ ਅਸੀਂ ਸਾਰੇ ਸੇਵਾ ’ਚ ਪਹੁੰਚ ਕੇ ਤਨ-ਮਨ-ਧਨ ਨਾਲ ਸੇਵਾ ਕਰਦੇ ਹਾਂ
ਸਾਡੀ ਪੂਜਨੀਕ ਸਤਿਗੁਰੂ ਜੀ ਨੂੰ ਇਹੀ ਅਰਦਾਸ ਹੈ ਕਿ ਸਾਨੂੰ ਐਨਾ ਬਲ ਬਖ਼ਸ਼ਣਾ ਕਿ ਅਸੀਂ ਤਨ-ਮਨ-ਧਨ ਨਾਲ ਹੋਰ ਵੀ ਵੱਧ ਤੋਂ ਵੱਧ ਮਾਨਵਤਾ ਦੀ ਸੇਵਾ ਕਰੀਏ ਅਤੇ ਸਾਡਾ ਆਪਣੇ ਸਤਿਗੁਰੂ ਜੀ ਦੇ ਪ੍ਰਤੀ ਦ੍ਰਿੜ੍ਹ ਵਿਸ਼ਵਾਸ਼ ਇਸੇ ਤਰ੍ਹਾਂ ਹੀ ਬਣਿਆ ਰਹੇ ਜੀ
































































